logo

Education

DC ਸਾਗਰ ਸੇਤੀਆਂ ਨੇ ਖੇਤਾਂ ’ਚ ਖੁਦ ਟੈ੍ਰਕਟਰ ਚਲਾ ਕੇ ਕਿਸਾਨਾਂ ਨੂੰ ਦਿੱਤਾ ਜਰੂਰੀ ਸੁਨੇਹਾ !!

ਮੋਗਾ, 24 ਮਈ, (ਮੁਨੀਸ਼ ਜਿੰਦਲ) ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉਥੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਤੋਂ ਪਹਿਲਾ ਖੁਦ ਪਿੰਡ ਬੁੱਧ ਸਿੰਘ ਵਾਲਾ ਦੇ ਕਿਸਾਨ ਨਾਰੰਗ ਸਿੰਘ ਦੇ ਖੇਤ ਵਿੱਚ ਟੈ੍ਰਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਤੋਂ ਬਾਅਦ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਕਿਸਾਨਾਂ ਨੂੰ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਘੱਟੋ ਸਮੇਂ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਬੀਜਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1500 ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਨਾਲ ਸਿੱਧਾ ਰਾਬਤਾ ਰਹੇਗਾ ਅਤੇ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਖੇਤੀਬਾੜੀ ਵਿਭਾਗ ਪਹਿਲ ਦੇ ਆਧਾਰ ਤੇ ਹਲ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਰਵਾਇਤੀ ਫਸਲਾਂ ਵੱਲ ਮੁੜਨਾ ਪਵੇਗਾ ਕਿਉਂਕਿ ਰਵਾਇਤੀ ਫਸਲਾਂ ਤੋਂ ਵਗੈਰ ਸਾਡਾ ਗੁਜ਼ਾਰਾ ਸੰਭਵ ਨਹੀ ਹੈ। DC ਸਾਗਰ ਤੇ ਹੋਰ ਪਤਵੰਤੇ, ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ। ਉਨ੍ਹਾਂ ਆਸ ਪ੍ਰਗਟਾਈ ਕਿ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਜਾਵੇਗੀ, ਉਥੇ ਰਵਾਇਤੀ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਅਦਿ ਬੀਜਣ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਇਸ ਸਾਲ 190 ਏਕੜ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਫਸਲਾਂ ਦਾ ਮੰਡੀਕਰਨ ਵੀ ਬਿਹਤਰ ਤਰੀਕੇ ਨਾਲ ਹੋਵੇਗਾ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਜਿਹੜੇ ਖੇਤਾਂ ਦੇ ਵਿੱਚ ਪਾਈਪਾਂ ਜਾਂ ਖਾਲੇ ਬਣਾਉਣ ਵਾਲੇ ਹਨ, ਉਹ ਵੀ ਨਰੇਗਾ ਜ਼ਰੀਏ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਹਰ ਬਲਾਕ ਵਿੱਚ ਤਾਇਨਾਤ ਹਨ, ਜੋ ਕਿਸਾਨਾਂ ਤੱਕ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਰਵਾਇਤੀ ਫਸਲਾਂ ਬੀਜਣ ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਕਿਸਾਨ ਭਰਾ ਵੀ ਇਹਨਾਂ ਕੈਂਪਾਂ ਤੋਂ ਜਾਗਰੂਕ ਹੋ ਕੇ ਹੁਣ ਝੋਨੇ ਦੀ ਸਿੱਧੀ ਬਜਾਈ ਅਤੇ ਨਰਮੇ ਵਰਗੀਆਂ ਫਸਲਾਂ ਨੂੰ ਮੁੜ ਤੋਂ ਖੇਤਾਂ ਵਿੱਚ ਬੀਜਣ ਲਈ ਤਿਆਰ ਹੋਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਮੋਗਾ ਵਿੱਚ ਨਰਮੇ ਅਤੇ ਕਪਾਹ ਦੀ ਖੇਤੀ ਦਾ ਰਕਬਾ ਵੱਡੇ ਪੱਧਰ ਤੇ ਵਧੇਗਾ। ਉਹਨਾਂ ਪੈਸਟੀਸਾਈਡ ਦਵਾਈ ਵਿਕਰੇਤਾਵਾਂ ਨੂੰ ਵੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨ ਤੇ, ਦੋ ਨੰਬਰ ਦੀ ਦਵਾਈ ਮਿਲਦੀ ਹੈ ਜਾਂ ਕਿਸੇ ਵੀ ਦੁਕਾਨਦਾਰ ਦੀ ਦਵਾਈ ਨਾਲ ਕਿਸੇ ਕਿਸਾਨ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ, ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਜੈਲਦਾਰ ਅਤੇ ਨਾਰੰਗ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉੱਥੇ ਉਹ ਹਰ ਸਾਲ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਖਪਤ ਕਰਕੇ ਫਸਲਾਂ ਬੀਜਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਤੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਉਹ ਆਪ ਖੁਦ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ ਤੇ ਕਰ ਰਹੇ ਹਨ, ਉੱਥੇ ਉਹ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਹੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸਾਨ ਭਰਾ ਝੋਨੇ ਦੀ ਸਿੱਧੀ ਬਿਜਾਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਦੇ ਖੇਤਾਂ ਵਿੱਚ ਆਪਣੀਆਂ ਮਸ਼ੀਨਾਂ ਨਾਲ ਮੁਫਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਆਉਣਗੇ। ਉਹਨਾਂ ਕਿਹਾ ਕਿ ਸਿੱਧੀ ਬਜਾਈ ਕਰਵਾਉਣ ਦਾ ਮਕਸਦ ਦਿਨੋ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣਾ ਹੈ।ਇਸ ਮੌਕੇ ਤੇ ਸਤਵੀਰ ਸਿੰਘ ਖੋਸਾ (ਏਟੀਐਮ) ਤੂੰਬੜਭੰਨ, ਗਨੇਸ ਕੁਮਾਰ ਚੜਿੱਕ, ਜਸਵਿੰਦਰ ਸਿੰਘ ਜੈਲਦਾਰ ਕਿਸਾਨ, ਭੋਲਾ ਸਿੰਘ ਸਰਪੰਚ ਸਿੰਘ ਕਿਸਾਨ, ਮਨਦੀਪ ਸਿੰਘ, ਹਰਬੰਸ ਰਣਜੀਤ ਸਿੰਘ, ਸਰਪੰਚ ਖੁਸ਼ਦੀਪ ਸਿੰਘ, ਜਗਰੂਪ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ, ਬਲਜੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਤੇ NDRF ਵੱਲੋਂ, ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ !!

ਮੋਗਾ, 21 ਮਈ, (ਮੁਨੀਸ਼ ਜਿੰਦਲ) ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਮੋਗਾ (ਡੀ.ਡੀ.ਐਮ.ਏ.) ਵੱਲੋਂ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਆਫਤ ਪ੍ਰਬੰਧਨ ਦੇ ਨੋਡਲ ਅਫ਼ਸਰਾਂ ਅਤੇ ਮੋਗਾ ਦੇ ਸਮੂਹ ਵਿਭਾਗਾਂ ਦੇ ਸਟਾਫ਼ ਨਾਲ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਬਠਿੰਡ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ ਚਾਰੂਮਿਤਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਲਗਭਗ 100 ਭਾਗੀਦਾਰਾਂ ਨੇ ਭਾਗ ਲਿਆ।  ਟ੍ਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਭਾਗੀਦਾਰਾਂ ਨੂੰ ਕੁਦਰਤੀ ਆਫ਼ਤਾਂ ਦੇ ਜੋਖਮ ਨੂੰ ਘਟਾਉਣ ਅਤੇ ਜੀਵਨ ਵਿੱਚ ਸੁਰੱਖਿਅਤ ਅਭਿਆਸਾਂ ਨੂੰ ਅਪਣਾਉਣ ਲਈ ਸਾਰੇ ਰੋਕਥਾਮ ਉਪਾਵਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਧਰਮਕੋਟ ਵਿਖੇ ਪਿਛਲੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦਾ ਤਜਰਬਾ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਇਹਨਾਂ ਅਭਿਆਸਾਂ ਦੀ ਮੱਦਦ ਨਾਲ ਅਸੀਂ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਹੁਤ ਹੱਦ ਤੱਕ ਘਟਾ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਸਹੀ ਯੋਜਨਾਬੰਦੀ ਰਾਹੀਂ ਨੁਕਸਾਨ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕਦੇ ਹਾਂ। ਪ੍ਰੋਗਰਾਮ ਦਾ ਮੁੱਖ ਟੀਚਾ ਸਟਾਫ ਅਤੇ ਭਾਈਚਾਰੇ ਨੂੰ ਭੂਚਾਲ, ਅੱਗ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ, ਬਾਰੇ ਸਿੱਖਿਅਤ ਕਰਨਾ ਸੀ। ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ, ਚਾਰੂਮਿਤਾ ਪ੍ਰਧਾਨਗੀ ਕਰਦੇ ਹੋਏ। ਇੰਸਪੈਕਟਰ ਐਨ.ਡੀ.ਆਰ.ਐਫ. ਅਸ਼ੋਕ ਚੌਧਰੀ ਨੇ ਅਜਿਹੇ ਸਮਾਗਮਾਂ ਦੌਰਾਨ ਜਨਤਾ ਲਈ ਸੁਰੱਖਿਆ ਸੁਝਾਅ ਅਤੇ ਸਾਵਧਾਨੀਆਂ ਸਾਂਝੀਆਂ ਕੀਤੀਆਂ। ਟੀਮ ਵੱਲੋਂ ਸੀ.ਪੀ.ਆਰ. ਅਤੇ ਡ੍ਰੌਪ ਕਵਰ ਐਂਡ ਹੋਲਡ ਡ੍ਰਿਲ ‘ਤੇ ਪ੍ਰਦਰਸ਼ਨੀ ਦਿਖਾਈ ਗਈ। ਉਨ੍ਹਾਂ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਵਾਧੂ ਅਤੇ ਲਘੂ ਪਦਾਰਥਾਂ ਨਾਲ ਕਿਵੇਂ ਸੇਫਟੀ ਯੰਤਰ ਬਣਾਏ ਜਾ ਸਕਦੇ ਹਨ, ਬਾਰੇ ਵੀ ਦੱਸਿਆ। ਇਸ ਸੈਸ਼ਨ ਨੂੰ ਸਾਰਿਆਂ ਨੇ ਬੜੀ ਦਿਲਚਸਪੀ ਨਾਲ ਦੇਖਿਆ। ਇਸ ਤੋਂ ਇਲਾਵਾ, ਸੈਸ਼ਨ ਵਿੱਚ ਸੜਕ ‘ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਅਤ ਵਿਵਹਾਰ ਦਾ ਅਭਿਆਸ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਕੁੱਲ ਮਿਲਾ ਕੇ, ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਹਰ ਕੋਈ ਜਾਣਦਾ ਹੋਵੇ ਕਿ ਕਿਸੇ ਵੀ ਆਫ਼ਤ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਹ ਸਿਖਲਾਈ/ ਜਾਗਰੂਕਤਾ ਪ੍ਰੋਗਰਾਮ ਐਫ.ਏ.ਐਮ.ਈ.ਐਕਸ (ਫੇਰੀਆ ਏਰੋਸਪੇਸ਼ੀਅਲ ਮੈਕਸੀਕਾਨਾ) ਗਤੀਵਿਧੀ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਜੋ ਕਿ 19 ਮਈ ਤੋਂ ਚੱਲ ਰਿਹਾ ਹੈ ਅਤੇ ਇਸ ਤਹਿਤ ਗਤੀਵਿਧੀਆਂ 31 ਮਈ ਤੱਕ ਚੱਲਣਗੀਆਂ। ਰਾਸ਼ਟਰੀ ਸਕੂਲ ਸੁਰੱਖਿਆ ਅਤੇ ਸੀ.ਏ.ਪੀ. ਪ੍ਰੋਗਰਾਮ ਡੀ.ਡੀ.ਐਮ.ਏ. ਮੋਗਾ ਵੱਲੋਂ ਐਨ.ਡੀ.ਆਰ.ਐਫ. ਬਠਿੰਡਾ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ ਅਧੀਨ ਮੋਗਾ ਦੇ ਲਗਭਗ 25 ਵੱਖ ਵੱਖ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਰਾਮ ਚੰਦਰ, ਸਲਾਹਕਾਰ ਆਫ਼ਤ ਪ੍ਰਬੰਧਨ, ਡੀ.ਡੀ.ਐਮ.ਏ, ਦਾ ਵਿਸ਼ੇਸ਼ ਸਹਿਯੋਗ ਰਿਹਾ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

NGO की डाकखाना अधिकारियों के साथ बैठक ! जरूरी जानकारी की हासिल : एस.के. बांसल !!

मोगा 18 मई, (मुनीश जिन्दल) शहर की एन.जी.ओ. का एक वफद एस.के. बांसल की अगुवाई में मुख्य डाकघर पहुंचा व वहां के पोस्ट मास्टर पुरुषोत्तम मित्तल सहित अन्य स्टाफ से एक बैठक कर डाकखाने की स्कीमों बारे जानकारी प्राप्त की। पोस्ट मास्टर मित्तल ने बताया कि डाकखाने में बुजुर्गों से लेकर बच्चों तक विभिन्न स्कीमें चलती हैं, जिसमें सीनियर सिटीजन सेविंग स्कीम, सुकन्या स्मृद्धि स्कीम, पोस्टल लाइफ इंशोरेंस, एम.आई.एस., एन.एस.ई, के.वी.पी, आर.डी. आदि स्कीमों के साथ साथ बैंकिंग सेवा, विदेशों में पार्सल सेवा आदि मुहैया करवाए जाते हैं। उन्होने कहा कि डाकखाने में सेवा खाते पर भी बैंकों से अधिक ब्याज मिलता है। यहां बने पासपोर्ट दफ्तर में आवेदन करने पर लगभग एक दो दिनों में ही फोटो व अन्य कागजात पूरे किए जाते हैं। इस मौके पर डाकघर के पुब्लिक रिलेशन इंस्पैक्टर सरबजीत मैंगी, सहायक करणवीर शर्मा, एस.के.बांसल, अनमोल शर्मा, अमृत शर्मा, मनमोहन कौर, ओ.पी. कुमार, मनमोहन बिंद्रा, संजीव नरूला, टी.पी.एस., सोनू सचदेवा आदि मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਿਸ਼ਵ ਹਾਈਪਰ ਟੈਂਸ਼ਨ ਦਿਵਸ ! ਜਾਣੋ ਬੀਪੀ ਦੇ ਮਰੀਜ, ਕਿਦਾਂ ਆਪਣਾ ਕਰ ਸਕਦੇ ਨੇ ਬਚਾਓ !!

ਮੋਗਾ 17 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਿਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਹੁਕਮਾਂ ਮੁਤਾਬਕ ਸ਼ਨੀਵਾਰ ਨੂੰ ਜਿਲਾ ਮੋਗਾ ਦੇ ਅੰਦਰ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਜਿਸ ਵਿੱਚ ਸਿਵਿਲ ਹਸਪਤਾਲ ਮੋਗੇ ਵਿੱਚ ਆਏ ਮਰੀਜ਼ਾਂ ਨੂੰ ਅਤੇ ਆਮ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਗਗਨਦੀਪ ਸਿੰਘ ਸਿੱਧੂ, ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰ ਟੈਂਸ਼ਨ ਦਿਵਸ ਮਨਾਇਆ ਜਾਂਦਾ ਹੈ, ਇਸ ਵਿੱਚ ਐਨਪੀ ਐਨਸੀਡੀ ਪ੍ਰੋਗਰਾਮ ਰਾਹੀਂ ਸਿਹਤ ਵਿਭਾਗ ਵੱਲੋਂ 17 ਮਈ ਤੋਂ 17 ਜੂਨ ਤੱਕ ਵੱਖ ਵੱਖ ਜਾਗਰੂਕਤਾ ਵਿਧੀਆਂ ਤੋਂ ਜਾਂਚ ਕੈਂਪਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਤਾਂ ਜੋ ਗੈਰ ਸੰਚਾਰੀ ਤੇ ਰੋਗਾਂ ਦਾ ਛੇਤੀ ਤੋਂ ਛੇਤੀ ਕਾਰਗਰ ਇਲਾਜ ਸੰਭਵ ਹੋ ਸਕੇ।  ਇਸ ਮੌਕੇ ਤੇ SMO ਡਾਕਟਰ ਗਗਨਦੀਪ ਸਿੰਘ ਸਿੱਧੂ ਅਤੇ ਐਮ.ਡੀ ਮੈਡੀਸਨ, ਡਾਕਟਰ ਗੁਰਜਨ ਕੌਰ ਨੇ ਮੀਡਿਆ ਦੇ ਰੂਬਰੂ ਹੋਕੇ ਲੋਕਾਂ ਨੂੰ ਜਰੂਰੀ ਸੁਨੇਹਾ ਵੀ ਦਿੱਤਾ। DR. GAGANDEEP SINGH SIDHU DR. GURJAN KAUR Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘द विंटेज क्रिकेट क्लब’ का गठन ! जिले में खेल संस्कृति को मिलेगी मजबूती : नवीन सिंगला !!

मोगा 14 मई, (मुनीश जिन्दल) समाज सेवी नवीन सिंगला की सरपरस्ती में ‘द विंटेज क्रिकेट क्लब’ का गठन किया गया है।  मीडिया से बातचीत के दौरान नवीन सिंगला ने बताया कि क्लब के सदस्य प्रतेक रविवार को क्रिकेट खेलेंगे। इससे खिलाड़ियों की जहां सेहत बेहतर बनी रहेगी, वहीं टीम के सदस्यों को आनंद की अनुभूति भी होगी। उन्होंने आगे कहा कि भविष्य में मोगा में बड़े स्तर पर क्रिकेट टूर्नामेंट्स आयोजित किए जाएंगे, जिससे खिलाड़ियों को एक बेहतरीन मंच मिलेगा और जिले में खेल संस्कृति को मजबूती मिलेगी। नवीन ने बताया कि सुमित पुजाना इस क्लब के फाउंडर, प्रीतम कंडा, चेयरमैन और कमलदीप उप्पल, उप चेयरमैन हैं, जबकि नरेश नरूला को प्रधान, सुमित पुजाना को उप प्रधान, देवी लाल को सचिव, सतनाम सिंह धुन्ना को  जॉइंट सचिव, राकेश कुमार वर्मा को खजांची, आशु ब्लोनिया को सह खजांची, गगन गुलाटी को मीडिया प्रभारी, रोमित गाबा व दीपक अरोड़ा को संयुक्त रूप से सलाहकार की जिम्मेवारी सौंपी गई है। नवीन ने आश्वासन दिया कि वे क्लब के साथ तन, मन और धन से जुड़े रहेंगे और हर संभव सहयोग प्रदान करेंगे ताकि यह क्लब जिले में ही नहीं, बल्कि प्रदेश स्तर पर भी अपनी एक नई पहचान बना सके। इस नई शुरुआत पर सभी सदस्यों में उत्साह की लहर थी, और यह उम्मीद की जा रही है कि ‘द विंटेज क्रिकेट क्लब’ आने वाले समय में एक प्रेरणादायक संस्था के रूप में उभरेगी।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਸਮਾਗਮ ! ਲਾਲੀ ਦੀ ਪੁਸਤਕ ‘ਵਾਵਰੋਲਿਆਂ’ ਦਾ ਲੋਕ ਅਰਪਣ : ਡਾ. ਸਰਬਜੀਤ !!

ਮੋਗਾ 13 ਮਈ (ਮੁਨੀਸ਼ ਜਿੰਦਲ) ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਵੱਲੋਂ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਸਮਾਗਮ, ਮਾਰਕੀਟ ਕਮੇਟੀ ਧਰਮਕੋਟ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਵੱਜੋਂ ਅਤੇ ਲੇਖਕ ਗੁਰਬਿੰਦਰ ਕੌਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਭਾ ਦੇ ਸਲਾਹਕਾਰ ਗੁਰਦੀਪ ਸਿੰਘ ਚੀਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਸਮਾਗਮ ਨੂੰ ਸ਼ੁਰੂ ਤੋਂ ਲੈਕੇ ਆਖੀਰ ਤੱਕ ਬੁਲੰਦੀਆਂ ਉੱਤੇ ਰੱਖਿਆ। ਸਭਾ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਬੌਡੇ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਨੂੰ ਵਿਸਥਾਰਪੂਰਵਕ ਬਿਆਨ ਕੀਤਾ ਅਤੇ ਸਰੋਤਿਆਂ ਨੂੰ ਮਜ਼ਦੂਰਾਂ ਦੇ ਉਥਾਨ ਦੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ। ਗੁਰਬਿੰਦਰ ਕੌਰ ਗਿੱਲ ਨੇ ਮਾਂ ਦਿਵਸ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਕਵਿਤਾ ਰਾਹੀਂ ਮਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਵਿਸਥਾਰਪੂਰਵਕ ਬਿਆਨ ਕੀਤਾ। ਉੱਘੇ ਗਾਇਕ, ਕਾਕਾ ਨੂਰ ਅਤੇ ਗੁਰਕਮਲ ਸਿੰਘ ਨੇ ਮਜ਼ਦੂਰ ਦਿਵਸ ਅਤੇ ਮਾਂ ਦੀ ਮਮਤਾ ਦੇ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਵੱਲੋਂ ਉੱਘੇ ਅਤੇ ਨਾਮਵਰ ਲੇਖਕ ਲਾਲੀ ਕਰਤਾਰਪੁਰੀ ਦੀ ਪਲੇਠੀ ਕਾਵਿ ਪੁਸਤਕ ਵਾਵਰੋਲਿਆਂ ਦੇ ਦਰਮਿਆਨ ਦਾ ਲੋਕ ਅਰਪਣ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਪਾਠਕਾਂ ਵਾਸਤੇ ਬਹੁਮੁੱਲਾ ਖਜ਼ਾਨਾ ਸਾਬਤ ਹੋਵੇਗੀ। ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਵਾਵਰੋਲਿਆਂ ਦੇ ਦਰਮਿਆਨ ਪੁਸਤਕ ਦਾ ਪਰਚਾ ਪੜ੍ਹਿਆ ਅਤੇ ਦੱਸਿਆ ਕਿ ਕਿਤਾਬ ਵਿੱਚ ਹਰ ਪ੍ਰਕਾਰ ਦੇ ਸੰਜੀਦਾ ਪਾਠਕਾਂ ਵਾਸਤੇ ਬਹੁਤ ਕੁੱਝ ਸਿੱਖਣ ਦੀ ਵੰਨਗੀ ਹੈ। ਪੁਸਤਕ ‘ਵਾਵਰੋਲਿਆਂ” ਦਾ ਲੋਕ ਅਰਪਣ ਕਰਦੇ ਡਾ. ਸਰਬਜੀਤ ‘ਤੇ ਹੋਰ ਪਤਵੰਤੇ। ‘ਤੂੰ ਲੱਭੀਂ ਐਸਾ ਵਰ ਅੰਮੀਏ’ ਕਵਿਤਾ ਵਿੱਚ ਧੀ ਆਪਣੀ ਮਾਂ ਕੋਲੋਂ ਸਹੁਰੇ ਘਰ ਦੇ ਸਲੀਕੇ ਭਰਪੂਰ ਵਤੀਰੇ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲੇ ਵਰ ਦੀ ਮੰਗ ਕਰਦੀ ਹੈ। ‘ਬੱਲੇ ਓ ਕਿਸਾਨਾਂ’ ਕਵਿਤਾ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਚੜ੍ਹਦੀ ਕਲਾ ਦਾ ਰੰਗ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਲਾਲੀ ਕਰਤਾਰਪੁਰੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸ਼ਖ਼ਸੀਅਤ, ਭਗਤ ਧੰਨਾ ਜੱਟ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਵੀ ਬਾਖੂਬੀ ਕਲਮਬੱਧ ਕੀਤਾ ਹੈ। ਕਿਤਾਬ ਵਿੱਚ ਕੁੱਲ 188 ਕਵਿਤਾਵਾਂ ਹਨ, ਜੋ ਕਿ ਹਰ ਇੱਕ ਵਿਸ਼ੇ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਹਨ। ਵੱਖ ਵੱਖ ਕਿਸਮਾਂ ਦੀਆਂ ਕਵਿਤਾਵਾਂ, ਹਰ ਉਮਰ ਅਤੇ ਹਰ ਸੁਭਾਅ ਦੇ ਪਾਠਕਾਂ ਦੀ ਜ਼ਰੂਰਤ ਪੂਰੀ ਕਰਨ ਦੇ ਕਾਬਲ ਹਨ।  ਇਸ ਮੌਕੇ ਸਭਾ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਲੇਖਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਉੱਭਰਦੇ ਸ਼ਾਇਰ ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਨਵਦੀਪ ਸ਼ਰਮਾ, ਗੁਰਮੁੱਖ ਸਿੰਘ, ਹਰਦਿਆਲ ਸਿੰਘ, ਜੱਸੂ ਬੁੱਟਰ, ਕਰਮਜੀਤ ਸਿੰਘ ਅਤੇ ਸੁੰਦਰ ਸਿੰਘ ਵੀ ਹਾਜ਼ਰ ਰਹੇ। ਧਰਮਕੋਟ ਇਲਾਕੇ ਦੇ ਸਾਰੇ ਪੱਤਰਕਾਰਾਂ ਨੇ ਕਾਵਿ ਪੁਸਤਕ ਦੇ ਲੋਕ ਅਰਪਣ ਦੀ ਫੋਟੋਗ੍ਰਾਫੀ ਅਤੇ ਵੀਡੀਓਗਰਾਫੀ ਕਰਦੇ ਹੋਏ, ਲਾਲੀ ਕਰਤਾਰਪੁਰੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डी.एन. मॉडल का रेहान वधवा 98.6% अंक हासिल कर, जिले में प्रथम : सोनीया !!

मोगा 13 मई, (मुनीश जिन्दल) एक लम्बे इन्तजार के बाद मंगलवार को आखिरकार सीबीएसई बोर्ड द्वारा 10वीं व 12वीं कक्षाओं के नतीजे घोषित कर दिए गए। जिसमें हर साल की तरह, इस साल भी डीएन मॉडल सीनियर सेकेंडरी स्कूल के छात्रों ने शानदार प्रदर्शन किया व कॉमर्स स्ट्रीम में रेहान वधवा ने 98.6 % अंक हासिल कर, जिले में प्रथम स्थान प्राप्त किया। मीडिया कर्मियों से ये जानकारी स्कूल प्रबंधन कमेटी के सदस्य नरिंदर सूद व प्रिंसिपल मैडम सोनीया ने साझा की। आपको यहां बता दें कि इस वर्ष स्कूल के कुल 234 विद्यार्थियों ने 12वीं कक्षा की परीक्षाएं दी थी। जिसमें से साइंस स्ट्रीम में 99 और कॉमर्स स्ट्रीम में 135 छात्रों ने ये परीक्षा दी थी l जिनमें से साइंस में 10 और कॉमर्स में 18 विद्यार्थियों ने 90% से ऊपर अंक हासिल कर स्कूल का नाम रोशन किया है। कॉमर्स स्ट्रीम में रेहान वधवा ने 98.6 % अंक हासिल कर, न सिर्फ स्कूल में, बल्कि जिला स्तर पर भी प्रथम स्थान प्राप्त किया। सेजल ने 97% अंक लेकर दूसरा जबकि अलीशा ने 96.4% अंक लेकर तीसरा स्थान अर्जित किया। इसी प्रकार साइंस स्ट्रीम में 96.4% अंक लेकर विश्व गोयल प्रथम, 93.8% अंक लेकर विदिश बंसल द्वितीय व 92.4% अंक लेकर रुद्रेक्ष, तृतीय स्थान पर रहा। उल्लेखनीय है कि बिज़नेस स्टडी, पंजाबी, फाइन आर्ट्स, एआई में छात्रों ने 100 में से 100 अंक अर्जित किए हैं। इसके साथ ही विद्यार्थियों ने अंग्रेजी में 98, फिजिक्स में 95, केमिस्ट्री में 99, बायोलॉजी में 97, गणित में 95, एकाउंट्स में 99, इकोनॉमिक्स में 99, होम साइंस में 99, पीएचई में 99 तक अंक लेकर छात्रों ने शानदार प्रदर्शन किया है।  इस मौके पर स्कूल की प्रिंसिपल मैडम सोनिया ने अपने स्टाफ सहित, इन नतीजों में बेहतरीन प्रदर्शन करने वाले छात्रों का मुहं मीठा करवाकर, उन्हें बधाई देकर, उनकी हौसला अफजाई की। इस मौके पर उनके साथ अमनदीप बेदी, रेनू चानना, सोनिका, कोमल थापर, कंचन शर्मा व मनीष आदि अध्यापक मौजूद थे।  स्कूल की मैनेजमेंट कमेटी के प्रधान सुदर्शन शर्मा, सचिव एस.एम. शर्मा ने छात्रों के उज्ज्वल भविष्य की कामना करते हुए, उन्हें अपना बधाई संदेश भेजा है। जबकि स्कूल प्रबंधन कमेटी के अन्य सदस्यों, नरेंद्र सूद, प्रवीण शर्मा, अशोक बंसल, रविन्दर गोयल सीए, आयुष अरोडा (रिक्की), जितेंद्र गोयल, अनिल गोयल, गौरव गर्ग और अश्विनी मजीठिया ने भी छात्रों को उनके शानदार प्रदर्शन के लिए उन्हें बधाई दी, व आगामी भविष्य में भी इसी प्रकार माता पिता सहित स्कूल का नाम रोशन करने के लिए प्रेरित किया। स्कूल की प्रिंसिपल मैडम सोनिया ने भी इस मौके पर विद्यार्थियो के साथ साथ उनके अभिभावकों को भी बधाई दी।  विज्ञान विभाग की प्रमुख रेनू चानना व परीक्षा कक्ष प्रभारी अमनदीप बेदी ने बताया कि चूंकि 10वीं का नतीजा बाद में घोषित किया गया था, इसलिए कल तक उसकी विस्तृत जानकारी भी, मीडिया से साझा कर दी जाएगी।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ, ਵਿਸ਼ਵ ਪੱਧਰ ’ਤੇ ਬਣਾ ਸਕਦੇ ਹਨ, ਆਪਣੀ ਪਹਿਚਾਣ : DC ਸਾਗਰ !!

ਮੋਗਾ, 7 ਮਈ, (ਮੁਨੀਸ਼ ਜਿੰਦਲ) ਮੋਗਾ ਦੇ ਖਿਡਾਰੀਆਂ ਵੱਲੋਂ ਰਾਜ ਪੱਧਰੀ, ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ੀਆ ਪੱਧਰ ਤੇ ਤਾਈਕਵਾਂਡੋ ਖੇਡ ਵਿੱਚ ਤਗਮੇ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਨਾਂ ਚਮਕਾਉਣ ਤੇ ਬੁਧਵਾਰ ਨੂੰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜਿੱਥੇ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਉੱਥੇ ਲੋੜਵੰਦ ਖਿਡਾਰੀਆਂ ਨੂੰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।  DC ਸਾਗਰ ਸੇਤੀਆ, ਖਿਡਾਰੀਆਂ ਨਾਲ, ਇਕ ਸਾਂਝੀ ਤਸਵੀਰ ਮੌਕੇ। ਉਹਨਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਉਥੇ ਹੀ ਖੇਡਾਂ ਚ ਵਧੀਆ ਮਿਹਨਤ ਕਰਨ ਵਾਲੇ ਖਿਡਾਰੀ ਵਿਸ਼ਵ ਪੱਧਰ ’ਤੇ ਆਪਣੀ ਪਹਿਚਾਣ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਓਥੇ ਹੀ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਪੂਰੇ ਜਜ਼ਬੇ ਅਤੇ ਫੁਰਤੀ ਨਾਲ ਖੇਡ ਮੁਕਾਬਲਿਆਂ ਵਿਚ ਜੌਹਰ ਵਿਖਾਉਣ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਤਾਈਕਵਾਂਡੋ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਹਰਸ਼, ਸਮਰ, ਅਰਸ਼ਦੀਪ, ਮਨਪ੍ਰੀਤ ਸ਼ਰਮਾ, ਸ਼ਮਸ਼ੇਰ ਤਮੰਨਾ, ਰਮਨ, ਨੰਦਨੀ, ਗੁਰਲਾਬ ਸਿੰਘ ਤੇ ਏਕਮਪ੍ਰੀਤ ਕੌਰ ਨੂੰ ਬਲੰਦੀਆਂ ਛੂਹਣ ਤੇ ਹੌਂਸਲਾਅਫਜਾਈ ਕੀਤੀ। ਉਹਨਾਂ ਮਾਰਸ਼ਲ ਆਰਟ ਦੀ ਕੋਚ ਪ੍ਰਿਆ (ਬਿਮਲਾ) ਨੂੰ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਵਧੀਆ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਨਸਟਾਪਏਬਲ ਮਾਰਸ਼ਲ ਆਰਟ ਅਕੈਡਮੀ ਦੀ ਚੇਅਰਮੈਨ ਭਾਵਨਾ ਬਾਂਸਲ ਵੀ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

CM ਦੀ ਯੋਗਸ਼ਾਲਾ, ਲੋਕਾਂ ਲਈ ਵਰਦਾਨ, 97 ਕਲਾਸਾਂ ਜਰੀਏ2000 ਵਿਅਕਤੀ ਲੈ ਰਹੇ ਲਾਹਾ : DC ਸਾਗਰ !!

ਮੋਗਾ, 7 ਮਈ, (ਮੁਨੀਸ਼ ਜਿੰਦਲ) ਸੀ.ਐਮ. ਦੀ ਯੋਗਸ਼ਾਲਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ, ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ। ਇਸ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਵੀ ਇਹ ਸਕੀਮ ਯੋਗ ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾਉਣ ਵਿੱਚ ਲਗਾਤਾਰ ਯੋਗਦਾਨ ਪਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸੀ.ਐਮ. ਦੀ ਯੋਗਸ਼ਾਲਾ ਸਕੀਮ ਦਾ ਲੋਕਾਂ ਨੂੰ ਬਹੁਤ ਸਾਰਾ ਲਾਭ ਮਿਲ ਰਿਹਾ ਹੈ, ਜਿਸ ਦੇ ਤਹਿਤ ਮੋਗਾ ਜਿ਼ਲ੍ਹੇ ਵਿੱਚ ਲਗਭਗ 2000 ਵਿਅਕਤੀ 97 ਕਲਾਸਾਂ ਜਰੀਏ ਯੋਗ ਦਾ ਮੁਫਤ ਲਾਹਾ ਪ੍ਰਾਪਤ ਕਰ ਰਹੇ ਹਨ। ਸੀ.ਐਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਦੇ ਕੇ.ਐਲ. ਕਪੂਰ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਦਸ਼ਮੇਸ਼ ਪਾਰਕ, ਗਰੀਨ ਫੀਲਡ ਪਾਰਕ, ਨੇਚਰ ਪਾਰਕ, ਸੋਢੀਆਂ ਦਾ ਮਹੱਲਾ, ਲੈਲਪੁਰ ਰੇਲਵੇ ਪਾਰਕ ਆਦਿ ਵਿਚ ਕਈ ਥਾਵਾਂ ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਤਹਿਸੀਲ ਬਾਘਾਪੁਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਦਾ ਲੋਕ ਭਰਪੂਰ ਆਨੰਦ ਉਠਾ ਰਹੇ ਹਨ। ਮਿਸ ਭਾਰਤੀ ਭਾਵਨਾ, ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਮੋਗਾ ਨੇ ਦੱਸਿਆ ਕਿ ਯੋਗ ਦਾ ਆਨੰਦ ਉਠਾਉਂਦੇ ਹੋਏ ਮੈਡੀਟੇਸ਼ਨ, ਸਥੂਲ ਵਿਆਮ, ਯੋਗਆਸਣ, ਪਰਾਣਾਯਾਮ, ਸੂਰੀਆ ਨਮਸਕਾਰ ਕਰਕੇ ਆਪਣੇ ਆਪ ਨੂੰ ਮਾਨਸਿਕ ‘ਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਨ ਕਰਨਾ ਬਹੁਤ ਜਰੂਰੀ ਹੈ। ਯੋਗ ਨਾਲ ਬਹੁਤ ਲੋਕਾਂ ਨੂੰ ਫਾਇਦਾ ਮਿਲਿਆ ਹੈ। ਕਈਆਂ ਦਾ ਜੋੜਾਂ ਦਾ ਦਰਦ, ਗਠੀਆ, ਥਾਇਰਾਇਡ, ਹਾਈ ਬੀ.ਪੀ., ਸੂਗਰ, ਅਸਤਮਾ, ਸਾਈਟਿਕਾ ਦਾ ਦਰਦ, ਮਾਈਗਰੇਨ, ਕਮਰ ਦੇ ਦਰਦ, ਗੋਡਿਆਂ ਦੀ ਸਮੱਸਿਆ ਆਦਿ ਤੋਂ ਕਾਫੀ ਲਾਭ ਮਿਲਿਆ ਹੈ। ਯੋਗ ਦਾ ਲਾਭ ਲੈਂਦੇ ਹੋਏ ਲੋਕ ਆਪਣੀਆਂ ਬਿਮਾਰੀਆਂ ਨੂੰ ਠੀਕ ਕਰਦੇ ਹੋਏ ਆਰਥਿਕ, ਮਾਨਸਿਕ, ਸਰੀਰਿਕ ਪੱਖੋਂ ਆਪਣੇ ਆਪ ਨੂੰ ਮਜਬੂਤ ਬਣਾ ਰਹੇ ਹਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨੈਸ਼ਨਲ ਲੋਕ ਅਦਾਲਤ 10 ਨੂੰ ! ਇਹਨਾਂ ਵਿੱਚ ਸਮਾਂ ‘ਤੇ ਪੈਸਾ, ਦੋਨਾਂ ਦੀ ਹੁੰਦੀ ਹੈ ਬੱਚਤ : ਜਿਲਾ ਜੱਜ ਧਾਲੀਵਾਲ !!

ਮੋਗਾ, 5 ਮਈ (ਮੁਨੀਸ਼ ਜਿੰਦਲ) ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 10 ਮਈ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ, ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਬਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਉਨਾਂ ਦਾ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਨਾਲ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ।  ਇਸ ਤੋਂ ਇਲਾਵਾ ਉਨਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ ਸਲਾਹ ਲਈ 15100 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈਮੇਲ ਆਈ.ਡੀ.dlsa.moga@punjab.gov.in. ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!