logo

General

ਜ਼ਿਲ੍ਹਾ ਚੋਣ ਦਫਤਰ ਵੱਲੋਂ ਇਲੈਕਸ਼ਨ ਕੁਇਜ਼ ਸਬੰਧੀ ਸੈਮੀਨਾਰ ਦਾ ਆਯੋਜਨ !!

ਮੋਗਾ, 16 ਜਨਵਰੀ (ਅਸ਼ੋਕ ਮੌਰੀਆ) ਚੋਣ ਕਮਿਸ਼ਨ ਪੰਜਾਬ ਵੱਲੋਂ ਇੱਕ ਇਲੈਕਸ਼ਨ ਕੁਇੱਜ਼ ਕਰਵਾਇਆ ਜਾ ਰਿਹਾ ਹੈ ਜੋ ਕਿ 19 ਜਨਵਰੀ 2025 ਨੂੰ ਆਨਲਾਈਨ ਮੋਡ ਵਿੱਚ ਕਰਵਾਇਆ ਜਾਵੇਗਾ। ਇਸ ਕੁਇਜ਼ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵੋਟਰਾਂ ਦਾ ਆਫ ਲਾਈਨ ਕੁਇਜ਼ ਮਿਤੀ 24 ਜਨਵਰੀ ਨੂੰ ਸਰਕਾਰੀ ਕਾਲਜ ਲੁਧਿਆਣਾ ਲੜਕੀਆਂ ਵਿਖੇ ਹੋਵੇਗਾ। ਇਸ ਸਬੰਧੀ ਚੱਲ ਰਹੀ ਰਜਿਸਟ੍ਰੇਸ਼ਨ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਾਲਜ ਐਨ.ਐਸ.ਐਸ ਯੂਨਿਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ, ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਅਤੇ ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋਫੈਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਸ਼ਿਰਕਤ ਕੀਤੀ। ਆਪਣੇ ਭਾਸ਼ਣ ਵਿੱਚ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਹਾਜ਼ਰੀਨ ਨੂੰ ਕਿਹਾ ਕਿ ਉਹ ਇਲੈਕਸ਼ਨ ਕੁਇਜ਼ ਵਿੱਚ ਜਰੂਰ ਭਾਗ ਲੈਣ। ਇਸ ਸਬੰਧੀ ਇਲੈਕਸ਼ਨ ਕਮਿਸ਼ਨ ਇੰਡੀਆ ਦੀ ਵੈੱਬਸਾਈਟ ਅਤੇ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਵੈੱਬਸਾਈਟ ਤੇ ਜਾ ਕੇ ਤਿਆਰੀ ਕੀਤੀ ਜਾ ਸਕਦੀ ਹੈ। ਓਹਨਾਂ ਨੇ ਹਾਜ਼ਰੀਨ ਨੂੰ ਬਹੁਤ ਸਾਰੇ ਪ੍ਰਸ਼ਨ ਉੱਤਰ ਵੀ ਕਰਵਾਏ ਜਿਹੜੇ ਕਿ ਕੁਇਜ਼ ਵਿੱਚ ਪੁੱਛੇ ਜਾ ਸਕਦੇ ਨੇ। ਚੋਣ ਦਫਤਰ ਦੇ ਸੈਮੀਨਾਰ ਮੌਕੇ ਸਟੇਜ ਤੇ ਮੌਜੂਦ ਪ੍ਰੋਫੈਸਰ ਸਹਿਬਾਨ ! (ਫੋਟੋ ਡੈਸਕ) ਇਸ ਉਪਰੰਤ ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਘਾਲੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਕੁਇਜ਼ ਦੇ ਨਾਲ ਨਾਲ ਸਾਰੇ ਆਪਣੀ ਵੋਟ ਬਣਾਉਣ ਅਤੇ ਸਮਾਂ ਆਉਣ ਤੇ ਵੋਟ ਪਾਉਣ ਬਾਰੇ ਵੀ ਜਾਣਕਰੀ ਜਰੂਰੀ ਹੈ। ਉਹਨਾਂ ਚੋਣ ਕਮਿਸ਼ਨ ਦੇ ਵੱਖ-ਵੱਖ ਐਪਸ ਅਤੇ ਵੈੱਬਸਾਈਟ ਆਦਿ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਵੱਖ ਵੱਖ ਫਾਰਮਾਂ ਸਬੰਧੀ ਜਾਣਕਾਰੀ ਦਿੱਤੀ ਕਿ ਕਿਹੜੇ ਫਾਰਮ ਦੁਆਰਾ ਵੋਟ ਬਣਾਈ/ ਕਟਾਈ ਜਾ ਸ਼ਿਫਟ ਕਾਰਵਾਈ ਜਾ ਸਕਦੀ ਹੈ।  ਇਸ ਸਮੇਂ ਕਾਲਜ ਸਟਾਫ਼ ਵਿੱਚੋਂ ਡਾ: ਮਨਪ੍ਰੀਤ ਕੌਰ ਅਤੇ ਪ੍ਰੋਫੈਸਰ ਸਿਮਰਜੀਤ ਕੌਰ ਸਮੇਤ ਕਾਲਜ ਐਨ ਐਸ ਐਸ ਯੂਨਿਟ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

18-19 ਸਾਲ ਦੇ ਨੌਜਵਾਨ ਵੋਟਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਵੰਡੇ ਜਾਣਗੇ ਵੋਟਰ ਕਾਰਡ : DC ਸਾਰੰਗਲ !!

ਮੋਗਾ, 16 ਜਨਵਰੀ, (ਮੁਨੀਸ਼ ਜਿੰਦਲ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ 15 ਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ, 2025 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਰਾਸ਼ਟਰੀ ਵੋਟਰ ਦਿਵਸ ਬੂਥ ਲੈਵਲ ਤੇ ਬੀ.ਐਲ.ਓਜ ਵੱਲੋਂ ਵੀ ਮਨਾਇਆ ਜਾਵੇਗਾ। ਇਸ ਦਿਨ 18-19 ਸਾਲ ਦੇ ਨੌਜਵਾਨ ਵੋਟਰ ਜਿਨ੍ਹਾਂ ਦਾ ਨਾਮ ਸਰਸਰੀ ਸੁਧਾਈ 2025 ਦੀ ਵੋਟਰ ਲਿਸਟ ਵਿੱਚ ਸ਼ਾਮਿਲ ਹੋਇਆ ਹੈ, ਨੂੰ ਵੋਟਰ ਕਾਰਡ ਵੰਡੇ ਜਾਣਗੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਵੀ ਇਸ ਗੱਲ ਉਪਰ ਜ਼ੋਰ ਰਹਿੰਦਾ ਹੈ ਕਿ ਵੱਧ ਤੋਂ ਵੱਧ 18-19 ਸਾਲ ਦੇ ਵੋਟਰਾਂ/ ਮਹਿਲਾ ਵੋਟਰਾਂ/ ਤੀਜਾ ਲਿੰਗ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੇ ਨਾਮ ਨੂੰ ਵੋਟਰ ਲਿਸਟ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਸਾਰੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਸਕਣ।ਉਹਨਾਂ ਅਪੀਲ ਕੀਤੀ ਕਿ ਜੇਕਰ ਮਿਤੀ 01.01.2025 ਨੂੰ ਕਿਸੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਅਜੇ ਤੱਕ ਵੋਟ ਨਹੀਂ ਬਣੀ ਹੈ ਤਾਂ ਉਹਨਾਂ ਨੂੰ ਆਪਣੀ ਵੋਟ ਜਰੂਰ ਬਣਵਾਉਣੀ ਚਾਹੀਦੀ ਹੈ। ਵੋਟ ਬਣਾਉਣ ਲਈ ਵੋਟਰ ਹੈਲਪਲਾਈਨ ਐਪ, ਆਨਲਾਈਨ ਵੋਟਰ ਸਰਵਿਸ ਪੋਰਟਲ, ਆਪਣੇ ਏਰੀਏ ਦੇ ਬੀ.ਐਲ.ਓ, ਸਬੰਧਤ ਸਬ-ਡਵੀਜਨਲ ਦਫਤਰ ਵਿੱਚ ਆਪਣਾ ਫਾਰਮ ਨੰ. 6 ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਰੁੱਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦਾ ਹੈ।

NCORD ਅਧੀਨ ਮੀਟਿੰਗ ਦੇ ਅਹਿਮ ਫੈਂਸਲੇ ! ਇਹਨਾਂ ਥਾਵਾਂ ………. ਦੀ ਹੋਵੇਗੀ ਰੈਗੂਲਰ ਚੈਕਿੰਗ !!

ਮੋਗਾ 16 ਜਨਵਰੀ (ਮੁਨੀਸ਼ ਜਿੰਦਲ) ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵਲੋਂ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ.ਸੀ.ਆਰ.ਡੀ.) ਅਧੀਨ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਕੂਲਾਂ/ ਕਾਲਜਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸਟੇਜ ਨਾਟਕ, ਸਕਿੱਟ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਨਸ਼ਿਆਂ ਦੇ ਹੌਟ ਸਪੌਟਸ ਵਿੱਚ ਮੈਡੀਕਲ ਕੈਂਪ ਲਗਾਏ ਜਾਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰਚਾਰ ਕਰਨ ਤੋਂ ਇਲਾਵਾ ਓਟ ਕਲੀਨਿਕਾਂ, ਮੁੜ ਵਸੇਬਾ ਕੇਂਦਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਜਨਤਕ ਲਾਮਬੰਦੀ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਆਪਣੇ ਅਧਿਕਾਰ ਖੇਤਰਾਂ ਵਿੱਚ ਨਿਯਮਤ ਜਾਗਰੂਕਤਾ ਮੁਹਿੰਮ ਚਲਾਈਆਂ ਜਾਣ ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਚੁਣਨ ਲਈ ਪ੍ਰੇਰਿਤ ਕਰਨ।ਉਹਨਾਂ ਡਰੱਗ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਕੈਮਿਸਟ ਵੱਲੋਂ ਪਾਬੰਦੀਸ਼ੁਦਾ ਦਵਾਈ ਦੀ ਵਿਕਰੀ ਨਾ ਕੀਤੀ ਜਾਵੇ।

शहर के 43 पार्कों का, जल्द होगा सौंदर्यीकरण : हरसिमरत कौर

मोगा 16 जनवरी (मुनीश जिन्दल) आपको यह जानकर खुशी होगी कि जल्द ही नगर निगम मोगा के अंतर्गत आते 43 से अधिक पार्कों की नुहार बदलने जा रही है। यह जानकारी नगर निगम के बागवानी विभाग की जूनियर इंजीनियर मैडम हरसिमरत कौर ने ‘मोगा टुडे न्यूज’  से एक खास बातचीत में साझा की। उन्होंने माना कि पिछले दो महीने, पार्कों में सफाई की दिक्कत रही। लेकिन उन्होंने विश्वास दिलाया कि अब ये समस्या नहीं रहेगी। इसके साथ ही उन्होंने कहा कि चूंकि अभी सर्दी का मौसम है, अभी नया पौधारोपण नहीं हो सकता। इसलिए फिलहाल पौधों के रख रखाव व उनकी कटिंग का काम चल रहा है। और क्या-क्या बताया हरसिमरत कौर ने, आप भी सुनें :  HARSIMRAT KAUR, JE, HORTICULTURE, MUNICIPAL CORPORATION

ग्रीन सिटी कालोनी में धूमधाम से मनाया गया लोहड़ी का पर्व !!

मोगा, 14 जनवरी (अशोक मौर्या) ः मोगा के फिरोजपुर जी.टी.रोड स्थित ग्रीन सिटी कालोनी में लोहड़ी का पर्व बड़े ही श्रद्धापूर्वक व धूमधाम से मनाया गया। इस मौके पर ग्रीन सिटी कॉलोनी निवासी डा. जी.डी.गुप्ता ने बताया कि पूरी ग्रीन सिटी के निवासियों की एक ही जगह लोहड़ी का आयोजन किया। जिसमें सभी परिवारों ने लोहड़ी की अग्नि में तिल, मूंगफली, गजक, रेवड़ी डालकर सभी के भले की कामना करते हुए लोहड़ी की परिक्रमा की और सभी को आपस में लोहड़ी पर्व की बधाई दी। सभी ने मिल जुलकर एक दूसरे को मूंगफली, रेवड़ी, गुड़, गजक के साथ-साथ फल, फ्रूट खिलाए व डी.जे. की थाप पर लोहड़ी पर्व का आनंद माना।

नैशनल इंश्योरेंस कंपनी ने मनाया लोहड़ी व मकर संक्रांति का त्यौहार !!

मोगा, 14 जनवरी (अशोक मौर्या): स्थानीय फिरोजपुर जी.टी.रोड पर स्थित नैशनल इंश्योरेंस कंपनी की ब्रांच में लोहड़ी एवं मकर संक्रांति का पर्व धूमधाम से मनाया गया। समागम की शुरूआत नैशनल इंश्योरेंस कंपनी के रीजनल मैनेजर दविंदर के.स्वामी, मैनेजर राकेश शर्मा, चीफ बिजनेस मैनेजर कंचन बांसल, अजय गर्ग, दविंदर सिंह, वी.के.मल्होत्रा, किरण बाला आदि स्टाफ मेंबर ने लोहड़ी की पावन अगनी में तिल, मूंगफली, गुड़, रेवड़ी, गजक की आहुति डालकर की। आहुतियों के साथ उपस्थित कम्पनी के सभी सदस्यों ने सबके भले के लिए मंगल कामना की। सभी सदस्यों ने लोहड़ी की अगनी की परिक्रमा कर सभी को लोहड़ी एवं मकर संक्रांति पर्व की शुभकामनाएं दी। इस मौके पर रीजनल मैनेजर दविंदर कुमार स्वामी ने सभी को लोहड़ी पर्व एवं मकर संक्रांति की शुभकामनाएं दी। इस मौके पर सभी ने आए मुख्य अतिथियों को बुके देकर उनका सम्मान किया।

नहीं भरी GST रिटर्न, तो हो जाओ सावधान ! कहीं फंस ना जाना ‘सर्च एंड सीजर’ के चक्कर में !!

मोगा 14 जनवरी (मुनीश जिन्दल) अनेक लोगों ने GST नंबर तो लिए हुए हैं। लेकिन रिटर्न नहीं फाइल की है। इस बात का खुलासा GST विभाग की ACST (सहायक कमीश्नर सैल्स टैक्स) पूनम गर्ग ने एक खास मुलाकात के दौरान किया। उन्होंने बताया कि विभाग के ध्यान में आया है कि अनेक व्यापारी ऐसे हैं जिन्होंने लंबे समय से GST नंबर तो लिया हुआ है। लेकिन रिटर्न नहीं भरी है। उन्होंने उन व्यापारियों को, जिनका कि किसी कारणवश काम कम है, को अपने CA के माध्यम से अपना जीएसटी नंबर कैंसिल करवाने की सलाह दी है। इसके साथ ही उन्होंने उन व्यापारियों को, जिनका काम तो अच्छा ख़ासा है, लेकिन वे विभाग/ सरकार से उसे छुपा कर सही रिटर्न नहीं भर रहे हैं, उन्हें भी एक नेक सलाह दी है। जिससे संबंधित व्यापारी आगामी भविष्य की मुश्किलों से बच सकेंगे। क्या कहना था ACST पूनम गर्ग का, आप खुद ही सुनलें : MS. POONAM GARG, ACST, GST

ਕਿਸਾਨ ਜੱਥਬੰਦੀਆਂ ਨੇ ਸਾੜੀਆਂ, ਕੇਂਦਰ ਸਰਕਾਰ ਵੱਲੋਂ ਡਰਾਫਟ ਬਿੱਲਾਂ ਦੀਆਂ ਕਾਪੀਆਂ ! ਜਾਣੋ ਵਜਾ …………

ਕੇਂਦਰ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਖਾ ਕਰਣ ਦੀ ਚੇਤਾਵਨੀ !! ਮੋਗਾ 13 ਜਨਵਰੀ (ਮੁਨੀਸ਼ ਜਿੰਦਲ) ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਹੇਠ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ, ਜੋ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਖੇਤੀ ਡਰਾਫਟ ਬਿੱਲ ਕਾਨੂੰਨ ਬਣਾਉਣ ਲਈ ਭੇਜੇ ਹਨ, ਉਸ ਦੇ ਵਿਰੋਧ ਵਿੱਚ ਉਹਨਾਂ ਡਰਾਫਟ ਬਿੱਲਾਂ ਦੀਆਂ ਕਾਪੀਆਂ ਨੂੰ ਅੱਗ ਲਾਕੇ ਸਾੜਿਆ ਗਿਆ। ਤੇ ਅੱਗੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਣਾ ਬੰਦ ਨਹੀਂ ਕਰੇਗੀ, ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਕਿਉਂਕਿ ਹੁਣ ਕਿਸਾਨ ਮਜ਼ਦੂਰ ਜਥੇਬੰਦੀਆਂ ਟਿਕ ਕੇ ਨਹੀਂ ਬੈਠਣੀਆਂ। ਹੁਣ ਇਸ ਤੋਂ ਅੱਗੇ ਇੱਕ ਹੋਰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਤਾਂ ਜੋ ਕੇਂਦਰ ਦੀ ਬੋਲੀ ਹੋਈ ਸਰਕਾਰ ਨੂੰ ਜਗਾਕੇ ਸਹੀ ਸ਼ੀਸ਼ਾ ਵਿਖਾਇਆ ਜਾ ਸਕੇ। ਇਸ ਵਾਰ ਦਾ ਸੰਘਰਸ਼ ਫੈਸਲਾਕੁਨ ਹੋਵੇਗਾ। ਵੱਖੋ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ, ਤਾਨਾਸ਼ਾਹੀ ਰਵਈਆ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਤਾਂ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ। ਜੇਕਰ ਸਰਕਾਰ ਕਿਸਾਨ ਮਸਲਿਆਂ ਦਾ ਹੱਲ ਨਹੀਂ ਕਰਦੀ, ਤਾਂ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਅਨੁਸਾਰ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਆਗੂ ਸੁਖਦੇਵ ਸਿੰਘ ਕੋਕਰੀ ਏਕਤਾ ਉਗਰਾਹਾਂ, ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਲੱਖੋਵਾਲ, ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਕਿਰਤੀ ਕਿਸਾਨ ਯੂਨੀਅਨ, ਬਲੌਰ ਸਿੰਘ ਉਗਰਾਹਾਂ, ਜਗਜੀਤ ਸਿੰਘ ਮੱਦੋਕੇ, ਗੁਲਜਾਰ ਸਿੰਘ ਘੱਲ ਕਲਾਂ ਸੂਬਾ ਆਗੂ ਲੱਖੋਵਾਲ, ਬਲਕਰਨ ਸਿੰਘ ਢਿੱਲੋ ਜਿਲਾ ਆਗੂ ਲੱਖੋਵਾਲ, ਹਰਨੇਕ ਸਿੰਘ ਫਤਿਹਗੜ੍ਹ, ਅਜੈਬ ਸਿੰਘ, ਰਸ਼ਪਾਲ ਸਿੰਘ ਪਟਵਾਰੀ, ਕੇਹਰ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਜੱਸਾ ਸਿੰਘ, ਅਜਮੇਰ ਸਿੰਘ, ਬਲਦੇਵ ਸਿੰਘ, ਛਤਰ ਸਿੰਘ, ਜਸਮੇਲ ਸਿੰਘ, ਭਜਨ ਸਿੰਘ, ਮਨਜਿੰਦਰ ਸਿੰਘ, ਤਜਿੰਦਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ, ਨਛੱਤਰ ਸਿੰਘ ਛਿੰਦਾ, ਬਬਲੂ ਸਿੰਘ, ਹਾਕਮ ਸਿੰਘ, ਜੋਗਿੰਦਰ ਸਿੰਘ, ਹਰਨੇਕ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ ਮਨਾਵਾਂ, ਬਾਬੂ ਸਿੰਘ, ਮੰਦਰਜੀਤ ਸਿੰਘ ਮਨਾਵਾਂ, ਗੁਰਜੀਤ ਸਿੰਘ ਮੋਗਾ, ਜਸਵਿੰਦਰ ਸਿੰਘ,  ਦਰਸ਼ਨ ਸਿੰਘ ਦੁੱਨੇਕੇ, ਅਮਨਦੀਪ ਸਿੰਘ, ਗੁਰਮੇਲ ਸਿੰਘ ਡਰੋਲੀ, ਭਾਈ ਮਲਕੀਤ ਸਿੰਘ, ਅਮਨਦੀਪ ਸਿੰਘ, ਹਰਬੰਸ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਤੋਤਾ ਸਿੰਘ, ਪੰਮਾ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ, ਲਹੇਰ ਸਿੰਘ, ਸੁਲੱਖਣ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਕੇਹਰ ਸਿੰਘ, ਕੁਲਦੀਪ ਸਿੰਘ, ਬਾਦ ਖਾਨ, ਸੁਖਜੀਤ ਸਿੰਘ, ਜਸਪਾਲ ਸਿੰਘ, ਬੰਤ ਸਿੰਘ ਨਿਧਾਵਾਲਾ, ਮੋਦਨ ਸਿੰਘ ਨਿਧਾਵਾਲਾ, ਲਖਵੀਰ ਸਿੰਘ ਸਰਪੰਚ ਆਦਿ ਹਾਜ਼ਰ ਸਨ। 

वार्ड नंबर 22 की, बदलेगी नुहार ! इस पुराने रोग से भी मिलेगी निजात !!

मोगा 13 जनवरी (मुनीश जिन्दल) दोस्तों, आपने अक्सर अनेक राजनीतिक लोगों को चुनावों के नजदीक ही जनता के रूबरू होते देखा होगा। लेकिन आज हम आपको एक ऐसे पार्षद के साथ मिलवाने जा रहे हैं, जो सिर्फ चुनाव के समय ही नहीं, बल्कि साल भर के विभिन्न त्योहारों के मौके पर भी अपने वार्ड वासियों से मिलकर, उन्हें तोहफे देकर, उनके संपर्क में रहते हैं। जी हां, हम बात कर रहे हैं, वार्ड नंबर 22 के पार्षद प्रवीण मक्कड़ की। प्रवीण मक्कड़, चाहे लोहड़ी हो या दिवाली हो, या फिर कोई अन्य त्योहार, वे अपने वार्ड वासियों को त्यौहार के हिसाब से तोहफे देकर उनसे अपने निजी पारिवारिक संबंध बनाए रखते हैं। वार्ड वासियों को यह जानकर प्रसन्नता होगी कि जल्द ही वार्ड नंबर 22 की नुहार बदलने वाली है। जिस एक परेशानी को वो पिछले अनेक वर्षों से झेल रहे हैं, जल्द ही इलाकावासियों को उससे भी निजात मिलने जा रही है। किस तरह बदलेगी वार्ड की नुहार ? व किस चीज से वार्ड वासियों को मिलने जा रही है निजात ? व कहाँ होने वाला है सौन्द्रीयकरण ? इसके लिए हम आपको ले चलते हैं वार्ड नंबर 22 के पार्षद प्रवीण मक्कड़ के पास : PARVEEN MAKKAR, MC, WARD NO. 22

ਭਾਰਤੀ ਹਵਾਈ ਸੈਨਾ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 27 ਜਨਵਰੀ ਤੱਕ !!

ਮੋਗਾ, 13 ਜਨਵਰੀ (ਮੁਨੀਸ਼ ਜਿੰਦਲ) MS. DIMPLE THAPAR ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਅਧੀਨ ਭਾਰਤੀ ਹਵਾਈ ਸੈਨਾ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ। ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ ਮਿਤੀ 27 ਜਨਵਰੀ 2025 ਤੱਕ ਆਨਲਾਈਨ ਵੈਬਸਾਈਟ www.agnipathvayu.cdac.in ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 01 ਜਨਵਰੀ 2005 ਤੋਂ 01 ਜੁਲਾਈ 2008 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਦਾ 12ਵੀਂ ਜਮਾਤ ਕਿਸੇ ਵੀ ਵਿਸ਼ੇ ਵਿੱਚੋਂ 50 ਫੀਸਦੀ ਨੰਬਰਾਂ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਹਨਾਂ ਨੌਜਵਾਨਾਂ ਨੇ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਜਾਂ 2 ਸਾਲਾ ਕੋਈ ਵੋਕੇਸ਼ਨਲ ਕੋਰਸ (ਅੰਗਰੇਜੀ, ਫਿਜ਼ਿਕਸ ਅਤੇ ਗਣਿਤ) ਪਾਸ ਕੀਤਾ ਹੈ, ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ  ਨੂੰ ਸਿਰਫ ਅਣਵਿਆਹੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਤੇ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਕਰ ਸਕਦੇ ਹੋਂ।
error: Content is protected !!