logo

ਨਾਟਕ ਤੇ ਭੱਖਦਿਆਂ ਮੱਸਲਿਆਂ ਤੇ ਚਰਚਾ ! ਵਿੱਕੀ ਸਰਪੰਚ ਵੱਲੋਂ ਸਮਾਜ ਨੂੰ ਇਕ ਸੇਧ ਦੇਣ ਦੀ ਸਫਲ ਕੋਸ਼ਿਸ਼ !!

ਨਾਟਕ ਤੇ ਭੱਖਦਿਆਂ ਮੱਸਲਿਆਂ ਤੇ ਚਰਚਾ ! ਵਿੱਕੀ ਸਰਪੰਚ ਵੱਲੋਂ ਸਮਾਜ ਨੂੰ ਇਕ ਸੇਧ ਦੇਣ ਦੀ ਸਫਲ ਕੋਸ਼ਿਸ਼ !!

ਮੋਗਾ 26 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ)

ਮੌਕਾ ਸੀ ਜਸਪ੍ਰੀਤ ਸਿੰਘ (ਵਿੱਕੀ ਸਰਪੰਚ) ਕੌਂਸ਼ਲਰ ਮੋਗਾ ਦੇ ਜਨਮਦਿਨ ਦਾ। ਤੇ ਆਵਦੇ ਇਸ ਖਾਸ ਦਿਨ ਤੇ, ਉਹਨਾਂ ਵੱਲੋਂ ਵਿੰਡਸਰ ਗਾਰਡਨ ਦੁਨੇਕੇ ਵਿਖੇ ਨਾਟਕ, ਸਨਮਾਨ ਸਮਾਰੋਹ ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਦਾ ਮੰਚਨ ਬਹੁਤ ਸਫਲ ਰਿਹਾ ਤੇ ਸਰੋਤਿਆਂ ਨੇ ਇਸਦਾ ਪੂਰਾ ਅਨੰਦ ਮਾਣਿਆ। ਇਸ ਸਮਾਗਮ ਵਿਚ ਸਾਰੀਆਂ ਸਿਆਸੀ ਪਾਰਟੀਆਂ, ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਸਮਾਗਮ ਵਿਚ ਸਨਮਾਨਿਤ ਸ਼ਖਸੀਅਤ ਜਸਟਿਸ ਮਹਿਤਾਬ ਸਿੰਘ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਪ੍ਰਧਾਨ ਭਗਤ ਪੂਰਨ ਸਿੰਘ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ, ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ, ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਬੌਡੇ, ਗੁਰਮੀਤ ਕੜਿਆਲਵੀ ਪ੍ਰਧਾਨ ਮਹਿੰਦਰ ਸਾਥੀ ਯਾਦਗਾਰੀ ਮੰਚ ਅਤੇ ਸਾਹਿਬ ਸਿੰਘ ਕੈਨੇਡਾ ਬਿਰਾਜਮਾਨ ਸਨ। ਹੁਸੈਨੀਵਾਲਾ ਤੋਂ 23 ਮਾਰਚ ਨੂੰ ਸ਼ੁਰੂ ਹੋਏ ਤਿੰਨ ਰੋਜ਼ਾ ਸਹੀਦੀ ਮਾਰਚ ਦੀ ਅਗਵਾਈ ਕਰ ਰਹੇ ਕਰਨੈਲ ਸਿੰਘ ਜਖੇਪਲ ਮੈਂਬਰ ਇੰਡੀਆ ਡੈਮੋਕਰੇਟਿਕ ਪਲੇਟਫਾਰਮ ਨੇ ਕਿਹਾ ਕਿ, ਸ਼ਹੀਦਾਂ ਦੇ ਸੁਪਨੇ ਤੇ ਸੋਚ ਨੂੰ ਨੌਜਵਾਨ ਪੀੜੀ੍ਹ ਤੱਕ ਪਹੁੰਚਾਉਣ ਤੇ ਪੂਰੇ ਕਰਨ ਲਈ ਯਤਨਸੀਲ ਹਾਂ। ਗੁਰਦੇਵ ਸਿੰਘ ਦਰਦੀ ਤੇ ਹਰਭਜਨ ਨਾਗਰਾ ਨੇ ਗੀਤਾਂ ਨਾਲ ਹਾਜਰੀ ਲਵਾਈ।

ਇਸ ਮੌਕੇ ਤੇ ਹਾਜਿਰ ਲੋਕ।

ਪੰਜਾਬ ਦੇ ਭੱਖਦੇ ਮਸਲਿਆਂ ਤੇ ਵਿਚਾਰ ਚਰਚਾ ਦਾ ਮੰਚ ਸੰਭਾਲਦਿਆਂ ਉਪਿੰਦਰ ਸਿੰਘ ਗਿੱਲ ਨੇ ਕਿਹਾ, ਅੱਜ ਸਾਨੂੰ ਗੰਭੀਰ ਸਮੱਸਿਆਵਾਂ ਤੇ ਵਿਚਾਰ ਕਰਨੀ ਹੈ। ਕੈਨੇਡਾ ਤੋਂ ਸ਼ਾਮਲ ਸਾਹਿਬ ਸਿੰਘ ਨੇ ਦੇਸ਼ ਤੇ ਵਿਦੇਸ਼ ਵਿਚ ਸਮੱਸਿਆਂਵਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਬਾਰੇ ਵਿਚਾਰ ਰੱਖੇ। ਗੁਰਮੀਤ ਕੜਿਆਲਵੀ ਨੇ ਸਾਹਿਤਕ ਪ੍ਰੇਰਨਾ ਦਿੰਦਿਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਘੇ ਸਮਾਜ ਸੁਧਾਰਕ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਗੁਰਬਾਣੀ ਦਾ ਸੰਦੇਸ਼ ਦਿੰਦਿਆਂ ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਜਹਿਰਾਂ ਤੋਂ ਮੁਕਤ ਖੇਤੀ ਵਲ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕਿਉਕਿ ਸ਼ੁਧ ਖੁਰਾਕ ਨਾਲ ਹੀ ਸਿਹਤਮੰਦ ਸਮਾਜ ਹੋਵੇਗਾ। ਡਾ. ਇੰਦਰਜੀਤ ਕੌਰ ਨੇ ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਦਾ ਜੀਵਨ ਜਿਓਣ ਤੇ ਲੋੜਵੰਦਾਂ ਦੀ ਮਦੱਦ ਕਰਨੀ ਚਾਹੀਦੀ ਹੈ। ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਤਾਂ ਨਾਲ ਨਿਜੱਠਣ ਲਈ ਸਾਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ। ਉਨਾਂ ਕਿਹਾ ਇਸ ਮੰਤਵ ਲਈ “ਪੰਜਾਬ ਬਚਾਓ ਪਿੰਡ ਬਚਾਓ” ਲਹਿਰ ਅਰੰਭ ਕੀਤੀ ਹੈ,ਜਿਸ ਰਾਂਹੀ ਪੰਜਾਬੀਆਂ ਨੂੰ ਆਪਣੇ ਫਰਜਾਂ ਪ੍ਰਤੀ ਵੰਗਾਰਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਸਾਰੇ ਮਸਲੇ ਹੱਲ ਕਰ ਸਕਦੀਆਂ ਹਨ। ਜੇਕਰ ਸਰਕਾਰਾਂ ਪੰਚਾਇਤੀ ਸੋਧ ਕਨੂੰਨ ਲਾਗੂ ਕਰਕੇ ਸ਼ਕਤੀਆਂ ਦਾ ਵਿਕੇਦਰੀਕਰਨ ਕਰਕੇ ਕੰਮ ਕਰਨ ਦੇ ਸਮਰੱਥ ਬਣਾਉਣ। ਡਾ. ਹਰਨੇਕ ਸਿੰਘ ਰੋਡੇ ਸਟੇਟ ਅਵਾਰਡੀ ਨੇ ਆਪਣੇ ਵਿਚਾਰ ਰੱਖੇ।

ਜਸਟਿਸ ਮਹਿਤਾਬ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ।

ਪੰਜਾਬ ਵਿਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਦੀ ਹੈ। ਇਸ ਮੰਤਵ ਲਈ ਰਾਜਵਿੰਦਰ ਸਮਰਾਲਾ ਦੀ ਬਾਰਾਂ ਮੈਂਬਰੀ ਟੀਮ ਨੇ ਦਰਸਕਾਂ ਸਾਹਮਣੇ ਦੋ ਨਾਟਕਾਂ “ਅੱਜ ਦੇ ਇਕਲੱਭਿਆ” ਅਤੇ “ਸੂਰਜ ਕਦੇ ਮਰਦਾ ਨਹੀਂ” ਰਾਂਹੀ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਨਾ ਕੀਤੀ। ਹਾਲ ਹੀ ਵਿਚ ਮੁੱਖ ਸੂਤਰਧਾਰਾਂ ਰਾਜਵਿੰਦਰ ਤੇ ਕਮਲਜੀਤ ਕੌਰ ਨੂੰ ਅਦਾਕਾਰ ਸਨਮਾਨ ਕਮੇਟੀ ਸਮਰਾਲਾ ਨੇ ਇੱਕ ਇੱਕ ਲੱਖ ਰੁਪੈ ਦੇ ਕੇ ਸਨਮਾਨਿਤ ਕੀਤਾ ਹੈ। ਜਸਪ੍ਰੀਤ ਸਿੰਘ ਵਿੱਕੀ ਸਰਪੰਚ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਛਮਣ ਸਿੰਘ ਭਿੰਡਰ ਫਰੀਡਮ ਫਾਈਟਰ ਚੈਰੀਟੇਬਲ ਸੁਸਾਇਟੀ ਬਣਾਕੇ ਲੋੜ੍ਹਵੰਦਾ ਨੂੰ ਰਾਸ਼ਨ, ਮਰੀਜਾਂ ਦਾ ਇਲਾਜ ਤੇ ਗਰੀਬ ਵਿੱਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਤੇ ਹਮੀਰ ਸਿੰਘ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਸੰਖੇਪ ਭਾਸ਼ਨ ਵਿਚ ਜਸਪ੍ਰੀਤ ਵਿੱਕੀ ਨੂੰ ਜਨਮਦਿਨ ਤੇ ਅਜਿਹਾ ਸਮਾਜ ਸੁਧਾਰਕ ਸਮਾਗਮ ਕਰਵਾਉਣ ਤੇ ਵਧਾਈ ਦਿੱਤੀ।

ਸੰਤ ਗੁਰਮੀਤ ਸਿੰਘ ਖੋਸਾਕੋਟਲਾ ਨੂੰ ਸਨਾਮਨਿਤ ਕਰਦੇ, ਪਤਵੰਤੇ।

ਇਸ ਸਮਾਗਮ ਵਿਚ ਸਾਥੀ ਵਿਜੇ ਕੁਮਾਰ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਪ੍ਰਵੀਨ ਪਿੰਨਾ ਡਿਪਟੀ ਮੇਅਰ ਨਗਰ ਨਿਗਮ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਡਾ.ਕਰਮਵੀਰ ਸਿੰਘ ਦਿਓਲ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਂਨ, ਨਿਧੱੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਇੰਦਰਜੀਤ ਸਿੰਘ ਬੀੜਚੜਿੱਕ, ਕਰਨਲ ਬਾਬੂ ਸਿੰਘ ਸਾਬਕਾ ਪ੍ਰਧਾਨ, ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਦੌਲਤਪੁਰਾ ਸਾਬਕਾ ਚੇਅਰਮੈਂਨ ਬਲਾਕ ਸੰਮਤੀ, ਅਮਰਜੀਤ ਸਿੰਘ ਰਾਜੇਆਣਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਬੂਟਾ ਸਿੰਘ ਦੌਲਤਪੁਰਾ, ਬਲਵਿੰਦਰ ਸਿੰਘ ਦੌਲਤਪੁਰਾ, ਰਣਵਿੰਦਰ ਸਿੰਘ ਪੱਪੂ ਰਾਂਮੂਵਾਲੀਆ, ਜਗਦੀਸ ਛਾਬੜਾ, ਰਵੀ ਗਰੇਵਾਲ, ਰੀਮਾ ਰਾਣੀ ਉਪ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਸਿੰਘ ਬਰਾੜ, ਪ੍ਰੇਮ ਚੰਦ ਚੱਕੀਵਾਲਾ ਨਗਰ ਕੌਂਸਲਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗਵਰਧਨ ਪੋਪਲੀ ਤੇ ਕੁਲਵਿੰਦਰ ਸਿੰਘ ਚੱਕੀਆਂ ਨਗਰ ਕੌਂਸਲਰ, ਸੁਰਿੰਦਰ ਬਾਲਾ, ਬੀਬੀ ਬੇਅੰਤ ਕੌਰ, ਜੰਗੀਰ ਸਿੰਘ ਖੋਖਰ,ਪਰਮਿੰਦਰ ਸਿੰਘ ਸਾਬਕਾ DET, ਗੁਰਸੇਵਕ ਸਿੰਘ ਸਨਿਆਸੀ ਸਮਾਜਸੇਵੀ ਹਾਜਰ ਸਨ।

ਹਮੀਰ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ।

ਇਸ ਸਮਾਗਮ ਵਿਚ ਪਿੰਡਾਂ ਵਿਚੋ ਜਗਦੀਪ ਸਿੰਘ ਸਰਪੰਚ ਚੁਪਕੀਤੀ, ਡਰੋਲੀਭਾਈ ਤੋਂ ਕੁਲਦੀਪ ਸਿੰਘ ਸਰਪੰਚ ਤੇ ਇਕਬਾਲ ਸਿੰਘ ਸੰਘਾ, ਸੁੱਖਾ ਸਰਪੰਚ ਮਲੀਆਂਵਾਲਾ, ਬਿਲੂ ਸਰਪੰਚ ਮਡੀਰਾਂਵਾਲਾ, ਚੜਿੱਕ ਤੋ ਸਾਬਕਾ ਸਰਪੰਚ ਲੱਕੀ, ਵਿੱਕੀ ਤੇ ਗੋਲਡੀ, ਜਰਨੈਲ ਸਿੰਘ ਸਾਬਕਾ ਸਰਪੰਚ ਦਾਰਾਪੁਰ, ਹਰਜੀਤ ਜੋਗੇਵਾਲਾ, ਗੁਰਤੇਜ ਸਿੰਘ ਥੰਮਨਵਾਲਾ, ਚਰਨਜੀਤ ਸਿੰਘ ਸਾਬਕਾ ਸਰਪੰਚ ਕੋਰੇਵਾਲਾ, ਪਿੰਡ ਸੋਸ਼ਣ ਤੋਂ ਭੱਜਾ ਸਿੰਘ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ, ਨਿਰਮਲ ਸਿੰਘ, ਗੋਪੀ, ਪਰਗਟ ਸਿੰਘ ਘੱਲਕਲਾਂ, ਤਰਸੇਮ ਸਿੰਘ ਸਾਬਕਾ ਸਰਪੰਚ ਖੋਸਾਪਾਂਡੋ, ਸੇਵਾ ਸਿੰਘ ਕੋਟਭਾਊ, ਮੋਦਨ ਸਿੰਘ ਨਿੱਧਾਂਵਾਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਚੋਟੀਆਂ ਖੁਰਦ, ਅਜੈਬ ਸਿੰਘ ਖੁਖਰਾਣਾ, ਕਾਲੀਏਵਾਲਾ ਤੋਂ ਅਰਸ਼ ਤੇ ਹਰਜੀਤ ਸਿੰਘ ਸ਼ਾਮਲ ਹੋਏ।

administrator

Related Articles

Leave a Reply

Your email address will not be published. Required fields are marked *

error: Content is protected !!