

ਮੋਗਾ 7 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਲੋਕ ਸਾਹਿਤ ਅਕਾਦਮੀ (ਰਜਿ:) ਮੋਗਾ ਦੀ ਚੋਣ ਬੁੱਧੀਜੀਵੀਆਂ, ਸਾਹਿਤਕਾਰਾਂ, ਸ਼ਾਇਰਾਂ ਅਤੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਹੋਈ। ਸਥਾਨਕ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਈ ਇਸ ਚੌਣ ਦੌਰਾਨ ਪਿਛਲੀ ਕਾਰਜਕਾਰੀ ਦਾ ਸਮਾਂ ਪੂਰਾ ਹੋਣ ਤੇ ਭੰਗ ਹੋਣ ਉਪਰੰਤ ਨਵੀਂ ਕਾਰਜਕਾਰੀ ਦੀ ਚੋਣ ਕਰਵਾਉਣ ਦੀ ਜਿੰਮੇਵਾਰੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਉੱਘੇ ਆਲੋਚਕ ਡਾਕਟਰ ਸੁਰਜੀਤ ਬਰਾੜ ਘੋਲੀਆ ਨੂੰ ਸੌਂਪੀ ਗਈ। ਸਮੁੱਚੇ ਸਾਹਿਤਕਾਰਾਂ ਦੀ ਸਹਿਮਤੀ ਨਾਲ ਲੋਕ ਸਾਹਿਤ ਅਕਾਦਮੀ (ਰਜਿ:) ਮੋਗਾ ਦੇ ਪ੍ਰਧਾਨ ਅਸ਼ੋਕ ਚਟਾਨੀ ਅਤੇ ਜਨਰਲ ਸਕੱਤਰ ਦੀ ਜਿੰਮੇਵਾਰੀ ਚਰਨਜੀਤ ਸਮਾਲਸਰ ਨੂੰ ਸੌਂਪੀ ਗਈ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਬੋਡੇ, ਮੀਤ ਪ੍ਰਧਾਨ ਗੁਰਦੇਵ ਸਿੰਘ ਦਰਦੀ, ਸਹਾਇਕ ਸਕੱਤਰ ਜੰਗੀਰ ਸਿੰਘ ਖੋਖਰ, ਪ੍ਰਾਪੋਕੰਡਾ ਸਕੱਤਰ ਕਰਮਜੀਤ ਕੌਰ ਲੰਡੇਕੇ, ਮੀਡੀਆ ਕੋਆਰਡੀਨੇਟਰ ਫਿਲਮਸਾਜ਼ ਅਮਰ ਘੋਲੀਆ, ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ, ਸਰਪ੍ਰਸਤ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾਕਟਰ ਸੁਰਜੀਤ ਬਰਾੜ ਘੋਲੀਆ, ਗੁਰਚਰਨ ਸਿੰਘ ਸੰਘਾ, ਹਰਨੇਕ ਸਿੰਘ ਰੋਡੇ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, (ਐਨ.ਆਰ.ਆਈ.) ਅਤੇ ਐਗਜੈਕਟਿਵ ਮੈਂਬਰ ਕਰਮ ਸਿੰਘ ਕਰਮ ਘੋਲੀਆ, ਹਰਭਜਨ ਸਿੰਘ ਨਾਗਰਾ, ਅਵਤਾਰ ਸਮਾਲਸਰ ਅਤੇ ਸੋਨੀ ਮੋਗਾ ਚੁਣੇ ਗਏ।

