ਲੋਕ ਅਦਾਲਤ 24 ਮਈ ਨੂੰ ! ਵੱਧ ਤੋਂ ਵੱਧ ਲੋਕ ਲੈਣ ਲਾਹਾ : ਜ਼ਿਲ੍ਹਾ ਤੇ ਸੈਸ਼ਨ ਜੱਜ ਧਾਲੀਵਾਲ !!
ਮੋਗਾ 23 ਮਈ, (ਮੁਨੀਸ਼ ਜਿੰਦਲ) ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਮੁਤਾਬਿਕ ਸਾਲ 2025 ਦੀ ਦੂਜੀ ਨੈਸ਼ਨਲ ਲੋਕ ਅਦਾਲਤ, ਜੋ ਕਿ ਮਿਤੀ 10.05.2025 ਨੂੰ ਲਗਣੀ ਸੀ, ਹੁਣ ਮਿਤੀ 24.05.2025 ਨੂੰ ਲਗਾਈ ਜਾਵੇਗੀ। ਇਸ ਲਈ ਜਿਹੜੇ ਵੀ ਪ੍ਰੀ ਲਿਟੀਗੇਟਿਵ (ਜਿਵੇਂ ਕਿ ਬੈਂਕ ਕੇਸ, ਟ੍ਰੈਫਿਕ ਚਲਾਨ, ਇੰਸ਼ੋਰੈਂਸ, ਰੈਵੇਨਿਊ, ਬਿਜਲੀ, ਵਾਟਰ ਸਪਲਾਈ ਆਦਿ ਦੇ ਕੇਸ) ਅਤੇ ਪੈਡਿੰਗ ਕੇਸ ਜੋ ਕਿ ਮਿਤੀ 10.05.2024 ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣੇ ਸੀ, ਉਹ ਕੇਸ ਹੁਣ ਮਿਤੀ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣਗੇ। ਇਹ ਜਾਣਕਾਰੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਬਜੀਤ ਸਿੰਘ ਧਾਲੀਵਾਲ, ਨੇ ਦਿੱਤੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
