logo

mogatodaynews

administrator

मोदी सरकार ने, हर भारतीय के सपने पूरे करने वाला बजट किया पेश : अशोक सरीन !!

जालंधर/ मोगा 1 फ़रवरी (मुनीश जिन्दल) Ad. ASHOK SAREEN HIKKI “एन.डी.ए सरकार की वित मंत्री निर्मला सीतारमन द्वारा पेश किया गया बजट, एक शानदार बजट है। जो कि हर भारतीय के सपने पूरे करता है। जिसके लिए केन्द्र की भारतीय जनता पार्टी की सरकार बधाई की पात्र है”। इन शब्दों का प्रगटावा, जालंधर भाजपा महामंत्री, अशोक सरीन हिक्की (एडवोकेट) ने किया। एडवोकेट अशोक सरीन, शनिवार को बजट पेश होने के बाद मीडिया कर्मियों के रूबरू हुए थे। उन्होंने देश के प्रधान मंत्री नरेंद्र मोदी एवं निर्मला सीतारमन का धन्यवाद करते हुए कहा कि देश की आजादी के बाद, पहली बार केंद्र सरकार ने मध्यवर्ग परिवारों समेत देश के सरकारी एवं गैर-सरकारी कर्मचारियों को बड़ी टैक्स राहत देकर, उन्हें पूर्ण रूप से आत्मनिर्भर बनाने वाला बजट पेश किया है। यह बजट देश के जवान, किसान, व्यापारी, दुकानदार, उद्योगों की तरक्की के रास्ते खोलेगा। इतना ही नहीं, इस बार बजट मे जीवन रक्षक दवाइयों समेत हर नागरिक की सुविधा के लिए जरूरतमंद चीजो पर भी बढ़ी टैक्स कटौती की गई है। जो हर आदमी के लिए लाभदायक होगा। सरीन ने कहा कि इस बजट में समस्त देश के सीनियर सिटीजन वर्ग का भी भारत सरकार ने खास ख्याल रखा है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬਜਟ ਨੂੰ ਦਸਿਆ ਕਿਸਾਨ ਵਿਰੋਧੀ !!

ਮੋਗਾ 1 ਫਰਵਰੀ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬੱਜਟ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਇਸਨੂੰ ਮੁੱਢ ਤੋਂ ਖਾਰਿਜ ਕੀਤਾ ਹੈ। BKU ਲੱਖੋਵਾਲ ਨੇ ਪੱਤਰਕਾਰਾਂ ਨੂੰ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਕਿਸਾਨਾਂ ਵੱਲੋਂ ਬੜੇ ਹੀ ਚਾਅ ਨਾਲ ਬੈਠ ਕੇ ਬੜੀਆਂ ਉਮੀਦਾਂ ਲਾ ਕੇ ਬਜਟ ਸੈਸ਼ਨ ਦੇਖਿਆ ਗਿਆ। ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਕਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਲੇਕਿਨ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ, ਮੰਦਰਜੀਤ ਸਿੰਘ ਮਨਾਵਾਂ, ਹਰਜੀਤ ਸਿੰਘ ਮਨਾਵਾਂ, ਲਖਵਿੰਦਰ ਸਿੰਘ ਰੌਲੀ, ਪ੍ਰਕਾਸ਼ ਸਿੰਘ ਦੁਨੇਕੇ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਵਿੱਤ ਮੰਤਰੀ ਨੇ ਭਾਰਤ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜੋ ਬਜਟ ਵਿੱਚ ਕਿਸਾਨ ਲਈ ਸਿਰਫ ਤੇ ਸਿਰਫ ਲਿਮਿਟ ਦੀ ਰਾਸ਼ੀ 3 ਲੱਖ ਤੋਂ ਵਧਾ ਕੇ 5 ਲੱਖ ਕੀਤੀ ਹੈ। ਕਿਸਾਨਾਂ ਲਈ ਕੋਈ ਵੀ ਅਗਾਂਹ ਵਧੂ ਸਕੀਮ ਨਹੀਂ ਲੈ ਕੇ ਆਏ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਰਤ ਦੀ ਮੋਦੀ ਸਰਕਾਰ ਹਮੇਸ਼ਾ ਹੱਥ ਖੜੇ ਕਰਕੇ ਕਹਿੰਦੀ ਰਹੀ ਹੈ ਕਿ ਅਸੀ ਕਿਸਾਨ ਦੀ ਆਮਦਨ ਦੁਗਣੀ ਕਰ ਦੇਵਾਂਗੇ। ਪਰ ਜਿਸ ਤਰ੍ਹਾਂ ਅੱਜ ਭਾਰਤ ਦੀ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਹੈ, ਉਹਨਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਕਿਸਾਨਾਂ ਨੂੰ ਦੇਣ ਲਈ ਭਾਰਤ ਸਰਕਾਰ ਕੋਲ ਕੁਜ ਵੀ ਨਹੀਂ ਹੈ। ਕਿਸਾਨ ਆਪਣੇ ਬਲਬੂਤੇ ਹੀ ਜੇ ਕੁਝ ਕਰ ਸਕਦੇ ਹਨ ਤਾਂ ਕਰ ਲੈਣ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਬਜਟ ਨੂੰ ਮੁੱਢ ਤੋਂ ਖਾਰਜ ਕਰਦੀ ਹੈ ਅਤੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਜੋ ਕਿਸਾਨ ਅਤੇ ਕਿਸਾਨੀ ਨੂੰ ਮਾਰਨ ਦੇ ਰਾਹ ਤੁਲੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਰਤ ਦੀ ਸਰਕਾਰ ਨੇ ਜੋ ਵਿੱਤ ਮੰਤਰੀ ਰਾਹੀਂ ਬਜਟ ਪੇਸ਼ ਕੀਤਾ ਹੈ, ਉਸ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਵੰਡੇ ਗਏ ਹਨ। ਸਰਕਾਰ ਨੂੰ ਇਹ ਨਹੀਂ ਪਤਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਕਾਰਪੋਰੇਟ ਘਰਾਣੇ ਤਾਂ ਸਿਰਫ ਤੇ ਸਿਰਫ ਆਪਣਾ ਮੁਨਾਫਾ ਦੇਖਦੇ ਹਨ।  ਉਹਨਾਂ ਨੂੰ ਦੇਸ਼ ਦੇ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਬਜਟ ਤੇ ਸਾਨੂੰ ਬੜੀਆਂ ਆਸਾਂ ਸੀ ਕਿ ਸਰਕਾਰ ਕਿਸਾਨਾਂ ਨੂੰ ਜਰੂਰ ਕੋਈ ਨਾ ਕੋਈ ਫਾਇਦਾ ਪਹੁੰਚਾਏਗੀ। ਪਰ ਇਹ ਸਰਕਾਰ ਕਿਸਾਨ ਵਿਰੋਧੀ ਹੈ। ਇੱਥੇ ਜਿਕਰਯੋਗ ਹੈ ਕਿ ਜਿਲਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਬਲਾਕ ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਹਰਨੇਕ ਸਿੰਘ ਫਤਿਹਗੜ੍ਹ, ਗੁਲਜਾਰ ਸਿੰਘ ਘਲਕਲਾਂ ਸੂਬਾ ਆਗੂ, ਸੂਬਾ ਆਗੂ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਸੂਬਾ ਆਗੂ ਸਾਹਿਬ ਸਿੰਘ ਬੋਗੇਵਾਲਾ, ਜਰਨੈਲ ਸਿੰਘ ਤਖਾਣ ਵੱਧ ਸੂਬਾ ਆਗੂ, ਸੁਖਦੇਵ ਸਿੰਘ ਚੋਟੀਆਂ ਸਾਬਕਾ ਜਿਲਾ ਮੀਤ ਪ੍ਰਧਾਨ, ਲਖਵੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਗੁਰਮੀਤ ਸਿੰਘ ਸੰਧੂਆਣਾ, ਪ੍ਰਧਾਨ ਨਿਰਮਲ ਸਿੰਘ ਭਲੂਰ, ਜ਼ਿਲਾ ਆਗੂ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਸੂਬਾ ਆਗੂ ਮੋਹਨ ਸਿੰਘ ਜੀਂਦੜਾਂ, ਸੂਬਾ ਆਗੂ ਪ੍ਰੀਤਮ ਸਿੰਘ ਬਾਘਾ ਪੁਰਾਣਾ, ਕੁਲਵੰਤ ਸਿੰਘ ਮੁਡੀ ਜਮਾਲ, ਸੁਰਿੰਦਰ ਸਿੰਘ ਸੰਧੂਆਂਣਾ, ਸੁਖਚੈਨ ਸਿੰਘ ਬਰਾੜ ਚੱਕ ਕੰਨੀਆ ਕਲਾਂ, ਮੋਦਨ ਸਿੰਘ ਨਿਧਾਂਵਾਲਾ, ਅਮਰਜੀਤ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਸੁਖਵੀਤ ਸਿੰਘ, ਸੁਖਵੰਤ ਸਿੰਘ ਖੋਟੇ, ਬਲਾਕ ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ, ਬਲਾਕ ਪ੍ਰਧਾਨ ਜਸਵੀਰ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਦੇਵ ਸਿੰਘ ਬਰਾੜ ਅਲੱਗ ਅਲੱਗ ਆਗੂਆਂ ਨੇ ਫੋਨ ਤੇ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मां बगलामुखी का 24 घंटे का अखण्ड महायज्ञ 1 फरवरी, प्रातः 9 बजे से : आचार्य शर्मा !!

मोगा 31 जनवरी (मुनीश जिन्दल) ACHARYA NAND LAL SHARMA कोटकपूरा रोड स्थित मां बगलामुखी यज्ञशाला मोगा में 24 घंटे का श्री बगलामुखी अखंड महायज्ञ शनिवार, 1 फरवरी को प्रातः 9 बजे प्रारम्भ हो रहा है। 24 घंटे चलने के बाद इस पवित्र हवन यज्ञ में पूर्णा आहुति, रविवार सुबह, बसंत पंचमी के पावन पर्व पर सुबह 9:00 बजे डाली जाएगी। ये जानकारी मां बगलामुखी यज्ञशाला मंदिर के संस्थापक आचार्य नन्द लाल शर्मा ने दी। आचार्य शर्मा ने कहा कि इस पवित्र महायज्ञ में आहुति डालने से श्रद्धालु के सभी मनोरथ, इच्छाएं पूरी होंगी। मां बगलामुखी, इस कलयुग की एक महान शक्ति है व मोगा में पहली बार इस प्रकार का 24 घंटे का मां बगलामुखी अखंड महायज्ञ का आयोजन हो रहा है। उन्होंने मां बगलामुखी के सभी श्रद्धालुओं को अपने परिवार इस पवित्र यज्ञशाला में आने का खुला निमंत्रण दिया है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

एक नाबालिग को, पुलिस ने, उसके बड़े भाई सहित किया काबू ! जानो पूरा मामला !!

मोगा 31 जनवरी (मुनीश जिन्दल) थाना धर्मकोट के प्रभारी जतिन्दर सिंह ने बताया कि उनके पुलिस स्टेशन के सहायक थानेदार कुलदीप सिंह जब बीती रात जिले के गांव किशनपुरा में गश्त कर रहे थे, तो जब उन्होंने शक के आधार पर जब दो युवकों को रोककर उनकी तलाशी ली, तो उनके पास से 5 ग्राम हैरोइन व एक कंप्यूटराइजड कण्डा बरामद हुआ। थाना प्रभारी ने बताया कि पुलिस द्वारा काबू किए गए दोनों युवक सगे भाई हैं व इनमें, एक नाबालिग भी है। व ये दोनों ही जिले के गांव गट्टी जट्टा के रहने वाले हैं। अब इनके खिलाफ थाना धर्मकोट में अधीन धारा 21-61-85 एनडीपीएस एक्ट के तहत मामला दर्ज किया गया है। व अगली कार्रवाई को अमल में लाया जा रहा है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

BKU ਲੱਖੋਵਾਲ ਦੀ, ਪਿੰਡ ਚੋਟੀਆਂ ਖੁਰਦ ਇਕਾਈ ਦੀ ਹੋਈ ਚੌਣ ! ਜਾਣੋ ਕਿਸਨੂੰ ਮਿਲਿਆ ਕਿਹੜਾ ਔਹਦਾ !!

ਮੋਗਾ 31 ਜਨਵਰੀ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ ਦੀ ਅਗਵਾਈ ਹੇਠ ਪਿੰਡ ਚੋਟੀਆਂ ਖੁਰਦ ਵਿਖੇ ਕਿਸਾਨਾਂ ਦੀ ਇਕੱਤਰਤਾ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਦੇਵ ਸਿੰਘ ਚੋਟੀਆਂ, ਜ਼ਿਲਾ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਹਾਜ਼ਰ ਹੋਏ। ਇਸ ਮੌਕੇ ਤੇ ਬੀ.ਕੇ.ਯੂ ਲੱਖੋਵਾਲ ਵੱਲੋਂ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਜਸਵੀਰ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਖਜਾਨਚੀ, ਗੁਰਬਚਨ ਸਿੰਘ ਪ੍ਰਚਾਰ ਸਕੱਤਰ, ਗੁਰਸੇਵਕ ਸਿੰਘ ਜਨਰਲ ਸਕੱਤਰ, ਹਰਭਗਵਾਨ ਸਿੰਘ ਮੀਤ ਪ੍ਰਧਾਨ ਆਦਿ ਬਹੁਤ ਗਿਣਤੀ ਸਾਥੀ ਮੈਂਬਰ ਚੁਣੇ ਗਏ। ਇਸ ਸਮੇਂ ਚੁਣੇ ਗਏ ਇਕਾਈ ਪ੍ਰਧਾਨ ਤੇ ਸਮੁੱਚੀ ਟੀਮ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਹਰ ਟਾਈਮ ਯੂਨੀਅਨ ਦੀ ਬੇਹਤਰੀ ਲਈ ਵੱਧ ਚੜ ਕੇ ਕੰਮ ਕਰਾਂਗੇ ਤੇ ਸੰਘਰਸ਼ ਨੂੰ ਅੱਗੇ ਤੋਰਾਂਗੇ। ਇਸ ਸਮੇਂ ਕਮਰ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ ਸੰਧੂ, ਰਾਮ ਕਿਸ਼ਨ ਸਿੰਘ, ਗੁਰਬਚਨ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

जिला पुलिस की और से हथियारों सहित 2 काबू ! SPD ने किया अहम खुलासा !!

थाना बधनी कलां की पुलिस पार्टी, काबू किए गए दोषी के साथ। (फोटो: डैस्क) मोगा 31 जनवरी (मुनीश जिन्दल) एसएसपी मोगा, आईपीएस अजय गांधी की योग अगुवाई में डीएसपी निहाल सिंह वाला अनवर अली के दिशा निर्देशों के तहत काम करते हुए जहां बधनी कलां पुलिस थाना के प्रभारी इंस्पैक्टर गुरमेल सिंह व उनकी टीम ने एक व्यक्ति को हथियार सहित काबू किया, वहीं पुलिस स्टेशन निहाल सिंह वाला के प्रभारी पूरन सिंह व उनकी टीम ने भी एक व्यक्ति को हथियार सहित काबू किया है। इस संबंधी एसपीडी बालकृष्ण सिंगला ने मीडिया से जानकारी साझा की PPS BAL KRISHAN SINGLA (SPD) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

सीनियर अकाली नेता व उसके परिवार पर धोखाधड़ी का मामला दर्ज ! गिरफ्तारी बाकी !!

मोगा 30 जनवरी (मुनीश जिन्दल) पुलिस फाइलों से मिली जानकारी के अनुसार बाघापुराना वासी अक्षय गोयल ने अक्टूबर 2024 में जिला पुलिस प्रमुख को दिए एक शिकायती पत्र में आरोप लगाया था की दीपक वासी अहाता बदन सिंह व उसके पारिवारिक सदस्य, जिनमें उसकी धर्मपत्नी व उसका बेटा शामिल हैं, ने मिलकर उसे ‘छोटू महाराज फ्रेंचाइजी’ दिलवाने का झांसा देकर उससे 24 लाख से अधिक की ठगी मारी है। जिस पर एसपीडी की जांच व डीए लीगल की राय के बाद यह मामला दर्ज किया गया है। यह मामला दीपक, उसकी पत्नी व उसके बेटे के खिलाफ अधीन धारा 420, 120 (बी) के तहत दर्ज किया गया है। फिलहाल इस मामले में अभी किसी की गिरफ्तारी नहीं हुई है।  इधर जब इस संबंधी दीपक से बात की गई तो उन्होंने कहा कि वह पिछले 27 वर्षों से शिरोमणी अकाली दल पार्टी से जुड़े हुए हैं। किसी का नाम लिए बिना उन्होंने कहा कि पिछले समय में, इलाके के कुछ मोहतवार लोग, उन्हें आम आदमी पार्टी में शामिल करवाना चाहते थे। लेकिन उन्होंने साफ़ मना कर दिया था। जिसके चलते, एक राजनीतिक रंजिश के तहत उनपर ये मामला दर्ज किया गया है। बकौल दीपक, जहां पुराने समय में वे शिरोमणी अकाली दल के यूथ विंग के प्रधान रहे हैं, वही वे पार्टी के सीनियर उप प्रधान भी रहे हैं। उन्होंने शीघ्र ही इस संबंधी एक पत्रकार वार्ता कर इस मामले की सच्चाई से पर्दा उठाने की भी बात कही।  भले ही बाघापुराना पुलिस द्वारा SPD की जांच आदेश के बाद धोखाधड़ी की विभिन्न धाराओं के तहत ये मामला दर्ज किया गया है। लेकिन  फिलहाल, पुलिस द्वारा ठहराए गए कथित दोषी दीपक द्वारा इस मामले को राजनीति से प्रेरित बताने के बाद, जरूर इस मामले ने नया मोड़ ले लिया है। अब आने वाले वक्त में, ऊँठ किस करवट बैठेगा, ये तो आने वाला समय ही बताएगा। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਹਰੇਕ ਦੇਸ਼ ਵਾਸੀ ਕਰੇ ਯਤਨ : ADC

ਮੋਗਾ, 30 ਜਨਵਰੀ (ਮੁਨੀਸ਼ ਜਿੰਦਲ) ਭਾਰਤ ਦੀ ਅਜਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਵੱਡਮੁੱਲੀਆਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਭਾਰਤ ਮਾਤਾ ਦੇ ਮਹਾਨ ਸਪੂਤਾਂ, ਸੁਤੰਤਰਤਾ ਸੰਗਰਾਮੀਆਂ ਅਤੇ ਦੇਸ਼ ਭਗਤ ਸ਼ਹੀਦਾਂ ਦੀ ਯਾਦ ਵਿਚ ਵੀਰਵਾਰ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਦੀ ਅਗਵਾਈ ਵਿਚ ਜ਼ਿਲੇ ਦੇ ਸਿਵਲ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਰਧਾਂਜਲੀਆਂ ਭੇਂਟ ਕਰਕੇ ਸ਼ਹੀਦ ਦਿਵਸ ਮਨਾਇਆ ਗਿਆ। ਠੀਕ ਸਵੇਰੇ 11 ਵਜੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਸਮੇਂ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ, ਸਹਾਇਕ ਕਮਿਸ਼ਨਰ ਹਿਤੇਸ਼ ਵੀਰ ਗੁਪਤਾ, ਐਸ.ਪੀ. ਸੰਦੀਪ ਵਡੇਰਾ, ਜ਼ਿਲਾ ਮਾਲ ਅਫ਼ਸਰ ਲਕਸ਼ੇ ਕੁਮਾਰ ਗੁਪਤਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ ਵੀ ਅਧਿਕਾਰੀ ਅਤੇ  ਕਰਮਚਾਰੀ ਹਾਜਰ ਸਨ। ਸੀਨੀਅਰ ਅਧਿਕਾਰੀਆਂ ਵੱਲੋਂ ਮਹਾਮਤਾ ਗਾਂਧੀ ਜੀ ਦੀ ਫੋਟੋ ਉਪਰ ਫੁੱਲ ਅਰਪਣ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਪ੍ਰਬੰਧੀ ਕੰਪਲੈਕਸ ਵਿਖੇ ADC (G) ਚਾਰੂਮਿਤਾ, ਮਹਾਮਤਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਅਰਪਣ ਕਰਦੇ ਹੋਏ। ਸਟਾਫ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕਿਹਾ ਕਿ ਸਾਨੂੰ ਆਪਣੇ ਦਸ਼ ਦੇ ਸ਼ਹੀਦਾਂ ਤੇ ਮਾਣ ਹੋਣਾ ਚਾਹੀਦਾ ਹੈ, ਜਿਨਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਬਦੌਲਤ ਅੱਜ ਹਰੇਕ ਦੇਸ਼ ਵਾਸੀ ਆਜਾਦ ਫਿਜਾ ਵਿੱਚ ਸਾਂਹ ਲੈ ਰਿਹਾ ਹੈ। ਉਨਾਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੌਮ ਦੇ ਸਮੂਹ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਮੂਹ ਅਧਿਕਾਰੀਆਂ, ਮੁਲਾਜਮਾਂ ਅਤੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਹ ਦਿਨ ਖਾਸ ਤੌਰ ਤੇ ਮਹੱਤਵਪੂਰਨ ਤਾਂ ਵੀ ਹੈ, ਕਿਉਂਕਿ ਇਹ ਮਹਾਤਮਾ ਗਾਂਧੀ ਜੀ ਦੀ ਹੱਤਿਆ ਦੀ ਯਾਦ ਦਿਵਾਉਂਦਾ ਹੈ। 1948 ਵਿੱਚ ਬਿਰਲਾ ਹਾਊਸ ਵਿੱਚ ਗਾਂਧੀ ਸਮਿ੍ਰਤੀ ਵਿਖੇ ਸਾਮ ਦੀ ਪ੍ਰਾਰਥਨਾ ਦੌਰਾਨ, ਨੱਥੂਰਾਮ ਗੋਡਸੇ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਸੀ। ਭਾਰਤ ਦੇ ਮੁਕਤੀ ਸੰਘਰਸ਼ ਵਿੱਚ ਇੱਕ ਪ੍ਰਮੁੱਖ ਹਸਤੀ, ਮਹਾਤਮਾ ਗਾਂਧੀ ਜੀ ਨੇ ਬਿ੍ਰਟਿਸ਼ ਸਾਸ਼ਨ ਤੋਂ ਆਜਾਦੀ ਪ੍ਰਾਪਤ ਕਰਨ ਲਈ ਅਹਿੰਸਾ ਅਤੇ ਸ਼ਾਂਤੀਪੂਰਨ ਤਰੀਕਿਆਂ ਨੂੰ ਉਤਸਾਹਿਤ ਕੀਤਾ ਸੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा और बरनाला को मिले 36 पटवारी ! DC सारंगल ने दी शुभकामनाएं !!

मोगा, 30 जनवरी (मुनीश जिन्दल) जिला मोगा और बरनाला के 36 पटवारियों का प्रशिक्षण पूरा हो गया है, और वे जल्द ही फील्ड में नियुक्त किए जाएंगे। यह प्रशिक्षण जिला प्रशासनिक परिसर में स्थित स्टेट पटवार प्रशिक्षण स्कूल में दिया गया। डिप्टी कमिश्नर विशेष सारंगल ने आज इन नव नियुक्त पटवारियों से मुलाकात कर उनके उज्ज्वल भविष्य की शुभकामनाएं दीं और उन्हें बिना किसी दबाव के पारदर्शी तरीके से कार्य करने के लिए प्रेरित किया। इस अवसर पर अतिरिक्त डिप्टी कमिश्नर (जनरल)  चारूमिता, एसडीएम मोगा सारंगप्रीत सिंह औजला, सहायक कमिश्नर (जनरल) हितेश वीर गुप्ता, जिला राजस्व अधिकारी लक्षे कुमार गुप्ता, स्टेट पटवार प्रशिक्षण स्कूल मोगा के प्रिंसिपल राम सिंह (सेवानिवृत्त एसडीएम) सहित अन्य वरिष्ठ अधिकारी भी उपस्थित रहे। डिप्टी कमिश्नर विशेष सारंगल ने प्रशिक्षित पटवारियों को संबोधित करते हुए कहा कि आपको जो जिम्मेदारी सौंपी जा रही है, उसे पूरी मेहनत और ईमानदारी से निभाएं। उन्होंने कहा कि पंजाब सरकार और जिला प्रशासन का जो भी कार्य जमीनी स्तर से शुरू होता है, वह पटवारी स्तर से ही शुरू होता है। उन्होंने चेताया कि जानबूझकर की गई गलती क्षम्य नहीं होती, इसलिए अपने पूरे कार्यकाल में ऐसी गलती न करें। उन्होंने कहा कि ईमानदारी और मेहनत का रास्ता कठिन जरूर होता है, लेकिन इससे मिलने वाला सुकून सबसे अधिक होता है। लोगों के लिए ईमानदारी से किया गया काम हमेशा आपकी प्रतिष्ठा को बढ़ाएगा। उन्होंने कहा कि राजस्व विभाग में पटवारियों के पास “जमाबंदी” एक महत्वपूर्ण दस्तावेज होता है, जिसकी देखभाल सुव्यवस्थित तरीके से की जानी चाहिए। डिप्टी कमिश्नर ने निर्देश दिए कि नियमों से बाहर जाकर कोई भी कार्य न किया जाए और अपने-अपने हलकों के गांवों के लोगों के साथ समन्वय बढ़ाया जाए। उन्होंने कहा कि राजस्व विभाग के हर कार्य की जानकारी रखना आपकी पहचान को और मजबूत करेगा। पटवारियों को सलाह दी कि वे राजस्व और जमाबंदी से संबंधित अध्यायों को रोजाना पढ़ने की आदत डालें, जिससे उनके काम की गति और दक्षता में सुधार होगा। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘ਆਪ’ ਦੇ ਨੁਮਾਈਂਦੇ ਨਹੀਂ ਪੁੱਜੇ, ਲਾਲਾ ਜੀ ਦੇ ਜਨਮ ਸਮਾਰੋਹ ਵਿੱਚ ! ਪਾਰਟੀ ਦਾ ਅਸਲ ਚੇਹਰਾ ਹੋਇਆ ਨੰਗਾ : ਰਾਜਵਿੰਦਰ ਧਰਮਕੋਟ

ਮੋਗਾ 30 ਜਨਵਰੀ (ਮੁਨੀਸ਼ ਜਿੰਦਲ) RAJWINDER DHARAMKOT SAD LEADER ‘ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਲਾਲਾ ਲਾਜ ਪੈਟ ਰਾਏ ਜੀ ਦੇ ਜਨਮ ਸਮਾਰੋਹ ਤੇ ਨਾ ਪੁੱਜਣ ਨਾਲ ਪਾਰਟੀ ਦਾ ਅਸਲ ਚੇਹਰਾ ਨੰਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਜ਼ਾਦੀ ਘੁਲਾਟੀਆਂ ਦਾ ਦਿਲੋਂ ਸਨਮਾਨ ਕੀਤਾ ਹੈ। ਸਾਇਮਨ ਕਮੀਸ਼ਨ ਦਾ ਵਿਰੋਧ ਕਰਨ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ, ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ 28 ਜਨਵਰੀ 1865 ਨੂੰ ਹੋਇਆ ਸੀ। ਇਸ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ 26,27 ਅਤੇ 28 ਜਨਵਰੀ ਨੂੰ ਲਾਲਾ ਜੀ ਦੇ ਜਨਮਦਿਨ ਸਬੰਧੀ ਵਿਸ਼ਾਲ ਖੇਡ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਮੌਜੂਦਾ ਸਰਕਾਰ ਵੱਲੋਂ ਮੁੱਖ ਮੰਤਰੀ ਜਾਂ ਕੋਈ ਕੈਬਨਿਟ ਮੰਤਰੀ ਹਾਜ਼ਰੀ ਲਗਾਉਂਦਾ ਹੈ ਅਤੇ ਪ੍ਰਬੰਧਕ ਕਮੇਟੀ ਨੂੰ ਗਰਾਂਟ ਜਾਂ ਇਲਾਕੇ ਨੂੰ ਕੋਈ ਵੱਡੀ ਸੌਗਾਤ ਦੇ ਕੇ ਜਾਂਦਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੇ ਸੰਗੀਤ ਹੇਠ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ, ਇਸ ਸਰਕਾਰ ਦੇ ਮੁੱਖਮੰਤਰੀ, ਕੈਬਨਿਟ ਮੰਤਰੀ ਜਾਂ ਹਲਕਾ ਵਿਧਾਇਕ ਵਿੱਚੋਂ ਕਿਸੇ ਨੇ ਵੀ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਲੋੜ੍ਹ ਨਹੀਂ ਸਮਝੀ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਰੋਮਣੀ ਅਕਾਲੀ ਦਲ ਦੇ ਜਿਲਾ ਮੋਗਾ ਦੀ ਸਬ ਡਿਵੀਜਨ ਧਰਮਕੋਟ ਦੇ ਅਬਜ਼ਰਵਰ ਰਾਜਵਿੰਦਰ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।  ਰਾਜਵਿੰਦਰ ਧਰਮਕੋਟ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰ ਸਾਲ ਇਸ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਅਤੇ ਸਤਿਕਾਰ ਦੇਣ ਲਈ ਢੁੱਡੀਕੇ ਵਿੱਖੇ ਪਹੁੰਚਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਲਾਲਾ ਜੀ ਦੇ ਸਤਿਕਾਰ ਵੱਜੋਂ 3 ਕਰੋੜ ਦੀ ਰਾਸ਼ੀ ਦੇ ਕੇ, ਹਾਕੀ ਦੇ ਖੇਡ ਮੈਦਾਨ ਵਿੱਚ ਐਸਟਰੋਟਰਫ ਦੀ ਆਧੁਨਿਕ ਸਹੂਲਤ ਦਿੱਤੀ, ਲਾਲਾ ਜੀ ਦੀ ਯਾਦਗਾਰ ਨੇੜ੍ਹੇ ਬਣੇ ਕਮਰਿਆਂ ਨੂੰ 20 ਲੱਖ ਦੀ ਗਰਾਂਟ ਨਾਲ਼ ਬਣਵਾਇਆ। ਨਵੇਂ ਚੂਹੜਚੱਕ ਤੋਂ ਢੁੱਡੀਕੇ ਦੀ ਅਣਗੌਲੀ 6 ਕਿੱਲੋ ਮੀਟਰ ਦੀ 18 ਫੁੱਟੀ ਸੜ੍ਹਕ 2 ਕਰੋੜ 85 ਲੱਖ ਦੀ ਰਾਸ਼ੀ ਨਾਲ ਪੂਰੀ ਕਰਵਾਈ ਸੀ। ਜਿਸ ਦੀ ਅੱਜ ਇਲਾਕੇ ਦੇ ਲੋਕਾਂ ਨੂੰ ਪੂਰੀ ਸਹੂਲਤ ਹੈ। ਅਕਾਲੀ ਸਰਕਾਰ ਨੇ ਹਰ ਸਾਲ ਲੱਖਾਂ ਰੁਪਏ ਦੀ ਗਰਾਂਟ, ਲਾਲਾ ਜੀ ਦੀ ਯਾਦਗਾਰ ਦੀ ਸਾਂਭ ਸੰਭਾਲ ਲਈ ਜ਼ਾਰੀ ਕੀਤੇ। ਢੁੱਡੀਕੇ ਨੂੰ ਜੋੜਦੀਆਂ ਸਾਰੀਆਂ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਪਿੱਛਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਇਸ ਸਥਾਨ ਜਾਂ ਪਿੰਡ ਨੂੰ ਕੁੱਝ ਵੀ ਨਹੀਂ ਦਿੱਤਾ।  ਉਹਨਾਂ ਕਿਹਾ ਕੀ, ਅਫ਼ਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ, ਜੋ ਇਹ ਦਾਅਵਾ ਕਰਦੀ ਸੀ ਕਿ ਉਹ ਦੇਸ਼ ਭਗਤ ਲੋਕਾਂ ਦੀ ਸਰਕਾਰ ਹੈ। ਇਸ ਦੇ ਕਿਸੇ ਨੁਮਾਇੰਦੇ ਨੇ ਇੱਥੇ ਫੰਡ ਤਾਂ ਕੀ ਦੇਣਾ ਸੀ, ਹਾਜਰੀ ਤੱਕ ਵੀ ਨਹੀਂ ਭਰੀ।  ਰਾਜਵਿੰਦਰ ਧਰਮਕੋਟ ਨੇ ਕਿਹਾ ਕਿ ਮੌਜੂਦਾ ਸਰਕਾਰ ਦਿੱਲੀ ਦੀਆਂ ਚੋਣਾਂ ਵਿੱਚ ਇਸ ਕਦਰ ਪੰਜਾਬ ਦੇ ਸਰੋਤਾਂ ਨੂੰ ਲੁਟਾਉਣ ਵਿੱਚ ਲੱਗੀ ਹੋਈ ਹੈ ਕਿ ਪੰਜਾਬ ਦੀ ਖ਼ਬਰ ਲੈਣ ਦਾ ਇਹਨਾਂ ਕੋਲ ਸਮਾਂ ਨਹੀਂ ਹੈ। ਪਿੱਛਲੇ ਦਿਨੀਂ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਖ਼ਸਤਾ ਹਾਲਤ ਦੌਰਾਨ ਅਫਸੋਸਜਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਨਾਲ ਇੱਕ ਡਰ ਅਤੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਗਿਆ ਹੈ। ਹਰ ਵਰਗ, ਅੱਜ ਪੰਜਾਬ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪਿੱਛਲੀ ਕੈਪਟਨ ਸਰਕਾਰ ਵਲੋਂ ਵੀ ਆਪਣੇ ਪੰਜ ਸਾਲਾਂ ਦੇ  ਕਾਰਜਕਾਲ ਦੌਰਾਨ ਕੋਈ ਵੀ ਫੰਡ ਇਸ ਵੱਡੀ ਅਤੇ ਇਤਿਹਾਸਕ ਯਾਦਗਾਰ ਨੂੰ ਜ਼ਾਰੀ ਨਹੀਂ ਕੀਤਾ ਗਿਆ। ਆਪ ਅਤੇ ਕਾਂਗਰਸ ਦੇ ਇਸ ਗੈਰ ਜਿੱਮੇਵਾਰਾਣਾ ਰਵਈਏ ਨੇ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਲਾਲਾ ਲਾਜਪਤ ਰਾਏ ਨੂੰ ਅਣਗੌਲੇ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਇਹਨਾਂ ਲਈ ਕੇਵਲ ਸੱਤਾ ਪ੍ਰਾਪਤੀ ਹੀ, ਮੁੱਖ ਨਿਸ਼ਾਨਾ ਹੈ। ਇਹਨਾਂ ਵੀਰਾਂ ਅਤੇ ਆਜ਼ਾਦੀ ਗੁਲਾਟੀਆਂ ਲਈ ਇਹਨਾਂ ਦੇ ਮਨਾਂ ਵਿੱਚ ਕੋਈ ਸਤਿਕਾਰ ਨਹੀਂ ਹੈ। ਰਾਜਵਿੰਦਰ ਨੇ ਕਿਹਾ ਕਿ ਪੰਜਾਬ ਕੋਲ ਸ਼੍ਰੋਮਣੀ ਅਕਾਲੀ ਦਲ ਹੀ ਇ ਇੱਕ ਅਜਿਹਾ ਬਦਲ ਹੈ ਜੋ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੜ੍ਹਾ ਸਕਦਾ ਹੈ। ਪਹਿਲਾਂ ਹੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਏਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!