logo

mogatodaynews

administrator

15 ਮਈ ਤੋਂ ਬਾਅਦ, ਮੰਡੀਆਂ ਵਿੱਚ ਨਹੀਂ ਹੋਵੇਗੀ, ਕਣਕ ਦੀ ਸਰਕਾਰੀ ਖ੍ਰੀਦ : DC ਸਾਗਰ ਸੇਤੀਆ !!

ਮੋਗਾ, 14 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਕਣਕ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਮੂਹ ਖਰੀਦ ਏਜੰਸੀਆਂ ਦੇ ਨੁੰਮਾਇੰਦਿਆਂ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 15 ਮਈ, 2025 ਤੱਕ ਮੰਡੀਆਂ ਵਿੱਚ ਆਈ ਸਾਰੀ ਕਣਕ ਦੀ ਖਰੀਦ ਸਰਕਾਰੀ ਹਦਾਇਤਾਂ/ ਮਾਪਦੰਡਾਂ ਅਨੁਸਾਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਵੱਲੋਂ ਲਿਆਂਦੀ ਕੋਈ ਵੀ ਫਸਲ ਅਣਵਿਕੀ ਨਾ ਰਹਿ ਜਾਵੇ। ਉਹਨਾਂ  ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਜਿਣਸ, ਇਸ ਮਿਤੀ ਨੂੰ ਅਣਵਿਕੀ ਰਹਿ ਜਾਂਦੀ ਹੈ, ਤਾਂ ਉਸਦੀ ਜਿੰਮੇਵਾਰੀ ਸਬੰਧਤ ਖਰੀਦ ਏਜੰਸੀ ਦੀ ਹੋਵੇਗੀ, ਕਿਸਾਨਾਂ ਦੀ ਪ੍ਰੇਸ਼ਾਨੀ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 15 ਮਈ  ਤੱਕ ਆਪਣੀ ਕਣਕ ਮੰਡੀਆਂ ਵਿੱਚ ਲਿਆਉਣ। ਇਸ ਤੋਂ ਬਾਅਦ ਸਰਕਾਰੀ ਹਦਾਇਤਾਂ ਤਹਿਤ ਕੋਈ ਖਰੀਦਦਾਰੀ ਨਹੀਂ ਹੋਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਕੁੱਲ 725399 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 99.93 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ, 1718.20 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਵਜੋਂ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਕੁਝ ਮੰਡੀਆਂ ਵਿੱਚ 85116 ਮੀਟ੍ਰਿਕ ਟਨ ਕਣਕ ਅਣਲਿਫਟਿਗ ਪਈ ਹੈ ਜਿਸਨੂੰ ਡਿਪਟੀ ਕਮਿਸ਼ਨਰ ਵੱਲੋਂ 15 ਮਈ ਤੱਕ ਹਰ ਹੀਲੇ ਚੁਕਵਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

विधायक अमनदीप ने वार्ड नंबर 24 में, 16 लाख रु का विकास कार्य करवाया शुरू !!

मोगा, 14 मई (मुनीश जिन्दल) विधानसभा हलका मोगा की विधायक डा. अमनदीप कौर अरोड़ा ने वार्ड नंबर 24 के अंतर्गत पड़ते गाहला पैलेस से साधा वाली बस्ती, गिल रोड तक 16 लाख 10 हजार रुपए की लागत से सड़क पर प्रीमिक्स डालने का कार्य शुरू करवाया। इस मौके पर विधायक डा. अमनदीप ने कहा कि उनका मुख्य मकसद अपने हलके का सर्वपक्षीय विकास करना है तथा विकास कार्यो में किसी भी प्रकार की कोताही बर्दाश्त नहीं की जाएगी। इस मौके पर वार्ड निवासियों ने विधायक अमनदीप को सिरोपा भेंट करके सड़कों का कार्य शुरू करवाने के लिए उनका धन्यवाद करते हुए उन्हें सम्मानित किया।  इस अवसर पर पार्षद तेजेन्द्र सिंह सोनू, पार्षद अरविंदर सिंह हैप्पी कानपुरिया, पार्षद जगदीप सिंह जग्गू, अमरजीत मटवानी, अमनदीप सिंह, जगरूप सिंह, पार्षद भरत गुप्ता, पिंटू गिल के अलावा वार्ड निवासी मौजूद थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

अमृतसर से मोगा आकर, सामान बेचना पड़ा महंगा ! पहुंचे सलाखों के पीछे : SPD बालकृष्ण !!

मोगा 14 मई, (मुनीश जिन्दल) अमृतसर व तरनतारन जिलों के तीन युवकों को मोगा आकर, आपत्तिजनक सामान बेचना उस वक्त महंगा पड़ गया, जब मोगा पुलिस की जमुस्तैदी के चलते, तीनों शातिर अपराधी, सलाखों के पीछे पहुंच गए। क्या है पूरा मामला ? कौन हैं ये 3 युवक ? मोगा पुलिस ने इन्हें कहां से गिरफ्तार किया है ? क्या आपत्तिजनक सामान इनसे बरामद हुआ है ? कितना आपत्तिजनक सामान इनसे बरामद हुआ है ? कैसे ये युवक, मोगा पुलिस के हत्थे चढ़े हैं  ? इस आपत्तिजनक सामान के इलावा, पुलिस ने इनसे और क्या बरामद किया है ? क्या पुलिस द्वारा काबू किए गए लोगों का, पहले भी है कोई आपराधिक रिकॉर्ड ? कौन थे मोगा में इनके खरीददार ? आपके और हमारे, इन सभी सवालों के जवाब के लिए, आपको ले चलते हैं SPD बाल कृष्ण सिंगला के पास। और जब SPD बाल कृष्ण सिंगला ने मीडिया से जानकारी साझा की, उस वक्त उनके साथ DSP डी सुखअमृत सिंह रंधावा, सीआईए स्टाफ मैहना के इंचार्ज इंस्पैक्टर दलजीत सिंह बराड़ व थाना फतेहगढ़ पंजतूर की प्रभारी सुनीता रानी भी मौजूद थी। SPD BALKRISHAN SINGLA BITE Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਜਿਲੇ ਵਿੱਚ 16 ਮਈ ਤੋਂ ਯਾਤਰਾ ਆਰੰਭ ! ਅਧਿਕਾਰੀ ਸਮੁੱਚੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜਾਉਣ : SDM ਸਾਰੰਗਪ੍ਰੀਤ !!

ਮੋਗਾ 14 ਮਈ, (ਮੁਨੀਸ਼ ਜਿੰਦਲ) SARANGPREET SINGH SDM MOGA ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਮਿਸਾਲੀ ਕਾਰਵਾਈਆਂ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਇਸ ਕੋਹੜ ਨੂੰ ਖਤਮ ਕਰਨ ਲਈ ਗੰਭੀਰ ਹੈ, ਅਤੇ ਇਸ ਮੁਹਿੰਮ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਮੋਗਾ ਵਿਖੇ 16 ਮਈ ਤੋਂ ਨਸ਼ਾ ਮੁਕਤੀ ਯਾਤਰਾ ਆਰੰਭ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ ਨੇ ਮੀਡਿਆ ਕਰਮੀਆਂ ਨਾਲ ਸਾਂਝੀ ਕੀਤੀ।  PCS ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਹੁਣ ਰੋਜ਼ਾਨਾ ਦੇ ਅਧਾਰ ਤੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਾਰਡਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਹਲਕਾ ਵਿਧਾਇਕ, ਸਰਪੰਚ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਸੀਨੀਅਰ ਮੈਡੀਕਲ ਅਫ਼ਸਰ, ਥਾਣਾ ਮੁਖੀ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰਨਗੇ। ਐਸ.ਡੀ.ਐਮ ਸਾਰੰਗਪੀ੍ਤ ਨੇ ਦੱਸਿਆ ਕਿ 16 ਮਈ ਨੂੰ ਵਾਰਡ ਨੰਬਰ 6, 25, 7, ਰਾਮੂੰਵਾਲਾ ਕਲਾਂ, ਰਾਮੂੰਵਾਲਾ ਨਵਾਂ, ਰਾਮੂੰਵਾਲਾ ਹਰਚੋਕਾ ਵਿਖੇ, 17 ਮਈ ਨੂੰ 8, 9, 10 ਵਾਰਡ ਵਿੱਚ, 18 ਮਈ ਨੂੰ ਵਾਰਡ ਨੰਬਰ 13, 14, 15 ਵਿੱਚ, 19 ਮਈ ਨੂੰ ਵਾਰਡ ਨੰਬਰ 16, 17, 18 ਵਿੱਚ ਅਤੇ 20 ਮਈ ਨੂੰ ਵਾਰਡ ਨੰਬਰ 19, 20, 21 ਵਿੱਚ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ 21 ਮਈ ਨੂੰ ਝੰਡੇਵਾਲਾ, ਚੜਿੱਕ ਪੱਤੀ, ਚੁੱਪਕੀਤੀ, 22 ਮਈ ਨੂੰ ਵਾਰਡ ਨੰਬਰ 50, ਕੋਕਰੀ ਹੇਰਾਂ, ਧੱਲੇਕੇ, ਕੋਕਰੀ ਕਲਾਂ, ਰੱਤੀਆਂ, ਕੋਕਰੀ ਫੂਲਾ ਸਿੰਘ, 23 ਮਈ ਨੂੰ ਘੱਲ ਕਲਾਂ, ਅਜੀਤਵਾਲ, ਦਾਰਾਪੁਰ, ਢੁੱਡੀਕੇ, ਮੰਗੇਵਾਲਾ ਅਤੇ ਮੱਦੋਕੇ ਵਿਖੇ ਇਹ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਦਾ ਸਮਾਂ ਸ਼ਾਮ 4 ਤੋਂ 6 ਵਜੇ ਤੱਕ ਅਲੱਗ ਅਲੱਗ ਹੋਵੇਗਾ। SDM ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼, ਜਮੀਨੀ ਪੱਧਰ ਉੱਤੇ ਪ੍ਰਸ਼ਾਸਨਿਕ ਪਹੁੰਚ ਨੂੰ ਯਕੀਨੀ ਬਣਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜਾਉਣਾ ਯਕੀਨੀ ਬਣਾਉਣ।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘द विंटेज क्रिकेट क्लब’ का गठन ! जिले में खेल संस्कृति को मिलेगी मजबूती : नवीन सिंगला !!

मोगा 14 मई, (मुनीश जिन्दल) समाज सेवी नवीन सिंगला की सरपरस्ती में ‘द विंटेज क्रिकेट क्लब’ का गठन किया गया है।  मीडिया से बातचीत के दौरान नवीन सिंगला ने बताया कि क्लब के सदस्य प्रतेक रविवार को क्रिकेट खेलेंगे। इससे खिलाड़ियों की जहां सेहत बेहतर बनी रहेगी, वहीं टीम के सदस्यों को आनंद की अनुभूति भी होगी। उन्होंने आगे कहा कि भविष्य में मोगा में बड़े स्तर पर क्रिकेट टूर्नामेंट्स आयोजित किए जाएंगे, जिससे खिलाड़ियों को एक बेहतरीन मंच मिलेगा और जिले में खेल संस्कृति को मजबूती मिलेगी। नवीन ने बताया कि सुमित पुजाना इस क्लब के फाउंडर, प्रीतम कंडा, चेयरमैन और कमलदीप उप्पल, उप चेयरमैन हैं, जबकि नरेश नरूला को प्रधान, सुमित पुजाना को उप प्रधान, देवी लाल को सचिव, सतनाम सिंह धुन्ना को  जॉइंट सचिव, राकेश कुमार वर्मा को खजांची, आशु ब्लोनिया को सह खजांची, गगन गुलाटी को मीडिया प्रभारी, रोमित गाबा व दीपक अरोड़ा को संयुक्त रूप से सलाहकार की जिम्मेवारी सौंपी गई है। नवीन ने आश्वासन दिया कि वे क्लब के साथ तन, मन और धन से जुड़े रहेंगे और हर संभव सहयोग प्रदान करेंगे ताकि यह क्लब जिले में ही नहीं, बल्कि प्रदेश स्तर पर भी अपनी एक नई पहचान बना सके। इस नई शुरुआत पर सभी सदस्यों में उत्साह की लहर थी, और यह उम्मीद की जा रही है कि ‘द विंटेज क्रिकेट क्लब’ आने वाले समय में एक प्रेरणादायक संस्था के रूप में उभरेगी।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

हिफाजत के लिए ली राइफल से व्यक्ति ने पत्नी को उतारा मौत के घाट ! जानो पूरी खबर !!

मोगा 13 मई, (मुनीश जिन्दल) अनेकों बार अपनी हिफाजत के लिए लिया गया हथियार ही खुद के लिए जानलेवा साबित हुआ है। ऐसा ही एक ताजा मामला सामने आया है, मोगा के मजेस्टिक रोड पर स्थित शांति नगर से, जहां एक व्यक्ति द्वारा अपनी हिफाजत के लिए ली गई राइफल से अपनी पत्नी को गोली मारकर मौत के घाट उतारा गया है। 50 वर्षीय मृतका अपने पीछे पति के इलावा तीन बच्चे छोड़ गई है। जिनमें से दो बच्चे विदेश में हैं। जबकि एक लड़की पंजाब में ही विवाहित है। फिलहाल घर में मातम का माहौल है व रिश्तेदारों का आना जाना लगा हुआ है। मृतका की एक रिश्तेदार ने मीडिया को इस संबंधी विस्तृत जानकारी दी। इधर मौके पर पहुंचे डीएसपी सिटी रविंद्र सिंह भी मीडिया के रूबरू हुए। DSP CITY RAVINDER SINGH Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

इन वार्डों का आया नंबर, 40 लाख रु के कार्य, विधायक अमनदीप ने कराए शुरू !!

मोगा, 13 मई (मुनीश जिन्दल) विधानसभा हलका मोगा की विधायक डा. अमनदीप कौर अरोड़ा द्वारा वार्ड नंबर 29,30,31, 33 की निगाहा रोड से कोटकपूरा बाईपास वाली सडक़ पर 15 लाख 17 हजार रुपए तथा चडिक़ रोड से कोटकपूरा बाईपास तक 24 लाख 83 हजार रुपए की लागत से बनने वाली इन सडक़ों पर प्रीमिक्स डलवाने का कार्य शुरू करवाया गया। इस मौके पर विधायक डा. अमनदीप ने कहा कि उनका मुख्य मकसद मोगा हलके का सर्वपक्षीय विकास कार्य करना है। उन्होंने कहा कि मोगा शहर के वार्डों के विकास कार्य युद्ध स्तर पर जारी है। उन्होंने कहा कि अगर किसी भी वार्ड निवासी को किसी प्रकार की समस्या पेश आ रही है, तो उनके ध्यान में लाया जाए, ताकि उसका पहल के आधार पर समाधान करवाया जा सके। उन्होंने कहा कि पंजाब की भगवंत मान सरकार से, मोगा के बहुमुखी विकास के लिए अधिक से अधिक ग्रांट लाई जा रही है।  इस मौके पर पार्षद गुरदीप कौर, पार्षद बूटा सिंह, पार्षद जगसीर हुंदल, बाबा टेक सिंह, अमित पुरी, पार्षद अरविंदर सिंह हैप्पी कानपुरिया, पार्षद जग्गू, पिंटू गिल, रिशभ गर्ग के अलावा भारी संख्या में वार्ड निवासी मौजूद थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਸਮਾਗਮ ! ਲਾਲੀ ਦੀ ਪੁਸਤਕ ‘ਵਾਵਰੋਲਿਆਂ’ ਦਾ ਲੋਕ ਅਰਪਣ : ਡਾ. ਸਰਬਜੀਤ !!

ਮੋਗਾ 13 ਮਈ (ਮੁਨੀਸ਼ ਜਿੰਦਲ) ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਵੱਲੋਂ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਸਮਾਗਮ, ਮਾਰਕੀਟ ਕਮੇਟੀ ਧਰਮਕੋਟ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਵੱਜੋਂ ਅਤੇ ਲੇਖਕ ਗੁਰਬਿੰਦਰ ਕੌਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਭਾ ਦੇ ਸਲਾਹਕਾਰ ਗੁਰਦੀਪ ਸਿੰਘ ਚੀਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਸਮਾਗਮ ਨੂੰ ਸ਼ੁਰੂ ਤੋਂ ਲੈਕੇ ਆਖੀਰ ਤੱਕ ਬੁਲੰਦੀਆਂ ਉੱਤੇ ਰੱਖਿਆ। ਸਭਾ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਬੌਡੇ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਨੂੰ ਵਿਸਥਾਰਪੂਰਵਕ ਬਿਆਨ ਕੀਤਾ ਅਤੇ ਸਰੋਤਿਆਂ ਨੂੰ ਮਜ਼ਦੂਰਾਂ ਦੇ ਉਥਾਨ ਦੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ। ਗੁਰਬਿੰਦਰ ਕੌਰ ਗਿੱਲ ਨੇ ਮਾਂ ਦਿਵਸ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਕਵਿਤਾ ਰਾਹੀਂ ਮਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਵਿਸਥਾਰਪੂਰਵਕ ਬਿਆਨ ਕੀਤਾ। ਉੱਘੇ ਗਾਇਕ, ਕਾਕਾ ਨੂਰ ਅਤੇ ਗੁਰਕਮਲ ਸਿੰਘ ਨੇ ਮਜ਼ਦੂਰ ਦਿਵਸ ਅਤੇ ਮਾਂ ਦੀ ਮਮਤਾ ਦੇ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਵੱਲੋਂ ਉੱਘੇ ਅਤੇ ਨਾਮਵਰ ਲੇਖਕ ਲਾਲੀ ਕਰਤਾਰਪੁਰੀ ਦੀ ਪਲੇਠੀ ਕਾਵਿ ਪੁਸਤਕ ਵਾਵਰੋਲਿਆਂ ਦੇ ਦਰਮਿਆਨ ਦਾ ਲੋਕ ਅਰਪਣ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਪਾਠਕਾਂ ਵਾਸਤੇ ਬਹੁਮੁੱਲਾ ਖਜ਼ਾਨਾ ਸਾਬਤ ਹੋਵੇਗੀ। ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਵਾਵਰੋਲਿਆਂ ਦੇ ਦਰਮਿਆਨ ਪੁਸਤਕ ਦਾ ਪਰਚਾ ਪੜ੍ਹਿਆ ਅਤੇ ਦੱਸਿਆ ਕਿ ਕਿਤਾਬ ਵਿੱਚ ਹਰ ਪ੍ਰਕਾਰ ਦੇ ਸੰਜੀਦਾ ਪਾਠਕਾਂ ਵਾਸਤੇ ਬਹੁਤ ਕੁੱਝ ਸਿੱਖਣ ਦੀ ਵੰਨਗੀ ਹੈ। ਪੁਸਤਕ ‘ਵਾਵਰੋਲਿਆਂ” ਦਾ ਲੋਕ ਅਰਪਣ ਕਰਦੇ ਡਾ. ਸਰਬਜੀਤ ‘ਤੇ ਹੋਰ ਪਤਵੰਤੇ। ‘ਤੂੰ ਲੱਭੀਂ ਐਸਾ ਵਰ ਅੰਮੀਏ’ ਕਵਿਤਾ ਵਿੱਚ ਧੀ ਆਪਣੀ ਮਾਂ ਕੋਲੋਂ ਸਹੁਰੇ ਘਰ ਦੇ ਸਲੀਕੇ ਭਰਪੂਰ ਵਤੀਰੇ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲੇ ਵਰ ਦੀ ਮੰਗ ਕਰਦੀ ਹੈ। ‘ਬੱਲੇ ਓ ਕਿਸਾਨਾਂ’ ਕਵਿਤਾ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਚੜ੍ਹਦੀ ਕਲਾ ਦਾ ਰੰਗ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਲਾਲੀ ਕਰਤਾਰਪੁਰੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸ਼ਖ਼ਸੀਅਤ, ਭਗਤ ਧੰਨਾ ਜੱਟ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਵੀ ਬਾਖੂਬੀ ਕਲਮਬੱਧ ਕੀਤਾ ਹੈ। ਕਿਤਾਬ ਵਿੱਚ ਕੁੱਲ 188 ਕਵਿਤਾਵਾਂ ਹਨ, ਜੋ ਕਿ ਹਰ ਇੱਕ ਵਿਸ਼ੇ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਹਨ। ਵੱਖ ਵੱਖ ਕਿਸਮਾਂ ਦੀਆਂ ਕਵਿਤਾਵਾਂ, ਹਰ ਉਮਰ ਅਤੇ ਹਰ ਸੁਭਾਅ ਦੇ ਪਾਠਕਾਂ ਦੀ ਜ਼ਰੂਰਤ ਪੂਰੀ ਕਰਨ ਦੇ ਕਾਬਲ ਹਨ।  ਇਸ ਮੌਕੇ ਸਭਾ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਲੇਖਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਉੱਭਰਦੇ ਸ਼ਾਇਰ ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਨਵਦੀਪ ਸ਼ਰਮਾ, ਗੁਰਮੁੱਖ ਸਿੰਘ, ਹਰਦਿਆਲ ਸਿੰਘ, ਜੱਸੂ ਬੁੱਟਰ, ਕਰਮਜੀਤ ਸਿੰਘ ਅਤੇ ਸੁੰਦਰ ਸਿੰਘ ਵੀ ਹਾਜ਼ਰ ਰਹੇ। ਧਰਮਕੋਟ ਇਲਾਕੇ ਦੇ ਸਾਰੇ ਪੱਤਰਕਾਰਾਂ ਨੇ ਕਾਵਿ ਪੁਸਤਕ ਦੇ ਲੋਕ ਅਰਪਣ ਦੀ ਫੋਟੋਗ੍ਰਾਫੀ ਅਤੇ ਵੀਡੀਓਗਰਾਫੀ ਕਰਦੇ ਹੋਏ, ਲਾਲੀ ਕਰਤਾਰਪੁਰੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

डी.एन. मॉडल का रेहान वधवा 98.6% अंक हासिल कर, जिले में प्रथम : सोनीया !!

मोगा 13 मई, (मुनीश जिन्दल) एक लम्बे इन्तजार के बाद मंगलवार को आखिरकार सीबीएसई बोर्ड द्वारा 10वीं व 12वीं कक्षाओं के नतीजे घोषित कर दिए गए। जिसमें हर साल की तरह, इस साल भी डीएन मॉडल सीनियर सेकेंडरी स्कूल के छात्रों ने शानदार प्रदर्शन किया व कॉमर्स स्ट्रीम में रेहान वधवा ने 98.6 % अंक हासिल कर, जिले में प्रथम स्थान प्राप्त किया। मीडिया कर्मियों से ये जानकारी स्कूल प्रबंधन कमेटी के सदस्य नरिंदर सूद व प्रिंसिपल मैडम सोनीया ने साझा की। आपको यहां बता दें कि इस वर्ष स्कूल के कुल 234 विद्यार्थियों ने 12वीं कक्षा की परीक्षाएं दी थी। जिसमें से साइंस स्ट्रीम में 99 और कॉमर्स स्ट्रीम में 135 छात्रों ने ये परीक्षा दी थी l जिनमें से साइंस में 10 और कॉमर्स में 18 विद्यार्थियों ने 90% से ऊपर अंक हासिल कर स्कूल का नाम रोशन किया है। कॉमर्स स्ट्रीम में रेहान वधवा ने 98.6 % अंक हासिल कर, न सिर्फ स्कूल में, बल्कि जिला स्तर पर भी प्रथम स्थान प्राप्त किया। सेजल ने 97% अंक लेकर दूसरा जबकि अलीशा ने 96.4% अंक लेकर तीसरा स्थान अर्जित किया। इसी प्रकार साइंस स्ट्रीम में 96.4% अंक लेकर विश्व गोयल प्रथम, 93.8% अंक लेकर विदिश बंसल द्वितीय व 92.4% अंक लेकर रुद्रेक्ष, तृतीय स्थान पर रहा। उल्लेखनीय है कि बिज़नेस स्टडी, पंजाबी, फाइन आर्ट्स, एआई में छात्रों ने 100 में से 100 अंक अर्जित किए हैं। इसके साथ ही विद्यार्थियों ने अंग्रेजी में 98, फिजिक्स में 95, केमिस्ट्री में 99, बायोलॉजी में 97, गणित में 95, एकाउंट्स में 99, इकोनॉमिक्स में 99, होम साइंस में 99, पीएचई में 99 तक अंक लेकर छात्रों ने शानदार प्रदर्शन किया है।  इस मौके पर स्कूल की प्रिंसिपल मैडम सोनिया ने अपने स्टाफ सहित, इन नतीजों में बेहतरीन प्रदर्शन करने वाले छात्रों का मुहं मीठा करवाकर, उन्हें बधाई देकर, उनकी हौसला अफजाई की। इस मौके पर उनके साथ अमनदीप बेदी, रेनू चानना, सोनिका, कोमल थापर, कंचन शर्मा व मनीष आदि अध्यापक मौजूद थे।  स्कूल की मैनेजमेंट कमेटी के प्रधान सुदर्शन शर्मा, सचिव एस.एम. शर्मा ने छात्रों के उज्ज्वल भविष्य की कामना करते हुए, उन्हें अपना बधाई संदेश भेजा है। जबकि स्कूल प्रबंधन कमेटी के अन्य सदस्यों, नरेंद्र सूद, प्रवीण शर्मा, अशोक बंसल, रविन्दर गोयल सीए, आयुष अरोडा (रिक्की), जितेंद्र गोयल, अनिल गोयल, गौरव गर्ग और अश्विनी मजीठिया ने भी छात्रों को उनके शानदार प्रदर्शन के लिए उन्हें बधाई दी, व आगामी भविष्य में भी इसी प्रकार माता पिता सहित स्कूल का नाम रोशन करने के लिए प्रेरित किया। स्कूल की प्रिंसिपल मैडम सोनिया ने भी इस मौके पर विद्यार्थियो के साथ साथ उनके अभिभावकों को भी बधाई दी।  विज्ञान विभाग की प्रमुख रेनू चानना व परीक्षा कक्ष प्रभारी अमनदीप बेदी ने बताया कि चूंकि 10वीं का नतीजा बाद में घोषित किया गया था, इसलिए कल तक उसकी विस्तृत जानकारी भी, मीडिया से साझा कर दी जाएगी।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੈਰਿਜ ਪੈਲਸਾਂ ਵਾਸਤੇ ‘ਤੇ ਸਾਈਬਰ ਕੈਫੇ ਵਾਲਿਆਂ ਲਈ ਪਾਬੰਦੀ ਆਦੇਸ਼ ਜਾਰੀ : ADC  ਚਾਰੂਮਿਤਾ !!

ਮੋਗਾ 13 ਮਈ, (ਮੁਨੀਸ਼ ਜਿੰਦਲ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 (ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144) ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹਏ ਜ਼ਿਲ੍ਹਾ ਮੋਗਾ ਵਿੱਚ ਸਥਿਤ ਸਾਰੇ ਮੈਰਿਜ ਪੈਲਸਾਂ ਦੇ ਮਾਲਕ ਕਿਸੇ ਵੀ ਪ੍ਰੋਗਰਾਮ ਮੌਕੇ ਵਾਹਨਾਂ ਦੀ ਪਾਰਕਿੰਗ ਆਪਣੇ ਮੈਰਿਜ ਪੈਲਸਾਂ ਦੀ ਚਾਰ ਦਿਵਾਰੀ ਅੰਦਰ ਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੈਰਿਜ ਪੈਲਸਾਂ ਦੇ ਮਾਲਕ ਅਤੇ ਮੈਰਿਜ ਪੈਲਸਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੈਰਿਜ ਪੈਲਸਾਂ ਦੇ ਮਾਲਕਾਂ ਵੱਲੋਂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਸਰਕਾਰ ਦੀ ਪ੍ਰਾਪਰਟੀ ਜਿਸਦੀ ਕਿਸੇ ਸੜਕ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਉਸਨੂੰ ਵੀ ਵਾਹਨਾਂ ਦੀ ਪਾਰਕਿੰਗ ਲਈ ਨਾ ਵਰਤਿਆ ਜਾਵੇ। ਉਹਨਾਂ ਕਿਹਾ ਕਿ ਇਹ ਵਾਹਨ ਮੈਰਿਜ ਪੈਲਿਸਾਂ ਦੀ ਚਾਰ ਦਿਵਾਰੀ ਤੋਂ ਬਾਹਰ ਪਾਰਕਿੰਗ ਕਰਨ ਨਾਲ ਜਿੱਥੇ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ਟ੍ਰੈਫਿਕ ਲਈ ਵੀ ਬਹੁਤ ਸਮੱਸਿਆ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਉਹਨਾਂ ਸਾਈਬਰ ਕੈਫੇ ਮਾਲਕਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸੇ ਅਜਿਹੇ ਅਣਜਾਣ ਵਿਅਕਤੀ, ਜਿਸ ਦੀ ਪਛਾਣ ਬਾਰੇ ਸਾਈਬਰ ਕੈਫੇ ਦਾ ਮਾਲਕ ਸੁਨਿਸ਼ਚਿਤ ਨਾ ਹੋਵੇ, ਉਸਨੂੰ ਸਾਈਬਰ ਕੈਫੇ ਦੇ ਪ੍ਰਯੋਗ ਤੋਂ ਵਰਜਿਤ ਕੀਤਾ ਜਾਵੇ। ਆਉਣ ਵਾਲੇ/ ਪ੍ਰਯੋਗ ਕਰਤਾਵਾਂ ਦੀ ਪਛਾਣ ਰਜਿਸਟਰ ਵਿੱਚ ਦਰਜ ਕੀਤੀ ਜਾਵੇ, ਰਜਿਸਟਰ ਵਿੱਚ ਪ੍ਰਯੋਗ ਕਰਤਾ ਦੀ ਆਪਣੀ ਲਿਖਾਈ ਵਿੱਚ ਉਸਦਾ ਨਾਂ, ਪਤਾ, ਟੈਲੀਫੋਨ, ਨੰਬਰ ਅਤੇ ਪਛਾਣ ਸਬੂਤ ਆਦਿ ਦਰਜ ਕੀਤੀ ਜਾਵੇ। ਪ੍ਰਯੋਗ ਕਰਤਾ ਦੀ ਪਹਿਚਾਣ, ਪਹਿਚਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਜ, ਡਰਾਇਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਆਦਿ ਰਾਹੀਂ ਕਰਨੀ ਯਕੀਨੀ ਬਣਾਈ ਜਾਵੇ। ਮੇਨ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਗ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਇਸਦੀ ਰਿਕਾਰਡ ਮੇਨ ਸਰਵਰ ਵਿੱਚ ਘੱਟ ਤੋਂ ਘੱਟ 6 ਮਹੀਨੇ ਤੱਕ ਰੱਖਣਾ ਲਾਜਮੀ ਹੈ। ਉਹਨਾਂ ਦੱਸਿਆ ਕਿ ਜੇਕਰ ਆਉਣ ਵਾਲੇ ਵਿਅਕਤੀ ਦੀ ਕੋਈ ਵੀ ਗਤੀਵਿਧੀ ਪ੍ਰਤੀ ਸ਼ੱਕ ਪੈਦਾ ਹੁੰਦਾ ਹੈ ਤਾਂ ਸਾਈਬਰ ਕੈਫੇ ਦੇ ਮਾਲਕ ਨੂੰ ਇਸਦੀ ਸੂਚਨਾ ਪੁਲਿਸ ਸਟੇਸ਼ਨ ਵਿੱਚ ਦੇਣੀ ਜਰੂਰੀ ਹੈ। ਵਿਅਕਤੀ ਵੱਲੋਂ ਪ੍ਰਯੋਗ ਕੀਤੇ ਗਏ ਕੰਪਿਊਟਰ ਦਾ ਰਿਕਾਰਡ ਵੀ ਦਰਜ ਹੋਣਾ ਜਰੂਰੀ ਹੈ। ਇਹ ਹੁਕਮ 30 ਜੂਨ, 2025 ਤੱਕ ਲਾਗੂ ਰਹਿਣਗੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!