ਵਿਸ਼ਵ ਹਾਈਪਰ ਟੈਂਸ਼ਨ ਦਿਵਸ ! ਜਾਣੋ ਬੀਪੀ ਦੇ ਮਰੀਜ, ਕਿਦਾਂ ਆਪਣਾ ਕਰ ਸਕਦੇ ਨੇ ਬਚਾਓ !!
ਮੋਗਾ 17 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਿਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਹੁਕਮਾਂ ਮੁਤਾਬਕ ਸ਼ਨੀਵਾਰ ਨੂੰ ਜਿਲਾ ਮੋਗਾ ਦੇ ਅੰਦਰ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਜਿਸ ਵਿੱਚ ਸਿਵਿਲ ਹਸਪਤਾਲ ਮੋਗੇ ਵਿੱਚ ਆਏ ਮਰੀਜ਼ਾਂ ਨੂੰ ਅਤੇ ਆਮ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਗਗਨਦੀਪ ਸਿੰਘ ਸਿੱਧੂ, ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰ ਟੈਂਸ਼ਨ ਦਿਵਸ ਮਨਾਇਆ ਜਾਂਦਾ ਹੈ, ਇਸ ਵਿੱਚ ਐਨਪੀ ਐਨਸੀਡੀ ਪ੍ਰੋਗਰਾਮ ਰਾਹੀਂ ਸਿਹਤ ਵਿਭਾਗ ਵੱਲੋਂ 17 ਮਈ ਤੋਂ 17 ਜੂਨ ਤੱਕ ਵੱਖ ਵੱਖ ਜਾਗਰੂਕਤਾ ਵਿਧੀਆਂ ਤੋਂ ਜਾਂਚ ਕੈਂਪਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਤਾਂ ਜੋ ਗੈਰ ਸੰਚਾਰੀ ਤੇ ਰੋਗਾਂ ਦਾ ਛੇਤੀ ਤੋਂ ਛੇਤੀ ਕਾਰਗਰ ਇਲਾਜ ਸੰਭਵ ਹੋ ਸਕੇ। ਇਸ ਮੌਕੇ ਤੇ SMO ਡਾਕਟਰ ਗਗਨਦੀਪ ਸਿੰਘ ਸਿੱਧੂ ਅਤੇ ਐਮ.ਡੀ ਮੈਡੀਸਨ, ਡਾਕਟਰ ਗੁਰਜਨ ਕੌਰ ਨੇ ਮੀਡਿਆ ਦੇ ਰੂਬਰੂ ਹੋਕੇ ਲੋਕਾਂ ਨੂੰ ਜਰੂਰੀ ਸੁਨੇਹਾ ਵੀ ਦਿੱਤਾ। DR. GAGANDEEP SINGH SIDHU DR. GURJAN KAUR