logo

ਚੰਗੀ ਸਿਹਤ, ਮਨੁੱਖ ਦਾ ਸਭ ਤੋਂ ਵੱਡਾ ਮਿੱਤਰ: ਡਾਕਟਰ ਪਰਦੀਪ ਕੁਮਾਰ ਮਹਿੰਦਰਾ !!

ਚੰਗੀ ਸਿਹਤ, ਮਨੁੱਖ ਦਾ ਸਭ ਤੋਂ ਵੱਡਾ ਮਿੱਤਰ: ਡਾਕਟਰ ਪਰਦੀਪ ਕੁਮਾਰ ਮਹਿੰਦਰਾ !!

ਮੋਗਾ 7 ਅਪ੍ਰੈਲ (ਮੁਨੀਸ਼ ਜਿੰਦਲ)

ਵਿਸ਼ਵ ਸਿਹਤ ਦਿਵਸ ਮੌਕੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਚੰਗੀ ਸਿਹਤ ਹੀ ਮਨੁੱਖ ਦਾ ਸਭ ਤੋਂ ਵੱਡਾ ਮਿੱਤਰ ਹੈ। ਇਸ ਮੌਕੇ ਉਹਨਾਂ ਵੱਲੋਂ, ਸਿਹਤ ਸੰਭਾਲ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। LLR ਨਰਸਿੰਗ ਕਾਲਜ, ਮੋਗਾ ਦੇ ਵਿਦਿਆਰਥੀਆਂ ਨੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਰੁਪਿੰਦਰ ਕੌਰ LLR ਨਰਸਿੰਗ ਕਾਲਜ ਮੋਗਾ ਨੇ ਸਿਹਤ ਵਿਭਗ ਦੇ ਅਧਿਕਾਰੀਆਂ ਨੂੰ ਜੀ ਆਇਆ ਨੂੰ ਕਿਹਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਵੱਲੋਂ ਔਥੇ ਮੌਜੂਦ ਲੋਕਾਂ ਨੂੰ ਵਿਸ਼ਵ ਸਿਹਤ ਦਿਵਸ ਮੌਕੇ ਤੇ ਪੋਸ਼ਟਿਕ ਭੋਜਨ ਅਤੇ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਗ਼ਲਤ ਖਾਣ ਪੀਣ ਨਾਲ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਸੰਦੀਪ ਕੁਮਾਰ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਚੰਗੀ ਸਿਹਤ ਅਤੇ ਕੁਪੋਸ਼ਣ ਦੇ ਖ਼ਾਤਮੇ ਲਈ ਸਾਨੂੰ ਮੋਟੇ ਅਨਾਜਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ‘ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਤੱਤ ਵਧੇਰੇ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਮੌਕੇ ਲਵਦੀਪ ਸਿੰਘ, ਫੂਡ ਸੇਫ਼ਟੀ ਅਫ਼ਸਰ ਨੇ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਉਦੇਸ਼ ਦਸਦਿਆਂ ਕਿਹਾ ਕਿ ਸਾਰੀਆਂ ਨੂੰ ਇਕ ਸਾਰ ਬਿਨਾਂ ਕਿਸੇ ਭੇਦ ਭਾਵ, ਸਿਹਤ ਸਹੂਲਤਾਂ ਮਾਣਨ ਅਤੇ ਸਰੀਰਕ ਪੱਖੋ ਸਿਹਤਮੰਦ ਹੋਣਾ, ਸਿਹਤ ਦੀ ਪਰਿਭਾਸ਼ਾ ਨਹੀ ਹੈ। ਸਗੋਂ ਇਸ ਦੇ ਨਾਲ ਨਾਲ ਮਾਨਸਿਕ ਤੇ ਸਮਾਜਿਕ ਤੋਰ ਤੇ ਵੀ ਸਿਹਤਮੰਦ ਹੋਣਾ ਜਰੂਰੀ ਹੈ। ਉਹਨਾਂ ਕਿਹਾ ਕਿ ਚੰਗੀ ਸਿਹਤ ਹੀ ਸਮਾਜ ਤੇ ਦੇਸ਼ ਦੀ ਤੱਰਕੀ ਅਤੇ ਖੁਸ਼ਹਾਲੀ ਦਾ ਅਧਾਰ ਹੈ। ਸਿਹਤਮੰਦ ਖਾਣਾ ਪੀਣਾ, ਸਰੀਰਕ ਗਤੀਵਿਧੀਆਂ, ਨਿਜੀ ਤੇ ਆਲੇ ਦੁਆਲੇ ਦੀ ਸਫਾਈ ਰੱਖ ਕੇ ਅਸੀ ਤੰਦਰੁਸਤ ਰਹਿ ਸਕਦੇ ਹਾਂ। ਇਸ ਦੇ ਨਾਲ ਹੀ ਉਹਨਾਂ ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲਾ ਸਿੱਖਿਆ ਅਤੇ ਸੂਚਨਾ ਅਫਸਰ ਜਸਜੀਤ ਕੌਰ, ਹਰਦੀਪ ਸਿੰਘ ਮਾਸ ਮੀਡੀਆ ਵਿੰਗ, ਅੰਮ੍ਰਿਤ ਸ਼ਰਮਾ ਅਤੇ LLR ਨਰਸਿੰਗ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਵੀ ਮੌਜੂਦ ਸਨ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਮੀਡਿਆ ਦੇ ਰੂਬਰੂ ਵੀ ਹੋਏ।

DR. PARDEEP KUMAR MAHINDRA (CS)

administrator

Related Articles

Leave a Reply

Your email address will not be published. Required fields are marked *

error: Content is protected !!