logo

mogatodaynews

administrator

‘ਆਪ’ ਦੇ ਨੁਮਾਈਂਦੇ ਨਹੀਂ ਪੁੱਜੇ, ਲਾਲਾ ਜੀ ਦੇ ਜਨਮ ਸਮਾਰੋਹ ਵਿੱਚ ! ਪਾਰਟੀ ਦਾ ਅਸਲ ਚੇਹਰਾ ਹੋਇਆ ਨੰਗਾ : ਰਾਜਵਿੰਦਰ ਧਰਮਕੋਟ

ਮੋਗਾ 30 ਜਨਵਰੀ (ਮੁਨੀਸ਼ ਜਿੰਦਲ) RAJWINDER DHARAMKOT SAD LEADER ‘ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਲਾਲਾ ਲਾਜ ਪੈਟ ਰਾਏ ਜੀ ਦੇ ਜਨਮ ਸਮਾਰੋਹ ਤੇ ਨਾ ਪੁੱਜਣ ਨਾਲ ਪਾਰਟੀ ਦਾ ਅਸਲ ਚੇਹਰਾ ਨੰਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਜ਼ਾਦੀ ਘੁਲਾਟੀਆਂ ਦਾ ਦਿਲੋਂ ਸਨਮਾਨ ਕੀਤਾ ਹੈ। ਸਾਇਮਨ ਕਮੀਸ਼ਨ ਦਾ ਵਿਰੋਧ ਕਰਨ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ, ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ 28 ਜਨਵਰੀ 1865 ਨੂੰ ਹੋਇਆ ਸੀ। ਇਸ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ 26,27 ਅਤੇ 28 ਜਨਵਰੀ ਨੂੰ ਲਾਲਾ ਜੀ ਦੇ ਜਨਮਦਿਨ ਸਬੰਧੀ ਵਿਸ਼ਾਲ ਖੇਡ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਮੌਜੂਦਾ ਸਰਕਾਰ ਵੱਲੋਂ ਮੁੱਖ ਮੰਤਰੀ ਜਾਂ ਕੋਈ ਕੈਬਨਿਟ ਮੰਤਰੀ ਹਾਜ਼ਰੀ ਲਗਾਉਂਦਾ ਹੈ ਅਤੇ ਪ੍ਰਬੰਧਕ ਕਮੇਟੀ ਨੂੰ ਗਰਾਂਟ ਜਾਂ ਇਲਾਕੇ ਨੂੰ ਕੋਈ ਵੱਡੀ ਸੌਗਾਤ ਦੇ ਕੇ ਜਾਂਦਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੇ ਸੰਗੀਤ ਹੇਠ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ, ਇਸ ਸਰਕਾਰ ਦੇ ਮੁੱਖਮੰਤਰੀ, ਕੈਬਨਿਟ ਮੰਤਰੀ ਜਾਂ ਹਲਕਾ ਵਿਧਾਇਕ ਵਿੱਚੋਂ ਕਿਸੇ ਨੇ ਵੀ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਲੋੜ੍ਹ ਨਹੀਂ ਸਮਝੀ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਰੋਮਣੀ ਅਕਾਲੀ ਦਲ ਦੇ ਜਿਲਾ ਮੋਗਾ ਦੀ ਸਬ ਡਿਵੀਜਨ ਧਰਮਕੋਟ ਦੇ ਅਬਜ਼ਰਵਰ ਰਾਜਵਿੰਦਰ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।  ਰਾਜਵਿੰਦਰ ਧਰਮਕੋਟ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰ ਸਾਲ ਇਸ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਅਤੇ ਸਤਿਕਾਰ ਦੇਣ ਲਈ ਢੁੱਡੀਕੇ ਵਿੱਖੇ ਪਹੁੰਚਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਲਾਲਾ ਜੀ ਦੇ ਸਤਿਕਾਰ ਵੱਜੋਂ 3 ਕਰੋੜ ਦੀ ਰਾਸ਼ੀ ਦੇ ਕੇ, ਹਾਕੀ ਦੇ ਖੇਡ ਮੈਦਾਨ ਵਿੱਚ ਐਸਟਰੋਟਰਫ ਦੀ ਆਧੁਨਿਕ ਸਹੂਲਤ ਦਿੱਤੀ, ਲਾਲਾ ਜੀ ਦੀ ਯਾਦਗਾਰ ਨੇੜ੍ਹੇ ਬਣੇ ਕਮਰਿਆਂ ਨੂੰ 20 ਲੱਖ ਦੀ ਗਰਾਂਟ ਨਾਲ਼ ਬਣਵਾਇਆ। ਨਵੇਂ ਚੂਹੜਚੱਕ ਤੋਂ ਢੁੱਡੀਕੇ ਦੀ ਅਣਗੌਲੀ 6 ਕਿੱਲੋ ਮੀਟਰ ਦੀ 18 ਫੁੱਟੀ ਸੜ੍ਹਕ 2 ਕਰੋੜ 85 ਲੱਖ ਦੀ ਰਾਸ਼ੀ ਨਾਲ ਪੂਰੀ ਕਰਵਾਈ ਸੀ। ਜਿਸ ਦੀ ਅੱਜ ਇਲਾਕੇ ਦੇ ਲੋਕਾਂ ਨੂੰ ਪੂਰੀ ਸਹੂਲਤ ਹੈ। ਅਕਾਲੀ ਸਰਕਾਰ ਨੇ ਹਰ ਸਾਲ ਲੱਖਾਂ ਰੁਪਏ ਦੀ ਗਰਾਂਟ, ਲਾਲਾ ਜੀ ਦੀ ਯਾਦਗਾਰ ਦੀ ਸਾਂਭ ਸੰਭਾਲ ਲਈ ਜ਼ਾਰੀ ਕੀਤੇ। ਢੁੱਡੀਕੇ ਨੂੰ ਜੋੜਦੀਆਂ ਸਾਰੀਆਂ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਪਿੱਛਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਇਸ ਸਥਾਨ ਜਾਂ ਪਿੰਡ ਨੂੰ ਕੁੱਝ ਵੀ ਨਹੀਂ ਦਿੱਤਾ।  ਉਹਨਾਂ ਕਿਹਾ ਕੀ, ਅਫ਼ਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ, ਜੋ ਇਹ ਦਾਅਵਾ ਕਰਦੀ ਸੀ ਕਿ ਉਹ ਦੇਸ਼ ਭਗਤ ਲੋਕਾਂ ਦੀ ਸਰਕਾਰ ਹੈ। ਇਸ ਦੇ ਕਿਸੇ ਨੁਮਾਇੰਦੇ ਨੇ ਇੱਥੇ ਫੰਡ ਤਾਂ ਕੀ ਦੇਣਾ ਸੀ, ਹਾਜਰੀ ਤੱਕ ਵੀ ਨਹੀਂ ਭਰੀ।  ਰਾਜਵਿੰਦਰ ਧਰਮਕੋਟ ਨੇ ਕਿਹਾ ਕਿ ਮੌਜੂਦਾ ਸਰਕਾਰ ਦਿੱਲੀ ਦੀਆਂ ਚੋਣਾਂ ਵਿੱਚ ਇਸ ਕਦਰ ਪੰਜਾਬ ਦੇ ਸਰੋਤਾਂ ਨੂੰ ਲੁਟਾਉਣ ਵਿੱਚ ਲੱਗੀ ਹੋਈ ਹੈ ਕਿ ਪੰਜਾਬ ਦੀ ਖ਼ਬਰ ਲੈਣ ਦਾ ਇਹਨਾਂ ਕੋਲ ਸਮਾਂ ਨਹੀਂ ਹੈ। ਪਿੱਛਲੇ ਦਿਨੀਂ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਖ਼ਸਤਾ ਹਾਲਤ ਦੌਰਾਨ ਅਫਸੋਸਜਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਨਾਲ ਇੱਕ ਡਰ ਅਤੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਗਿਆ ਹੈ। ਹਰ ਵਰਗ, ਅੱਜ ਪੰਜਾਬ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪਿੱਛਲੀ ਕੈਪਟਨ ਸਰਕਾਰ ਵਲੋਂ ਵੀ ਆਪਣੇ ਪੰਜ ਸਾਲਾਂ ਦੇ  ਕਾਰਜਕਾਲ ਦੌਰਾਨ ਕੋਈ ਵੀ ਫੰਡ ਇਸ ਵੱਡੀ ਅਤੇ ਇਤਿਹਾਸਕ ਯਾਦਗਾਰ ਨੂੰ ਜ਼ਾਰੀ ਨਹੀਂ ਕੀਤਾ ਗਿਆ। ਆਪ ਅਤੇ ਕਾਂਗਰਸ ਦੇ ਇਸ ਗੈਰ ਜਿੱਮੇਵਾਰਾਣਾ ਰਵਈਏ ਨੇ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਲਾਲਾ ਲਾਜਪਤ ਰਾਏ ਨੂੰ ਅਣਗੌਲੇ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਇਹਨਾਂ ਲਈ ਕੇਵਲ ਸੱਤਾ ਪ੍ਰਾਪਤੀ ਹੀ, ਮੁੱਖ ਨਿਸ਼ਾਨਾ ਹੈ। ਇਹਨਾਂ ਵੀਰਾਂ ਅਤੇ ਆਜ਼ਾਦੀ ਗੁਲਾਟੀਆਂ ਲਈ ਇਹਨਾਂ ਦੇ ਮਨਾਂ ਵਿੱਚ ਕੋਈ ਸਤਿਕਾਰ ਨਹੀਂ ਹੈ। ਰਾਜਵਿੰਦਰ ਨੇ ਕਿਹਾ ਕਿ ਪੰਜਾਬ ਕੋਲ ਸ਼੍ਰੋਮਣੀ ਅਕਾਲੀ ਦਲ ਹੀ ਇ ਇੱਕ ਅਜਿਹਾ ਬਦਲ ਹੈ ਜੋ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੜ੍ਹਾ ਸਕਦਾ ਹੈ। ਪਹਿਲਾਂ ਹੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਏਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

देखें, नशे में धुत्त नाबालिग लड़की का वायरल वीडियो ! पुलिस ने किए एहम खुलासे !!

मोगा 29 जनवरी (मुनीश जिन्दल) आइए, पहले आप जरा इस दिल दहला देने वाली वायरल वीडियो पर एक नजर डाल लें :  1ST PART OF VIRAL VIDEO 2ND PART OF VIRAL VIDEO लड़की नाबालिग है। इसलिए हम आपको इस लड़की का चेहरा व इसका नाम उजागर नहीं कर रहे हैं। मामला पंजाब के जिला मोगा के कस्बा कोट-ईसे-खां से संबंधित है। जहां एक गैर सरकारी संस्था के कुछ कार्यकर्ताओं को सड़क पर  नशे में धुत्त एक लड़की मिलती है। जिसके बाद आप ने सुना कि लड़की बताती है कि उसने मैडिकल नशा किया हुआ है। इसके बाद संस्था के लोग निरंतर लड़की से बात करने की कोशिश करते हैं, लेकिन नशे में धुत्त उक्त लड़की कुछ भी बता पाने में असमर्थ ही रहती है। लेकिन दोस्तों इस वीडियो को देखकर आप ये जरूर समझ गए होंगे कि पंजाब के नौजवान ही नहीं, अपितु नाबालिग लड़कियां भी मैडिकल नशे की गिरफ्त में आ चुकी हैं। और आसानी से मिलता ये मैडिकल नशा, पुलिस प्रशासन सहित सरकारी दावों पर अनेक सवालिया निशान खड़े कर रहा है। नशों के संबंध में सरकारी दावों की पोल खोलती, वीडियो आपके सामने हैं। इसके बाद संस्था के लोगों द्वारा जहां इस वीडियो को वायरल किया जाता है, वहीं उनके एक सदस्य द्वारा अपना खुद का भी एक वीडियो बनाकर वायरल किया गया।  इसी दौरान इलाके के कुछ व्यक्तियों ने बताया कि ये लड़की हर रोज नशे में धुत्त ही आती है।  वीडियो वायरल होने के बाद, जिला पुलिस का हरकत में आना लाजमी था। जिसके चलते बुधवार को थाना कोट-इसे-खां की प्रभारी SI सुनीता रानी ने अपना एक वीडियो, मीडिया कर्मियों को जारी कर, इस लड़की संबंधी पुष्टि की।  SI SUNITA RANI, SHO KOT-ISE-KHAN Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मिड-डे-मील में खामियां ! स्कूल प्रिंसिपल को कारण बताओ नोटिस जारी ! आंगनबाड़ी सैंटरों का सामान, मिला वर्करों के घरों से !!

मोगा 29 जनवरी (मुनीश जिन्दल) जिला मोगा के अनेक सरकारी स्कूलों व आंगनबाड़ी सैंटरों में बुधवार को उस समय हड़कंप मच गया जब पंजाब स्टेट फूड कमीशन के सदस्य चेतन प्रकाश धालीवाल ने जिला मोगा का अचानक द्वारा कर नैशनल फूड सिक्योरिटी एक्ट 2013 के अधीन चल रही अलग-अलग स्कीमों का बारीकी से निरीक्षण किया गया। इस दौरे दौरान, सरकारी प्राइमरी व मिडिल स्कूल, फतेहगढ़ कोरोटाना, सरकारी प्राइमरी व सरकारी कन्या सीनियर सेकेंडरी स्कूल, धर्मकोट, सरकारी प्राइमरी स्कूल, अगवाड़ कालू-के व इसके साथ ही आंगनवाड़ी सैंटर, फतेहगढ़ कोरोटाना, धर्मकोट, अगवाड़ कालू-के का दौरा भी किया गया।  इसके बाद आंगनबाड़ी सैंटरो की चेकिंग की गई। सैंटरों में लाभ पात्रीयों संबंधी व उन्हें दिए जाने वाले लाभ की जानकारी प्राप्त की गई। चेकिंग दौरान फतेहगढ़ कोरोटाना के सैंटर का प्रबंध ठीक पाया गया। लेकिन आंगनबाड़ी सैंटर, धर्मकोट में चल रहे चार सैंटरों में से एक सैंटर की वर्कर छुट्टी पर थी। जबकि बाकी के सैंटरों के कर्मी, अपनी ड्यूटी से गैर हाजिर थे। व लाभपात्रीयों को दिए जाने वाला सामान भी, उन्होंने अपने घर में ही स्टोर किया हुआ था। आंगनबाड़ी सैंटर अगवाड़ कालू-के के निरीक्षण दौरान भी यह पाया गया कि स्टाफ की ओर से लाभपात्रीयों को दिए जाने वाला सामान, अपने घर में ही स्टोर किया हुआ था। जिसके संबंध में जिला प्रोग्राम अफसर को कारण बताओ नोटिस जारी करते हुए बनती कार्रवाई करने की हिदायत की गई है।  इस मौके पर पंजाब स्टेट फूड कमीशन के सदस्य धालीवाल की और से उक्त सरकारी स्कूलों में चल रही मिड डे मील स्कीम की चेकिंग की गई। इस दौरान मिड डे मील व अनाज भंडार घर का निरीक्षण भी किया गया। निरीक्षण के दौरान, इन स्कूलों में मिड डे मील का प्रबंध ठीक पाया गया। लेकिन सरकारी कन्या सीनियर सेकेंडरी स्कूल, धर्मकोट में हलवा (प्रशादा) नहीं बनाया गया था। जबकि अगवाड़ कालू-के के स्कूल में हलवा (प्रशादा) डालडा घी से बनाया गया था। जो कि सरकारी हिदायतों की उलंघना है। जिसके चलते जिला शिक्षा अफसर को संबंधित स्कूल प्रिंसिपल को कारण बताओं नोटिस जारी करते हुए, बनती कार्रवाई करने की हिदायत की गई है। इसके साथ ही, भविष्य में इस तरह की गलती दोबारा न हो, इस संबंधी भी जरूरी दिशा निर्देश दिए गए हैं। इस दौरे के दौरान पंजाब स्टेट फूड कमीशन के सदस्य चेतन प्रकाश धालीवाल की ओर से लाभपात्रीयों को कमीशन का हेल्पलाइन नंबर 9876764545 व ईमेल punjabfoodcommission@gmail.com भी सांझा किया गया। व साथ ही बताया गया कि वे लोग नैशनल फूड सिक्योरिटी एक्ट 2013 के अधीन चल रही स्कीमों संबंधी अपनी शिकायत जिले के एडीसी (विकास) के पास भी दर्ज करवा सकते हैं। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

सगे बहन भाई, गंदा काम करते आए पुलिस गिरफ्त में !! जानो पूरा मामला !!

मोगा 29 जनवरी (मुनीश जिन्दल) थाना धर्मकोट के प्रभारी जतिंदर सिंह ने बताया कि उनके थाने के थानेदार चरणजीत सिंह ने बीती रात जिले के गांव कड़ियाल में गश्त के दौरान, शक के आधार पर जब एक लड़का व एक लड़की को रोककर उनकी तलाशी ली, तो उनके कब्जे से 50 ग्राम हैरोइन बरामद हुई। थाना प्रभारी ने बताया कि पकड़े गए लोगों की पहचान अंग्रेज सिंह व नेहा कौर, वासी गांव नूरपुर हकीमां, जिला मोगा के रूप में हुई है। व ये दोनों सगे बहन भाई हैं। इनकी उम्र महज 21 व 24 वर्ष है। उन्होंने बताया कि दोनों के खिलाफ अधीन धारा 21-61-85 एनडीपीएस एक्ट के अधीन मामला दर्ज किया गया है। थाना प्रभारी जतिंदर सिंह ने कहा कि अब दोनों को माननीय अदालत में पेश कर इनका पुलिस रिमाण्ड हासिल किया जाएगा। ताकि इनके अगले व पिछले, लिंक्स का पता लग सके। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਆਯੋਜਿਤ !!

ਮੋਗਾ, 29 ਜਨਵਰੀ (ਮੁਨੀਸ਼ ਜਿੰਦਲ) ਡੇਅਰੀ ਵਿਕਾਸ ਵਿਭਾਗ ਮੋਗਾ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਸੰਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਹਾਜ਼ਰ ਬੱਚਿਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਸੁਰਿੰਦਰ ਸਿੰਘ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ, ਪੰਜਾਬ ਦਾ ਡੇਅਰੀ ਕਿੱਤੇ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਮੈਡਮ ਦੇਵ ਸਿਮਰਨ ਕੌਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦਾ ਮਨੁੱਖੀ ਜੀਵਨ ਵਿੱਚ ਰੋਲ, ਬੱਚਿਆਂ ਨੂੰ ਹਰ ਰੋਜ਼ ਦੁੱਧ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਨਵਦੀਪ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕੈਂਪ ਵਿੱਚ ਸ਼ਾਮਿਲ ਸਿਖਿਆਰਥੀਆਂ ਨੂੰ ਦੁੱਧ ਦੀ ਬਣਤਰ ਬਾਰੇ, ਕੁਦਰਤੀ ਅਤੇ ਮਿਲਾਵਟੀ ਦੁੱਧ ਦੀ ਪਰਖ ਬਾਰੇ ਦੱਸਿਆ ਗਿਆ। ਇਸ ਕੈਂਪ ਵਿੱਚ ਸਕੂਲ ਦੇ ਸਿਖਿਆਰਥਆਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਨੂੰ ਮੈਡਮ ਦੇਵ ਸਿਮਰਨ ਕੌਰ ਅਤੇ ਨਵਦੀਪ ਸਿੰਘ, ਦੋਵੇਂ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਚੈਕ ਕੀਤਾ ਗਿਆ। ਦੁੱਧ ਦੇ ਕੁੱਲ 77 ਸੈਂਪਲਾਂ ਵਿੱਚੋਂ 68 ਸੈਂਪਲ ਮਿਆਰਾਂ ਅਨੁਸਾਰ ਅਤੇ 9 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ, ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਦੀ ਪੁਸ਼ਟੀ ਨਹੀਂ ਹੋਈ। ਡੇਅਰੀ ਵਿਕਾਸ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ, ਇਕ ਵਿਦਿਆਰਥੀ ਦਾ ਹੋਂਸਲਾ ਵਧਾਉਂਦੇ ਹੋਏ। ਕੈਂਪ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਵੱਲੋਂ ਇਸ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਨੂੰ ਵਿਭਾਗੀ ਮੋਮੈਂਟੋ ਦੇ ਕੇ ਸਨਮਾਨ ਚਿੰਨ ਦਿੱਤਾ ਗਿਆ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਮੈਡਮ ਦੇਵ ਸਿਮਰਨ ਕੌਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਨਿਭਾਈ ਗਈ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਵੱਲੋਂ ਦਫਤਰ ਡੇਅਰੀ ਵਿਕਾਸ ਵਿਭਾਗ ਮੋਗਾ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਬੱਚਿਆਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਚੋਰੀ ਦੇ 2 ਮੋਟਰਸਾਈਕਲਾਂ ਸਣੇ 2 ਚੜ੍ਹੇ ਅੜਿਕੇ ! ਜਾਣੋ ਪੁਲਿਸ ਕਾਰਵਾਈ !!

मोगा 29 जनवरी (मुनीश जिन्दल) ASI JASWANT SRAN पुलिस थाना बधनीकलां के प्रभारी इंस्पैक्टर गुरमेल सिंह ने बताया कि उनके पुलिस स्टेशन के सहायक थानेदार जसवंत सिंह सरां को गश्त के दौरान, एक मुखबिर ने सूचना दी थी कि नारायण सिंह उर्फ सेवक व जसप्रीत सिंह उर्फ काली, वासी गांव मीनीयां, मोटरसाइकिल चोरी करके, आगे बचने की फिराक में है। जिस पर दोषियों को काबू करके उनके पास से चोरी से दो मोटरसाइकिल बरामद किए गए। ASI जसवंत सिंह ने बताया कि यह बरामदगी जिले के गांव लोपो से हुई है। व फिलहाल दोनों ही दोषियों के खिलाफ अधीन धारा 303(2), 317(2) BNS 2023 के तहत मामला दर्ज किया गया है। ASI सरां ने कहा कि अब दोनों ही दोषियों को माननीय अदालत में पेश कर इनका पुलिस रीमान्ड लिया जाएगा। ताकि और कितने वाहन इनके द्वारा चोरी किए गए हैं, व चोरी के मोटरसाईकल आगे किन्हे बेचे गए हैं। इसकी जांच हो सके। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਭਾਰਤੀ ਹਵਾਈ ਸੈਨਾ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਵਿੱਚ ਵਾਧਾ !!

ਮੋਗਾ, 29 ਜਨਵਰੀ (ਮੁਨੀਸ਼ ਜਿੰਦਲ) ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰਵਾਯੂ ਯੋਜਨਾ ਅਧੀਨ ਭਾਰਤੀ ਹਵਾਈ ਸੈਨਾ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ ਪਹਿਲਾਂ 27 ਜਨਵਰੀ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਸਨ। ਪ੍ਰੰਤੂ ਹੁਣ ਇਸਦੀ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ 2 ਫਰਵਰੀ, 2025 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਭਰਤੀ ਲਈ ਵੈਬਸਾਈਟ agnipathvayu.cdac.in ਉਪਰ ਅਪਲਾਈ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 01 ਜਨਵਰੀ 2005 ਤੋਂ 01 ਜੁਲਾਈ 2008 ਵਿਚਕਾਰ ਹੋਣੀ ਚਾਹੀਦੀ ਹੈ। ਅਤੇ ਨੌਜਵਾਨਾਂ ਦਾ 12ਵੀਂ ਜਮਾਤ ਕਿਸੇ ਵੀ ਵਿਸ਼ੇ ਵਿੱਚੋਂ 50 ਫੀਸਦੀ ਨੰਬਰਾਂ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਹਨਾਂ ਨੌਜਵਾਨਾਂ ਨੇ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਜਾਂ 2 ਸਾਲਾ ਕੋਈ ਵੋਕੇਸ਼ਨਲ ਕੋਰਸ (ਅੰਗਰੇਜੀ, ਫਿਜ਼ਿਕਸ ਅਤੇ ਗਣਿਤ) ਪਾਸ ਕੀਤਾ ਹੈ, ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਸਿਰਫ ਅਣ ਵਿਆਹੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਵੱਲੋਂ ਹੁਣ ਤੱਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ, ਉਹ 02 ਫਰਵਰੀ 2025 ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ agnipathvayu.cdac.in  ਤੇ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਕਰ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਮੈਨੇਜਰ, ਡਿਪਟੀ ਮੈਨੇਜਰ, ਤਕਨੀਕੀ ਸਹਾਇਕ, ਕਲਰਕ ਆਦਿ ਆਸਾਮੀਆਂ ਲਈ ਇੰਟਰਵਿਊ 31 ਜਨਵਰੀ ਨੂੰ !!

ਮੋਗਾ, 29 ਜਨਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਡਿੰਪਲ ਥਾਪਰ ਨੇ ਮੀਡਿਆ ਨਾਲ ਸਾਂਝੀ ਕੀਤੀ।  ਉਹਨਾਂ ਕਿਹਾ ਕਿ ਇਸਦੇ ਨਾਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਹਾਸਲ ਕਰਨ ਵਿੱਚ ਮੱਦਦ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਕੈਂਪਾਂ ਰਾਹੀਂ, ਸਹੀ ਦਿਸ਼ਾ ਚੁਣਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਕਿ ਉਹਨਾਂ ਨੂੰ ਅੱਗੇ ਚੱਲ ਕੇ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਲੜੀ ਤਹਿਤ 31 ਜਨਵਰੀ, 2025 ਦਿਨ ਸ਼ੁਕਰਵਾਰ ਨੂੰ ਇਸ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗਲੋਬਸ ਵੇਅਰਹਾਊਸ ਅਤੇ ਟ੍ਰੇਨਿੰਗ ਪ੍ਰੋਵਾਇਡਿੰਗ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਵੱਖ ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੇ ਆਧਾਰ ਤੇ ਯੋਗ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਇਹਨਾਂ ਆਸਾਮੀਆਂ ਵਿੱਚ ਮੈਨੇਜਰ, ਡਿਪਟੀ ਮੈਨੇਜਰ, ਟੈਕਨੀਕਲ ਅਸਿਸਟੈਂਟ, ਗੋਦਾਊਨ ਅਸਿਸਟੈਂਟ, ਵੇਬ੍ਰਿਜ ਓਪਰੇਟਰ, ਗੋਦਾਊਨ ਕਲਰਕ ਆਦਿ ਸ਼ਾਮਲ ਹੈ।  ਡਿੰਪਲ ਥਾਪਰ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਬਾਰਵੀਂ, ਗੈਜੂਏਟ, ਬੀ.ਐਸ.ਸੀ (ਐਗਰੀਕਲਚਰ) ਪਾਸ ਜਾਂ ਇਸ ਤੋਂ ਉੱਪਰ ਯੋਗਤਾ ਵਾਲੇ ਪ੍ਰਾਰਥੀ (ਸਿਰਫ ਲੜਕੇ) ਇੰਟਰਵਿਊ ਦੇ ਸਕਦੇ ਹਨ। ਇਹਨਾਂ ਅਸਾਮੀ ਸਬੰਧੀ ਚੋਣ ਕੀਤੇ ਪ੍ਰਾਰਥੀਆਂ ਨੂੰ 15000 ਤੱਕ ਮਹੀਨੇ ਦੌਰਾਨ ਤਨਖਾਹ ਦਿੱਤੀ ਜਾਵੇਗੀ ਅਤੇ ਜਾਬ ਦੀ ਲੋਕੇਸ਼ਨ ਮੋਗਾ ਹੋਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਚਾਹਵਾਨ ਪ੍ਰਾਰਥੀ ਜਿਹਨਾਂ ਦੀ ਉਮਰ 18 ਤੋਂ 40 ਸਾਲ ਤੱਕ ਹੋਵੇ, ਵਿੱਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ, ਰੀਜਿਊਮ, ਆਧਾਰ ਕਾਰਡ ਲੈ ਕੇ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਹਨਾਂ ਕਿਹਾ ਕਿ, ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਦਫ਼ਤਰ ਮੋਗਾ, ਚਿਨਾਬ ਜੇਹਲਮ ਬਲਾਕ, ਤੀਜੀ ਮੰਜਿਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹਮਣੇ ਅਤੇ ਹੈਲਪਲਾਈਨ ਨੰਬਰ: 62392—66860 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਰਕਾਰੀ ਸਕੀਮਾਂ ਨੂੰ ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੁਸਇਟੀਜ਼ ਵਿੱਚ ਕਰੋ ਲਾਗੂ : ADC

ਮੋਗਾ, 28 ਜਨਵਰੀ (ਮੁਨੀਸ਼ ਜਿੰਦਲ) ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ (ਡੀ.ਸੀ.ਡੀ.ਸੀ.) ਦੀ ਰੀਵਿਊ ਮੀਟਿੰਗ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕੀਤੀ। ਮੀਟਿੰਗ ਦੌਰਾਨ ਉਹਨਾਂ ਨੇ  ਅਧਿਕਾਰੀਆਂ ਨੂੰ ਸਹਿਕਾਰੀ ਸਭਾਵਾਂ ਦੀਆਂ ਸਕੀਮਾਂ ਬਾਰੇ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਉਣ ਬਾਰੇ ਲੋੜੀਦੇ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਸਾਲ 2025 ਨੂੰ ਇੰਟਰਨੈਸ਼ਨਲ ਯੀਅਰ ਆਫ ਕੋਆਪ੍ਰੇਟਿਵ (ਆਈਵਾਈਸੀ 2025) ਵਜੋਂ ਮਨੋਨੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਹਿਕਾਰੀ ਸਭਾਵਾਂ ਰਾਹੀਂ ਪ੍ਰਚਾਰ ਅਤੇ ਸਰਕਾਰੀ ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਸਬੰਧੀ ਜਾਣਕਾਰੀ ਹੋ ਸਕੇ। ਮੀਟਿੰਗ ਦੌਰਾਨ ਉਹਨਾਂ ਭਾਰਤ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਕੰਪਿਊਟਰਾਈਜੇਸ਼ਨ ਆਫ ਪੈਕਸ, ਪੀ.ਐੱਮ.ਕੇ.ਐੱਸ.ਕੇ (ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ), ਪੈਕਸ ਸਭਾਵਾਂ ਨੂੰ ਸੀ.ਐੱਸ.ਸੀ (ਕਾਮਨ ਸਰਵਿਸ ਸੈਂਟਰ) ਵਜੋਂ ਸਥਾਪਿਤ ਕਰਨਾ, ਪੈਟਰੋਲ ਅਤੇ ਡੀਜ਼ਲ ਪੰਪ ਖੋਲ੍ਹਣਾ, ਪੈਟਰੋਲ ਅਤੇ ਡੀਜ਼ਲ ਪੰਪ ਕੰਨਵਰਜ਼ਨ ਬਾਰੇ ਅਤੇ ਵਰਲਡ ਲਾਰਜੈਸਟ ਫੂਡ ਗਰੇਨ ਪ੍ਰੋਜੈਕਟ ਆਦਿ ਰੀਵਿਊ ਕਰਦਿਆਂ ਅਧਿਕਾਰੀਆਂ ਕੋਲੇਂ ਲੋੜੀਂਦੇ ਸੁਝਾਅ ਵੀ ਲਏ ਗਏ।  ਇਸ ਮੌਕੇ ਤੇ ਹਾਜਿਰ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ। (ਫੋਟੋ: ਡੈਸਕ) ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਉਕਤ ਸਕੀਮਾਂ ਨੂੰ ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੁਸਾਇਟੀ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨ ਮੈਂਬਰਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਇਸ ਮੌਕੇ ਡਾ. ਗੁਰਜੋਤ ਸਿੰਘ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਮੋਗਾ, ਮੈਨੇਜਿੰਗ ਡਾਇਰੈਕਟਰ, ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਲਿਮ: ਮੋਗਾ, ਏ.ਡੀ.ਉ. ਖੇਤੀਬਾੜੀ ਵਿਭਾਗ, ਡੀ.ਡੀ.ਐੱਮ. ਨਾਬਾਰਡ, ਮੱਛੀ ਪਾਲਣ, ਪੰਜਾਬ ਵੇਅਰ ਹਾਊਸ, ਸੈਂਟਰਲ ਵੇਅਰ ਹਾਊਸ, ਫੂਡ ਸਪਲਾਈ, ਮਿਲਕ ਯੂਨੀਅਨ, (ਵੇਰਕਾ) ਲੁਧਿਆਣਾ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦਾ ਪ੍ਰੋਗਰਾਮ ! ਨਾਟਕ “ਲੱਛੂ ਕਬਾੜੀਆ” ਨੇ ਦਰਸ਼ਕਾਂ ਤੇ ਛੱਡੀ ਅਮਿੱਟ ਛਾਪ !!

ਮੋਗਾ 28 ਜਨਵਰੀ (ਗਿਆਨ ਸਿੰਘ) ਸਿਰਜਣਾ ਤੇ ਸੰਵਾਦ ਸਾਹਿਤ ਸਭਾ, ਮੋਗਾ ਵੱਲੋਂ ਸੰਦਲੀ ਦਰਵਾਜਾ ਘੱਲ ਕਲਾਂ ਵਿਖੇ ਬਹੁਤ ਖੂਬਸੂਰਤ ਨਾਟਕ “ਲੱਛੂ ਕਬਾੜੀਆ” ਦਾ ਮੰਚਨ ਕਰਵਾਇਆ ਗਿਆ। ਇਸ ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਡਾਕਟਰ ਸਾਹਿਬ ਸਿੰਘ ਨੇ ਆਪਣੀ ਬਾਕਮਾਲ ਪੇਸ਼ਕਾਰੀ ਦੇ ਨਾਲ ਜਿੱਥੇ ਸਰਮਾਏਦਾਰਾਂ ਅਤੇ ਕਿਰਤੀਆਂ ਦੇ ਆਪਸੀ ਸਬੰਧਾਂ ਦੇ ਪੱਖ ਨੂੰ ਬਿਆਨ ਕੀਤਾ, ਉਥੇ, ਨਾਲ ਹੀ ਸਾਡੇ ਸਮਾਜ ਵਿਚਲੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਆਪਣੇ ਸ਼ਬਦਾਂ, ਆਪਣੀ ਅਦਾਕਾਰੀ ਰਾਹੀਂ ਲੋਕਾਂ ਦੇ ਸਨਮੁੱਖ ਪੇਸ਼ ਕੀਤਾ। ਲੱਛੂ ਕਬਾੜੀਆ ਨਾਟਕ ਰਾਹੀਂ ਡਾਕਟਰ ਸਾਹਿਬ ਸਿੰਘ ਨੇ ਲੋਕਾਂ ਦੇ ਮਨਾਂ ਵਿੱਚੋਂ ਸਾਰਾ ਕਬਾੜ ਹੂੰਝਕੇ, ਬਾਹਰ ਕੱਢਕੇ, ਦਰਸ਼ਕਾਂ ਦੇ ਮਨ ਤੇ ਅਮਿੱਟ ਛਾਪ ਛੱਡ ਗਏ ਹਨ। ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਅਣਥੱਕ ਮਿਹਨਤ ਕੀਤੀ ਗਈ।  ਜਿਸ ਵਿੱਚ ਉਹਨਾਂ ਨੇ ਸਮਾਜ ਦੇ ਹਰ ਇੱਕ ਵਰਗ ਨੂੰ ਨਾਲ ਜੋੜਿਆ। ਇਸ ਨਾਟਕ ਨੂੰ ਦੇਖਣ ਲਈ ਛੋਟੇ ਬੱਚਿਆਂ ਤੋਂ ਲੈ ਕੇ ਵਪਾਰੀ ਵਰਗ, ਕਿਸਾਨ, ਮਜ਼ਦੂਰ, ਵਿਦਿਆਰਥੀ ਵਰਗ ਪੁੱਜਿਆ। ਸਭਾ ਵੱਲੋਂ ਕਰਵਾਏ ਨਾਟਕ ਦਾ ਲਗਭਗ 400 ਦਰਸ਼ਕਾਂ ਨੇ ਆਨੰਦ ਮਾਣਿਆ। ਪੇਸ਼ਕਾਰੀ ਦੌਰਾਨ ਦਰਸ਼ਕ ਵਾਹ ਵਾਹ ਕਰਦੇ ਰਹੇ ਤੇ ਤਾੜੀਆਂ ਨਾਲ ਹਾਲ ਗੂੰਜਦਾ ਰਿਹਾ। ਮੋਗਾ ਜ਼ਿਲ੍ਹੇ ਵਿੱਚ ਉੱਚ ਕੋਟੀ ਦੇ ਨਾਟਕਕਾਰ ਵੱਲੋਂ ਨਾਟਕ ਮੰਚਨ ਕੀਤਾ ਜਾਣਾ ਬਹੁਤ ਸ਼ਲਾਘਾਯੋਗ ਉਪਰਾਲਾ ਰਿਹਾ। ਜਿਸ ਦਾ ਸਿਹਰਾ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੀ ਮੋਗਾ ਇਕਾਈ ਨੂੰ ਜਾਂਦਾ ਹੈ।  ਇਸ ਮੌਕੇ ਤੇ ਦਰਸ਼ਕਾਂ ਨਾਲ ਭਰਿਆ ਹਾਲ। (ਫੋਟੋ: ਡੈਸਕ) ਪ੍ਰੋਗਰਾਮ ਵਿੱਚ ਮੌਜੂਦ ਲੋਕ, ਨਾਟਕ ਦਾ ਆਨੰਦ ਮਾਣਦੇ ਹੋਏ। (ਫੋਟੋ: ਡੈਸਕ) ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਸਭਾ ਦੇ ਸਾਰੇ ਹੀ ਮੈਂਬਰ ਸਿਰੜੀ ਤੇ ਅਣਥੱਕ ਮਿਹਨਤ ਨਾਲ ਨੌਜਵਾਨ ਵਰਗ ਨੂੰ ਸਾਹਿਤ ਅਤੇ ਸਿਰਜਣਾ ਦੇ ਨਾਲ ਜੋੜਨ ਲਈ ਤਤਪਰ ਰਹਿੰਦੇ ਹਨ। ਅਤੇ ਅਜਿਹੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਸਭਾ ਵੱਲੋਂ ਡਾ.ਸਾਹਿਬ ਸਿੰਘ ਅਤੇ ਉਹਨਾਂ ਦੀ ਟੀਮ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਨਾਟਕ ਮੰਚਨ ਤੇ ਵਿਸ਼ੇਸ਼ ਤੌਰ ਤੇ ਪੁੱਜੇ ਖਾਸ ਮਹਿਮਾਨ ਡਾ.ਅਜੀਤਪਾਲ ਸਿੰਘ ਜਟਾਣਾ ਜ਼ਿਲ੍ਰਾ ਭਾਸ਼ਾ ਅਫਸਰ ਮੋਗਾ, ਸ ਹਰਜਿੰਦਰ ਸਿੰਘ ਰੋਡੇ, ਚੇਅਰਮੈਨ ਮਾਰਕਿਟ ਕਮੇਟੀ ਮੋਗਾ, ਸਰਬਜੀਤ ਕੌਰ ਰੋਡੇ, ਨਗਰ ਕੌਸ਼ਲਰ, ਉਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਸਿੰਘ ਬੌਡੇ, ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਰਿੰਪੀ, ਲੈਕ. ਮਨੋਜ ਕੁਮਾਰ ਸ਼ਰਮਾ, ਡਾ. ਜੈ ਰਾਮ ਕੱਕੜ, ਰਣਬੀਰ ਸਿੰਘ ਘੋਲੀਆ ਕਲਾਂ ਯੂ.ਐਸ.ਏ., ਕਾਜਲ ਕਪੂਰ, ਭਵਦੀਪ ਕੋਹਲੀ, ਪਬਲਿਕ ਸਪੀਕਰ ਅਤੇ ਡਾਇਰੈਕਟਰ ਕੋਹਲੀ, ਹਰਜਿੰਦਰ ਸਿੰਘ ਗਿੱਲ ਪ੍ਰਧਾਨ ਘੋਲੀਆ ਕਲੱਬ, ਦਲਜੀਤ ਸਿੰਘ ਘੋਲੀਆ ਯੂ.ਐਸ.ਏ., ਸਰਪੰਚ ਏਕਮਪ੍ਰੀਤ ਸਿੰਘ ਘੋਲੀਆ, ਬੀਬੀ ਕਰਮਜੀਤ ਲੰਢੇਕੇ, ਬਲਵਿੰਦਰ ਸਿੰਘ ਬਰਾੜ ਮੋਗਾ, ਜੰਗੀਰ ਸਿੰਘ ਖੋਖਰ, ਸਤਪਾਲ ਸਿੰਘ ਜੰਡੂ, ਮਨਦੀਪ ਕੌਰ ਜੰਡੂ, ਤਰਸੇਮ ਸਿੰਘ ਗੋਪੀਕਾ ਤੇ ਲੇਖਕ ਵਿਚਾਰ ਮੰਚ ਟੀਮ ਨਿਹਾਲ ਸਿੰਘ ਵਾਲਾ, ਗਿਆਨ ਸਿੰਘ ਸਾਬਕਾ ਡੀ.ਪੀ. ਆਰ.ਓ., ਅਮਰਜੀਤ ਸਿੰਘ ਜੱਸਲ, ਨਿਰਭੈ ਸਿੰਘ ਬਰਾੜ ਯੂ.ਐਸ.ਏ., ਆਈ.ਟੀ.ਆਈ. ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਜਸਵੀਰ ਕੌਰ, ਗੁਰਪ੍ਰੀਤ ਕੌਰ ਅਤੇ ਰੀਨਾ ਮੈਡਮ, ਮੋਹੀ ਅਮਰਜੀਤ ਆਦਿ ਹਾਜ਼ਰ ਸਨ।  ਸੰਵਾਦ ਸਾਹਿਤ ਸਿਰਜਣਾ ਦੇ ਸਲਾਹਕਾਰ ਗੁਰਮੇਲ ਸਿੰਘ ਬੌਡੇ ਨੇ ਔਰਤ ਦੀ ਸਮਰੱਥਾ ਦੇ ਪਿਛੋਕੜ ਅਤੇ ਅਜੋਕੀ ਸਥਿਤੀ ਤੇ ਚਾਨਣਾ ਪਾਉਂਦੇ ਹੋਏ ਸਭਾ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਡਾ. ਸਰਬਜੀਤ ਕੌਰ ਬਰਾੜ ਪ੍ਰਧਾਨ, ਪਰਮਿੰਦਰ ਕੌਰ ਮੀਤ ਪ੍ਰਧਾਨ, ਗੁਰਬਿੰਦਰ ਕੌਰ ਗਿੱਲ ਸਕੱਤਰ, ਵਿਸ਼ੇਸ਼ ਸਲਾਹਕਾਰ ਕੈਪਟਨ ਜਸਵੰਤ ਸਿੰਘ, ਹਰਪ੍ਰੀਤ ਸਿੰਘ ਖਜ਼ਾਨਚੀ, ਹਰਨੇਕ ਸਿੰਘ ਰੋਡੇ ਵਿਸ਼ੇਸ਼ ਸਲਾਹਕਾਰ, ਅਮਨਦੀਪ ਕੌਰ ਡਗਰੂ ਮੀਡੀਆ ਇੰਚਾਰਜ, ਕਾਰਜਕਾਰਨੀ ਕਮੇਟੀ ਦੇ ਮੈਂਬਰ ਕ੍ਰਿਸ਼ਨ ਪ੍ਰਤਾਪ ਮੈਹਨ, ਅਮਿਤਾ ਕੁਮਾਰੀ ਮੈਹਨ, ਨਿੰਦਰਜੀਤ ਕੌਰ, ਚਰਨਜੀਤ ਸਮਾਲਸਰ ਮੋਗਾ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪਰਮਿੰਦਰ ਕੌਰ ਨੇ ਸ਼ਾਨਦਾਰ ਮੰਚ ਸੰਚਾਲਨ ਕੀਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!