logo

mogatodaynews

administrator

NGO क्लबों ने शहर की ट्रैफिक समस्या को लेकर, DC सागर से किया विचार विमर्श !!

मोगा, 17 जून, (मुनीश जिन्दल) शहर के एन.जी.ओ. क्लब, शहर में ट्रैफिक समस्या के सुधार को लेकर डिप्टी कमिश्नर सागर सेतिया को मिले। इस दौरान डिप्टी कमिश्नर के साथ हुई बैठक में शहर में ट्रैफिक समस्या के सुधार की मांग की गई। इस बैठक में समाज सेवी नवीन सिंगला, लायंस क्लब मोगा क्लास्कि के रिशू अग्रवाल, एन.जी.ओ. कोआडीनेटर एस.के.बांसल, अग्रवाल सभा महिला विंग की प्रदेश अध्यक्ष भावना बांसल, राकेश सितारा, हरप्रीत मिक्की आदि मौजूद थे।  इस मौके पर शहर की धार्मिक व सामाजिक एन.जी.ओ. के प्रतिनिधियों, पदाधिकारियों व कार्यकर्ताओं ने डिप्टी कमिश्नर को अवगत करवाया कि मोगा शहर के मुख्य चौक जोगिंदर सिंह चौक में काफी हद तक ट्रैफिक समस्या का समाधान हो गया है, लेकिन अभी भी कुछ बसें मुख्य चौक में सवारियों को उतारती व चढाती हैं, जिस कारण ट्रैफिक समस्या उत्पन्न हो जाती है, अनेकों बार तो एंबुलेंस को भी निकलने में काफी समय लग जाता है। जिस कारण लोगों को ट्रैफिक समस्या से जूझना पड़ता है। जिस पर डिप्टी कमिश्नर सागर सेतिया ने समस्या को सुनकर उसके जल्द समाधान करवाने का आश्वासन दिलाया। 

21 ਜੂਨ, ਅੰਤਰਰਾਸ਼ਟਰੀ ਯੋਗ ਦਿਹਾੜਾ, ‘CM ਦੀ ਯੋਗਸ਼ਾਲਾ ਤਹਿਤ’ ਮਨਾਇਆ ਜਾਵੇਗਾ : DC ਸਾਗਰ !!

ਮੋਗਾ, 17 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਅਤੇ ਸਿਹਤਮੰਤ ਸਮਾਜ ਦੀ ਸਿਰਜਣਾ ਲਈ ਚਲਾਈ ਗਈ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ 21 ਜੂਨ ਨੂੰ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਇਸ ਸਮਾਗਮ ਦਾ ਆਯੋਜਨ ਸਥਾਨਕ ਕਸ਼ਮੀਰੀ ਪਾਰਕ ਵਿਖੇ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੌਰਾਨ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਪਹਿਲਾਂ ਤੋਂ ਹੀ ਰੋਜ਼ਾਨਾ ਪੂਰੇ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਸਰੀਰਿਕ ਤੰਦਰੁਸਤੀ ਨੂੰ ਪਹਿਲ ਦੇਣ ਲੱਗੇ ਹਨ, ਇਸੇ ਕਰਕੇ ਹੀ ਯੋਗ ਕਲਾਸਾਂ ਵਿਚ ਲੋਕਾਂ ਦੀ ਦਿਲਚਸਪੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਯੋਗ ਦੇ ਸਰੀਰਿਕ ’ਤੇ ਮਾਨਸਿਕ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅੱਜ ਦੀ ਲੋੜ ਹੈ। ਉਹਨਾਂ ਕਿਹਾ ਕਿ 21 ਜੂਨ ਨੂੰ ਸ਼ਹਿਰ ਦੇ ਕਸ਼ਮੀਰੀ ਪਾਰਕ ਵਿਖੇ ਜ਼ਿਲ੍ਹਾ ਪੱਧਰ ’ਤੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਨਾਲ ਜੁੜ ਸਕਣ। ਉਹਨਾਂ ਕਿਹਾ ਕਿ ਇਸ ਵਾਰ ਪ੍ਰਸ਼ਾਸ਼ਨ ਵੱਲੋਂ ਸਭ ਤੋਂ ਵਧੀਆ ਯੋਗਾ ਕਰਨ ਵਾਲੇ ਵਿਅਕਤੀਆੰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਤਿਆਰੀਆਂ ਮੁਕੰਮਲ ਕਰਨ ਅਤੇ ਲੋਕਾਂ ਨੂੰ ਇਸ ਸਮਾਗਮ ਸਬੰਧੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਅੰਤਰਰਾਸ਼ਟਰੀ ਯੋਗ ਦਿਵਸ ’ਚ ਸ਼ਮੂਲੀਅਤ ਕਰਨ ਤਾਂ ਜੋ ਸਰੀਰ ਨੂੰ ਨਿਰੋਗ ਅਤੇ ਤੰਦਰੁਸਤੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਮਿਸ ਭਾਰਤੀ ਭਾਵਨਾ ਸਣੇ ਹੋਰ ਵਿਭਾਗਾਂ ਦੇ ਵੀ ਅਧਿਕਾਰੀ ਮੌਜੂਦ ਸਨ।

इमिग्रेशन कम्पनी का मालिक गिरफ्तार ! विदेश भेजने का नाम पर 1 करोड़ 86 लाख रु की ठग्गी !!

मोगा 16 जून, (मुनीश जिन्दल) विदेश भेजने के नाम पर ठग्गी मारने का सिलसिला लगातार जारी है। ताजा मामला जिला मोगा से संबंधित है। जहां पर पुलिस द्वारा एक शिकायत मिलने पर जांच के बाद जिले की एक इमीग्रेशन कंपनी के मालिक सहित कुल तीन लोगों के खिलाफ बनती धाराओं के तहत मामला दर्ज कर इमीग्रेशन कंपनी के मालिक को गिरफ्तार किया गया है। इन तीनों के ऊपर, मामले के शिकायतकर्ता से एक करोड़ 86 लाख रुपए की ठगी करने के इल्जाम लगे हैं। क्या है पूरा  मामला ?इस संबंधी निहाल सिंह वाला के डीएसपी अनवर अली ने जानकारी साझा की। DSP ANWAR ALI

भाजपा की तीन दिवसीय प्रदर्शनी 18, 19 व 20 जून को : मंजीत सिंह राय/ डा. सीमांत गर्ग !!

मोगा, 16 जून (मुनीश जिन्दल) “प्रधानमंत्री नरेन्द्र मोदी द्वारा 2014 में देश की सत्ता संभालने के बाद जो देश के गरीब, जरूरतमंद व आम लोगों के लिए नई नई योजनाएं बनाकर उसका लाभ लाभपात्रों को जमीनी स्तर पर उपलब्ध करवाया है, उसके बारे में पूरे देश में लोगों को प्रधानमंत्री नरेन्द्र मोदी की उपलब्धियों संबंधी जानकारी देने के लिए अलग अलग प्रोग्राम चलाए जा रहे हैं। जिनमें मोगा जिले में 18, 19 व 20 जून को प्रधानमंत्री की 11 वर्ष की उपलब्धियों बारे जानकारी देने के लिए बस स्टैंड, रेलवे स्टेशन, डाकघर व अन्य जगहों पर उपलब्धियों बारे प्रदर्शनी का आयोजन किया जाएगा, ताकि प्रधानमंत्री की उपलब्धियों बारे आम लोगों को जानकारी मिल सके”। उक्त विचार भाजपा के जिला सह प्रभारी मंजीत सिंह राय तथा भाजपा जिलाध्यक्ष डा. सीमांत गर्ग ने पुरानी दाना मंडी स्थित भाजपा के जिला दफ्तर में मंडल के समूह जिलाध्यक्षों व पदाधिकारियों को संबोधित करते हुए प्रकट किए। इस अवसर पर मोगा के गांव लंडेके में दूसरी राजनीतिक पार्टियों को छोड़कर भाजपा में शामिल होने वाले पुरुष व महिलाओं को सिरोपा डालकर सम्मानित भी किया गया। इस अवसर पर सीनियर नेता निधड़क सिंह बराड़, आई.टी. सैल इंचार्ज मुकेश शर्मा, मंडल अध्यक्ष सुखबीर सिंह, मंडल अध्यक्ष गुरचरण सिंह, मंडल अध्यक्ष सोनी भट्टी, मंडल अध्यक्ष बाघापुराना दीपक तलवाड़, सुकेश सूद, मंडल अध्यक्ष शशिकांत पांडे, गगन लूंबा, रविंदर ग्रोवर, हैप्पी ढेसी, जगसीर सिंह, अमनदीप मदान, मंडल अध्यक्ष चमन लाल समालसर, जतिंदर चड्ढा, सतपाल वत्स, नरेन्द्र सिंह, हेमंत सूद, गुलशन कुमार, विशाल कुमार, अमनप्रीत कौर, नरिंदरपाल सिंह, गुरमीत सिंह, सचिन गर्ग आदि पदाधिकारी उपस्थित थे। पार्टी के जिला सह प्रभारी मंजीत सिंह राय तथा जिलाध्यक्ष डा. सीमांत गर्ग ने बताया कि आज पूरे देश में प्रधानमंत्री द्वारा लोगों की भलाई के लिए शुरू की गई योजनाओं से देश के गरीब लोगों का आर्थिक स्तर ऊंचा उठाने के लिए शुरू की गई योजनाएं जन धन योजना, उज्जवला स्कीम, डिजीटल इंडिया, आयूषमान योजना, प्रधानमंत्री आवास योजना, किसान सम्मान निधि योजना, स्वच्छ भारत योजना, सौभाग्य योजना, वैंडर पालिसी के तहत कर्जा मुहैया करवाना, प्रधानमंत्री राशन योजना, देश के लोगों की सेहत के लिए आयुष्मान योजना, सैल्फ हैल्प ग्रुप बनाकर महिलाओं को अपने पैरों पर खड़ा करना, अमृत योजना के तहत नई यूनिवर्सिटी, कालेज, आई.टी. आदि की स्थापना करना, ग्रामीण स्वास्थ्य योजना के तहत जल मिशन योजना, भारत की संस्कृति को मजबूत करना, जी.एस.टी. के तहत देश की आर्थिक अर्थ व्यवस्था को मजबूत करना, महिला सशक्तिकरण, वकफ बोर्ड, धारा 370, तीन तालाक जैसे महत्वपूर्ण बिल पास करवाना आदि योजनाओं व नीतियों को लागू किया है।  उन्होंने कहा कि प्रधानमंत्री की योजनाओं का लाभ जमीनी स्तर पर मिलने से प्रभावित होकर आज दूसरी राजनीतिक पार्टियों के लोग भाजपा के साथ जुड़ रहे हैं। इस मौके पर मोगा जिले के गांव लंडेके से गगनदीप कौर, जगतार सिंह, सुखपाल सिंह, बलदेव सिंह, सुनील कुमार, अमरवती गुप्ता, राजू देवी, तमन्ना, आरती, संदीप कुमार शर्मा, रविदत्त शर्मा, रेखा देवी, मलकीत सिंह आदि भाजपा में शामिल हुए, जिनको जिलाध्यक्ष डा. सीमांत गर्ग ने सिरोपा डालकर सम्मानित करते हुए कहा कि भाजपा में शामिल होने वाले समूह लोगों को पार्टी में बनता मान सम्मान दिया जाएगा। उन्होंने कहा कि आज पंजाब में भाजपा के साथ दूसरी राजनीतिक पार्टियों से लोग जुड़कर पार्टी को मजबूत कर रहे हैं। जिस कारण भाजपा 2027 में पंजाब में सरकार बनाने की तरफ बढ़ रही हैं। उन्होंने कहा कि भाजपा देश की पहली सरकार है जो केन्द्र सरकार की स्कीमों का पूरा पैसा लोगों तक पहुंचा रही है। उन्होंने लोगों से अपील की कि अधिक से अधिक लोगों को भाजपा के साथ जुड़कर, पंजाब को आर्थिक तौर पर मजबूत करने तथा पंजाब में नशा व आतंकवाद खत्म करने के लिए कार्य करें।

नशा छुड़ाओ केंद्र में हुई दोस्ती, बन गए हथियारों के सप्लायर ! फिर जानो क्या हुआ अंजाम !!

मोगा 16 जून, (मुनीश जिन्दल) प्रत्येक व्यक्ति के जीवन में अनेकों बार, अच्छे व बुरे, नए मोड़ आते रहते हैं। आज हम बात कर रहे हैं ऐसे दो युवकों की, जो वैसे तो विभिन्न जिलों से संबंधित थे, लेकिन थे, दोनों ही नशे के आदि। व उनके परिजनों ने उनका नशा छुड़ाने के लिए उन्हें एक नशा छुड़ाओ केन्द्र में भर्ती करवाया था। लेकिन ना तो उनके परिजनों को व ना ही नशे की गन्दी लत्त छोड़ने के लिए नशा छुड़ाओ केन्द्र में भर्ती हुए उन नौजवानों को ये मालूम था कि उनकी नशा छुड़ायो केन्द्र की ये यात्रा भविष्य में क्या रंग लाने वाली है। इन दोनों युवकों की नशा छुड़ायो केन्द्र में दोस्ती इतनी गहरी हो गई कि इन दोनों युवकों ने वहां से बाहर आकर जुर्म की दुनिया में पैर पसार लिए व आज ये लोग हथियारों के सप्लायर बन गए। इस बात का खुलासा तब हुआ, जब जिला मोगा के सीआईए स्टाफ ने एक गुप्त सूचना के आधार पर तीन मोटरसाइकिल सवार युवकों को गिरफ्तार कर उनके कब्जे से कुल 5 पिस्टल व 12 जिन्दा कारतूस बरामद किए। जिन्होंने अपनी अग्रिम पूछताछ में बताया कि इन्होंने ये हथियार 2 युवकों से लिए थे। जो कि हथियार सप्लाई का काम करते हैं। पुलिस फाइलों के मुताबिक़, उनके द्वारा काबू किए गए इन हथियार सप्लायर दोस्तों पर पहले से विभिन्न धाराओं के तहत कुल 22 मामले दर्ज हैं।  क्या है पूरा मामला ? आखिर कौन हैं ये हथियारों के सप्लायर ? कौन-कौन से हथियार उक्त दोषियों से बरामद किए गए हैं ? हथियारों के ये सप्लायर, कहां के रहने वाले हैं ? किन विभिन्न धाराओं के तहत उनके ऊपर पहले से 22 मामले दर्ज हैं ? आपके और हमारे, सवालों के जवाब एसपीडी बालकृष्ण सिंगला ने एक पत्रकार वार्ता के दौरान साझा किए। इस मौके पर उनके साथ डीएसपी डी सुखामृत सिंह रंधावा, सीआईए स्टाफ मैहना के इंचार्ज इंस्पेक्टर दलजीत सिंह बराड़ भी मौजूद थे। SPD BAL KRISHAN SINGLA

लाखों की हैरोइन, नशीली गोलियां व ड्रग मनी सहित तीन गिरफ्तार !!

मोगा 12 जून, (मुनीश जिन्दल) पंजाब सरकार के आदेश अनुसार जिला पुलिस प्रमुख आईपीएस अजय गांधी के निर्देशन में चलाई जा रही मुहिम ‘युद्ध, नशों के विरुद्ध’ मुहिम के तहत जिला मोगा के पुलिस थाना बाघा पुराना व धर्मकोट ने तीन लोगों को हैरोइन, नशीली गोलियां व ड्रग मनी सहित गिरफ्तार किया है। पुलिस फाइलों से एकत्रित जानकारी के मुताबिक पुलिस स्टेशन बाघापुराना के थानेदार इकबाल सिंह ने गश्त के दौरान, शक होने पर आकाशदीप सिंह वासी बस्ती घोलिया कलां व लखविंदर सिंह उर्फ काला वासी माहला कलां को गिरफ्तार कर उनके पास से 22 ग्राम  हैरोइन बरामद की है। इसी प्रकार थाना धर्मकोट के प्रभारी इन्स्पेक्टर जतिन्दर सिंह ने बताया कि उनके पुलिस स्टेशन के सहायक थानेदार कुलदीप सिंह ने गश्त के दौरान शक होने पर चन्द सिंह वासी गांव अमी वाला को गिरफ्तार कर उसके पास से 10 ग्राम हैरोइन, 38 खुली नशीली गोलियां व 2500 रूपए ड्रग मनी बरामद की गई है।  जिक्रयोग्य है कि दोनों ही मामलों में पुलिस द्वारा दोषियों के खिलाफ एनडीपीएस एक्ट की बनती धाराओं के तहत मामले दर्ज कर अग्रिम कार्रवाई को अमल में लाया जा रहा है।

ਪੈਨਸ਼ਨਰਜ, ਲੁਧਿਆਣਾ ਜਿਮਨੀ ਚੌਣਾ ਦੇ ਰੋਸ ਮਾਰਚ ਵਿੱਚ, 14 ਜੂਨ ਨੂੰ ਹੋਣਗੇ ਸ਼ਾਮਿਲ : ਸੁਖਦੇਵ ਸਿੰਘ ਤੇ ਸੁਰਿੰਦਰ ਕੁੱਸਾ !!

ਮੋਗਾ, 12 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਲਾਰੇ ਲੱਪੇ ਦੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ  ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਲੁਧਿਆਣਾ ਵਿਖੇ ਹੋ ਰਹੀ ਜਿਮਨੀ ਚੋਣ ਦੌਰਾਨ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਪੰਜਾਬ ਵਿਚੋ ਪੈਨਸ਼ਨਰਜ ਵੱਡੀ ਗਿਣਤੀ ਵਿੱਚ 14 ਜੂਨ ਨੂੰ ਵਿਸ਼ਾਲ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜਣਗੇ। ਇਹ ਪ੍ਰਗਟਾਵਾ ਪੈਨਸ਼ਨਰਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੋਗਾ ਦੇ ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਰਾਊਕੇ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਕੀਤਾ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਦੇ ਪੈਨਸ਼ਨਰ ਤਿੰਨ ਬੱਸਾਂ ਰਾਹੀਂ ਸਵੇਰ 8 ਵਜੇ ਦੀਨਾ ਸਾਹਿਬ, ਮਾਣੂਕੇ, ਬਾਘਾ ਪੁਰਾਣਾ ਅਤੇ ਸਾਢੇ ਅੱਠ ਵਜੇ ਮੋਗਾ ਤੋਂ ਰਵਾਨਾ ਹੋਣਗੇ।  ਮੀਟਿੰਗ ਵਿਚ ਸ਼ਾਮਲ ਪੈਨਸ਼ਨਰਜ। ਸੁਤੰਤਰਤਾ ਸੈਨਾਨੀ ਭਵਨ ਵਿਖੇ ਮੀਟਿੰਗ ਵਿਚ ਸ਼ਾਮਲ ਪ੍ਰੇਮ ਕੁਮਾਰ ਮੋਗਾ, ਜਗਜੀਤ ਸਿੰਘ ਰਖਰਾ, ਸੁਰਿੰਦਰ ਪਾਲ ਸਿੰਘ ਬਾਘਾ ਪੁਰਾਣਾ, ਬਲਵੀਰ ਸਿੰਘ ਮੋਗਾ, ਨਾਇਬ ਸਿੰਘ, ਮਨਜੀਤ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਮੋਗਾ, ਗੁਰਜੰਟ ਸਿੰਘ ਸੰਘਾ, ਜਸਵੰਤ ਸਿੰਘ ਕੋਟਲਾ, ਜੋਰਾਵਰ ਸਿੰਘ ਅਤੇ ਕਿਹਰ ਸਿੰਘ ਕਿਸ਼ਨਪੁਰਾ ਰਾਮ ਨਾਥ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਸਾਢੇ ਪੰਜ ਸਾਲ ਦਾ ਬਕਾਇਆ 42 ਕਿਸ਼ਤਾਂ ਵਿੱਚ ਦੇਣ ਅਤੇ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਬਕਾਏ ਬਾਰੇ ਸਪੱਸ਼ਟ ਹੁਕਮ ਨਾ ਜਾਰੀ ਕਰਨ ਕਰਕੇ ਪੈਨਸ਼ਨਰਾਂ ਨੂੰ ਸੰਘਰਸ਼ ਦੇ ਨਾਲ ਨਾਲ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ। ਸਟੇਜ ਸਕੱਤਰ ਦੀ ਭੂਮਿਕਾ ਬਿੱਕਰ ਸਿੰਘ ਮਾਛੀਕੇ ਨੇ ਬਾਖੂਬੀ ਨਿਭਾਈ। ਜਿਲ੍ਹਾ ਪ੍ਰੈਸ ਸਕੱਤਰ ਸਾਬਕਾ DPRO ਗਿਆਨ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੇ ਮੈਡੀਕਲ ਬਿੱਲ‍ ਦੋ ਦੋ ਸਾਲ ਪਾਸ ਨਹੀਂ ਹੁੰਦੇ ਅਤੇ ਫਿਰ ਬੱਜਟ ਨੂੰ ਉਡੀਕਦੇ ਉਡੀਕਦੇ ਪੈਨਸ਼ਨਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਜਿਸ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਦੀ ਉਡੀਕਦੇ ਲੱਗ ਭਗ ਚਾਲੀ ਹਜ਼ਾਰ ਪੈਨਸ਼ਨਰ 2016 ਤੋਂ ਬਾਅਦ ਇਸ ਜਹਾਨ ਤੋਂ ਚਲੇ ਗਏ ਹਨ। ਬੁਲਾਰਿਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਛੇਤੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈਣਗੇ। ਬੁਲਾਰਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਪਾਉਣ ਦੀ ਬੈਂਕਾਂ ਦੀ ਕਾਰਗੁਜਾਰੀ ਤੇ ਵੀ ਚਿੰਤਾ ਪਰਗਟ ਕੀਤੀ। ਬਹੁਤ ਸਾਰੇ ਡੀ.ਡੀ.ਓਜ ਵੱਲੋਂ ਲੀਵ ਇਨ ਕੈਸ਼ਮੈਂਟ ਦੇ ਬਕਾਏ ਦੀ ਪਹਿਲੀ ਕਿਸ਼ਤ ਨਾ ਪਾਉਣ ਦੀ ਵੀ ਅਲੋਚਨਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਖਜਾਨਾ ਦਫ਼ਤਰਾਂ ਵਿੱਚ ਗਏ ਬਿੱਲ ਪਾਸ ਕਰਨ ਤੇ ਜਬਾਨੀ ਰੋਕ ਲਾਉਣ ਦੀ ਵੀ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਚੰਨੂੰਵਾਲਾ, ਦਲਜੀਤ ਸਿੰਘ ਬਿੱਟੂ ਤਖਾਣਬੱਧ, ਤੋਗਾ ਸਿੰਘ ਮਾਣੂਕੇ, ਜਰਨੈਲ ਸਿੰਘ ਸੇਵਾ ਮੁਕਤ CID ਇੰਚਾਰਜ਼, ਗੁਰਦੇਵ ਕੌਰ ਕੁੱਸਾ ਅਤੇ ਹੋਰਨਾਂ ਸਦੀਵੀ ਵਿਛੋੜ ਦੇ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈI ਮੀਟਿੰਗ ਵਿੱਚ ਬਲਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ, ਜਗਜੀਤ ਸਿੰਘ, ਤੇਜਾ ਸਿੰਘ ਘੱਲ ਕਲਾਂ, ਮੇਹਰ ਸਿੰਘ, ਦਰਸ਼ਨ ਸਿੰਘ ਮੱਲ੍ਹੀ, ਭੁਪਿੰਦਰ ਸਿੰਘ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਸੇਵਾਮੁਕਤ ਪੈਨਸ਼ਨਰ ਸ਼ਾਮਲ ਹੋਏ।

‘CM ਦੀ ਯੋਗਸ਼ਾਲਾʼ ਦੇ ਬੈਨਰ ਹੇਠ, ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਯੋਗ ਦਿਵਸ : DC ਸਾਗਰ !!

ਮੋਗਾ, 12 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ʻਸੀ.ਐਮ. ਦੀ ਯੋਗਸ਼ਾਲਾʼ ਸਕੀਮ ਤਹਿਤ ਲੋਕ ਮੁਫਤ ਯੋਗ ਕਲਾਸਾਂ ਨਾਲ ਜੁੜਕੇ, ਇੱਕ ਚੰਗੀ ਤੇ ਨਿਰੋਗ ਜੀਵਨਸ਼ੈਲੀ ਦਾ ਆਨੰਦ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਤੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਦੇਖ ਰੇਖ ਹੇਠ ਮੋਗਾ ਵਿਖੇ 154 ਦੇ ਕਰੀਬ ਯੋਗਾ ਕਲਾਸਾਂ ਹਰ ਰੋਜ ਲਗਾਈਆਂ ਜਾ ਰਹੀਆਂ ਹਨ, ਜਿਸਦਾ ਮੋਗਾ ਵਾਸੀ ਮਾਹਿਰ ਯੋਗਾ ਟ੍ਰੇਨਰਾਂ ਜਰੀਏ ਮੁਫਤ ਵਿੱਚ ਲਾਹਾ ਲੈ ਰਹੇ ਹਨ। ਇਸ ਸਾਲ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਵੀ, CM ਦੀ ਯੋਗਸ਼ਾਲਾ ਦੇ ਬੈਨਰ ਹੇਠ ਕਮਸ਼ੀਰੀ ਪਾਰਕ (ਗੀਤਾ ਭਵਨ) ਵਿਖੇ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਜ਼ਿਲ੍ਹਾ ਪੱਧਰ ਤੋਂ ਇਲਾਵਾ ਸਬ ਡਿਵੀਜਨ ਅਤੇ ਬਲਾਕ ਪੱਧਰ ਉਪਰ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਬੁਲਾਈ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸਵਾਤੀ, ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ, CM ਦੀ ਯੋਗਸ਼ਾਲਾ ਦੇ ਜਿਲਾ ਕੋਆਰਡੀਨੇਟਰ ਭਾਰਤੀ ਭਾਵਨਾ ਆਦਿ ਹਾਜਰ ਸਨ।  ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਹਰ ਵਾਰ ਵਾਂਗ ਇਸ ਸਾਲ ਦਾ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਜਿੰਦਗੀ ਜਿਉਣ ਲਈ ਪ੍ਰੇਰਿਆ ਜਾਵੇਗਾ। ਜ਼ਿਲ੍ਹਾ ਪੱਧਰੀ ਯੋਗ ਦਿਵਸ ਮੌਕੇ ਵੱਖ ਵੱਖ ਟ੍ਰੇਨਰਾਂ ਵੱਲੋਂ ਯੋਗ ਕਰਵਾਇਆ ਜਾਵੇਗਾ ਅਤੇ ਯੋਗ ਆਸਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਪੁਲਿਸ ਵਿਭਾਗ, ਕਾਲਜਾਂ ਦੇ ਵਿਦਿਆਰਥੀਆਂ, ਯੂਥ ਕਲੱਬਾਂ ਦੇ ਮੈਂਬਰਾਂ ਸਮੇਤ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਯੋਗ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ 2024 ਨੂੰ ਸਵੇਰੇ 6 ਵਜੇ ਵਿਖੇ ਜ਼ਿਲ੍ਹਾ ਤੇ ਬਲਾਕ ਪੱਧਰੀ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਨ। ਉਨ੍ਹਾਂ ਕਿਹਾ ਕਿ ਯੋਗ ਦਿਵਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲੋਕ ਟੀ ਸ਼ਰਟ/ ਕੁੜਤਾ ਅਤੇ ਲੋਅਰ/ ਪਜ਼ਾਮਾ ਆਦਿ ਪਹਿਨ ਕੇ ਆਉਣ।

ਸਾਬਕਾ ਕੌਂਸਲਰ ਵੈਦ ਪ੍ਰੀਤਮ ਨੇ ਮਰਨ ਉਪਰੰਤ ਵੀ ਮਨੁੱਖਤਾ ਨੂੰ ਦਿਖਾਇਆ ਨਵਾਂ ਰਾਹ : ਮਾਲਵਿਕਾ ਸੂਦ !!

ਮੋਗਾ 11 ਜੂਨ, (ਮੁਨੀਸ਼ ਜਿੰਦਲ/ ਗਿਆਨ ਸਿੰਘ) ਵੈਦ ਪ੍ਰੀਤਮ ਸਿੰਘ ਨੇ ਹਲੀਮੀ ਅਤੇ ਸਮਾਜ ਸੇਵਾ ਦੇ ਜਜ਼ਬੇ ਨਾਲ ਲੰਬਾ ਜੀਵਨ ਬਤੀਤ ਕੀਤਾ। ਮੋਗਾ ਦੇ ਇਤਿਹਾਸ ਵਿੱਚ ਵੈਦ ਪ੍ਰੀਤਮ ਸਿੰਘ ਦਾ ਨਾਮ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਵੈਦ ਜੀ ਦਾ ਜਨਮ 1937 ਵਿੱਚ ਨਾਨਕੇ ਪਿੰਡ ਸ਼ਾਦੀਪੁਰ ਵਿਖੇ ਮਾਤਾ ਸਮਾਂ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੇ ਪਿਤਾ ਸੁਰਜਨ ਸਿੰਘ ਸਨ ਤੇ  ਪਿੰਡ ਭਾਈਕੋਟ, ਤਹਿਸੀਲ ਕਸੂਰ ਥਾਣਾ ਚੂਨੀਆਂ, ਪਾਕਿਸਤਾਨ ਸੀ। 1947 ਵਿਚ ਹਿੰਦੁਸਤਾਨ ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦਿਆਂ ਹੀ ਦਸ ਗਿਆਰਾਂ ਸਾਲ ਦੀ ਨਿੱਕੀ ਉਮਰੇ, ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਜਿਸ ਕਾਰਨ ਛੋਟੇ ਤਿੰਨ ਭਰਾਵਾਂ ਤੇ ਇੱਕ ਭੈਣ ਦੀ ਸਿਰ ਪਈ ਜੁੰਮੇਵਾਰੀ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਤੇ ਦ੍ਰਿੜਤਾ ਨਾਲ ਨਿਭਾਇਆ। ਪੰਜਾਬ ਆ ਕੇ ਕੁੱਝ ਸਮਾਂ ਮੋਗਾ ਦੇ ਨਾਲ ਲੱਗਦੇ ਪਿੰਡ ਲੰਢੇ ਕੇ ਵਿਖੇ, ਫਿਰ ਪੁਰਾਣੇ CIA ਸਟਾਫ਼ ਦੇ ਨੇੜੇ ਨਾਨਕ ਨਗਰੀ ਵਿਖੇ ਤੇ ਹੁਣ ਨਿਊ ਦਸ਼ਮੇਸ਼ ਨਗਰ ਵਿਖੇ ਹਾਲ ਅਬਾਦ ਸਨ‌। ਇਸ ਸਫਰ ਦੌਰਾਨ ਆਪਣੇ ਛੋਟੇ ਭੈਣ ਭਰਾਵਾਂ ਤੇ ਆਪਣੇ ਚਾਰ ਪੁੱਤਰਾਂ ਦੀ ਪਰਵਰਿਸ਼ ਨੂੰ ਪੂਰੀ ਜੁੰਮੇਵਾਰੀ ਨਾਲ ਨਿਭਾਉਂਦਿਆਂ ਚਾਰ ਵੱਡੇ ਪਰਿਵਾਰਾਂ ਦੇ ਮੋਢੀ ਵੈਦ ਪ੍ਰੀਤਮ ਸਿੰਘ 8 ਜੂਨ ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੇ ਪੁੱਤਰ, ਭਤੀਜੇ, ਨੂੰਹਾਂ, ਪੋਤਰੇ, ਪੋਤ ਨੂਹਾਂ, ਦੋ ਦਰਜਨ ਦੇ ਕਰੀਬ ਪਰਿਵਾਰਕ ਮੈਂਬਰ ਵਿਦੇਸ਼ਾਂ ਵਿੱਚ ਹਨ। ਵੈਦ ਪ੍ਰੀਤਮ ਸਿੰਘ ਨੇ ਪਰਿਵਾਰਕ ਜੁੰਮੇਵਾਰੀ ਦੇ ਨਾਲ ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਵੀ ਸਮਾਜ ਦੀ ਸੇਵਾ ਕਰਦਿਆਂ ਵੱਡੀਆਂ ਪੁਲਾਂਘਾਂ ਪੁੱਟੀਆਂ। ਤਕਰੀਬਨ ਦਸ ਸਾਲ ਤੱਕ ਨਗਰ ਕੌਂਸਲ ਦੇ ਵਾਰਡ ਨੰਬਰ ਇੱਕ (ਜੋ ਅੱਜ ਕਾਰਪੋਰੇਸ਼ਨ ਵਿੱਚ 46,47 ਤੇ 48 ਨੰਬਰ ਚ ਬਦਲ ਚੁੱਕਿਆ ਹੈ) ਵਿਚ ਬਤੌਰ ਨਗਰ ਕੌਂਸਲਰ ਅਜਿਹੀ ਸੇਵਾ ਕੀਤੀ ਜੋ ਲੋਕ ਹਮੇਸਾ ਯਾਦ ਰੱਖਣਗੇ। ਉਸ ਸਮੇਂ ਅਕਾਲੀ ਸਰਕਾਰ ਕੋਲੋ ਇਲਾਕੇ ਦੇ ਅਨੇਕਾਂ ਲੋੜਵੰਦ ਯੋਗ ਬੱਚੇ ਬੱਚੀਆਂ ਨੂੰ ਨੌਕਰੀਆਂ ਲਗਵਾਉਣ, ਪੈਨਸ਼ਨਾਂ ਲਗਵਾਉਣ, ਸ਼ਗਨ ਸਕੀਮ ਦਾ ਲਾਭ ਦਿਵਾਉਣ ਤੇ ਵਾਰਡ ਦੇ ਵਿਕਾਸ ਤੇ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ। ਆਪ ਨੇ ਡੇਰਾ ਸੱਚਾ ਸੌਦਾ ਮੋਗਾ ਬਲਾਕ ਦੀ ਪੰਜ ਮੈਂਬਰੀ ਕਮੇਟੀ ਵਿੱਚ ਲੰਮਾਂ ਸਮਾਂ ਸੇਵਾ ਕਰਦਿਆਂ ਸੰਗਤ ਦੇ ਸਹਿਯੋਗ ਨਾਲ ਗਰੀਬ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ, ਗਰੀਬ ਲੜਕੀਆਂ ਦੀ ਸ਼ਾਦੀਆਂ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਵਰਗੀਆਂ ਅਨੇਕਾਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ। ਮਿਰਤਕ ਦੇਹ ਨੂੰ ਵਿਦਾਇਗੀ ਦਿੰਦੇ, ਮਾਲਵਿਕਾ ਸੂਦ ਤੇ ਇਲਾਕਾ ਨਿਵਾਸੀ। ਉਹਨਾਂ ਕੋਲ ਜਦੋ ਕੋਈ ਇਲਾਕੇ ਦਾ ਬੰਦਾ ਆਪਣਾ ਕੰਮ ਲੈ ਕੇ ਅਉਂਦਾ, ਤਾਂ ਉਹ ਨਾਲ ਜਾ ਕੇ ਇੱਥੋਂ ਤੱਕ ਕਿ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਵੀ ਕੰਮ ਪਹਿਲ ਦੇ ਅਧਾਰ ਤੇ ਕਰਵਾਉਂਦੇ। 8 ਜੂਨ ਨੂੰ ਅਕਾਲ ਚਲਾਣੇ ਦੀ ਖ਼ਬਰ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ। ਵੈਦ ਜੀ ਨੇ ਸਮਾਜ ਦੀ ਜੋ ਸੇਵਾ ਕੀਤੀ ਉਹ ਤਾਂ ਸ਼ਲਾਘਾਯੋਗ ਹੈ ਹੀ, ਪਰ ਸੰਸਾਰ ਤੋ ਜਾਂਦੇ ਸਮੇ ਆਪਣੀਆਂ ਅੱਖਾਂ ਦਾਨ ਕਰਕੇ ਦੋ ਜ਼ਿੰਦਗੀਆਂ ਨੂੰ ਰੌਸ਼ਨੀ ਦੇ ਗਏ। ਮਲੋਟ ਤੋ 8 ਜੂਨ ਨੂੰ ਵਿਸੇਸ਼ ਟੀਮ ਅੱਖਾਂ ਲੈ ਕੇ ਗਈ। ਇਥੇ ਹੀ ਬਸ ਨਹੀਂ, ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਨੇ ਵੈਦ ਜੀ ਦਾ ਸਰੀਰ ਵੀ ਮੈਡੀਕਲ ਕਾਲਜ ਬਰੇਲੀ ਲਈ ਦਾਨ ਕਰ ਦਿੱਤਾ, ਜੋ ਭਵਿੱਖ ਵਿਚ ਨਵੇਂ ਡਾਕਟਰਾਂ ਨੂੰ ਸਿੱਖਿਆ ਪ੍ਰਦਾਨ ਕਰੇਗਾ।  ਸਵੇਰੇ ਕੈਨੇਡਾ ਤੋ ਵੈਦ ਪ੍ਰੀਤਮ ਸਿੰਘ ਦੇ ਪੋਤਰੇ ਗੁਰਭੇਜ ਸਿੰਘ ਤੇ ਨੂੰਹ ਕੁਲਵਿੰਦਰ ਕੌਰ ਦੇ ਮੋਗਾ ਪੁੱਜਣ ਤੇ ਮਿਰਤਕ ਦੇਹ ਸੰਭਾਲ ਕੇੰਦਰ ਸਿੰਘਾਂਵਾਲਾ ਤੋ ਨਾਮ ਚਰਚਾ ਘਰ ਵਿਖੇ ਵੈਦ ਪ੍ਰੀਤਮ  ਸਿੰਘ ਦੀ ਮਿਰਤਕ ਦੇਹ ਲਿਆਕੇ ਸੰਗਤਾਂ ਦੇ ਦਰਸਨਾਂ ਲਈ ਰੱਖੀ ਗਈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੈਦ ਪ੍ਰੀਤਮ ਸਿੰਘ ਦੀ ਮਿਰਤਕ ਦੇਹ ਦੇ ਦਰਸ਼ਨ ਕੀਤੇ ਤੇ ਸ਼ਰਧਾ ਦੇ ਫੁੱਲ ਭੇੰਟ ਕੀਤੇ। ਸ਼ਬਦ ਗਾਇਨ ਤੋ ਬਾਅਦ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਫੋਰਸ ਦੀ 85 ਮੈਬਰੀ ਕਮੇਟੀ ਨੇ ਹਰਜਿੰਦਰ ਸਿੰਘ, ਗੁਰਜੀਤ ਸਿੰਘ ਤੇ ਭੈਣ ਆਸ਼ਾ ਦੀ ਅਗਵਾਈ ਵਿਚ ਨਾਹਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਕਰਕੇ ਮਿਰਤਕ ਦੇਹ ਨੂੰ ਬਰੇਲੀ ਲਈ ਰਵਾਨਾ ਕੀਤਾ। ਵੈਦ ਪ੍ਰੀਤਮ ਸਿੰਘ ਦੀ ਮਿਰਤਕ ਦੇਹ ਨੂੰ ਲੜਕੀਆਂ ਨੇ ਮੋਢਾ ਦਿੱਤਾ। ਵੈਦ ਜੀ ਦੇ ਸਪੁੱਤਰਾਂ ਕੁਲਦੀਪ ਸਿੰਘ, ਮਨਜੀਤ ਸਿੰਘ ਸਾਬਕਾ ਕੌਂਸਲਰ, ਖੁਸ਼ਪ੍ਰੀਤ ਸਿੰਘ ਤੇ ਪੋਤਰੇ ਗੁਰਭੇਜ ਸਿੰਘ ਨੇ ਵਦਾਇਗੀ ਦਿੱਤੀ। ਵੈਦ ਜੀ ਦੀ ਸੁਪਤਨੀ ਸ੍ਰੀਮਤੀ ਸੁਖਚੈਨ ਕੌਰ ਤੇ ਰਿਸ਼ਤੇਦਾਰ ਮੌਜੂਦ ਸਨ। ਵੈਦ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਮਾਲਵਿਕਾ ਸੂਦ, ਇੰਨਚਾਰਜ ਕਾਂਗਰਸ ਹਲਕਾ ਮੋਗਾ ਪਹੁੰਚੇ। ਉਹਨਾਂ ਕਿਹਾ ਕਿ ਵੈਦ ਜੀ ਨੇ ਅਪਣੀ ਜਿੰਦਗੀ ਵਿਚ ਚੰਗੇ ਕੰਮ ਕਰਕੇ ਸਮਾਜ ਤੇ ਲੋਕਾਂ ਵਿਚ ਆਪਣੀ ਪਹਿਚਾਨ ਬਣਾਈ। ਉਹਨਾਂ ਮਰਨ ਉਪਰੰਤ ਅੱਖਾਂ ਤੇ ਸਰੀਰ ਦਾਨ ਕਰਕੇ ਮਨੁੱਖਤਾ ਨੂੰ ਨਵਾਂ ਰਾਹ ਦਿਖਾਇਆ। ਇਸ ਮੌਕੇ ਪੁਲੀਸ ਇੰਨਸਪੈਕਟਰ ਹਰਜੀਤ ਸਿੰਘ, ਰਾਜ ਕੁਮਾਰ ਮੁਖੀਜਾ ਸਾਬਕਾ ਕੌਸ਼ਲਰ, ਮਾਸਟਰ ਸ਼ਿੰਦਰ ਸਿੰਘ ਭੁਪਾਲ ਸਣੇ ਸ਼ਹਿਰ ਦੀ ਪ੍ਰਮੁੱਖ ਸਕਸੀਅਤਾਂ ਸ਼ਾਮਲ ਸਨ।

ਗਰਮੀ ! ਡਾ. ਹਰਵੀਨ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਐਡਵਾਈਜਰੀ ਜਾਰੀ !!

ਮੋਗਾ 11 ਜੂਨ, (ਮੁਨੀਸ਼ ਜਿੰਦਲ) ਅੱਤ ਦੀ ਪੈ ਰਹੀ ਗਰਮੀ ਵਿੱਚ ਪਸ਼ੂਆਂ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ, ਅਜਿਹੇ ਵਿੱਚ ਪਸ਼ੂਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਪਸ਼ੂਆਂ ਨੂੰ ਲੂ ਲੱਗਣ (ਹੀਟ ਵੇਵ) ਦੇ ਖਤਰੇ ਤੋਂ ਬਚਾਉਣ ਲਈ ਡਾ. ਹਰਵੀਨ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਪਸ਼ੂ ਪਾਲਕਾਂ ਲਈ ਐਡਵਾਈਜਰੀ ਸਾਂਝੀ ਕੀਤੀ ਹੈ। ਡਾ. ਹਰਵੀਨ ਕੌਰ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਜੇਕਰ ਪਸ਼ੂਆਂ ਨੂੰ ਖੁੱਲ੍ਹੀ ਜਗ੍ਹਾ ਵਿੱਚ ਰੱਖਿਆ ਹੋਵੇ ਤਾਂ ਪਸ਼ੂਆਂ ਨੂੰ ਹਰ ਵੇਲੇ ਛਾਂ ਵਿੱਚ ਰੱਖਣ ਦਾ ਯਤਨ ਕਰੋ। ਜੇਕਰ ਪਸ਼ੂਆਂ ਨੂੰ ਸ਼ੈਡ ਵਿੱਚ ਰੱਖਿਆ ਗਿਆ ਹੈ ਤਾਂ ਸ਼ੈਡ ਦੇ ਅੰਦਰ ਪੱਖੇ, ਕੂਲਰ ਆਦਿ ਚਲਾਏ ਜਾਣ ਅਤੇ ਦੁਪਹਿਰੇ 12 ਵਜੇ ਤੋਂ 4 ਵਜੇ ਤੱਕ ਫੁਹਾਰੇ ਜਾਂ ਫੌਗਰ ਚਲਾਏ ਜਾਣ, ਕਿਉਂਕਿ ਇਸ ਵੇਲੇ ਗਰਮੀ ਦਾ ਪ੍ਰਕੋਪ ਬਹੁਤ ਜਿਆਦਾ ਹੁੰਦਾ ਹੈ। ਹਰ ਕਿਸਮ ਦੇ ਪਸ਼ੂ ਨੂੰ 24 ਘੰਟੇ ਪੀਣ ਲਈ ਤਾਜਾ ਅਤੇ ਠੰਡਾ ਪਾਣੀ ਉਪਲਬਧ ਹੋਣਾ ਚਾਹੀਦਾ ਹੈ, ਦਿਨ ਵਿੱਚ 2 ਜਾਂ 3 ਵਾਰ ਮੋਟਰ ਚਲਾ ਕੇ ਖੇਲ ਵਿੱਚ ਤਾਜਾ ਪਾਣੀ ਭਰ ਦੇਣਾ ਚਾਹੀਦਾ ਹੈ। ਜਿਹੜੇ ਪਸ਼ੂ ਸਾਰਾ ਦਿਨ ਕਿੱਲੇ ਨਾਲ ਬੰਨ੍ਹ ਕੇ ਰੱਖੇ ਜਾਂਦੇ ਹਨ, ਉਹਨਾਂ ਨੂੰ ਦਿਨ ਵਿੱਚ ਘੱਟੋ ਘੱਟ 6/7 ਵਾਰੀ ਖੋਲ ਕੇ ਪਾਣੀ ਦੀ ਖੇਲ ਤੱਕ ਲੈ ਕੇ ਜਾਣਾ ਚਾਹੀਦਾ ਹੈ। ਪਸ਼ੂਆਂ ਨੂੰ ਚਾਰਾ ਜਾਂ ਖੁਰਾਕ ਖਾਣ ਤੋਂ ਬਾਅਦ ਅਤੇ ਧਾਰ ਕੱਢਣ ਤੋਂ ਬਾਅਦ ਇਕ ਦਮ ਜਿਆਦਾ ਪਿਆਸ ਲਗਦੀ ਹੈ, ਇਹਨਾਂ ਦੋਨਾਂ ਮੌਕਿਆਂ ਤੇ ਪਸ਼ੂਆਂ ਨੂੰ ਪਾਣੀ ਦੀ ਖੇਲ ਕੋਲ ਕੁੱਝ ਸਮਾਂ ਖੁੱਲ੍ਹਾ ਜਰੂਰ ਛੱਡੋ ਤਾਂ ਜੋ ਉਹ ਰੱਜ ਕੇ ਪਾਣੀ ਪੀ ਸਕਣ। ਪਸ਼ੂਆਂ ਦੀ ਸਿਹਤ ਉੱਪਰ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਪਸ਼ੂਆਂ ਨੂੰ ਦਿਨ ਵਿੱਚ 2 ਵਾਰੀ ਜਰੂਰ ਨੁਹਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਸਵੇਰੇ ਜਲਦੀ ਅਤੇ ਸ਼ਾਮ ਨੂੰ ਲੇਟ ਠੰਡੇ ਵੇਲੇ ਖੁਰਾਕ ਦੇਣੀ ਚਾਹੀਦੀ ਹੈ, ਕਿਉਕਿ ਦਿਨ ਵੇਲੇ ਗਰਮੀ ਦਾ ਪ੍ਰਕੋਪ ਜਿਆਦਾ ਹੋਣ ਕਾਰਨ ਪਸ਼ੂ ਨੂੰ ਭੁੱਖ ਘੱਟ ਲਗਦੀ ਹੈ। ਰਾਤ ਨੂੰ ਸ਼ੈਡ ਵਿੱਚ ਮੱਧਮ ਰੋਸ਼ਨੀ ਦਾ ਪ੍ਰਬੰਧ ਕਰਕੇ ਖੁਰਲੀਆਂ ਵਿੱਚ ਚਾਰਾ ਅਤੇ ਖੁਰਾਕ ਭਰ ਕੇ ਰੱਖੋ ਤਾਂ ਜੋ ਪਸ਼ੂ ਰਾਤ ਨੂੰ ਵੱਧ ਖੁਰਾਕ ਖਾ ਸਕਣ। ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਪਸ਼ੂ ਦੀ ਫੀਡ ਵਿੱਚ ਰੋਜਾਨਾ 10 ਗ੍ਰਾਮ ਆਮਲਾ ਪਾਊਡਰ ਪ੍ਰਤੀ ਪਸ਼ੂ ਪ੍ਰਤੀ ਦਿਨ ਵਰਤੋਂ ਕਰੋ। ਇਸ ਤੋਂ ਇਲਾਵਾ ਵਿਟਾਮਿਨ ਏ ਅਤੇ ਵਿਟਾਮਿਨ ਡੀ-3 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।  ਉਹਨਾਂ ਅੱਗੇ ਦੱਸਿਆ ਕਿ ਗਰਮੀ ਵਧਣ ਕਾਰਨ ਪਸ਼ੂ ਵਿੱਚ ਮਾਨਸਿਕ ਤਨਾਅ ਵੱਧ ਜਾਂਦਾ ਹੈ, ਜਿਸ ਤੋਂ ਬਚਣ ਲਈ ਹਰੇਕ ਪਸ਼ੂ ਨੂੰ ਕਿਸੇ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਰ ਜਾਂ ਧਾਤਾਂ ਦਾ ਚੂਰਾ 50 ਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਖੁਰਾਕ ਵਿੱਚ ਜਰੂਰ ਸ਼ਾਮਲ ਕਰੋ। ਦੁਧਾਰੂ ਪਸ਼ੂਆਂ ਦੀ ਖੁਰਾਕ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ਵਧਾਉਣ ਲਈ ਮਾਹਿਰਾਂ ਦੀ ਸਲਾਹ ਮੁਤਾਬਿਕ ਸਰੋਂ ਦੀ ਖਲ, ਵੜੇਵੇਂ ਅਤੇ ਬਾਈਪਾਸ ਫੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੁਧਾਰੂ ਪਸ਼ੂਆਂ ਵਿੱਚ ਮਾਨਸਿਕ ਤਨਾਅ ਵੱਧਣ ਕਾਰਨ ਦੁੱਧ ਦੀ ਪੈਦਾਵਾਰ, ਫੈਟ ਅਤੇ ਗਰੈਵਿਟੀ ਉੱਪਰ ਮਾੜਾ ਅਸਰ ਜਰੂਰ ਪੈਂਦਾ ਹੈ, ਇਸ ਤੋਂ ਬਚਣ ਲਈ ਹਰ ਦੁਧਾਰੂ ਪਸ਼ੂ ਦੀ ਖੁਰਾਕ ਵਿੱਚ ਰੋਜਾਨਾ 125 ਗ੍ਰਾਮ ਯੀਸਟ ਪ੍ਰਤੀ ਕੁਇੰਟਲ ਫੀਡ ਵਿੱਚ ਜਰੂਰ ਸ਼ਾਮਲ ਕਰੋ । ਉਹਨਾਂ ਕਿਹਾ ਕਿ ਪਸ਼ੂਆਂ ਨੂੰ ਮਲੱਪ ਰਹਿਤ ਗੋਲੀਆਂ ਦਿਉ ਅਤੇ ਸਮੇਂ ਸਮੇਂ ਤੇ ਵਿਭਾਗ ਵਲੋਂ ਲਗਾਈ ਜਾਣ ਵਾਲੀ ਮੂੰਹ ਖੁਰ ਅਤੇ ਗਲ ਘੋਟੂ ਦੀ ਵੈਕਸੀਨ ਜਰੂਰ ਲਗਵਾਉ। ਗਰਮੀਆਂ ਵਿੱਚ ਸ਼ੈਡ ਦੇ ਆਸ ਪਾਸ ਮੁੱਖੀਆਂ, ਮੱਛਰ ਅਤੇ ਚਿੱਚੜ ਬਹੁਤ ਪਨਪਦੇ ਹਨ, ਅਤੇ ਇਹ ਪਸ਼ੂਆਂ ਵਿੱਚ ਖੂਨ ਦੀ ਕਮੀ, ਲਹੂ ਮੂਤਣਾ, ਤੇਜ ਬੁਖਾਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ, ਸੋ ਇਹਨਾਂ ਦੀ ਰੋਕਥਾਮ ਲਈ ਫਾਰਮ ਵਿੱਚ ਸਾਫ ਸਫਾਈ ਰੱਖੋ ਅਤੇ ਆਪਣੇ ਨੇੜੇ ਦੇ ਵੈਟਨਰੀ ਡਾਕਟਰ ਦੀ ਸਲਾਹ ਨਾਲ ਚਿੱਚੜਾਂ ਦੀ ਦਵਾਈ ਪਸ਼ੂਆਂ ਨੂੰ ਦਿੱਤੀ ਜਾ ਸਕਦੀ ਹੈ, ਇਸ ਤੋਂ ਇਲਾਵਾ, ਮਾਹਿਰਾਂ ਦੀ ਸਲਾਹ ਮੁਤਾਬਿਕ ਸ਼ੈਡ ਵਿੱਚ ਕੀਟਨਾਸ਼ਕ ਸਪ੍ਰੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅੰਤ ਵਿੱਚ ਡਾ. ਹਰਵੀਨ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਦੱਸਿਆ ਕਿ ਪਸ਼ੂ ਪਾਲਕ ਕਿਸੇ ਕਿਸਮ ਦੀ ਮੁਸ਼ਕਿਲ ਵਿੱਚ ਜਾਂ ਕਿਸੇ ਪਸ਼ੂ ਦੇ ਬੀਮਾਰ ਹੋਣ ਦੀ ਹਾਲਤ ਵਿੱਚ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨ।
error: Content is protected !!