logo

Education

ਜਾਦੂਗਰ ਸ਼ੋ ਰਾਹੀਂ, ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ, ਕੀਤਾ ਜਾਗਰੂਕ !!

ਮੋਗਾ 17 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ  ਦੀਆਂ ਹਦਾਇਤਾਂ ਮੁਤਾਬਿਕ, ਡਾਕਟਰ ਰਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ, ਲੈਪਰੇਸੀ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਰਕਾਰੀ ਸਕੂਲ ਲੜਕੀਆਂ ਵਿਚ ਕੁਸ਼ਟ ਰੋਗ ਬਾਰੇ ਜਾਗਰੂਕਤਾ ਪਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕੁਸ਼ਟ ਰੋਗ ਨਿਵਾਰਨ ਸੋਸਾਇਟੀ ਦੇ ਇੰਚਾਰਜ, ਨੋਡਲ ਅਫ਼ਸਰ ਚਮੜੀ ਰੋਗ ਮਾਹਿਰ ਡਾ: ਜਸਪ੍ਰੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ, ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਤ ਕੀਤਾ।  ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਕੋਹੜ ਰੋਗ, ਕੋਈ ਬਿਮਾਰੀ ਹੈਂ। ਇਹ ਇਲਾਜਯੋਗ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਉਹਨਾਂ ਕਿਹਾ ਕਿ ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਸਰੀਰ ਨੂੰ ਢੱਕਣ ਅਤੇ ਬਚਾਉਣ ਤੋਂ ਇਲਾਵਾ ਇਹ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ। ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਬਾਹਰੀ ਲਾਗਾਂ ਤੋਂ ਬਚਾਉਂਦਾ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਤੇ ਚਮੜੀ ਵਿਟਾਮਿਨ ਡੀ ਦੇ ਸੰਸਲੇਸ਼ਣ ਵਿੱਚ ਮਦਦ ਕਰਦੀ ਹੈ। ਪਰ ਇਸ ਨਾਲ ਕਈ ਪਰੇਸ਼ਾਨੀਆਂ ਵੀ ਆ ਸਕਦੀਆਂ ਹਨ। ਹਰ ਤਬਦੀਲੀ, ਭਾਵੇਂ ਬਾਹਰੀ ਹੋਵੇ ਜਾਂ ਅੰਦਰੂਨੀ, ਚਮੜੀ ਤੇ ਸਿੱਧੀ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚੋਂ ਕੁਝ ਚਮੜੀ ਦੇ ਰੋਗ ਬਣ ਜਾਂਦੇ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਅਤੇ ਹਰੇਕ ਸਥਿਤੀ ਦਾ ਪ੍ਰਬੰਧਨ ਅਤੇ ਇਲਾਜ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਚਮੜੀ ਦੇ ਰੋਗਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੈਡੀਕਲ ਸਟੋਰਾਂ ਤੋਂ ਕੋਈ ਵੀ ਦਵਾਈ ਲੇ ਲੈਂਦੇ ਹਨ। ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ: ਜਸਪ੍ਰੀਤ ਕੌਰ ਨੇ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਬਾਰੇ ਦੱਸਦਿਆਂ ਕਿਹਾ ਕਿ ਚਮੜੀ ਦੇ ਰੋਗ, ਲੱਛਣਾਂ ਅਤੇ ਤੀਬਰਤਾ ਵਿੱਚ ਵੱਖੋ ਵੱਖ ਹੁੰਦੇ ਹਨ। ਜਿੱਥੇ ਕੁਝ ਵਿਕਾਰ ਅਸਥਾਈ ਹੁੰਦੇ ਹਨ, ਕੁਝ ਗੰਭੀਰ ਹੁੰਦੇ ਹਨ। ਸਪੱਸ਼ਟ ਤੌਰ ਤੇ, ਉਹ ਵੱਖ ਵੱਖ ਕਾਰਨਾਂ ਕਰਕੇ ਵਾਪਰਦੇ ਹਨ। ਇਹਨਾਂ ਵਿੱਚੋਂ ਕੁਝ ਅਸਥਾਈ ਚਮੜੀ ਦੀਆਂ ਸਮੱਸਿਆਵਾਂ ਹਨ। ਇਸ ਸ਼੍ਰੇਣੀ ਵਿੱਚ ਆਉਣ ਵਾਲੇ ਚਮੜੀ ਦੇ ਰੋਗ ਅਸਥਾਈ ਪ੍ਰਤੀਕਰਮਾਂ/ ਲੱਛਣਾਂ ਦੇ ਨਾਲ ਕੁਦਰਤ ਵਿੱਚ ਹਲਕੇ ਹੁੰਦੇ ਹਨ। ਇਹ ਥੋੜ੍ਹੇ ਸਮੇਂ ਲਈ ਅਤੇ ਅਸਥਾਈ ਹੁੰਦੇ ਹਨ ਅਤੇ ਜਦੋਂ ਉਹਨਾਂ ਦੇ ਕਾਰਨ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਇਹ ਦੂਰ ਹੋ ਜਾਂਦੇ ਹਨ। ਇਸ ਵਿੱਚ ਡਰਮੇਟਾਇਟਸ, ਪ੍ਰਿੰਕਲੀ ਗਰਮੀ, ਦਾਦ, ਖੁਰਕ, ਵਿਟਿਲਿਗੋ, ਮੁਹਾਸੇ, ਫੋੜੇ, ਡੈਂਡਰਫ, ਗੰਜਾਪਨ, ਫਟੀਆਂ ਅੱਡੀ, ਚੰਬਲ, ਚਮੜੀ ਦਾ ਰੰਗੀਨ ਹੋਣਾ ਆਦਿ ਸ਼ਾਮਲ ਹਨ। ਇਸ ਮੌਕੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਦੱਸਿਆ ਕਿ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਅਜਿਹੀਆਂ ਸਥਿਤੀਆਂ ਹਨ ਜੋ ਤੁਹਾਡੀ ਚਮੜੀ ਨੂੰ ਪ੍ਰਭਾਵਿਤ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਜਿਸਨੂੰ ਚਮੜੀ ਦੇ ਰੋਗ ਕਿਹਾ ਜਾਂਦਾ ਹੈ। ਇਹਨਾਂ ਬਿਮਾਰੀਆਂ ਕਾਰਨ ਧੱਫੜ, ਸੋਜ, ਖੁਜਲੀ ਅਤੇ ਚਮੜੀ ਦੇ ਹੋਰ ਬਦਲਾਅ ਹੋ ਸਕਦੇ ਹਨ। ਚਮੜੀ ਦੇ ਰੋਗਾਂ ਦੀਆਂ ਕੁਝ ਕਿਸਮਾਂ ਖ਼ਾਨਦਾਨੀ ਹੋ ਸਕਦੀਆਂ ਹਨ। ਬਾਕੀ ਵਿਅਕਤੀ ਦੀ ਜੀਵਨ ਸ਼ੈਲੀ ਕਾਰਨ ਹੋ ਸਕਦੀਆਂ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਜੋ ਵਿਅਕਤੀਆਂ ਤੇ ਨਿਰਭਰ ਕਰਦੀਆਂ ਹਨ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਚ ਡਾਕਟਰ ਜਸਪ੍ਰੀਤ ਵੱਲੋਂ ਓਰੀਟੇਸ਼ਨ ਕੀਤਾ ਗਿਆ। ਜਾਦੂ ਸ਼ੋ, ਜਗਦੇਵ ਅਲਾਰਮ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਵੀ ਹਾਜ਼ਿਰ ਸਨ।

20 ਸਾਲ ਤੋਂ ਘੱਟ ਉਮਰ ਦੇ, 4 ਲੱਖ ਬੱਚਿਆਂ ਨੂੰ, ਹਰ ਸਾਲ ਹੁੰਦਾ ਹੈ ਕੈਂਸਰ : ਡਾਕਟਰ ਜਯੋਤੀ !!

ਮੋਗਾ 16 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਅਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਰਮਨਦੀਪ ਅਹੁਲਵਾਲੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵੱਲੋਂ ਲੋੱਕਾਂ ਨੂੰ ਬੱਚਿਆਂ ਵਿੱਚ ਵੱਧ ਰਹੇ ਕੈਂਸਰ ਸੰਬੰਧੀ ਜਾਗਰੂਕ ਕਰਦੇ ਹੋਏ, ਸਹਾਇਕ ਸਿਵਿਲ ਸਰਜਨ ਅਤੇ ਨੋਡਲ ਅਫ਼ਸਰ, ਕੈਂਸਰ ਸੈੱਲ ਮੋਗਾ, ਡਾਕਟਰ ਜਯੋਤੀ ਨੇ ਦੱਸਿਆ ਕਿ ਬੱਚਿਆਂ ਦਾ ਇਹ ਕੈਂਸਰ ਡੇ, ਹਰੇਕ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ। DR. JYOTI ਡਾਕਟਰ ਜੋਤੀ ਨੇ ਦੱਸਿਆ ਕਿ ਬੱਚਿਆਂ ਵਿੱਚ ਮੌਤ ਦਾ ਵੱਡਾ ਕਾਰਣ ਕੈਂਸਰ ਹੈ। ਇਸ ਦਿਨ ਦਾ ਮਕਸਦ, ਬਚਪਨ ਦੇ ਕੈਂਸਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ, ਕੈਂਸਰ ਨਾਲ ਪੀੜਤ ਬੱਚਿਆਂ ਅਤੇ ਕਿਸ਼ੋਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਰਥਨ ਪ੍ਰਗਟ ਕਰਨਾ ਅਤੇ ਵਧੀਆ ਸੰਭਵ ਇਲਾਜ, ਦੇਖਭਾਲ ਅਤੇ ਸਹਾਇਤਾ ਕਰਨਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਚਪਨ ਦੇ ਕੈਂਸਰ ਸਬੰਧੀ ਮਰੀਜਾਂ ਨੂੰ ਇਲਾਜ ਅਤੇ ਦੇਖਭਾਲ ਲਈ ਪ੍ਰੇਰਿਤ ਕਰ ਰਹੇ ਹਨ। ਡਾ ਜਯੋਤੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ, 20 ਸਾਲ ਤੋਂ ਘੱਟ ਉਮਰ ਦੇ 4 ਲੱਖ ਤੋਂ ਵੱਧ ਬੱਚਿਆਂ ਵਿੱਚ ਕੈਂਸਰ ਪਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦਾ ਟੀਚਾ 2030 ਤੱਕ ਬਚਪਣ ਵਿੱਚ ਹੋਣ ਵਾਲੇ ਕੈਂਸਰ ਦੇ 60 ਪ੍ਰਤੀਸ਼ਤ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਬੱਚਿਆਂ ਦਾ ਸਤਿਕਾਰ ਕਰਦੇ ਹਾਂ, ਜ਼ੋ ਦਰਦ ਸਹਿ ਰਹੇ ਹਨ ਅਤੇ ਉਹਨਾਂ ਲਈ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਉਹਨਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਲੰਮੇ ਸਮੇਂ ਤੋਂ ਬੁਖਾਰ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ, ਭਾਰ ਘੱਟਣਾ, ਜੋੜਾਂ ਵਿੱਚ ਦਰਦ, ਚਮੜੀ ਤੇ ਲਾਲ ਨਾਭੀ ਰੰਗ ਦੇ ਧੱਬੇ, ਅੱਖ ਦੇ ਕੇਂਦਰ ਚ ਚਿੱਟੇ ਰੰਗ ਦੀ ਬਿੰਦੀ, ਸਵੇਰੇ ਉੱਠਣ ਵੇਲੇ ਉਲਟੀ, ਮਾਮੂਲੀ ਸੱਟ ਨਾਲ ਹੱਡੀ ਟੁੱਟਣਾ, ਨਿਰੰਤਰ ਸਿਰਦਰਦ ਆਦਿ ਲੱਛਣ ਨਜ਼ਰ ਆਉਣ, ਤਾਂ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸਹਾਇਕ ਸਿਵਿਲ ਸਰਜਨ, ਡਾਕਟਰ ਜੋਤੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜੰਕ ਫੂਡ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਕਸਰਤ ਦੀ ਆਦਤ ਪਾਓ, ਮੋਟਾਪੇ ਤੋਂ ਬਚੋ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਪਣੇ ਬੱਚਿਆਂ ਨੂੰ ਮਾਨਸਿਕ ਤਨਾਅ ਤੋਂ ਬਚਾਉਣ ਲਈ ਖੇਡਾਂ ਅਤੇ ਯੋਗਾ ਵੱਲ ਪ੍ਰੇਰਿਤ ਕਰੋ। ਉਹਨਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਪੰਜਾਬ ਦੇ ਵਸਨੀਕਾਂ ਲਈ ਡੇਢ ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਦੀ ਸਹੂਲਤ ਸਰਕਾਰੀ ਅਤੇ ਪੰਜਾਬ ਸਰਕਾਰ ਦੁਆਰਾ ਐਂਪਨੈਲਡ ਹਸਪਤਾਲਾਂ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਵੀ ਕੈਂਸਰ ਦੇ ਇਲਾਜ ਦੀ ਸਹੂਲਤ ਹੈ।

सरकारी स्कूलों के विद्यार्थियों ने किया, ISF कालेज का शैक्षणिक भ्रमण !!

मोगा, 16 फरवरी (मुनीश जिन्दल) सरकारी हाई सीनियर सेकेंडरी स्कूल चुघटे वाला, जिला फिरोजपुर एवं सरकारी हाई स्कूल, झंडेवाला की छात्राओं ने राज्य की प्रमुख शिक्षण संस्था आई.एस.एफ. कालेज ऑफ फार्मेसी का शैक्षणिक भ्रमण किया। इस मौके पर उनके साथ शिक्षक कमलजीत सिंह, कुलजीत सिंह, पुशपिंदर कौर, चमनप्रीत सिंह, पूनम सलूजा, मनप्रीत कौर भी मौजूद थे। इन्होने संस्था की लैबों का शैक्षणिक भ्रमण किया। कोआडिनेटर सत्यम खरे एवं लवकेश सिंह ने बताया कि छात्राओं को आई.एस.एफ. एनालिटिकल लैब, जी.एम.पी. लैब, माइक्रो बायोलाजी लैब, हर्बल गार्डन, एनिमल हाउस, फार्माकोलॉजी लैब, फार्माकोग्नोसी लैब के साथ साथ फार्मेसी के अंदर चल रही प्रयोगशालाओं में कार्य करते हुए छात्राओं के साइंटिफिक विकास के लिए, इस भ्रमण को बहुत ही उपयोगी बनाने के लिए सभी गतिविधियों को समझाया गया। छात्राओं के द्वारा पूछे गए प्रश्नों के जवाब दिए गए। समस्त कोर्सों की जानकारी एग्जामिनेशन डीन इंजी. जसप्रीत इन्द्र सिंह ने दी। इस मौके पर संस्था के चेयरमैन प्रवीण गर्ग, सचिव इंजी. जनेश गर्ग, डा.मुस्कान गर्ग, डायरेक्टर डा.जी.डी. गुप्ता, आई.एस.एफ. कालेज ऑफ़ फारमैसी के प्रिंसिपल डा. आर.के.नारंग ने भ्रमण के लिए आए विद्यार्थियों के उज्जवल भविष्य की कामना की। डा.शमशेर सिंह, डा. बालक दास, डा. रवि राज आदि ने छात्राओं को विज्ञान के प्रति प्रोत्साहित किया।

ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਰੋਹ ਆਯੋਜਿਤ !!

ਮੋਗਾ 15 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਪੰਜਾਬ ਦੀਆਂ ਹਦਾਇਤਾਂ ਅਤੇ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ। ਚੜਿੱਕ, ਜ਼ਿਲ੍ਹਾ ਮੋਗਾ ਵਿਖੇ ਵੱਡੇ ਪੱਧਰ ਤੇ ਇਕ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਦੇ ਡੀ.ਡੀ.ਓ ਦੀਪਕ ਕਾਲੀਆ ਨੇ ਕੀਤੀ। ਸਕੂਲ ਇੰਚਾਰਜ ਗੁਰਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਏ.ਐਸ.ਆਈ ਕੇਵਲ ਸਿੰਘ, ਇੰਚਾਰਜ, ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਬਹੁਤ ਵਧੀਆ ਤਰੀਕੇ ਨਾਲ ਜਾਗਰੂਕ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਡੋਪ ਟੈਸਟ ਕਰਵਾ ਕੇ ਕਿਸੇ ਵੀ ਵਿਅਕਤੀ ਦੇ ਸਰੀਰ ਦੇ ਵਿੱਚ ਨਸ਼ੇ ਦੀ ਮਾਤਰਾ ਦਾ ਪਤਾ ਕਰ ਸਕਦੇ ਹਾਂ। ਜੋ ਕਿ ਇੱਕ ਮਿੰਟ ਦਾ ਹੀ ਟੈਸਟ ਹੁੰਦਾ ਹੈ। ਉਹਨਾਂ ਨੇ ਅਸਲੀ ਜ਼ਿੰਦਗੀ ਚੋਂ ਉਦਾਹਰਨਾ ਦੇ ਕੇ ਬੱਚਿਆਂ ਨੂੰ ਸੜਕ ਨਿਯਮਾਂ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਗੌਰ ਨਾਲ ਸੁਣਿਆ।  ਉਸ ਤੋਂ ਬਾਅਦ ਮਿਸ਼ਨ ਤੰਦਰੁਸਤ ਦੀ ਨੋਡਲ ਇੰਚਾਰਜ ਨੀਲਮ ਰਾਣੀ ਅਤੇ ਉਹਨਾਂ ਦੇ ਵਿਦਿਆਰਥੀਆਂ ਵੱਲੋਂ ‘ਰੁੱਖ ਲਗਾਓ ਜੀਵਨ ਬਚਾਓ’ ਤੇ ਬਹੁਤ ਸੋਹਣੀ ਕੋਰੀਓਗਰਾਫੀ ਪੇਸ਼ ਕੀਤੀ ਗਈ। ਆਨੰਦ ਲੈਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਇਸ ਤੋਂ ਬਹੁਤ ਚੰਗਾ ਸਬਕ ਵੀ ਸਿੱਖਿਆ। ਕਿ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਕੇ ਧਰਤੀ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਹੈ। ਤੇ ਜੀਵਨ ਨੂੰ ਬਚਾਉਣਾ ਚਾਹੀਦਾ ਹੈ। ਨਾਲ ਹੀ ਮਿਸ਼ਨ ਤੰਦਰੁਸਤ ਵਿਸ਼ੇ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦਿਆਂ ਹੋਇਆ ਮੈਡਮ ਨੀਲਮ ਰਾਣੀ ਵੱਲੋਂ ਤਿਆਰ ਕਰਵਾਇਆ ਹੋਇਆ ਇੱਕ ਬਹੁਤ ਵਧੀਆ ਨੁੱਕੜ ਨਾਟਕ, ਨਵਜੋਤ ਕੌਰ ਤੇ ਟੀਮ ਵੱਲੋਂ ਪੇਸ਼ ਕੀਤਾ ਗਿਆ। ਡੀ.ਡੀ.ਓ ਦੀਪਕ ਕਾਲੀਆ, ਸਮੂਹ ਸਟਾਫ ਤੇ ਸਾਰੇ ਬੱਚਿਆਂ ਵੱਲੋਂ ਕੋਰੀਓਗਰਾਫੀ ਤੇ ਨਾਟਕ ਦੀ ਬਹੁਤ ਪ੍ਰਸੰਸਾ ਕੀਤੀ ਗਈ। ਉਸ ਤੋਂ ਬਾਅਦ ਵੱਖ ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਨਾਲ ਹੀ ਕੋਰੀਓ ਗ੍ਰਾਫੀ ਤੇ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਲਈ ਬਣਾਈ ਗਈ, ਖਾਸ ਰੰਗੋਲੀ ਦੇ ਨੇੜੇ ਖੜੇ, ਪਤਵੰਤੇ। (ਫੋਟੋ: ਡੈਸਕ) ਕੁਇਜ਼ ਮੁਕਾਬਲਿਆਂ ਦੀ ਵਿਜੇਤਾ ਮਾਲਵਾ, ਮਾਝਾ ਤੇ ਦੁਆਬਾ, ਤਿੰਨਾਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਦੀਪਕ ਕਾਲੀਆ, ਗੁਰਜੀਤ ਕੌਰ, ਸੀਨੀਅਰ ਲੈਕਚਰਾਰ ਕੁਲਜੀਤ ਸਿੰਘ ਤੇ ਸਮੂਹ ਸਟਾਫ ਵੱਲੋਂ ਬੱਚਿਆਂ ਲਈ ਮਿਸ਼ਨ ਤੰਦਰੁਸਤ ਲੋਗੋ, ਜੋ ਕਿ ਉਹਨਾਂ ਦੇ ਚਾਰੇ ਹਾਊਸ, ਮਾਈ ਭਾਗੋ ਹਾਊਸ, ਕਲਪਨਾ ਚਾਵਲਾ ਹਾਊਸ, ਲਕਸ਼ਮੀ ਬਾਈ ਹਾਊਸ, ਮਦਰ ਟਰੇਸਾ ਹਾਊਸ ਆਦਿ ਦੇ ਅਲਗ ਅਲਗ ਚਾਰ ਰੰਗਾਂ, ਲਾਲ, ਹਰਾ, ਸੰਤਰੀ ਤੇ ਪੀਲਾ ਬੈਚ ਸਾਰੇ ਬੱਚਿਆਂ ਨੂੰ ਵੰਡੇ ਗਏ। ਤਾਂ ਕਿ ਉਹ ਰੋਜ਼ ਇਹ ਬੈਚ ਨੂੰ ਲਗਾ ਕੇ ਮਿਸ਼ਨ ਤੰਦਰੁਸਤ ਪੰਜਾਬ ਬਣਾਉਣ ਦਾ ਸੁਨੇਹਾ ਘਰ ਘਰ ਤੱਕ ਪਹੁੰਚਾ ਸਕਣ। ਨਾਲ ਹੀ ਮਿਸ਼ਨ ਤੰਦਰੁਸਤ ਪੰਜਾਬ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਕੈਲੰਡਰ ਤੇ ਬੈਚ ਮੈਡਮ ਨੀਲਮ ਰਾਣੀ ਵੱਲੋਂ ਡਿਜ਼ਾਇਨ ਕੀਤਾ ਗਿਆ ਸੀ। ਡਾਇਰੈਕਟੋਰੇਟ ਵਾਤਾਵਰਨ ਤੇ ਜਲਵਾਯੂ ਤਬਦੀਲੀ ਚੰਡੀਗੜ੍ਹ ਵੱਲੋ ਮੈਡਮ ਦਾ ਇਹ ਉਪਰਾਲਾ ਬਹੁਤ ਪਸੰਦ ਕੀਤਾ ਗਿਆ।ਵਿਦਿਆਰਥੀਆਂ ਨੂੰ ਬੈਚ ਦੀ ਬਣਾਈ ਹੋਈ ਰੰਗੋਲੀ ਵਿਚੋਂ ਬੈਚ ਦਿੱਤੇ ਗਏ। ਮਿਸ਼ਨ ਤੰਦਰੁਸਤ ਪੰਜਾਬ ਦੇ ਉਦੇਸ਼ਾਂ ਦੀ ਬਣੀ ਹੋਈ ਰੰਗੋਲੀ ਵੀ ਬਹੁਤ ਹੀ ਮਨਭਾਵਨ ਸੀ। ਕਾਲੀਆ ਨੇ ਸਾਰੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਤੇ ਧਰਤੀ ਨੂੰ ਖੁਸ਼ਹਾਲ ਬਣਾਉਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਲਗਨ ਤੇ ਸਖਤ ਮਿਹਨਤ ਨਾਲ ਉਹ ਚੰਗੇ ਇਨਸਾਨ ਬਣਕੇ ਆਪਣੇ ਪਿੰਡ, ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ। ਸਕੂਲ ਇੰਚਾਰਜ ਗੁਰਜੀਤ ਕੌਰ ਵੱਲੋਂ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਵਿੱਚ ਚੰਗੇ ਗੁਣ ਅਪਣਾਉਣ ਦੀ ਪ੍ਰੇਰਨਾ ਦਿੱਤੀ ਗਈ। ਉਹਨਾਂ ਨੇ ਆਪਣੇ ਤੇ ਸਟਾਫ ਵੱਲੋਂ ਡੀ.ਡੀ.ਓ ਦੀਪਕ ਕਾਲੀਆ ਤੇ ਕੇਵਲ ਸਿੰਘ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਤੇ ਨਾਲ ਹੀ ਇਸ ਸਮਾਰੋਹ ਦੀ ਸ਼ਾਨ ਵਿੱਚ ਚਾਰ ਚੰਨ ਲਾਏ। ਉਸ ਤੋਂ ਬਾਅਦ ਦੀਪਕ ਕਾਲੀਆ ਨੂੰ ਸਕੂਲ ਇੰਚਾਰਜ ਤੇ ਸਮੂਹ ਸਟਾਫ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਟਰਾਫੀ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਨਾਲ ਹੀ ਉਹਨਾਂ ਦੇ ਨਾਲ ਆਏ ਹੋਏ ਮਹਿਮਾਨਾ ਨੂੰ ਵੀ ਬੂਟੇ ਦਿੱਤੇ ਗਏ। ਉਸ ਤੋਂ ਬਾਅਦ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਮਿਸ਼ਨ ਤੰਦਰੁਸਤ ਦੀ ਨੋਡਲ ਇੰਚਾਰਜ ਨੀਲਮ ਰਾਣੀ ਅਤੇ ਖੁਸ਼ਵਿੰਦਰ ਕੌਰ ਵੱਲੋਂ ਕੀਤੀ ਗਈ। ਜਿਸ ਦੇ ਵਿੱਚ ਪਿੰਡ ਵਾਸੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹੋਏ, ਮਿਸ਼ਨ ਤੰਦਰੁਸਤ ਪੰਜਾਬ ਦੇ ਛਪਵਾਏ ਹੋਏ ਕੈਲੰਡਰ ਵੀ ਵੰਡੇ ਗਏ ਤੇ ਪਿੰਡ ਵਾਸੀਆਂ ਨੂੰ ਪੰਜਾਬ ਨੂੰ ਸਿਹਤਮੰਦ ਤੇ ਤੰਦਰੁਸਤ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਇਹ ਸਾਰੇ ਪ੍ਰੋਗਰਾਮ ਨੂੰ ਨੇਪੜੇ ਚੜਾਉਣ ਵਿੱਚ ਪੂਰੇ ਸਟਾਫ ਦਾ ਭਰਪੂਰ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਪਲਕ ਗੁਪਤਾ ਨੇ ਬਾਖੂਬੀ ਨਿਵਾਈ। ਇਸ ਸਮੇਂ ਸਕੂਲ ਦੇ ਸੀਨੀਅਰ ਲੈਕਚਰਾਰ ਕੁਲਜੀਤ ਸਿੰਘ, ਨਵਜੀਤ ਕੌਰ, ਵਿਕਰਮਜੀਤ ਸਿੰਘ, ਜਤਿੰਦਰ ਪਾਲ ਸਿੰਘ, ਰੂਬੀ ਰਾਣੀ, ਮੇਜਰ ਸਿੰਘ, ਰਾਕੇਸ਼ ਪਰਾਸ਼ਰ, ਹਰਪ੍ਰੀਤ ਸਿੰਘ, ਮਨਦੀਪ ਮਹਿਤਾ, ਗੁਰਦੀਪ ਸਿੰਘ, ਸੁਨੀਤਾ ਰਾਣੀ, ਹਰਜੀਤ ਕੌਰ, ਲਖਵਿੰਦਰ ਕੌਰ, ਖੁਸ਼ਵਿੰਦਰ ਕੌਰ, ਮਨਦੀਪ ਕੌਰ, ਮੀਨਾ, ਸੁਨੈਨਾ, ਰੀਨਾ ਰਾਣੀ, ਰਮਨਦੀਪ ਕੌਰ, ਭੋਲਾ ਸਿੰਘ ਆਦਿ ਹਾਜਰ ਸਨ।

डी.एन मॉडल स्कूल का खेलोत्सव ‘उमंग’ ! विद्यार्थियों ने दिखाए जोहर !!

मोगा 13 फरवरी (मुनीश जिन्दल) विद्यार्थियों की शारीरिक और मानसिक सुदृढ़ता के लिए डी.एन मॉडल स्कूल में वीरवार को खेलोत्सव ‘उमंग’ का आयोजन किया गया। विभिन्न खेलों की हुई इस प्रतिस्पर्धा में कक्षा एक से लेकर 6वीं तक के विद्यार्थियों ने अपने जोहर दिखाए।इस कार्यक्रम की मुख्य मेहमान विधायक डॉ अमनदीप कौर अरोड़ा थी। जबकि एडीसी (जनरल) मैडम चारुमिता, भाजपा के जिला प्रधान डॉक्टर सीमांत गर्ग व कांग्रेस की मालविका सूद ने बतौर गेस्ट ऑफ ऑनर, शिरकत की। कार्यक्रम की शुरुआत विधायक डॉ अमरदीप कौर अरोड़ा ने ज्योति प्रज्वल्लित कर कराई। इस मौके पर उनके साथ स्कूल मैनेजमेंट के प्रधान तुषार गोयल, सदस्य अर्जुन कांसल, रोहित खुराना, स्कूल की प्रिंसिपल मैडम सोनिया सहित अन्य स्टाफ भी मौजूद था। जिसके बाद, रंगारंग कार्यकर्म के साथ खेलों का प्रारम्भ हुआ। सबसे पहले नन्हे बच्चों ने स्वागती गीत पेश किया। जिसके बाद राजस्थानी संस्कृति पर आधारित रंगारंग प्रोग्राम, मार्च पास्ट व उसके बाद राष्ट्रीय गीत के साथ इन खेलों का आगाज़ हुआ। इस मौके स्कूल के बैंड दस्ते ने, अपनी सुरीली धुन से उपस्थिति का मन मोह लिया। उसके बाद बड़े ही अनुशासनिक माहौल में खेलें शुरू हुई। जिनके तहत बाल-थ्रो, थ्री लैग रेस, बाधा दौड़, रस्साकशी, म्यूजिकल चेयर, रिले रेस आदि विभिन्न खेलों के माध्यम से विद्यार्थीयों ने अपन दम खम दिखाया।  ADC (G) मैडम चारूमिता, ज्योति प्रज्वल्लित करते हुए। (छाया: डैस्क) विधायक अमनदीप, विजेता छात्रों के साथ। (छाया: डैस्क) कार्यकर्म की मुख्य मेहमान, विधायक अमनदीप अरोड़ा ने अपने सम्बोधन में विद्यार्थियों को दिमाग की तंदरुस्ती सहित शारीरिक तंदरुस्ती का महत्व बताते हुए, विद्यार्थियों को इसी प्रकार भविष्य में भी खेलों में बढ़ चढ़कर भाग लेने के लिए प्रेरित किया। इसके साथ ही उन्होंने स्कूल प्रबंधन सहित प्रिंसिपल मैडम सोनिया को भविष्य में भी, इस तरह का कार्यक्रम आयोजित करते रहने की अपील की। मैनेजमेंट के अध्यक्ष तुषार गोयल ने अपने सम्बोधन में बच्चों को इन खेलों में भाग लेने के लिए उन्हें बधाई देते हुए विशवास दिलाया कि खेलों में स्कूल को और उंचाईओं पर ले जाने के लिए, मैनेजमेंट की और से जो भी बन पायेगा, वे उससे पीछे नहीं हटेंगे। यहां वर्णनयोग्य है कि, गत वर्ष, स्कूल के 10 छात्रों ने राष्ट्रीय स्तर पर तथा लगभग 150 छात्रों ने राजकीय स्तर पर विभिन्न प्रतियोगिताओं में अपनी जीत दर्ज की थी।  स्कूल की प्रिंसिपल मैडम सोनिया ने अपने सम्बोधन में जहां खेलों में बेहतरीन प्रदर्शन के लिए बच्चों को बधाई दी, वहीं उन्होंने विद्यार्थियों को भविष्य में भी इसी तरह अपने शहर, राज्य और देश का नाम रोशन करने के लिए प्रेरित किया। उन्होंने कहा कि यह दिन निश्चित रूप से ही, एक यादगार दिन बनकर डीएन मॉडल स्कूल के इतिहास में दर्ज रहेगा।  गैस्ट ऑफ़ ऑनर, मालविका सूद के साथ तस्वीर खिचवाते विजेता विद्यार्थी। (छाया: डैस्क) खेलोत्सव ‘उमंग’ के दौरान, स्कूल के विद्यार्थी। (छाया: डैस्क) इस मौके पर विजेता विद्यार्थी, जहां बड़े जोश में उत्साहित व प्रसन्नचित दिखाई दिए। वहीं, इस मौके पर पहुंचे अभिभावक भी स्कुल के इस खेलोत्स्व को लेकर खासे उत्साहित दिखाई दिए। इस मौके पर अभिभावकों की, अपने बच्चों की खेलों के प्रति लगन व रुचि देखकर, उनकी ख़ुशी देखते ही बनती थी। व अनेकों बार अभिभावक, अपने बच्चों के समर्थन में ‘हूटिंग’ करते भी नजर आए।  सौरभ बंसल, दीप बंसल, साहिल गोयल, साहिल कोचर, श्याम वर्मा, गोपाल मित्तल, विकास गुप्ता, अक्षित गोयल, मानव गोयल, अमित बंसल, श्वेत गुप्ता, नरेश भनोट सहित अन्य अनेक लोगों ने इन खेलों में पहुंचकर, विद्यार्थियों का होंसला बढ़ाया व उन्हें भविष्य के लिए शुभकामनाएं दी।यहां उल्लेखनीय है कि, विद्यार्थी पिछले कई दिनों से, इस खेलोत्सव की तयारी कर रहे थे। इन खेलों में विद्यार्थियों के बढ़िया प्रदर्शन का श्रेय मैडम रेनू बाला, मनीष कुमार, शिव व अर्जुन सिंह को जाता है। जिनके निर्देशन में ही विद्यार्थियों को बाल-थ्रो, थ्री लैग रेस, बाधा दौड़, रस्साकशी, म्यूजिकल चेयर, रिले रेस आदि खेलों के लिए प्रशिक्षित किया गया था। मीडिया से ये जानकारी मैडम कृतिका गर्ग व ज्योति सूद ने साझा की।

डीएन मॉडल स्कूल में होने वाले खेलोत्सव ‘उमंग’ की तैयारीयां युद्ध स्तर पर : तुषार !!

मोगा 11 फरवरी (मुनीश जिन्दल) ‘विद्यार्थी जीवन में शिक्षा के साथ साथ खेलों का भी महत्वपूर्ण योगदान होता है। खेल, मनुष्य को स्वस्थ रखने में अहम भूमिका निभाते हैं’। इन शब्दों का प्रगटावा डीएन मॉडल स्कूल मैनेजमेंट के प्रधान तुषार गोयल ने मंगलवार को “मोगा टुडे न्यूज़” की टीम से ख़ास बातचीत के दौरान प्रगट किए। तुषार ने कहा कि जीवन में खेलों के महत्व को ही ध्यान में रखते हुए डीएन मॉडल स्कूल में 13 फरवरी, दिन वीरवार को खेल उत्सव ‘उमंग’ मनाया जा रहा है। जिसकी तैयारीयां युद्ध स्तर पर चल रही हैं। उन्होंने कहा कि डी.एन मॉडल स्कूल ने हमेशा अपने विद्यार्थियों में खेल भावना का विकास करने की कोशिश की है। उन्होंने बताया कि इस खेल उत्सव में कक्षा 1 से लेकर कक्षा 6वीं तक के विद्यार्थी हिस्सा लेंगे। इस खेल उत्स्व के दौरान विभिन्न खेलों का आयोजन किया जा रहा है। जिनमें रिले दौड़, रस्साकशी, म्यूजिकल चेयर, थ्री लैग रेस, बॉल थ्रो आदि प्रमुख हैं। तुषार ने कहा कि, खेलों के इस आयोजन को लेकर जहां छात्र खासे उत्साहित हैं, वहीं अध्यापकों में भी खासा उत्साह है। जिसके चलते विद्यार्थी व अध्यापक कंधे से कन्धा मिलाकर इस खेल उत्सव को सफल बनाने में अपना दिन रात एक कर रहे हैं। उन्होंने बताया कि इस खेल उत्सव की शुरुआत, मार्च पास्ट व राष्ट्रीय गान के साथ होगी। छात्रों द्वारा विभिन्न रंगारंग कार्यक्रमों की प्रस्तुति के साथ खेलों का आगाज होगा। व विभिन्न खेलों में विभिन्न वर्ग के अव्वल आने वाले विद्यार्थियों को उचित इनाम दिए जाएंगे। इस मौके पर, स्कूल की प्रिंसीपल मैडम सोनिया व खेल विभाग के HOD कम कोआर्डिनेटर मनीष शर्मा भी मौजूद थी।

ਲੈਪਰੋਸੀ ਅਵੇਅਰਨੈਸ ਪ੍ਰੋਗਰਾਮ ! ਕੁਸ਼ਟ ਰੋਗ, ਇਲਾਜ ਯੋਗ : ਡਾ. ਜਸਪ੍ਰੀਤ !!

ਮੋਗਾ 10 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 13 ਫਰਵਰੀ ਤੱਕ ਲੈਪਰੇਸੀ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਸਿਵਲ ਸਰਜਨ ਡਾ. ਰਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਜਿਲੇ ਦੇ ਵੱਖ ਵੱਖ ਬਲਾਕਾਂ ਵਿਚ ਕੁਸ਼ਟ ਰੋਗ ਜਾਗਰੂਕਤਾ ਪਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਸਰਕਾਰੀ ਹਸਪਤਾਲ ਦੇ ਨਰਸਿੰਗ ਸਕੂਲ ਵਿਖੇ ਇਕ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਸਮੂਹ ਸਟਾਫ, ਸਰਕਾਰੀ ਨਰਸਿੰਗ ਸਕੂਲ ਦੀਆ ਵਿਦਿਆਰਥਣਾਂ ਸਮੇਤ ਜਿਲੇ ਤੋਂ ਇਲਾਵਾ ਪ੍ਰਿੰਸੀਪਲ ਸੀਮਾ ਬਗਈ, ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਜਸਜੀਤ ਕੌਰ, ਮੈਡਮ ਕਿਰਨ, ਮੈਡਮ ਸੁਗੜ ਕੌਰ, ਗੁਰਪ੍ਰੀਤ ਕੌਰ, ਹਰਦੀਪ ਸਿੰਘ ਮਾਸ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ। ਕੁਸ਼ਟ ਰੋਗ ਨਿਵਾਰਨ ਸੋਸਾਇਟੀ ਦੇ ਇੰਚਾਰਜ, ਨੋਡਲ ਅਫ਼ਸਰ ਚਮੜੀ ਰੋਗ ਮਾਹਿਰ ਡਾ: ਜਸਪ੍ਰੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਤ ਕੀਤਾ। ਇਸ ਮੌਕੇ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਕੋਹੜ ਰੋਗ ਕੋਈ ਬਿਮਾਰੀ ਨਹੀਂ ਹੈ। ਇਹ ਇਲਾਜਯੋਗ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਚਮੜੀ, ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਸਰੀਰ ਨੂੰ ਢੱਕਣ ਅਤੇ ਬਚਾਉਣ ਤੋਂ ਇਲਾਵਾ ਇਹ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ। ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਬਾਹਰੀ ਲਾਗਾਂ ਤੋਂ ਬਚਾਉਂਦਾ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਤੇ ਚਮੜੀ ਵਿਟਾਮਿਨ-ਡੀ ਦੇ ਸੰਸਲੇਸ਼ਣ ਵਿੱਚ ਮਦਦ ਕਰਦੀ ਹੈ। ਪਰ ਇਸ ਨਾਲ ਕਈ ਪਰੇਸ਼ਾਨੀਆਂ ਵੀ ਪੈਦਾ ਹੋ ਸਕਦੀਆਂ ਹਨ। ਹਰ ਤਬਦੀਲੀ, ਭਾਵੇਂ ਬਾਹਰੀ ਹੋਵੇ ਜਾਂ ਅੰਦਰੂਨੀ, ਚਮੜੀ ਤੇ ਸਿੱਧੀ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚੋਂ ਕੁਝ ਚਮੜੀ ਦੇ ਰੋਗ ਬਣ ਜਾਂਦੇ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਅਤੇ ਹਰੇਕ ਸਥਿਤੀ ਦਾ ਪ੍ਰਬੰਧਨ ਅਤੇ ਇਲਾਜ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਚਮੜੀ ਦੇ ਰੋਗਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੈਡੀਕਲ ਸਟੋਰਾਂ ਤੋਂ ਕੋਈ ਵੀ ਦਵਾਈ ਲੇ ਲੈਂਦੇ ਹਨ। ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ: ਜਸਪ੍ਰੀਤ  ਕੌਰ ਨੇ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਬਾਰੇ ਦੱਸਦਿਆਂ ਕਿਹਾ ਕਿ ਚਮੜੀ ਦੇ ਰੋਗ, ਲੱਛਣਾਂ ਅਤੇ ਤੀਬਰਤਾ ਵਿੱਚ ਵੱਖੋ ਵੱਖ ਹੁੰਦੇ ਹਨ। ਜਿੱਥੇ ਕੁਝ ਵਿਕਾਰ ਅਸਥਾਈ ਹੁੰਦੇ ਹਨ, ਕੁਝ ਗੰਭੀਰ ਹੁੰਦੇ ਹਨ। ਸਪੱਸ਼ਟ ਤੌਰ ਤੇ, ਉਹ ਵੱਖ ਵੱਖ ਕਾਰਨਾਂ ਕਰਕੇ ਵਾਪਰਦੇ ਹਨ। ਇਹਨਾਂ ਵਿੱਚੋਂ ਕੁਝ ਅਸਥਾਈ ਚਮੜੀ ਦੀਆਂ ਸਮੱਸਿਆਵਾਂ ਹਨ। ਇਸ ਸ਼੍ਰੇਣੀ ਵਿੱਚ ਆਉਣ ਵਾਲੇ ਚਮੜੀ ਦੇ ਰੋਗ ਅਸਥਾਈ ਪ੍ਰਤੀਕਰਮਾਂ/ ਲੱਛਣਾਂ ਦੇ ਨਾਲ ਕੁਦਰਤ ਵਿੱਚ ਹਲਕੇ ਹੁੰਦੇ ਹਨ। ਇਹ ਥੋੜ੍ਹੇ ਸਮੇਂ ਲਈ ਅਤੇ ਅਸਥਾਈ ਹੁੰਦੇ ਹਨ ਅਤੇ ਜਦੋਂ ਉਹਨਾਂ ਦੇ ਕਾਰਨ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਇਹ ਦੂਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਡਰਮੇਟਾਇਟਸ, ਪ੍ਰਿੰਕਲੀ ਗਰਮੀ, ਦਾਦ, ਖੁਰਕ, ਵਿਟਿਲਿਗੋ, ਮੁਹਾਸੇ, ਫੋੜੇ, ਡੈਂਡਰਫ, ਗੰਜਾਪਨ, ਫਟੀਆਂ ਅੱਡੀ, ਚੰਬਲ, ਚਮੜੀ ਦਾ ਰੰਗੀਨ ਹੋਣਾ ਆਦਿ ਸ਼ਾਮਲ ਹਨ। ਡਾ: ਜਸਪ੍ਰੀਤ ਨੇ ਦੱਸਿਆ ਕਿ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਅਜਿਹੀਆਂ ਸਥਿਤੀਆਂ ਹਨ, ਜੋ ਤੁਹਾਡੀ ਚਮੜੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਜਿਸਨੂੰ ਚਮੜੀ ਦੇ ਰੋਗ ਕਿਹਾ ਜਾਂਦਾ ਹੈ। ਇਹਨਾਂ ਬਿਮਾਰੀਆਂ ਕਾਰਨ ਧੱਫੜ, ਸੋਜ, ਖੁਜਲੀ ਅਤੇ ਚਮੜੀ ਦੇ ਹੋਰ ਬਦਲਾਅ ਹੋ ਸਕਦੇ ਹਨ। ਚਮੜੀ ਦੇ ਰੋਗਾਂ ਦੀਆਂ ਕੁਝ ਕਿਸਮਾਂ ਖ਼ਾਨਦਾਨੀ ਹੋ ਸਕਦੀਆਂ ਹਨ। ਬਾਕੀ ਵਿਅਕਤੀ ਦੀ ਜੀਵਨ ਸ਼ੈਲੀ ਕਾਰਨ ਹੋ ਸਕਦੀਆਂ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਜੋ ਵਿਅਕਤੀਆਂ ਤੇ ਨਿਰਭਰ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਡਾ: ਜਸਪ੍ਰੀਤ ਨੇ ਚਮੜੀ ਦੀਆਂ ਸਥਾਈ ਸਮੱਸਿਆਵਾਂ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਇਸ ਸ਼੍ਰੇਣੀ ਵਿੱਚ ਆਉਣ ਵਾਲੇ ਚਮੜੀ ਦੇ ਰੋਗ, ਭਿਆਨਕ ਬਿਮਾਰੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਹਾਲਾਂਕਿ ਇਸਦਾ ਕੋਈ ਸਥਾਈ ਇਲਾਜ ਨਹੀਂ ਹੈ, ਪਰ ਲੱਛਣਾਂ ਨੂੰ ਸਹੀ ਇਲਾਜ ਦੁਆਰਾ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਉਹ ਆਮ ਤੌਰ ਤੇ ਕਮਜ਼ੋਰ ਇਮਿਊਨ ਸਿਸਟਮ ਜਾਂ ਜੈਨੇਟਿਕਸ ਕਾਰਨ ਹੁੰਦੇ ਹਨ। ਇਸ ਮੌਕੇ ਤੇ ਗੁਰਪ੍ਰੀਤ ਕੌਰ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜ਼ਿਰ ਸਨ।

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਆਯੋਜਿਤ !!

ਮੋਗਾ, 29 ਜਨਵਰੀ (ਮੁਨੀਸ਼ ਜਿੰਦਲ) ਡੇਅਰੀ ਵਿਕਾਸ ਵਿਭਾਗ ਮੋਗਾ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਸੰਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਹਾਜ਼ਰ ਬੱਚਿਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਸੁਰਿੰਦਰ ਸਿੰਘ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ, ਪੰਜਾਬ ਦਾ ਡੇਅਰੀ ਕਿੱਤੇ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਮੈਡਮ ਦੇਵ ਸਿਮਰਨ ਕੌਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦਾ ਮਨੁੱਖੀ ਜੀਵਨ ਵਿੱਚ ਰੋਲ, ਬੱਚਿਆਂ ਨੂੰ ਹਰ ਰੋਜ਼ ਦੁੱਧ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਨਵਦੀਪ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕੈਂਪ ਵਿੱਚ ਸ਼ਾਮਿਲ ਸਿਖਿਆਰਥੀਆਂ ਨੂੰ ਦੁੱਧ ਦੀ ਬਣਤਰ ਬਾਰੇ, ਕੁਦਰਤੀ ਅਤੇ ਮਿਲਾਵਟੀ ਦੁੱਧ ਦੀ ਪਰਖ ਬਾਰੇ ਦੱਸਿਆ ਗਿਆ। ਇਸ ਕੈਂਪ ਵਿੱਚ ਸਕੂਲ ਦੇ ਸਿਖਿਆਰਥਆਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਨੂੰ ਮੈਡਮ ਦੇਵ ਸਿਮਰਨ ਕੌਰ ਅਤੇ ਨਵਦੀਪ ਸਿੰਘ, ਦੋਵੇਂ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਚੈਕ ਕੀਤਾ ਗਿਆ। ਦੁੱਧ ਦੇ ਕੁੱਲ 77 ਸੈਂਪਲਾਂ ਵਿੱਚੋਂ 68 ਸੈਂਪਲ ਮਿਆਰਾਂ ਅਨੁਸਾਰ ਅਤੇ 9 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ, ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਦੀ ਪੁਸ਼ਟੀ ਨਹੀਂ ਹੋਈ। ਡੇਅਰੀ ਵਿਕਾਸ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ, ਇਕ ਵਿਦਿਆਰਥੀ ਦਾ ਹੋਂਸਲਾ ਵਧਾਉਂਦੇ ਹੋਏ। ਕੈਂਪ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਵੱਲੋਂ ਇਸ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਨੂੰ ਵਿਭਾਗੀ ਮੋਮੈਂਟੋ ਦੇ ਕੇ ਸਨਮਾਨ ਚਿੰਨ ਦਿੱਤਾ ਗਿਆ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਮੈਡਮ ਦੇਵ ਸਿਮਰਨ ਕੌਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਨਿਭਾਈ ਗਈ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਵੱਲੋਂ ਦਫਤਰ ਡੇਅਰੀ ਵਿਕਾਸ ਵਿਭਾਗ ਮੋਗਾ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਬੱਚਿਆਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ।

ਜਦੋਂ ਗੁਰੂ ਨਾਨਕ ਕਾਲਜ ਪੁੱਜੀ, ਟਰੈਫਿਕ ਪੁਲਿਸ ਦੀ ਇਹ ਟੀਮ !!

ਮੋਗਾ 23 ਜਨਵਰੀ (ਮੁਨੀਸ਼ ਜਿੰਦਲ) SSP ਮੋਗਾ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਜੋਰਾ ਸਿੰਘ ਕਾਗੜਾ, ਡੀਐੱਸਪੀ ਟ੍ਰੈਫਿਕ ਦੀ ਰਹਿਨੁਮਾਈ ਹੇਠ ਵੀਰਵਾਰ ਨੂੰ ਟਰੈਫਿਕ ਪੁਲਿਸ ਮੋਗਾ ਦੀ ਟੀਮ ਸਥਾਨਕ ਗੁਰੂ ਨਾਨਕ ਕਾਲਜ ਪੁੱਜੀ। ਜਿੱਥੇ ਰਾਸ਼ਟਰੀ ਰੋਡ ਸੇਫਟੀ ਮਹੀਨੇ ਦੇ ਤਹਿਤ, ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ, ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ। ASI ਕੇਵਲ ਸਿੰਘ, ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ, ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ। ਇਸ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ, ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਮੋਬਾਇਲ ਨੰਬਰ 7527000165 ਪਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਾਰਿਆਂ ਨੂੰ ਫਰਿਸ਼ਤੇ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਮੋਗਾ, ਡਾਕਟਰ ਜਤਿੰਦਰ ਕੌਰ, ਸਰਬ ਵਿਕਾਸ ਮੌਂਗੀਆ, ਰਵਿੰਦਰ ਕੌਰ, ਸੁਖਵਿੰਦਰ ਕੌਰ, ਕਿਰਨਜੀਤ ਕੌਰ, ਅਨੁਪਮਾ ਸ਼ਰਮਾ ਅਤੇ ਮਨਜਿੰਦਰ ਕੌਰ ਅਧਿਆਪਕ ਆਦਿ ਹਾਜ਼ਰ ਸਨ।

GST विभाग का ‘मेरा बिल ऐप’ करें डाउनलोड व जीतें इनाम : ACST पूनम गर्ग !

मोगा 22 जनवरी (मुनीश जिन्दल) GST विभाग की ओर से शहर के 20 के करीब एनजीओ के साथ मीटिंग की गई। जीएसटी विभाग की ACST पूनम गर्ग की अध्यक्षता में हुई इस मीटिंग में उपस्थित विभिन्न NGO के सदस्यों को ‘मेरा बिल ऐप’ संबंधी विस्तार पूर्वक जानकारी दी गई। ACST पूनम गर्ग ने कहा कि कोई भी सामान खरीदते वक्त दुकानदार से बिल अवश्य लें। व उस बिल को पंजाब सरकार की ओर से जारी ‘मेरा बिल ऐप’, जो की एप्पल व एंड्रॉयड स्टोर दोनों पर उपलब्ध है, पर शेयर करें। ऐसा करने से आप किसी भी वक्त इनाम के भागीदार हो सकते हो। इसके साथ ही आपको ये जानकारी भी मिलेगी कि दूकानदार द्वारा आपको दिया गया बिल, वैध है या नहीं। विभाग के स्टेट टैक्स अधिकारी चमन सिंगला ने इस मौके पर मौजूद लोगों के फोन पर ‘मेरा बिल ऐप’ को डाउनलोड करवाया। ताकि शहरवासी अधिकाधिक संख्या में, राज्य सरकार की इस स्कीम का लाभ ले सकें। बैठक के बाद ACST पूनम गर्ग को सम्मानित करते विभिन्न एनजीओ के सदस्य। इस मीटिंग का आयोजन NGO कोऑर्डिनेटर एस.के. बांसल की ओर से किया गया था। इस मीटिंग में हैल्प इंडिया क्लब, लायंस क्लब, अग्रवाल वूमेन सैल, सोशल वैलफेयर क्लब, खालसा सेवा सोसाइटी, अनमोल योग सेवा समिति,  दरवेश एनिमल वैलफेयर सोसाइटी, श्री सालासर धाम चैरिटेबल ट्रस्ट, पिरामिल फाउंडेशन, खत्री सभा, अयोध्या धाम राम मंदिर कमेटी, सेंटर क्लब, सवेरा क्लब, सीनियर सिटीजन वेलफेयर सोसाइटी, नेचर पार्क सोसायटी दौलतपुरा आदि संस्थाओं के SK बांसल, भावना बांसल, दविंदर कुमार रिंपी, एडवोकेट विजय धीर, बलविंदर सिंह, ओम प्रकाश, राकेश सितारा, जसवंत सिंह, अमृतपाल सिंह, दीपक अरोड़ा, संगीता बांसल, नरेश बोहत, गुरलीन कौर, सुशील मिड्ढा,  प्रभजोत सिंह, नेहा, समिता, बलविंदर कौर आदि मौजूद थे।
error: Content is protected !!