logo

mogatodaynews

administrator

कर्मचारी, पेंशनर्ज संयुक्त मार्चा ने जलाई, सरकार के बजट की प्रतियां ! लगे पंजाब सरकार विरोधी नारे !!

ਮੋਗਾ 28 ਮਾਰਚ (ਮੁਨੀਸ਼ ਜਿੰਦਲ) ਮੁਲਾਜਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਮੋਗਾ ਜਿਲ੍ਹੇ ਦੇ ਪੈਨਸ਼ਨਰਾਂ, ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਪੇਸ਼ ਕੀਤੇ ਸਾਲ 2025-26 ਦੇ ਮੁਲਾਜਮ ਪੈਨਸ਼ਨਰਜ ਅਤੇ ਕਿਸਾਨ ਮਜਦੂਰ ਲੋਕ ਵਿਰੋਧੀ ਬੱਜਟ ਦੀਆਂ ਕਾਪੀਆਂ ਮੇਨ ਚੌਂਕ ਮੋਗਾ ਵਿੱਚ ਸਾੜਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਇੱਕਠ ਵਿੱਚ ਸ਼ਾਮਲ ਮੁਲਾਜਮਾਂ, ਪੈਨਸ਼ਨਰਾਂ ਨੇ ਪੰਜਾਬ ਸਰਕਾਰ ਮੁਰਦਾ ਬਾਦ, ਸਾਡੇ ਬਕਾਏ ਇੱਕੋ ਕਿਸ਼ਤ ਵਿੱਚ ਜਾਰੀ ਕਰੋ, 2.59 ਦਾ ਗੁਣਾਕ ਲਾਗੂ ਕਰੋ, ਮਹਿੰਗਾਈ ਭੱਤਾ, ਕੇਂਦਰ ਦੇ ਬਰਾਬਰ 53% ਕਰੋ, ਮੁਲਾਜਮਾਂ ਦੇ ਕੱਟੇ 37 ਭੱਤੇ ਬਹਾਲ ਕਰੋ, ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ, ਇੱਕ ਸਾਲ ਕਰੋ, ਠੇਕੇ ਆਊਟ ਸੋਰਸ ਤੇ ਕੰਮ ਕਰਦੇ ਮੁਲਾਜਮ, ਪੱਕੇ ਕਰੋ, ਨਿੱਜੀ ਕਰਨ ਬੰਦ ਕਰੋ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ ਬੰਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰੋ, ਕੈਸ਼ ਲੈੱਸ ਹੈਲਥ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਹੋਸ਼ ਮੇਂ ਆਓ, ਹੋਸ਼ ਮੇ ਆਕਰ ਬਾਤ ਚਲਾਓ ਦੇ ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਤੰਤਰਤਾ ਸੈਨਾਨੀ ਭਵਨ ਤੋਂ ਚੱਲਣ ਤੋਂ ਪਹਿਲਾਂ ਅਤੇ ਮੇਨ ਚੌਕ ਮੋਗਾ ਵਿੱਚ ਬੱਜਟ ਦੀਆਂ ਕਾਪੀਆਂ ਸਾੜਨ ਸਮੇਂ ਵੱਖ ਵੱਖ ਬੁਲਾਰਿਆਂ ਰਾਜਿੰਦਰ ਸਿੰਘ ਰਿਆੜ, ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ, ਜੰਗੀਰ ਸਿੰਘ ਖੋਖਰ PSPCL ਪੈਨਸ਼ਨਰਜ਼ ਐਸੋ, ਬਿੱਕਰ ਸਿੰਘ ਮਾਛੀਕੇ, ਅਤੇ ਸੁਖਦੇਵ ਸਿੰਘ ਵਰਕਿੰਗ ਪ੍ਰਧਾਨ ਆਦਿ ਆਗੂਆਂ ਨੇ ਦੱਸਿਆ ਕਿ ਇਸ ਬੱਜਟ ਵਿੱਚ ਮੁਲਾਜਮਾਂ ਪੈਨਸ਼ਨਰਾਂ ਦੇ ਬਕਾਏ ਅਤੇ ਹੋਰ ਮੰਗਾਂ ਮੰਨਣ ਬਾਰੇ ਇੱਕ ਵੀ ਸ਼ਬਦ ਨਾ ਪਾਉਣਾ ਤਰਕਹੀਣ ਅਤੇ ਲੋਕ ਦੇਖੀ ਕਰਜਾਈ ਬੱਜਟ ਨੂੰ ਪਾਸ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਨਕਾਰਨ ਯੋਗ ਹੈ।  ਪ੍ਰਦਰਸ਼ਨ ਕਰਦੇ ਮੁਲਾਜਮ, ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੇਮ੍ਬਰ। ਸੁਖਮੰਦਰ ਸਿੰਘ ਜਿਲ੍ਹਾ ਆਗੂ, ਗੁਰਦੇਵ ਸਿੰਘ ਚੜਿੱਕ, ਜਸਵੰਤ ਸਿੰਘ, ਚਮਕੌਰ ਸਿੰਘ ਪੰਜਾਬ ਰੋਡਵੇਜ ਪੈਨਸ਼ਨਰਜ਼ ਆਗੂਆਂ ਦੇ ਕਿਹਾ ਕਿ ਬੱਜਟ ਵਿੱਚ ਭਾਵੇਂ ਕੋਈ ਨਵੇਂ ਟੈਕਸ ਨਹੀਂ ਲਾਏ ਗਏ ਪਰ ਲੱਗਪੱਗ ਪੰਜਾਹ ਹਜ਼ਾਰ ਕਰੋੜ ਦੇ ਹੋਰ ਕਰਜੇ ਦੀ ਪ੍ਰਾਪਤੀ ਕਰਨ ਦੇ ਕਾਲੇ ਮਨਸੂਬੇ, ਪੰਜਾਬ ਨੂੰ ਹੋਰ ਕੰਗਾਲ ਕਰਨ ਦੇ ਰਾਹ ਤੋਰਨਾ ਅਤੀ ਘਾਤਕ ਹਨ, ਜਦੋਂ ਕਿ ਪਹਿਲਾਂ ਲਏ ਜਾ ਰਹੇ ਟੈਕਸਾਂ ਦੀ ਆਮਦਨ ਨੂੰ ਸੁਚੱਜੇ ਤਰੀਕੇ ਨਾਲ ਵਰਤਕੇ, ਸਰਕਾਰੀ ਐਸ਼ ਪ੍ਰਸਤੀ ਅਤੇ ਕੂੜ ਪ੍ਰਚਾਰ ਤੇ ਖਰਚੇ ਘਟਾ ਕੇ, ਵੱਡੇ ਉਦਯੋਗ ਪਤੀਆਂ ਸਰਮਾਏਦਾਰਾਂ ਤੇ ਹੋਰ ਟੈਕਸ ਲਾਕੇ ਇਸ ਸਾਲ ਲਏ ਜਾਣ ਵਾਲੇ ਕਰਜੇ ਤੋਂ ਬਚਿਆ ਜਾ ਸਕਦਾ ਸੀ। ਸਮਸ਼ੇਰ ਸਿੰਘ, ਓਮਾਂਕਾਂਤ ਸ਼ਾਸਤਰੀ, ਅਵਤਾਰ ਸਿੰਘ ਪੱਪੂ, ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਅਪ੍ਰੈਲ 2025 ਨੂੰ ਮੁਲਾਜਮ ਪੈਨਸ਼ਨਰਾਂ ਨਾਲ ਹੋਣ ਵਾਲੀ ਗੱਲਬਾਤ ਅੱਗੇ ਪਾਈ ਜਾਂ ਇਸ ਮੀਟਿੰਗ ਵਿੱਚ ਲਟਕਦੀਆਂ ਮੰਗਾਂ ਬਾਰੇ ਕੋਈ ਸਾਰਥਿਕ ਹੱਲ ਨਾ ਕੱਢਿਆ ਤਾਂ ਸਾਂਝਾ ਸੰਘਰਸ਼ ਹੋਰ ਜੋਰਦਾਰ ਅਤੇ ਏਕਤਾ ਦੇ ਬਲ ਤੇ ਲੜਿਆ ਜਾਵੇਗਾ।  ਅੱਜ ਦੇ ਇੱਕਠ ਵਿੱਚ ਗੁਰਜੰਟ ਸਿੰਘ ਸੰਘਾ, ਨਾਇਬ ਸਿੰਘ, ਬਸੰਤ ਸਿੰਘ ਖਾਲਸਾ, ਸੁਖਮੰਦਰ ਸਿੰਘ ਗੱਜਣਵਾਲਾ, ਬਲੌਰ ਸਿੰਘ, ਬਲਵੀਰ ਸਿੰਘ ਪ੍ਰਧਾਨ ਮੋਗਾ, ਬਖਸ਼ੀਸ਼ ਸਿੰਘ, ਪਿਆਰਾ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ, ਜੋਰਾਵਰ ਸਿੰਘ ਬੱਧਨੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੁਲਾਜਮ ਸ਼ਾਮਲ ਹੋਏ। ਅੱਜ ਦੇ ਇੱਕਠ ਵਿੱਚ ਇੱਕ ਮਤਾ ਪਾਸ ਕਰਕੇ, ਚਾਉਂ ਕੇ ਸਕੂਲ ਦੇ ਅੱਗੇ ਧਰਨੇ ਤੇ ਬੈਠੇ ਅਧਿਆਪਕਾਂ ਤੇ ਕੀਤੇ ਪੁਲੀਸ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਗਈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

श्रीराम नवमी के उपलक्ष्य में विशाल भगवां यात्रा 6 अप्रैल को ! जानो क्या रहेगा ख़ास !!

मोगा 28 मार्च (मुनीश जिन्दल) शहीदी पार्क स्थित स्मारक हाल में राष्ट्रीय स्वयंसेवक संघ मोगा की तरफ से प्रभु श्रीराम के पावन पवित्र त्योहार श्रीराम नवमी के उपलक्ष्य में विशाल भगवां यात्रा का आयोजन किया जा रहा है। इस संबंध में राष्ट्रीय स्वयं सेवक संघ के कार्यकर्ताओं की विशेष बैठक संघ चालक विजय कौशिक की अगुआई में हुई। बैठक में आचार्य नंदलाल बगलामुखी मंदिर प्रधान, नवीन, सेवा भारती, सुधीर कोहली, भारत विकास परिषद, वीरेंद्र, विश्व हिंदू परिषद, शुभम, बजरंग दल, श्याम, अर्जुन, आदि समाज प्रधान, अनिल बंसल, नरेंद्र सिंगल, ज्वाला प्रसाद, आरएसएस के मुकेश, भारत भूषण, विजय मिश्रा उमाकांत आदि उपस्थित थे। बैठक में 6 अप्रैल को गीता भवन से निकाली जाने वाली विशाल भगवा यात्रा के संबंध में विचार विमर्श करते हुए यात्रा को सफल बनाने संबधी बातचीत करके रूपरेखा तैयार की गई। आचार्य नन्द लाल ने बताया कि राष्ट्रीय स्वयं सेवक संघ मोगा इकाई की तरफ से शहर के गणमान्यों एवं कार्यकर्ताओं के सहयोग से 6 अप्रैल को विशाल भगवां यात्रा निकालने का फैसला किया गया है। छह अप्रैल को शहर के विभिन्न बाजारों एवं मोहल्ला से विशाल भगवां यात्रा का आयोजन किया जाएगा। यात्रा में कार्यकर्ता भगवां रंग में प्रभु श्रीराम के जयघोष लगाते हुए प्रभु श्रीराम के चरणों में हाजिरी लगवाएंगे। बैठक में यात्रा के रूट प्लान, यात्रा में शहर वासियों की हाजिरी, यात्रा को सफल बनाने हेतु कार्यकर्ताओं को काम सौंपे गए। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

SKM ਦੇ ਸੱਦੇ ਤੇ, ਕਿਸਾਨਾਂ ਦਾ DC ਦਫਤਰ ਮੂਹਰੇ ਧਰਨਾ ਪ੍ਰਦਰਸ਼ਨ !!

ਮੋਗਾ 28 ਮਾਰਚ (ਮੁਨੀਸ਼ ਜਿੰਦਲ) ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਸੱਦੇ ਤਹਿਤ ਮੋਗਾ ਡੀਸੀ ਦਫ਼ਤਰ ਮੂਹਰੇ “ਜਬਰ ਵਿਰੋਧੀ ਦਿਵਸ” ਮਨਾਉਂਦੇ ਹੋਏ ਧਾਰਨਾ ਪ੍ਰਦਰਸ਼ਨ ਕੀਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਬਲੌਰ ਸਿੰਘ ਘੱਲ ਕਲਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸਾਂਝੇ ਤੌਰ ਤੇ ਆਖਿਆ ਕਿ ਅੱਜ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਨੂੰ ਬਹਾਲ ਕੀਤਾ ਜਾਵੇ ਅਤੇ ਰਾਜ ਵਿੱਚ ਪ੍ਰਚਲਿਤ ਪੁਲਿਸ ਦਮਨ ਬੰਦ ਕੀਤਾ ਜਾਵੇ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਤਾਨਾਸ਼ਾਹੀ ਭਾਜਪਾ ਵਾਂਗ ਲੋਕਾਂ ਦੇ ਸੰਘਰਸ਼ ਵਿਰੁੱਧ ਬੁਲਡੋਜ਼ਰ ਰਾਜ ਦਾ ਸਹਾਰਾ ਲੈ ਰਹੀ ਹੈ ਅਤੇ ਕਿਸਾਨਾਂ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰਕੇ ਨਿਆਂਪਾਲਿਕਾ ਵੱਲੋਂ ਬਗੈਰ ਕਿਸੇ ਆਡਿਟ ਦੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਤਾਂ ਜ਼ੋ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੇ ਰੋਜ਼ੀ ਰੋਟੀ ਦੇ ਮੁੱਦਿਆਂ ‘ਤੇ ਵਿਸ਼ਾਲ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੰਘਰਸ਼ ਦੇ ਦਬਾਅ ਕਰਕੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਅੱਜ ਰਿਹਾਅ ਕਰ ਦਿੱਤਾ ਪਰ ਸਾਰੀਆਂ ਮੰਗਾਂ ਪੂਰੀ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਕਿਸਾਨਾਂ ਦਾ ਖੁਰਦ ਬੁਰਦ ਕੀਤੇ ਸਮਾਨ ਦੀ ਪੰਜਾਬ ਸਰਕਾਰ ਭਰਪਾਈ ਕਰੇ। ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰੇ। DC ਦਫਤਰ ਮੂਹਰੇ, ਕਿਸਾਨਾਂ ਦਾ ਇਕੱਠ। ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਵੇਲੇ ਅਮਰੀਕਾ ਦਾ ਇੱਕ ਵਫ਼ਦ ਉੱਚ ਪੱਧਰੀ ਗੱਲਬਾਤ ਲਈ ਭਾਰਤੀ ਖੇਤੀ ਬਾਰੇ ਮੁਕਤ ਵਪਾਰ ਦੇ ਸਮਝੌਤੇ ਕਰਨ ਆਇਆ ਹੈ। ਭਾਰਤ ਸਰਕਾਰ, ਅਮਰੀਕੀ ਸਾਮਰਾਜੀਆਂ ਨਾਲ ਇਹ ਸਮਝੌਤੇ ਨਾ ਕਰੇ ਕਿਉਂਕਿ ਭਾਰਤ ਪਹਿਲਾਂ ਹੀ ਗੰਭੀਰ ਖੇਤੀਬਾੜੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਾਲ ਇਹ ਹੋਰ ਵੀ ਗੰਭੀਰ ਹੋ ਸਕਦਾ ਹੈ। ਜੋ ਭਾਰਤ ਦੇ ਮਿਹਨਤਕਸ਼ ਲੋਕਾ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਵਫਦ ਦਾ ਮਕਸਦ ਭਾਰਤ ਅਮਰੀਕਾ ਦੁਵੱਲਾ ਵਪਾਰ ਸਮਝੌਤਾ ਸਿਰੇ ਚਾੜ੍ਹਨਾ ਹੈ, ਜਿਸ ਤਹਿਤ ਅਮਰੀਕੀ ਵਸਤਾਂ ‘ਤੇ ਦਰਾਮਦ ਟੈਕਸਾਂ ‘ਚ ਭਾਰੀ ਕਟੌਤੀ ਕੀਤੀ ਜਾਵੇਗੀ। ਅਮਰੀਕਾ ਵੱਲੋਂ ਪਹਿਲਾਂ ਹੀ ਭਾਰਤ ਤੋਂ ਖ੍ਰੀਦੀਆਂ ਜਾਣ ਵਾਲੀਆਂ ਵਸਤਾਂ ਉੱਪਰ ਦੋ ਅਪ੍ਰੈਲ ਤੋਂ ਭਾਰੀ ਟੈਕਸ ਲਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਅਜਿਹੇ ਦਬਾਅ ਰਾਹੀਂ ਭਾਰਤ ਸਰਕਾਰ ਦੀ ਬਾਂਹ ਮਰੋੜ ਕੇ ਇਹ ਸਾਮਰਾਜੀ ਸਮਝੌਤਾ ਸਿਰੇ ਚਾੜ੍ਹਿਆ ਜਾਣਾ ਹੈ। ਭਾਰਤੀ ਵਣਜ ਮੰਤਰੀ ਪਿਊਸ਼ ਗੋਇਲ 7 ਰੋਜ਼ਾ ਅਮਰੀਕੀ ਦੌਰੇ ਸਮੇਂ, ਇਸੇ ਸਮਝੌਤੇ ਬਾਰੇ ਚਰਚਾ ਕਰਕੇ ਆਇਆ ਹੈ। ਇਹ ਸਮਝੌਤਾ ਸਿਰੇ ਚੜ੍ਹ ਜਾਣ ਨਾਲ ਮੀਟ, ਅਖਰੋਟ, ਵਿਸਕੀ, ਫੈਟ ਮੁਕਤ ਦੁੱਧ, ਸੋਇਆਬੀਨ, ਮੱਕੀ ਤੇ ਕਣਕ ਸਮੇਤ ਪੋਲਟਰੀ ਤੇ ਡੇਅਰੀ ਖੇਤਰ ਆਦਿ ਅਮਰੀਕਣ ਖੇਤੀ ਵਸਤਾਂ ਤੋਂ ਭਾਰਤ ਨੇ ਟੈਕਸ ਘਟਾਉਣਾ ਹੈ ਤੇ ਭਾਰਤੀ ਮੰਡੀ ਅੰਦਰ ਇਨ੍ਹਾਂ ਖੇਤੀ ਵਸਤਾਂ ਦੀ ਸਾਮਰਾਜੀ ਸਰਦਾਰੀ ਹੋਣੀ ਹੈ। ਇਸ ਸਮਝੌਤੇ ਰਾਹੀਂ ਇਹਨਾਂ ਵਸਤਾਂ ਲਈ ਵੀ ਭਾਰਤੀ ਮੰਡੀ ਖੁੱਲ੍ਹ ਜਾਣ ਦਾ ਮਤਲਬ, ਦੇਸ਼ ਦੇ ਖੇਤੀ ਖੇਤਰ ਦਾ ਸੰਕਟ ਹੋਰ ਡੂੰਘਾ ਹੋਵੇਗਾ। ਕਿਸਾਨਾਂ ਦੀਆਂ ਫਸਲਾਂ ਦੀ ਹੋਰ ਵੀ ਸਸਤੇ ਭਾਵਾਂ ਉੱਤੇ ਅੰਨ੍ਹੀ ਲੁੱਟ ਹੋਵੇਗੀ ਅਤੇ ਪਹਿਲਾਂ ਹੀ ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੇ ਕਿਸਾਨੀ ਕਰਜ਼ਿਆਂ ਵਿੱਚ ਹੋਰ ਵੀ ਭਾਰੀ ਵਾਧੇ ਹੋਣਗੇ। ਸਟੇਜ ਸਕੱਤਰ ਦੀ ਜ਼ਿਮੇਵਾਰੀ ਬਲੌਰ ਸਿੰਘ ਘੱਲ ਕਲਾਂ ਨੇ ਨਿਭਾਈ। ਧਰਨੇ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਕੁਲਦੀਪ ਕੌਰ ਕੁੱਸਾ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਸੂਬਾ ਆਗੂ ਚਮਕੌਰ ਸਿੰਘ ਰੋਡੇਖੁਰਦ, ਛਿੰਦਰਪਾਲ ਕੌਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਚੂਹੜਚੱਕ, ਬੀਕੇਯੂ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ, ਬੀਕੇਯੂ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬੀਕੇਯੂ ਕਾਦੀਆ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਘੋਲੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਜਗਜੀਤ ਸਿੰਘ ਧੂੜਕੋਟ, ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਖਜੀਤ ਕੌਰ ਬੁੱਕਣਵਾਲਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਬਲਵੀਰ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਹਿਰਾਮਕੇ, ਬੀਕੇਯੂ ਏਕਤਾ ਆਜ਼ਾਦ ਦੇ ਜਗਰਾਜ ਸਿੰਘ ਦੱਦਾਹੂਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਸਿੰਘਾਂਵਾਲਾ, ਜਮਹੂਰੀ ਲੋਕ ਅਧਿਕਾਰ ਸਭਾ ਦੇ ਦਰਸ਼ਨ ਸਿੰਘ ਤੂਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ, ਔਰਤਾਂ ਅਤੇ ਨੌਜਵਾਨਾਂ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

शहीदों की स्मारकों के लिए 78.45 करोड़ रु की घोषणा, भाजपा का शहीदों प्रति सम्मान: डा.सीमांत !!

मोगा, 28 मार्च (मुनीश जिन्दल) DR. SEEMANT GARG ‘शहीद-ए-आजम भगत सिंह के शहीदी दिवस पर केन्द्र सरकार द्वारा हुसैनी वाला में 25 करोड़ रुपए व खटकड़ कला में 53.45 करोड़ रु पए की लागत से स्मारक बनाने की घोषणा ने शहीदों के प्रति भाजपा का सम्मान प्रकट किया है। जो एक ऐतिहासिक कदम है। जो किसी भी पिछली केन्द्र सरकार ने नहीं किया’। उक्त शब्दों का प्रगटावा भाजपा के जिलाध्यक्ष डा.सीमांत गर्ग ने किया। उन्होंने कहा कि भाजपा ने हमेशा शहीदों का सम्मान किया है। जिसके मद्देनजर, आज भी केन्द्र सरकार ने एक ऐतिहासिक कदम उठाकर शहीदों को भावभीनी श्रद्धांजलि देकर उनकी स्मारक बनाने के लिए सहायता राशि दी है। उन्होंने कहा कि प्रधानमंत्री नरेन्द्र मोदी ने हमेशा पंजाब, पंजाबियों और सिख समुदाय की भावनाओं की कदर की है और उन्होंने श्री करतारपुर साहिब का कोरीडोर खोलने और चार साहिबजादों की शहादत के उपलक्ष्य में वीर बाल दिवस मनाने जैसे फैसले लिए हैं। अब प्रधानमंत्री ने भी इस क्षेत्र के शहीदों को लेकर बड़े फैसले लिए हैं और पर्यटन एवं संस्कृति मंत्री गेजेन्द्र शेखावट तथा रेल राज्य मंत्री रवनीत बिट्टू के नेतृत्व में केन्द्र सरकार ने देश की आजादी में बड़ी भूमिका निभाने वाले शहीद भगत सिंह का शहीदी स्मारक हुसैनी वाला तथा उनके पैतृत गांव खटकड़ कलां में  करोड़ों रूपए की लागत से स्मारक बनाने तथा इसे विश्व स्तरीय पर्यटन स्थल के रूप में विकसित करने के लिए परियोजनवाओं को मंजूरी दे दी है। उन्होंने कहा कि हुसैनी वाला में करीब 25 करोड़ की लागत से शहीद भगत सिंह की यादगार विकसित की जाएगी। शहीदी स्मारक के साथ साथ शहीद भगत सिंह के पैतृक गांव, खटकड़ कला में लगभग 54 करोड़ रुपए की लागत से शहीदों की विचारधारा, संस्कृति और विरासत को दर्शातें स्मारक बनाए जाएंगे। शहीद भगत सिंह को समर्पित एक विरासत पथ का भी निर्माण किया जाएगा। उन्होंने कहा कि केन्द्रीय बजट में सैकड़ों करोड़ रुपए के रेलवे के प्रोजेक्ट पंजाब में लगाने का जो प्रस्ताव पास किया गया है, उससे भी पंजाब के पर्यटन व व्यापार को बढ़ावा मिलेगा तथा लोगों को भी रेलवे की आधुनिक सहूलियतें मिल सकेंगी। उन्होंने प्रधानमंत्री नरेन्द्र मोदी, गृह मंत्री अमित शाह, केन्द्रीय मंत्री गेजेन्द्र सिंह शेखावत और रवनीत सिंह बिट्टू का आभार व्यक्त करते हुए कहा कि शहीदों के स्मारकों का निर्माण और रखरखाव हमारी जिम्मेदारी है। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

डी.एन मॉडल स्कूल ! अनेक ‘शाइनिंग स्टार’ सम्मानित ! सालाना कैलेंडर भी जारी !!

मोगा 28 मार्च (मुनीश जिन्दल) शुक्रवार को डी.एन मॉडल स्कूल की 9वीं व 11वीं कक्षा के परिणाम घोषित किए गए। जिसमें स्कूल मैनेजमेंट द्वारा अनेक ‘शाइनिंग स्टार्स’ को सम्मानित किया गया। इस बात की जानकारी मैनेजमेंट सदस्य नरिन्दर सूद व रविंदर गोयल (CA) ने मीडिया कर्मियों से साझा की। इस मौके पर उन्होंने, बच्चों को अपने भविष्य को उज्जवल बनाने के लिए और कड़ी मेहनत करने को प्रेरित किया। उन्होंने विशवास दिलाया कि मैनेजमेंट की ओर से विद्यार्थियों को प्रोत्साहित करने व उन्हें उत्साहित करने में कोई कमी नहीं छोड़ी जाएगी। इस मौके पर स्कूल के बेहतरीन नतीजों के लिए, जहां मैनेजमेंट के प्रधान सुदर्शन शर्मा व सचिव एसएम शर्मा ने स्कूल प्रिंसिपल मैडम सोनिया के माध्यम से फोन पर विद्यार्थियों सहित स्कूल अध्यापकों को बधाई दी। उन्होंने कहा कि यह विद्यार्थियों सहित अध्यापकों की कड़ी मेहनत का ही नतीजा है, कि आज बच्चे इतना बेहतर नतीजा ला पाए हैं। ‘शाइनिंग स्टार्स’ को सम्मानित करती स्कूल मैनेजमेंट, प्रिंसिपल सोनिया व अन्य।  इस मौके पर मैनेजमेंट सदस्य नरिंदर सूद व रविन्दर गोयल (CA) के अतिरिक्त अशोक बंसल, प्रवीण शर्मा, जितेंद्र गोयल, अनिल गोयल, आयुष अरोड़ा व गौरव गर्ग भी मौजूद थे। जिन्होंने अनेक शाइनिंग स्टार्स को सम्मानित कर उनका हौसला बढ़ते हुए विद्यार्थियों के उज्ज्वल भविष्य की कामना की। इस मौके पर स्कूल की प्रिंसिपल मैडम सोनिया ने अभिभावकों को सुनिश्चित किया कि आगामी वर्ष में भी स्कूल का समूचा स्टाफ, इसी प्रकार, पूरी कर्तव्यनिष्ठा से, अपना शत प्रतिशत छात्रों के भविष्य के लिए समर्पित करेगा। सालाना कैलेंडर का विमोचन करती मैनेजमेंट व प्रिंसिपल सोनिया। सालाना कैलेंडर का विमोचन : इसी अवसर पर स्कूल मैनेजमैंट व स्कूल प्रिंसिपल मैडम सोनिया द्वारा स्कूल के वार्षिक कैलेंडर का भी विमोचन किया गया। प्रिंसिपल सोनिया ने बताया कि इस कैलेंडर को अभिभावक मैत्रीपूर्ण दृष्टिकोण को ध्यान में रखते हुए बनाया गया है। सारे साल में स्कूल में क्या क्या होगा, इस कैलेंडर में, इस संबंधी विस्तृत जानकारी दी गई है। उन्होंने बताया कि इस कैलेंडर में महीनेवार गतिविधियां अंकित हैं। जिनमें विभिन्न त्योहारों सहित विशेष ऐतिहासिक दिन तो अंकित हैं ही, इसके साथ ही साल भर होने वाली परीक्षा के दिन, PTM सहित अन्य गतिविधियों का योजनाकार भी अंकित है। ताकि अभिभावक व छात्र, स्कूल द्वारा, पूरे साल में की जाने वाली गतिविधियों को पहले से ही जानकर, उस हिसाब से अपने सारे कार्यक्रम बना सकें। प्रिंसिपल सोनिया ने कहा कि इस कैलेंडर को अभिभावकों द्वारा खूब पसंद किया गया है। व ऐसी दूरदर्शी सोच के लिए वे समूचे स्कूल स्टाफ का, जिन्होंने कड़ी मेहनत के बाद इस कैलेंडर को तैयार किया है, धन्यवाद करते नहीं थक रहे हैं। इधर स्कूल मैनेजमेंट कमेटी के प्रधान सुदर्शन शर्मा व सचिव SM शर्मा ने इस सालाना कैलेंडर को जारी करने के लिए प्रिंसिपल सोनिया सहित स्कूल स्टाफ को इसके लिए बधाई दी है। जबकि इस मौके पर मैनेजमेंट सदस्य नरिंदर सूद, रविन्दर गोयल (CA), अशोक बंसल, प्रवीण शर्मा, जितेंद्र गोयल, अनिल गोयल, आयुष अरोड़ा व गौरव गर्ग मौजूद थे।नया सैशन : एक अप्रैल से : स्कूल की प्रिंसिपल मैडम सोनिया ने बताया कि वे लोग स्कूल का आगामी सैशन, 1 अप्रैल से शुरू करने जा रहा हैं, लेकिन कक्षा PG, 10वीं व 11वीं की कक्षाएं 3 अप्रैल से शुरू होंगी। व स्कूल का समय सुबह 8 बजे से दोपहर 2 बजे तक रहेगा। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਭਾਜਪਾ ਵਰਕਰ, ਬੂਥ ਪੱਦਰ ਤੇ ਪਾਰਟੀ ਨੂੰ ਮਜਬੂਤ ਕਰਕੇ, ਲਿਆਉਣ ਪੰਜਾਬ ਦੀ ਸੱਤਾ ‘ਚ : ਡਾ. ਸੀਮਾਂਤ !!

मोगा, 28 मार्च (मुनीश जिन्दल) भाजपा के पदाधिकारियों व कार्यकर्ताओं को बूथ मजबूत करके पंजाब की सत्ता तक पहुंचने के लिए दिन रात एक करके कार्य करना चाहिए। क्योंकि पंजाब में भाजपा की सरकार बनाना इस समय की जरूरत है। क्योंकि आज पंजाब में कानून व्यवस्था तथा पंजाब की  आर्थिक स्थिति इतनी खराब हो चुकी है कि पंजाब बर्बादी के कगार पर पहुंच गया है। उक्त विचार पूर्व मंत्री व भाजपा मोगा जिले के प्रभारी मनोरंजन कालिया ने आज पुरानी दाना मंडी स्थित भाजपा के जिला दफ्तर में जिलाध्यक्ष डा.सीमांत गर्ग की ओर से मोगा व धर्मकोट के विधानसभा हलकों की आयोजित बैठक को संबोधित करते हुए प्रकट किए। इस अवसर पर जिला महामंत्री मुख्तयार सिंह, जिला महामंत्री विक्की सितारा, महामंत्री राहुल गर्ग, मंडल अध्यक्ष अमित गुप्ता, कैशियर खेमराज अग्रवाल, जिला उपाध्यक्ष सोनी मंगला, व्यापार मोर्चा के इंचार्ज संजीव अग्रवाल, आई.टी. सैल इंचार्ज मुकेश शर्मा, मंडल अध्यक्ष भूपिंदर हैप्पी, मंडल अध्यक्ष अमनदीप ग्रोवर, मंडल अध्यक्ष तेजवीर सिंह, उमाकांत सिंह, मैडम गीता आर्य, सुखप्रीत सिंह सुखी भेखा, हरमन्द्र सिंह, प्रवासी सैल के इंचार्ज  विजय मिश्रा, शशिकांत पांडे, सूरज भान, सुखा सिंह, हेमंत सूद, जतिंदर चड्ढा, सुकेश सूद, यूथ नेता कशिश धमीजा, शमशेर सिंह कैला मंडल अध्यक्ष, राव वरिंदर पब्बी आदि पदाधिकारी उपस्थित थे।  मनोरंजन कालिया ने भाजपा के मंडल अध्यक्षों व पदाधिकारियों को संबोधित करते हुए कहा कि पंजाब में भाजपा बूथ स्तर को मजबूत करने का कार्य तेजी से कर रही है। क्योंकि बूथ मजबूत करके तथा बूथों के अध्यक्ष बनाकर मंडल अध्यक्ष बनाए गए तथा अब मंडलों को मजबूत करके जिलाध्यक्ष का चुनाव करवाया जाना है। जिसको लेकर पूरे भारत में यह प्रक्रिया चल रही है तथा कई राज्यों में यह प्रक्रिया पूरी हो गई हैं तथा अब पंजाब में इस प्रक्रिया को पूरा करने के लिए भाजपा के प्रदेश नेता अलग अलग जिलों में यह कार्य कर रहे हैं। उन्होंने मंडल अध्यक्षों को संबोधित करते हुए कहा कि मंडल अध्यक्षों का कार्य बहुत ही महत्वपूर्ण कार्य हैं। क्योंकि मंडल अध्यक्ष नीचे बूथ अध्यक्षों तथा ऊपर जिलाध्यक्षों के साथ मिलकर पार्टी को मजबूती की ओर ले जाना होता है। उन्होंने कहा कि मंडलों को अपने अपने मंडलों को बूथ स्तर तक मजबूत करने के लिए कार्य में तेजी लानी चाहिए। उन्होंने कहा कि इस समय भाजपा देश के 17 से अधिक राज्यों में सत्ता पर काबिज है तथा अब पंजाब में सरकार बनाने के लिए भाजपा के पदाधिकारियों व कार्यकर्ताओं को प्रधानमंत्री की नीतियों से लोगों को अवगत करवाकर अपने साथ जोड़ना चाहिए। इस अवसर पर भाजपा के जिलाध्यक्ष डा. सीमांत गर्ग ने पूर्व मंत्री मनोरंजन कालिया को बुके देकर स्वागत किया तथा मोगा में मंडल अध्यक्षों को अपने तजुर्बे से जागरूक करने का जो कार्य किया है, उसके लिए उनका धन्यवाद किया। उन्होंने कहा कि प्रधानमंत्री नरेन्द्र मोदी ने 2014 में सत्ता संभालने के बाद जिस प्रकार देश के जरूरतमंद व गरीब लोगों के लिए योजनाएं बनाकर उनको जमीन स्तर पर लाभ दिलाकर इतिहास रचा है। उसको लेकर भाजपा के कार्यकर्ताओं को चाहिए कि वह लोगों की केन्द्र सरकार की स्कीमों प्रति जागरूक करें तथा अधिक से अधिक संख्या में अपने साथ जोड़े। उन्होंने कहा कि उज्जवला स्कीम के तहत मुफ्त गैस सिलैंडर, कच्चे मकानों को पक्का बनाने हेतु प्रधानमंत्री आवास योडना के तहत डेढ़ लाख रुपए आर्थिक सहायता, प्रधाननमंत्री किसान निधि के तहत किसानों को आर्थिक सहायता देना, प्रधानमंत्री जन धन योजना के तहत महिलाओं को आर्थिक सहायता मुहैया करवाने के अलावा और भी स्कीमों के प्रति लोगों को जागरूक करना चाहिए तथा उनको लाभ दिलाने के लिए कार्य करना चाहिए। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

फ़िल्मी स्टाइल में हुई गुंडागर्दी ! कार से घसीटकर, मोटरसाइकल पर युवक को किया अगवाह ! देखें लाइव वीडियो !!

मोगा 27 मार्च (मुनीश जिन्दल/ रिक्की आनंद) आईए, आप पहले जरा दिल दहला देने वाली, सोशल मीडिया पर वायरल हो रही, इस खौफनाक वीडियो पर एक नजर डाल लें।  ये वीडियो, ये घटना जिला मोगा के कस्बा बाघापुराना की है, जहां आपने देखा कि किस प्रकार कुछ युवक फ़िल्मी स्टाइल में एक कार के बोनट पर व साइड से हमला कर एक युवक पर बेरहमी से हलमा करते हुए उसे घसीटते हुए कार से बाहर निकालते हैं और फिर उसे जबरन मोटरसाइकल पर बैठाकर उसे अगवाह कर लेते हैं। अब आप, इस हमले में घायल युवक दर्शन सिंह व उसके साथी रविंदर सिंह को भी सुन लें, कि उनका इस हमले संबंधी क्या कहना है।  इस संबंधी पुलिस द्वारा क्या कार्रवाई अमल में लाई गई है, इस संबंधी एसपीडी बालकृष्ण सिंह ने मीडिया कर्मियों से जानकारी साझा की।  SPD BAL KRISHAN SINGLA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

नहीं पहुंचा दुल्हा ! शादी का चूड़ा पहन, इंतजार करती रही दुल्हन ! लेनी पड़ी पुलिस की शरण !!

मोगा 27 मार्च (मुनीश जिन्दल) आइए, आप पहले जरा, एक नजर, इस वीडियो व इन फोटो पर डाल लें।  घर में शादी का माहौल हो, तो घर में ऐसा नाच कूद व विवाह की तैयारी होना लाजमी है। आईए, अब आप एक नजर, इस वीडियो पर भी डाल लें :  निश्चित ही आप भी हैरान होंगे कि जो लड़की अभी ऊपर, अपनी शादी के रोका समारोह में अपने होने वाले दूल्हे के साथ खुश नजर आ रही है, उसकी आंखें आखिरकार नम क्यों हुई हैं। मामला क्या है ? हम आपको समझाते हैं।  दरअसल मोगा शहर में एक ऐसा मामला सामने आया है, जहां एक शादी के घर में खुशियां, अचानक, गम में बदल गई। दुल्हन, मेहन्दी लगे हाथों में, शादी का चूड़ा पहन, दूल्हे का इंतजार करती रही, लेकिन दूल्हा नहीं पहुंचा। क्या बतया, इस संबंधी पीड़ित लड़की ने, आईए, अब आप वो भी सुनलें।  इस संबंधी थाना सिटी साउथ के प्रभारी वरुण कुमार ने क्या बताया, अब आप वो भी सुनलें। SHO VARUN KUMAR Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

पंजाब विधानसभा में गूंजा, मोगा वाटनगंज का मुद्दा ! विधायक अमनदीप को श्रेय !!

मोगा, 27 मार्च (मुनीश जिन्दल) मोगा हलके की विधायक डॉ. अमनदीप कौर अरोड़ा ने मोगा शहर की अहम मांग, वाटनगंज का मुद्दा पंजाब विधानसभा में उठाया है। क्या कहा विधानसभा हल्का मोगा की विधायक डा. अमनदीप कौर अरोड़ा ने, आइए आप भी सुनलें।  MLA DR. AMANDEEP KAUR ARORA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘ਯੁੱਧ ਨਸ਼ਿਆਂ ਵਿਰੁੱਧ’ ! ਨਸ਼ਿਆਂ ਦੇ ਖਾਤਮੇ ਲਈ ਆਮ ਲੋਕ, ਪੁਲਿਸ ਨੂੰ ਸਹਿਯੋਗ ਦੇਣ: ADGP ਵਰਮਾ !!

ਬਾਘਾਪੁਰਾਣਾ/ ਮੋਗਾ, 27 ਮਾਰਚ (ਮੁਨੀਸ਼ ਜਿੰਦਲ/ ਰਿੱਕੀ ਆਨੰਦ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਵਲੋਂ ਆਰੰਭ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹਾ ਮੋਗਾ ਵਿੱਚ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਪੁਲਿਸ  ਸ਼ਿਵੇ ਕੁਮਾਰ ਵਰਮਾ ਨੇ ਕਿਹਾ ਹੈ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਵੀਰਵਾਰ ਨੂੰ ਸਥਾਨਕ ਮੈਰਿਜ ਪੈਲੇਸ ਵਿਖੇ ਰੱਖੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਬਲਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ, ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਤੁਸੀਂ ਇਤਲਾਹ ਪੁਲਿਸ ਨੂੰ ਜਰੂਰ ਦਿਓ ਪੁਲਿਸ ਵੱਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ADGP ਵਰਮਾ, DIG ਅਸ਼ਵਨੀ ਸਣੇ ਹੋਰ, ਸਕੂਲੀ ਵਿਦਿਆਰਥਣਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਮੌਕੇ। ਉਹਨਾਂ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਨਾਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ ਨਾਲ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸ਼ਾਨਦਾਰ ਉਪਰਾਲੇ ਕਰਨ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਯੂਥ ਦੀ ਊਰਜਾ ਨੂੰ ਸਹੀ ਜਗ੍ਹਾ ਉੱਤੇ ਵਰਤਿਆ ਜਾਵੇ, ਜਿਸਦੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।  ਇਸ ਮੌਕੇ ਤੇ DIG ਫ਼ਰੀਦਕੋਟ ਰੇਂਜ ਅਸ਼ਵਨੀ ਕਪੂਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਜੇ ਗਾਂਧੀ ਨੇ ਵੀ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਲਗਾਤਾਰ ਜਾਰੀ ਰੱਖੀ ਜਾਵੇਗੀ, ਜਿਸ ਦੇ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ, ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥ ਕੇ ਪੂਰੀ ਤਨਦੇਹੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਇਸ ਕੋਹੜ ਦਾ ਸਫਾਇਆ ਕੀਤਾ ਜਾ ਸਕੇ। ਮੀਟਿੰਗ ਦੌਰਾਨ ਹਾਜ਼ਰ ਪੰਚਾਇਤਾਂ, ਪਿੰਡ ਸੁਰੱਖਿਆ ਕਮੇਟੀਆਂ, ਨੌਜ਼ਵਾਨਾਂ ਅਤੇ ਵਿਦਿਆਰਥੀਆਂ ਨੇ ਇਕਜੁੱਟਤਾ ਨਾਲ ਸਰਗਰਮ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ। ਸਮਾਗਮ ਦੌਰਾਨ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੇ ਨਸ਼ਿਆਂ ਨਾਲ ਸਬੰਧਤ ਜਾਗਰੂਕਤਾ ਲੈਕਚਰ ਵੀ ਦਿੱਤਾ।ਇਸ ਮੌਕੇ ਬਾਘਾਪੁਰਾਣਾ ਦੇ SDM ਬੇਅੰਤ ਸਿੰਘ ਸਿੱਧੂ, SPH ਗੁਰਸ਼ਰਨਜੀਤ ਸਿੰਘ ਸੰਧੂ, SPD ਬਾਲ ਕ੍ਰਿਸ਼ਨ ਸਿੰਗਲਾ, SHO ਜਸਬਰਿੰਦਰ ਸਿੰਘ ਸਣੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!