logo

mogatodaynews

administrator

डीसी सहित अन्य अधिकारी, नुक्कड़ नाटक देख, हुए भावुक ! सरकार के प्रयास में, नगर निगम ने भी बढ़ाया हाथ !!

मोगा 5 अप्रैल (मुनीश जिन्दल/ अशोक मौर्या) पंजाब सरकार की ओर से राज्य से नशे के खात्मे के लिए चलाई गई मुहिम ‘युद्ध नशे के विरुद्ध’ के तहत शनिवार को स्थानीय नगर निगम ने भी हाथ बढ़ाते हुए परिसर के अंदर एक समागम का आयोजन किया। इस समागम की अध्यक्षता डिप्टी कमिश्नर सागर सेतिया ने की।जबकि इस मौके पर नगर निगम कमिश्नर कम एडीसी (जनरल) चारुमिता, मेयर बलजीत चानी, पार्षद परवीन मक्क्ड़ भी विशेष तौर पर उपस्थित थे। कार्यक्रम की शुरुआत RKS स्कूल के विद्यार्थियों ने एक गीत के माध्यम से की। जिसमें बखूबी, उन्होंने उपस्थिति को नशों से दूर रहने को प्रेरित किया। जिसके पश्चात जिले के गांव चिड़िक से संबंधित पंजाब यूनिवर्सिटी के विद्यार्थियों की संस्था IPTA की और से उपस्थिति को नशों के दुष्प्रभावों से अवगत कराते हुए, उन्हें नशों से दूर रखने के मकसद से, एक शानदार नुक्कड़ नाटक पेश किया गया। ये नुक्कड़ नाटक इतना प्रभावशाली था कि डिप्टी कमीश्नर सागर सेतिया सहित अन्य उपस्थिति अनेकों बार भावुक हुए। इसी बीच डिप्टी कमिश्नर सागर सेतिया, एडीसी चारुमिता व मेयर बलजीत चानी द्वारा RKS स्कूल के विद्यार्थियों को स्मृति चिन्ह व सर्टिफिकेट देकर उनका होंसला बढ़ाया गया। RKS स्कूल के विद्यार्थियों का होंसला बढ़ाते, DC सागर व अन्य गणमान्य। जिसके पश्चात डिप्टी कमीश्नर सागर सहित अन्य गणमान्यों की और से नगर निगम के भीतर पौधरोपण भी किया गया। पौधारोपण करते DC सागर सेतिया व अन्य गणमान्य। जिसके पश्चात समागम के अंत में DC सागर सेतिया की अगुवाई में आम लोगों को नशों से दूर रहने की अपील करने को लेकर, नगर निगम मुलाजिमों द्वारा एक विशाल रैली भी निकाली गई। ये रैली नगर निगम दफ्तर से शुरू होकर, स्थानीय चौक जोगिन्दर सिंह से होती हुई, वापिस नगर निगम दफ्तर आकर समाप्त हुई। आइए सबसे पहले आप, इस समागम की प्रमुख झलकियों पर एक नजर डाल लें। इस अवसर पर डिप्टी कमीश्नर सागर सेतिया ने मंच से अपने सम्बोधन में बताया कि किस प्रकार नुक्कड़ नाटक देखते हुए वे अनेकों बार भावुक हुए थे। जिसके पश्चात DC सागर सेतिया ने इस समागम के मकसद संबंधी, मीडिया कर्मियों से जानकारी साझा की। DC SAGAR SETIYA इस मौके पर नगर निगम के सुपरिटेंडेंट रमनदीप कौर, बागवानी विभाग की जूनियर इंजीनियर हरसिमरत कौर, एसडीओ सागर गर्ग, जूनियर इंजीनियर सतवीर सिंह, म्युनिसिपल एम्पलाइज फेडरेशन के प्रधान सुखपाल सौदा, रवि सारवान, सुमन कुमार, ड्राफ्ट्समैन कुलविंदर सिंह, अमित पाल सिंह, सहित बड़ी संख्या में नगर निगम के कर्मचारी भी मौजूद थे। इस मौके पर मंच का संचालन इंस्पैक्टर प्रेम कुमार ने बखूबी किया।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

किताबों व यूनिफॉर्म के चयन में, नहीं चलेगी निजी स्कूलों की धांधली : शिक्षा मंत्री बैंस !!

मोगा 4 अप्रैल (मुनीश जिन्दल) पंजाब के अनेक निजी स्कूलों द्वारा चल रही अभिभावकों की लूट के मद्देनजर, राज्य सरकार एक बार फिर से एक्शन मोड में नजर आ रही है। जिसके चलते राज्य के शिक्षा मंत्री हरजोत सिंह बैंस ने स्पष्ट किया है कि पंजाब के अनेक निजी स्कूलों द्वारा किताबों के चयन व यूनिफॉर्म (वर्दियों) को लेकर की जा रही मनमर्जी के खिलाफ, एक्शन होगा। जिसके लिए राज्य सरकार की ओर से पंजाब के सभी जिलों के डिप्टी कमिश्नर को एक पत्र जारी कर इस संबंधी कार्रवाई करने के आदेश दिए गए हैं। यह जानकारी शुक्रवार को पंजाब के शिक्षा मंत्री हरजोत सिंह बैंस ने साझा की। उन्होंने कहा कि राज्य के अनेक जिलों से किताबों व यूनिफॉर्म संबंधी शिकायतें लगातार उनके पास पहुंच रही हैं। जिसके चलते, इस संबंधी कार्रवाई के लिए, राज्य के सभी डिप्टी कमिश्नर को पावर दी गई है। उन्होंने बताया कि डिप्टी कमीश्नर को पावर देने के पीछे, मकसद यही है, कि लोगों की शिकायतों का पहल के आधार पर, समय रहते हल हो सके। शिक्षा मंत्री हरजोत बैंस ने बताया कि उन्हें पता चला है कि कुछ स्कूलों ने पिछले साल की किताबें, इस साल फिर से बदल दी हैं। जबकि सरकार ने 2023 में तय किया था कि केवल एनसीईआरटी की किताबें ही विद्यार्थियों को पढ़ाई जाएंगी। उन्होंने बताया कि अनेक जिलों से यूनिफार्म को लेकर भी शिकायतें आ रही हैं। उन्होंने विश्वास दिलाया कि अभिभावकों की लूट नहीं होने दी जाएगी। ऐसा करने वाले स्कूलों पर फौरन एक्शन लिया जाएगा। इसके साथ ही शिक्षा मंत्री ने बताया कि, फिलहाल पटियाला के स्कूलों का ऑडिट चल रहा है।  दोसतों हम आपको बताना चाहते हैं कि इस संबंधी, हमारी “मोगा टुडे न्यूज़” की टीम जल्द ही जिला मोगा के उन निजी स्कूलों का खुलासा करेंगे, जिन्होंने कि पिछले समय में इस प्रकार की धांधलियां की हैं।  बेशक राज्य के शिक्षा मंत्री हरजोत सिंह बैंस द्वारा दिया गया यह बयान प्रशंसनी है। लेकिन अब ये देखना दिलचस्प रहेगा कि शिक्षा मंत्री का यह बयान, सिर्फ बयान तक ही सीमित रहता है या इस मामले में दोषी निजी स्कूलों के खिलाफ कार्रवाई भी अमल में लाई जाएगी।  ऊंट किस करवट बैठेगा यह तो आने वाला समय ही बताएगा।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਫਸਲਾਂ ਦੀ ਬਿਜਾਈ ਸਮੇਂ ਵਰਤੀ ਜਾਨ ਵਾਲੀ ਖਾਂਦਾ ਦੀ ਕੀਮਤ ਵਿੱਚ ਵਾਧਾ ਨਿੰਦਣਯੋਗ : ਮੁਖਤਿਆਰ ਸਿੰਘ !!

ਮੋਗਾ 4 ਅਪ੍ਰੈਲ (ਮੁਨੀਸ਼ ਜਿੰਦਲ) MUKHTIAR SINGH (FARMER) ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਬਿਜਾਈ ਸਮੇਂ ਜਮੀਨ ਦੇ ਹੇਠਾਂ ਪਾਉਣ ਵਾਲੀਆਂ ਖਾਂਦਾ ਦੀ ਕੀਮਤ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਐਨ.ਪੀ.ਕੇ ਖਾਦ 12_32_16 ਦੀ ਕੀਮਤ ਵਿੱਚ ਪ੍ਰਤੀ ਕੁਵਿੰਟਲ 460 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 10_26_26 ਪ੍ਰਤੀ ਬੈਗ 1700 ਰੁਪਏ ਕਰ ਦਿੱਤੀ ਹੈ। ਜੋ ਪਹਿਲਾਂ 1470 ਰੁਪਏ ਪ੍ਰਤੀ ਬੈਗ ਸੀ। ਕਿਸੇ ਇੰਨਾ NPK DAP ਪੋਟਾਸ਼ ਖਾਦਾਂ ਦੀ ਫਸਲਾਂ ਦੀ ਬਿਜਾਈ ਸਮੇਂ ਵੱਧ ਲੋੜ ਹੁੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਮੀਤ ਪ੍ਰਧਾਨ ਬੀਕੇਜੂ ਲੱਖੋਵਾਲ ਨੇ ਕੀਤਾ।  ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ ਹਰੇਕ ਸਾਲ ਘੱਟੋ ਘੱਟ 325 ਲੱਖ ਟਨ ਯੂਰੀਆ ਪੌਟਾਸ ਖਾਦ ਤਕਰੀਬਨ 38 ਲੱਖ ਟਨ, ਡੀਏਪੀ 103 ਲੱਖ ਟਨ ਅਤੇ ਐਨਪੀਕੇ ਖਾਦ 12_32_16 ਦੀ ਖਪਤ ਹਰ ਸਾਲ ਹੁੰਦੀ ਹੈ। ਕੇਂਦਰ ਸਰਕਾਰ ਨੂੰ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਕੇ ਖੇਤੀ ਖਾਦਾਂ ਦੀਆਂ ਸਬਸਿਡੀਆਂ ਵਿੱਚ ਵਾਧਾ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨਾਂ ਦੀ ਦਿਨੋ ਦਿਨ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਕੁੱਝ ਸਹਾਰਾ ਮਿਲ ਸਕੇ। ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਖੇਤੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਖਾਦਾਂ ਕੀਟਨਾਸ਼ਕ ਅਤੇ ਹੋਰ ਵਸਤੂਆਂ ਬੀਜਾਂ ਆਦਿ ਉਪਰ ਉਸਦੀ ਅਸਲੀ ਕੀਮਤ ਪ੍ਰਿੰਟ ਕਰਨੀ ਜਰੂਰੀ ਕੀਤੀ ਜਾਵੇ। ਅਜੇਹਾ ਨਾਂ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਉਨਾਂ ਦੇ ਲਾਇਸੰਸ ਕੈਂਸਲ ਕੀਤੇ ਜਾਣ। ਹਰ ਹੋਲ ਸੇਲ ਵਾਲਿਆਂ ਉਪਰ ਸਮੇਂ ਸਮੇਂ ਕਾਰਵਾਈ ਯਕੀਨੀ ਬਣਾਈ ਜਾਵੇ। ਤਾਂ ਜੋ ਕਿਸਾਨਾਂ ਨੂੰ ਸਹਿਯੋਗ ਅਤੇ ਮਿਆਰੀ ਖਾਦ ਡੀਜਲ ਕੀਟਨਾਸ਼ਕ ਅਤੇ ਬੀਜ, ਸਹੀ ਕੀਮਤ ਅਤੇ ਮਿਆਰੀ ਮਿਲ ਸਕਣ। ਸਾਡੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਘੱਟੋ ਘੱਟ ਆਪਣੀ ਵਰਤੋਂ ਵਿੱਚ ਆਉਣ ਵਾਲੀਆਂ ਫਸਲਾਂ ਦੇ ਬੀਜ ਆਪ ਤਿਆਰ ਕਰਨ, ਤਾਂ ਜੋ ਇਸ ਮਹਿੰਗਾਈ ਦੇ ਜਮਾਨੇ ਵਿੱਚ ਆਰਥਿਕ ਲੁੱਟ ਤੋਂ ਬਚਿਆ ਜਾ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पुलिस ने 7 लोगों की 3.5 करोड रुपए की जायदाद की जब्त ! जानो पूरी खबर !!

मोगा 4 अप्रैल (मुनीश जिन्दल/ दिलीप कुमार) जिला पुलिस द्वारा कुल 7 लोगों की 3 करोड़ 50 लाख 3 हजार रुपए की जायदाद जब्त की गई है। जिला पुलिस द्वारा ये कार्यवाही जिले के पुलिस थाना कोट ईसे खां से संबंधित क्षेत्र में की गई है। डीएसपी धर्मकोट रमनदीप सिंह की अगवाई में हुई इस कार्रवाई के दौरान थाना कोट ईसे खां की प्रभारी सुनीता रानी के इलावा बड़ी संख्या में उनके थाने का स्टाफ मौजूद था। इस मौके पर डीएसपी धर्मकोट रमनदीप सिंह ने इस संबन्धी विस्तृत जानकारी दी। DSP RAMANDEEP SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

वार्ड में 49 लाख रु से लगेंगी इंटरलॉकिन टाइल्स ! विधायक अमनदीप ने किया शुभारंभ !!

मोगा, 4 अप्रैल (मुनीश जिन्दल) वार्ड नंबर 33, मोहल्ला संधुया में, पार्षद किरण हुंदल के वार्ड में 49 लाख रुपए की लागत से गलियों में इंटरलॉकिंग टाइल्स लगाने के कार्य की शुरूआत हलका विधायक डा. अमनदीप कौर अरोड़ा द्वारा मेयर बलजीत सिंह चानी के साथ मिलकर करवाई गई। इस मौके पर मेयर चानी के इलावा पार्षद किरण हुंदल, ब्लाक अध्यक्ष राकेश मिड्ढा, अवतार सैंभी, सरपंच दीप दारापुर, सरपंच रमन ददाहुर, सरपंच सुखदेव सिंह बुध सिंह वाला, सरपंच सुखा दौलतपुरा नींवा के अलावा वार्ड निवासी मौजूद थे। इस मौके पर वार्ड वासियों को संबोधित करते हुए विधायक डा. अमनदीप ने कहा कि मोगा हलके का सर्वपक्षीय विकास कार्य करवाना ही उनका मुख्य लक्ष्य हैं तथा पंजाब की भगवंत मान सरकार से अधिक से अधिक ग्रांट लाकर मोगा शहर के विकास कार्य युद्ध स्तर पर जारी हैं। उन्होंने मोगा निवासियों को कहा कि अगर उन्हें किसी प्रकार की समस्या का सामना करना पड़ रहा है तो उनके ध्यान में समस्या लाई जाए, जिसका पहल के आधार पर समाधान किया जाएगा। इस मौके पर मौजूद विधायक व अन्य गणमान्य। इस मौके पर पार्षद किरण हुंदल व वार्ड निवासियों ने वार्ड की सडक़ों में इंटरलाकिंग टाइल्स के कार्य के शुभारंभ करवाने पर विधायक अमनदीप व मेयर बलजीत सिंह चानी का धन्यवाद करते हुए उनका मुंह मीठा करवाकर, उन्हें सिरोपा भेंट कर सम्मानित किया। इस मौके पर आम आदमी पार्टी के पदाधिकारी, वार्ड निवासी व वालंटियर मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DC ਸਾਗਰ ਸੇਤੀਆ ਵੱਲੋਂ ਨਵੇਂ ਪਾਬੰਦੀ ਆਦੇਸ਼ ਜਾਰੀ !!

ਮੋਗਾ, 4 ਅਪ੍ਰੈਲ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਕਣਕ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ। ਮੰਡੀਆਂ ਵਿੱਚ ਕਣਕ ਦੀ ਖ੍ਰੀਦ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਕਣਕ ਦੀ ਫ਼ਸਲ ਦਾ ਨਮੀ ਰਹਿਤ ਹੋਣਾ ਅਤਿ ਜ਼ਰੂਰੀ ਹੈ। ਜੇਕਰ ਕਣਕ ਦੀ ਫ਼ਸਲ ਦੀ ਕਟਾਈ ਸਲਾਬੇ ਵਿੱਚ ਕੀਤੀ ਜਾਂਦੀ ਹੈ ਤਾਂ ਰਗੜ ਕਾਰਨ ਫ਼ਸਲ ਨੂੰ ਅੱਗ ਲਗਣ ਵਰਗੀਆਂ ਘਟਨਾਵਾਂ ਦੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।  ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸਾਗਰ ਸੇਤੀਆ ਨੇ  ਭਾਰਤੀ ਨਾਗਰਕਿਤਾ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਣਕ ਦੀ ਕਟਾਈ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨ ਮਸ਼ੀਨ ਚਲਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਕਈ ਕਿਸਾਨ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਆਪਣੇ ਖੇਤਾਂ ਵਿੱਚ ਸਟਰਾਅ ਰੀਪਰ/ ਤੂੜੀ ਵਾਲੀ ਮਸ਼ੀਨ ਚਲਾਕੇ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਬਨਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ, ਜਦਕਿ ਕਣਕ ਦਾ ਨਾੜ ਉਸ ਸਮੇਂ ਸਲਾਬਾ/ ਨਮੀਂ ਭਰਿਆ ਹੁੰਦਾ ਜਿਸ ਦੌਰਾਨ ਮਸ਼ੀਨ ਵਿੱਚ ਰਗੜ ਨਾਲ ਗਰਮਾਇਸ਼ ਪੈਦਾ ਹੋਣ ਕਰਕੇ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਦੀ ਸੰਭਾਵਨਾ ਬਣਦੀ ਹੈ। ਅਜਿਹੀਆਂ ਦੁਰਘਟਨਾਵਾਂ ਨਾਲ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਰੱਖਿਆ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ, ਭਾਰਤੀ ਨਾਗਰਕਿ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਟਰਾਅ ਰੀਪਰ/ ਤੂੜੀ ਵਾਲੀ ਮਸ਼ੀਨ ਚਲਾਉਣ ਤੇ ਮਿਤੀ 30 ਅਪ੍ਰੈਲ ਤੱਕ ਪੂਰਨ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਇਹਨਾਂ ਦੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ! ਕਿਸਾਨ ਹਿੱਤ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ !!

ਮੋਗਾ, 4 ਅਪ੍ਰੈਲ (ਮੁਨੀਸ਼ ਜਿੰਦਲ) ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਾਉਣ, ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ, ਵਾਤਾਵਰਣ ਬਚਾਉਣ, ਅਣਮੋਲ ਖਜ਼ਾਨਾ ਪਾਣੀ ਦੀ ਸੁਚੱਜੀ ਵਰਤੋ ਕਰਨ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਮਿੱਟੀ ਪਰਖ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕਰਨ ਦੇ ਸੰਦਰਭ ਵਿਚ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ, ਪਿੰਡ ਖੋਸਾ ਪਾਂਡੋ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨੇ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਖੇਤੀਬਾੜੀ ਮਾਹਿਰਾਂ ਵੱਲੋਂ ਪਾਣੀ ਅਤੇ ਫ਼ਸਲਾਂ ਲਈ ਜ਼ਰੂਰੀ ਤੱਤਾਂ ਸਬੰਧੀ, ਸਾਉਣੀ ਦੀਆਂ ਫਸਲਾਂ ਦੇ ਕੀੜੇ ਮਕੌੜਿਆਂ, ਸਬਜ਼ੀਆਂ ਦੀ ਕਾਸ਼ਤ, ਫੂਡ ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ, ਪਸ਼ੂਆਂ ਵਿਚ ਸੰਤੁਲਤ ਖੁਰਾਕ ਅਤੇ ਬਿਮਾਰੀਆਂ ਅਤੇ ਹੋਰ ਵਿਸ਼ਿਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।ਮੁੱਖ ਮਹਿਮਾਨ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਹੇਠ ਰਕਬਾ ਘਟਾ ਕੇ ਹੋਰ ਫ਼ਸਲਾਂ ਦੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨਾਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਵੇਖੋ ਵੇਖੀ ਜ਼ਹਿਰਾਂ ਅਤੇ ਖਾਦਾਂ ਦੀ ਵਰਤੋ ਨਾ ਕਰਨ। ਇਸ ਸਬੰਧੀ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਸਪਰੇਆਂ ਕਰਨ। ਇਸ ਮੌਕੇ ਤੇ ਮੌਜੂਦ ਕਿਸਾਨ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਕਿਸਾਨ ਹਿੱਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਸਾਉਣੀ ਸੀਜ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ, ਪੈਸਟੀਸਾਈਡਜ਼ ਅਤੇ ਬੀਜਾਂ ਦੇ ਵਿਭਾਗ ਵੱਲੋਂ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਕਿਸਾਨ ਸਿਖਲਾਈ ਕੈਂਪ ਵਿਚ ਆਏ ਸੀਨੀਅਰ ਅਧਿਕਾਰੀਆਂ, PAU ਦੀ ਸਮੁੱਚੀ ਟੀਮ, ਕਿਸਾਨਾਂ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਆਏ ਅਫ਼ਸਰ ਸਹਿਬਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸੇਵਾ ਵਿਚ ਹਾਜਰ ਹੈ ਅਤੇ ਮਾਨਯੋਗ ਗੁਰਮੀਤ ਸਿੰਘ  ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਕਿਸਾਨ ਨੂੰ ਉਚ ਮਿਆਰ ਦੀਆਂ ਦਵਾਈਆਂ, ਖਾਦਾਂ ਅਤੇ ਬੀਜ ਮੁੱਹਈਆ ਕਰਾਉਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੇਤੀ ਇਨਪੁਟਸ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਖਾਦ ਦੇ ਨਾਲ ਕਿਸੇ ਵੀ ਬੇਲੋੜੇ ਸਮਾਨ ਦੀ ਟੈਗਿੰਗ ਨਹੀ ਹੋਣ ਦਿੱਤੀ ਜਾਵੇਗੀ। ਨਰਮੇ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਜ਼ਿਲ੍ਹੇ ਵਿਚ ਕਈ ਹੈਕਟੇਅਰ ਰਕਬੇ ਵਿਚ ਨਰਮੇ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਵੱਡੇ ਰਕਬੇ ਦੀਆਂ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਜ਼ਮੀਨ ਸੁਧਾਰ ਪ੍ਰੋਗਰਾਮ ਅਧੀਨ ਜਿਪਸਮ ਉਪਦਾਨ ਤੇ ਦਿੱਤੀ ਜਾ ਰਹੀ ਹੈ। ਕਿਸਾਨ ਸਿਖਲਾਈ ਕੈਂਪ ਵਿਚ ਖੇਤੀ ਵਿਭਾਗ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਅਲਾਈਡ ਵਿਭਾਗਾਂ ਦੇ ਅਧਿਕਾਰੀਆਂ ਅਤੇ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ ਜਿਨ੍ਹਾਂ ਨੂੰ ਕਿਸਾਨਾਂ ਨੇ ਬੜੀ ਤੀਬਰਤਾ ਨਾਲ ਵੇਖਿਆ। ਸਟੇਜ ਦਾ ਸੰਚਾਲਨ ਡਾ. ਨਵਦੀਪ ਜੋੜਾ ਅਤੇ ਡਾ. ਬਲਜਿੰਦਰ ਸਿੰਘ ਨੇ ਨਿਭਾਇਆ। ਇਸ ਮੌਕੇ  ਜਸਵਿੰਦਰ ਸਿੰਘ ਬਰਾੜ ਸੇਵਾ ਮੁਕਤ ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਸੁਖਰਾਜ ਕੌਰ ਦਿਓਲ ਅਤੇ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

6 व्यक्ति, हैरोइन, नशीली गोलियां, ड्रग मनी व चोरी के मोटरसाइकिल सहित काबू !!

मोगा 3 अप्रैल (मुनीश जिन्दल) एसएसपी मोगा आईपीएस अजय गांधी के निर्देशन में जिला पुलिस द्वारा असामाजिक तत्वों के खिलाफ चलाई मुहिम के तहत थाना कोट ईसे खां की व अजितवाल की पुलिस ने तीन मामले दर्ज कर कुल 6 लोगों को काबू कर उनके पास से हैरोइन, नशीली गोलियां, ड्रग मनी व एक चोरी का मोटरसाइकिल बरामद किया है।  थाना कोट ईसे खां की प्रभारी सुनीता रानी ने बताया कि उनके थाने की सहायक थानेदार बलजीत कौर ने चानन सिंह उर्फ़ लाडी व अमनदीप सिंह उर्फ गग्गू को 80 खुली नशीली गोलियों व एक हजार रूपए ड्रग मनी सहित गिरफ्तार किया है। इसी प्रकार एक अन्य मामले में उनके थाने की पुलिस ने दो लोगों को काबू कर उनके कब्जे से एक चोरी का मोटरसाइकिल बरामद किया है। थाना अजीतवाल की पुलिस पार्टी, काबू दोषियों के साथ। थाना अजीतवाल के प्रभारी इंस्पैक्टर जसविंदर सिंह ने बताया कि उनके थाने के सहायक थानेदार वरिन्दर कुमार ने पप्पू उर्फ लंगड़ा व हरदीप सिंह उर्फ ज्ञानी को गिरफ्तार कर उनके कब्जे से 10 ग्राम हीरोइन व 40 खुली नशीली गोलियां बरामद की हैं।  दोनों ही मामलों में पुलिस द्वारा बनती धाराओं के तहत मामला दर्ज कर दोषियों का पुलिस रिमांड हासिल कर उनके बैकवर्ड व फॉरवर्ड लिंक पता लगाने की कोशिश की जा रही है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

“ਪੋਸ਼ਣ ਵੀ ਪੜ੍ਹਾਈ ਵੀ” ! ਆਂਗਣਵਾੜੀ ਸੈਂਟਰ, ਲਰਨਿੰਗ ਸਿੱਖਿਆ ਸੈਂਟਰਾਂ ਵਿੱਚ ਹੋਣਗੇ ਵਿਕਸਿਤ: ਅੰਜੂ ਸਿੰਗਲਾ !!

ਮੋਗਾ, 3 ਅਪ੍ਰੈਲ (ਮੁਨੀਸ਼ ਜਿੰਦਲ) “ਪੋਸ਼ਣ ਵੀ ਪੜ੍ਹਾਈ ਵੀ” ਮੁਹਿੰਮ ਤਹਿਤ ਬਲਾਕ ਮੋਗਾ 2 ਦੀਆਂ ਆਂਗਣਵਾੜੀ ਵਰਕਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਨੁਪ੍ਰਿਆ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਮੋਗਾ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਦਫਤਰ ਦੇ ਮੀਟਿੰਗ ਹਾਲ ਵਿਖੇ ਪੋਸ਼ਣ ਵੀ ਪੜ੍ਹਾਈ ਵੀ ਸਕੀਮ ਤਹਿਤ ਬਲਾਕ ਮੋਗਾ 2 ਦੀਆਂ ਆਂਗਣਵਾੜੀ ਵਰਕਰਾਂ ਲਈ 2 ਗਰੁਪਾਂ ਵਿਚ 3-3 ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਅਧਿਕਾਰੀ ‘ਤੇ ਆਂਗਣਵਾੜੀ ਵਰਕਰ। ਇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅੰਜੂ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਸਾਲ 2030 ਤੱਕ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਅਰਲੀ ਚਾਈਲਡਹੁੱਡ ਕੇਅਰ ਅਤੇ ਐਜੂਕੇਸ਼ਨ ਮੁਹੱਈਆ ਕਰਵਾਈ ਜਾਵੇਗੀ। ਇਸ ਸਿੱਖਿਆ ਨਾਲ ਆਂਗਣਵਾੜੀ ਸੈਂਟਰਾਂ ਨੂੰ ਲਰਨਿੰਗ ਸਿੱਖਿਆ ਸੈਂਟਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਕਸ਼ਮ ਆਂਗਣਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਅਧੀਨ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਦੇ ਹੁਨਰ ਨਿਖਾਰ, ਜਿਵੇਂ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆ ਦੇ ਵਿਕਾਸ ਨੂੰ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਪ੍ਰੋਗਰਾਮ ਦੇ ਪਹਿਲੇ ਬੈਚ ਵਿੱਚ 56 ਅਤੇ ਦੂਸਰੇ ਬੈਚ ਵਿਚ 57 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।ਉਹਨਾਂ ਆਮ ਲੋਕਾਂ ਅਪੀਲ ਕੀਤੀ ਕਿ 0 ਤੋਂ 3 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਆਪਣੇ ਨੇੜੇ ਦੇ ਆਂਗਣਵਾੜੀ ਕੇਂਦਰ ਅਤੇ ਪੋਸ਼ਣ 2.0 ਸਕੀਮ ਦਾ ਲਾਭ ਜਰੂਰ ਲੈਣ। ਇਸ ਟ੍ਰੇਨਿੰਗ ਵਿੱਚ ਸੁਪਰਵਾਈਜ਼ਰ ਸੁਰਿੰਦਰ ਕੌਰ, ਸਰਬਜੀਤ ਕੌਰ, ਕੋਮਲ ਬਾਂਸਲ, ਹਰਮੀਤ ਕੌਰ, ਗੁਰਪ੍ਰੀਤ ਕੌਰ ਅਤੇ ਬਲਾਕ ਕੋਆਰਡੀਨੇਟਰ ਹਰਪ੍ਰੀਤ ਸਿੰਘ, ਬਿਕਰਮ ਅਤੇ ਰੁਪਿੰਦਰ ਸਿੰਘ ਸਣੇ ਹੋਰਨਾਂ ਨੇ ਭਾਗ ਲਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਪੱਦਰੀ ਕਿਸਾਨ ਸਿਖਲਾਈ ਕੈਂਪ, 4 ਅਪ੍ਰੈਲ ਨੂੰ, ਖੋਸਾ ਪਾਂਡੋ ਵਿਖੇ: ਡਾ. ਗੁਰਪ੍ਰੀਤ ਸਿੰਘ !!

ਮੋਗਾ 3 ਅਪ੍ਰੈਲ, (ਮੁਨੀਸ਼ ਜਿੰਦਲ) DR. GURPREET SINGH ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਉਣੀ 2025 ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਬੀਜੀਆਂ ਜਾਣ ਵਾਲੀਆਂ ਫ਼ਸਲਾਂ, ਖੇਤੀ ਮਸ਼ੀਨਰੀ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁੱਚਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ, ਸਹਾਇਕ ਧੰਦੇ ਅਤੇ ਹੋਰ ਖੇਤੀ ਨਾਲ ਜੁੜੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 4 ਅਪ੍ਰੈਲ 2025 ਨੂੰ ਗੁਰਦੁਆਰਾ ਸਾਹਿਬ (ਸ਼ਹੀਦਾਂ) ਪਿੰਡ ਖੋਸਾ ਪਾਂਡੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ  ਸਾਗਰ ਸੇਤੀਆ ਕਰਨਗੇ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਇਸ ਕੈਂਪ ਦੀ ਪ੍ਰਧਾਨਗੀ ਕਰਨਗੇ। ਸਮੂਹ ਵਿਧਾਇਕ ਇਸ ਕੈਂਪ ਦੇ ਵਿਸ਼ੇਸ਼ ਮਹਿਮਾਨ ਹੋਣਗੇ।  ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਕਿਸਾਨ ਸਿਖਲਾਈ ਕੈਂਪ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦੇਣਗੇ। ਇਸ ਕੈਂਪ ਵਿੱਚ ਡਾ. ਪਰਮਿੰਦਰ ਕੌਰ ਵੱਲੋਂ ਅੱਜ ਦੇ ਲਾਈਫ਼ ਸਟਾਈਲ ਵਿਚ ਪੌਸ਼ਿਕ ਤੱਤਾਂ ਦੀ ਮਹੱਤਤਾ, ਡਾ. ਮਨਪ੍ਰੀਤ ਜੈਦਕਾ ਵੱਲੋਂ ਖਰੀਫ ਦੀਆਂ ਫ਼ਸਲਾਂ ਦੀ ਪੈਦਾਵਾਰ, ਡਾ. ਪ੍ਰੇਰਨਾ ਠਾਕੁਰ ਵੱਲੋਂ ਸਬਜ਼ੀਆਂ ਦੀ ਕਾਸ਼ਤ, ਡਾ. ਪ੍ਰਭਜੋਤ ਕੌਰ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ, ਡਾ. ਸੰਦੀਪ ਕੁਮਾਰ ਵੱਲੋਂ ਸਾਉਣੀਆਂ ਦੀਆਂ ਫ਼ਸਲਾਂ ਵਿਚ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਖੇਤੀਬਾੜੀ ਵਿਭਾਗ ਦੇ ਮਾਹਰ ਡਾ. ਸੁਖਰਾਜ ਕੌਰ ਦਿਓਲ ਵੱਲੋਂ ਮਿੱਟੀ ਅਤੇ ਪਾਣੀ ਪਰਖ, ਡਾ. ਬਲਜਿੰਦਰ ਸਿੰਘ ਵੱਲੋਂ ਕਪਾਹ ਦੀ ਕਾਸ਼ਤ, ਡਾ. ਜਸਬੀਰ ਕੌਰ ਵੱਲੋਂ ਖੇਤੀ ਵਿਚ ਤੱਤਾਂ ਦੀ ਮਹੱਤਤਾ ਅਤੇ ਝੋਨੇ ਦੀ ਸਿੱਧੀ ਬਿਜਾਈ, ਡਾ. ਗੁਰਲਵਲੀਨ ਸਿੰਘ ਵੱਲੋਂ ਮੱਕੀ ਅਤੇ ਮੂੰਗੀ ਦੀ ਕਾਸ਼ਤ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਖੇਤੀ ਮਸ਼ੀਨਰੀ, ਸੈਲਫ ਹੈਲਪ ਗਰੁੱਪ, ਖੇਤੀ ਦੇ ਸਹਾਇਕ ਧੰਦਿਆਂ ਅਤੇ ਖੇਤੀ ਪ੍ਰੋਡਕਟਸ ਸਬੰਧੀ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ। ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਇਸ ਕਿਸਾਨ ਸਿਖਲਾਈ ਕੈਂਪ ਵਿਚ ਹਾਜ਼ਰ ਹੋਵੇਗਾ ਅਤੇ ਕਿਸਾਨਾਂ ਦੀ ਹਰ ਮੁਸ਼ਕਲ ਤੇ ਵਿਚਾਰ ਕੀਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਕਿਸਾਨਾਂ ਨੂੰ ਇਸ ਕਿਸਾਨ ਸਿਖਲਾਈ ਕੈਂਪ ਵਿਚ ਸ਼ਾਮਲ ਹੋਣ ਦੀ ਪੁਰਜੋ਼ਰ ਅਪੀਲ ਕੀਤੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!