logo

mogatodaynews

administrator

भारत पाकिस्तान युद्ध के बाद, पहली बार मीडिया के रूबरू हुए डीसी सेतीया ! किए अहम खुलासे !!

मोगा 09 मई (मुनीश जिन्दल) भारत पाकिस्तान युद्ध शुरू होने के बाद, प्रशासनिक व पुलिस अधिकारियों की ड्यूटी बढ़ना लाजमी था। हालांकि भारत द्वारा पाकिस्तान पर हमले के बाद से ही जिले की जरूरत के मुताबिक डिप्टी कमिश्नर सागर सेतीया व एसएसपी अजय गांधी के निर्देशन में अनेक महत्वपूर्ण कदम उठाए गए हैं व मीडिया के माध्यम से उन्हें जनतक भी किया गया है। लेकिन फिर भी अपनी व्यस्ततम समय सारीणी में से समय निकालकर, शुक्रवार को डीसी सागर सेतीया, मीडिया के रूबरू हुए और उन्होंने मीडिया कर्मियों को भविष्य में किसी आपातकालीन स्तिथि से निपटने के लिए, जिला प्रशासन द्वारा की गई तैयारियों संबंधी जानकारी साझा की। इस मौके पर प्रिंट व इलेक्ट्रॉनिक मीडिया के पत्रकार बड़ी संख्या में मौजूद थे। क्या बताया डीसी सागर सेतीया ने, आईए आप भी सुन लें। DC SAGAR SETIYA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

पैट्रोल, डीज़ल, गैस ! लोग कर रहे घबराहट की खरीददारी ! DC सहित डीलर्स ने दिया अहम संदेश !!

मोगा 09 मई (मुनीश जिन्दल) भारत पाकिस्तान युद्ध के चलते, लोगों को मानसिक परेशानी तो हो ही रही है। व लोग यह महसूस कर रहे हैं कि जितना अधिक से हो अधिक हो सके, वे लोग राशन का सामन, पैट्रोल, डीज़ल, घरेलू गैस इत्यादि सहित अन्य रोजमर्रा की जरूरत की चीजों को स्टोर कर लें। जिसके चलते इस वक्त पेट्रोल पंप, गैस एजेंसी व राशन की दुकानों पर भीड़ को साफ देखा जा सकता है। पेट्रोल पंप व गैस एजंसी मालिकों ने अपनी इस बढ़ी परेशानी के चलते शुक्रवार को डिप्टी कमिश्नर आईएएस सागर सेतिया से एक बैठक कर डिप्टी कमिश्नर मोगा को इस संबंधी एक एडवाइजरी जारी करने का निवेदन किया। आईए, पहले आप इस संबंधी हुई बैठक की वीडियो पर एक नजर डाल लें।  इस बैठक में जहां मोगा पैरीफेरी पेट्रोल पंप एसोसिएशन के प्रधान सुखजिंदर सिंह काका, सचिव क्षितिज गोयल, मोगा एलपीजी डिस्ट्रीब्यूशन फ़ैडरेशन के प्रधान अविनाश गुप्ता, अनीश सेठी (बिट्टू), राजू थापर, इंडियन ऑयल के एरिया रिटेल सेल्स मैनेजर अभिषेक गिरी आदि मौजूद थे, वहीं संबंधित विभाग की और से जहां जिला खुराक सप्लाई कंट्रोलर मैडम गीता बिशंभु व इंस्पैक्टर दिनेश बांसल भी उपस्थित थे। इस मौके पर जहां मोगा एलपीजी डिस्ट्रीब्यूशन फ़ैडरेशन के प्रधान अविनाश गुप्ता मीडिया के रूबरू हुए, वहीं मोगा पैरीफेरी पेट्रोल पंप एसोसिएशन के प्रधान सुखजिंदर सिंह काका व सचिव क्षितिज गोयल ने मीडिया के समक्ष जिले में मौजूद तेल के भण्डारण संबंधी जानकारी साझा करते हुए आम जनता से एक बड़ी अपील भी की। क्या कहना था उनका, आईए आप खुद ही सुन लें।  AVINASH GUPTA SUKHJINDER SINGH (KAKA) KSHITIJ GOYAL इस बैठक के बाद डिप्टी कमीश्नर आईएएस सागर सेतिया ने भी मीडिया के रूबरू, इस युद्द के चलते लोगों को पैट्रोल, डीज़ल व गैस के भंडारण को लेकर एक महत्वपूर्ण सुझाव दिया।  IAS SAGAR SETIYA (DC) दोस्तों हमारी, “मोगा टुडे न्यूज़” की टीम की ओर से आपको यही गुजारिश है की इस संकट की घड़ी में हमें एकजुट रहते हुए, एक दूसरे का साथ देने की आवश्यकता है। इसके साथ ही हमें यह भी यकीनी बनाना है कि हमें घरेलू सामान की जितनी आवश्यकता है, उतना ही सामान हम खरीदें। हम अत्यधिक सामान स्टॉक करने के चक्कर में ना पड़ें। आपके और हमारा ऐसा करने से, हम बाजार में भविष्य में संभावित घरेलू सामान की कालाबाजारी को रोकने में अपना योगदान डाल सकते हैं।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा प्रशासन द्वारा, आपके लिए एक महत्वपुर्ण एडवाइजरी जारी !!

मोगा 08 मई (मुनीश जिन्दल) भारत और पाकिस्तान के मध्य शुरू हुए युद्द के मद्देनजर, एहतियातन तौर पर जिला मोगा प्रशासन की और से मोगा वासियों के लिए एक महत्वपूर्ण एडवाइजरी जारी की गई है। वो एडवाइजरी क्या है, वो तो हम आपको बता ही रहे हैं, लेकिन उससे पहले, हमारी “मोगा टुडे न्यूज़” की ओर से आप सभी को यही प्रार्थना है कि यह समय धैर्य बनाए रखने का है। एक दुसरे को सहयोग करें। बिना सोचे समझे, किसी भी खबर/ मैसेज को आगे ना भेजें। आपकी एक गलत खबर से किसी की जान भी जा सकती है। अपनी निजी जिम्मेवारी समझते हुए, प्रशासनिक आदेशों के मुताबिक़ अपने घर की लाइटों को पूर्णतया बंद रखें व बिना जरूरत के चीजों की खरीददारी ना करें, ताकि बिना वजह शहर में चीजों की कालाबाजारी ना हो। जिला प्रशासन की और से जारी एडवाइजरी के मुताबिक सभी उसपर अमल करते हुए, अपना अपना सहयोग दें। जिला मोगा प्रशासन की और से जारी की गई, वो महत्वपूर्ण एडवाइजरी इस प्रकार है :  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸਰਪੰਚਾਂ/ ਪੰਚਾਂ ਲਈ, ਤਿੰਨ ਰੋਜਾ ਮੁਢਲੇ ਸਿਖਲਾਈ ਪ੍ਰੋਗਰਾਮ ਦਾ ਸਮਾਪਣ : BDPO ਹਰੀ ਸਿੰਘ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਬਾਘਾਪੁਰਾਣਾ ਵਿਖੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ BDPO ਹਰੀ ਸਿੰਘ ਮੋਗਾ 1 ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਰਕਾਰੀ ਸਕੀਮਾਂ ਦਾ ਪਿੰਡ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦਿਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੁਆਰਡੀਨੇਟਰ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ  ਨੋਡਲ ਅਫਸਰ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਜਗਤਾਰ ਸਿੰਘ ਕਲਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ  ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਪੰਚਾਇਤ ਸਕੱਤਰ/ ਗ੍ਰਾਮ ਸੇਵਕ ਆਦਿ ਹਾਜਰ ਰਹੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਇੱਟਾਂ, ਮਿੱਟੀ, ਰੇਤਾ, ਬੱਜਰੀ, ਸੀਮੇਂਟ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਰੋਕ : DC ਸਾਗਰ ਸੇਤੀਆ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਵੱਖ ਵੱਖ ਲੋਕਾਂ ਵੱਲੋਂ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ ਵੱਖ ਸਥਾਨਾਂ ਤੇ ਲਿਜਾਇਆ ਜਾਂਦਾ ਹੈ। ਇਸ ਆਵਾਜਾਈ ਦੌਰਾਨ ਬਰੀਕ ਸਮਾਨ, ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਉਕਤ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਆਵਾਜਾਈ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਆਦੇਸ਼ 8 ਜੁਲਾਈ, 2025 ਤੱਕ ਲਾਗੂ ਰਹਿਣਗੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

3.21 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਡਰੋਲੀ ਭਾਈ ਮਾਈਨਰ : ਵਿਧਾਇਕ ਡਾ. ਅਮਨਦੀਪ !!

ਮੋਗਾ, 8 ਮਈ (ਮੁਨੀਸ਼ ਜਿੰਦਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸ ਪੱਖੀ ਸੋਚ ਸਦਕਾ ਅਤੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਦੇ ਯਤਨਾਂ ਨਾਲ ਪਿੰਡ ਘੱਲ ਕਲਾਂ ਵਿਖੇ, ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਮੋਗਾ ਨਹਿਰ ਉਪ ਮੰਡਲ ਦਫਤਰ ਅਧੀਨ ਪੈਂਦੀ ਡਰੋਲੀ ਮਾਈਨਰ ਦੇ ਮੋਘੇ 9615/ ਆਰ, 9750/ ਐਲ, 13290/ ਆਰ ਦੇ ਖਾਲਿਆਂ ਨੂੰ 9 ਇੰਚੀ ਨਵਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਕਰਵਾਈ ਗਈ। ਵਿਧਾਇਕ ਅਮਨਦੀਪ, ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ। ਇਸ ਮੌਕੇ ਤੇ ਮੌਜੂਦ, ਵੱਖ ਵੱਖ ਪਿੰਡਾਂ ਦੇ ਪਤਵੰਤੇ। ਇਸ ਮੌਕੇ ਤੇ ਵਿਧਾਇਕ ਅਮਨਦੀਪ ਨੇ ਕਿਹਾ ਕਿ ਇਹ ਖਾਲੇ ਤਕਰੀਬਨ 40 ਸਾਲ ਪਹਿਲਾਂ ਬਣੇ ਸਨ ਅਤੇ ਹੁਣ ਬਿਲਕੁਲ ਟੁੱਟ ਭੱਜ ਗਏ ਸਨ। ਜਿਸ ਕਾਰਨ ਇਹਨਾਂ ਨੂੰ ਨਵਾਂ ਬਣਾਇਆ ਜਾ ਰਿਹਾ ਹੈ, ਤਾਂ ਜੋ ਇਹਨਾਂ ਮੋਘਿਆਂ ਦੇ ਸਾਰੇ ਹਿੱਸੇਦਾਰਾਂ ਨੂੰ ਪਾਣੀ ਪਹੁੰਚਦਾ ਕੀਤਾ ਜਾ ਸਕੇ ਅਤੇ ਜਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ। ਇਹਨਾਂ ਮੋਘਿਆਂ ਤੋਂ ਤਕਰੀਬਨ 850 ਏਕੜ ਰਕਬੇ ਨੂੰ ਫਾਇਦਾ ਹੋਵੇਗਾ। ਇਹਨਾਂ ਖਾਲਾਂ ਦੀ ਕੁੱਲ ਲੰਬਾਈ ਤਕਰੀਬਨ 45000 ਫੁੱਟ (13.71 ਕਿਲੋਮੀਟਰ) ਅਤੇ ਬਣਾਉਣ ਤੇ ਕੁੱਲ 3.21 ਕਰੋੜ ਰੁਪਏ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗ੍ਰਾਂਟਾਂ ਜਾਰੀ ਕਰਕੇ ਵਿਕਾਸ ਕਾਰਜ ਕਰਵਾ ਰਹੀ ਹੈ, ਜੋ ਕਿ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ, ਉਨ੍ਹਾਂ ਦਾ ਮੁੱਖ ਮੰਤਵ ਮੋਗਾ ਸ਼ਹਿਰ ਅਤੇ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ, ਤਾਂ ਇਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂ ਜੋ, ਉਸਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾ ਸਕੇ। ਇਸ ਮੌਕੇ ਪਿੰਡ ਡਰੋਲੀ ਭਾਈ ਮਾਈਨਰ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਅਤੇ ਇਲਾਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ, ਅੋਹਦੇਦਾਰ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਵਰਕਰ ਮੌਜੂਦ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

वार्ड नं 13 में 49 लाख रु के विकास कार्यों का हुआ श्री गणेश : पार्षद अंजू बजाज !!

मोगा, 8 मई (मुनीश जिन्दल) हलका विधायक डा. अमनदीप कौर अरोड़ा व नगर निगम मेयर बलजीत सिंह चानी के दिशा निर्देशों पर वीरवार को वार्ड नंबर 13 में 49 लाख रु की लागत से होने वाले विकास कार्यो का शुभारम्भ पार्षद अंजू बजाज के पति, पूर्व पार्षद राकेश काला बजाज करवाया। पार्षद अंजू बजाज ने फोन पर बताया कि वार्ड नंबर 13 की गलियों में इंटरलाकिंग टाइलों का कार्य शुरू हुआ है। उन्होंने बताया कि गली नंबर 6, 7, 4, 20 व 1 में 49 लाख की लागत से गलियों में इंटरलाकिंग की जाएगी। उन्होंने कहा कि हलका विधायक डा. अमनदीप कौर अरोड़ा के दिशा निर्देशों पर वार्ड के विकास कार्य युद्ध स्तर पर जारी हैं तथा किसी भी वार्ड निवासी को किसी भी प्रकार की समस्या पेश नहीं आने दी जाएगी। इस मौके पर बेदी नगर निवासी नरेन्द्र सिंह पी.ए, बिट्टू गाबा, हैप्पी, हमन खीवा, सतनाम सिंह कलसी, हरप्रीत कलसी, जसवीर सिंह, दीवान सिंह, हरप्रीत सिंह, मलकीत सिंह, दविंदर कंडा मौजूद थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

CIA स्टाफ को सफलता ! लाखों की हैरोइन, एक एक्टिवा व मोटरसाईकल सहित 5 काबू !!

मोगा 07 मई (मुनीश जिन्दल) जिले के सीआईए स्टाफ मैहना के प्रभारी इंस्पैक्टर दलजीत सिंह की अगुवाई में काम करते हुए सीआईए स्टाफ टीम को उस समय बड़ी सफलता हाथ लगी, जब पुलिस ने दो विभिन्न मामलों में कुल 365 ग्राम हैरोइन, एक एक्टिवा स्कूटी, एक मोटर साईकल सहित कुल 5 नशा तस्करों को काबू किया है। डीएसपी डी सुखअमृत सिंह रंधावा ने इस संबंधी मीडिया से जानकारी साझा की। DSP D SUKHAMRIT SINGH RANDHAWA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘ਓਪਰੇਸ਼ਨ ਸਿੰਦੂਰ’ ਦੇ ਮੱਦੇਨਜ਼ਰ ਪ੍ਰਸ਼ਾਸਨ ਸਤਰਕ ! DC ਸੇਤੀਆ ਵੱਲੋਂ ਪਾਬੰਦੀ ਹੁਕਮ ਜਾਰੀ !!

ਮੋਗਾ, 07 ਮਈ, (ਮੁਨੀਸ਼ ਜਿੰਦਲ) ਸਾਗਰ ਸੇਤੀਆ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ, ਮੋਗਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹਨ, ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਹੁਕਮ ਮਿਤੀ 07/05/2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਿਜੱਠਣ ਲਈ ਸਿਵਲ ਡਿਫੈਸ ਐਕਟ, 1968 ਅਧੀਨ ਮੌਕ ਡਰਿੱਲ ਕੀਤੀਆਂ ਜਾ ਰਹੀਆਂ ਹਨ। ਜਦਕਿ ਇਹ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹੁੰਦੇ ਹਨ, ਦੀ ਭਰੂਪਰ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਖਿਆਂ ਨਾਲ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਜਿਸ ਕਰਕੇ ਇਹ ਪਾਬੰਦੀ ਲਾਇ ਗਈ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ, ਵਿਸ਼ਵ ਪੱਧਰ ’ਤੇ ਬਣਾ ਸਕਦੇ ਹਨ, ਆਪਣੀ ਪਹਿਚਾਣ : DC ਸਾਗਰ !!

ਮੋਗਾ, 7 ਮਈ, (ਮੁਨੀਸ਼ ਜਿੰਦਲ) ਮੋਗਾ ਦੇ ਖਿਡਾਰੀਆਂ ਵੱਲੋਂ ਰਾਜ ਪੱਧਰੀ, ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ੀਆ ਪੱਧਰ ਤੇ ਤਾਈਕਵਾਂਡੋ ਖੇਡ ਵਿੱਚ ਤਗਮੇ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਨਾਂ ਚਮਕਾਉਣ ਤੇ ਬੁਧਵਾਰ ਨੂੰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜਿੱਥੇ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਉੱਥੇ ਲੋੜਵੰਦ ਖਿਡਾਰੀਆਂ ਨੂੰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।  DC ਸਾਗਰ ਸੇਤੀਆ, ਖਿਡਾਰੀਆਂ ਨਾਲ, ਇਕ ਸਾਂਝੀ ਤਸਵੀਰ ਮੌਕੇ। ਉਹਨਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਉਥੇ ਹੀ ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ ਵਿਸ਼ਵ ਪੱਧਰ ’ਤੇ ਆਪਣੀ ਪਹਿਚਾਣ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਓਥੇ ਹੀ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਪੂਰੇ ਜਜ਼ਬੇ ਅਤੇ ਫੁਰਤੀ ਨਾਲ ਖੇਡ ਮੁਕਾਬਲਿਆਂ ਵਿਚ ਜੌਹਰ ਵਿਖਾਉਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਤਾਈਕਵਾਂਡੋ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਹਰਸ਼, ਸਮਰ, ਅਰਸ਼ਦੀਪ, ਮਨਪ੍ਰੀਤ ਸ਼ਰਮਾ, ਸ਼ਮਸ਼ੇਰ ਤਮੰਨਾ, ਰਮਨ, ਨੰਦਨੀ, ਗੁਰਲਾਬ ਸਿੰਘ ਤੇ ਏਕਮਪ੍ਰੀਤ ਕੌਰ ਨੂੰ ਬਲੰਦੀਆਂ ਛੂਹਣ ਤੇ ਹੌਂਸਲਾਅਫਜਾਈ ਕੀਤੀ। ਉਹਨਾਂ ਮਾਰਸ਼ਲ ਆਰਟ ਦੀ ਕੋਚ ਪ੍ਰਿਆ (ਬਿਮਲਾ) ਨੂੰ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਵਧੀਆ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਨਸਟਾਪਏਬਲ ਮਾਰਸ਼ਲ ਆਰਟ ਅਕੈਡਮੀ ਦੀ ਚੇਅਰਮੈਨ ਭਾਵਨਾ ਬਾਂਸਲ ਵੀ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!