logo

General

DC ਦੀ ਢੋਆ ਢੁਆਈ ਠੇਕੇਦਾਰਾਂ ਨੂੰ ਦੋ ਟੁੱਕ, ਚੁਕਾਈ ਸ਼ੁਰੂ ਕਰੋ, ਜਾਂ ਬਲੈਕ ਲਿਸਟ ਲਈ ਰਹੋ ਤਿਆਰ !!

ਬਾਰਦਾਨਾ ਨਾ ਭੇਜਣ ਅਤੇ ਭਾਅ ਨਾ ਲਗਾਉਣ ਵਾਲੇ ਇੰਸਪੈਕਟਰਾਂ ਨੂੰ, ਕਾਰਨ ਦਸੋ ਨੋਟਿਸ ਜਾਰੀ !! ਮੋਗਾ, 17 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਅਨਾਜ ਦੀ ਖਰੀਦ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਲਈ ਪ੍ਰਸ਼ਾਸ਼ਨ ਨੇ ਹੁਣੇ ਤੋਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਚਾਰੂ ਖਰੀਦ ਪ੍ਰਕਿਰਿਆ ਯਕੀਣੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵੀਰਵਾਰ ਨੂੰ ਸਥਾਨਕ ਮੀਟਿੰਗ ਹਾਲ ਵਿਖੇ ਢੋਆ ਢੁਆਈ ਠੇਕੇਦਾਰ, ਟਰੱਕ ਯੂਨੀਅਨਾਂ, ਸਿਵਲ ਤੇ ਪੁਲਿਸ ਅਧਿਕਾਰੀਆਂ, ਆੜ੍ਹਤੀਆਂ ਅਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਅਤੇ ਐਸ ਪੀ (ਸਥਾਨਕ) ਸਨਦੀਪ ਸਿੰਘ ਮੰਡ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਟਰੱਕ ਯੂਨੀਅਨਾਂ ਵੱਲੋਂ ਆਪਣੇ ਕਿਸੇ ਨਿੱਜੀ ਰੌਲੇ ਦੇ ਕਾਰਨ ਚੁਕਾਈ ਦਾ ਕੰਮ ਸ਼ੁਰੂ ਨਾ ਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ ਕਿਹਾ ਕਿ ਉਹ ਜਾਂ ਤਾਂ ਤੁਰੰਤ ਚੁਕਾਈ ਸ਼ੁਰੂ ਕਰ ਦੇਣ ਨਹੀਂ ਤਾਂ ਬਲੈਕਲਿਸਟ ਹੋਣ ਲਈ ਤਿਆਰ ਰਹਿਣ। ਉਹਨਾਂ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆ ਵਿੱਚ ਅੜਿੱਕਾ ਬਣਨ ਵਾਲੀ ਹਰੇਕ ਧਿਰ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਯਕੀਨੀ ਬਣਾਏਗਾ ਕਿ ਕਿਸਾਨ ਨੂੰ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ, ਵੇਚਣ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਵਿੱਚ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ ਕਰਦਿਆਂ ਸਾਈਲੋ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੱਕਾਂ ਵਾਲਿਆਂ ਨੂੰ ਲੁਹਾਈ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਇਸ ਕੰਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਇਕ ਨਿਗਰਾਨ ਕਮੇਟੀ ਦਾ ਗਠਨ ਕਰਨ ਬਾਰੇ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਲੋ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਲੁਹਾਈ ਦਾ ਕੰਮ ਚੱਲਣਾ ਚਾਹੀਦਾ ਹੈ। ਮੰਡੀਆਂ ਵਿੱਚ ਬਾਰਦਾਨਾ ਪਹੁੰਚਣ ਅਤੇ ਭਾਅ ਲੱਗਣ ਬਾਰੇ ਪੁੱਛੇ ਜਾਣ ਉੱਤੇ ਪਤਾ ਲੱਗਾ ਕਿ ਮੋਗਾ ਮੰਡੀ ਵਿੱਚ ਪਹਿਲੇ ਦਿਨ ਭਾਅ ਨਹੀਂ ਲੱਗਾ ਅਤੇ ਨਿਹਾਲ ਸਿੰਘ ਵਾਲਾ ਮੰਡੀ ਵਿੱਚ ਬਾਰਦਾਨਾ ਨਹੀਂ ਪਹੁੰਚਿਆ। ਇਸ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਖਰੀਦ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਬਾਰੇ ਕਿਹਾ ਗਿਆ। ਪੂਰੇ ਸੀਜ਼ਨ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮੋਗਾ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ ਇੱਕ ਪੱਕਾ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਕੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ, ਤਾਂ ਪੁਲਿਸ ਮੁਲਾਜ਼ਮ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਉਣ ਅਤੇ ਸਥਿਤੀ ਨੂੰ ਆਮ ਵਾਂਗ ਬਣਾਈ ਰੱਖਣ ਲਈ ਜਿੰਮੇਵਾਰ ਹੋਵੇਗਾ। ਦੱਸਣਯੋਗ ਹੈ ਕਿ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 56 ਕੁਇੰਟਲ ਤੋਂ ਵੱਧ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 56 ਕੁਇੰਟਲ ਦਰਜ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ/ ਗੱਠਾਂ ਉਪਲੱਬਧ ਹਨ। ਉਹਨਾਂ ਕਿਹਾ ਕਿ ਰੱਬੀ ਸੀਜ਼ਨ 2025-26 ਦੌਰਾਨ ਖਰੀਦ ਦਾ ਸਮਾਂ ਮਿਤੀ 31 ਮਈ, 2025 ਤੱਕ ਨਿਰਧਾਰਿਤ ਕੀਤਾ ਹੈ। ਵਿਭਾਗ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਮੋਗਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਜੇਕਰ ਲੋੜ੍ਹ ਪਈ ਤਾਂ, ਹੋਰ ਆਰਜ਼ੀ ਮੰਡੀਆਂ ਵੀ ਨਿਰਧਾਰਤ ਕਰ ਲਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ, ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ।

मोगा को मिला नया डीएसपी ! संभाला चार्ज ! जानो, किस चीज की रहेगी प्राथमिकता !!

मोगा 16 अप्रैल (मुनीश जिन्दल) पंजाब सरकार द्वारा हाल ही में किए गए पुलिस अधिकारियों के तबादलों के बाद पीपीएस अधिकारी सुखअमृत सिंह रंधावा ने बुधवार को बतौर डीएसपी डी, मोगा का कार्याभार संभाल लिया है। इस मौके पर मीडिया कर्मियों से बात करते हुए उन्होंने कहा कि, जैसे कि हम सभी जानते ही हैं कि, राज्य सरकार की ओर से ‘युद्ध, नशों के विरुद्ध’ अभियान चलाया जा रहा है, तो उन्होंने कहा कि फिलहाल नशों के खिलाफ इस जंग का हिस्सा बनने के साथ साथ गैंगस्टर गतिविधियों की रोकथाम, उनकी प्राथमिकता रहेगी। रंधावा ने आम जनता से अपील की, कि अगर उनके इलाके में या उनकी जानकारी में कोई भी व्यक्ति नशा करता है या बेचता है, तो तुरंत इसकी जानकारी पुलिस को दें। ताकि समाज को ऐसे लोगों से बचाया जा सके। इसके साथ ही उन्होंने पूर्ण विश्वास दिलाया कि सूचना देने वाले का नाम गुप्त रखा जाएगा  इसके अलावा सुखअमृत सिंह रंधावा ने गैंगस्टर संबंधी कार्रवाइयों की रोकथाम के लिए, आम लोगों से अपील की कि किसी नए किराएदार को रखते हुए, उसकी जांच पड़ताल जरूर कर लें। क्योंकि पिछले समय में अनेक मामले ऐसे आए हैं, जहां गैंगस्टर ग्रुप से जुड़े गुर्गे, विभिन्न इलाकों में किराए का कमरा लेकर रह रहे थे। इसलिए उन्होंने आम जनता से अपील की कि अपनी सुरक्षा को के मद्देनजर, किसी भी व्यक्ति को बिना जांच पड़ताल के किराए पर अपनी जगह ना दें। इसके साथ ही उन्होंने यह भी अपील की कि अगर उन्हें उनके इलाके में कोई भी संदिग्ध व्यक्ति या कोई संदिघ्द गतिविधि लगती है, तो वे तुरंत इसकी सूचना पुलिस से साझा करें।  उन्होंने फिर विश्वास दिलाया कि, सूचना देने वाले की जानकारी, पूर्ण तौर पर गुप्त रखी जाएगी। 

ਭਵਿੱਖ ਦੀ ਪੀੜੀਆਂ ਨੂੰ ਬਚਾਉਣ ਲਈ, ਬਚਾਉਣਾ ਪਵੇਗਾ, ਜ਼ਮੀਨੀ ਪਾਣੀ : ਡਾ. ਜਸਵਿੰਦਰ ਬਰਾੜ !!

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ) ‘ਇਹ ਚਿੰਤਾਜਨਕ ਦਾ ਵਿਸ਼ਾ ਹੈ ਕਿ ਹਰ ਸਾਲ ਜ਼ਮੀਨੀ ਪਾਣੀ ਦੇ ਪੱਧਰ ਘਟਣ ਨਾਲ ਪਾਣੀ ਦੇ ਸਰੋਤਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਦੇ ਵਿਕਾਸ ਦੀ ਸਥਿਰਤਾ ਲਈ ਗੰਭੀਰ ਚੁਣੌਤੀਆਂ ਪੈਦਾ ਹੁੰਦੀਆਂ ਜਾ ਰਹੀਆਂ ਹਨ’। ਇਹ ਵਿਚਾਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਨੇ ਮੋਗਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਇਹ ਘਟਾਅ ਨਾ ਸਿਰਫ ਫਸਲ ਉਤਪਾਦਨ ਨੂੰ ਖਤਰੇ ਵਿੱਚ ਪਾਵੇਗਾ ਸਗੋਂ ਵਿਆਪਕ ਵਾਤਾਵਰਣੀ ਸੰਤੁਲਨ ਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਜਿਸ ਕਰਕੇ ਜਮੀਨੀ ਪਾਣੀ ਦੀ ਘਾਟ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਜਾਣਾ ਜਰੂਰੀ ਹੈ। ਪਾਣੀ ਖੇਤੀਬਾੜੀ ਖੇਤਰ ਵਿੱਚ ਅਤੇ ਮਨੁੱਖੀ ਜੀਵਨ ਦੇ ਲਈ ਅਹਿਮ ਸਰੋਤ ਹੈ। ਕੁਦਰਤ ਨੇ ਮਨੁੱਖੀ ਜੀਵਨ ਲਈ ਬਹੁਤ ਕੀਮਤੀ ਦਾਤਾਂ ਜਿਵੇਂ ਕਿ ਹਵਾ, ਪਾਣੀ, ਜ਼ਮੀਨ ਤੇ ਅਕਾਸ਼ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਜਿਸ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਉਨਾਂ ਕਿਹਾ ਕਿ ਜਮੀਨ ਹੇਠਲਾ ਪਾਣੀ ਘਟਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਵੱਧ ਪਾਣੀ ਖਪਤ ਕਰਨ ਵਾਲੀ ਪੂਸਾ 44 ਝੋਨੇ ਦੀਆਂ ਕਿਸਮਾਂ ਤੇ ਪਾਬੰਦੀ ਵੀ ਇਸੇ ਕਰਕੇ ਲਗਾਈ ਹੈ, ਕਿਉਂਕਿ ਝੋਨੇ ਦੇ ਉਤਪਾਦਨ ਲਈ ਧਰਤੀ ਹੇਠੋਂ ਬੇਸ਼ੁਮਾਰ ਪਾਣੀ ਕੱਢਿਆ ਜਾ ਰਿਹਾ ਹੈ । ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਦੇਸ਼ ਦੀ ਖੁਸ਼ਹਾਲੀ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ, ਝੋਨੇ ਦੀ ਫਸਲ ਤੋਂ ਸਿਵਾਏ ਬਾਕੀ ਦੀਆਂ ਫਸਲਾਂ ਤੇ ਵੀ ਲਾਹੇਵੰਦ ਭਾਅ ਅਤੇ ਯਕੀਨਨ ਮੰਡੀਕਰਨ ਦੀ ਸਹੂਲਤ ਦੇਵੇ, ਤਾਂ ਕਿ ਕਿਸਾਨ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾਉਣ ਵੱਲ ਪ੍ਰੇਰਿਤ ਹੋ ਸਕਣ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰ ਕੇ ਕੁਦਰਤੀ ਅਨਮੋਲ ਖਜਾਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਸਕੀਏ।

आंखों का मुफ्त, चैकअप व बिना टांकों का ऑपरेशन कैंप, 27 अप्रैल को : प्रेमदीप बांसल !!

मोगा 16 अप्रैल (मुनीश जिन्दल) डालू राम राम चन्द्र फैमिली चैरिटेबल ट्रस्ट व राइस ब्रान डीलर्स एसोसिएशन (रजिस्टर्ड नंबर 128) मोगा की ओर से आंखों का मुफ्त चैकअप व ऑपरेशन कैंप 27 अप्रैल को लगाया जा रहा है। संस्था के प्रमुख ट्रस्टी प्रेमदीप बांसल ने जानकारी देते हुए बताया कि यह कैंप 27 अप्रैल, दिन रविवार को सुबह 10:00 बजे से दोपहर 2:00 बजे तक अकालसर रोड के आनंद नगर में स्थित खाटू धाम मंदिर में लगाया जाएगा। उन्होंने बताया कि, इस मौके पर मरीजों को दवाइयां व ऐनक मुफ्त दी जाएगी। व इस कैंप में ऑपरेशन बिना टांकों के, फाको मशीन से जैतो स्थित लायंस आँखों के हस्पताल में किए जाएंगे। प्रेमदीप बांसल ने, इस कैम्प में आने वाले लोगों को अपना आधार कार्ड लेकर आने की भी हिदायत की है। इस मौके पर संस्था की ओर से कुछ संपर्क नंबर भी जारी किए गए हैं, जो कि इस प्रकार हैं : 98144-16521, 94175-33828, 98766-18267, 99146-00126, 98771-47522.

17 ਅਪ੍ਰੈਲ ਤੋਂ, ਜਿਲ੍ਹਾ ਹੈੱਡ ਕੁਆਰਟਰਾਂ ਤੇ ਫੂਕੀ ਜਾਣਗੀਆਂ, ਪੰਜਾਬ ਸਰਕਾਰ ਦੀਆਂ ਅਰਥੀਆਂ : ਹਰਜੀਤ ਸਿੰਘ !!

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ 24 ਮਾਰਚ ਅਤੇ 25 ਮਾਰਚ ਨੂੰ  ਮੋਹਾਲੀ ਵਿਖੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ ਅਤੇ ਇਹਨਾਂ ਰੈਲੀਆਂ ਉਪਰੰਤ ਪੰਜਾਬ ਵਿਧਾਨ ਸਭਾ ਵੱਲ ਮਾਰਚ ਤੋਂ ਰੋਕਣ ਲਈ ਸਰਕਾਰ ਵੱਲੋਂ ਆਪਣੇ ਨੁਮਾਇੰਦਿਆਂ ਰਾਹੀਂ 15 ਅਪ੍ਰੈਲ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਲਈ ਲਿਖਤੀ ਪੱਤਰ ਸਾਂਝਾ ਫਰੰਟ ਆਗੂਆਂ ਨੂੰ ਸੌਂਪਿਆ। ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ 15 ਅਪ੍ਰੈਲ ਦੀ ਮੀਟਿੰਗ ਤੋਂ ਭਾਰੀ ਆਸਾਂ ਸਨ ਕਿ ਘੱਟੋ ਘੱਟ DA ਦੀਆਂ ਰਹਿੰਦੀਆਂ 4 ਕਿਸ਼ਤਾਂ ਤੇ ਕੋਈ ਹਾਂ ਪੱਖੀ ਫੈਸਲਾ  ਹੋਵੇਗਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕਰਕੇ 1 ਜਨਵਰੀ 2016 ਤੋਂ ਪੈਨਸ਼ਨਾਂ ਸੋਧ ਕੇ ਬਕਾਇਆ ਦਿੱਤਾ ਜਾਵੇਗਾ, ਪੈਨਸ਼ਨਰਾਂ ਨੂੰ ਬਕਾਇਆ ਭੁਗਤਾਨ ਕਰਨ ਲਈ ਲੰਮੀ ਮਿਆਦ ਦੀਆਂ ਕਿਸ਼ਤਾਂ ਘਟਾ ਕੇ ਬਕਾਇਆ ਯੱਕ ਮੁਸ਼ਤ ਦੇਣ ਬਾਰੇ ਕੋਈ ਫੈਸਲਾ ਹੋਵੇਗਾ, ਲੇਕਿਨ ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਆਸਾਂ ਤੇ ਓਦੋਂ ਪਾਣੀ ਫਿਰ ਗਿਆ, ਜਦੋਂ ਉਹਨਾਂ ਤੱਕ ਇਹ ਖ਼ਬਰ ਪੁੱਜੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਾਂਗ ਹੀ ਸਾਂਝੇ ਫਰੰਟ ਦੇ ਆਗੂਆ ਨੂੰ ਇਹ ਕਹਿਕੇ ਵਾਪਸ ਕਰ ਦਿੱਤਾ ਕਿ ਤੁਹਾਡੀ ਮੀਟਿੰਗ ਤਾਂ ਸਾਡੇ ਸ਼ਡਿਊਲ ਵਿੱਚ ਹੀ ਨਹੀਂ ਹੈ।  ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਾਂਝੇ ਫਰੰਟ ਦੇ ਕਨਵੀਨਰ ਹਰਜੀਤ ਸਿੰਘ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਸਰਕਾਰ ਦੇ ਇਸ ਤਰ੍ਹਾਂ ਦੇ ਮੁਲਾਜਮ ਪੈਨਸ਼ਨਰ ਵਿਰੋਧੀ ਰਵਈਏ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਖ਼ਿਲਾਫ਼ 17 ਅਪ੍ਰੈਲ ਤੋਂ ਸਾਰੇ ਜਿਲ੍ਹਾ ਹੈੱਡ ਕੁਆਰਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਵੇਗਾ। ਪੰਜਾਬ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸੰਘਰਸ਼ ਕਰਦੀਆਂ ਜੱਥੇਬੰਦੀਆਂ ਤੇ ਪੈਸੇ ਇਕੱਠੇ ਕਰਨ ਦੇ ਲਾਏ ਦੋਸ਼ਾਂ ਨੂੰ ਸ਼ਰਾਰਤੀ ਮਨ ਦੀ ਕਾਢ ਦੱਸਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੱਸਿਆ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਅਸਲ ਵਿੱਚ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਲੋਕ ਹਿਤਾਂ ਲਈ ਲੜਨ ਦੇ ਹੱਕੀ ਸੰਘਰਸ਼ਾਂ ਤੋਂ ਰੋਕ ਕੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦਾ ਭੈੜਾ ਮਨਸੂਬਾ ਹੈ। ਜਿਸ ਨੂੰ ਪੰਜਾਬ ਦੇ ਅਣਖੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪ੍ਰੈਸ ਬਿਆਨ ਜਾਰੀ ਕਰਦਿਆਂ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਸੂਬਾ ਪ੍ਰੈਸ ਸਕੱਤਰ ਸੁਲੱਖਣ ਸਿੰਘ, ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕ ਲੈਣ ਲਈ ਤੱਤਪਰ ਰਹਿਣ।  ਇਸ ਮੌਕੇ ਇਕੱਤਰ ਹੋਏ ਆਗੂਆਂ ਜਸਵਿੰਦਰ ਸਿੰਘ ਆਹਲੂ ਵਾਲੀਆਂ, ਪ੍ਰੀਤਮ ਸਿੰਘ ਨਾਗਰਾ, ਹਰਚੰਦ ਸਿੰਘ ਪੰਜੋਲੀ, ਧਰਮ ਪਾਲ ਆਜ਼ਾਦ, ਸੁਖਦੇਵ ਸਿੰਘ ਮੋਗਾ, ਭਜਨ ਸਿੰਘ ਗਿੱਲ ਸੂਬਾ ਪ੍ਰਧਾਨ, ਸਰਬ ਜੀਤ ਦੌਧਰ, ਸੁੱਚਾ ਸਿੰਘ ਕਪੂਰਥਲਾ, ਗੁਰਦੀਪ ਸਿੰਘ ਕਪੂਰਥਲਾ, ਦਰਸ਼ਨ ਸਿੰਘ ਬਰਾੜ, ਇੰਦਰਜੀਤ ਸਿੰਘ ਖੀਵਾ, ਸੁਭਾਸ਼ ਚੰਦਰ ਕੋਟਕਪੂਰਾ, ਬੂਟਾ ਸਿੰਘ ਚਿਮਨੇ ਵਾਲਾ, ਟਹਿਲ ਸਿੰਘ, ਦੇਸ ਰਾਜ ਗਾਂਧੀ, ਗੁਰ ਪ੍ਰਤਾਪ ਸਿੰਘ ਅਤੇ ਅਜੀਤ ਸਿੰਘ ਸੋਢੀ ਫਿਰੋਜਪੁਰ, ਸੁਰਿੰਦਰ ਕੁਮਾਰ ਜੋਸ਼ਨ, ਦਰਸ਼ਨ ਸਿੰਘ ਉਟਾਲ, ਜੁਗਿੰਦਰ ਪਾਲ ਰਾਏ, ਕੁਲਵੰਤ ਸਿੰਘ, ਨਿਰਭੈ ਸਿੰਘ, ਆਤਮ ਤੇਜ਼ ਸ਼ਰਮਾਂ, ਲਾਭ ਸਿੰਘ ਡੋਡ, ਨਛੱਤਰ ਸਿੰਘ, ਰਣਜੀਤ ਸਿੰਘ ਮਲੋਟ, ਬਾਬੂ ਰਾਮ ਟਿੰਨਾਂ, ਅਸ਼ੋਕ ਕੁਮਾਰ ਗਿੱਦੜਬਾਹਾ, ਸੱਤ ਪ੍ਰਕਾਸ਼ ਪਠਾਨਕੋਟ, ਰਾਮ ਦਾਸ ਆਦਿ ਸੂਬਾ ਕਮੇਟੀ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪੈਨਸ਼ਨਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕੀਤਾ ਅਤੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਹਰ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ।

ਵੇਖੋ ! ਪ੍ਰਸ਼ਾਸਨ ਨੇ ਕਿਦਾਂ ਮਨਾਇਆ, ਭਾਰਤੀ ਸੰਵਿਧਾਨ ਨਿਰਮਾਤਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ !!

ਮੋਗਾ, 14 ਅਪ੍ਰੈਲ, (ਮੁਨੀਸ਼ ਜਿੰਦਲ) ਭਾਰਤੀ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ, ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਇੱਕ ਸੰਖੇਪ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿੱਚ ਸਥਾਪਿਤ ਬੁੱਤ ਉੱਪਰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਸਣੇ ਹੋਰ ਅਧਿਕਾਰੀਆਂ ਨੇ ਫੁੱਲ ਭੇਂਟ ਕਰਕੇ ਕੀਤੀ। ਇਸ ਮੌਕੇ ਉਹਨਾਂ ਨਾਲ ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫ਼ਸਰ ਕੁਲਵੰਤ ਸਿੰਘ ਸੰਧੂ, ਦਫਤਰ ਸੁਪਰਡੈਂਟ ਪ੍ਰਵੀਨ ਵੀ ਮੌਜੂਦ ਸਨ। ਇਸ ਤੋਂ ਬਾਅਦ ਇਸ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ BIS ਸੰਸਥਾਵਾਂ, ਗਗੜਾ (ਕੋਟ ਈਸੇ ਖਾਂ) ਵਿਖੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਹਾਜ਼ਰੀਨ ਅਤੇ ਆਏ ਮਹਿਮਾਨਾਂ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਸਮਾਗਮ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ  ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ  ਚਾਰੂਮਿਤਾ, SDM ਨਿਹਾਲ ਸਿੰਘ ਵਾਲਾ ਸਵਾਤੀ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕਰਕੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ ਗਿਆ। ਉਪਰੰਤ ਹਾਜ਼ਰ ਸ਼ਖਸੀਅਤਾਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਸੁਮਨ ਅਰਪਿਤ ਕਰਦਿਆਂ ਉਨ੍ਹਾਂ ਦੇ ਵਿਚਾਰਾਂ, ਸੰਘਰਸ਼ਾਂ ਅਤੇ ਯੋਗਦਾਨਾਂ ਨੂੰ ਸਲਾਮ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਪਤਵੰਤੇ। ਮਨਜੀਤ ਸਿੰਘ ਬਿਲਾਸਪੁਰ ਅਤੇ ਦਵਿੰਦਰਜੀਤ ਸਿੰਘ, ਦੋਨਾਂ ਵਿਧਾਇਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ. ਕਿਸੇ ਸੂਬਾ ਸਰਕਾਰ ਵਿੱਚ 6 ਮੰਤਰੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੰਮ ਕਰ ਰਹੇ ਹਨ ਅਤੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਵੀ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਯੋਗ ਅਨੁਸੂਚਿਤ ਜਾਤੀਆਂ ਵਿਦਿਆਰਥੀਆਂ ਨੂੰ ਬਿਨਾ ਕਿਸੇ ਖੱਜਲ ਖ਼ੁਆਰੀ ਦੇ ਵਜ਼ੀਫੇ ਮਿਲ ਰਹੇ ਹਨ। ਇਸ ਤਰ੍ਹਾਂ ਕਰਕੇ ਸੂਬੇ ਦੀ ਆਪ ਸਰਕਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਹੀ ਅਰਥਾਂ ਵਿੱਚ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਭਲਾਈ ਲਈ ਸੁਰੂ ਕੀਤੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇਗਾ। ਉਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਤੇ ਸਾਥੀਆਂ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਸਾਰੇ ਦੇਸ਼ ਨੂੰ ਇਕ ਸੂਤਰ ਵਿੱਚ ਪਰੋਇਆ ਅਤੇ ਉਨਾਂ ਨੇ ਭਾਰਤ ਦੇ ਹਰੇਕ ਨਾਗਰਿਕ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਹੱਕ ਪ੍ਰਦਾਨ ਕਰਵਾਏ। ਉਨਾਂ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ।  ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਜਿੱਥੇ ਮੀਡਿਆ ਦੇ ਰੂਬਰੂ ਹੋਏ, ਔਥੇ ਹੀ ਚੇਅਰਮੈਨ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਹਸਤੀਆਂ ਵੱਲੋਂ ਬਾਬਾ ਸਾਹਿਬ ਦੇ ਭਾਰਤੀ ਸੰਵਿਧਾਨ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕਰਕੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਗਮਾਡਾ ਜਸਵਿੰਦਰ ਸਿੰਘ ਸਿੱਧੂ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਬਾਬਾ ਈਸ਼ਰ ਸਿੰਘ ਸੰਸਥਾਵਾਂ ਦੇ ਚੇਅਰਮੈਨ ਡਾ. ਨਵਜੋਤ ਸਿੰਘ ਧਾਲੀਵਾਲਵੀ ਮੌਜੂਦ ਸਨ।  DC SAGAR SETIYA

‘भाविप’ की प्रांतीय परिषद बैठक सम्पन्न ! नई शाखाएँ खोलने व सदस्य संख्या में वृद्धि पर जोर !!

मोगा 14 अप्रैल (मुनीश जिन्दल) भारत विकास परिषद् की मोगा शाखा द्वारा प्रांतीय परिषद बैठक का आयोजन स्थानीय बी.एड कॉलेज के हॉल में किया गया। कार्यक्रम की अध्यक्षता क्षेत्रीय महासचिव पंकज जिंदल ने की। कार्यक्रम की शुरुआत परिषद की संवैधानिक पद्धति के अनुरूप भारत माता के चित्र के समक्ष ज्योति प्रज्वलित कर और राष्ट्रीय गीत के गायन के साथ की गई। कार्यक्रम में भाविप पंजाब दक्षिण की 21 शाखाओं के अधिकारियों और सदस्यों ने भाग लिया। सर्वप्रथम, मोगा शाखा के अध्यक्ष सुधीर कोहली ने भिन्न भिन्न शाखाओं से आये हुए सभी सदस्यों, अधिकारियों और गणमान्य व्यक्तियों का स्वागत एवं धन्यवाद किया। जिसके बाद प्रांतीय अध्यक्ष मनोज मोंगा ने मंच पर उपस्थित सभी गणमान्य व्यक्तियों का परिचय, अन्य सदस्यों से कराया। मोगा शाखा के वरिष्ठ सदस्य राकेश सचदेवा ने उपस्थित सदस्यों को बताया कि परिषद् के नए नियमों के अंतर्गत प्रत्येक सदस्य को परिषद् की एप में ऑनलाइन रजिस्टर्ड होना अनिवार्य है। इस सम्बन्ध में आ रही समस्याओं के निदान के लिए उन्होंने सभी सदस्यों को विस्तार से समझाया। कार्यक्रम में भाग ले रहे सभी सदस्यों ने उपस्थित लोगों को स्वयं का परिचय दिया। प्रांतीय अध्यक्ष मनोज मोंगा ने पंजाब दक्षिण की कार्यकारिणी की घोषणा करते हुए प्रांत द्वारा वर्ष भर में किए जाने वाले प्रकल्पों, बैठकों और अन्य कार्यों की जानकारी, उपस्थिति को दी और शाखाओं को उनकी रुचि के अनुसार करने के लिए प्रकल्प बांटे। अध्यक्ष पद की गरिमा का मान रखते हुए सभी शाखाओं ने इन्हें सहर्ष स्वीकार किया।  क्षेत्रीय संरक्षक सुनील जैन ने प्रांतीय उपाध्यक्ष, प्रकल्प प्रभारियों और जिला संयोजकों की भूमिका को और प्रभावशाली बनाने के लिए आवश्यक दिशा निर्देश दिए। क्षेत्रीय सचिव संस्कार राज वाट्स ने बदलते हुए सामाजिक परिप्रेक्ष्य में बच्चों और युवाओं में संस्कारों की कमी पर चिंताएं व्यक्त करते हुए कहा कि पश्चिमी सभ्यता का प्रभाव हमारे बच्चों पर दिन ब दिन बढ़ रहा है। अतः बच्चे भारतीय पारंपरिक संस्कारों से दूर होते जा रहे हैं। इस सम्बन्ध में हम सभी को यथाशक्ति प्रभावशाली कदम उठाने होंगे। गुरुवंदन छात्र अभिनन्दन पर चर्चा करते हुए मोगा शाखा के वरिष्ठ सदस्य डॉ राजेश पुरी ने बताया कि गुरुजनों के प्रति आदर और श्रद्धा भाव ही बच्चों के व्यक्तित्व का सूचक हैं। गुरु से प्राप्त ज्ञान का कोई मूल्य नहीं होता है, बल्कि उसे जीवन में धारण करके सामाजिक और राष्ट्र उत्थान ही गुरु के प्रति गुरुदक्षिण कहलाती है।  परिषद् में महिला सहभागिता पर बोलते हुए श्रीनिवास बिहानी ने कहा कि देश की आधी आबादी कहलाने वाली मातृ शक्ति के सहयोग और क्रियात्मक भागीदारी के बिना समाज में परिवर्तन असंभव है। आज समाज का कोई भी विभाग नारी शक्ति के प्रभाव से अछूता नहीं रहा। नई शाखाएँ खोलने और सदस्य संख्या में वृद्धि पर चर्चा करते हुए राजिंदर गर्ग ने बताया कि परिषद् की मूलभूत भावना और विचारों को जन जन तक पहुंचाने के लिए नए नए सदस्यों का जुड़ना और नए शहरों, कस्बों और गांवों में शाखाएं खोलना भी अति आवश्यक है। उन्होंने आगे कहा कि, यह तभी संभव है, जब समाज के प्रतिष्ठित गणमान्य व्यक्तियों को अपने कार्यक्रमों में शामिल किया जाए। नए लोगों को परिषद् के विचारों से अवगत कराया जाए।  कार्यक्रम के अध्यक्ष पंकज जिंदल ने अपने अध्यक्षीय संबोधन में कहा कि परिषद के साथ जुड़ कर सदस्यता ग्रहण कर लेना ही काफी नहीं होता बल्कि अपने मन, कर्म और वाणी से परिषद् की भावना को आत्मसात करना होता है। उन्होंने आगे कहा कि समाज सेवा करने वाली अनेकों संस्थाएं काम कर रही हैं, लेकिन भाविप अपने पांचों सूत्रों के अतिरिक्त नैतिक मूल्यों पर बल देने वाली एकमात्र संस्था है। हर सदस्य, हमेशा अपने दिल और दिमाग में यह भावना बनाए रखे कि परिषद् की स्थापना का मूल उद्देश्य क्या है और मैं उसमें कहां तक खरा उतर रहा हूं। प्रांत के तत्कालीन अध्यक्ष विक्टर छाबड़ा ने आए हुए सभी सदस्यों, अधिकारियों और गणमान्य व्यक्तियों का बैठक में शामिल होने पर धन्यवाद करते हुए मोगा शाखा के आतिथ्य की प्रशंसा की। राष्ट्रीय गान ‘जन गण मन’ के गायन के साथ कार्यक्रम की समाप्ति हुई। इस अवसर पर बड़ी संख्या में मोगा शाखा के सदस्य उपस्थित थे।

आंखों का निशुल्क जांच व ऑपरेशन कैंप, 20 अप्रैल को सरकारी हस्पताल में : डा. कोछड़ !!

मोगा 13 अप्रैल (मुनीश जिन्दल) समाजसेवी संस्था, भारतीय जागृति मंच की एक विशेष मीटिंग, मंच के मुख्य संस्थापक डॉक्टर दीपक कोछड़ की अध्यक्षता में मैं हुई। जिसमें, संस्था की और से 20 अप्रैल को लगाए जाने वाले, निशुल्क आंखों का चेकअप व ऑपरेशन कैंप की रूप रेखा त्यार की गई।  मीटिंग को संबोधित करते हुए डॉक्टर दीपक कोछड़ ने बताया कि यह कैंप ‘ब्राई एयर एशिया’ प्राइवेट लिमिटेड के सहयोग से 20 अप्रैल को डॉ मथुरा दास सिविल अस्पताल में लगाया जाएगा। इस कैंप में रजिस्ट्रेशन सुबह 9:00 बजे से दोपहर 12:30 बजे तक होगी। जिसमें आंखों के माहिर डॉक्टरों की टीम द्वारा आंखों की जांच की जाएगी, जिसके उपरान्त जो मरीज मोतियाबिंद के रोग से पीड़ित होंगे, उनको ऑपरेशन के लिए तारीख दी जाएगी। यह कैंप डॉक्टर मथुरा दास पाहवा नेत्र दृष्टि प्रसार प्रोग्राम के अंतर्गत लगाया जायेगा।डॉक्टर कोछड़ ने बताया कि यह कैंप, ‘ब्राई एयर एशिया’ प्राइवेट लिमिटेड फर्म के परिवार की पौत्र वधू आनंदित पाहवा की अध्यक्षता में लगाया जाएगा। इस कैंप में विशेष रूप से मंच के मुख्य सरपरस्त मैडम इंदु पुरी व डॉ संजीव सैनी, कैंप का उद्घाटन करेंगे।  संस्था के प्रधान प्रेम दीप बांसल व वेदव्यास कांसल ने बताया कि जरूरतमंद मरीजों को दवाइयां व चश्मा मुफ्त दिए जाएंगे। इस कैंप में 18 साल से ऊपर की आयु के मरीजों का इलाज किया जायेगा। 35 वर्ष की आयु से अधिक उम्र के मरीजों का मोतियाबिंद का लेंस वाला ऑपरेशन मुफ्त किया जायेगा। उन्होंने सभी सदस्यों से यह अपील की कि आसपास के लोगों को इसकी जानकारी दें, ताकि अधिकाधिक लोग आगामी 20 अप्रैल को, स्थानीय डॉक्टर मथुरा दास सिविल अस्पताल में आकर अपनी आंखों का इलाज करवा सकें। इस अवसर पर राकेश सितारा, संतराम गुप्ता, प्रिंसिपल सुरेश बांसल, सुरेंद्र गोयल, मंगतराम गोयल, संजीव अरोड़ा, गुलशन अरोड़ा, हरीश धीर, बनारसी दास मदान व नवदीप ढींगरा आदि सदस्य मौजूद थे। संस्था के प्रधान प्रेमदीप बांसल ने बताया कि इस कैम्प को लेकर सभी सदस्यों की ड्यूटियां लगा दी गई हैं।

जिला प्रशासन की स्कूलों में दस्तक, 24 अधिकारियों ने अपनाए अपर प्राइमरी स्कूल: DC सागर सेतिया !!

मोगा, 13 अप्रैल (मुनीश जिन्दल) युवाओं में बढ़ते नशे की प्रवृत्ति से निपटने के लिए एक सक्रिय कदम उठाते हुए, जिला प्रशासन मोगा ने “नशों के विरुद्ध युद्ध” अभियान की शुरुआत की है। इस पहल के अंतर्गत, मोगा जिले के अधिकारी जिले भर के विभिन्न सेकेंडरी स्कूलों को अपनाएंगे ताकि नशे की प्रवृत्ति को शुरुआती चरण में ही पहचाना और रोका जा सके। इस जानकारी को साझा करते हुए डिप्टी कमिश्नर सागर सेतिया ने बताया कि 237 सीनियर सेकेंडरी (अपर प्राइमरी) स्कूलों को 24 जिला स्तरीय अधिकारियों द्वारा अपनाया गया है। इन 24 अधिकारियों में वे स्वयं (डिप्टी कमिश्नर) और दोनों अतिरिक्त डिप्टी कमिश्नर भी शामिल हैं। उन्होंने बताया कि इस अभियान का उद्देश्य जिला प्रशासन, स्कूलों, शिक्षकों, छात्रों और अभिभावकों के बीच एक सहयोगी प्रयास को बढ़ावा देना है, ताकि बच्चों के लिए एक सुरक्षित और सहायक वातावरण तैयार किया जा सके। इस तरह प्रशासन नशीले पदार्थों के दुरुपयोग के खतरे को रोकने की उम्मीद करता है, जो अक्सर गलत संगत या प्रभाव के कारण शुरू होता है। उन्होंने कहा कि इस अभियान के मुख्य उद्देश्य कमजोर छात्रों और संभावित बुरे प्रभावों की पहचान करना होगा, जो नशे की ओर ले जा सकते हैं। छात्रों, शिक्षकों और अभिभावकों को नशे के संकेतों और इसके परिणामों के बारे में जागरूक करना, नशे के लक्षणों और दुष्प्रभावों की जानकारी देना, और नशे के दुरुपयोग को रोकने के लिए स्कूलों, अभिभावकों और जिला प्रशासन के बीच सहयोग को प्रोत्साहित करना है। इसको लागू करने के लिए मोगा जिले के अधिकारी, सेकेंडरी स्कूलों को अपनाएंगे और नियमित रूप से शिक्षकों, छात्रों और अभिभावकों के साथ संवाद करने के लिए दौरे करेंगे। वे हर 15 दिन में अतिरिक्त डिप्टी कमिश्नर (जनरल) के कार्यालय को अपने दौरों की रिपोर्ट प्रस्तुत करेंगे, जिसमें प्रगति, चुनौतियाँ और चिंताजनक क्षेत्रों को उजागर किया जाएगा। अधिकारियों को अभियान में अपनी टीम के सदस्यों को शामिल करने और प्रभावी क्रियान्वयन सुनिश्चित करने के लिए नियमित दौरों के लिए एक रोस्टर तैयार करने हेतु प्रोत्साहित किया जा रहा है। उन्होंने कहा कि जिला प्रशासन मोगा इस अभियान में शामिल सभी अधिकारियों को हर संभव सहायता और मार्गदर्शन प्रदान करने के लिए प्रतिबद्ध है। अभियान के क्रियान्वयन के दौरान उत्पन्न होने वाले किसी भी मुद्दे या चिंता को हल करने के लिए प्रशासन, स्कूलों के साथ मिलकर कार्य करेगा।

आर्ट ऑफ लिविंग का ‘हैप्पीनेस कोर्स’ ! साधकों ने सीखे, योग व मेडिटेशन के गुर !!

मोगा 13 अप्रैल (मुनीश जिन्दल/ एस.के बांसल) आर्ट आफ लिविंग के गुरू श्री श्री रविशंकर जी के आशीर्वाद से मोगा टीम की ओर से स्थानीय प्रताप रोड पर, संस्था के सेंटर, गणेशा हाल में 4 दिवसीय ‘हैप्पीनेस कोर्स’ करवाया गया। इस मौके पर आर्ट आफ लिविंग के जालंधर से आए हुए अध्यापक विनय सुखीजा ने साधकों को योग क्रियाएं और योगासन सिखाए। इस मौके पर अध्यापक सुखीजा द्वारा योग साधकों को स्वस्थ और खुशहाल जीवन जीने की कला संबंधी भी जानकारी दी गई। उन्होंने कहा कि आज के इस व्यस्त व भागदौड़ वाले जीवन में, इंसान योग और मैडीटेशन के माध्यम से ही अपने जीवन में शांति ला सकते हैं। इस कोर्स में, गुस्सा, अधिक सोचना, ईगो व ईर्ष्या पर कैसे काबू पाया जाता है, भी सिखाया गया। इस शिविर में 25 से अधिक साधकों ने भाग लिया।  डा. राजीव गुप्ता, डा. विनीश गुप्ता, सहित अन्य साधक, योग क्रिया में भाग लेते हुए। इस अवसर पर राकेश बांसल व राजीव शर्मा ने बताया कि किस प्रकार इस भाग दौड़ भरी जिंदगी में, योग व मैडिटेशन के माध्यम से खुश और शांत रहा जा सकता है। मैडीटेशन कैसे किया जाता है। इस कोर्स को करवाने में संदीप गुप्ता (जिम्मी), ईशा बांसल, सारू बांसल सहित अन्य साधकों ने भी अपनी सेवा निभाई।
error: Content is protected !!