logo

ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਸਮਾਗਮ ! ਲਾਲੀ ਦੀ ਪੁਸਤਕ ‘ਵਾਵਰੋਲਿਆਂ’ ਦਾ ਲੋਕ ਅਰਪਣ : ਡਾ. ਸਰਬਜੀਤ !!

ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਸਮਾਗਮ ! ਲਾਲੀ ਦੀ ਪੁਸਤਕ ‘ਵਾਵਰੋਲਿਆਂ’ ਦਾ ਲੋਕ ਅਰਪਣ : ਡਾ. ਸਰਬਜੀਤ !!

ਮੋਗਾ 13 ਮਈ (ਮੁਨੀਸ਼ ਜਿੰਦਲ)

ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਵੱਲੋਂ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਸਮਾਗਮ, ਮਾਰਕੀਟ ਕਮੇਟੀ ਧਰਮਕੋਟ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਵੱਜੋਂ ਅਤੇ ਲੇਖਕ ਗੁਰਬਿੰਦਰ ਕੌਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਭਾ ਦੇ ਸਲਾਹਕਾਰ ਗੁਰਦੀਪ ਸਿੰਘ ਚੀਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਸਮਾਗਮ ਨੂੰ ਸ਼ੁਰੂ ਤੋਂ ਲੈਕੇ ਆਖੀਰ ਤੱਕ ਬੁਲੰਦੀਆਂ ਉੱਤੇ ਰੱਖਿਆ। ਸਭਾ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਬੌਡੇ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਨੂੰ ਵਿਸਥਾਰਪੂਰਵਕ ਬਿਆਨ ਕੀਤਾ ਅਤੇ ਸਰੋਤਿਆਂ ਨੂੰ ਮਜ਼ਦੂਰਾਂ ਦੇ ਉਥਾਨ ਦੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ। ਗੁਰਬਿੰਦਰ ਕੌਰ ਗਿੱਲ ਨੇ ਮਾਂ ਦਿਵਸ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਕਵਿਤਾ ਰਾਹੀਂ ਮਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਵਿਸਥਾਰਪੂਰਵਕ ਬਿਆਨ ਕੀਤਾ। ਉੱਘੇ ਗਾਇਕ, ਕਾਕਾ ਨੂਰ ਅਤੇ ਗੁਰਕਮਲ ਸਿੰਘ ਨੇ ਮਜ਼ਦੂਰ ਦਿਵਸ ਅਤੇ ਮਾਂ ਦੀ ਮਮਤਾ ਦੇ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਵੱਲੋਂ ਉੱਘੇ ਅਤੇ ਨਾਮਵਰ ਲੇਖਕ ਲਾਲੀ ਕਰਤਾਰਪੁਰੀ ਦੀ ਪਲੇਠੀ ਕਾਵਿ ਪੁਸਤਕ ਵਾਵਰੋਲਿਆਂ ਦੇ ਦਰਮਿਆਨ ਦਾ ਲੋਕ ਅਰਪਣ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਪਾਠਕਾਂ ਵਾਸਤੇ ਬਹੁਮੁੱਲਾ ਖਜ਼ਾਨਾ ਸਾਬਤ ਹੋਵੇਗੀ। ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਵਾਵਰੋਲਿਆਂ ਦੇ ਦਰਮਿਆਨ ਪੁਸਤਕ ਦਾ ਪਰਚਾ ਪੜ੍ਹਿਆ ਅਤੇ ਦੱਸਿਆ ਕਿ ਕਿਤਾਬ ਵਿੱਚ ਹਰ ਪ੍ਰਕਾਰ ਦੇ ਸੰਜੀਦਾ ਪਾਠਕਾਂ ਵਾਸਤੇ ਬਹੁਤ ਕੁੱਝ ਸਿੱਖਣ ਦੀ ਵੰਨਗੀ ਹੈ।

ਪੁਸਤਕ ‘ਵਾਵਰੋਲਿਆਂ” ਦਾ ਲੋਕ ਅਰਪਣ ਕਰਦੇ ਡਾ. ਸਰਬਜੀਤ ‘ਤੇ ਹੋਰ ਪਤਵੰਤੇ।

‘ਤੂੰ ਲੱਭੀਂ ਐਸਾ ਵਰ ਅੰਮੀਏ’ ਕਵਿਤਾ ਵਿੱਚ ਧੀ ਆਪਣੀ ਮਾਂ ਕੋਲੋਂ ਸਹੁਰੇ ਘਰ ਦੇ ਸਲੀਕੇ ਭਰਪੂਰ ਵਤੀਰੇ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲੇ ਵਰ ਦੀ ਮੰਗ ਕਰਦੀ ਹੈ। ‘ਬੱਲੇ ਓ ਕਿਸਾਨਾਂ’ ਕਵਿਤਾ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਚੜ੍ਹਦੀ ਕਲਾ ਦਾ ਰੰਗ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਲਾਲੀ ਕਰਤਾਰਪੁਰੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸ਼ਖ਼ਸੀਅਤ, ਭਗਤ ਧੰਨਾ ਜੱਟ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਵੀ ਬਾਖੂਬੀ ਕਲਮਬੱਧ ਕੀਤਾ ਹੈ। ਕਿਤਾਬ ਵਿੱਚ ਕੁੱਲ 188 ਕਵਿਤਾਵਾਂ ਹਨ, ਜੋ ਕਿ ਹਰ ਇੱਕ ਵਿਸ਼ੇ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਹਨ। ਵੱਖ ਵੱਖ ਕਿਸਮਾਂ ਦੀਆਂ ਕਵਿਤਾਵਾਂ, ਹਰ ਉਮਰ ਅਤੇ ਹਰ ਸੁਭਾਅ ਦੇ ਪਾਠਕਾਂ ਦੀ ਜ਼ਰੂਰਤ ਪੂਰੀ ਕਰਨ ਦੇ ਕਾਬਲ ਹਨ। 

ਇਸ ਮੌਕੇ ਸਭਾ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਲੇਖਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਉੱਭਰਦੇ ਸ਼ਾਇਰ ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਨਵਦੀਪ ਸ਼ਰਮਾ, ਗੁਰਮੁੱਖ ਸਿੰਘ, ਹਰਦਿਆਲ ਸਿੰਘ, ਜੱਸੂ ਬੁੱਟਰ, ਕਰਮਜੀਤ ਸਿੰਘ ਅਤੇ ਸੁੰਦਰ ਸਿੰਘ ਵੀ ਹਾਜ਼ਰ ਰਹੇ। ਧਰਮਕੋਟ ਇਲਾਕੇ ਦੇ ਸਾਰੇ ਪੱਤਰਕਾਰਾਂ ਨੇ ਕਾਵਿ ਪੁਸਤਕ ਦੇ ਲੋਕ ਅਰਪਣ ਦੀ ਫੋਟੋਗ੍ਰਾਫੀ ਅਤੇ ਵੀਡੀਓਗਰਾਫੀ ਕਰਦੇ ਹੋਏ, ਲਾਲੀ ਕਰਤਾਰਪੁਰੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

administrator

Related Articles

Leave a Reply

Your email address will not be published. Required fields are marked *

error: Content is protected !!