logo

ਸੀਨੀਅਰ ਸਿਟੀਜ਼ਨ ਕੌਂਸਿਲ ਦੇ ਨਵੇਂ ਪ੍ਰਧਾਨ ਦੀ ਚੋਣ ਫਰਵਰੀ ਵਿੱਚ : ਸਰਦਾਰੀ ਲਾਲ !!

ਸੀਨੀਅਰ ਸਿਟੀਜ਼ਨ ਕੌਂਸਿਲ ਦੇ ਨਵੇਂ ਪ੍ਰਧਾਨ ਦੀ ਚੋਣ ਫਰਵਰੀ ਵਿੱਚ : ਸਰਦਾਰੀ ਲਾਲ !!

ਮੋਗਾ 25 ਜਨਵਰੀ (ਗਿਆਨ ਸਿੰਘ)

ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਜਿਸ ਵਿਚ ਜਿੱਥੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ ਦਿਵਸ ਦੀ ਵਧਾਈ ਦਿੱਤੀ ਗਈ, ਓਥੇ ਹੀ ਬਜੁੱਰਗਾਂ ਨਾਲ ਸਬੰਧਤ ਭੱਖਦੇ ਮਸਲਿਆਂ ਤੇ ਵਿਚਾਂਰਾ ਕੀਤੀਆਂ ਗਈਆਂ। ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਨੇ ਅਰੰਭ ਕਰਦਿਆਂ ਸਾਲ 2024 ਦੌਰਾਨ ਕੀਤੇ ਕੰਮਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਸੰਘਾ ਨੇ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਕੌਂਸਿਲ ਦੇ ਪ੍ਰਧਾਨ ਦੀ ਦੋ ਸਾਲ ਦੀ ਮਿਆਦ ਪੂਰੀ ਹੋ ਰਹੀ ਤੇ ਫਰਵਰੀ ਮਹੀਨੇ ਵਿਚ ਨਵੀੰ ਚੋਣ ਕੀਤੀ ਜਾਣੀ ਹੈ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਹਿਮਤੀ ਦਿੱਤੀ ਕਿ ਫਰਵਰੀ ਮਹੀਨੇ ਦੇ ਆਖਰੀ ਸਨੀਚਰਵਾਰ ਨੂੰ ਜਰਨਲ ਬਾਡੀ ਦੀ ਮੀਟਿੰਗ ਵਿਚ ਅਗਲੇ ਦੋ ਸਾਲਾ ਲਈ ਨਵੇੰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।

ਸਰਦਾਰੀ ਲਾਲ ਕਾਮਰਾ ਨੇ ਸੰਬਧਨ ਕਰਦਿਆਂ ਸਾਰੇ ਮੈਬਰਾਂ ਵਲੋ ਪਿਛਲੇ ਦੋ ਸਾਲਾਂ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਮੈਬਰਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਨਵੇੰ ਸਾਲ ਪ੍ਰਸ਼ਾਸਨ ਨਾਲ ਮਿਲਕੇ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ ਪੰਜ ਮੈੰਬਰਾਂ ਦੀ ਕਮੇਟੀ ਬਣਾਈ ਜਾਵੇਗੀ। ਸਾਬਕਾ ਡੀਪੀਆਰਓ, ਗਿਆਨ ਸਿੰਘ ਨੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ  ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਂਸਿਲ ਮੈੰਬਰ, ਨਵੇੰ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ। ਉਹਨਾਂ ਜਾਣਕਾਰੀ ਦਿੱਤੀ ਕਿ ਸ੍ਰੋਮਣੀ ਗੁਰਦਵਾਰਾ ਕਮੇਟੀ ਲਈ ਵੋਟਾਂ ਵਧਾਉਣ ਲਈ ਮਿਆਦ 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਬੈੰਕ ਆਫ ਇੰਡੀਆ ਦੇ ਸਾਬਕਾ ਜੋਨਲ ਮੈਨੇਜਰ ਅਵਤਾਰ ਸਿੰਘ ਨੇ ਸੁਝਾ ਦਿੱਤਾ ਕਿ ਲੋਕਾਂ ਨੂੰ ਨਵੇੰ ਬਦਲੇ ਕੰਨੂਨਾਂ ਬਾਰੇ ਜਾਣਕਾਰੀ ਪ੍ਰਦਾਨ ਲਈ ਯੋਗ ਪ੍ਰਬੰਧ ਕੀਤੇ ਜਾਣ। ਰਣਜੀਤ ਸਿੰਘ ਗਿੱਲ ਨੇ ਸੁਝਾ ਦਿੱਤਾ ਕਿ ਸੀਨੀਅਰ ਸਿਟੀਜ਼ਨ ਗਰੁੱਪ ਸਾਰੇ ਮੈਬਰਾਂ ਲਈ ਖੋਲਿ੍ਆ ਜਾਵੇ ਤੇ ਇਤਰਾਜਯੋਗ ਪੋਸਟਾਂ ਪਾਉਣ ਵਾਲਿਆਂ ਨੂੰ ਬਲੌਕ ਕੀਤਾ ਜਾਵੇ। ਉਹਨਾਂ ਕਿਹਾ ਕਿ ਰੇਲਵੇ ਵਲੋੰ ਸੀਨੀਅਰ ਸਿਟੀਜ਼ਨ ਨੂੰ ਮਿਲਦਾ ਕਨਸੈਸ਼ਨ ਬਹਾਲ ਕਰਵਾਉਣ ਲਈ ਯਤਨ ਕੀਤਾ ਜਾਵੇ। ਵਿਜੈ ਸ਼ਰਮਾ ਨੇ ਸੁਝਾ ਦਿੱਤਾ ਕਿ ਸਾਡੀ ਕੌਂਸਿਲ ਮੈਬਰਾਂ ਨੂੰ ਪੱਛੜੇ ਇਲਾਕਿਆਂ ਵਿਚ ਨੈਤਿਕ ਸਿੱਖਿਆ ਤੇ ਹੋਰ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇ।

ਗੁਰਚਰਨ ਸਿੰਘ ਸੁਪਰਡੈਟ ਨੇ ਕਿਹਾ ਕਿ ਮੈਂਬਰ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਨਵੇਂ ਸਾਲ ਦੀ ਮੈਬਰਸ਼ਿੱਪ ਫੀਸ ਜਮਾ ਕਰਵਾਉਣ। ਅੱਜ ਦੀ ਮੀਟਿੰਗ ਵਿਚ ਰਣਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਦੇ ਜਨਮ ਦਿਨ ਵੀ ਮਨਾਏ ਗਏ। ਦਰਬਾਰ ਸਿੰਘ ਗਿੱਲ ਤੇ ਵਿਜੇ ਟੰਡਨ ਦੇ ਮੀਟਿੰਗ ਵਿਚ ਹਾਜਰ ਨਾ ਹੋਣ ਤੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ। ਇਸ ਮੌਕੇ ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ, ਸੁਦਰਸ਼ਨ ਕੁਮਾਰ, ਸੁਰਿੰਦਰ ਕੁਮਾਰ ਬਾਂਸਲ, ਲਾਲ ਚੰਦ ਅਰੋੜਾ, ਇੱਕਬਾਲ ਸਿੰਘ ਲੋਹਾਮ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ, ਭੂਪਿੰਦਰ ਸਿੰਘ ਮਹਿਣਾ, ਪ੍ਰੀਤਮ ਸਿੰਘ ਮਹਿਣਾ ਆਦਿ ਮੈਂਬਰ ਸ਼ਾਮਲ ਸਨ।

administrator

Related Articles

Leave a Reply

Your email address will not be published. Required fields are marked *

error: Content is protected !!