
ਮੋਗਾ 11 (ਮੁਨੀਸ਼ ਜਿੰਦਲ)

ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ, ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਗੁਲੂਕੋਮਾ ਹਫਤਾ (ਕਾਲਾ ਮੋਤੀਆ ਹਫਤਾ) 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿਲਾ ਨੋਡਲ ਅਫਸਰ, ਬਲਾਇੰਡ ਨੈਸ ਸੋਸਾਇਟੀ ਅਤੇ ਸਹਾਇਕ ਸਿਵਿਲ ਸਰਜਨ ਮੋਗਾ ਡਾਕਟਰ ਜਯੋਤੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਵਿਸ਼ਵ ਗੁਲੂਕੋਮਾ ਹਫਤਾ ਵਿੱਚ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ “ਦੁਨੀਆਂ ਰੋਸ਼ਨ ਹੈ, ਆਪਣੀਆ ਅੱਖਾਂ ਦੀ ਰੋਸ਼ਨੀ ਬਚਾਓ”। ਆਓ ਅਦਿਖ ਗੁਲੂਕੋਮਾ ਨੂੰ ਹਰਾਈਏ। ਇਸ ਮੌਕੇ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਵਿੱਚ ਗੁਲੂਕੋਮਾ (ਕਾਲਾ ਮੋਤੀਆ) ਸਥਾਈ ਨੈਤਿਕਤਾ ਦੇ ਮੁੱਖ ਕਾਰਨਾਂ ਵਿੱਚੋਂ ਇਕ ਕਾਰਨ ਹੈ। ਗੁਲਕੋਮਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਕਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ ਹੋਣਾ, ਨਜ਼ਰ ਦਾ ਨੰਬਰ ਵਾਰ ਵਾਰ ਬਦਲਣਾ, ਰੌਸ਼ਨੀ ਦੇ ਆਲੇ ਦੁਆਲੇ ਚੱਕਰ, ਅੱਖਾ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਹੈ। ਇਹਨਾਂ ਵਿਚੋਂ ਕੋਈ ਵੀ ਲੱਛਣ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਓ (ਪ੍ਰੈਸ਼ਰ) ਚੈੱਕ ਜ਼ਰੂਰ ਕਰਵਾਓ। ਉਹਨਾ ਕਿਹਾ ਕਿ ਗੁਲਕੋਮਾ ਦਾ ਇਲਾਜ ਸਫ਼ਲਤਾ ਨਾਲ ਹੋ ਸਕਦਾ ਹੈ, ਜੇਕਰ ਸਮੇਂ ਸਿਰ ਇਸ ਦਾ ਪਤਾ ਚੱਲ ਜਾਵੇ। ਇਸ ਲਈ ਆਪਣੀਆਂ ਅੱਖਾਂ ਦੀ ਲਗਾਤਾਰ ਜਾਂਚ ਜ਼ਰੂਰ ਕਰਵਾਓ। ਵਧੇਰੇ ਜਾਣਕਾਰੀ ਲਈ ਸਰਕਾਰੀ ਹਸਪਤਾਲ ਵਿਚ ਸੰਪਰਕ ਕਰ ਸਕਦੇ ਹੋਂ।