logo

General

DGP गौरव यादव ने मोगा पहुंच, किया ‘स्मार्ट पुलिस कंट्रोल रूम’ का उद्घाटन ! किए अहम खुलासे !!

मोगा 22 अप्रैल (मुनीश जिन्दल) DGP गौरव यादव ने मंगलवार को मोगा पहुंच, जिला मोगा के ‘स्मार्ट पुलिस कंट्रोल रूम’ का उद्घाटन किया। DGP गौरव यादव, ‘स्मार्ट पुलिस कंट्रोल रूम’ का फीता काटते हुए। इस मौके पर उनके साथ DIG अश्वनी कपूर, डिप्टी कमीश्नर सागर सेतिया, एसएसपी अजय गांधी, पुलिस विभाग के जिले के समस्त जी.ओ सहित बड़ी संख्या में कर्मचारी मौजूद थे। इस मौके पर जानकारी हासिल करते हुए, DGP गौरव यादव। इस मौके पर DGP गौरव यादव ने जिले के इस स्मार्ट कंट्रोल रूम को लेकर अनेक अहम खुलासे किए। इस अवसर पर DGP गौरव यादव द्वारा एसएसपी अजय गांधी सहित जिले के अनेक पुलिस अधिकारियों को पिछले समय में उनकी बढ़िया कारगुजारी के लिए DGP डिस्क से सम्मानित भी किया गया। DGP गौरव यादव, SSP अजय गांधी को DGP डिस्क से सम्मानित करते हुए। SPH संदीप सिंह मंड को, DGP डिस्क से सम्मानित करते, DGP गौरव यादव। इस मौके पर DGP गौरव यादव ने राज्य में पंजाब सरकार द्वारा चलाई जा रही मुहीम ‘युद्ध, नशों के विरुद्ध’, संबंधी भी अहम जानकारी मीडिया कर्मियों से साझा की। DGP GAURAV YADAV Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

डा. मथुरा दास पाहवा परिवार, समस्त मोगा वासियों के परिवारों के अग्रणी : प्रेमदीप !!

मोगा 20 अप्रैल (मुनीश जिन्दल) “डॉक्टर मथुरा दास पाहवा परिवार, अपने परिवार का ही नहीं, अपितु समूचे मोगा वासियों का मुखिया है”। इन शब्दों का प्रगटावा भारतीय जागृति मंच के प्रधान प्रेमदीप बांसल ने मीडिया कर्मियों से वार्ता के दौरान किया। प्रेमदीप, रविवार को स्थानीय सरकारी अस्पताल में ब्राई एयर एशिया प्राइवेट लिमिटेड द्वारा भारतीय जागृति मंच संस्था के सहयोग से ‘नेत्र दृष्टि प्रोग्राम’ के तहत 15वें आंखों की जांच व ऑपरेशन कैंप के अवसर पर मीडिया के रूबरू हुए थे। इस मौके पर हालांकि ब्राई एयर एशिया प्राइवेट लिमिटेड परिवार की सदस्य अनंदिता पाहवा से तो मुलाकात नहीं हो पाई, लेकिन उनकी कम्पनी के मोहम्मद अख्तर व इमरान अहमद, इस समूचे कैम्प के दौरान मौजूद रहे। इस कैंप में अन्य मेहमानों के अतिरिक्त कांग्रेस पार्टी की हलका इंचार्ज मालविका सूद ने भी बतौर विशेष मेहमान, अपनी हाजरी लगवाई। भारतीय जागृति मंच के मास्टर प्रेमजी, बनारसी दास मदान, MR गोयल, गुलशन अरोड़ा, संजीव अरोड़ा, चाहत व मुस्कान सहित अन्य सदस्यों ने इस कैंप की सफलता में अपनी अहम भूमिका निभाई।  संस्था के मुख्य संस्थापक डॉक्टर दीपक कोछड़ ने बताया कि इस कैंप में सिविल अस्पताल मोगा के डॉक्टरों की माहिर टीम मरीजों की आंखों की जांच करती है। उन्होंने बताया कि इस कैंप की शुरुआत, मुख्य मेहमान मैडम इन्दुपुरी व संजीव सैनी ने ज्योति प्रचंड कर की। इस मौके पर डॉक्टर दीपक, मीडिया के रूबरू भी हुए। इस मौके पर संस्था के प्रधान व इस कैंप के प्रोजेक्ट इंचार्ज प्रेमदीप बांसल भी मीडिया के रूबरू हुए। इस अवसर पर मालविका सूद ने भी मीडिया के रूबरू होकर, इस कैंप की तारीफ की। MALVIKA SOOD Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਸਰਕਾਰ, ਪੈਨਸਰਾਂ ਦੀਆਂ ਮੰਗਾਂ ਨਾ ਮੰਨ ਕੇ, ਕਰ ਰਹੀ, ਧਰਨੇ ਮੁਜ਼ਾਹਰਿਆਂ ਲਈ ਮਜ਼ਬੂਰ : ਗਿਆਨ ਸਿੰਘ !!

ਮੋਗਾ 19 ਅਪ੍ਰੈਲ (ਮੁਨੀਸ਼ ਜਿੰਦਲ) ਸਥਾਨਕ ਸੁਤੰਤਰਤਾ ਸੈਨਾਨੀ ਭਵਨ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਮੋਗਾ ਦੀ ਮਹੀਨਾ ਵਾਰ ਮੀਟਿੰਗ ਸੁਖਦੇਵ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਬਿੱਕਰ ਸਿੰਘ ਮਾਛੀਕੇ ਨੇ ਬਾਖੂਬੀ ਨਿਭਾਈ। ਮੀਟਿੰਗ ਦੇ ਅਰੰਭ ਵਿੱਚ ਪਿਛਲੇ ਦਿਨੀ ਸਵਰਗ ਵਾਸ ਹੋ ਗਏ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਸੁਰਿੰਦਰ ਰਾਮ ਕੁੱਸਾ, ਸੁਖਦੇਵ ਸਿੰਘ ਰਾਊਕੇ, ਸੁਰਿੰਦਰ ਸਿੰਘ ਮੋਗਾ, ਚਮਕੌਰ ਸਿੰਘ ਸਰਾਂ, ਨਾਇਬ ਸਿੰਘ, ਸੁਖਮੰਦਰ ਸਿੰਘ ਗੱਜਣ ਵਾਲਾ, ਕੇਹਰ ਸਿੰਘ ਕਿਸ਼ਨ ਪੁਰਾ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਪੰਜਾਬ ਕੈਬਨਿਟ ਸਬ ਕਮੇਟੀ ਵਲੋ ਵਾਰ ਵਾਰ ਸਾਂਝਾ ਫਰੰਟ ਨੂੰ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਇਨਕਾਰੀ ਕਰਨ ਦੀ ਨਖੇਧੀ ਕੀਤੀ ਗਈ। ਇਸ ਕਰਕੇ ਸਾਰੇ ਬੁਲਾਰਿਆਂ ਨੇ ਕਿਹਾ ਕਿ 15 ਅਪ੍ਰੈਲ ਨੂੰ ਸਾਂਝਾ ਫਰੰਟ ਨਾਲ ਮੀਟਿੰਗ ਨਾ ਕਰਨਾ ਅਤੀ ਨਿੰਦਣ ਯੋਗ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਬਕਾਏ ਦੀਆਂ ਕਿਸ਼ਤਾਂ ਨੂੰ ਘਟਾ ਕੇ ਵੱਧ ਤੋਂ ਵੱਧ ਛੇ ਮਹੀਨੇ ਵਿੱਚ ਭੁਗਤਾਨ ਕਰਨ ਅਤੇ ਕੇਂਦਰ ਦੀ ਤਰਜ਼ ਤੇ ਡੀ.ਏ 55% ਕਰਨ, 2.59 ਦਾ ਸਿਫਾਰਸ਼ ਕੀਤਾ ਗੁਣਾਕ ਲਾਗੂ ਕਰਨ ਆਦਿ ਮੰਗਾਂ ਤੇ ਤੁਰੰਤ ਫੈਸਲਾ ਕੀਤਾ ਜਾਵੇ, ਜਿਨ੍ਹਾਂ ਲਈ ਕਿਸੇ ਮੀਟਿੰਗ ਦੀ ਲੋੜ ਨਹੀਂ। ਇਸ ਮੌਕੇ ਤੇ ਮੌਜੂਦ, ਐਸੋਸੀਏਸ਼ਨ ਦੇ ,ਮੇਮ੍ਬਰ। ਮੀਟਿੰਗ ਵਿਚ ਸ਼ਾਮਲ ਮਾਸਟਰ ਪ੍ਰੇਮ ਕੁਮਾਰ, ਇੰਦਰਜੀਤ ਸਿੰਘ ਮੋਗਾ, ਜੋਰਾਵਰ ਸਿੰਘ ਬੱਧਨੀ, ਓਮਾਂ ਕਾਂਤ ਸਾਸ਼ਤਰੀ, ਜੁਗਿੰਦਰ ਸਿੰਘ ਰਣਸੀਂਹ ਨੇ ਸੰਘਰਸ਼ ਨੂੰ ਤੇਜ ਕਰਕੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਬਖਸ਼ੀਸ਼ ਸਿੰਘ, ਪਿਆਰਾ ਸਿੰਘ, ਜਸਪਾਲ ਸਿੰਘ , ਮਨਜੀਤ ਸਿੰਘ, ਬਲੌਰ ਸਿੰਘ, ਸ਼ਮਸ਼ੇਰ ਸਿੰਘ, ਤੇਜਾ ਸਿੰਘ ਘੱਲ ਕਲਾਂ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਗਿਆਨ ਸਿੰਘ, ਸਾਬਕਾ DPRO ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋੰ ਬਜੁੱਰਗ ਪੈਨਸਰਾਂ ਦੀਆਂ ਮੰਗਾਂ ਨਾ ਮੰਨ ਕੇ ਧਰਨੇ ਮੁਜ਼ਾਹਰਿਆਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬਾਲ ਭਿਖਿਆ ਨੂੰ ਰੋਕਣ ਲਈ, ਜਿਲ੍ਹੇ ‘ਚ ਜਾਗਰੂਕਤਾ ਮੁਹਿੰਮ ਅਤੇ ਛਾਪੇਮਾਰੀ ਜਾਰੀ : ਪਰਮਜੀਤ !!

ਮੋਗਾ 18 ਅਪ੍ਰੈਲ (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਸ਼ਹਿਰ ਦੇ ਮੇਨ ਬਜਾਰ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆ ਤੋਂ ਇਲਾਵਾ ਛਾਪੇਮਾਰੀ ਕੀਤੀ ਗਈ, ਤਾਂ ਜੋ ਬਾਲ ਭਿਖਿਆ ਨੂੰ ਰੋਕਿਆ ਜਾ ਸਕੇ। ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਬਾਲ ਭਿਖਿਆ ਕਰਵਾਉਣ ਨਾਲ ਹੋਣ ਵਾਲੀ ਸਜਾ ਅਤੇ ਜੁਰਮਾਨੇ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਟੀਮ ਵੱਲੋਂ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਮਿਲਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਬੱਚੇ ਉਨ੍ਹਾਂ ਨੂੰ ਮਿਲਦੇ ਹਨ, ਤਾਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਤੇ ਇਸ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਵੀ ਸੂਚਿਤ ਕੀਤਾ ਜਾਵੇ। ਇਸ ਮੌਕੇ ਤੇ ਟੀਮ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।  ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਲੀਗਲ ਕਮ ਪ੍ਰੋਬੇਸ਼ਨ ਅਫਸਰ ਹਰਵਿੰਦਰ ਕੌਰ, ਮੈਂਬਰ ਬਾਲ ਭਲਾਈ ਕਮੇਟੀ, ਅਵਤਾਰ ਸਿੰਘ, ਪੁਲਿਸ ਵਿਭਾਗ ਤੋਂ ASI ਨਛੱਤਰ ਸਿੰਘ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸੋਸ਼ਲ ਵਰਕਰ ਚੰਚਲ ਗੋਇਲ, ਕੇਸ ਵਰਕਰ ਹਰਜੋਤ ਸਿੰਘ ਅਤੇ ਰਮਨਦੀਪ ਕੌਰ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ ! ਕੀਤਾ ਮੁਜਾਹਰਾ : ਗਿਆਨ ਸਿੰਘ !!

ਮੋਗਾ 18 ਅਪ੍ਰੈਲ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਸਾਂਝਾ ਫਰੰਟ ਨਾਲ ਮੀਟਿੰਗ ਲਈ 15 ਅਪ੍ਰੈਲ ਦਾ ਸਮਾਂ ਦਿੱਤਾ ਸੀ, ਪਰ ਜਦੋੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਗੱਡੀਆਂ, ਬੱਸਾਂ ਤੇ ਸਵਾਰ ਹੋ ਕੇ ਗੱਲਬਾਤ ਲਈ ਚੰਡੀਗੜ੍ਹ ਪੁੱਜੇ, ਤਾਂ ਉੱਥੇ ਹਾਜ਼ਰ ਅਧਿਕਾਰੀਆਂ ਨੇ ਜਵਾਬ ਦੇ ਦਿੱਤਾ ਕਿ   ਮੀਟਿੰਗ ਸਬੰਧੀ ਸਾਡੇ ਸ਼ਡਿਊਲ ਵਿੱਚ ਦਰਜ ਨਹੀਂ ਹੈ। ਸਬ ਕਮੇਟੀ ਨਾਲ ਮੀਟਿੰਗ ਨਾ ਹੋਣ ਕਰਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਰੁਝੇਵੇਂ ਛੱਡ ਕੇ ਸੈਂਕੜੇ ਮੀਲ ਦਾ ਸਫ਼ਰ ਅਤੇ ਹਜਾਰਾਂ ਰੁਪਏ ਖਰਚ ਕਰਕੇ ਚੰਡੀਗੜ੍ਹ ਪੁੱਜੇ ਹਾਂ, ਪਰ ਸਰਕਾਰ ਨੇ ਸਮਾਂ ਦੇ ਕੇ ਧੋਖਾ ਕੀਤਾ। ਆਗੂਆਂ ਵਿਚ ਪੰਜਾਬ ਸਰਕਾਰ ਦੇ ਹੱਠੀ ਰਵਈਏ ਕਾਰਨ ਗੁੱਸਾ ਅਤੇ ਰੋਹ ਜਾਗਣਾ ਕੁਦਰਤੀ ਸੀ। ਉਹਨਾਂ ਸਾਰੇ ਪਹੁੰਚੇ ਕਨਵੀਨਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਰੇ ਪੰਜਾਬ ਵਿੱਚ 22 ਅਪ੍ਰੈਲ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਆਪਣੀਆਂ ਹੱਕੀ ਅਤੇ ਸੰਵਿਧਾਨਕ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੀ ਰੋਸ਼ਨੀ ਵਿੱਚ ਸ਼ੁਕਰਵਾਰ ਨੂੰ ਮੋਗਾ ਦੇ ਮੇਨ, ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ, ਸਾਂਝੇ ਫਰੰਟ ਦੀਆਂ ਸਮੂਹ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸਾ ਅਤੇ ਰੋਹ ਪਰਗਟਾਵਾ ਕੀਤਾ। ਪੈਨਸਰਜ ਮੁਲਾਜ਼ਮ ਜੱਥੇਬੰਦੀਆੰ, ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ। ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਂਝਾ ਫਰੰਟ ਆਗੂਆ ਸੁਖਦੇਵ ਸਿੰਘ ਰਾਊਕੇ, ਪ੍ਰੇਮ ਕੁਮਾਰ, ਬਿੱਕਰ ਸਿੰਘ ਮਾਛੀਕੇ, ਰਛਪਾਲ ਸਿੰਘ ਸੰਧੂ, ਸੁਖਦੇਵ ਸਿੰਘ ਖੋਸਾ, ਜਸਪਤ ਰਾਏ, ਅਮਰੀਕ ਸਿੰਘ ਮਸੀਤਾਂ, ਗੁਰਮੇਲ ਸਿੰਘ ਨਾਹਰ, ਗੁਰਜੰਟ ਸਿੰਘ ਕੋਕਰੀ, ਭੁਪਿੰਦਰ ਸਿੰਘ ਸੇਖੋਂ, ਰਾਜਿੰਦਰ ਸਿੰਘ ਰਿਆੜ, ਕੁਲਵੀਰ ਸਿੰਘ ਢਿੱਲੋਂ, ਕੁੱਸਾ ਸਤਯਮ ਪ੍ਰਕਾਸ਼, ਚਮਕੌਰ ਸਿੰਘ ਸਰਾਂ,  ਦਰਸ਼ਨ ਲਾਲ, ਜੁਗਿੰਦਰ ਸਿੰਘ ਰਣਸੀਂਹ ਅਤੇ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਜਵਾਂ ਫੈਸਲਾ ਨਾ ਕੀਤਾ, ਤਾਂ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਵੱਲੋਂ ਲੁਧਿਆਣਾ ਜਿਮਨੀ ਚੋਣ ਸਮੇਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖ਼ਿਲਾਫ਼ ਸ਼ਹਿਰ ਦੀ ਗਲੀ ਗਲੀ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਜੱਗ ਜਾਹਰ ਕੀਤਾ ਜਾਵੇਗਾ।  ਅੱਜ ਦੇ ਪੁਤਲਾ ਫੂਕ ਪ੍ਰੋਗਰਾਮ ਵਿੱਚ ਕੇਵਲ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ ਬੌਡੇ, ਠਾਣਾ ਸਿੰਘ, ਬੂਟਾ ਸਿੰਘ ਭੱਟੀ, ਚਰਨ ਸਿੰਘ ਡਰਾਈਵਰ, ਸੁਰਜਾ ਰਾਮ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਜਸਪਾਲ ਸਿੰਘ, ਨਾਇਬ ਸਿੰਘ, ਬਲੌਰ ਸਿੰਘ ਘਾਲੀ, ਜਾਗੀਰ ਸਿੰਘ ਖੋਖਰ, ਸੁਖਪਾਲ ਜੀਤ ਸਿੰਘ, ਜੋਰਾ ਵਰ ਸਿੰਘ , ਪੋਹਲਾ ਸਿੰਘ ਬਰਾੜ ਅਤੇ ਗਿਆਨ ਸਿੰਘ ਸੇਵਾ ਮੁਕਤ DPRO ਸਮੇਤ ਬਹੁਤ ਸਾਰੇ ਆਗੂਆਂ ਨੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘सेफ स्कूल वाहन पॉलिसी’ तहत, 5 स्कूल वाहनों के चालान : DCPO परमजीत कौर !!

ਮੋਗਾ, 17 ਅਪ੍ਰੈਲ, (ਮੁਨੀਸ਼ ਜਿੰਦਲ) ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਬ ਡਵੀਜਨ ਧਰਮਕੋਟ ਵਿਖੇ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜ੍ਹਾ ਅਤੇ ਦਸ਼ਮੇਸ਼ ਆਕਲੈਂਡ ਗਰਾਮਰ ਸੀਨੀਅਰ ਸਕੈਡੰਰੀ ਸਕੂਲ ਕਮਾਲਕੇ ਦੇ ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ। ਪਰਮਜੀਤ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਸਮੇਂ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ, ਫਸਟ ਏਡ ਬਾਕਸ ਅਤੇ ਅੱਗ ਬਝਾਊ ਯੰਤਰ ਆਦਿ ਕਮੀਆਂ ਪਾਈਆਂ ਗਈਆ, ਜਿਸ ਕਰਕੇ ਮੌਕੇ ਤੇ ਪੰਜ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਉਹਨਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਚੇਤ ਕੀਤਾ ਕਿ ਭਵਿੱਖ ਵਿੱਚ ਜਲਦ ਇਹ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  ਇਸ ਸਮੇਂ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਭੇਖਾ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ, ਧਰਮਕੋਟ ਦੇ ਦਫਤਰ ਤੋਂ ਰਵਿੰਦਰ ਸਿੰਘ ਰੀਡਰ, ਕਲਰਕ ਨਰੇਸ਼ ਕੁਮਾਰ, ਪੁਲਿਸ ਵਿਭਾਗ ਤੋਂ ਕਾਂਸਟੇਬਲ ਸੁਖਜਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਮੁੱਖ ਅਧਿਆਪਕ ਰਮਨਦੀਪ ਕਪਿਲ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਮੋਗਾ ਤੋਂ ਸੋਸ਼ਲ ਵਰਕਰ ਜਗਦੀਪ ਸਿੰਘ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਲੂੰਬਾ ਅਤੇ ਭੰਮ ਦੇ ਹੱਕ ਵਿੱਚ ਨਿਤਰਨ ਲੱਗਿਆਂ ਸਮਾਜਸੇਵੀ ਸੰਸਥਾਵਾਂ ! ਕੇਸ ਦੀ ਹੋਵੇ ਨਿਰਪੱਖ ਜਾਂਚ : ਡਾ.ਸਰਬਜੀਤ !!

ਮੋਗਾ 17 ਅਪ੍ਰੈਲ (ਮੁਨੀਸ਼ ਜਿੰਦਲ) DR. SARBJEET KAUR BRAR ਉੱਘੀ ਸਮਾਜਸੇਵੀ ਸੰਸਥਾ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਪੱਤਰਕਾਰ ਮਹਿੰਦਰਪਾਲ ਲੂੰਬਾ ਅਤੇ ਸਮਾਜਸੇਵੀ ਸੁਖਦੀਪ ਭੰਮ ਤੇ ਦਰਜ਼ ਝੂਠੇ ਕੇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਓਹਨਾ ਸਰਕਾਰ ਨੂੰ ਸਵਾਲ ਵੀ ਕੀਤਾ ਕਿ SHO ਕੋਟ-ਈਸੇ-ਖਾਂ ਅਤੇ ਲੂੰਬਾ ਦੀ ਲੀਕ ਹੋਈ ਰਿਕਾਰਡਿੰਗ ਨੂੰ ਸੁਣ ਕੇ ਲਗਦਾ ਹੈ ਕਿ ਹੁਣ ਸਮਾਜਸੇਵਾ ਅਤੇ ਪੱਤਰਕਾਰੀ ਕਰਨ ਲਈ ਸਰਕਾਰ ਆਪਣੇ ਸਕਿਓਰਿਟੀ ਗਾਰਡ ਨਾਲ ਭੇਜਿਆ ਕਰੇਗੀ, ਤਾਂ ਹੀ ਪੱਤਰਕਾਰ ਰਿਪੋਰਟ ਦਿਖਾਵੇਗਾ। ਕਿਉਕੇ ਮੈਡਮ ਕਹਿ ਰਹੀ ਹੈ ਕੇ ਪੱਤਰਕਾਰ ਤਾਂ ਦਬਾ ਪਾ ਕੇ ਕੁੱਝ ਵੀ ਬਿਆਨ ਦਵਾ ਸਕਦੇ ਨੇ। ਜਦੋਂ ਕਿ ਕਿਸੇ ਵੀ ਮੁੱਦੇ ਨੂੰ ਸਭ ਤੋਂ ਪਹਿਲਾਂ, ਇੱਕ ਪੱਤਰਕਾਰ ਹੀ ਜਨਤਾ ਅਤੇ ਪ੍ਰਸ਼ਾਸ਼ਨ ਦੇ ਸਾਹਮਣੇ ਲਿਆਉਂਦੇ ਰਹੇ ਨੇ। ਇਸ ਲਈ ਹੁਣ ਲਗਦਾ ਹੈ ਕਿ ਸਮਾਜ ਸੇਵਾ ਅਤੇ ਪੱਤਰਕਾਰ ਨੂੰ ਕੋਈ ਖ਼ਬਰ ਦੀ ਰਪੋਟਿੰਗ ਕਰਦੇ ਸਮੇਂ, ਮੁਲਾਜ਼ਮ ਲੈਣੇ ਪਿਆ ਕਰਨਗੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ, ਫਿਰ ਕਿਸੇ ਨਾਲ ਵੀ ਇਹ ਧੱਕਾ ਹੋ ਸਕਦਾ ਹੈ। ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਲੂੰਬਾ ਨੇ ਹੁਣ ਤੱਕ ਗੰਭੀਰ ਮੁੱਦੇ ਚੱਕੇ ਨੇ ਅਤੇ ਸਾਰਿਆ ਦੇ ਸਾਥ ਨਾਲ, ਲੋੜਵੰਦਾਂ ਦੇ ਘਰ ਤੱਕ ਬਣਾ ਕੇ ਦਿੱਤੇ ਨੇ। ਲੰਬਾ ‘ਤੇ ਭੰਮ ਤੇ ਦਰਜ਼ ਧਾਰਾ ਹਾਸੋਹੀਣੀ ਜਾਪਦੀ ਹੈ, ਕਿਉਕੇ ਲੂੰਬਾ ਦਾ ਖੁਦ ਦਾ ਬਹੁਤ ਵਧੀਆ ਘਰ ਪਰਿਵਾਰ ਹੈ। ਜੋ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਤਤਪਰ ਰਹਿੰਦਾ ਹੈ। ਸੋ ਮੇਰੀ ਦੋਨਾਂ ਸ਼ਹਿਰਾਂ ਦੇ ਵਿਧਾਇਕਾਂ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਇਹ ਝੂਠਾ ਪਰਚਾ ਰੱਦ ਕਰਨ ਉਪਰੰਤ ਇਸ ਮਾਮਲੇ ਚ ਦਖਲ ਦੇਕੇ ਨਿਰਪੱਖ ਜਾਂਚ ਕਰਵਾਉਣ ਦੇ ਨਾਲ ਨਾਲ ਅਸਲੀ ਦੋਸ਼ੀਆਂ ਨੂੰ, ਇਸ ਕੇਸ ਚ ਪ੍ਰਸ਼ਾਸ਼ਨ ਨੂੰ ਉਲਝਾ ਕੇ ਸਮਾਂ ਖਰਾਬ ਕਰਨ ਦੀ ਵੀ ਕਾਰਵਾਈ ਕੀਤੀ ਜਾਵੇ।  ਉਹਨਾਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਖਾਸ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਜਨਤਾ ਦਾ ਵਿਸ਼ਵਾਸ, ਪ੍ਰਸ਼ਾਸ਼ਨ ਤੇ ਬਣਿਆ ਰਹੇ। ਕਿਉਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ ਅਤੇ ਮੁਲਾਜ਼ਮਾਂ ਨੇ ਡਿਊਟੀ ਕਰਦੇ ਰਹਿਣਾ ਹੁੰਦਾ ਹੈ, ਅਤੇ ਸਾਡੇ ਮਾਨਯੋਗ ਡੀਸੀ ਸਾਗਰ ਸੇਤੀਆ ਨੇ ਆਪਣਾ ਅਹੁੰਦਾ ਸੰਭਾਲਣ ਸਮੇਂ ਆਮ ਜਨਤਾ ਨੂੰ ਇਹ ਵਚਨ ਦਿੱਤਾ ਸੀ ਕੇ ਓਹ ਨਸ਼ਿਆਂ ਵਿਰੁੱਧ ਲੜਾਈ ਲੜਨਗੇ ਅਤੇ ਨਸ਼ੇ ਦਾ ਖਾਤਮਾਂ ਕਰਨਗੇ। ਆਮ ਜਨਤਾ, ਓਹਨਾ ਦਾ ਸਹਿਯੋਗ ਕਰੇ। ਸੋ ਆਮ ਜਨਤਾ ਤਾਂ ਸਾਥ ਦੇ ਰਹੀ ਹੈ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਦਬਾਅ ਵਿੱਚ ਲੱਗ ਰਿਹਾ ਹੈ। ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਉਹ ‘ਤੇ ਸਮਾਜ ਦੀ ਹੋਰ ਸਮਾਜਸੇਵੀ ਜੱਥੇਬੰਦੀਆਂ, ਉਮੀਦ ਕਰਦਿਆਂ ਹਨ ਕਿ ਸਾਡੀ ਇਹ ਬੇਨਤੀ ਦੋਨੋ ਵਿਧਾਇਕ ਅਤੇ ਪ੍ਰਸ਼ਾਸ਼ਨ ਜਰੂਰ ਸੁਣਨਗੇ ਅਤੇ ਸੱਚਾਈ ਸਾਹਮਣੇ ਲਿਆਉਣ ਉਪਰੰਤ, ਜੋ ਅਸਲ ਦੋਸ਼ੀ ਨੇ, ਓਹਨਾ ਨੂੰ ਸਖ਼ਤ ਸਜ਼ਾ ਜਰੂਰ ਦਿਵਾਉਣਗੇ। ਅੰਤ ਵਿੱਚ ਸਿਰਜਣਾ ਸਭਾ ਦੀ ਟੀਮ ਨੇ ਇਹਨਾਂ ਦੋਨਾਂ ਸਮਾਜ ਸੇਵੀਆਂ ਉੱਤੇ ਪਾਏ ਝੂਠੇ ਪਰਚੇ ਦੀ ਨਿੰਦਾ ਕਰਦੇ ਹੋਏ ਸਭਾ ਵੱਲੋਂ ਉਹਨਾਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਸਾਰੀਆਂ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓ, ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਨੂੰ ਵੀ ਅੱਗੇ ਆਕੇ ਸੱਚ ਨਾਲ ਖੜਨ ਦੀ ਅਪੀਲ ਕੀਤੀ। ਤਾਂ ਜੋ, ਅੱਗੇ ਤੋਂ, ਕਿਸੇ ਨੂੰ ਸੱਚ ਸਾਹਮਣੇ ਲਿਆਉਣ ਲਈ, ਇਹ ਸਭ ਕੁੱਝ ਨਾ ਝੱਲਣਾ ਪਵੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

DC ਦੀ ਢੋਆ ਢੁਆਈ ਠੇਕੇਦਾਰਾਂ ਨੂੰ ਦੋ ਟੁੱਕ, ਚੁਕਾਈ ਸ਼ੁਰੂ ਕਰੋ, ਜਾਂ ਬਲੈਕ ਲਿਸਟ ਲਈ ਰਹੋ ਤਿਆਰ !!

ਬਾਰਦਾਨਾ ਨਾ ਭੇਜਣ ਅਤੇ ਭਾਅ ਨਾ ਲਗਾਉਣ ਵਾਲੇ ਇੰਸਪੈਕਟਰਾਂ ਨੂੰ, ਕਾਰਨ ਦਸੋ ਨੋਟਿਸ ਜਾਰੀ !! ਮੋਗਾ, 17 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਅਨਾਜ ਦੀ ਖਰੀਦ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਲਈ ਪ੍ਰਸ਼ਾਸ਼ਨ ਨੇ ਹੁਣੇ ਤੋਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਚਾਰੂ ਖਰੀਦ ਪ੍ਰਕਿਰਿਆ ਯਕੀਣੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵੀਰਵਾਰ ਨੂੰ ਸਥਾਨਕ ਮੀਟਿੰਗ ਹਾਲ ਵਿਖੇ ਢੋਆ ਢੁਆਈ ਠੇਕੇਦਾਰ, ਟਰੱਕ ਯੂਨੀਅਨਾਂ, ਸਿਵਲ ਤੇ ਪੁਲਿਸ ਅਧਿਕਾਰੀਆਂ, ਆੜ੍ਹਤੀਆਂ ਅਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਅਤੇ ਐਸ ਪੀ (ਸਥਾਨਕ) ਸਨਦੀਪ ਸਿੰਘ ਮੰਡ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਟਰੱਕ ਯੂਨੀਅਨਾਂ ਵੱਲੋਂ ਆਪਣੇ ਕਿਸੇ ਨਿੱਜੀ ਰੌਲੇ ਦੇ ਕਾਰਨ ਚੁਕਾਈ ਦਾ ਕੰਮ ਸ਼ੁਰੂ ਨਾ ਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ ਕਿਹਾ ਕਿ ਉਹ ਜਾਂ ਤਾਂ ਤੁਰੰਤ ਚੁਕਾਈ ਸ਼ੁਰੂ ਕਰ ਦੇਣ ਨਹੀਂ ਤਾਂ ਬਲੈਕਲਿਸਟ ਹੋਣ ਲਈ ਤਿਆਰ ਰਹਿਣ। ਉਹਨਾਂ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆ ਵਿੱਚ ਅੜਿੱਕਾ ਬਣਨ ਵਾਲੀ ਹਰੇਕ ਧਿਰ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਯਕੀਨੀ ਬਣਾਏਗਾ ਕਿ ਕਿਸਾਨ ਨੂੰ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ, ਵੇਚਣ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਵਿੱਚ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ ਕਰਦਿਆਂ ਸਾਈਲੋ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੱਕਾਂ ਵਾਲਿਆਂ ਨੂੰ ਲੁਹਾਈ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਇਸ ਕੰਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਇਕ ਨਿਗਰਾਨ ਕਮੇਟੀ ਦਾ ਗਠਨ ਕਰਨ ਬਾਰੇ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਲੋ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਲੁਹਾਈ ਦਾ ਕੰਮ ਚੱਲਣਾ ਚਾਹੀਦਾ ਹੈ। ਮੰਡੀਆਂ ਵਿੱਚ ਬਾਰਦਾਨਾ ਪਹੁੰਚਣ ਅਤੇ ਭਾਅ ਲੱਗਣ ਬਾਰੇ ਪੁੱਛੇ ਜਾਣ ਉੱਤੇ ਪਤਾ ਲੱਗਾ ਕਿ ਮੋਗਾ ਮੰਡੀ ਵਿੱਚ ਪਹਿਲੇ ਦਿਨ ਭਾਅ ਨਹੀਂ ਲੱਗਾ ਅਤੇ ਨਿਹਾਲ ਸਿੰਘ ਵਾਲਾ ਮੰਡੀ ਵਿੱਚ ਬਾਰਦਾਨਾ ਨਹੀਂ ਪਹੁੰਚਿਆ। ਇਸ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਖਰੀਦ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਬਾਰੇ ਕਿਹਾ ਗਿਆ। ਪੂਰੇ ਸੀਜ਼ਨ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮੋਗਾ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ ਇੱਕ ਪੱਕਾ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਕੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ, ਤਾਂ ਪੁਲਿਸ ਮੁਲਾਜ਼ਮ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਉਣ ਅਤੇ ਸਥਿਤੀ ਨੂੰ ਆਮ ਵਾਂਗ ਬਣਾਈ ਰੱਖਣ ਲਈ ਜਿੰਮੇਵਾਰ ਹੋਵੇਗਾ। ਦੱਸਣਯੋਗ ਹੈ ਕਿ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 56 ਕੁਇੰਟਲ ਤੋਂ ਵੱਧ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 56 ਕੁਇੰਟਲ ਦਰਜ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ/ ਗੱਠਾਂ ਉਪਲੱਬਧ ਹਨ। ਉਹਨਾਂ ਕਿਹਾ ਕਿ ਰੱਬੀ ਸੀਜ਼ਨ 2025-26 ਦੌਰਾਨ ਖਰੀਦ ਦਾ ਸਮਾਂ ਮਿਤੀ 31 ਮਈ, 2025 ਤੱਕ ਨਿਰਧਾਰਿਤ ਕੀਤਾ ਹੈ। ਵਿਭਾਗ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਮੋਗਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਜੇਕਰ ਲੋੜ੍ਹ ਪਈ ਤਾਂ, ਹੋਰ ਆਰਜ਼ੀ ਮੰਡੀਆਂ ਵੀ ਨਿਰਧਾਰਤ ਕਰ ਲਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ, ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा को मिला नया डीएसपी ! संभाला चार्ज ! जानो, किस चीज की रहेगी प्राथमिकता !!

मोगा 16 अप्रैल (मुनीश जिन्दल) पंजाब सरकार द्वारा हाल ही में किए गए पुलिस अधिकारियों के तबादलों के बाद पीपीएस अधिकारी सुखअमृत सिंह रंधावा ने बुधवार को बतौर डीएसपी डी, मोगा का कार्याभार संभाल लिया है। इस मौके पर मीडिया कर्मियों से बात करते हुए उन्होंने कहा कि, जैसे कि हम सभी जानते ही हैं कि, राज्य सरकार की ओर से ‘युद्ध, नशों के विरुद्ध’ अभियान चलाया जा रहा है, तो उन्होंने कहा कि फिलहाल नशों के खिलाफ इस जंग का हिस्सा बनने के साथ साथ गैंगस्टर गतिविधियों की रोकथाम, उनकी प्राथमिकता रहेगी। रंधावा ने आम जनता से अपील की, कि अगर उनके इलाके में या उनकी जानकारी में कोई भी व्यक्ति नशा करता है या बेचता है, तो तुरंत इसकी जानकारी पुलिस को दें। ताकि समाज को ऐसे लोगों से बचाया जा सके। इसके साथ ही उन्होंने पूर्ण विश्वास दिलाया कि सूचना देने वाले का नाम गुप्त रखा जाएगा  इसके अलावा सुखअमृत सिंह रंधावा ने गैंगस्टर संबंधी कार्रवाइयों की रोकथाम के लिए, आम लोगों से अपील की कि किसी नए किराएदार को रखते हुए, उसकी जांच पड़ताल जरूर कर लें। क्योंकि पिछले समय में अनेक मामले ऐसे आए हैं, जहां गैंगस्टर ग्रुप से जुड़े गुर्गे, विभिन्न इलाकों में किराए का कमरा लेकर रह रहे थे। इसलिए उन्होंने आम जनता से अपील की कि अपनी सुरक्षा को के मद्देनजर, किसी भी व्यक्ति को बिना जांच पड़ताल के किराए पर अपनी जगह ना दें। इसके साथ ही उन्होंने यह भी अपील की कि अगर उन्हें उनके इलाके में कोई भी संदिग्ध व्यक्ति या कोई संदिघ्द गतिविधि लगती है, तो वे तुरंत इसकी सूचना पुलिस से साझा करें।  उन्होंने फिर विश्वास दिलाया कि, सूचना देने वाले की जानकारी, पूर्ण तौर पर गुप्त रखी जाएगी।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਭਵਿੱਖ ਦੀ ਪੀੜੀਆਂ ਨੂੰ ਬਚਾਉਣ ਲਈ, ਬਚਾਉਣਾ ਪਵੇਗਾ, ਜ਼ਮੀਨੀ ਪਾਣੀ : ਡਾ. ਜਸਵਿੰਦਰ ਬਰਾੜ !!

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ) ‘ਇਹ ਚਿੰਤਾਜਨਕ ਦਾ ਵਿਸ਼ਾ ਹੈ ਕਿ ਹਰ ਸਾਲ ਜ਼ਮੀਨੀ ਪਾਣੀ ਦੇ ਪੱਧਰ ਘਟਣ ਨਾਲ ਪਾਣੀ ਦੇ ਸਰੋਤਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਦੇ ਵਿਕਾਸ ਦੀ ਸਥਿਰਤਾ ਲਈ ਗੰਭੀਰ ਚੁਣੌਤੀਆਂ ਪੈਦਾ ਹੁੰਦੀਆਂ ਜਾ ਰਹੀਆਂ ਹਨ’। ਇਹ ਵਿਚਾਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਨੇ ਮੋਗਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਇਹ ਘਟਾਅ ਨਾ ਸਿਰਫ ਫਸਲ ਉਤਪਾਦਨ ਨੂੰ ਖਤਰੇ ਵਿੱਚ ਪਾਵੇਗਾ ਸਗੋਂ ਵਿਆਪਕ ਵਾਤਾਵਰਣੀ ਸੰਤੁਲਨ ਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਜਿਸ ਕਰਕੇ ਜਮੀਨੀ ਪਾਣੀ ਦੀ ਘਾਟ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਜਾਣਾ ਜਰੂਰੀ ਹੈ। ਪਾਣੀ ਖੇਤੀਬਾੜੀ ਖੇਤਰ ਵਿੱਚ ਅਤੇ ਮਨੁੱਖੀ ਜੀਵਨ ਦੇ ਲਈ ਅਹਿਮ ਸਰੋਤ ਹੈ। ਕੁਦਰਤ ਨੇ ਮਨੁੱਖੀ ਜੀਵਨ ਲਈ ਬਹੁਤ ਕੀਮਤੀ ਦਾਤਾਂ ਜਿਵੇਂ ਕਿ ਹਵਾ, ਪਾਣੀ, ਜ਼ਮੀਨ ਤੇ ਅਕਾਸ਼ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਜਿਸ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਉਨਾਂ ਕਿਹਾ ਕਿ ਜਮੀਨ ਹੇਠਲਾ ਪਾਣੀ ਘਟਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਵੱਧ ਪਾਣੀ ਖਪਤ ਕਰਨ ਵਾਲੀ ਪੂਸਾ 44 ਝੋਨੇ ਦੀਆਂ ਕਿਸਮਾਂ ਤੇ ਪਾਬੰਦੀ ਵੀ ਇਸੇ ਕਰਕੇ ਲਗਾਈ ਹੈ, ਕਿਉਂਕਿ ਝੋਨੇ ਦੇ ਉਤਪਾਦਨ ਲਈ ਧਰਤੀ ਹੇਠੋਂ ਬੇਸ਼ੁਮਾਰ ਪਾਣੀ ਕੱਢਿਆ ਜਾ ਰਿਹਾ ਹੈ । ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਦੇਸ਼ ਦੀ ਖੁਸ਼ਹਾਲੀ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ, ਝੋਨੇ ਦੀ ਫਸਲ ਤੋਂ ਸਿਵਾਏ ਬਾਕੀ ਦੀਆਂ ਫਸਲਾਂ ਤੇ ਵੀ ਲਾਹੇਵੰਦ ਭਾਅ ਅਤੇ ਯਕੀਨਨ ਮੰਡੀਕਰਨ ਦੀ ਸਹੂਲਤ ਦੇਵੇ, ਤਾਂ ਕਿ ਕਿਸਾਨ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾਉਣ ਵੱਲ ਪ੍ਰੇਰਿਤ ਹੋ ਸਕਣ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰ ਕੇ ਕੁਦਰਤੀ ਅਨਮੋਲ ਖਜਾਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਸਕੀਏ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!