logo

mogatodaynews

administrator

SSP की अनोखी पहल ! मोगा में बनाए 9 बीट पॉइन्ट ! आखिर क्या है ये बीट पॉइन्ट ????

मोगा 8 जनवरी (मुनीश जिन्दल) पुलिस कर्मचारियों की भलाई व जनता के साथ उनकी नजदीकी बढ़ाने के मकसद से एसएसपी मोगा आईपीएस अधिकारी अजय गांधी की ओर से एक अनोखी पहल की गई है। जिसके तहत मोगा के अंदर कुल 9 बीट बॉक्स स्थापित किए गए हैं। आइए पहले आप ये जान लें कि यह बीट बॉक्स कहां-कहां स्थापित किए गए हैं : यहां यह भी जिक्रयोग्य है कि मोगा पुलिस की ओर से आम जनता की सहायता के लिए दो संपर्क नंबर जो की 9656896568 व 112 भी जारी किए गए हैं। आम लोग किसी भी मुश्किल की घड़ी में इन नंबरों पर संपर्क कर सकते हैं। अब क्या हैं ये बीट बॉक्स ? जनता को इसका क्या लाभ है ? पुलिस कर्मचारियों को इसका क्या लाभ है ? एसएसपी अजय गांधी ने हमारे इन सभी सवालों से पर्दा उठाया :  IPS AJAY GANDHI (SSP MOGA) Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਕਿਸ਼ੋਰ ਅਵਸਥਾ ਬਾਰੇ ਦਿੱਤੀ ਜਾ ਰਹੀ ਹੈ ਤਕਨੀਕੀ ਸਿੱਖਿਆ : ਸਿਵਲ ਸਰਜਨ ਸਿੰਗਲਾ !!

ਕਿਸ਼ੋਰ ਅਵਸਥਾ ਬਾਰੇ ਦਿੱਤੀ ਗਈ ਤਕਨੀਕੀ ਸਿੱਖਿਆ ਦੌਰਾਨ ਸਿਵਲ ਸਰਜਨ ਡਾ ਅਸ਼ੋਕ ਸਿੰਗਲਾ ਸੰਬੋਧਿਤ ਕਰਦੇ ਹੋਏ। (ਫੋਟੋ: ਡੈਸਕ) ਮੋਗਾ 7 ਜਨਵਰੀ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜਿਲੇ ਅੰਦਰ ਕਿਸ਼ੋਰ ਅਵਸਥਾ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਵਿਲ ਸਰਜਨ ਮੋਗਾ ਡਾਕਟਰ ਅਸ਼ੋਕ ਸਿੰਗਲਾ ਪਹੁੰਚੇ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਛੇ ਰੋਜਾ ਟਰੇਨਿੰਗ ਵਿੱਚ ਕਿਸ਼ੋਰ ਅਵਸਥਾ ਬਾਰੇ ਤਕਨੀਕੀ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਦੇ ਵਿੱਚ ਸਾਡੇ ਸਿਹਤ ਵਿਭਾਗ ਦੇ ਵਿਸ਼ਾ ਮਾਹਿਰ ਮੈਡੀਕਲ ਅਫਸਰਾਂ ਵੱਲੋਂ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਡਾਕਟਰ ਸਤਵੰਤ ਬਾਵਾ ਨੇ ਦੱਸਿਆ ਕਿ ਐਨ.ਐਚ.ਐਮ ਵਿਚ ਚੱਲ ਰਹੇ ਪ੍ਰੋਗਰਾਮ ਰਾਸ਼ਟਰੀ ਕਿਸ਼ੋਰ ਸੁਰੱਖਿਆ ਪ੍ਰੋਗਰਾਮ ਅਧੀਨ ਪੀਅਰ ਐਜੁਕੇਟਰ ਦੀ ਟਰੇਨਿੰਗ ਏ.ਐਨ.ਐਮ, ਐਲ.ਐਚ.ਵੀ ਦੀ 6 ਦਿਨਾਂ ਸਿਖਲਾਈ ਪ੍ਰੋਗਰਾਮ ਅੱਜ ਸੁਰੂ ਹੋਈ ਹੈ। ਇਹ ਟ੍ਰੇਨਿੰਗ ਮੈਡੀਕਲ ਅਫਸਰ ਡਾਕਟਰ ਸਤਵੰਤ ਬਾਵਾ ਢੁੱਡੀਕੇ ਦੁਆਰਾ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿਚ ਏ.ਐਨ.ਐਮ, ਐਲ.ਐਚ.ਵੀ ਨੂੰ ਕਿਸ਼ੋਰ ਅਵਸਥਾ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 6 ਮੈਡਿਊਲਾ ਦੀ ਟਰੇਨਿੰਗ ਦਿੱਤੀ ਜਾਵੇਗੀ। ਟ੍ਰਨੇਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਤੋ ਛੇਵੇ ਦਿਨ ਤਕ ਕਿਸ਼ੋਰ ਅਵਸਥਾ ਅਤੇ ਵਿਕਾਸ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਪ੍ਰਵੀਨ ਸ਼ਰਮਾ, ਡੀ.ਪੀ.ਐਮ., ਅੰਮ੍ਰਿਤ ਸ਼ਰਮਾ ਜਿਲ੍ਹਾ ਬੀ.ਸੀ.ਸੀ  ਕੋਆਰਡੀਨੇਟਰ ਅਤੇ ਸੁਖਬੀਰ ਸਿੰਘ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵੀ ਮੋਜੂਦ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

देखें चोरी की लाइव CCTV ! चोरों ने दो पेट्रोल पंप व दो शैलर को बनाया निशाना ! व्यापारियों में रोष !!

बाघापुराना/ मोगा 7 जनवरी (रिकी आनन्द/ मुनीश जिन्दल) आइए पहले आप जरा इस CCTV वीडियो पर एक नजर डाल लें : जहां पुलिस आधुनिक तकनीक की सहायता से चोरी की घटनाओं का पर्दाफाश कर रही है, वहीं ऐसा लग रहा है कि जिला मोगा के चोर भी अब हाईटैक हो गए हैं। जिसके चलते अब ये लोग जहां भी चोरी करने जाते हैं, वहां सबसे पहले CCTV कैमरों को तोड़ उनके DVR ही उड़ाते हैं। जी हां हम बात कर रहे हैं जिला मोगा के कस्बा बाघापुराना की। जो कि इन दोनों चोरों का गढ़ बना हुआ है। जिसके चलते पिछले तीन दिनों में चोरों ने कुल आठ जगह चोरी की वारदातों को अंजाम दिया है। आपको बता दें कि अभी हाल ही में बीते शनिवार चोरों द्वारा मुदकी रोड पर शैलर व पेट्रोल पंप, कुल 4 स्थानों को निशाना बनाते हुए चोरी की गयी थी। जिसके 2 दिन बाद ही बेख़ौफ़ चोरों द्वारा मंगलवार तड़के सुबह 4:00 बजे निहाल सिंह वाला रोड को निशाना बनाते हुए दो शैलर व दो पेट्रोल पंप से लूट की गयी है। जिनमें से गांव मानुके का एक पेट्रोल पंप, कस्बा निहाल सिंह वाला में स्तिथ है जबकि बाकी एक पेट्रोल पंप व 2 शैलर जिले के कस्बा बाघापुराना में स्तिथ हैं। व इन सभी चोरियों में सामान्य बात ये है कि अधिकतर चोरियों में चोरों ने आते ही CCTV कैमरों को तोड़ा है या DVR भी चोरी कर ले गए। क्या बताया पेट्रोल पंप व शैलर वालों ने, आप खुद ही सुनलें : AKASHDEEP ANIL SINGH HARJOT PARAMJIT SINGH (OWNER) Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੂਰੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਦੇਸ਼ ਦਾ ਰਾਸ਼ਟਰੀ ਤਿਉਹਾਰ : ADC ਚਾਰੂਮਿਤਾ

ਮੋਗਾ, 7 ਜਨਵਰੀ (ਮੁਨੀਸ਼ ਜਿੰਦਲ) ਮੋਗਾ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ। ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਮੰਗਲਵਾਰ ਨੂੰ ਇਕ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਡੇ ਦੇਸ਼ ਦੇ ਇਸ ਰਾਸ਼ਟਰੀ ਤਿਉਹਾਰ ਨੂੰ ਪੂਰੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਉਣ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਹਨਾਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਸਮਾਂ ਰਹਿੰਦੇ ਸਾਰੇ ਪ੍ਰਬੰਧ ਮੁਕੰਮਲ ਹੋ ਜਾਣ। ADC ਚਾਰੂਮਿਤਾ ਦੀ ਅਗੁਵਾਈ ਵਿੱਚ ਜਿਲਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਮਨਾਉਣ ਸੰਬੰਧੀ ਹੋਈ ਬੈਠਕ ਦੀ ਇਕ ਹੋਰ ਤਸਵੀਰ। (ਫੋਟੋ: ਡੈਸਕ) ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਵੱਖ-ਵੱਖ ਵਿਭਾਗਾਂ ਵੱਲੋਂ ਲੋਕ ਹਿੱਤ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਝਾਕੀਆਂ ਵੀ ਕੱਢੀਆਂ ਜਾਣਗੀਆਂ। ਵਿਸ਼ੇਸ਼ ਵਿਅਕਤੀਆਂ ਦਾ ਸਨਮਾਨ ਅਤੇ ਮਾਰਚ ਪਾਸਟ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕਈ ਨੁਮਾਇੰਦੇ ਭਾਗ ਲੈਣਗੇ। ਰਿਹੱਰਸਲ 20, 21 ਅਤੇ 22 ਜਨਵਰੀ ਨੂੰ ਅਤੇ ਫੁੱਲ ਡਰੈੱਸ ਰਿਹੱਰਸਲ 24 ਜਨਵਰੀ, 2025 ਨੂੰ ਸਥਾਨਕ ਦਾਣਾ ਮੰਡੀ ਵਿਖੇ ਹੋਵੇਗੀ। ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਇਸ ਸਮਾਗਮ ਨੂੰ ਦੇਸ਼ ਭਗਤੀ ਦੀ ਭਾਵਨਾ ਅਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਜਾਂ ਖੇਤਰਾਂ ਵਿੱਚ ਇਸ ਸਮਾਗਮ ਨੂੰ ਮਨਾਉਣਾ ਯਕੀਨੀ ਬਣਾਉਣ। ਮੀਟਿੰਗ ਵਿੱਚ ਐੱਸ.ਡੀ.ਐੱਮ ਮੋਗਾ ਸਾਰੰਗਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਐੱਸ.ਐਮ.ਓ ਮੋਗਾ ਤੋਂ ਜਾਣੋ, ਕਿਵੇਂ ਤੁਸੀਂ ਠੰਡ ਦੇ ਮੌਸਮ ਵਿੱਚ ਰਹਿ ਸਕਦੇ ਹੋਂ ਸੁਰੱਖਿਅਤ !!

ਮੋਗਾ 6 ਜਨਵਰੀ (ਮੁਨੀਸ਼ ਜਿੰਦਲ) DR. GAGANDEEP SINGH SIDHU SMO MOGA ‘ਸਰਦੀ ਦੇ ਮੌਸਮ ਕਾਰਨ ਸ਼ੀਤ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਬਜੁਰਗ ਅਤੇ ਛੋਟੇ ਬੱਚੇ ਅਤੇ ਕਿਸੇ ਬਿਮਾਰੀ ਤੋਂ ਪੀੜਤ ਜਿਆਦਾ ਪ੍ਰਭਾਵਿਤ ਹੁੰਦੇ ਹਨ। ਉਹਨਾਂ ਨੂੰ ਸਰਦੀ ਲੱਗਣ ਨਾਲ ਜੇਕਰ ਸਮੇਂ ਸਿਰ ਇਲਾਜ ਨਾਂ ਕਰਵਾਇਆ ਜਾਵੇ ਤਾਂ ਕਈ ਵਾਰ ਖਤਰੇ ਦਾ ਕਾਰਨ ਬਣ ਸਕਦਾ ਹੈ’। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਾਕਟਰ ਗਗਨਦੀਪ ਸਿੰਘ ਸਿੱਧੂ, ਸੀਨੀਅਰ ਮੈਡੀਕਲ ਅਫਸਰ ਮੋਗਾ ਵੱਲੋਂ ਕੀਤਾ ਗਿਆ। ਇਸ ਲਈ ਬਜੁਰਗ ਅਤੇ ਰੋਗਾਂ ਤੋਂ ਪੀੜਤ ਮਰੀਜ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜਿਆਦਾ ਠੰਡ ਅਤੇ ਧੁੰਦ ਹੋਣ ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ। ਡਾਕਟਰ ਗਗਨਦੀਪ ਨੇ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ। ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਜੋ ਕਿ ਸਿਹਤ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਨਾ ਦੱਸਿਆ ਕਿ ਲਗਾਤਰ ਠੰਡ ਦੇ ਸੰਪਰਕ ਚ ਰਹਿਣ ਕਾਰਨ ਬਿਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ ਅਤੇ ਫਰੌਸਟਬਾਈਟ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਡ ਨਾਲ ਪੀੜਤ ਮਰੀਜਾਂ ਦੇ ਇਲਾਜ ਲਈ ਹਸਪਤਾਲ ਵਿੱਚ ਲੋੜੀਂਦੇ ਇੰਤਜਾਮ ਕਰ ਲਏ ਗਏ ਹਨ। ਓਹਨਾ ਦੱਸਿਆ ਕਿ ਛੋਟੇ ਬੱਚੇ ਇਸ ਮੌਸਮ ਚ ਜਿਆਦਾ ਬਿਮਾਰ ਹੁੰਦੇ ਹਨ। ਇਸ ਲਈ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬੂਟ-ਜੁਰਾਬਾਂ ਅਤੇ ਸਿਰ ਤੇ ਟੋਪੀ ਪਾਕੇ ਰੱਖਣੀ ਚਾਹੀਦੀ ਹੈ। ਦਮਾ ਅਤੇ ਸਾਹ ਦੀ ਬਿਮਾਰੀ ਦੇ ਮਰੀਜ ਬਹੁਤੀ ਜਿਆਦਾ ਠੰਡ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ ਅਤੇ ਖੁਰਾਕ ਵਿੱਚ ਵੀ ਗਰਮ ਚੀਜਾਂ, ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ। ਸ਼ਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜੇ ਥੋੜੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਕੋਸਾ ਜਾਂ ਗੁਨਗੁਨਾ ਪਾਣੀ ਪੀਤਾ ਜਾਵੇ। ਉਹਨਾਂ ਕਿਹਾ ਕਿ ਸਰਦੀ ਅਤੇ ਧੁੰਦ ਦੇ ਮੌਸਮ ਵਿੱਚ ਬੇਲੋੜੇ ਸਫਰ ਅਤੇ ਬਿਨਾਂ ਜਰੂਰਤ ਤੋਂ ਘਰੋਂ ਬਾਹਰ ਨਾ ਨਿਕਲੋ ਅਤੇ ਸਰਦੀ ਕਾਰਨ ਜਿਆਦਾ ਤਕਲੀਫ ਹੋਣ ਤੇ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਨਾ ਚਾਹੀਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा रोटी बैंक ने लगाया भंडारा ! पिछले 8 वर्षों से सेवा जारी !!

मोगा 6 जनवरी (शिव कौड़ा) मोगा रोटी बैंक की और से मेन बाजार मे राहगीरो के लिए भंडारा लगाया गया। भंडारे की शुरुआत संस्था के समुह सदस्यो द्वारा सर्व मंगल की कामना करके की गई। राहगीरो को दाल, फुल्का, सब्जी व चाय का प्रसाद वितरण करते हुए मोगा रोटी बैंक के अध्यक्ष रवि गुप्ता ने बताया कि मानवता की सेवा से बड़ी कोई सेवा नहीं है। इसी उद्देश्य को लेकर उनका संस्था पिछले आठ वर्षों से प्रत्येक रविवार को राहगीरो के लिए अलग अलग व्यजनों का भंडारा लगा रही है। उन्होंने बताया कि इस भंडारे में एक हजार के करीब राहगीरो के लिए भोजन तैयार किया जाता है। यह भोजन तैयार करने का कार्य भी संस्था के सदस्य स्वयं करते है। उन्होंने बताया कि सर्दी के मद्देनजर मोगा रोटी बैंक द्वारा पिछले डेढ़ महीने से लगातार सुबह 6 से 7:30 बजे तक चाय का लंगर लगाया जाता है। वही माघ महीने के उपलक्ष्य मे 19 जनवरी को 21 आर्थिक रूप से कमजोर परिवारों को राशन वितरण किया जाएगा। जिसमे विधायक डॉक्टर अमनदीप कौर अरोड़ा, नगर निगम के मेयर बलजीत सिंह चानी बतौर मुख्यातिथि शिरकत करेंगे। भंडारे मे सेवा करते समाजसेवी पवन गर्ग ने कहा कि मोगा रोटी बैंक द्वारा किए जा रहे सामाजिक कार्य सराहनीय है। ऐसे कार्यों के लिए अन्य संस्थाओं को भी आगे आना चाहिए। इस अवसर पर सन्नी कपुर, यश ढींगरा, मनी मिगलानी, दीपांशु गुप्ता, करण कंबोज, मनोज अरोड़ा भी उपस्थित थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸਰਕਾਰਾਂ ਦਾ ਕੱਮ ਕਰ ਰਹੇ ਨੇ ਡਾ. ਐਸ.ਪੀ. ਸਿੰਘ ਉਬਰਾਏ ! ਪਰਿਵਾਰ ਦੀ ਲਾਇ ਮਹੀਨਾਵਾਰ ਪੈਨਸ਼ਨ ! ਨਵਾਂ ਘਰ ਵੀ ਮਿਲੇਗਾ ਛੇਤੀ !!

ਮੋਗਾ ,6 ਜਨਵਰੀ (ਮੁਨੀਸ਼ ਜਿੰਦਲ) ਪਿਛਲੇ ਦਿਨੀਂ ਜਾਰਜੀਆ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਸ਼ਾਮਲ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਨਾਲ ਸਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਘਰ ਦੁੱਖ ਵੰਡਾਉਣ ਲਈ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਮੈਨਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਪੁੱਜੇ। ਉਨ੍ਹਾਂ ਮੌਕੇ ਤੇ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋ ਮ੍ਰਿਤਕ ਗਗਨਦੀਪ ਦੇ ਬਜ਼ੁਰਗ ਪਿਤਾ ਗੁਰਮੱਖ ਸਿੰਘ ਨੂੰ ਮਹੀਨਾਵਾਰ ਪੰਜ ਹਜਾਰ ਰੁਪਏ ਪੈਨਸ਼ਨ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਖ੍ਰੀਦਕੇ ਦੇਣ ਅਤੇ ਨਵਾਂ ਘਰ ਬਣਾਉਣ ਦਾ ਵਾਅਦਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ. ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਿਨ੍ਹਾਂ ਕਿਸੇ ਕੋਲੋਂ ਪੈਸਾ ਇਕੱਠਾ ਕੀਤਿਆਂ ਨਿਰੋਲ ਉਨ੍ਹਾਂ ਵੱਲੋਂ ਹੀ ਆਪਣੀ ਆਮਦਨ ‘ਚੋਂ ਦਾਨ ਵੱਜੋਂ ਦਿੱਤੇ ਜਾਂਦੇ ਲੱਗਭਗ 98 ਫੀਸਦੀ ਹਿੱਸੇ ਨਾਲ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਵੱਖ-ਵੱਖ ਸਕੀਮਾਂ ਰਾਹੀਂ ਮਦਦ ਕਰ ਰਿਹਾ ਹੈ। ਜਿਸ ਨਾਲ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਜਾਰਜੀਆ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾ ਰਹੇ ਹਨ ਤੇ ਲੌੜੀਂਦੀ ਮਦੱਦ ਕਰ ਰਹੇ ਹਨ। ਅੱਜ ਘੱਲ ਕਲਾਂ ਵਿਖੇ ਮਿਤ੍ਰਕ ਗਗਨਦੀਪ ਸਿੰਘ ਦੇ ਘਰ ਪਹੁੰਚਕੇ ਉਨ੍ਹਾਂ ਵੇਖਿਆ ਕਿ ਗਗਨਦੀਪ ਦੀ ਮਾਤਾ ਅਤੇ ਇੱਕ ਮੰਦਬੁੱਧੀ ਭਰਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ। ਇਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਮਕਾਨ ਵੀ ਰਹਿਣਯੋਗ ਨਹੀਂ ਹੈ। ਉਨ੍ਹਾਂ ਮੌਕੇ ਤੇ ਫੈਸਲਾ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮ੍ਰਿਤਕ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੂੰ ਘਰ ਦੇ ਗੁਜ਼ਾਰੇ ਲਈ ਪੰਜ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਇ। ਜਿਸ ਦਾ ਪਹਿਲਾ ਚੈੱਕ ਅੱਜ ਉਨ੍ਹਾਂ ਮੌਕੇ ਤੇ ਪੀੜਿਤ ਪਰਿਵਾਰ ਨੂੰ ਸੌਂਪਿਆ। ਉਬਰਾਏ ਨੇ ਵਾਅਦਾ ਕੀਤਾ ਕਿ ਪੀੜ੍ਹਤ ਪਰਿਵਾਰ ਨੂੰ ਨਵੀਂ ਜਗ੍ਹਾ ਖ੍ਰੀਦਕੇ ਦੇਣ ਦੇ ਨਾਲ-ਨਾਲ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ। ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਗੋਕਲ ਚੰਦ, ਹਰਭਿੰਦਰ ਸਿੰਘ ਜਾਨੀਆ, ਰਾਮ ਸਿੰਘ, ਹਰਜਿੰਦਰ ਸਿੰਘ ਚੁਗਾਵਾਂ, ਡਾ. ਰਵੀ ਕਰਨ ਸ਼ਰਮਾ, ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਬਿਓਰੋ), ਮੈਡਮ ਪਰਮਜੀਤ ਕੌਰ (ਸਾਰੇ ਟਰੱਸਟ ਮੈਂਬਰ) ਸਮੇਤ ਏਕਮਜੋਤ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਕੁਲਵਿੰਦਰ ਸਿੰਘ ਰਾਮੂਵਾਲੀਆ, ਗੁਰਸੇਵਕ ਸਿੰਘ ਸੰਨਿਆਸੀ ਸਣੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘लोग संपर्क अभियान’ के तहत विधायक डा. अमनदीप ने सुनी जन समस्याएं।

मोगा, 6 जनवरी (अशोक मौर्या) : ‘मोगा हलके के लोगों की समस्याओं को हल करने के लिए हमेशा तत्पर रहूंगी तथा लोगों को किसी भी प्रकार की समस्या से जूझने नहीं दिया जाएगा’। यह बात विधानसभा हल्का मोगा की विधायक डा. अमनदीप कौर अरोड़ा ने आज अपने दफ्तर में हलके के लोगों से लोग संपर्क अभियान के तहत लोगों से बातचीत करते हुए प्रकट किए। इस मौके पर आम आदमी पार्टी के वालंटियर व पदाधिकारी उपस्थित थे। इस मौके पर विधायक डा. अमनदीप कौर अरोड़ा ने कहा कि हलके के लोगों की समस्याओं को सुना तथा हमेशा उन समस्याओं का मौके पर हल करने की कोशिश की जाती है। वह इसी तरह अपने हलके की सेवा करने के लिए प्रयास करती रहेंगी। उन्होंने मोगा निवासियों से अपील की कि अगर उनको किसी समस्या का सामना करना पड़ रहा है, तो उनके ध्यान में लाया जाए, ताकि उसका पहल के आधार पर समाधान किया जाए। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

पंजाब सरकार से खफा ! तीन हजार बसों का 6,7,8 को रहेगा चक्का जाम ! 8 हजार मुलाजिम करेंगे हड़ताल !!

मोगा 4 जनवरी (मुनीश जिन्दल) पंजाब सरकार से अपनी मांगों को लेकर खफा पनबस ओर पीआरटीसी बसों के कच्चे व आउट सोर्स, तकरीबन आठ हजार मुलाजिम तीन दिन, 6, 7, 8 को हड़ताल पर रहते हुए अपनी 3 हजार बसों का चक्का जाम रखेंगे। पनबस, पीआरटीसी बस प्राइवेट वर्कर यूनियन के पंजाब अध्यक्ष रेशम सिंह ने मीडिया के रूबरू होकर राज्य सरकार को आड़े हाथों लिया। क्या इल्जाम थे उनके ? क्या मांगे हैं उनकी ? आओ जानो :  RESHAM SINGH (UNION, STATE PRESIDENT) Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਹੁੱਕਾ ਬਾਰ ਚਲਾਉਣ ਵਾਲੇ ਸਾਵਧਾਨ ! ADC ਨੇ ਜਾਰੀ ਕਿੱਤੇ ਪਾਬੰਦੀ ਆਦੇਸ਼ !!

ਮੋਗਾ 4 ਜਨਵਰੀ (ਮੁਨੀਸ਼ ਜਿੰਦਲ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 (ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144) ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ‘ਚ ਹੁੱਕਾ ਬਾਰਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਆਦੇਸ਼ 28 ਫਰਵਰੀ, 2025 ਤੱਕ ਲਾਗੂ ਰਹਿਣਗੇ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿਵਲ ਸਰਜਨ ਮੋਗਾ ਵੱਲੋਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜ਼ਿਲ੍ਹੇ ਅੰਦਰ ਕਾਫ਼ੀ ਗਿਣਤੀ ‘ਚ ਹੁੱਕਾ ਬਾਰ ਚੱਲ ਰਹੇ ਹਨ, ਜਿੱਥੇ ਤੰਬਾਕੂ ਆਦਿ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਖਤਰਨਾਕ ਹਨ। ਉਨਾਂ ਦੱਸਿਆ ਕਿ ਅਜਿਹਾ ਕਰਨਾ ‘ਕੋਟਪਾ’ ਨਿਯਮਾਂ ਦੀ ਉਲੰਘਣਾ ਵੀ ਹੈ। ਉਨਾਂ ਕਿਹਾ ਕਿ ਕਿਸੇ ਵੀ ਹੋਟਲ, ਰੈਸਟੋਰੈਂਟ ਜਾਂ ਕਿਸੇ ਵੀ ਜਗਾ ਤੇ ਹੁੱਕਾ ਬਾਰ ਨਹੀਂ ਚਲਾਏ ਜਾ ਸਕਦੇ। ਉਨਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਅਤੇ ਨੌਜਵਾਨਾਂ ਤੇ ਸਕੂਲਾਂ/ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮਾੜੀ ਲਾਹਨਤ ਤੋਂ ਬਚਾਉਣ ਲਈ ਹੁੱਕਾ ਬਾਰਾਂ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੰਭਵ ਹੋਵੇ ਤਾਂ ਧਾਰਮਿਕ ਸਥਾਨਾਂ ਤੇ ਲਾਓ ਸੀ.ਸੀ.ਟੀ.ਵੀ. ਕੈਮਰੇਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਧਾਰਮਿਕ ਸਥਾਨਾਂ ਜਿਵੇਂ ਕਿ ਗੁਰਦੁਆਰਿਆਂ/ ਮਸਜਿਦਾਂ/ ਮਸੀਤਾਂ/ ਚਰਚਾ ਆਦਿ ਵਿੱਚ ਧਾਰਮਿਕ ਗ੍ਰੰਥਾਂ ਜਾਂ ਕਿਸੇ ਹੋਰ ਤਰੀਕੇ ਨਾਲ ਬੇਅਦਬੀ ਕੀਤੀ ਜਾ ਰਹੀ ਹੈ। ਇਸ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਜ਼ਿਲ੍ਹਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਭੰਗ ਹੁੰਦੀ ਹੈ। ਇਸ ਲਈ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਫੌਰੀ ਕਾਰਵਾਈ ਕਰਨ ਦੀ ਲੋੜ ਹੈ। ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਮੌਜੂਦ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ/ ਕਮੇਟੀਆਂ ਨੂੰ ਹੁਕਮ ਜਾਰੀ ਕੀਤੇ ਜਾਂਦੇ ਹਨ ਕਿ ਜੇਕਰ ਸੰਭਵ ਹੋਏ ਤਾਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਧਾਰਮਿਕ ਸਥਾਨਾਂ ਤੇ ਸੀ.ਸੀ.ਟੀ.ਵੀ. ਲਗਵਾ ਲਵੋ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!