logo

mogatodaynews

administrator

पुलिस ने अब बे आबाद स्थानों को बनाया निशाना ! की छापेमारी ! जानो वजह ………..

मोगा 21 जनवरी (मुनीश जिन्दल) जिला पुलिस द्वारा समय समय पर विभिन्न ऑपरेशन के तहत जिले के अनेक आबादी वाले स्थानों, अनेक बस्तियों को खंगालने की खबरें आप अक्सर पढ़ते व सुनते रहते हैं। लेकिन इस बार, जिला पुलिस की और से बे आबाद स्थानों को निशाना बनाते हुए, बड़ी संख्या में पुलिस फ़ोर्स के साथ वहां छापेमारी शुरू की गई है। मंगलवार को डीएसपी सिटी रविंद्र सिंह की अगुवाई में थाना सिटी एक के प्रभारी इंस्पैक्टर गुरप्रीत सिंह व अन्य पुलिस पार्टी ने थाना सिटी एक के अन्तर्गत्त आते बे आबाद इलाकों की जांच की। पुलिस द्वारा इस बार आबादी वाले स्थानों की जगह बे आबाद स्थानों को निशाना क्यों बनाया गया है ?? इस संबंधी डीएसपी सिटी हरविंदर सिंह ने मीडिया से जानकारी साझा की : PPS RAVINDER SINGH, DSP CITY, MOGA

ਪ੍ਰਸ਼ਾਸਨ ਵੱਲੋਂ ਮੋਗਾ ਦੀ 31 ਕਿਸ਼ੋਰੀਆਂ ਨੂੰ ਦਿੱਤੀ ਜਾ ਰਹੀ ਇਹ ਖਾਸ ਮੁਫ਼ਤ ਟ੍ਰੇਨਿੰਗ !!

ADC ਚਾਰੂਮਿਤਾ ਨੇ ਲੜਕੀਆਂ ਨੂੰ ਟਰੈਕ ਸੂਟ ਵੰਡ ਕਰਵਾਈ ਟ੍ਰੇਨਿੰਗ ਦੀ ਸ਼ੁਰੂਆਤ ! ਮੋਗਾ 21 ਜਨਵਰੀ (ਮੁਨੀਸ਼ ਜਿੰਦਲ) ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲਾ ਪ੍ਰਸ਼ਾਸਨ ਮੋਗਾ ਦੀ ਅਗਵਾਈ ਹੇਠ ਐਸਪੀਰੇਸ਼ਨਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਦੀਆਂ ਕਿਸ਼ੋਰੀਆਂ ਲਈ ਅੱਜ ਨਵੇਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਤਹਿਤ ਆਈ.ਆਈ.ਏ.ਆਈ ਐਜ਼ੂਕੇਸ਼ਨਲ ਸੋਸਾਇਟੀ, ਅਕਾਲਸਰ ਰੋਡ ਟ੍ਰੇਨਿੰਗ ਸੈਂਟਰ ਵਿਖੇ 15-18 ਸਾਲ ਦੀਆਂ 31 ਕਿਸ਼ੋਰੀਆਂ ਨੂੰ ਡ੍ਰੋਨ ਅਸੈਂਬਲ ਦੀ ਮੁਫ਼ਤ ਟ੍ਰੇਨਿੰਗ ਮੁਹਈਆ ਕਰਵਾਈ ਜਾ ਰਹੀ ਹੈ। ADC ਚਾਰੂਮਿਤਾ, 31 ਕਿਸ਼ੋਰੀਆਂ ਨੂੰ ਟਰੈਕ ਸੂਟ ਦੇਣ ਮੌਕੇ। (ਫੋਟੋ: ਡੈਸਕ) ਇਸ ਮੌਕੇ ਤੇ ਮੌਜੂਦ ਅਧਿਕਾਰੀ, ADC ਮੈਡਮ ਚਾਰੂਮਿਤਾ ਦੇ ਨਾਲ। (ਫੋਟੋ: ਡੈਸਕ) ਇਸ ਪ੍ਰੋਜੈਕਟ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਵੱਲੋਂ ਅੱਜ ਰਸਮੀ ਤੌਰ ਤੇ ਸ਼ੁਰੂ ਕਰਵਾਇਆ ਗਿਆ। ਕਿਸ਼ੋਰਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਉਹ ਇਸ ਕੋਰਸ ਨੂੰ ਵਧੀਆ ਢੰਗ ਨਾਲ ਕਰਨ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਵਧੀਆ ਰੋਜ਼ਗਾਰ ਦੇ ਮੌਕੇ ਮਿਲ ਸਕਣ। ਉਹਨਾਂ ਕਿਹਾ ਕਿ ਪੜਾਈ ਦੇ ਨਾਲ ਚੰਗਾ ਹੁਨਰ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਚੰਗੇ ਹੁਨਰ ਵਾਲਾ ਇਨਸਾਨ ਨਾ ਸਿਰਫ ਆਵਦੇ ਲਈ ਵਧੀਆ ਰੋਜ਼ਗਾਰ ਚਲਾਉਂਦਾ ਹੈ, ਸਗੋਂ ਹੋਰਨਾਂ ਲਈ ਵੀ ਰੋਜ਼ਗਾਰ ਦਾ ਸਾਧਨ ਬਣਦਾ ਹੈ। ਉਹਨਾਂ ਕਿਹਾ ਕਿ ਇਹ ਕੋਰਸ ਆਈ.ਟੀ ਦੇ ਮਾਹਰ ਟ੍ਰੇਨਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ADC ਚਾਰੂਮਿਤਾ ਨੇ ਦੱਸਿਆ ਕਿ ਐਸਪੀਰੇਸ਼ਨਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਨੂੰ ਵੱਖ ਵੱਖ ਸਕੀਮਾਂ ਜਰੀਏ ਇੰਸਪੀਰੇਸ਼ਨਲ ਬਣਾਉਣ ਲਈ ਜੋਰ ਦਿੱਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਪ੍ਰੋਜੈਕਟ ਦੀ ਸ਼ੁਰੂਆਤ ਦੌਰਾਨ ਲੜਕੀਆ ਨੂੰ 31 ਟਰੈਕ ਸੂਟ ਵੀ ਮੁਹਈਆ ਕਰਵਾਏ ਗਏ।  ਇਸ ਦੌਰਾਨ ਜਿਲਾ ਪ੍ਰੋਗਰਾਮ ਅਫਸਰ ਅਨੁਪ੍ਰਿਆ ਸਿੰਘ ਵਲੋ ਵੀ ਕਿਸ਼ੋਰੀਆ ਨੂੰ ਸਕਿਲ ਟ੍ਰੇਨਿੰਗ ਸਬੰਧੀ ਜਾਣਕਾਰੀ ਦਿਤੀ ਗਈ। ਇਸ ਦੌਰਾਨ ਟ੍ਰੇਨਿੰਗ ਸੈਂਟਰ ਦੇ ਮੁਖੀ ਸਰਬਜੀਤ ਸਿੰਘ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਅੰਜੂ ਸਿੰਗਲਾ ਅਤੇ ਸੁਪਰਵਾਈਜਰ ਮਿਸ ਹਰਮੀਤ ਵੀ ਮੌਜੂਦ ਸਨ।

बधाई ! मोगा के गांव की सरपंच दिल्ली के गणतंत्र दिवस समारोह में बतौर विशेष अतिथि होंगी शामिल !!

अच्छा काम करने वाले व्यक्ति/ समूह/ संगठन राज्य/ राष्ट्रीय स्तर पर होंगे सम्मानित – DC मोगा, 21 जनवरी (मुनीश जिन्दल) ग्राम पंचायत जल सप्लाई कमेटी की चेयरपर्सन एवं गांव चुगावां की सरपंच नरिंदर कौर द्वारा अपने गांव के लिए की जा रही उत्कृष्ट सेवाओं को देखते हुए जल सप्लाई एवं सेनिटेशन विभाग ने उन्हें 26 जनवरी को गणतंत्र दिवस के अवसर पर राजधानी दिल्ली में आयोजित होने वाले राष्ट्रीय समारोह में बतौर उन्हें विशेष अतिथि शामिल होने के लिए चुना है। यह जानकारी विभाग के कार्यकारी इंजीनियर आदर्श निर्मल ने दी। उन्होंने बताया कि नरिंदर कौर के नेतृत्व में समिति जल आपूर्ति एवं स्वच्छता विभाग के सहयोग से गांव चुगावां में जल आपूर्ति योजना बहुत अच्छे ढंग से चल रही है। उन्होंने बताया कि गांव में करीब 497 घर हैं और आबादी करीब 2,700 है। गांव में 3 आंगनवाड़ी केंद्र और 2 सरकारी स्कूल भी हैं। उन्होंने कहा कि नरिंदर कौर, ग्राम पंचायत जल सप्लाई की अध्यक्ष और गांव की सरपंच होने के नाते अथक प्रयास करती हैं ताकि आम लोगों को किसी भी समस्या का सामना न करना पड़े। गांव के जलघर को सुंदर रूप देने के लिए उन्होंने जलघर के ऊपर एक सुंदर पार्क बनाया है। इस पार्क में पूरे गांव के लोग घूमने के लिए आते हैं और उन्होंने गांव के सभी घरों के सामने एक नेम प्लेट भी लगाई है जिस पर घर के मुखिया का नाम और वाटर सप्लाई कनेक्शन नंबर लिखा हुआ है। उन्होंने कहा कि जलापूर्ति योजना के सुचारू संचालन को सुनिश्चित करने के लिए समिति की मासिक बैठक भी आयोजित की जाती है। डिप्टी कमिश्नर विशेष सारंगल ने नरिंदर कौर के निर्वाचन पर प्रसन्नता व्यक्त की तथा जिला निवासियों को व्यक्तिगत रूप से या समूह के रूप में अपने तथा लोगों के जीवन स्तर को सुधारने के लिए आगे आने का निमंत्रण दिया। जिला प्रशासन द्वारा उनके योगदान को उचित सम्मान दिया जाएगा। डिप्टी कमिश्नर ने कहा कि उनका प्रयास रहेगा कि भविष्य में भी अच्छे कार्य करने वाले व्यक्तियों, समूहों या संस्थाओं को उनकी विशेष उपलब्धियों के लिए राज्य व राष्ट्रीय स्तर पर सम्मानित किया जाए। डिप्टी कमिश्नर विशेष सारंगल ने कहा, “नरिंदर कौर के समर्पण और नेतृत्व ने चुगावां गांव के निवासियों के जीवन पर महत्वपूर्ण प्रभाव डाला है। स्वच्छ पेयजल उपलब्ध कराने और गांव के बुनियादी ढांचे को बेहतर बनाने के उनके प्रयास वास्तव में सराहनीय हैं।” हमें गर्व है कि वह जिला मोगा के चुगावां गांव की निवासी हैं। दिल्ली में गणतंत्र दिवस समारोह में मोगा जिले का प्रतिनिधित्व करेंगे।” उन्होंने सरपंच नरिंदर कौर और उनकी टीम को बधाई दी तथा उनके उज्ज्वल भविष्य की कामना की। इस अवसर पर चेयरपर्सन एवं सरपंच नरिंदर कौर ने डिप्टी कमिश्नर विशेष सारंगल तथा जल सप्लाई एवं सेनिटेशन विभाग का धन्यवाद करते हुए कहा कि वह आभारी हैं कि उन्हें 26 जनवरी को भारत की राजधानी दिल्ली में गणतंत्र दिवस समारोह में भाग लेने के लिए चुना गया है। 

ਸਰਪੰਚਾਂ ਤੇ ਗ੍ਰਾਮ ਸਕੱਤਰਾਂ ਨੂੰ ਵਰਕਸ਼ਾਪ ਰਾਹੀਂ ਮਹੱਤਵਪੂਰਨ ਜਾਣਕਾਰੀ ਕਰਵਾਈ ਗਈ ਮੁਹਈਆ !!

ਮੋਗਾ 21 ਜਨਵਰੀ (ਰਿੱਕੀ ਆਨੰਦ) : ਸੂਬਾਈ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਸੰਸਥਾਨ ਅਤੇ ਪੀਰਾਮਲ ਫਾਊਂਡੇਸ਼ਨ ਮੋਗਾ ਦੇ ਸਾਂਝੇ ਉਪਰਾਲੇ ਤਹਿਤ ਸਰਪੰਚਾਂ ਅਤੇ ਗ੍ਰਾਮ ਸਕੱਤਰਾਂ ਲਈ ਮੋਗਾ ਜ਼ਿਲ੍ਹੇ ਵਿੱਚ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਅਗਵਾਈ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ (ਐਨ.ਆਈ.ਆਰ.ਡੀ.ਪੀ.ਆਰ.) ਦੇ ਸੀਨੀਅਰ ਸਲਾਹਕਾਰ ਪੰਥਦੀਪ ਸਿੰਘ ਨੇ ਕੀਤੀ। ਵਰਕਸ਼ਾਪ ਵਿੱਚ ਮੋਗਾ ਜ਼ਿਲ੍ਹੇ ਦੇ 40 ਸਰਪੰਚ ਅਤੇ 25 ਸਕੱਤਰ ਹਾਜ਼ਰ ਸਨ। ਵਰਕਸ਼ਾਪ ਦੌਰਾਨ ਪੰਥਦੀਪ ਸਿੰਘ ਨੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.) ਦੀ ਮਹੱਤਤਾ, ਸਰੋਤ ਪ੍ਰਵਾਹ, ਪਿੰਡ ਦੀ ਆਮਦਨ-ਖਰਚ ਦੀ ਬਣਤਰ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਦਾ ਉਦਘਾਟਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਨਿਹਾਲ ਸਿੰਘ ਵਾਲਾ, ਰੁਪਿੰਦਰ ਕੌਰ ਨੇ ਕੀਤਾ। ਉਨ੍ਹਾਂ ਜੀ.ਪੀ.ਡੀ.ਪੀ. ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪੰਥਦੀਪ ਸਿੰਘ ਦਾ ਸਵਾਗਤ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾ.ਸੰਜੇ ਪਵਾਰ ਨੇ ਸਿਹਤ ਸੇਵਾਵਾਂ ਰਾਹੀਂ ਪਿੰਡਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਬੀਡੀਪੀਓ ਰੁਪਿੰਦਰ ਕੌਰ, ਪਰਵਿੰਦਰ ਸਿੰਘ ਸੁਪਰਡੈਂਟ ਨੇ ਪੰਥਦੀਪ ਸਿੰਘ ਅਤੇ ਪੀਰਾਮਲ ਫਾਊਂਡੇਸ਼ਨ ਦੀ ਟੀਮ ਨੂੰ ਸਨਮਾਨਿਤ ਕੀਤਾ, ਜੋ ਕਿ ਮਾਡਲ ਜੀਪੀਡੀਪੀ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਡੀਪੀਐਮ) ਨੀਰਜ ਸਿੰਗਲਾ, ਜੂਨੀਅਰ ਇੰਜਨੀਅਰ ਰਾਜੇਸ਼, ਜ਼ਿਲ੍ਹਾ ਵਿਕਾਸ ਫੈਲੋ (ਡੀਡੀਐਫ) ਅਨੁਰਾਗ, ਐਸਪੀਰੇਸ਼ਨਲ ਬਲਾਕ ਫੈਲੋ (ਏਬੀਐਫ) ਗੁਰਜੀਤ, ਪ੍ਰੋਗਰਾਮ ਲੀਡ ਵਿਕਾਸ ਅਤੇ ਨੇਹਾ, ਗਾਂਧੀ ਫੈਲੋ ਰਿਸ਼ਵ, ਛਗਨ, ਸਾਕਸ਼ੀ, ਕਰੁਣਾ ਫੈਲੋ ਹਾਜ਼ਰ ਸਨ। ਸਿਮਤਾ ਅਤੇ ਵੀਰਪਾਲ ਮੌਜੂਦ ਰਹੇ।

ਪੰਜਾਬ ਸਰਕਾਰ ਦੀ ਮਾ_ਰੂ ਨੀਤੀਆਂ ਖਿਲਾਫ, ਇਹ ਜੱਥੇਬੰਦੀ ਕਰਨ ਜਾ ਰਹੀ ਭੁੱਖ ਹੜਤਾਲ !!

ਮੋਗਾ 21 ਜਨਵਰੀ (ਗਿਆਨ ਸਿੰਘ) ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਕੰਪਿਊਟਰ ਅਧਿਆਪਕਾਂ ਦੀ ਹਮਾਇਤ ਵਿੱਚ 27 ਫਰਵਰੀ ਨੂੰ ਪੰਜਾਬ ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਤੋਂ ਇੱਕ 51 ਪੈਨਸ਼ਨਰਾਂ ਦਾ ਜੱਥਾ ਬੱਸ ਰਾਹੀਂ ਸੰਗਰੂਰ ਪਹੁੰਚੇਗਾ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਜਿਲ੍ਹਾ ਮੋਗਾ ਦੇ ਪ੍ਰਧਾਨ ਸੁਖਮੰਦਰ ਸਿੰਘ, ਜਿਲ੍ਹਾ ਸਕੱਤਰ ਸਰਬਜੀਤ ਦਾਉਧਰ, ਸਬ ਡਵੀਜਨਾਂ ਦੇ ਪ੍ਰਧਾਨ ਸਕੱਤਰਾਂ ਬਿੱਕਰ ਸਿੰਘ ਮਾਛੀਕੇ, ਗੁਰਜੰਟ ਸਿੰਘ ਸੰਘਾ, ਜੋਰਾਵਰ ਸਿੰਘ ਬੱਧਨੀ ਕਲਾਂ, ਗੁਰਦੇਵ ਸਿੰਘ ਚੜਿੱਕ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ। ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਦੇ ਪੈਨਸ਼ਨਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਸਿਵਲ ਸਰਵਿਸਜ ਨਿਯਮਾਂ ਅਨੁਸਾਰ ਤਨਖਾਹਾਂ ਭੱਤੇ ਦੇਣ ਦੀ ਮੰਗ ਦੀ ਹਮਾਇਤ ਵਿੱਚ ਸੰਗਰੂਰ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਮਿਲ ਸਕੇ। ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ, ਸੇਵਾਮੁਕਤ ਡੀ.ਪੀ.ਆਰ.ਓ ਨੇ ਦੱਸਿਆ ਕਿ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਸੰਘਰਸ਼ਾਂ ਦੇ ਰਾਹ ਪਿਆ ਹੋਇਆ ਹੈ। ਪਰ ਮਾਨ ਸਰਕਾਰ ਦਾ ਰਵੱਈਆਂ ਮੁਲਾਜਮਾਂ/ ਪੈਨਸ਼ਨਰਾਂ ਦੇ ਜਖਮਾਂ ਤੇ ਲੂਣ ਛਿੜਕ ਰਿਹਾ ਹੈ ਅਤੇ ਹੱਕ ਮੰਗਦੇ ਲੋਕਾਂ ਨੂੰ ਅੱਥਰੂ ਗੈਸ, ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਸ ਕਰਕੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਨੇ ਲੁਧਿਆਣਾ ਵਿਖੇ ਮੀਟਿੰਗ ਕਰਕੇ 30 ਜਨਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਨ, 8 ਫਰਵਰੀ ਤੋਂ 20 ਫਰਵਰੀ ਦੇ ਦੌਰਾਨ ਐਮ.ਐਲ.ਏਜ ਨੂੰ ਮੰਗ ਪੱਤਰ ਦੇਣ ਅਤੇ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਵੱਖੋ ਵੱਖਰੇ ਤਬਕਿਆਂ ਵੱਲੋਂ ਮੋਹਾਲੀ ਵਿਖੇ ਧਰਨਾ ਰੈਲੀ ਅਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ।  ਜਿਸ ਅਨੁਸਾਰ ਪਹਿਲੇ ਦਿਨ ਕੇਵਲ ਪੈਨਸ਼ਨਰਾਂ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਉਭਾਰਿਆ ਜਾਵੇਗਾ। ਦੂਸਰੇ, ਤੀਸਰੇ ਅਤੇ ਚੌਥੇ ਦਿਨ, ਦੂਜੇ ਤਬਕਿਆਂ ਦੀਆਂ ਭੱਖਦੀਆਂ ਮੰਗਾਂ ਤੇ ਧਰਨਾ ਰੈਲੀ ਅਤੇ ਮਾਰਚ ਕੀਤੇ ਜਾਣਗੇ। ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਮੋਗਾ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਅਤੇ ਜਿਲ੍ਹਾ ਪੱਧਰ ਤੇ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਨੂੰ 7 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ। ਗਿਆਰਾਂ ਗਿਆਰਾਂ ਪੈਨਸ਼ਨਰਾਂ ਵੱਲੋਂ ਭੁੱਖ ਹੜਤਾਲ ਰੱਖਣ, ਉਪਰੰਤ ਰੈਲੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਅਤੇ ਮੋਹਾਲੀ ਗੁਰਦਵਾਰਾ ਅੰਬ ਸਾਹਿਬ ਨੇੜੇ ਕੀਤੀ ਜਾਣ ਵਾਲੀ ਰੈਲੀ ਦਾ ਨੋਟਿਸ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜਣ। ਇਸ ਮੌਕੇ ਚਮਕੌਰ ਸਿੰਘ ਸਰਾਂ, ਨਾਇਬ ਸਿੰਘ, ਮਨਜੀਤ ਸਿੰਘ, ਬਲੌਰ ਸਿੰਘ, ਸੁਖਦੇਵ ਸਿੰਘ, ਅਮਰ ਜੀਤ ਮਾਣੂਕੇ, ਇੰਦਰ ਜੀਤ ਸਿੰਘ ਮੋਗਾ, ਪ੍ਰੀਤਮ ਸਿੰਘ ਕੈਂਥ, ਭੁਪਿੰਦਰ ਸਿੰਘ, ਸਮਸ਼ੇਰ ਸਿੰਘ, ਜੀਵਨ ਸਿੰਘ, ਕੇਹਰ ਸਿੰਘ, ਰਾਮ ਨਾਥ, ਮੇਹਰ ਸਿੰਘ ਆਦਿ ਆਗੂ ਹਾਜ਼ਰ ਸਨ।

ਸਾਵਧਾਨ ! ਸੰਯੁਕਤ ਕਿਸਾਨ ਮੋਰਚਾ ਦੇ ਨਿਰਦੇਸ਼ਾਂ ਹੇਠ 26 ਜਨਵਰੀ ਨੂੰ ਕਿਸਾਨ ਕਰਨ ਜਾ ਰਹੇ ਇਹ ਕੱਮ …………

ਮੋਗਾ 21 ਜਨਵਰੀ (ਅਸ਼ੋਕ ਮੌਰੀਆ) ਭਾਰਤੀ ਕਿਸਾਨ ਯੂਨੀਅਨ, ਲੱਖੋਵਾਲ ਦੇ ਜਿਲ੍ਹਾ ਦਫਤਰ ਵਿਖੇ ਇਕੱਤਰਤਾ ਦੌਰਾਨ ਜਿਲਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ ਸਣੇ ਹੋਰ ਕਿਸਾਨਾਂ ਨੇ ਦਫਤਰ ਵਿਖੇ ਵਿਚਾਰਾਂ ਕੀਤੀਆਂ ਤੇ ਕਿਹਾ ਹੈ ਕਿ ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦੇ ਖਿਲਾਫ 26 ਜਨਵਰੀ ਗਣਤੰਤਰ ਦਿਵਸ ਮੌਕੇ 11 ਵਜੇ ਤੋਂ 3 ਵਜੇ ਤੱਕ ਅਲੱਗ ਅਲੱਗ ਪੁਆਇੰਟਾਂ ਤੇ ਕਿਸਾਨ ਕੇਂਦਰ ਸਰਕਾਰ ਖਿਲਾਫ ਟਰੈਕਟਰ ਮਾਰਚ ਪਰੇਡ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨਗੇ। ਅਤੇ ਲੋਕਾਂ ਨੂੰ ਜਾਣੂ ਕਰਾਉਣਗੇ ਕਿ ਕਿੱਦਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਹੋਰ ਕਾਲ ਦੇ ਕੇ ਸੰਘਰਸ਼ ਨੂੰ ਤਿੱਖਾ ਕਰੇਗਾ। ਇਸ ਸਮੇਂ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਹੈ ਕਿ ਇਸ ਟਰੈਕਟਰ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹਾ ਮੋਗਾ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਸਹੂਲੀਅਤ ਕਰੇਗਾ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਹਰਜੀਤ ਸਿੰਘ ਸੋਢੀ ਮਨਾਵਾਂ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲਪੁਰੀ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਲਖਬੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਗੁਰਜੀਤ ਸਿੰਘ ਮੋਗਾ, ਜ਼ਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ ਕੋਰੋਟਾਣਾ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ, ਮੇਜਰ ਸਿੰਘ ਡਰੋਲੀ ਭਾਈ, ਗੁਰਦੇਵ ਸਿੰਘ ਫਤਿਹਗੜ੍ਹ, ਗੁਰਪ੍ਰੀਤ ਸਿੰਘ ਮੋਗਾ, ਗੁਰਦੇਵ ਸਿੰਘ ਮਾਨ ਦੌਲਤਪੁਰਾ, ਜਸਵਿੰਦਰ ਸਿੰਘ ਦੌਲਤਪੁਰਾ, ਨਰਿੰਦਰ ਪਾਲ ਸਿੰਘ ਉੱਪਲ ਦੌਲਤਪੁਰਾ, ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਪ੍ਰਧਾਨ ਸੁਖਮੀਤ ਸਿੰਘ ਤਖਾਣ ਵੱਧ ਸਰਪੰਚ ਆਦਿ ਹਾਜ਼ਰ ਸਨ।

मैडिकल स्टोर सील ! पाबंदीशुदा दवाएं बरामद ! पुलिस ‘एक्शन मोड’ में !!

मोगा 21 जनवरी (मुनीश जिन्दल) जिला पुलिस पाबंदीशुदा दवाओं के खिलाफ एक्शन मोड में है। जिसके चलते जिले में एक मैडिकल स्टोर को सील किया गया है। इस कार्रवाई के दौरान पुलिस थाना कोट-ईसे-खां की प्रभारी सुनीता रानी व ड्रग इंस्पेक्टर रवि गुप्ता अपनी अपनी टीमों के साथ मौजूद थे। उक्त दवा विक्रेता से क्या-क्या बरामद किया गया है ?? व उसके खिलाफ क्या कार्रवाई अमल में लाई गई है ?? इस संबंधी थाना कोट-ईसे-खां की प्रभारी सुनीता रानी ने मीडिया से जानकारी साझा की। SI SUNITA RANI, SHO KOT-ISE-KHAN POLICE STATION

ਯੁਵਕ ਸੇਵਾਵਾਂ ਵਿਭਾਗ ਪੰਜਾਬ ਨੇ ਨੁੱਕੜ ਨਾਟਕ ਰਾਂਹੀ ਨੌਜਵਾਨਾਂ ਨੂੰ ਦਿੱਤਾ ਇਹ ਜਰੂਰੀ ਸੰਦੇਸ਼ !!

ਮੋਗਾ, 20 ਜਨਵਰੀ (ਮੁਨੀਸ਼ ਜਿੰਦਲ) ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਦੀ ਅਗਵਾਈ ਵਿੱਚ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਰਾਹੀਂ ਕਰਵਾਏ ਜਾ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਦੌਰਾਨ ਸੋਮਵਾਰ ਨੂੰ ਪਿੰਡ ਚੂਹੜਚੱਕ ਵਿੱਚ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਨੁੱਕੜ ਨਾਟਕ ਕਰਵਾਇਆ ਗਿਆ।ਇਸ ਦੌਰਾਨ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਯੁਵਕ ਸੇਵਾਵਾਂ ਵਿਭਾਗ ਰਾਹੀਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਸੈਮੀਨਾਰ ਦੌਰਾਨ ਉਹਨਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਭਵਿੱਖ ਵੀ ਖਰਾਬ ਕਰਦੇ ਹਨ। ਨਸ਼ੇ ਦੇ ਨਾਲ ਸਮਾਜ ਵਿੱਚ ਹੋਰ ਵੀ ਬਹੁਤ ਸਾਰੇ ਜੁਰਮ ਵਧ ਰਹੇ ਹਨ। ਇਸ ਲਈ ਨਸ਼ੇ ਦੇ ਸੈਲਾਬ ਨੂੰ ਰੋਕਣ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਇਸ ਸੈਮੀਨਾਰ ਵਿੱਚ ਬਲਵੀਰ ਕੌਰ, ਜੋਨਲ ਸੁਪਰਵਾਈਜ਼ਰ, ਸਵੇਰਾ ਐੱਲ.ਡਬਲਿਊ.ਐੱਸ. ਮੋਗਾ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਨਸ਼ੇ ਕਰਨ ਵਾਲਿਆਂ ਦੀ ਉਮਰ ਬਹੁਤ ਥੋੜੀ ਹੁੰਦੀ ਹੈ। ਨਸ਼ੇ ਕਰਨ ਵਾਲਾ ਨੌਜਵਾਨ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਜਕੜ ਵਿੱਚ ਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਨਸ਼ਾ ਛੁਡਾਉ ਕੇਂਦਰਾਂ ਵਿੱਚ ਜਾ ਕੇ ਨਸ਼ਾ ਛੁਡਵਾ ਸਕਦੇ ਹਨ। ਸੈਮੀਨਾਰ ਦੌਰਾਨ ਅਮਨਮੀਤ ਸਿੰਘ, ਡਾਇਰੈਕਟਰ ਅਤੇ ਹੀਰੋ ਫਿਲਮ ‘ਮੇਰਾ ਬਾਬਾ ਨਾਨਕ’ ਨੇ ਪੰਜਾਬ ਦੀ ਨੌਜਵਾਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਨੂੰ ਪੰਜ ਆਬਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਉਹਨਾਂ ਨੇ ਪੰਜਾਬ ਵਿੱਚ ਨਸ਼ਿਆਂ ਦਾ ਇੱਕ ਹੋਰ ਦਰਿਆ ਨਾ ਚਲਾਉਣ ਦੀ ਯੁਵਕ ਸੇਵਾਵਾਂ ਦੇ ਮੰਚ ਤੋਂ ਨੌਜਵਾਨੀ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਗੁਰੂਆਂ ਦੇ ਦੱਸੇ ਰਾਹ ਤੇ ਚੱਲਦਿਆਂ ਅਤੇ ਸਾਦਾ ਜੀਵਨ ਬਤੀਤ ਕਰਕੇ ਆਪਣੇ ਭਵਿੱਖ ਨੂੰ ਰੁਸ਼ਨਾਇਆ ਜਾ ਸਕਦਾ ਹੈ। ਸੈਮੀਨਾਰ ਦੇ ਅੰਤ ਵਿੱਚ ਨਸ਼ਿਆਂ ਦੇ ਮਾਰੂ ਅਸਰ ਦਿਖਾਉਂਦਾ ਵਨੈੱਸ ਆਰਟ ਮੋਹਾਲੀ ਮੰਚ ਦੀ ਟੀਮ ਵੱਲੋਂ ਇੱਕ ਨੁੱਕੜ ਨਾਟਕ ‘ਅਸੀਂ ਬੋਲਾਂਗੇ ਸੱਚ’ ਵੀ ਖੇਡਿਆ ਗਿਆ। ਅੰਤ ਵਿੱਚ ਕੁਲਦੀਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਵੱਲੋਂ ਆਏ ਹੋਏ ਯੁਵਕ ਸੇਵਾਵਾਂ ਵਿਭਾਗ ਦੀ ਸਾਰੀ ਟੀਮ ਅਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਾਸਟਰ ਹਰਮੇਲ ਸਿੰਘ, ਕੁਲਦੀਪ ਸਿੰਘ ਕਲੇਰ, ਸਰਬਜੀਤ ਸਿੰਘ, ਰੇਸ਼ਮ ਸਿੰਘ, ਮਨਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਵੱਡਮੁਲਾ ਯੋਗਦਾਨ ਦਿੱਤਾ। ਇਸ ਦੌਰਾਨ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਦੇ ਮੈਂਬਰ ਵੀ ਹਾਜ਼ਰ ਸਨ। 

युवक हथियारों सहित काबू ! पहले भी हैं 4 मामले दर्ज !!

मोगा 20 जनवरी (मुनीश जिन्दल) धर्मकोट पुलिस ने एक युवक को हथियारों सहित काबू किया है। इस युवक पर पहले भी विभिन्न पुलिस थानों में कुल चार मामले दर्ज हैं। कौन है पुलिस द्वारा काबू किया गया यह युवक ?? कहां का रहने वाला है ये युवक ?? कैसे ये युवक, पुलिस के हत्थे चढ़ा है ?? कौन-कौन से हथियार इस युवक से बरामद किए गए हैं ?? पुलिस द्वारा इस संबंधी क्या कार्रवाई की जा रही है ??  इन सभी सवालों के जवाब डीएसपी धर्मकोट रमनदीप सिंह ने मीडिया से साझा किए : PPS RAMANDEEP SINGH, DSP DHARAMKOT

सुखबीर बदल ने शिरोमणि अकाली दल की इस मुहिम की ली सदस्यता ! कितना है लक्ष्य ????

बादल/ मोगा 20 जनवरी (मुनीश जिन्दल) शिरोमणि अकाली दल के वर्किंग प्रधान बलविंदर सिंह भुंदड़ की अगुवाई में शिरोमणि अकाली दल द्वारा सोमवार से पार्टी की सदस्यता की भर्ती मुहीम शुरू की गई है। जिसके तहत सुखबीर बादल ने भी अपने गांव बादल में पार्टी की सदस्यता ली। मीडिया के रूबरू जहां सुखबीर बादल ने पार्टी की इस सदस्यता मुहीम संबंधी जानकारी साझा की, वहीं उन्होंने गत दिवस शिरोमणि कमेटी, हरियाणा के आए नतीजों पर भी अनेक लोगों पर निशाना साधा।  SUKHBIR SINGH BADAL ADDRESSING MEDIA FELLOWS
error: Content is protected !!