

ਮੋਗਾ 6 ਮਈ (ਮੁਨੀਸ਼ ਜਿੰਦਲ)
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਮੋਗਾ ਦੀ ਸਬ ਡਵੀਜਨ ਮੋਗਾ 1 ਅਤੇ 2 ਦੀ ਮਹੀਨਾ ਵਾਰ ਮੀਟਿੰਗ 9 ਮਈ ਸ਼ੁੱਕਰਵਾਰ ਨੂੰ 10 ਵਜੇ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਵੇਗੀ। ਮੀਟਿੰਗ ਵਿਚ 20 ਮਈ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਵਿੱਚ ਸ਼ਮੂਲੀਅਤ, ਲੀਵ ਇਨਕੈਸ਼ਮੈਂਟ ਦੇ ਬਕਾਏ ਦੀ ਮਈ ਮਹੀਨੇ ਵਿੱਚ ਮਿਲਣ ਵਾਲੀ ਕਿਸ਼ਤ ਸਬੰਧੀ ਬੈਂਕਾਂ ਵਿਚ ਹੋਈ ਪ੍ਰਗਤੀ, ਵੱਖ ਵੱਖ ਮਹਿਕਮਿਆਂ ਦੇ ਦਫ਼ਤਰਾਂ ਦੀ ਕਾਰਗੁਜਾਰੀ ਬਾਰੇ ਚਰਚਾ, ਸਿਵਲ ਸਰਜਨ ਮੋਗਾ ਦਫਤਰ ਵਲੋ ਅਧਿਕਾਰੀਆਂ/ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਸਬੰਧੀ ਕਾਰਵਾਈ ਸਮੇਂ ਸਿਰ ਕਰਨ ਬਾਰੇ, ਖਜਾਨਾ ਦਫ਼ਤਰਾਂ ਨਾਲ ਸਬੰਧਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੇ ਅਹੁੱਦੇਦਾਰਾਂ ਨਾਲ ਹੋਈਆਂ ਮੀਟਿੰਗਾਂ ਦੇ ਸਿੱਟੇ ਅਤੇ ਹੋਰ ਮਸਲੇ ਵਿਚਾਰੇ ਜਾਣਗੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਅਹੁੱਦੇਦਾਰਾਂ ਦਾ ਵਫਦ ਵੱਖ ਵੱਖ ਅਧਿਕਾਰੀਆਂ ਨੂੰ ਪੈਨਸ਼ਰਾਂ ਦੇ ਮਸਲਿਆਂ ਸਬੰਧੀ ਮਿਲੇਗਾ। ਮੀਟਿੰਗ ਵਿਚ ਪੰਜਾਬ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਰਿੰਦਰ ਰਾਮ ਕੁੱਸਾ, ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਰਾਊਕੇ, ਸਰਬਜੀਤ ਸਿੰਘ ਦੌਧਰ ਸਕੱਤਰ, ਪ੍ਰੇਮ ਕੁਮਾਰ ਵਿੱਤ ਸਕੱਤਰ ਅਤੇ ਪ੍ਰਧਾਨ ਮੋਗਾ 1, ਜਗਜੀਤ ਸਿੰਘ ਰੱਖਰਾ, ਬਲਵੀਰ ਸਿੰਘ ਪ੍ਰਧਾਨ ਮੋਗਾ 2, ਭੂਪਿੰਦਰ ਸਿੰਘ ਯੋਗੇਵਾਲਾ ਤੇ ਸਾਰੇ ਸਰਗਰਮ ਮੈਬਰ ਸ਼ਾਮਲ ਹੋਣਗੇ।

