logo

ਬਜੁੱਰਗ ਵਿਦਿਆਰਥੀਆਂ ‘ਤੇ ਬਜੁੱਰਗ ਅਧਿਆਪਕਾਂ ਨੇ, ਨਵੀਂ ਪੀੜੀ ਲਈ ਪੇਸ਼ ਕੀਤੀ, ਨਵੇਕਲੀ ਮਿਸਾਲ !!

ਬਜੁੱਰਗ ਵਿਦਿਆਰਥੀਆਂ ‘ਤੇ ਬਜੁੱਰਗ ਅਧਿਆਪਕਾਂ ਨੇ, ਨਵੀਂ ਪੀੜੀ ਲਈ ਪੇਸ਼ ਕੀਤੀ, ਨਵੇਕਲੀ ਮਿਸਾਲ !!

ਮੋਗਾ 17 ਮਾਰਚ (ਮੁਨੀਸ਼ ਜਿੰਦਲ)

ਮੋਗਾ ਜਿਲ੍ਹਾ ਦੇ ਪਿੰਡ ਜੈ ਸਿੰਘ ਵਾਲਾ ਦੇ ਮਿਡਲ ਸਕੂਲ ਦੇ 1977-78 ਬੈਚ ਦੇ ਸੱਤਵੀ ਕਲਾਸ ਦੇ ਵਿਦਿਆਰਥੀ ਅਤੇ ਉਸ ਸਮੇਂ ਦੇ ਤਿੰਨ ਸੇਵਾ ਮੁੱਕਤ ਬਜੁੱਰਗ ਅਧਿਆਪਕ ਸਕੂਲ ਪੁੱਜੇ। ਇਸ ਪ੍ਰੋਗਰਾਮ ਦਾ ਸਿਹਰਾ ਪ੍ਰਬੰਧਕ ਮਾਸਟਰ ਗੁਰਜੀਤ ਸਿੰਘ ਬਰਾੜ ਨੂੰ ਜਾਂਦਾ ਹੈ। ਖ਼ਾਸ ਗੱਲ ਇਹ ਰਹੀ ਕਿ ਸਾਰੇ ਪੁਰਾਣੇ ਵਿੱਦਿਆਰਥੀ ਆਪਣੇ ਸਕੂਲ ਦੇ ਝੋਲਿਆਂ ਸਮੇਤ ਸਕੂਲ ਪੁੱਜੇ। ਸਕੂਲ ਦੇ ਮੌਜੂਦਾ ਸਟਾਫ ਅਤੇ ਵਿੱਦਿਆਰਥੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਸਿੰਘ ਦੋਧਰ ਸ਼ਾਮਲ ਹੋਏ। ਪੁਰਾਣੇ ਵਿੱਦਿਆਰਥੀਆਂ ਅਤੇ ਅਧਿਆਪਕਂ ਨੇ ਆਪਣੀ ਕਲਾਸ ਵਿੱਚ ਬੈਠਕੇ ਆਪਣੇ ਆਪਣੇ ਜੀਵਨੀ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਿੰਡ ਜੈ ਸਿੰਘ ਵਾਲਾ ਦੇ ਵਸਨੀਕ, ਇਸੇ ਸਕੂਲ ਵਿੱਚੋ ਪੜ੍ਰਕੇ ਇਸੇ ਸਕੂਲ ਵਿੱਚ ਸੇਵਾ ਨਿਭਾ ਚੁੱਕੇ ਮਰਹੂਮ ਜਗਰਾਜ ਸਿੰਘ ਸ਼ੋਸਲ ਸਟੱਡੀ ਅਧਿਆਪਕ ਦੀ ਧਰਮਪਤਨੀ ਬੀਬੀ ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੁਰਾਣੇ ਵਿੱਦਿਆਰਥੀਆਂ ਵੱਲੋ ਆਪਣੇ ਅਧਿਆਪਕਾਂ ਦਾ ਸਨਮਾਨ ਸ਼ਾਲ ਅਤੇ ਸਨਮਾਨ ਚਿੰਨ ਨਾਲ ਕੀਤਾ ਗਿਆ। ਮੁੱਖ ਮਹਿਮਾਨ ਡਾ ਸੁਰਜੀਤ ਸਿੰਘ ਦੌਧਰ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਸਟਾਫ ਅਤੇ ਵਿੱਦਿਆਰਥੀਆਂ ਵੱਲੋ ਪੁਰਾਣੇ ਅਧਿਆਪਕਾਂ ਤੇ ਉਹਨਾਂ ਦੇ ਬਜੁੱਰਗ ਵਿੱਦਿਆਰਥੀਆਂ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।

ਪਤਵੰਤਿਆਂ ਨੂੰ ਸਨਮਾਨਿਤ ਕਰਦੇ ਬਜ਼ੁਰਗ ਵਿਦਿਆਰਥੀ।

1977-78 ਬੈਚ ਦੇ ਵਿੱਦਿਆਰਥੀਆਂ ਨੇ ਸਕੂਲ ਨੂੰ ਇੱਕ ਅਲਮਾਰੀ ਭੇੰਟ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਦੋਧਰ, ਸੇਵਾ ਨਿਭਾ ਚੁੱਕੀਆਂ ਅਧਿਆਪਕਾਵਾਂ ਸੁਸ਼ਮਾ ਹਿੰਦੀ ਅਧਿਆਪਕਾ, ਪਰਮਜੀਤ ਕੌਰ, ਸਤਿੰਦਰਪਾਲ ਕੌਰ ਨੂੰ ਇਸ ਸਕੂਲ ਵਿਚੋੰ ਪੜ੍ਹੇ ਵਿਦਿਆਰਥੀਆਂ ਗੁਰਜੀਤ ਸਿੰਘ ਗੀਤਾ ਸੇਵਾਮੁੱਕਤ ਹਿਸਾਬ ਮਾਸਟਰ, ਅੰਮ੍ਰਿਤਪਾਲ ਸਿੰਘ ਗੋਗੀ, ਜਗਦੀਪ ਸਿੰਘ ਬਿੰਦੀ ਸੇਵਾਮੁੱਕਤ ਗੰਨਮੈਨ ਮਸੈਂਜਰ ਗ੍ਰਾਮੀਣ ਬੈਂਕ ਲੰਗੇਆਣਾ ਨਵਾਂ, ਸੁਖਦੇਵ ਸਿੰਘ ਦੇਵ ਸਾਬਕਾ ਬੀ ਐਸ ਐਫ ਸਿਪਾਹੀ, ਰੁਪਿੰਦਰ ਸਿੰਘ ਪਿੰਦਰ ਸਾਬਕਾ ਡਰਾਇੰਗ ਮਾਸਟਰ, ਦਲਜੀਤ ਸਿੰਘ ਰਾਜਾ, ਹਰਪ੍ਰੀਤ ਕੌਰ ਰਾਣੀ ਅੰਮ੍ਰਿਤਸਰ, ਮਲਕੀਤ ਕੌਰ ਰਾਣੀ ਰਣਸੀਂਹ ਖੁਰਦ, ਸੁਰਿੰਦਰਪਾਲ ਕੌਰ ਛਿੰਦੀ ਗੌਰਸੀਆਂ ਮੱਖਣ, ਨਵਾਂ ਸਕੂਲ ਸਟਾਫ ਸ਼ਾਲੂ ਮਲਹੋਤਰਾ ਹਿੰਦੀ ਅਧਿਆਪਕਾ, ਹਰਮਨਜੋਤ ਕੌਰ ਪੰਜਾਬੀ ਅਧਿਆਪਕਾ, ਗੁਰਪ੍ਰੀਤ ਸਿੰਘ ਪ੍ਰਾਇਮਰੀ ਅਧਿਆਪਕ, ਮੌਜੂਦਾ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਰਾਮ ਸਿੰਘ, ਨਰਿੰਦਰਪਾਲ ਸਿੰਘ ਅੰਮ੍ਰਿਤਸਰ, ਕਰਮਜੀਤ ਸਿੰਘ ਗੌਰਸੀਆਂ ਮੱਖਣ, ਰੇਸ਼ਮ ਸਿੰਘ ਭੰਬਾ ਲੰਡਾ, ਚਮਕੌਰ ਸਿੰਘ ਭੱਟੀ ਹਾਜਰ ਸਨ। 

ਜੈਸਿੰਘਵਾਲਾ ਦੇ ਸਕੂਲ ਵਿਚ ਆਯੋਜਿਤ ਇਸ ਸਮਾਗਮ ਨੇ ਨਵੀੰ ਪਿਰਤ ਪਾਈ ਹੈ। ਪੁਰਾਣੇ ਬਜੁੱਰਗ ਵਿੱਦਿਆਰਥੀਆਂ ਵਲੋੰ ਸੇਵਾ ਮੁਕਤ ਬਜੁੱਰਗ ਅਧਿਆਪਕਾਂ ਦਾ ਨਵੇੰ ਅਧਿਆਪਕਾਂ ਤੇ ਵਿੱਦਿਆਰਥੀਆਂ ਸਾਹਮਣੇ ਸਨਮਾਨ ਕਰ, ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

administrator

Related Articles

Leave a Reply

Your email address will not be published. Required fields are marked *

error: Content is protected !!