ਪੈਨਸ਼ਨਰਜ, ਲੁਧਿਆਣਾ ਜਿਮਨੀ ਚੌਣਾ ਦੇ ਰੋਸ ਮਾਰਚ ਵਿੱਚ, 14 ਜੂਨ ਨੂੰ ਹੋਣਗੇ ਸ਼ਾਮਿਲ : ਸੁਖਦੇਵ ਸਿੰਘ ਤੇ ਸੁਰਿੰਦਰ ਕੁੱਸਾ !!
ਮੋਗਾ, 12 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਲਾਰੇ ਲੱਪੇ ਦੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਲੁਧਿਆਣਾ ਵਿਖੇ ਹੋ ਰਹੀ ਜਿਮਨੀ ਚੋਣ ਦੌਰਾਨ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਪੰਜਾਬ ਵਿਚੋ ਪੈਨਸ਼ਨਰਜ ਵੱਡੀ ਗਿਣਤੀ ਵਿੱਚ 14 ਜੂਨ ਨੂੰ ਵਿਸ਼ਾਲ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜਣਗੇ। ਇਹ ਪ੍ਰਗਟਾਵਾ ਪੈਨਸ਼ਨਰਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੋਗਾ ਦੇ ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਰਾਊਕੇ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਕੀਤਾ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਦੇ ਪੈਨਸ਼ਨਰ ਤਿੰਨ ਬੱਸਾਂ ਰਾਹੀਂ ਸਵੇਰ 8 ਵਜੇ ਦੀਨਾ ਸਾਹਿਬ, ਮਾਣੂਕੇ, ਬਾਘਾ ਪੁਰਾਣਾ ਅਤੇ ਸਾਢੇ ਅੱਠ ਵਜੇ ਮੋਗਾ ਤੋਂ ਰਵਾਨਾ ਹੋਣਗੇ। ਮੀਟਿੰਗ ਵਿਚ ਸ਼ਾਮਲ ਪੈਨਸ਼ਨਰਜ। ਸੁਤੰਤਰਤਾ ਸੈਨਾਨੀ ਭਵਨ ਵਿਖੇ ਮੀਟਿੰਗ ਵਿਚ ਸ਼ਾਮਲ ਪ੍ਰੇਮ ਕੁਮਾਰ ਮੋਗਾ, ਜਗਜੀਤ ਸਿੰਘ ਰਖਰਾ, ਸੁਰਿੰਦਰ ਪਾਲ ਸਿੰਘ ਬਾਘਾ ਪੁਰਾਣਾ, ਬਲਵੀਰ ਸਿੰਘ ਮੋਗਾ, ਨਾਇਬ ਸਿੰਘ, ਮਨਜੀਤ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਮੋਗਾ, ਗੁਰਜੰਟ ਸਿੰਘ ਸੰਘਾ, ਜਸਵੰਤ ਸਿੰਘ ਕੋਟਲਾ, ਜੋਰਾਵਰ ਸਿੰਘ ਅਤੇ ਕਿਹਰ ਸਿੰਘ ਕਿਸ਼ਨਪੁਰਾ ਰਾਮ ਨਾਥ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਸਾਢੇ ਪੰਜ ਸਾਲ ਦਾ ਬਕਾਇਆ 42 ਕਿਸ਼ਤਾਂ ਵਿੱਚ ਦੇਣ ਅਤੇ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਬਕਾਏ ਬਾਰੇ ਸਪੱਸ਼ਟ ਹੁਕਮ ਨਾ ਜਾਰੀ ਕਰਨ ਕਰਕੇ ਪੈਨਸ਼ਨਰਾਂ ਨੂੰ ਸੰਘਰਸ਼ ਦੇ ਨਾਲ ਨਾਲ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ। ਸਟੇਜ ਸਕੱਤਰ ਦੀ ਭੂਮਿਕਾ ਬਿੱਕਰ ਸਿੰਘ ਮਾਛੀਕੇ ਨੇ ਬਾਖੂਬੀ ਨਿਭਾਈ। ਜਿਲ੍ਹਾ ਪ੍ਰੈਸ ਸਕੱਤਰ ਸਾਬਕਾ DPRO ਗਿਆਨ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਦੋ ਦੋ ਸਾਲ ਪਾਸ ਨਹੀਂ ਹੁੰਦੇ ਅਤੇ ਫਿਰ ਬੱਜਟ ਨੂੰ ਉਡੀਕਦੇ ਉਡੀਕਦੇ ਪੈਨਸ਼ਨਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਜਿਸ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਦੀ ਉਡੀਕਦੇ ਲੱਗ ਭਗ ਚਾਲੀ ਹਜ਼ਾਰ ਪੈਨਸ਼ਨਰ 2016 ਤੋਂ ਬਾਅਦ ਇਸ ਜਹਾਨ ਤੋਂ ਚਲੇ ਗਏ ਹਨ। ਬੁਲਾਰਿਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਛੇਤੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈਣਗੇ। ਬੁਲਾਰਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਪਾਉਣ ਦੀ ਬੈਂਕਾਂ ਦੀ ਕਾਰਗੁਜਾਰੀ ਤੇ ਵੀ ਚਿੰਤਾ ਪਰਗਟ ਕੀਤੀ। ਬਹੁਤ ਸਾਰੇ ਡੀ.ਡੀ.ਓਜ ਵੱਲੋਂ ਲੀਵ ਇਨ ਕੈਸ਼ਮੈਂਟ ਦੇ ਬਕਾਏ ਦੀ ਪਹਿਲੀ ਕਿਸ਼ਤ ਨਾ ਪਾਉਣ ਦੀ ਵੀ ਅਲੋਚਨਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਖਜਾਨਾ ਦਫ਼ਤਰਾਂ ਵਿੱਚ ਗਏ ਬਿੱਲ ਪਾਸ ਕਰਨ ਤੇ ਜਬਾਨੀ ਰੋਕ ਲਾਉਣ ਦੀ ਵੀ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਚੰਨੂੰਵਾਲਾ, ਦਲਜੀਤ ਸਿੰਘ ਬਿੱਟੂ ਤਖਾਣਬੱਧ, ਤੋਗਾ ਸਿੰਘ ਮਾਣੂਕੇ, ਜਰਨੈਲ ਸਿੰਘ ਸੇਵਾ ਮੁਕਤ CID ਇੰਚਾਰਜ਼, ਗੁਰਦੇਵ ਕੌਰ ਕੁੱਸਾ ਅਤੇ ਹੋਰਨਾਂ ਸਦੀਵੀ ਵਿਛੋੜ ਦੇ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈI ਮੀਟਿੰਗ ਵਿੱਚ ਬਲਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ, ਜਗਜੀਤ ਸਿੰਘ, ਤੇਜਾ ਸਿੰਘ ਘੱਲ ਕਲਾਂ, ਮੇਹਰ ਸਿੰਘ, ਦਰਸ਼ਨ ਸਿੰਘ ਮੱਲ੍ਹੀ, ਭੁਪਿੰਦਰ ਸਿੰਘ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਸੇਵਾਮੁਕਤ ਪੈਨਸ਼ਨਰ ਸ਼ਾਮਲ ਹੋਏ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
