logo

mogatodaynews

administrator

डा. मथुरा दास पाहवा परिवार, समस्त मोगा वासियों के परिवारों के अग्रणी : प्रेमदीप !!

मोगा 20 अप्रैल (मुनीश जिन्दल) “डॉक्टर मथुरा दास पाहवा परिवार, अपने परिवार का ही नहीं, अपितु समूचे मोगा वासियों का मुखिया है”। इन शब्दों का प्रगटावा भारतीय जागृति मंच के प्रधान प्रेमदीप बांसल ने मीडिया कर्मियों से वार्ता के दौरान किया। प्रेमदीप, रविवार को स्थानीय सरकारी अस्पताल में ब्राई एयर एशिया प्राइवेट लिमिटेड द्वारा भारतीय जागृति मंच संस्था के सहयोग से ‘नेत्र दृष्टि प्रोग्राम’ के तहत 15वें आंखों की जांच व ऑपरेशन कैंप के अवसर पर मीडिया के रूबरू हुए थे। इस मौके पर हालांकि ब्राई एयर एशिया प्राइवेट लिमिटेड परिवार की सदस्य अनंदिता पाहवा से तो मुलाकात नहीं हो पाई, लेकिन उनकी कम्पनी के मोहम्मद अख्तर व इमरान अहमद, इस समूचे कैम्प के दौरान मौजूद रहे। इस कैंप में अन्य मेहमानों के अतिरिक्त कांग्रेस पार्टी की हलका इंचार्ज मालविका सूद ने भी बतौर विशेष मेहमान, अपनी हाजरी लगवाई। भारतीय जागृति मंच के मास्टर प्रेमजी, बनारसी दास मदान, MR गोयल, गुलशन अरोड़ा, संजीव अरोड़ा, चाहत व मुस्कान सहित अन्य सदस्यों ने इस कैंप की सफलता में अपनी अहम भूमिका निभाई।  संस्था के मुख्य संस्थापक डॉक्टर दीपक कोछड़ ने बताया कि इस कैंप में सिविल अस्पताल मोगा के डॉक्टरों की माहिर टीम मरीजों की आंखों की जांच करती है। उन्होंने बताया कि इस कैंप की शुरुआत, मुख्य मेहमान मैडम इन्दुपुरी व संजीव सैनी ने ज्योति प्रचंड कर की। इस मौके पर डॉक्टर दीपक, मीडिया के रूबरू भी हुए। इस मौके पर संस्था के प्रधान व इस कैंप के प्रोजेक्ट इंचार्ज प्रेमदीप बांसल भी मीडिया के रूबरू हुए। इस अवसर पर मालविका सूद ने भी मीडिया के रूबरू होकर, इस कैंप की तारीफ की। MALVIKA SOOD Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

4 ਕਰੋੜ ਤੋਂ ਵੱਧ ਦੀਆਂ ਪਾਬੰਦੀ ਸ਼ੁਦਾ ਦਵਾਈਆਂ, ਡਰੱਗ ਮਨੀ ‘ਤੇ ਇਕ ਸਕੌਡਾ ਕਾਰ ਸਣੇ ਇੱਕ ਅੜਿਕੇ !!

मोगा 20 अप्रैल (मुनीश जिन्दल) राज्य सरकार के निर्देशन में चल रही ‘युद्ध नशों के विरुद्ध’ मुहिम के तहत जिला मोगा के थाना सिटी एक की पुलिस को उस समय एक बड़ी सफलता हाथ लगी जब पुलिस ने एक गुप्त सूचना के आधार पर एक व्यक्ति को काबू कर उसके कब्जे से 4 करोड़ रुपए से अधिक की पाबंदी शुदा दवाएं बरामद की। पुलिस ने इन पाबंदी शुदा दवाओं के अतिरिक्त उसके पास से ₹ 52500 की ड्रग मनी व एक स्कोडा कार भी बरामद की है। एसएसपी सजाय गांधी, पत्रकार वार्ता के दौरान जानकारी देते हुए। एसएसपी अजय गांधी ने, मीडिया कर्मियों से इस संबंधी विस्तृत जानकारी साझा की। इस मौके पर उनके साथ एसपीडी बालकृष्ण सिंगला, डीएसपी सिटी रविंद्र सिंह व थाना सिटी एक के प्रभारी इंस्पैक्टर गुरप्रीत सिंह भी मौजूद थे। SSP AJAY GANDHI Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਸਿੱਖਿਆ ਕ੍ਰਾਂਤੀ, 6 ਸਕੂਲਾਂ ਵਿੱਚ 1.30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ !!

ਮੋਗਾ 19 ਅਪ੍ਰੈਲ, (ਮੁਨੀਸ਼ ਜਿੰਦਲ) “ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੀ “ਪੰਜਾਬ ਸਿੱਖਿਆ ਕ੍ਰਾਂਤੀ” ਅਧੀਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੀ ਦਸ਼ਾ ਵਿੱਚ ਸੁਧਾਰ ਲਿਆਉਣ ਲਈ ਪਹਿਲੀਆਂ ਸਰਕਾਰਾਂ ਨੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ, ਆਮ ਆਦਮੀ ਪਾਰਟੀ ਵੱਲੋਂ ਇਸ ਦਿਸ਼ਾ ਵਿੱਚ ਮਿਸਾਲੀ ਕੰਮ ਕੀਤੇ ਜਾ ਰਹੇ ਹਨ, ਜਿਹੜੇ ਕਿ ਅੱਗੇ ਵੀ ਜਾਰੀ ਰਹਿਣਗੇ। ਸਰਕਾਰੀ ਸਕੂਲਾਂ ਵਿੱਚ ਸਥਾਪਿਤ ਆਧੁਨਿਕ ਲਾਇਬ੍ਰੇਰੀਆਂ, ਆਧੁਨਿਕ ਕਲਾਸ ਰੂਮ, ਪਾਰਕ, ਖੇਡ ਗਰਾਊਂਡ ਆਦਿ ਤਬਦੀਲੀਆਂ, ਸਿੱਖਿਆ ਕ੍ਰਾਂਤੀ ਦੀ ਗਵਾਹੀ ਭਰ ਰਹੇ ਹਨ। ਸਰਕਾਰੀ ਸਕੂਲਾਂ ਦੇ ਹਾਲਾਤਾਂ ਵਿੱਚ ਹੁਣ ਜ਼ਮੀਨ ਅਸਮਾਨ ਦਾ ਅੰਤਰ ਦਿਸ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸੁਚੱਜੀ ਸੋਚ ਕਰਕੇ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕ੍ਰਾਂਤੀਆਂ ਆ ਰਹੀਆਂ ਹਨ”। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਝੇ ਤੌਰ ਤੇ ਸ਼ਨੀਵਾਰ ਨੂੰ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਆਪਣੇ ਹਲਕੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਇਹਨਾਂ ਤਿੰਨਾਂ ਹਲਕਿਆਂ ਦੇ 6 ਸਰਕਾਰੀ ਸਕੂਲਾਂ ਵਿੱਚ 1 ਕਰੋੜ 30 ਲੱਖ ਤੋਂ ਵਧੇਰੇ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੇਵਾਲਾ ਵਿਖੇ 36.19 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਲਾਸ ਰੂਮ, ਚਾਰ ਦੀਵਾਰੀ ਤੇ ਹੋਰ, ਸਰਕਾਰੀ ਹਾਈ ਸਕੂਲ ਕੋਠੇ ਰਾਮਪੁਰਾ ਪੱਤੀ ਵਿੱਚ 9.55 ਲੱਖ ਦੇ ਵਿਕਾਸ ਕਾਰਜ ਆਰੰਭ ਕਰਵਾਏ ਗਏ। ਉਹਨਾਂ ਨਾਲ ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ ਸੰਧੂ, ਸਕੂਲ ਪ੍ਰਿੰਸੀਪਲ ਦੀਪਕ ਕਾਲੀਆ, ਪ੍ਰਿੰਸੀਪਲ ਹਰਦੀਪ ਸਿੰਘ, ਵਿਕਾਸ ਚੋਪੜਾ, ਪ੍ਰੋਗਰਾਮ ਮੀਡੀਆ ਇੰਚਾਰਜ਼ ਹਰਸ਼ ਕੁਮਾਰ ਗੋਇਲ, ਅਨਿਲ ਸ਼ਰਮਾ ਸਿੱਖਿਆ ਕੋਆਰਡੀਨੇਟਰ, ਸਰਪੰਚ ਖੁਸ਼ਦੀਪ ਸਿੰਘ, ਤਜਿੰਦਰ ਸਿੰਘ ਸਿੱਖਿਆ ਟੀਮ, ਕੁਲਵਿੰਦਰ ਸਿੰਘ ਤਾਰੇਵਾਲ, ਗੌਰਵ ਗਰਗ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਕੁਲਵਿੰਦਰ ਸਿੰਘ ਚੱਕੀਆਂ MC, ਜਗਦੇਵ ਸਿੰਘ ਜੱਗੂ MC ਹਾਜ਼ਰ ਸਨ। ਵਿਧਾਇਕ ਅੰਮ੍ਰਿਤਪਾਲ ਸਿੰਘ, ਇਕ ਉਦਘਾਟਨ ਮੌਕੇ। ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਵਿਖੇ 19 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਲਾਸ ਰੂਮ, ਲਾਇਬ੍ਰੇਰੀ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਕੇ ਵਿਖੇ 32 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣਾਈ ਗਈ ਸਾਇੰਸ ਲੈਬ, ਲਾਇਬ੍ਰੇਰੀ, ਚਾਰਦੀਵਾਰੀ, ਆਧੁਨਿਕ ਕਲਾਸ ਰੂਮਜ਼ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਇਕ ਉਦਘਾਟਨ ਮੌਕੇ। ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਵਿਖੇ 23.51 ਲੱਖ ਦੀ ਲਾਗਤ ਨਾਲ ਬਣਾਈ ਗਈ ਸਾਇੰਸ ਲੈਬ, ਚਾਰਦੀਵਾਰੀ, ਨਵੇ ਕਲਾਸ ਰੂਮ ਅਤੇ ਸਰਕਾਰੀ ਹਾਈ ਸਕੂਲ ਕਿਸ਼ਨਗੜ੍ਹ ਵਿਖੇ 9.11 ਨਾਲ ਬਣਾਏ ਨਵੇਂ ਗਰਾਊਂਡ ਤੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕੀਤਾ।   ਸਮੂਹ ਵਿਧਾਇਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ, ਸਿਰਤੋੜ ਯਤਨ ਕਰ ਰਹੀ ਹੈ। ਸਰਕਾਰੀ ਸਕੂਲਾਂ ਦੇ ਬੱਚੇ ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਹੁਣ ਬਹੁਤ ਖੁਸ਼ ਹਨ ਕਿ ਸਰਕਾਰ ਨੇ ਸਕੂਲਾਂ ਨੂੰ ਆਧੁਨਿਕਤਾ ਦੇ ਰਾਹ ਵੱਲ ਤੋਰਿਆ ਹੈ। ਇਹਨਾਂ ਸਕੂਲਾਂ ਦੇ ਉਦਘਾਟਨਾਂ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਹਿੱਸਾ ਲੈ ਕੇ ਪੰਜਾਬ ਸਰਕਾਰ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਸਰਕਾਰ, ਪੈਨਸਰਾਂ ਦੀਆਂ ਮੰਗਾਂ ਨਾ ਮੰਨ ਕੇ, ਕਰ ਰਹੀ, ਧਰਨੇ ਮੁਜ਼ਾਹਰਿਆਂ ਲਈ ਮਜ਼ਬੂਰ : ਗਿਆਨ ਸਿੰਘ !!

ਮੋਗਾ 19 ਅਪ੍ਰੈਲ (ਮੁਨੀਸ਼ ਜਿੰਦਲ) ਸਥਾਨਕ ਸੁਤੰਤਰਤਾ ਸੈਨਾਨੀ ਭਵਨ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਮੋਗਾ ਦੀ ਮਹੀਨਾ ਵਾਰ ਮੀਟਿੰਗ ਸੁਖਦੇਵ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਬਿੱਕਰ ਸਿੰਘ ਮਾਛੀਕੇ ਨੇ ਬਾਖੂਬੀ ਨਿਭਾਈ। ਮੀਟਿੰਗ ਦੇ ਅਰੰਭ ਵਿੱਚ ਪਿਛਲੇ ਦਿਨੀ ਸਵਰਗ ਵਾਸ ਹੋ ਗਏ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਸੁਰਿੰਦਰ ਰਾਮ ਕੁੱਸਾ, ਸੁਖਦੇਵ ਸਿੰਘ ਰਾਊਕੇ, ਸੁਰਿੰਦਰ ਸਿੰਘ ਮੋਗਾ, ਚਮਕੌਰ ਸਿੰਘ ਸਰਾਂ, ਨਾਇਬ ਸਿੰਘ, ਸੁਖਮੰਦਰ ਸਿੰਘ ਗੱਜਣ ਵਾਲਾ, ਕੇਹਰ ਸਿੰਘ ਕਿਸ਼ਨ ਪੁਰਾ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਪੰਜਾਬ ਕੈਬਨਿਟ ਸਬ ਕਮੇਟੀ ਵਲੋ ਵਾਰ ਵਾਰ ਸਾਂਝਾ ਫਰੰਟ ਨੂੰ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਇਨਕਾਰੀ ਕਰਨ ਦੀ ਨਖੇਧੀ ਕੀਤੀ ਗਈ। ਇਸ ਕਰਕੇ ਸਾਰੇ ਬੁਲਾਰਿਆਂ ਨੇ ਕਿਹਾ ਕਿ 15 ਅਪ੍ਰੈਲ ਨੂੰ ਸਾਂਝਾ ਫਰੰਟ ਨਾਲ ਮੀਟਿੰਗ ਨਾ ਕਰਨਾ ਅਤੀ ਨਿੰਦਣ ਯੋਗ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਬਕਾਏ ਦੀਆਂ ਕਿਸ਼ਤਾਂ ਨੂੰ ਘਟਾ ਕੇ ਵੱਧ ਤੋਂ ਵੱਧ ਛੇ ਮਹੀਨੇ ਵਿੱਚ ਭੁਗਤਾਨ ਕਰਨ ਅਤੇ ਕੇਂਦਰ ਦੀ ਤਰਜ਼ ਤੇ ਡੀ.ਏ 55% ਕਰਨ, 2.59 ਦਾ ਸਿਫਾਰਸ਼ ਕੀਤਾ ਗੁਣਾਕ ਲਾਗੂ ਕਰਨ ਆਦਿ ਮੰਗਾਂ ਤੇ ਤੁਰੰਤ ਫੈਸਲਾ ਕੀਤਾ ਜਾਵੇ, ਜਿਨ੍ਹਾਂ ਲਈ ਕਿਸੇ ਮੀਟਿੰਗ ਦੀ ਲੋੜ ਨਹੀਂ। ਇਸ ਮੌਕੇ ਤੇ ਮੌਜੂਦ, ਐਸੋਸੀਏਸ਼ਨ ਦੇ ,ਮੇਮ੍ਬਰ। ਮੀਟਿੰਗ ਵਿਚ ਸ਼ਾਮਲ ਮਾਸਟਰ ਪ੍ਰੇਮ ਕੁਮਾਰ, ਇੰਦਰਜੀਤ ਸਿੰਘ ਮੋਗਾ, ਜੋਰਾਵਰ ਸਿੰਘ ਬੱਧਨੀ, ਓਮਾਂ ਕਾਂਤ ਸਾਸ਼ਤਰੀ, ਜੁਗਿੰਦਰ ਸਿੰਘ ਰਣਸੀਂਹ ਨੇ ਸੰਘਰਸ਼ ਨੂੰ ਤੇਜ ਕਰਕੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਬਖਸ਼ੀਸ਼ ਸਿੰਘ, ਪਿਆਰਾ ਸਿੰਘ, ਜਸਪਾਲ ਸਿੰਘ , ਮਨਜੀਤ ਸਿੰਘ, ਬਲੌਰ ਸਿੰਘ, ਸ਼ਮਸ਼ੇਰ ਸਿੰਘ, ਤੇਜਾ ਸਿੰਘ ਘੱਲ ਕਲਾਂ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਗਿਆਨ ਸਿੰਘ, ਸਾਬਕਾ DPRO ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋੰ ਬਜੁੱਰਗ ਪੈਨਸਰਾਂ ਦੀਆਂ ਮੰਗਾਂ ਨਾ ਮੰਨ ਕੇ ਧਰਨੇ ਮੁਜ਼ਾਹਰਿਆਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਗੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਕਾਰਵਾਈ ! ADC ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ !!

ਮੋਗਾ, 19 ਅਪ੍ਰੈਲ (ਮੁਨੀਸ਼ ਜਿੰਦਲ) ਜਿਲ੍ਹਾ ਮੋਗਾ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੁਮਿਤਾ, ਪੀ.ਸੀ.ਐਸ. ਨੇ ਜ਼ਿਲ੍ਹੇ ਵਿੱਚ ਬਿਨਾਂ ਯੋਜਨਾ ਅਤੇ ਗੈਰਕਾਨੂੰਨੀ ਵਿਕਾਸ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ, ਟਾਊਨ ਪਲੈਨਿੰਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਗੈਰਕਾਨੂੰਨੀ ਇਮਾਰਤਾਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਤੌਰ ‘ਤੇ ਕਾਰਵਾਈ ਮੁਹਿੰਮ ਸ਼ੁਰੂ ਕੀਤੀ ਗਈ, ਜੋ ADC ਚਾਰੁਮਿਤਾ ਦੀ ਸਿੱਧੀ ਨਿਗਰਾਨੀ ਹੇਠ ਹੋਈ। ਇਹ ਮੁਹਿੰਮ, ਉਨ੍ਹਾਂ ਵਿਅਕਤੀਆਂ ਅਤੇ ਡਿਵੈਲਪਰਾਂ ਵਿਰੁੱਧ ਚਲਾਈ ਗਈ ਜੋ ਬਿਨਾਂ ਅਧਿਕਾਰਤ ਬਿਲਡਿੰਗ ਯੋਜਨਾ ਦੀ ਮਨਜ਼ੂਰੀ ਲਏ ਗੈਰਕਾਨੂੰਨੀ ਢਾਂਚੇ ਖੜ੍ਹੇ ਕਰ ਰਹੇ ਸਨ। ਜੋ ਸਰਕਾਰੀ ਨਿਯਮਾਂ ਦੀ ਉਲੰਘਣਾ ਦੇ ਨਾਲ ਨਾਲ ਯੋਜਨਾਬੱਧ ਵਿਕਾਸ ਅਤੇ ਸੁਰੱਖਿਆ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਗੈਰਕਾਨੂੰਨੀ ਇਮਾਰਤਾਂ ਨੂੰ ਸੀਲ ਕਰਨ ਮੌਕੇ, ਪ੍ਰਸ਼ਾਸਨਿਕ ‘ਤੇ ਪੁਲਿਸ ਅਧਿਕਾਰੀ। ਵਧੀਕ ਡਿਪਟੀ ਕਮਿਸ਼ਨਰ (ਜ) ਕਮ ਕੰਪੀਟੈਂਟ ਅਥਾਰਟੀ ਦੇ ਹੁਕਮਾਂ ਦੇ ਅਧੀਨ, ਡਿਊਟੀ ਮੈਜਿਸਟ੍ਰੇਟ, ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਟਾਊਨ ਪਲੈਨਿੰਗ (ਰੇਗੂਲਟਰੀ) ਦਫ਼ਤਰ ਦੇ ਅਧਿਕਾਰੀਆਂ, ਜਿਨ੍ਹਾਂ ਵਿੱਚ ਜ਼ਿਲ੍ਹਾ ਟਾਊਨ ਪਲੈਨਰ (ਰੇਗੂਲਟਰੀ), ਅਸਿਸਟੈਂਟ ਟਾਊਨ ਪਲੈਨਰ (ਰੇਗੂਲਟਰੀ) ਅਤੇ ਜੂਨੀਅਰ ਇੰਜੀਨੀਅਰ (ਰੇਗੂਲਟਰੀ) ਸ਼ਾਮਲ ਸਨ, ਦੀ ਸਾਂਝੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਸਥਾਨਾਂ ‘ਤੇ ਸੀਲਿੰਗ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਪਿੰਡ ਗਗੜਾ (ਮੋਗਾ ਕੋਟ ਈਸੇ ਖਾਂ ਰੋਡ), ਪਿੰਡ ਫਤਿਹਗੜ੍ਹ ਕੋਰੋਟਾਣਾ (ਮੋਗਾ ਜਲੰਧਰ ਰੋਡ) ਅਤੇ ਪਿੰਡ ਡਾਲਾ (ਮੋਗਾ ਬਰਨਾਲਾ ਰੋਡ) ‘ਤੇ ਕੀਤੀ ਗਈ। ਬਾਵਜੂਦ ਇਸਦੇ ਕਿ ਇਨ੍ਹਾਂ ਡਿਵੈਲਪਰਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸਨ, ਉਹ ਗੈਰਕਾਨੂੰਨੀ ਨਿਰਮਾਣ ਜਾਰੀ ਰੱਖਦੇ ਰਹੇ। ਨਤੀਜਤਨ, ਮਜ਼ਦੂਰਾਂ ਨੂੰ ਥਾਵਾਂ ਤੋਂ ਹਟਾ ਦਿੱਤਾ ਗਿਆ ਅਤੇ ਪੁਲਿਸ ਦੀ ਮਦਦ ਨਾਲ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਸ਼ਾਂਤੀਪੂਰਕ ਢੰਗ ਨਾਲ ਕੀਤੀ ਗਈ ਅਤੇ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਬਿਨਾਂ ਕੰਪੀਟੈਂਟ ਅਥਾਰਟੀ ਵੱਲੋਂ ਆਪਣੀ ਬਿਲਡਿੰਗ ਪਲੈਨ ਦੀ ਮੰਜੂਰੀ ਲਏ ਕੋਈ ਵੀ ਨਿਰਮਾਣ ਕਾਰਜ ਨਾ ਕਰਨ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅੱਗੇ ਦੱਸਿਆ ਕਿ ਇਹ ਤਰ੍ਹਾਂ ਦੀਆਂ ਕਾਰਵਾਈਆਂ ਅਗਲੇ ਹਫ਼ਤਿਆਂ ਵਿੱਚ ਵੀ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਇਮਾਰਤਾਂ ਦੀ ਉਸਾਰੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬਾਲ ਭਿਖਿਆ ਨੂੰ ਰੋਕਣ ਲਈ, ਜਿਲ੍ਹੇ ‘ਚ ਜਾਗਰੂਕਤਾ ਮੁਹਿੰਮ ਅਤੇ ਛਾਪੇਮਾਰੀ ਜਾਰੀ : ਪਰਮਜੀਤ !!

ਮੋਗਾ 18 ਅਪ੍ਰੈਲ (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਸ਼ਹਿਰ ਦੇ ਮੇਨ ਬਜਾਰ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆ ਤੋਂ ਇਲਾਵਾ ਛਾਪੇਮਾਰੀ ਕੀਤੀ ਗਈ, ਤਾਂ ਜੋ ਬਾਲ ਭਿਖਿਆ ਨੂੰ ਰੋਕਿਆ ਜਾ ਸਕੇ। ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਬਾਲ ਭਿਖਿਆ ਕਰਵਾਉਣ ਨਾਲ ਹੋਣ ਵਾਲੀ ਸਜਾ ਅਤੇ ਜੁਰਮਾਨੇ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਟੀਮ ਵੱਲੋਂ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਮਿਲਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਬੱਚੇ ਉਨ੍ਹਾਂ ਨੂੰ ਮਿਲਦੇ ਹਨ, ਤਾਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਤੇ ਇਸ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਵੀ ਸੂਚਿਤ ਕੀਤਾ ਜਾਵੇ। ਇਸ ਮੌਕੇ ਤੇ ਟੀਮ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।  ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਲੀਗਲ ਕਮ ਪ੍ਰੋਬੇਸ਼ਨ ਅਫਸਰ ਹਰਵਿੰਦਰ ਕੌਰ, ਮੈਂਬਰ ਬਾਲ ਭਲਾਈ ਕਮੇਟੀ, ਅਵਤਾਰ ਸਿੰਘ, ਪੁਲਿਸ ਵਿਭਾਗ ਤੋਂ ASI ਨਛੱਤਰ ਸਿੰਘ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸੋਸ਼ਲ ਵਰਕਰ ਚੰਚਲ ਗੋਇਲ, ਕੇਸ ਵਰਕਰ ਹਰਜੋਤ ਸਿੰਘ ਅਤੇ ਰਮਨਦੀਪ ਕੌਰ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

कलयुग में, मां बगलामुखी, एक महान शक्ति ! शत्रुओं का करती है नाश : आचार्य शर्मा !!

मोगा 18 अप्रैल, (मुनीश जिन्दल) आइए, पहले आप, एक नजर जरा, इस वीडियो पर डाल लें :  दिन : वीरवार, स्थान : कोटकपूरा रोड स्थित मां बगलामुखी यज्ञशाला, समय : शाम का। मौके था, प्रतेक वीरवार की तरह, इस वीरवार भी, विशेष हवन यज्ञ का। मां बगलामुखी यज्ञशाला के संस्थापक, आचार्य नंदलाल शर्मा की अध्यक्षता में किए गए इस हवन यज्ञ मौके पर, आचार्य नंदलाल शर्मा ने बताया कि श्री मां बगलामुखी जयंती के शुभ पावन अवसर पर 5 मई, दिन सोमवार को 24 घंटे का अखंड महायज्ञ का शुभारंभ किया जाएगा। यह यज्ञ सुबह 8:00 बजे प्रारंभ होगा और 6 मई मंगलवार सुबह 8:00 बजे इसकी पूर्णा आहुति डाली जाएगी।  मां के भगतों को सन्मानित करते आचार्य नन्दलाल। उन्होंने कहा कि कोई भी श्रद्धालु आकर, इस पवित्र महायज्ञ में आहुति डालकर मां बगलामुखी का आशीर्वाद प्राप्त कर सकता है। मां बगलामुखी अखंड महायज्ञ में, मां बगलामुखी का भंडारा प्रसाद अटूट चलेगा। उन्होंने कहा कि इस कलयुग में मां बगलामुखी की शक्ति महान है, दुश्मन शत्रुओं का मां बगलामुखी नाश करती है। मां बगलामुखी को रोग नाशक देवी भी कहा जाता है। मां बगलामुखी को पीले वस्त्र पीला प्रसाद अर्पित किया जाता है। मां बगलामुखी यज्ञशाला दरबार, पीले फूलों से सजेगा और मां बगलामुखी को पीले आभूषण अर्पित किए जाएंगे।  इस मौके पर महेश बांसल, भजन गायक सुखदेव सांवरा, भजन गायक नरेश शर्मा, इंद्रजीत राही, सम्राट मिंटू, विजय बॉम्बे, दीपक पुरी, रूपचंद नगर, अजय बोहत, नरेश बोहत, कुणाल शर्मा, श्याम मांगा, संजीव नोहरिया, गुरुदेव धाम, अमन मैदान, अजय बोहत, भारत भूषण गर्ग सहित अन्य अनेक भगत उपस्थित थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ ! ਕੀਤਾ ਮੁਜਾਹਰਾ : ਗਿਆਨ ਸਿੰਘ !!

ਮੋਗਾ 18 ਅਪ੍ਰੈਲ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਸਾਂਝਾ ਫਰੰਟ ਨਾਲ ਮੀਟਿੰਗ ਲਈ 15 ਅਪ੍ਰੈਲ ਦਾ ਸਮਾਂ ਦਿੱਤਾ ਸੀ, ਪਰ ਜਦੋੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਗੱਡੀਆਂ, ਬੱਸਾਂ ਤੇ ਸਵਾਰ ਹੋ ਕੇ ਗੱਲਬਾਤ ਲਈ ਚੰਡੀਗੜ੍ਹ ਪੁੱਜੇ, ਤਾਂ ਉੱਥੇ ਹਾਜ਼ਰ ਅਧਿਕਾਰੀਆਂ ਨੇ ਜਵਾਬ ਦੇ ਦਿੱਤਾ ਕਿ   ਮੀਟਿੰਗ ਸਬੰਧੀ ਸਾਡੇ ਸ਼ਡਿਊਲ ਵਿੱਚ ਦਰਜ ਨਹੀਂ ਹੈ। ਸਬ ਕਮੇਟੀ ਨਾਲ ਮੀਟਿੰਗ ਨਾ ਹੋਣ ਕਰਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਰੁਝੇਵੇਂ ਛੱਡ ਕੇ ਸੈਂਕੜੇ ਮੀਲ ਦਾ ਸਫ਼ਰ ਅਤੇ ਹਜਾਰਾਂ ਰੁਪਏ ਖਰਚ ਕਰਕੇ ਚੰਡੀਗੜ੍ਹ ਪੁੱਜੇ ਹਾਂ, ਪਰ ਸਰਕਾਰ ਨੇ ਸਮਾਂ ਦੇ ਕੇ ਧੋਖਾ ਕੀਤਾ। ਆਗੂਆਂ ਵਿਚ ਪੰਜਾਬ ਸਰਕਾਰ ਦੇ ਹੱਠੀ ਰਵਈਏ ਕਾਰਨ ਗੁੱਸਾ ਅਤੇ ਰੋਹ ਜਾਗਣਾ ਕੁਦਰਤੀ ਸੀ। ਉਹਨਾਂ ਸਾਰੇ ਪਹੁੰਚੇ ਕਨਵੀਨਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਰੇ ਪੰਜਾਬ ਵਿੱਚ 22 ਅਪ੍ਰੈਲ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਆਪਣੀਆਂ ਹੱਕੀ ਅਤੇ ਸੰਵਿਧਾਨਕ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੀ ਰੋਸ਼ਨੀ ਵਿੱਚ ਸ਼ੁਕਰਵਾਰ ਨੂੰ ਮੋਗਾ ਦੇ ਮੇਨ, ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ, ਸਾਂਝੇ ਫਰੰਟ ਦੀਆਂ ਸਮੂਹ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸਾ ਅਤੇ ਰੋਹ ਪਰਗਟਾਵਾ ਕੀਤਾ। ਪੈਨਸਰਜ ਮੁਲਾਜ਼ਮ ਜੱਥੇਬੰਦੀਆੰ, ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ। ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਂਝਾ ਫਰੰਟ ਆਗੂਆ ਸੁਖਦੇਵ ਸਿੰਘ ਰਾਊਕੇ, ਪ੍ਰੇਮ ਕੁਮਾਰ, ਬਿੱਕਰ ਸਿੰਘ ਮਾਛੀਕੇ, ਰਛਪਾਲ ਸਿੰਘ ਸੰਧੂ, ਸੁਖਦੇਵ ਸਿੰਘ ਖੋਸਾ, ਜਸਪਤ ਰਾਏ, ਅਮਰੀਕ ਸਿੰਘ ਮਸੀਤਾਂ, ਗੁਰਮੇਲ ਸਿੰਘ ਨਾਹਰ, ਗੁਰਜੰਟ ਸਿੰਘ ਕੋਕਰੀ, ਭੁਪਿੰਦਰ ਸਿੰਘ ਸੇਖੋਂ, ਰਾਜਿੰਦਰ ਸਿੰਘ ਰਿਆੜ, ਕੁਲਵੀਰ ਸਿੰਘ ਢਿੱਲੋਂ, ਕੁੱਸਾ ਸਤਯਮ ਪ੍ਰਕਾਸ਼, ਚਮਕੌਰ ਸਿੰਘ ਸਰਾਂ,  ਦਰਸ਼ਨ ਲਾਲ, ਜੁਗਿੰਦਰ ਸਿੰਘ ਰਣਸੀਂਹ ਅਤੇ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਜਵਾਂ ਫੈਸਲਾ ਨਾ ਕੀਤਾ, ਤਾਂ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਵੱਲੋਂ ਲੁਧਿਆਣਾ ਜਿਮਨੀ ਚੋਣ ਸਮੇਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖ਼ਿਲਾਫ਼ ਸ਼ਹਿਰ ਦੀ ਗਲੀ ਗਲੀ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਜੱਗ ਜਾਹਰ ਕੀਤਾ ਜਾਵੇਗਾ।  ਅੱਜ ਦੇ ਪੁਤਲਾ ਫੂਕ ਪ੍ਰੋਗਰਾਮ ਵਿੱਚ ਕੇਵਲ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ ਬੌਡੇ, ਠਾਣਾ ਸਿੰਘ, ਬੂਟਾ ਸਿੰਘ ਭੱਟੀ, ਚਰਨ ਸਿੰਘ ਡਰਾਈਵਰ, ਸੁਰਜਾ ਰਾਮ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਜਸਪਾਲ ਸਿੰਘ, ਨਾਇਬ ਸਿੰਘ, ਬਲੌਰ ਸਿੰਘ ਘਾਲੀ, ਜਾਗੀਰ ਸਿੰਘ ਖੋਖਰ, ਸੁਖਪਾਲ ਜੀਤ ਸਿੰਘ, ਜੋਰਾ ਵਰ ਸਿੰਘ , ਪੋਹਲਾ ਸਿੰਘ ਬਰਾੜ ਅਤੇ ਗਿਆਨ ਸਿੰਘ ਸੇਵਾ ਮੁਕਤ DPRO ਸਮੇਤ ਬਹੁਤ ਸਾਰੇ ਆਗੂਆਂ ਨੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

अब आम लोग भी, पदों पर बैठकर, जनहित में फैसले लेने में सक्षम हुए हैं: गुरमीत सिंह खुंडियां !!

मार्केट कमेटी धर्मकोट और फतेहगढ़ पंजतूर के नव नियुक्त चेयरमैनों ने संभाला पदभार !! धर्मकोट/ फतेहगढ़ पंजतूर, 18 अप्रैल (मुनीश जिन्दल) पंजाब के कृषि एवं किसान कल्याण, पशुपालन, मत्स्य पालन, डेयरी विकास और खाद्य प्रसंस्करण विभागों के कैबिनेट मंत्री गुरमीत सिंह खुंडियां ने कहा कि ‘आप’ पार्टी आम लोगों की पार्टी है। यह बदलाव ही है, कि अब आम लोग भी पदों पर बैठकर जनहित में निर्णय ले रहे हैं। पहले की सरकारों ने कभी भी आम लोगों को आगे नहीं आने दिया। हमारे ऊपर आम लोगों का बहुत ऋण है, जो कभी चुकाया नहीं जा सकता। वे आज धर्मकोट और फतेहगढ़ पंजतूर में मार्केट कमेटियों के नव नियुक्त चेयरमैनों के पदभार ग्रहण समारोह को संबोधित कर रहे थे। शुक्रवार को गुरतार सिंह संधू कमालके ने धर्मकोट में और सुखबीर सिंह मंदर ने फतेहगढ़ पंजतूर में चेयरमैन का पद संभाला। उपस्थिति को संबोधित करते हुए खुंडियां ने अपील की कि लोग भगवंत सिंह मान के नेतृत्व वाली पंजाब सरकार को इसी तरह समर्थन देते रहें, क्योंकि ‘आप’ पार्टी ईमानदारी से जनहित में कार्य कर रही है। उन्होंने कहा कि वास्तव में समृद्ध पंजाब बनाने के लिए और समय लगेगा, लेकिन राज्य की पुरानी गौरवशाली स्थिति को पुनः स्थापित किया जाएगा। नव नियुक्त चेयरमैन का मूहं मीठा करवाते कैबनिट मंत्री। उन्होंने नव नियुक्त चेयरमैनों को बधाई देते हुए कहा कि पार्टी के संस्थापक कार्यकर्ताओं को ‘आप’ पार्टी की ओर से पूरा मान सम्मान दिया जाता रहेगा। भविष्य में भी योग्य और मेहनती वॉलंटियर्स को मेरिट के आधार पर पद दिए जाएंगे। खुंडियां ने गुरतार सिंह संधू कमालके और सुखबीर सिंह मंदार की प्रशंसा करते हुए उन्हें पार्टी के मेहनती और संघर्षशील कार्यकर्ता बताया। उन्हें उम्मीद है कि इनके चेयरमैन बनने से मार्केट कमेटियों के कामकाज में नई जान आएगी और पारदर्शिता को बल मिलेगा। उन्होंने वादा किया कि चुनावों में किए गए वादे पूरे किए जा रहे हैं। 600 यूनिट मुफ्त बिजली देने से 87% उपभोक्ताओं का बिल शून्य आ रहा है। पंजाब सरकार ने मेरिट के आधार पर 56,000 से अधिक नौकरियां दी हैं और अस्थायी कर्मचारियों को स्थायी किया जा रहा है। उन्होंने राज्यवासियों से ‘नशों के खिलाफ युद्ध’ अभियान को सफल बनाने की अपील की। बाद में मीडिया से बातचीत में खुंडियां ने कहा कि इस बार गेहूं की उपज अच्छी होगी। किसानों को पंजाब कृषि विश्वविद्यालय द्वारा प्रमाणित किस्मों के ही बीज बोने चाहिएं। ऐसी फसलों की पैदावार अधिक होती है और विपणन में भी आसानी होती है। उन्होंने कहा कि धान की बुवाई के लिए हर जिले में अलग अलग तिथियां तय की गई हैं, 1 जून, 4 जून और 9 जून। उन्होंने किसानों से अपील की कि वे तय समय के अनुसार ही धान की बुवाई करें, ताकि भूमिगत जल को और नीचे जाने से बचाया जा सके।  विभिन्न समारोहों को संबोधित करते हुए धर्मकोट क्षेत्र के विधायक दविंदरजीत सिंह लाड़ी ढोंस ने कहा कि ‘आप’ पार्टी, आम कार्यकर्ताओं को पदों से नवाज रही है। कार्यकर्ता पार्टी की रीढ़ की हड्डी हैं, उनका योगदान भुलाया नहीं जा सकता। इस दौरान चेयरमैन संधू कमालके और मंदर ने पार्टी द्वारा सौंपी गई जिम्मेदारी को ईमानदारी से निभाने का भरोसा दिलाया। उन्होंने कहा कि किसानों, आढ़तियों और मजदूरों की प्रमुख समस्याओं को प्राथमिकता के आधार पर हल किया जाएगा। समारोह को निहाल सिंह वाला क्षेत्र के विधायक मंजीत सिंह बिलासपुर ने भी संबोधित किया। इस मौके पर हरमंदीप सिंह बराड़ (चेयरमैन, जिला योजना कमेटी मोगा), रमन मित्तल (चेयरमैन, नगर सुधार ट्रस्ट मोगा), डॉ. गुरबाज सिंह (ब्लॉक कृषि अधिकारी), विभिन्न विभागों के अधिकारी और बड़ी संख्या में आम लोग मौजूद रहे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘सेफ स्कूल वाहन पॉलिसी’ तहत, 5 स्कूल वाहनों के चालान : DCPO परमजीत कौर !!

ਮੋਗਾ, 17 ਅਪ੍ਰੈਲ, (ਮੁਨੀਸ਼ ਜਿੰਦਲ) ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਬ ਡਵੀਜਨ ਧਰਮਕੋਟ ਵਿਖੇ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜ੍ਹਾ ਅਤੇ ਦਸ਼ਮੇਸ਼ ਆਕਲੈਂਡ ਗਰਾਮਰ ਸੀਨੀਅਰ ਸਕੈਡੰਰੀ ਸਕੂਲ ਕਮਾਲਕੇ ਦੇ ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ। ਪਰਮਜੀਤ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਸਮੇਂ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ, ਫਸਟ ਏਡ ਬਾਕਸ ਅਤੇ ਅੱਗ ਬਝਾਊ ਯੰਤਰ ਆਦਿ ਕਮੀਆਂ ਪਾਈਆਂ ਗਈਆ, ਜਿਸ ਕਰਕੇ ਮੌਕੇ ਤੇ ਪੰਜ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਉਹਨਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਚੇਤ ਕੀਤਾ ਕਿ ਭਵਿੱਖ ਵਿੱਚ ਜਲਦ ਇਹ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  ਇਸ ਸਮੇਂ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਭੇਖਾ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ, ਧਰਮਕੋਟ ਦੇ ਦਫਤਰ ਤੋਂ ਰਵਿੰਦਰ ਸਿੰਘ ਰੀਡਰ, ਕਲਰਕ ਨਰੇਸ਼ ਕੁਮਾਰ, ਪੁਲਿਸ ਵਿਭਾਗ ਤੋਂ ਕਾਂਸਟੇਬਲ ਸੁਖਜਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਮੁੱਖ ਅਧਿਆਪਕ ਰਮਨਦੀਪ ਕਪਿਲ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਮੋਗਾ ਤੋਂ ਸੋਸ਼ਲ ਵਰਕਰ ਜਗਦੀਪ ਸਿੰਘ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!