
ਮੋਗਾ, 17 ਮਾਰਚ (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਸਿਵਿਲ ਸਰਜਨ ਪਰਦੀਪ ਕੁਮਾਰ ਮੋਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾ ਆਪਣੀ ਸੇਵਾਵਾਂ, ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ। ਇਸੇ ਲੜੀ ਦੇ ਤਹਿਤ ਸਹਾਇਕ ਸਿਵਲ ਸਰਜਨ ਡਾ ਜਯੋਤੀ ਵੱਲੋਂ ਅਚਨਚੇਤ ਹੀ, ਸਿਵਿਲ ਹਸਪਤਾਲ਼ ਦਾ ਨਿਰੀਖਣ ਕੀਤਾ ਗਿਆ। ਆਪਣੇ ਇਸ ਨਿਰੀਖਣ ਦੌਰਾਨ ਉਹ OPD ਅਤੇ ਮੁੱਖ ਡਿਸਪੈਂਸਰੀ ਵਿਚ ਗਏ। ਓਥੇ ਓਹਨਾ ਨੇ ਸਾਫ ਸਫਾਈ ਦਾ ਹਾਲ ਜਾਣਿਆ। ਇਸ ਮੌਕੇ ਤੇ ਸਾਰਾ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਨੇ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਦਵਾਈ ਲੈਣ ਆਏ ਮਰੀਜ਼ ਨਾਲ ਹਮੇਸ਼ਾ ਹਮਦਰਦੀ ਦਾ ਵਤੀਰਾ ਰੱਖਿਆ ਜਾਵੇ। ਸਿਹਤ ਸੰਸਥਾਵਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਸਮੇਂ ਓਹਨਾ ਨਾਲ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਜਸਜੀਤ ਕੌਰ ਅਤੇ ਸਟੈਨੋ ਹਰਪ੍ਰੀਤ ਕੌਰ ਵੀ ਹਾਜ਼ਿਰ ਸਨ।

