logo

ਰਾਜ ਪੱਧਰੀ ਬਿਜਨਸ ਬਲਾਸਟਰ ਐਕਸਪੋ 2025 ! ਮੋਗਾ ਦੀਆਂ ਦੋ ਟੀਮਾਂ ਨੇ ਵਧਾਇਆ ਜਿਲ੍ਹੇ ਦਾ ਮਾਣ !!

ਰਾਜ ਪੱਧਰੀ ਬਿਜਨਸ ਬਲਾਸਟਰ ਐਕਸਪੋ 2025 ! ਮੋਗਾ ਦੀਆਂ ਦੋ ਟੀਮਾਂ ਨੇ ਵਧਾਇਆ ਜਿਲ੍ਹੇ ਦਾ ਮਾਣ !!

ਮੋਗਾ  9 ਜੁਲਾਈ, (ਮੁਨੀਸ਼ ਜਿੰਦਲ)

ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਾਉਣ ਦੇ ਮੰਤਵ ਦੇ ਨਾਲ ਸ਼ੁਰੂ ਕੀਤੀ ਬਿਜਨਸ ਬਲਾਸਟਰ ਸਕੀਮ ਅਧੀਨ ਰਾਜ ਪੱਧਰੀ ਐਕਸਪੋ 2025 ਆਈ.ਆਈ.ਟੀ. ਰੋਪੜ ਵਿਖੇ ਹੋਇਆ। ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਆਸ਼ੀਸ਼ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਵਿੱਚ ਜਿਲ੍ਹੇ ਵਿੱਚ ਚੱਲ ਰਹੇ ਬਿਜਨਸ ਪ੍ਰੋਜੈਕਟ ਦੇ ਅਧੀਨ ਪਿਛਲੇ ਸੈਸ਼ਨ ਦੌਰਾਨ ਕੁਲ 630 ਵਿਦਿਆਰਥੀਆਂ ਨੂੰ 2000 ਪ੍ਰਤੀ ਵਿਦਿਆਰਥੀ ਦੇ ਅਨੁਸਾਰ ਸੀਡ ਮਨੀ ਦਿੱਤੀ ਗਈ ਜਿਸ ਨਾਲ ਉਹਨਾਂ ਨੇ ਆਪਣੀ ਬਿਜਨਸ ਆਈਡੀਆ ਨੂੰ ਅਮਲੀ ਰੂਪ ਦਿੱਤਾ ਗਿਆ।

ਵਿਦਿਆਰਥੀਆਂ ਨਾਲ ਮੌਜੂਦ ਸਿੱਖਿਆ ਵਿਭਾਗ ਦੇ ਅਧਿਕਾਰੀ।

ਜ਼ਿਲ੍ਹਾ ਨੋਡਲ ਅਫਸਰ ਬਿਜਨਸ ਬਲਾਸਟਰ ਜਗਜੀਤ ਨੇ ਦੱਸਿਆ ਕਿ ਸਕੂਲ ਪੱਧਰੀ ਮੁਕਾਬਲਿਆਂ ਤੋਂ ਬਾਅਦ ਜਿਲਾ ਪੱਧਰ ਤੇ ਸਰਵੋਤਮ ਟੀਮਾਂ ਚੁਣੀਆਂ ਗਈਆਂ, ਉਹਨਾਂ ਟੀਮਾਂ ਵਿੱਚੋਂ ਰਾਜ ਪੱਧਰੀ ਐਕਸਪੋ ਲਈ ਸਟੇਟ ਵੱਲੋਂ ਪੂਰੇ ਰਾਜ ਦੀਆਂ ਕੁੱਲ 40 ਟੀਮਾਂ ਦੀ ਚੋਣ ਹੋਈ ਜਿਨ੍ਹਾ ਵਿਚੋਂ ਦੋ ਟੀਮਾਂ ਮੋਗਾ ਜਿਲ੍ਹੇ ਦੀਆਂ ਸਨ। ਜਿਸ ਵਿੱਚ ਸਕੂਲ ਆਫ ਐਮੀਨੈਂਸ ਲੰਡੇਕੇ ਤੋਂ ਬੀ ਬੀ ਚੋਕੋ ਡਰੀਮਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੇਰ ਤੋਂ ਬੀ.ਬੀ. ਡੈਕੋਰੇਟਿਵਸ ਸਨ। ਇਨਾ ਟੀਮਾਂ ਦੇ ਰੋਪੜ ਵਿਖੇ  ਸਟੇਟ ਪੱਧਰੀ ਪ੍ਰਦਰਸ਼ਨੀ ਸਟਾਲ ਲਗਾਏ ਗਏ। ਐਕਸਪੋ 2025 ਦੌਰਾਨ ਉਹਨਾਂ 40 ਟੀਮਾਂ ਵਿੱਚੋਂ ਸਟੇਟ ਵੱਲੋਂ ਕੁੱਲ ਦਸ ਬੈਸਟ ਟੀਮਾਂ ਚੁਣੀਆਂ ਗਈਆਂ, ਇਹਨਾਂ ਵਿੱਚ ਸਕੂਲ ਆਫ ਐਮੀਨੈਂਸ ਲੰਡੇਕੇ ਨੇ ਪਹਿਲੀਆਂ 10 ਟੀਮਾਂ ਵਿੱਚ ਆਪਣਾ ਨਾਮ ਦਰਜ ਕਰਾ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਅਤੇ ਆਯੋਜਿਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਸਕੱਤਰ ਅਤੇ ਹੋਰ ਅਫਸਰ ਸਾਹਿਬਾਨ ਦੀ ਮੌਜੂਦਗੀ ਵਿੱਚ ਸਟੇਜ ਤੇ ਆਪਣੀ ਬਿਜ਼ਨਸ ਆਈਡੀਆ ਨਾਲ ਸੰਬੰਧਿਤ ਪੇਸ਼ਕਾਰੀ ਕੀਤੀ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਕੰਪਨੀਆਂ ਦੇ ਸੀਈਓ ਅਤੇ ਹੋਰ ਨੁਮਾਇੰਦੇ ਅਤੇ ਪ੍ਰੈਸ ਕੋਆਰਡੀਨੇਟਰ ਵੀ ਸ਼ਾਮਿਲ ਸਨ।

ਇਹਨਾਂ ਦਸ ਟੀਮਾਂ ਨੂੰ ਇੱਕ ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਅਨਾਊਂਸ ਹੋਈ ਜਿਸ ਨਾਲ ਇਹ ਟੀਮਾਂ ਆਪਣੇ ਬਿਜ਼ਨਸ ਆਈਡੀਆ ਨੂੰ ਹੋਰ ਹੁਲਾਰਾ ਦੇਣਗੀਆਂ। ਜ਼ਿਲ੍ਹਾ ਸਿੱਖਿਆ ਅਫਸਰ ਆਸ਼ੀਸ਼ ਕੁਮਾਰ ਸ਼ਰਮਾ ਨੇ ਇਹਨਾਂ ਦੋਵਾਂ ਸਕੂਲਾਂ ਦੇ ਸਕੂਲ ਪ੍ਰਿੰਸੀਪਲ ਟੀਮ ਲੰਡੇਕੇ ਦੇ ਗਾਈਡ ਅਧਿਆਪਕ ਰਿੰਪੀ, ਟੀਮ ਜਨੇਰ ਗਾਈਡ ਅਧਿਆਪਕ ਸੀਮਾ ਅਤੇ ਸਹਾਇਕ ਅਧਿਆਪਕ ਸਰੋਜ ਨੂੰ ਇਸ ਰਾਜ ਪੱਧਰੀ ਪ੍ਰਦਰਸ਼ਨੀ ਦੇ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਲਾਹੇਵੰਦ ਸਾਬਤ ਹੋਣਗੇ।

administrator

Related Articles

Leave a Reply

Your email address will not be published. Required fields are marked *

error: Content is protected !!