

ਮੋਗਾ 10 ਮਈ (ਮੁਨੀਸ਼ ਜਿੰਦਲ)
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਜਿਲ੍ਹਾ ਇਕਾਈ ਮੋਗਾ ਅਤੇ ਸਬ ਡਵੀਜਨ ਮੋਗਾ 1 ਅਤੇ 2 ਦੀ ਮੀਟਿੰਗ ਸੁਖਦੇਵ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਨਿਭਾਈ। ਮੀਟਿੰਗ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ‘ਤੇ ਪਹਿਲੀ ਮਈ ਦੇ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੇਮ ਕੁਮਾਰ ਅਤੇ ਆਤਮਾ ਸਿੰਘ ਚੜਿੱਕ ਨੇ ਜੰਗ ਨਹੀਂ ਅਮਨ ਅਤੇ ਸ਼ਹੀਦਾਂ ਦੀ ਯਾਦ ਵਿੱਚ ਇਨਕਲਾਬੀ ਗੀਤ ਪੇਸ਼ ਕੀਤੇ।
ਮੀਟਿੰਗ ਵਿਚ ਵਿਸ਼ੇਸ ਤੌਰ ਤੇ PNB ਦੇ ਚੀਫ਼ ਮੈਨੇਜਰ ਰਾਕੇਸ਼ ਭਾਟੀਆ ਸ਼ਾਮਲ ਹੋਏ। ਉਹਨਾਂ ਦੀ ਨਿਯੁਕਤੀ ਹਾਲ ਵਿਚ ਮੋਗਾ ਵਿਖੇ ਹੋਈ ਹੈ। ਉਹ ਇਸ ਤੋ ਪਹਿਲਾਂ ਲੁਧਿਆਣਾ ਵਿਖੇ ਪੈਨਸ਼ਨ ਬਰਾਂਚ ਵਿਚ ਸਨ। ਉਹਨਾਂ ਨੂੰ ਪੈਨਸ਼ਨਰਾਂ ਪ੍ਰਤੀ ਦਿੱਤੀਆਂ ਸੇਵਾਂਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮੋਗਾ ਵਿਖੇ ਆਉਣ ਤੇ ਪੈਨਸ਼ਨਰ ਐਸੋਸੀਏਸ਼ਨ ਵਲੋ ਸਨਮਾਨਿਤ ਕੀਤਾ ਗਿਆ। ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਕਾਂ ਵਿਚ ਆਉਣ ਵਾਲੇ ਗਰਾਹਕਾਂ ਨੂੰ ਬੇਹਤਰ ਸੇਵਾਂਵਾਂ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਮੀਟਿੰਗ ਵਿੱਚ ਸਮੂਹ ਬੁਲਾਰਿਆਂ ਨੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਵਿੱਚ ਹੋ ਰਹੀ ਦੇਰੀ ਅਤੇ ਖੱਜਲ ਖੁਆਰੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮੈਡੀਕਲ ਬਿਲਾਂ ਦਾ ਭੁਗਤਾਨ ਜਲਦੀ ਕੀਤਾ ਜਾਵੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਵਿਚੋ ਇਲਾਜ ਦੇ ਰੇਟ ਨਿਸ਼ਚਿਤ ਕੀਤੇ ਜਾਣ। ਇਹ ਵੀ ਫੈਸਲਾ ਕੀਤਾ ਕਿ 20 ਮਈ ਤੋਂ ਬਾਅਦ, ਇਸ ਸਬੰਧੀ, ਸਿਵਲ ਸਰਜਨ ਮੋਗਾ ਨੂੰ ਮਿਲ ਕੇ ਸਮੱਸਿਆਵਾ ਦੇ ਹੱਲ ਲਈ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ।

ਮੀਟਿੰਗ ਵਿਚ ਸ਼ਾਮਲ ਪੈਨਸ਼ਨਰਜ।
ਬੁਲਾਰਿਆਂ ਵਿੱਚ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ, ਸੁਖਮੰਦਰ ਸਿੰਘ ਗੱਜਣ ਵਾਲਾ, ਸੁਰਿੰਦਰ ਸਿੰਘ ਮੋਗਾ, ਚਮਕੌਰ ਸਿੰਘ ਸਰਾਂ, ਜਗਜੀਤ ਸਿੰਘ ਰਖਰਾ, ਬਿੱਕਰ ਸਿੰਘ ਮਾਛੀਕੇ, ਜਸਵੰਤ ਸਿੰਘ ਬਾਘਾ ਪੁਰਾਣਾ, ਕੇਹਰ ਸਿੰਘ ਕਿਸ਼ਨਪੁਰਾ, ਨਾਇਬ ਸਿੰਘ ਹੈਲਥ ਵਿਭਾਗ, ਬਲਵੀਰ ਸਿੰਘ ਮੋਗਾ, ਗਿਆਨ ਸਿੰਘ ਸਾਬਕਾ DPRO ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮੰਗ ਕੀਤੀ ਕਿ ਇਸ ਦੁਨੀਆਂ ਤੋਂ ਚਲੇ ਗਏ ਪੈਨਸ਼ਨਰਾਂ ਦੇ ਬਕਾਏ ਉਹਨਾਂ ਦੇ ਵਾਰਸਾਂ ਨੂੰ ਯੱਕਮੁਸ਼ਤ ਦਿੱਤੇ ਜਾਣ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜਮ ਮਜ਼ਦੂਰ ਕਿਸਾਨ ਅਤੇ ਹੋਰ ਕਿਰਤੀ ਲੋਕਾਂ ਖ਼ਿਲਾਫ਼ ਲਾਗੂ ਕਰਨ ਜਾ ਰਹੇ ਕਿਰਤ ਕਾਨੂੰਨ ਲਾਗੂ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ, ਅਤੇ 20 ਮਈ ਦੀ ਸਮੁੱਚੇ ਭਾਰਤ ਵਿੱਚ ਹੋ ਰਹੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਅਤੇ ਮੁਜ਼ਾਹਰਿਆ ਵਿੱਚ ਪੂਰੀ ਸ਼ਿੱਦਤ ਨਾਲ ਹਿੱਸਾ ਲੈਣ ਦਾ ਫੈਸਲਾ ਕੀਤਾ। ਬੁਲਾਰਿਆ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੇ ਭੁਗਤਾਨ ਲਈ ਨੋਟੀਫਿਕੇਸ਼ਨ ਦੀ ਰੋਸ਼ਨੀ ਵਿੱਚ ਜਿਲ੍ਹੇ ਦੇ ਸਮੁੱਚੇ ਡੀ.ਡੀ.ਓਜ ਅਤੇ ਬੈਂਕ ਅਧਿਕਾਰੀਆਂ ਨੇ ਖਜਾਨਾ ਦਫ਼ਤਰ ਨੂੰ ਅਪੀਲ ਕੀਤੀ ਕਿ ਲੀਵ ਇਨਕੈਸ਼ ਮੈਂਟ ਅਤੇ ਪੇ ਕਮਿਸ਼ਨ ਦੇ ਬਕਾਏ ਦੀਆਂ ਬਣਦੀਆ ਕਿਸ਼ਤਾਂ ਸਮੇਂ ਸਿਰ ਅਦਾ ਕੀਤੀਆਂ ਜਾਣ ਤਾਂ ਜੋ ਪੈਨਸ਼ਨਰ ਜਥੇਬੰਦੀ ਨੂੰ ਕਿਸੇ ਬੈਂਕ, ਡੀ.ਡੀ.ਓ ਅਤੇ ਦਫ਼ਤਰ ਖ਼ਿਲਾਫ਼ ਕੋਈ ਜਥੇਬੰਦਕ ਸੰਘਰਸ਼ ਨਾ ਉਲੀਕਣਾ ਪਵੇ।
ਅੱਜ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਵਿਛੜ ਗਏ, ਪੈਨਸ਼ਨਰ ਆਗੂ ਟਹਿਲ ਸਿੰਘ ਕਿਸ਼ਨਪੁਰਾ, ਪਰਮਜੀਤ ਕੌਰ ਘੋਲੀਆ, ਗਿਆਨੀ ਅਜੀਤ ਸਿੰਘ, ਅਰਜਨ ਸਿੰਘ ਤਖ਼ਤੂਪੁਰਾ ਅਤੇ ਇੱਕ ਹਾਦਸੇ ਦੌਰਾਨ ਮਾਰੇ ਗਏ ਸਕੂਲੀ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਸਬ ਡਵੀਜਨ ਆਗੂ ਅਮਰਜੀਤ ਮਾਣੂਕੇ, ਜਸਪਾਲ ਸਿੰਘ, ਬਲੌਰ ਸਿੰਘ, ਅਮਰ ਸਿੰਘ ਰਣੀਆਂ, ਜਗਦੀਪ ਸਿੰਘ ਮੋਗਾ, ਮਨਜੀਤ ਸਿੰਘ ਧਰਮਕੋਟ, ਤੇਜਾ ਸਿੰਘ ਘੱਲ ਕਲਾਂ, ਬਚਿੱਤਰ ਸਿੰਘ ਮਟਵਾਣੀ, ਬਲਦੇਵ ਸਿੰਘ ਮੋਗਾ, ਜੀਵਨ ਸਿੰਘ, ਸ਼ਮਸ਼ੇਰ ਸਿੰਘ ਮੋਗਾ, ਤੇਜਿੰਦਰ ਸਿੰਘ, ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਰਗਰਮ ਵਰਕਰ ਸ਼ਾਮਲ ਹੋਏ।