logo

ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ, ਵਿਸ਼ਵ ਪੱਧਰ ’ਤੇ ਬਣਾ ਸਕਦੇ ਹਨ, ਆਪਣੀ ਪਹਿਚਾਣ : DC ਸਾਗਰ !!

ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ, ਵਿਸ਼ਵ ਪੱਧਰ ’ਤੇ ਬਣਾ ਸਕਦੇ ਹਨ, ਆਪਣੀ ਪਹਿਚਾਣ : DC ਸਾਗਰ !!

ਮੋਗਾ, 7 ਮਈ, (ਮੁਨੀਸ਼ ਜਿੰਦਲ)

ਮੋਗਾ ਦੇ ਖਿਡਾਰੀਆਂ ਵੱਲੋਂ ਰਾਜ ਪੱਧਰੀ, ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ੀਆ ਪੱਧਰ ਤੇ ਤਾਈਕਵਾਂਡੋ ਖੇਡ ਵਿੱਚ ਤਗਮੇ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਨਾਂ ਚਮਕਾਉਣ ਤੇ ਬੁਧਵਾਰ ਨੂੰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜਿੱਥੇ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਉੱਥੇ ਲੋੜਵੰਦ ਖਿਡਾਰੀਆਂ ਨੂੰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। 

DC ਸਾਗਰ ਸੇਤੀਆ, ਖਿਡਾਰੀਆਂ ਨਾਲ, ਇਕ ਸਾਂਝੀ ਤਸਵੀਰ ਮੌਕੇ।

ਉਹਨਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਉਥੇ ਹੀ ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ ਵਿਸ਼ਵ ਪੱਧਰ ’ਤੇ ਆਪਣੀ ਪਹਿਚਾਣ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਓਥੇ ਹੀ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਪੂਰੇ ਜਜ਼ਬੇ ਅਤੇ ਫੁਰਤੀ ਨਾਲ ਖੇਡ ਮੁਕਾਬਲਿਆਂ ਵਿਚ ਜੌਹਰ ਵਿਖਾਉਣ ਲਈ ਪ੍ਰੇਰਿਤ ਕੀਤਾ।

ਡਿਪਟੀ ਕਮਿਸ਼ਨਰ ਨੇ ਤਾਈਕਵਾਂਡੋ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਹਰਸ਼, ਸਮਰ, ਅਰਸ਼ਦੀਪ, ਮਨਪ੍ਰੀਤ ਸ਼ਰਮਾ, ਸ਼ਮਸ਼ੇਰ ਤਮੰਨਾ, ਰਮਨ, ਨੰਦਨੀ, ਗੁਰਲਾਬ ਸਿੰਘ ਤੇ ਏਕਮਪ੍ਰੀਤ ਕੌਰ ਨੂੰ ਬਲੰਦੀਆਂ ਛੂਹਣ ਤੇ ਹੌਂਸਲਾਅਫਜਾਈ ਕੀਤੀ। ਉਹਨਾਂ ਮਾਰਸ਼ਲ ਆਰਟ ਦੀ ਕੋਚ ਪ੍ਰਿਆ (ਬਿਮਲਾ) ਨੂੰ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਵਧੀਆ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਨਸਟਾਪਏਬਲ ਮਾਰਸ਼ਲ ਆਰਟ ਅਕੈਡਮੀ ਦੀ ਚੇਅਰਮੈਨ ਭਾਵਨਾ ਬਾਂਸਲ ਵੀ ਹਾਜਰ ਸਨ।

administrator

Related Articles

Leave a Reply

Your email address will not be published. Required fields are marked *

error: Content is protected !!