

ਮੋਗਾ 10 ਫਰਵਰੀ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕੇ ਪੰਜਾਬ ਸਰਕਾਰ ਹਾੜੀ ਦੀ ਫਸਲ ਨੂੰ ਖਰੀਦਣ ਦੇ ਹੁਣ ਤੋਂ ਹੀ ਪ੍ਰਬੰਧ ਮੁਕੰਮਲ ਕਰੇ। ਤਾਂ ਜੋ ਕਿਸਾਨ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਆਗੂਆਂ ਨੇ ਕਿਹਾ ਕਿ, ਜਦੋਂ ਕਿਸਾਨ ਨੇ ਝੋਨੇ ਦੀ ਫਸਲ ਵੇਚਣੀ ਸੀ, ਤਾਂ ਉਸ ਸਮੇਂ, ਸ਼ੈਲਰਾਂ ਵਾਲਿਆਂ ਨੇ ਤੇ ਸਰਕਾਰ ਨੇ ਰਲਮਿਲ ਕੇ ਕਿਸਾਨ ਦੀ ਅੰਨੀ ਲੁੱਟ ਕੀਤੀ। ਕਾਟ ਕੱਟੀ, ਜਿਸ ਨਾਲ ਕਿਸਾਨ ਨੂੰ ਬਹੁਤ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਜਿਸਦੇ ਚਲਦਿਆਂ ਕਿਸਾਨਾਂ ਵਿੱਚ ਸਰਕਾਰ ਦੇ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਲਈ ਸਰਕਾਰ ਸਮਾਂ ਰਹਿੰਦੇ, ਮੰਡੀਆਂ ਦੀ ਸਫਾਈ ਕਰਾ ਕੇ ਹਾੜੀ ਦੀ ਫਸਲ ਖਰੀਦਣ ਲਈ ਸਰਕਾਰੀ ਮੰਡੀਆਂ ਨੂੰ ਯੋਗ ਬਣਾਵੇ। ਕਿਉਂਕਿ ਕਿਸੇ ਵੀ ਕਿਸਾਨ ਨੇ ਇਸ ਵਾਰ ਆਪਣੀ ਹਾੜੀ ਦੀ ਫਸਲ ਸੈਲੋ ਵਿੱਚ ਨਹੀਂ ਵੇਚਣੀ। ਕਿਉਂਕਿ ਜੋ ਪੰਜਾਬ ਵਿੱਚ ਸਰਕਾਰਾਂ ਲਗਾਤਾਰ ਸੈਲੋ ਬਣਾ ਰਹੀਆਂ ਹਨ, ਕੇਦਰ ਤੇ ਰਾਜਾ ਦੀਆਂ ਸਰਕਾਰਾਂ ਆਪਣੀਆਂ ਚਾਲਾਂ ਨੂੰ ਕਾਮਯਾਬ ਕਰਨਾ ਚਾਹੁੰਦੀਆਂ ਹਨ। ਜੋ ਸਿੱਧੇ ਪੁੱਠੇ ਤਰੀਕੇ ਨਾਲ ਕਿਸਾਨ ਨੂੰ ਲਾਲਚ ਦੇ ਕੇ ਜਾਂ ਵਰਗਲਾ ਕੇ ਹਾੜੀ ਦੀ ਫਸਲ ਨੂੰ ਸੈਲੋ ਭੇਜਣਾ ਚਾਹੁੰਦੀਆਂ ਹਨ। ਪਰ ਕਿਸਾਨ ਅਜਿਹਾ ਕਦੀ ਨਹੀਂ ਕਰਨਗੇ। ਕਿਸਾਨ ਆਪਣੀਆਂ ਫਸਲਾਂ ਸਰਕਾਰੀ ਮੰਡੀਆਂ ਰਾਹੀਂ ਹੀ ਵੇਚਣਗੇ। ਇਸ ਸਮੇਂ ਜਿਲ੍ਹਾ ਮੀਡੀਆ ਇਨਚਾਰਜ ਬਲਕਰਨ ਸਿੰਘ ਢਿੱਲੋ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਸੀਨੀਅਰ ਮੈਂਬਰ ਜਸਵਿੰਦਰ ਸਿੰਘ ਸਰਾਵਾਂ, ਸੀਨੀਅਰ ਮੈਂਬਰ ਹਰਚਰਨ ਸਿੰਘ ਮਹਿਰੋਂ ਆਦਿ ਹਾਜ਼ਰ ਸਨ।

