

ਮੋਗਾ 13 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਕਾਮਰੇਡ ਨਛੱਤਰ ਸਿੰਘ ਮੈਮੋਰੀਅਲ ਹਾਲ ਵਿਖੇ ਸੰਯੁਕਤ ਦਲਿਤ ਮੋਰਚਾ ਵਲੋਂ ਖਾਲਸਾ ਪੰਥ ਦੇ ਜਨਮ ਦਿਹਾੜੇ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਵਸ਼ ਨੂੰ ਸਮਰਪਤਿ ‘ਦਲਿਤ ਮਸਲਿਆਂ ਨੂੰ ਵਿਚਾਰਨ ਹਿੱਤ’ ਵੱਖ ਵੱਖ ਜੱਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵਿਸ਼ਾਲ ਦਲਿਤ ਕੰਨਵੈਨਸਨ ਦਾ ਆਯੋਜਿਨ ਕੀਤਾ। ਜਿਸ ਵਿਚ ਪੰਜਾਬ ਭਰ ਤੋਂ ਨੁਮਾਂਇੰਦੇ ਸ਼ਾਮਲ ਹੋਏ। ਮੰਚ ਤੇ ਕੋਰ ਕਮੇਟੀ ਵਿਚ ਕਿਰਨਜੀਤ ਸਿੰਘ ਗਹਿਰੀ, ਚੇਅਰਮੈਂਨ “ਗੈਰ ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਕੇ.ਕੇ. ਸੀ ਵਿਭਾਗ ਪੰਜਾਬ”, ਬਲਦੇਵ ਸਿੰਘ ਕਲਿਆਣ ਸਾਬਕਾ ਵਿਧਾਇਕ, ਸੀਨੀਅਰ ਆਗੂ “ਹਾਸ਼ੀਆ ਲੋਕ ਦਲ”, ਸੁਖਮੰਦਰ ਸਿੰਘ ਗੱਜਣਵਾਲਾ “ਆਲ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ”, ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ “ਮਜਬੀ ਸਿੱਖ ਅਤੇ ਵਾਲਮੀਕ 12.5% ਰਾਖਵਾਂਕਰਨ ਬਚਾਓ ਮੋਰਚਾ”, ਭਗਵੰਤ ਸਿੰਘ ਸਮਾਓ, “ਮਜ਼ਦੂਰ ਮੁਕਤੀ ਮੋਰਚਾ ਆਜ਼ਾਦ”, ਜਗਤਾਰ ਸਿੰਘ ਮੱਖੂ ਚੇਅਰਮੈਨ “ਵਾਲਮੀਕ ਅਤੇ ਮਜਬੀ ਸਿੱਖ ਮਹਾਸਭਾ”, ਚਰਨ ਸਿੰਘ ਮੱਟੂ, ਚੇਅਰਮੈਨ “ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ” ਅਤੇ ਪ੍ਰਗਟ ਸਿੰਘ ਰਾਜੇਆਣਾ “ਮਜ਼ਬੀ ਸਿੱਖ ਵਾਲਮੀਕ ਭਲਾਈ ਮੰਚ ਪੰਜਾਬ” ਨੂੰ ਸ਼ਾਮਿਲ ਕੀਤਾ ਗਿਆ। ਮੰਚ ਦਾ ਸੰਚਾਲਣ ਬੇਅੰਤ ਸਿੰਘ ਸਿੱਧੂ ਕੋਟਕਪੂਰਾ, ਰਜਿੰਦਰ ਸਿੰਘ ਰਿਆੜ ਅਤੇ ਹਰਵਿੰਦਰ ਸਿੰਘ ਸੇਮਾ ਨੇ ਸਾਂਝੇ ਤੌਰ ਤੇ ਕੀਤਾ।

ਮੰਚ ਤੇ ਵਿਰਾਜਮਾਨ, ਵੱਖ ਵੱਖ ਦਲਿਤ ਜੱਥੇਬੰਦੀਆਂ ਦੇ ਆਗੂ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਵੀ ਦਲਿਤਾਂ ਤੇ ਕੋਈ ਵਧੀਕੀ ਜਾਂ ਅਨਿਆਂ ਹੋਵੇਗਾ, ਸੰਯੁਕਤ ਦਲਿਤ ਮੋਰਚੇ ਦੇ ਨੁਮਾਇੰਦੇ ਸਹਾਇਤਾ ਲਈ ਪੁੱਜਣਗੇ। ਉਹਨਾਂ ਕਿਹਾ ਕਿ ਦਲਿਤਾਂ ਦੇ ਮਕਾਨ, ਲਾਲ ਲਕੀਰ ਦੇ ਅੰਦਰ ਹੋਣ ਕਰਕੇ ਕੋਈ ਕਰਜ਼ਾ ਨਹੀ ਲੈ ਸਕਦੇ ਸਨ। ਇਹ ਮਸਲਾ ਪਿਛਲੇ ਲੰਬੇ ਸਮੇਂ ਦੇ ਸੰਘਰਸ ਤੋਂ ਬਾਅਦ ਹੱਲ ਹੋਇਆ ਤੇ ਬਹੁਤ ਸਾਰੇ ਮਕਾਨ ਮਾਲਕਾਂ ਨੂੰ ਆਪਣੇ ਹੱਕ ਮਿਲੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਕੰਮ ਛੇਤੀ ਮੁਕੰਮਲ ਕੀਤੇ ਜਾਨ। ਉਨ੍ਹਾ ਕਿਹਾ ਕਿ ਦਲਿਤਾਂ ਨੂੰ ਇਕੱਤਰ ਕਰਨ ਲਈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਗਠਨ ਬਣੇ, ਲੇਕਿਨ ਆਗੂਆਂ ਨੇ ਆਪਣੇ ਮੰਤਵ ਲਈ ਵਰਤਿਆ। ਉਨ੍ਹਾਂ ਕਿਹਾ ਕਿ ਸੰਯੁਕਤ ਦਲਿਤ ਮੋਰਚੇ ਦੇ ਮੈਂਬਰ ਇਕੱਠੇ ਹੋ ਕੇ ਦਲਿਤਾਂ ਦੇ ਹੱਕ ਪ੍ਰਾਪਤ ਕਰਨ ਤੇ ਭਲਾਈ ਲਈ ਯਤਨ ਕਰਨਗੇ। ਸਮੂਹ ਬੁਲਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਦਲਿਤਾਂ ਨੂੰ ਇਕੱਠੇ ਕਰਨ, ਤੇ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿਚ ਦਲਿਤ ਮਹਾਂ ਪੰਚਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਸੰਬੰਧੀ ਪਹਿਲੀ ਤਿਆਰੀ ਮੀਟਿੰਗ ਮਾਝੇ ਵਿਚ ਹੋਵੇਗੀ। ‘ਤੇ ਦਲਿਤ ਕਨਵੈਂਨਸਨ ਅਤੇ ਸਤੰਬਰ ਮਹੀਨੇ ਵਿਚ ਹੋਣ ਵਾਲੀ ਦਲਿਤ ਮਹਾਂ ਪੰਚਾਇਤ ਨੂੰ ਕਾਮਯਾਬ ਕਰਨ ਲਈ, ਹਰੇਕ ਜ਼ਿਲ੍ਹੇ ਚ ਜਿਲ੍ਹਾ ਪੱਧਰੀ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ।

ਇਸ ਮੌਕੇ ਤੇ, ਦਲਿਤ ਲੋਕਾਂ ਦਾ ਇਕੱਠ।
ਵਿਸ਼ਾਲ ਦਲਿਤ ਕਨਵੈਂਨਸਨ ਵਲੋਂ ਅਨੇਕ ਮਤੇ ਪਾਸ ਕੀਤੇ ਗਏ। ਪਹਿਲਾ ਦਲਿਤਾਂ ਵਿਰੁੱਧ ਹੁੰਦੇ ਅੱਤਿਆਚਾਰਾਂ ਨੂੰ ਰੋਕਣਾ। ਦੂਜਾ ਜਾਤੀ ਅਧਾਰਤ ਗਿਣਤੀ ਕਰਵਾ ਕੇ ਅਨੁਸੂਚਿਤ ਜਾਤੀਆਂ ਨੂੰ ਹਰੇਕ ਸਾਧਨ ਸੰਸਾਧਨ ‘ਚ ਬਰਾਬਰ ਵੰਡ ਕੀਤੀ ਜਾਵੇ। ਤੀਜਾ USA ਵਿੱਚ ਬੈਠੇ ਗੁਰਪਤਵੰਤ ਪੰਨੂ ਦੇ ਵਿਰੁੱਧ ਭਾਰਤ ਸਰਕਾਰ ਵੱਲੋਂ ਅਮਰੀਕਾ ਸਰਕਾਰ ਨਾਲ ਗੱਲ ਕਰਕੇ ਉਸ ਤੇ ਹਰੇਕ ਤਰ੍ਹਾਂ ਦੀ ਪਾਬੰਦੀ ਲਗਾਈ ਜਾਵੇ, ਤੇ ਸੰਬੰਧਿਤ ਸਰਕਾਰਾਂ ਉਸ ਤੇ ਪਰਚੇ ਦਰਜ ਕਰਕੇ ਉਸ ਨੂੰ ਵਿਵਾਦਤ ਬਿਆਨਾਂ ਕਾਰਨ ਭੜਕਾਊ ਪ੍ਰਚਾਰ ਕਾਰਨ ਕਾਨੂੰਨੀ ਸਜਾਵਾਂ ਦੇਣ, ਕਿਉਂਕਿ ਉਹ ਦਲਿਤ ਸਿੱਖਾਂ (ਅਨੁਸੂਚਿਤ ਜਾਤੀ) ਅਤੇ ਕੁਝ ਕੁ ਅਖੌਤੀ ਉੱਚ ਜਾਤੀ ਦੇ ਸਿੱਖਾਂ ਨੂੰ ਆਪਸ ਵਿੱਚ ਇੱਕ ਦੂਸਰੇ ਵਿਰੁੱਧ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਦੀਆਂ ਤੋ ਸਿਧਾਂਤਕ ਜਾਤੀ ਭੇਦ ਤੋਂ ਰਹਿਤ ਸਿੱਖਾਂ ਨੂੰ ਆਪਸ ਵਿੱਚ ਵੰਡ ਕੇ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੰਯੁਕਤ ਦਲਿਤ ਮੋਰਚਾ, ਬਾਬਾ ਸਾਹਿਬ ਅੰਬੇਡਕਰ ਦਾ ਸਨਮਾਨ ਕਰਦਾ ਹੈ ਅਤੇ ਉਹਨਾਂ ਦੁਆਰਾ ਰਚਿਤ ਸੰਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ। ਚੌਥਾ “ਯੁੱਧ ਨਸ਼ਿਆਂ ਵਿਰੁੱਧ” ਲਈ ਸਰਕਾਰ ਦਾ ਸੰਯੁਕਤ ਦਲਿਤ ਮੋਰਚਾ ਧੰਨਵਾਦ ਕਰਦਾ ਹੈ, ਪਰ ਇਸ ਆੜ ‘ਚ ਸਿਰਫ ਦਲਿਤਾਂ ਅਤੇ ਗਰੀਬਾਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਜਾਣ ਦਾ ਮੋਰਚਾ ਸਖਤ ਵਿਰੋਧ ਕਰਦਾ ਹੈ। ਪੰਜਵਾਂ, ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਵਾਧੂ ਜਮੀਨਾਂ ਬੇਜਮੀਨੇ ਲੋਕਾਂ ‘ਚ ਵੰਡੀਆਂ ਜਾਣ। ਛੇਵਾਂ, ESI ਅਤੇ EPF ਮਜ਼ਦੂਰਾਂ ਦੀ ਘੱਟੋ ਘੱਟ ਆਮਦਨ ਹੱਦ 50 ਹਜਾਰ ਰੁਪਏ ਰੱਖੀ ਜਾਵੇ। ਸੱਤਵਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੁਰੰਤ 800 ਰੁਪਏ ਕਰਕੇ ਅੱਗੇ ਤੋੰ ਮਹਿੰਗਾਈ ਸੂਚਕ ਅੰਕ ਨਾਲ ਜੋੜਿਆ ਜਾਵੇ ਅਤੇ ਸਾਲ ਵਿੱਚ ਕੰਮ ਦੇ ਦਿਨਾਂ ਦੀ ਗਿਣਤੀ ਵਧਾ ਕੇ ਘੱਟੋ ਘੱਟ 200 ਕੀਤੀ ਜਾਵੇ।
ਅੱਠਵਾਂ, ਅਨੁਸੂਚਿਤ ਜਾਤੀਆਂ ਲਈ ਗਰੀਬੀ ਰੇਖਾ ਲਈ ਰੱਖੀ ਗਈ ਸਾਲਾਨਾ ਢਾਈ ਲੱਖ ਦੀ ਆਮਦਨੀ ਦੀ ਹੱਦ, ਆਰਥਿਕ ਤੌਰ ਤੇ ਕਮਜ਼ੋਰ ਵਰਗ (ਜਨਰਲ ਜਾਤੀਆਂ) ਦੇ ਬਰਾਬਰ 10 ਲੱਖ ਕੀਤੀ ਜਾਵੇ। ਨੌਵਾਂ, ਹਰੇਕ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ। ਦੱਸਵਾਂ, ਲਾਲ ਲਕੀਰ ਦੇ ਅੰਦਰ ਅਤੇ ਸਰਕਾਰੀ ਜਮੀਨ ਉਪਰ ਰਹਿ ਰਹੇ ਪਰਿਵਾਰਾਂ ਅਤੇ SC ਸੋਸਾਇਟੀ ਦੀਆਂ ਜਮੀਨਾਂ ਦਾ ਮਾਲਕਾਨਾ ਹੱਕ ਦਿੱਤੇ ਜਾਣ। ਗਿਆਰਵਾਂ, ਵੱਖ ਵੱਖ ਸਰਕਾਰੀ ਅਦਾਰਿਆਂ ‘ਚ ਕੱਚੇ ਮੁਲਾਜ਼ਮਾਂ ਅਤੇ ਸਕੀਮਾਂ ਤਹਿਤ ਕੰਮ ਕਰਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਕੰਵੈਨਸ਼ਨ ਨੂੰ ਸਰਵ ਡਾ. ਕਸ਼ਮੀਰ ਸਿੰਘ ਖੁੰਡਾ, ਕਿਰਨਜੀਤ ਸਿੰਘ ਗਹਿਰੀ, ਭਗਵੰਤ ਸਿੰਘ ਸਮਾਓ, ਚਰਨ ਸਿੰਘ ਮੱਟੂ, ਜਗਤਾਰ ਸਿੰਘ ਮੱਖੂ, ਪ੍ਰਗਟ ਸਿੰਘ ਰਾਜੇਆਣਾ, ਦਲਬੀਰ ਸਿੰਘ ਬੱਲ, ਪਰਮਿੰਦਰ ਸਿੰਘ ਡਿੰਪਾ, ਅਰਸ਼ ਉਮਰੀਆਣਾ ਆਦਿ ਨੇ ਸੰਬੋਧਨ ਕੀਤਾ। ਇਸ ਸਮੇੰ ਕਰਨ ਧਾਲੀਵਾਲ ਐਡਵੋਕੇਟ, ਕਮਲਜੀਤ ਸਿੰਘ ਗਿੱਲ, ਮੰਗਲ ਸਿੰਘ ਸਰਪੰਚ, ਅਵਤਾਰ ਸਿੰਘ, ਗੁਰਚਰਨ ਸਿੰਘ ਮੌੜ, ਸਤਿਨਾਮ ਸਿੰਘ, ਬਲਦੇਵ ਸਿੰਘ ਪੰਚ, ਮੋਦਨ ਸਿੰਘ ਪੰਚ, ਜਸਵਿੰਦਰ ਸਿੰਘ ਘਾਰੂ, ਜਸਵੀਰ ਸਿੰਘ ਗੋਬਿੰਦਪੁਰਾ, ਅਜੈਬ ਸਿੰਘ, ਬਲਜੀਤ ਸਿੰਘ, ਵਾਰਿਆਮ ਸਿੰਘ, ਗੁਰਿੰਦਰ ਸਿੰਘ, ਬਿਕਰਮ ਸਿੰਘ, ਦਵਿੰਦਰ ਸਿੰਘ, ਮਿੱਤਰ ਸਿੰਘ, ਗੁਰਪ੍ਰੀਤ ਸਿੰਘ, ਵਿਜੇ ਸਿੰਘ, ਸੋਨ ਸਿੰਘ, ਧਰਮਿੰਦਰ ਸਿੰਘ, ਵਿਸ਼ਾਲ ਸਿੰਘ, ਬੋਵੀ, ਸੰਤਾ ਸਿੰਘ, ਜੋਗਾ ਸਿੰਘ, ਹਰਤੇਜ ਸਿੰਘ, ਗੁਰਧਿਆਨ ਸਿੰਘ, ਅਮਰਿੰਦਰ ਸਿੰਘ, ਤਲਵਿੰਦਰ ਸਿੰਘ, ਡਾਕਟਰ ਕਰਮਜੀਤ ਸਿੰਘ, ਜੁਗਰਾਜ ਸਿੰਘ ,ਹੁਸ਼ਿਆਰ ਸਿੰਘ, ਰਵਿੰਦਰ ਸਿੰਘ, ਰੇਸ਼ਮ ਸਿੰਘ, ਮੰਗਤ ਸਿੰਘ, ਮੁੱਖਾ ਸਿੰਘ ਤੋੰ ਇਲਾਵਾ ਸੈਂਕੜੇ ਸਾਥੀ ਹਾਜ਼ਰ ਸਨ।