ਲੂੰਬਾ ਅਤੇ ਭੰਮ ਦੇ ਹੱਕ ਵਿੱਚ ਨਿਤਰਨ ਲੱਗਿਆਂ ਸਮਾਜਸੇਵੀ ਸੰਸਥਾਵਾਂ ! ਕੇਸ ਦੀ ਹੋਵੇ ਨਿਰਪੱਖ ਜਾਂਚ : ਡਾ.ਸਰਬਜੀਤ !!
ਮੋਗਾ 17 ਅਪ੍ਰੈਲ (ਮੁਨੀਸ਼ ਜਿੰਦਲ) DR. SARBJEET KAUR BRAR ਉੱਘੀ ਸਮਾਜਸੇਵੀ ਸੰਸਥਾ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਪੱਤਰਕਾਰ ਮਹਿੰਦਰਪਾਲ ਲੂੰਬਾ ਅਤੇ ਸਮਾਜਸੇਵੀ ਸੁਖਦੀਪ ਭੰਮ ਤੇ ਦਰਜ਼ ਝੂਠੇ ਕੇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਓਹਨਾ ਸਰਕਾਰ ਨੂੰ ਸਵਾਲ ਵੀ ਕੀਤਾ ਕਿ SHO ਕੋਟ-ਈਸੇ-ਖਾਂ ਅਤੇ ਲੂੰਬਾ ਦੀ ਲੀਕ ਹੋਈ ਰਿਕਾਰਡਿੰਗ ਨੂੰ ਸੁਣ ਕੇ ਲਗਦਾ ਹੈ ਕਿ ਹੁਣ ਸਮਾਜਸੇਵਾ ਅਤੇ ਪੱਤਰਕਾਰੀ ਕਰਨ ਲਈ ਸਰਕਾਰ ਆਪਣੇ ਸਕਿਓਰਿਟੀ ਗਾਰਡ ਨਾਲ ਭੇਜਿਆ ਕਰੇਗੀ, ਤਾਂ ਹੀ ਪੱਤਰਕਾਰ ਰਿਪੋਰਟ ਦਿਖਾਵੇਗਾ। ਕਿਉਕੇ ਮੈਡਮ ਕਹਿ ਰਹੀ ਹੈ ਕੇ ਪੱਤਰਕਾਰ ਤਾਂ ਦਬਾ ਪਾ ਕੇ ਕੁੱਝ ਵੀ ਬਿਆਨ ਦਵਾ ਸਕਦੇ ਨੇ। ਜਦੋਂ ਕਿ ਕਿਸੇ ਵੀ ਮੁੱਦੇ ਨੂੰ ਸਭ ਤੋਂ ਪਹਿਲਾਂ, ਇੱਕ ਪੱਤਰਕਾਰ ਹੀ ਜਨਤਾ ਅਤੇ ਪ੍ਰਸ਼ਾਸ਼ਨ ਦੇ ਸਾਹਮਣੇ ਲਿਆਉਂਦੇ ਰਹੇ ਨੇ। ਇਸ ਲਈ ਹੁਣ ਲਗਦਾ ਹੈ ਕਿ ਸਮਾਜ ਸੇਵਾ ਅਤੇ ਪੱਤਰਕਾਰ ਨੂੰ ਕੋਈ ਖ਼ਬਰ ਦੀ ਰਪੋਟਿੰਗ ਕਰਦੇ ਸਮੇਂ, ਮੁਲਾਜ਼ਮ ਲੈਣੇ ਪਿਆ ਕਰਨਗੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ, ਫਿਰ ਕਿਸੇ ਨਾਲ ਵੀ ਇਹ ਧੱਕਾ ਹੋ ਸਕਦਾ ਹੈ। ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਲੂੰਬਾ ਨੇ ਹੁਣ ਤੱਕ ਗੰਭੀਰ ਮੁੱਦੇ ਚੱਕੇ ਨੇ ਅਤੇ ਸਾਰਿਆ ਦੇ ਸਾਥ ਨਾਲ, ਲੋੜਵੰਦਾਂ ਦੇ ਘਰ ਤੱਕ ਬਣਾ ਕੇ ਦਿੱਤੇ ਨੇ। ਲੰਬਾ ‘ਤੇ ਭੰਮ ਤੇ ਦਰਜ਼ ਧਾਰਾ ਹਾਸੋਹੀਣੀ ਜਾਪਦੀ ਹੈ, ਕਿਉਕੇ ਲੂੰਬਾ ਦਾ ਖੁਦ ਦਾ ਬਹੁਤ ਵਧੀਆ ਘਰ ਪਰਿਵਾਰ ਹੈ। ਜੋ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਤਤਪਰ ਰਹਿੰਦਾ ਹੈ। ਸੋ ਮੇਰੀ ਦੋਨਾਂ ਸ਼ਹਿਰਾਂ ਦੇ ਵਿਧਾਇਕਾਂ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਇਹ ਝੂਠਾ ਪਰਚਾ ਰੱਦ ਕਰਨ ਉਪਰੰਤ ਇਸ ਮਾਮਲੇ ਚ ਦਖਲ ਦੇਕੇ ਨਿਰਪੱਖ ਜਾਂਚ ਕਰਵਾਉਣ ਦੇ ਨਾਲ ਨਾਲ ਅਸਲੀ ਦੋਸ਼ੀਆਂ ਨੂੰ, ਇਸ ਕੇਸ ਚ ਪ੍ਰਸ਼ਾਸ਼ਨ ਨੂੰ ਉਲਝਾ ਕੇ ਸਮਾਂ ਖਰਾਬ ਕਰਨ ਦੀ ਵੀ ਕਾਰਵਾਈ ਕੀਤੀ ਜਾਵੇ। ਉਹਨਾਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਖਾਸ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਜਨਤਾ ਦਾ ਵਿਸ਼ਵਾਸ, ਪ੍ਰਸ਼ਾਸ਼ਨ ਤੇ ਬਣਿਆ ਰਹੇ। ਕਿਉਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ ਅਤੇ ਮੁਲਾਜ਼ਮਾਂ ਨੇ ਡਿਊਟੀ ਕਰਦੇ ਰਹਿਣਾ ਹੁੰਦਾ ਹੈ, ਅਤੇ ਸਾਡੇ ਮਾਨਯੋਗ ਡੀਸੀ ਸਾਗਰ ਸੇਤੀਆ ਨੇ ਆਪਣਾ ਅਹੁੰਦਾ ਸੰਭਾਲਣ ਸਮੇਂ ਆਮ ਜਨਤਾ ਨੂੰ ਇਹ ਵਚਨ ਦਿੱਤਾ ਸੀ ਕੇ ਓਹ ਨਸ਼ਿਆਂ ਵਿਰੁੱਧ ਲੜਾਈ ਲੜਨਗੇ ਅਤੇ ਨਸ਼ੇ ਦਾ ਖਾਤਮਾਂ ਕਰਨਗੇ। ਆਮ ਜਨਤਾ, ਓਹਨਾ ਦਾ ਸਹਿਯੋਗ ਕਰੇ। ਸੋ ਆਮ ਜਨਤਾ ਤਾਂ ਸਾਥ ਦੇ ਰਹੀ ਹੈ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਦਬਾਅ ਵਿੱਚ ਲੱਗ ਰਿਹਾ ਹੈ। ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਉਹ ‘ਤੇ ਸਮਾਜ ਦੀ ਹੋਰ ਸਮਾਜਸੇਵੀ ਜੱਥੇਬੰਦੀਆਂ, ਉਮੀਦ ਕਰਦਿਆਂ ਹਨ ਕਿ ਸਾਡੀ ਇਹ ਬੇਨਤੀ ਦੋਨੋ ਵਿਧਾਇਕ ਅਤੇ ਪ੍ਰਸ਼ਾਸ਼ਨ ਜਰੂਰ ਸੁਣਨਗੇ ਅਤੇ ਸੱਚਾਈ ਸਾਹਮਣੇ ਲਿਆਉਣ ਉਪਰੰਤ, ਜੋ ਅਸਲ ਦੋਸ਼ੀ ਨੇ, ਓਹਨਾ ਨੂੰ ਸਖ਼ਤ ਸਜ਼ਾ ਜਰੂਰ ਦਿਵਾਉਣਗੇ। ਅੰਤ ਵਿੱਚ ਸਿਰਜਣਾ ਸਭਾ ਦੀ ਟੀਮ ਨੇ ਇਹਨਾਂ ਦੋਨਾਂ ਸਮਾਜ ਸੇਵੀਆਂ ਉੱਤੇ ਪਾਏ ਝੂਠੇ ਪਰਚੇ ਦੀ ਨਿੰਦਾ ਕਰਦੇ ਹੋਏ ਸਭਾ ਵੱਲੋਂ ਉਹਨਾਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਸਾਰੀਆਂ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓ, ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਨੂੰ ਵੀ ਅੱਗੇ ਆਕੇ ਸੱਚ ਨਾਲ ਖੜਨ ਦੀ ਅਪੀਲ ਕੀਤੀ। ਤਾਂ ਜੋ, ਅੱਗੇ ਤੋਂ, ਕਿਸੇ ਨੂੰ ਸੱਚ ਸਾਹਮਣੇ ਲਿਆਉਣ ਲਈ, ਇਹ ਸਭ ਕੁੱਝ ਨਾ ਝੱਲਣਾ ਪਵੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
