
ਮੋਗਾ 29 ਅਗਸਤ, (ਮੁਨੀਸ਼ ਜਿੰਦਲ)
ਸਿਹਤ ਅਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਹੁਕਮਾ ਅਨੁਸਾਰ ਸਿਹਤ ਵਿਭਾਗ ਪੂਰੀ ਤਰਾ ਚੌਕਸ ਹੈ ਤੇ ਹੜ ਆਉਣ ਦੇ ਖਦਸ਼ੇ ਨੂੰ ਦੇਖਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਜਿਲਾ ਟੀਕਾਕਰਨ ਅਫਸਰ ਡਾਕਟਰ ਅਸ਼ੋਕ ਸਿੰਗਲਾ ਨੇ ਟੀਮ ਨਾਲ ਬਲਾਕ ਕੋਟ ਇਸੇ ਖ਼ਾ ਦੇ ਦਰਿਆ ਦੇ ਖੇਤਰ ਨੇੜਲੇ ਪਿੰਡ ਮਦਾਰਪੁਰ, ਤਖਤੁਵਲਾ, ਸੰਘੇੜਾ ਦਾ ਦੌਰਾ ਕੀਤਾ। ਇਸ ਮੌਕੇ ਓਹਨਾ ਨਾਲ ਡਾਕਟਰ ਰਿਪੂਦਮਨ SMO ਕੋਟ ਇਸੇ ਖ਼ਾ, ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਟੀਮ ਅੰਮ੍ਰਿਤ ਸ਼ਰਮਾ, ਹਰਦੀਪ ਸਿੰਘ ਜੱਸਲ ਤੇ ਜਗਮੀਤ ਸਿੰਘ ਕੋਟ ਇਸੇ ਵੀ ਹਾਜ਼ਿਰ ਸਨ।

ਇਸ ਮੌਕੇ ਡਾਕਟਰ ਸਿੰਗਲਾ ਨੇ ਕਿਹਾ ਸਿਹਤ ਵਿਭਾਗ ਦੀਆ ਟੀਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਮੀਂਹ ਦੇ ਪਾਣੀ ਨਾਲ ਮੱਛਰ ਨੂੰ ਮਾਰਨ ਲਈ ਦਵਾਈਆਂ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਓਹਨਾ ਦੇ ਨਾਲ ਡਾਕਟਰ ਜੀ ਬੀ ਸੋਢੀ ਨੇ ਲੋਕਾ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਬਿਮਾਰੀਆਂ ਫੈਲਣ ਦੇ ਖ਼ਤਰੇ ਤੋ ਪਹਿਲਾ ਹੀ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਅਤੇ ਪਾਣੀ ਨੂੰ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜ਼ਿਰ ਸਨ।