
ਮੋਗਾ 8 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਲਈ ਅੱਜ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਇੱਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ, ਸ਼ਹਾਇਕ ਕਮਿਸ਼ਨਰ (ਜਨਰਲ), ਹਿਤੇਸਵੀਰ ਗੁਪਤਾ ਨੂੰ ਸੌੰਪਿਆ ਗਿਆ ਹੈ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਸੁਖਦੇਵ ਸਿੰਘ,ਦਲਜੀਤ ਸਿੰਘ ਭੁੱਲਰ, ਬਸੰਤ ਸਿੰਘ ਖਾਲਸਾ, ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ, ਜਗਦੀਸ਼ ਸਿੰਘ ਚਾਹਲ, ਗੁਰਮੇਲ ਸਿੰਘ ਨਾਹਰ, ਪੋਹਲਾ ਸਿੰਘ ਬਰਾੜ, ਰਜਿੰਦਰ ਸਿੰਘ ਰਿਆੜ, ਬਲੌਰ ਸਿੰਘ ਘਾਲੀ, ਹੀਰਾ ਸਿੰਘ, ਜਸਪਤ ਰਾਏ ਪੀ.ਪੀ. ਸ਼ਾਮਲ ਸਨ।

ਸਾਂਝਾ ਮੁਲਾਜਮ ਪੈਨਸ਼ਨਰ ਦੀ ਮੀਟਿੰਗ ਵਿੱਚ ਐਮ.ਐਲ.ਏਜ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਅਨੁਸਾਰ 11 ਫਰਵਰੀ ਨੂੰ ਬਾਘਾ ਪੁਰਾਣਾ ਦੇ ਐਮ.ਐਲ.ਏ. ਅੰਮ੍ਰਿਤ ਪਾਲ ਸਿੰਘ ਸੁਖਾਨੰਦ ਨੂੰ ਮੰਗ ਪੱਤਰ ਦੇਣ ਲਈ 11 ਵਜੇ ਬੱਸ ਸਟੈਂਡ ਤੇ ਕਮੇਟੀ ਦਫ਼ਤਰ ਵਿੱਚ ਮੈੰਬਰ ਇੱਕੱਤਰ ਹੋਣਗੇ। 15 ਫਰਵਰੀ ਨੂੰ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਮੰਗ ਪੱਤਰ ਦੇਣ ਲਈ ਗੀਤਾ ਭਵਨ ਨੇੜੇ 11 ਵਜੇ ਮੈਬਰ ਇੱਕਤਰ ਹੋਣਗੇ। 17 ਫਰਵਰੀ ਨੂੰ ਨਿਰਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਇਹ ਮੰਗ ਪੱਤਰ ਦੇਣ ਲਈ ਮੈਬਰ ਸੀ.ਪੀ.ਆਈ ਦੇ ਦਫ਼ਤਰ 11 ਵਜੇ ਇਕੱਤਰ ਹੋਣਗੇ। ਅਤੇ 20 ਫਰਵਰੀ ਨੂੰ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ (ਲਾਡੀ ਢੋਸ) ਨੂੰ ਮੰਗ ਪੱਤਰ ਦੇਣ ਲਈ ਮੈੱਬਰ 11 ਵਜੇ ਗੁਰਦਵਾਰਾ ਪੂਰਨ ਸਿੰਘ ਵਿਖੇ ਇਕੱਤਰ ਹੋ ਕੇ ਰਵਾਨਗੀ ਕਰਨਗੇ। ਚਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਸਾਰੇ ਸਬ ਡਵੀਜਨਾਂ ਦੇ ਪ੍ਰਧਾਨ, ਸਕੱਤਰ ਆਪਣੇ ਆਪਣੇ ਹਲਕੇ ਵਿੱਚ ਅਗਵਾਈ ਕਰਨਗੇ।

ਇਸ ਮੌਕੇ ਤੇ ਇਕੱਠੇ ਹੋਏ, ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਮੇਮ੍ਬਰ। (ਫੋਟੋ: ਡੈਸਕ)

ਸਰਬਜੀਤ ਦੌਧਰ ਨੇ ਦੱਸਿਆ ਕਿ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਦੇ ਕੁਝ ਸਮੇੰ ਲਈ ਵਿਦੇਸ਼ ਜਾਨ ਦੇ ਪ੍ਰੋਗਰਾਮ ਕਰਕੇ ਸੁਖਦੇਵ ਸਿੰਘ ਰਾਊਕੇ (ਮੋਗਾ) ਨੂੰ ਉਹਨਾਂ ਦੀ ਥਾਂ ਤੇ ਕਾਰਜ਼ਕਾਰੀ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਮੀਟਿੰਗ ਵਿਚ ਅੰਮਿ੍ਤਸਰ ਵਿਖੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਤੋੜ ਭੰਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇੱਕ ਮਤਾ ਪਾਸ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ। ਜੱਥੇਬੰਦੀ ਦੀ ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਕੁਲਵਿੰਦਰ ਕੌਰ ਨੰਗਲ, ਫਕੀਰ ਚੰਦ, ਜਸਵੰਤ ਸਿੰਘ ਪੁੱਤਰ ਜਸਪਾਲ ਸਿੰਘ ਰਾਊਕੇ, ਕਾਕਾ ਸਿੰਘ ਬੀੜ ਬੱਧਨੀ, ਬਲਵੀਰ ਸਿੰਘ ਰਾਊਕੇ ਦੇ ਸਤਿਕਾਰ ਯੋਗ ਪਿਤਾ ਜੀ, ਪ੍ਰੀਤਮ ਸਿੰਘ ਢੇਸੀ ਅਤੇ ਸੁਖਮੰਦਰ ਸਿੰਘ ਗਾਰਡ ਨੂੰ ਸ਼ਰਲਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਗੁਰਜੰਟ ਸਿੰਘ ਸੰਘਾ, ਬਿੱਕਰ ਸਿੰਘ ਮਾਛੀਕੇ, ਜੋਰਾਵਰ ਸਿੰਘ ਬੱਧਨੀ ਕਲਾਂ, ਚਮਕੌਰ ਸਿੰਘ ਸਰਾਂ ਨੇ ਆਪਣੇ ਵਿਚਾਰ ਰੱਖੇ। ਅੱਜ ਦੀ ਮੀਟਿੰਗ ਵਿੱਚ ਸੂਬੇ ਭਰ ਤੋਂ ਪੈਨਸ਼ਨਰ ਸ਼ਾਮਲ ਹੋਏ।

