
ਮੋਗਾ 17 ਅਕਤੂਬਰ (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਹੁਕਮਾਂ ਮੁਤਾਬਿਕ ਅਤੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਹੇਠ ਕੱਮ ਕਰਦਿਆਂ ਸ਼ੁਕਰਵਾਰ ਨੂੰ ਫੂਡ ਟੀਮ ਨੇ ਡਾਕਟਰ ਸੰਦੀਪ ਕੁਮਾਰ ਜਿਲਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਵੱਖ ਵੱਖ ਖਾਣ ਪੀਣ ਵਾਲੀਆ ਥਾਵਾਂ ਦੀ ਚੈਕਿੰਗ ਕੀਤੀ।

ਇਸ ਮੌਕੇ ਓਹਨਾ ਦਸਿਆ ਕਿ ਦੋ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ ਫੂਡ ਬਣਾਉਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਅਤੇ ਘਿਓ, ਦਹੀ, ਕਾਜੂ ਕਤਲੀ ਅਤੇ ਸੋਨ ਪਾਪੜੀ ਸਮੇਤ 4 ਨਮੂਨੇ ਲਏ। ਉਨ੍ਹਾਂ ਨੇ ਸ਼ੱਕੀ ਮਠਿਆਈਆਂ ਦੇ ਭੰਡਾਰ ਦੀ ਭਾਲ ਕਰਨ ਲਈ ਸ਼ਹਿਰ, ਬਾਘਾਪੁਰਾਣਾ ਅਤੇ ਇਸ ਦੇ ਆਲੇ ਦੁਆਲੇ ਦੇ ਵੱਖ ਵੱਖ ਕੋਲਡ ਸਟੋਰਾਂ ਦਾ ਨਿਰੀਖਣ ਕੀਤਾ ਅਤੇ ਕੋਲਡ ਸਟੋਰ ਮਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਅਤੇ ਸ਼ੁੱਧ ਖਾਣ ਪੀਣ ਵਾਲੀਆਂ ਚੀਜਾਂ ਹੀ ਲੋਕਾ ਨੂੰ ਦੇਣ। ਇਸ ਮੌਕੇ ਓਹਨਾ ਦੇ ਨਾਲ ਯੋਗੇਸ਼ ਗੋਇਲ ਫੂਡ ਸੇਫਟੀ ਅਫ਼ਸਰ ਅਤੇ ਲਵਦੀਪ ਸਿੰਘ ਫੂਡ ਸੇਫਟੀ ਅਫ਼ਸਰ ਵੀ ਮੌਜੂਦ ਸਨ।

