logo

General

देखें लाइव वीडियो ! बाहरली मण्डी में लगी भयानक आग ! लाखों का नुकसान !!

मोगा 31 मार्च (मुनीश जिन्दल/ दिलीप कुमार) बीती रात शहर की बाहरली मण्डी में अचनाक से भयानक आग लग गई। जिसमें 10 झुग्गी झोपड़ियां जलकर पूर्णतया स्वाहा हो गई। आइए, पहले आप जरा इस दर्दनाक वीडियो पर एक नजर डाल लें। इस मौके पर एक पीड़िता, मीडिया के रूबरू हुई।  मार्केट कमेटी के चेयरमैन हरजिंदर रोडे ने सोमवार सुबह घटनास्थल पर पहुंचकर पीड़ित परिवारों का हाल जाना। इस मौके पर उनके साथ सब्जी मण्डी के प्रधान जगदीप जग्गू व मछली मार्किट के प्रधान नानक चन्द भी मौजूद थे। क्या कहा हरजिंदर रोडे ने, वो तो हम आपको सुना ही रहे हैं, लेकिन इस बातचीत के बाद रोडे ने फोन पर बताया कि फिलहाल के लिए पीड़ित परिवारों को 2-2 महीने का राशन उपलब्ध कराया गया है।  

ਸਿਰਜਣਾ ਤੇ ਸੰਵਾਂਦ ਸਭਾ ਵਲੋੰ ਕਵੀ ਪਰਸ਼ੋਤਮ ਪੱਤੋ ਸਨਮਾਨਿਤ !!

ਮੋਗਾ 31 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਐਸ.ਡੀ ਕਾਲਜ ਬਰਨਾਲਾ ਵਿਖੇ ਪਰਸ਼ੋਤਮ ਪੱਤੋ ਦਾ ਸਨਮਾਨ ਕੀਤਾ ਗਿਆ। ਉਨਾਂ ਸਭਾ ਦੇ ਮੈੰਬਰਾਂ ਦਾ ਚੋਣ ਕਰਨ ਲਈ ਧੰਨਵਾਦ ਕੀਤਾ। ਜ਼ਿੰਨਾਂ ਨੇ ਅਣਗੋਲੇ ਕਵੀ ਨੂੰ ਸਨਮਾਨਿਤ ਕਰਕੇ ਫਿਰ ਤੋਂ ਕਲਮ ਚੁੱਕਣ ਤੇ ਲੋਕ ਹਿਤਾਂ ਲਈ ਲਿਖਣ ਲਈ ਹੌਂਸਲਾ ਦਿੱਤਾ। ਇਸ ਸਮੇਂ ਡਾ. ਗੁਰਮੀਤ ਕੌਰ ਪਤਨੀ, MP ਮੀਤ ਹੇਅਰ, ਮਨਦੀਪ ਕੌਰ ਭਦੌੜ, ਡਾ. ਗੁਰਦੀਸ਼ ਕੌਰ PAU ਲੁਧਿਆਣਾ, ਹਰਸ਼ਜੋਤ ਕੌਰ ਇੰਸਪੈਕਟਰ ਪੰਜਾਬ ਪੁਲਿਸ, ਇਕਬਾਲ ਉਦਾਸੀ ਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ, ਡਾ. ਸਰਬਜੀਤ ਕੌਰ ਬਰਾੜ, ਅੰਜਨਾ ਮੈਨਨ, ਅਮਨ ਦਿਓਲ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ ਪਟਿਆਲਾ, ਚਰਨਜੀਤ ਕੌਰ ਮੀਤ ਪ੍ਰਧਾਨ ਜਾਗ੍ਰਿਤੀ ਮੰਚ ਪੰਜਾਬ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ ਆਦਿ ਲੇਖਕ ਸ਼ਾਮਲ ਸਨ। ਇਸ ਮੌਕੇ ਤੇ ਸਾਹਿਤਕ ਵਿਚਾਰਾਂ ਵੀ ਹੋਈਆਂ।

‘विक्टर’ कंपनी, निरंतर बढ़ा रही खिलाड़ियों का प्रोत्साहन ! स्वर्ण पदक विजेता सम्मानित !!

मोगा 31 मार्च (मुनीश जिन्दल) बैडमिंटन खेल का विभिन्न सामान बनाने वाली मशहूर कम्पनी ‘विक्टर’ द्वारा बैडमिंटन के उच्च चोटी के खिलाड़ियों व खेल के कोच को सम्मानित करने का सिलसिला लगातार जारी है। जिसके चलते इस बार ‘विक्टर’ कंपनी द्वारा अपने डीलर ‘कृष्णा स्पोर्ट्स एण्ड म्यूजिकल’ के माध्यम से स्वर्ण पदक विजेता खिलाड़ी नरिन्दर कौर मसीह को बैडमिंटन किट, रैकेट (बल्ला) सहित अन्य सामान देकर सम्मानित किया गया है। कंपनी के डीलर चंद्र भाटिया व सुमित भाटिया ने बताया कि बैडमिंटन के खेल का सामान बनाने में कंपनी अग्रणी है। कम्पनी की और से उच्च कोटि के बैडमिंटन के जूते, रैकेट, शटल, कपड़े, नैट, रिस्ट बैंड आदि सामान तैयार किया जाता है। कंपनी खिलाड़ियों को प्रोत्साहित करने में कोई कसर नहीं छोड़ती है। वैसे भी अब राज्य सरकार द्वारा ‘युद्ध नशों के विरुद्ध’ मुहिम चल रही है। जिसके तहत, बेशक ये कंपनी का एक बढ़िया प्रयास है। जिससे युवा वर्ग को नशों से दूर रहते हुए खेलों की ओर अग्रसर होने के लिए प्रोत्साहन मिलेगा।  इधर इस मौके पर नरिन्दर कौर मसीह ने “मोगा टुडे न्यूज़” की टीम से बातचीत के दौरान बताया कि उन्होंने राष्ट्रीय स्तर के बैडमिंटन मुकाबलों के 35+ वर्ग में डबल में, भारतीय रैंकिंग में तीसरा स्थान हासिल किया था। इसके अलावा राज्य सरकार की ओर से करवाए जा रहे, ‘खेल मेला’ में, वे तीन बार स्वर्ण पदक जीत चुकी हैं। नरिन्दर कौर मसीह ने कंपनी का धन्यवाद करते हुए, इसे कंपनी का एक बढ़िया प्रयास बताया।

मोगा के वकील श्याम लाल ने बठिंडा की धरती पर लहराया परचम ! जीती मैराथन !!

मोगा, 30 मार्च (मुनीश जिन्दल) बठिंडा रनर्स क्लब की ओर से नशों के खिलाफ चली मुहीम में अपना समाजिक योगदान डालते हुए रविवार को बठिंडा में एक हाफ मैराथन दौड़ का आयोजन किया गया। जिसमें उम्र के हिसाब से विभिन्न वर्गों के लिए 1 किलोमीटर, 5 किलोमीटर, 10 किलोमीटर व 21 किलोमीटर के मैराथन दौड़ मुकाबले रखे गए थे। वकील श्यामलाल ने बताया कि सभी वर्गों में एक हजार के लगभग महिला व पुरुष दौड़ाक शामिल थे। जिसमें 75 वर्ष से ऊपर की उम्र के 10 किलोमीटर मैराथन के मुकाबले में वे अकेले प्रतियोगी थे। व उन्होंने यह दौड़ एक घंटा 13 मिनट में पूरी की। उनकी इस जीत के बाद बठिंडा रनर्स क्लब की ओर से उन्हें एक स्मृति चिन्ह व सर्टिफिकेट देकर सम्मानित किया है। वकील श्यामलाल ने बठिंडा की बठिंडा रनर्स क्लब द्वारा राज्य सरकार द्वारा नशे के खिलाफ चलाई मुहिम में इस हाफ मैराथन को संस्था का एक बढ़िया प्रयास बताया व उन्होंने कहा कि किसी भी संस्था के ऐसे करने से जहां समाज को तो एक नई दिशा मिलती ही है, वहीं युवा वर्ग का भी खेलों की तरफ प्रोत्साहित होना निश्चित है। जिससे कि उन्हें नशों से दूर रहने की प्रेरणा मिलती है। वकील शामलाल ने कहा कि अगर भविष्य में भी किसी शहर में ऐसी मैराथन होती है, तो उसमें बतौर प्रतियोगी भाग लेना, वे अपना सौभाग्य समझेंगे।

सामूहिक कन्यादान समागम के लिए, दानी सज्जन सहयोग करें : राजेश अरोड़ा !!

मोगा, 30 मार्च (मुनीश जिन्दल) समाज भलाई व धार्मिक आयोजनों में अग्रणी रहने वाली शहर की प्रमुख समाज सेवी संस्था अनमोल वैल्फेयर क्लब की ओर से 6 अप्रैल को माघी पैलेस मोगा में करवाए जा रहे सामूहिक कन्यादान समागम के आज निमंत्रण कार्ड अध्यक्ष राजेश अरोड़ा की अगुवाई में समाजसेवी विक्रम कलसी, विकास गुप्ता को भेंट किए गए। इस मौके पर क्लब के अक्षय गुलाटी, प्रिंस गाबा, अमन मेहंदी, जगचनन जग्गी मौजूद थे। इस मौके पर अध्यक्ष राजेश अरोड़ा ने कहा कि सामूहिक कन्यादान समागम की तैयारियां हेतु पदाधिकारियों की ड्यूटियां नियुक्त कर दी गई हैं। उन्होंने कहा कि क्लब की ओर से नवविवाहित जोड़ों को घरेलू सामान दिया जाएगा। उन्होंने दानी सज्जनों को इस नेक कार्य में सहयोग देने की अपील की।

शिवसेना हिंदुस्तान ने मनाया 22वा स्थापना दिवस ! विश्व कल्याण हेतु, कराया हवन यग !!

मोगा 30 मार्च (मुनीश जिन्दल) शिवसेना हिंदुस्तान का 22वा स्थापना दिवस मोगा में बड़े ही धार्मिक व उत्साह वर्धक माहौल में सम्पन्न हुआ। संस्था के राज्य उप पंजाब राम बचन राय की अध्यक्षता में स्थानीय शिवम नाथ डेरा, कोटकपूरा बायपास, में मनाए गए इस स्थापना दिवस मौके पार्टी की तरक्की और विश्व कल्याण के लिए हवन यज्ञ कराया गया। जिसमें डेरा के प्रमुख शिवम नाथ शर्मा ने हवन यज्ञ में आहुतियां डालकर व डलवाकर, विश्व कल्याण के लिए यज्ञ सम्पन्न कराया।  संस्था के राज्य उप पंजाब राम बचन राय ने बताया कि शिवसेना हिंदुस्तान की स्थापना 30 मार्च 2003 को जालंधर शहर में हुई थी। संस्था के राष्ट्रीय अध्यक्ष पवन कुमार गुप्ता के निर्देशन में आज शिवसेना हिंदुस्तान, देश के 18 राज्यों में बाखूबी चल रही है। उन्होंने कहा कि भविष्य में भी संस्था शिव सैनिकों व हिंदुयों की सुरक्षा के लिए इसी प्रकार एकजुट रहकर कार्य करती रहेगी। इस मौके पर राम बचन राय के अतिरिक्त गगन नोहरिया उप पंजाब प्रधान शिवसेना हिंदुस्तान, खेमचंद उप पंजाब प्रधान, राजीव वर्मा युवा मोर्चा जिला प्रधान, महेंद्र कुमार जिला प्रधान, कुणाल अरोड़ा जिला प्रधान व्यापार सेना, सुखदेव सिंह उप जिला प्रधान, विनोद कुमार भोला जिला अध्यक्ष, अशोक कुमार जिला उप चेयरमैन, रविंद्र कुमार वार्ड प्रधान 44 सहित बड़ी संख्या में शिव सैनिक हाजिर थे।

ਸੀਨੀਅਰ ਸਿਟੀਜ਼ਨ ਕੌਂਸਿਲ, ਹੁਣ ਸਕੂਲਾਂ/ ਕਾਲਜਾਂ ਵਿੱਚ ਜਾਕੇ, ਨੌਜਵਾਨ ਪੀੜੀ ਨੂੰ ਕਰੇਗੀ ਜਾਗਰੂਕ: ਕਾਮਰਾ !!

ਮੋਗਾ 29 ਮਾਰਚ (ਮੁਨੀਸ਼ ਜਿੰਦਲ) ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ, ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਮੀਟਿੰਗ ਦੇ ਅਰੰਭ ਵਿਚ ਕਾਮਰਾ ਨੇ ਬਜੁੱਰਗਾਂ ਨੂੰ ਸਮੇਂ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਅਤੇ ਮੈਬਰਾਂ ਦੇ ਸੁਝਾ ਸੁਣਨ ਉਪਰੰਤ ਮੱਤਾ ਪਾਸ ਕਰਕੇ, ਪੰਜਾਬ ਸਰਕਾਰ ਤੋੰ ਮੰਗ ਕੀਤੀ ਹੈ ਕਿ ਬਜੁੱਰਗਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲਾ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ। ਇਸ ਮੌਕੇ ਗਿਆਨ ਸਿੰਘ ਸਾਬਕਾ DPRO, ਗੁਰਚਰਨ ਸਿੰਘ ਸੁਪਰਡੈੰਟ, ਗੁਰਦੀਪ ਸਿੰਘ ਬਰਾੜ, ਜਗਦੀਪ ਸਿੰਘ ਢਿਲੋੰ, ਜੋਗਿੰਦਰ ਸਿੰਘ ਸੰਘਾ ਅਤੇ ਦਲਜੀਤ ਸਿੰਘ ਭੁੱਲਰ ਨੇ ਸੁਝਾ ਦਿੱਤੇ। ਸੁਰੇਸ਼ ਕੁਮਾਰ ਸ਼ਾਸਤਰੀ ਨੇ ਨੌਜਵਾਨਾਂ ਵਿਚ ਵੱਧ ਰਹੇ ਨਸ਼ੇ ਦਾ ਮੁੱਦਾ ਚੁੱਕਿਆ ਤੇ ਸੁਝਾ ਦਿੱਤਾ ਕਿ ਪੰਜਾਬ ਸਰਕਾਰ ਵਲੋੰ ਨਸ਼ਾ ਵਿਰੋਧੀ ਸ਼ੁਰੂ ਕੀਤੀ ਮੁਹਿੰਮ ਵਿਚ ਸੀਨੀਅਰ ਸਿਟੀਜ਼ਨ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਆਵਦੇ ਸਾਥੀ ਦਾ ਜਨਮਦਿਨ ਮਨਾਉਂਦੇ, ਕੌਂਸਿਲ ਦੇ ਮੇਮ੍ਬਰ। ਪ੍ਰਧਾਨ ਕਾਮਰਾ ਨੇ ਮੈਬਰਾਂ ਸਾਹਮਣੇ ਮਤਾ ਰੱਖਿਆ ਕਿ ਸਾਨੂੰ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਮੋਬਾਇਲਾਂ ਦੀ ਯੋਗ ਵਰਤੋੰ ਤੇ ਟ੍ਰੈਫਿਕ ਸਬੰਧੀ ਜਾਣਕਾਰੀ ਦੇਣ ਲਈ ਅਪ੍ਰੈਲ ਮਹੀਨੇ ਤੋੰ ਸੀਨੀਅਰ ਸਿਟੀਜ਼ਨ ਦੀ ਟੀਮ ਕਾਲਜ਼ਾਂ/ ਸਕੂਲਾਂ ਵਿਚ ਜਾਣਾ ਚਾਹੀਦਾ ਹੈ ਤੇ ਵਿੱਦਿਆਰਥੀਆਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।ਉਹਨਾਂ ਕਿਹਾ ਕਿ ਮੈਬਰ ਆਪਣੇ ਆਪਣੇ ਸੁਝਾਵ ਦੇਣ ਜਿਸਤੇ ਸਾਰੇ ਹਾਜਰ ਮੈਬਰਾਂ ਨੇ ਸਹਿਮਤੀ ਪ੍ਰਗਟਾਈ। ਉਹਨਾਂ ਕਿਹਾ ਭਵਿੱਖ ਵਿਚ ਮੈਬਰਾਂ ਦੇ ਸੁਝਾਵਾਂ ਮੁਤਾਬਿਕ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਸੁਰੇਸ਼ ਕੁਮਾਰ ਸ਼ਾਸਤਰੀ, ਨਾਹਰ ਸਿੰਘ ਤੇ ਲਾਲ ਚੰਦ ਅਰੋੜਾ ਦੇ ਜਨਮਦਿਨ ਦੀ ਵਧਾਈ ਤੇ ਪਾਰਟੀ ਕੀਤੀ ਗਈ। ਅੱਜ ਦੀ ਮੀਟਿੰਗ ਹਰਬੰਸ ਕੋਰ, ਜੋਗਿੰਦਰ ਸਿੰਘ ਲੋਹਾਮ, ਅਮਰ ਸਿੰਘ ਵਿਰਦੀ, ਸੁਰਜੀਤ ਸਿੰਘ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ ਕੈੰਥ, ਅਜੀਤ ਸਿੰਘ ਮਹਿਣਾ, ਨਿਰੰਜਨ ਸਿੰਘ, ਸੁਖਦੇਵ ਸਿੰਘ ਜੱਸਲ, ਮਲਕੀਅਤ ਸਿੰਘ, ਮੇਹਰ ਸਿੰਘ, ਕੇ ਆਰ ਅਰੋੜਾ, ਵਿਜੈ ਕੁਮਾਰ ਸੂਦ ਆਦਿ ਮੈਬਰ ਵੀ ਸ਼ਾਮਿਲ ਸਨ।

ਡਾ: ਗੁਰਪ੍ਰੀਤ ਸਿੰਘ ਨੇ ਸੰਭਾਲਿਆ, ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਦਾ ਅਹੁਦਾ !!

ਮੋਗਾ 29 ਮਾਰਚ, (ਮੁਨੀਸ਼ ਜਿੰਦਲ) ਡਾ: ਗੁਰਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਬਤੌਰ ਮੁੱਖ ਖੇਤੀਬਾੜੀ ਅਫਸਰ, ਮੋਗਾ ਅਹੁਦਾ ਸੰਭਾਲ ਲਿਆ ਹੈ। ਡਾ ਗੁਰਪ੍ਰੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਬਹੁਤਾ ਸਮਾਂ ਜ਼ਿਲ੍ਹਾ ਮੋਗਾ ਵਿਚ ਹੀ ਕਿਸਾਨਾਂ ਦੀ ਸੇਵਾ ਵਿਚ ਬਤੀਤ ਕੀਤਾ ਹੈ। ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹੋਏ ਉਨ੍ਹਾਂ ਨੇ ਹਮੇਸ਼ਾ ਕਿਸਾਨੀ ਹਿੱਤ ਵਿਚ ਕੰਮ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਆਮਦਨ ਵਧਾਉਣ ਸਬੰਧੀ ਸਮੇਂ ਸਮੇ਼ ਤੇ ਜਾਗ੍ਰਿਤ ਕੀਤਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਬਤੌਰ ਮੁੱਖ ਖੇਤੀਬਾੜੀ ਅਫਸਰ, ਉਹ ਕਿਸਾਨਾਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਹਿਣਗੇ ਅਤੇ ਕਿਸਾਨਾਂ ਦੇ ਆਰਥਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਤਤਪਰ ਰਹਿਣਗੇ। ਕਿਸਾਨਾਂ ਨੂੰ ਕਿਸਾਨ ਸਿਖਲਾਈ ਕੈਪਾਂ, ਨੁੱਕੜ ਮੀਟਿੰਗਾਂ, ਪ੍ਰਦਰਸ਼ਨੀਆਂ ਰਾਹੀਂ ਨਿੱਜੀ ਤਾਲਮੇਲ ਕਰਕੇ ਖੇਤੀ ਦੀਆਂ ਨਵੀਨਤਮ ਆਧੁਨਿਕ ਤਕਨੀਕਾਂ ਸਬੰਧੀ ਜਾਗਰੂਕ ਕਰਨਗੇ। ਕਿਸਾਨਾਂ ਨੂੰ ਉਚ ਮਿਆਰ ਦੀਆਂ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਸਮੇਂ ਸਿਰ ਉਪਲੱਬਧ ਕਰਾਉਣਾ ਉਨ੍ਹਾਂ ਦਾ ਮੁੱਖ ਮੰਤਵ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਡਾ: ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਵੱਲੋਂ ਡਿਪਟੀ ਕਮਿਸ਼ਨਰ, ਮੋਗਾ ਸਾਗਰ ਸੇਤੀਆ ਨਾਲ ਖੇਤੀ ਸਬੰਧੀ ਵਿਚਾਰ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਵਿਚ ਆਉਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਝੋਨੇ ਦੀ ਪਰਾਲੀ ਦੀ ਸੁੱਚਜੀ ਸਾਂਭ ਸੰਭਾਲ ਅਤੇ ਕਿਸਾਨੀ ਹਿੱਤ ਵਿਚ ਉਹ ਅਹਿਮ ਭੂਮਿਕਾ ਨਿਭਾਉਣਗੇ।

ਨਾਟਕ ਤੇ ਭੱਖਦਿਆਂ ਮੱਸਲਿਆਂ ਤੇ ਚਰਚਾ ! ਵਿੱਕੀ ਸਰਪੰਚ ਵੱਲੋਂ ਸਮਾਜ ਨੂੰ ਇਕ ਸੇਧ ਦੇਣ ਦੀ ਸਫਲ ਕੋਸ਼ਿਸ਼ !!

ਮੋਗਾ 26 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ਮੌਕਾ ਸੀ ਜਸਪ੍ਰੀਤ ਸਿੰਘ (ਵਿੱਕੀ ਸਰਪੰਚ) ਕੌਂਸ਼ਲਰ ਮੋਗਾ ਦੇ ਜਨਮਦਿਨ ਦਾ। ਤੇ ਆਵਦੇ ਇਸ ਖਾਸ ਦਿਨ ਤੇ, ਉਹਨਾਂ ਵੱਲੋਂ ਵਿੰਡਸਰ ਗਾਰਡਨ ਦੁਨੇਕੇ ਵਿਖੇ ਨਾਟਕ, ਸਨਮਾਨ ਸਮਾਰੋਹ ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਦਾ ਮੰਚਨ ਬਹੁਤ ਸਫਲ ਰਿਹਾ ਤੇ ਸਰੋਤਿਆਂ ਨੇ ਇਸਦਾ ਪੂਰਾ ਅਨੰਦ ਮਾਣਿਆ। ਇਸ ਸਮਾਗਮ ਵਿਚ ਸਾਰੀਆਂ ਸਿਆਸੀ ਪਾਰਟੀਆਂ, ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਸਮਾਗਮ ਵਿਚ ਸਨਮਾਨਿਤ ਸ਼ਖਸੀਅਤ ਜਸਟਿਸ ਮਹਿਤਾਬ ਸਿੰਘ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਪ੍ਰਧਾਨ ਭਗਤ ਪੂਰਨ ਸਿੰਘ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ, ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ, ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਬੌਡੇ, ਗੁਰਮੀਤ ਕੜਿਆਲਵੀ ਪ੍ਰਧਾਨ ਮਹਿੰਦਰ ਸਾਥੀ ਯਾਦਗਾਰੀ ਮੰਚ ਅਤੇ ਸਾਹਿਬ ਸਿੰਘ ਕੈਨੇਡਾ ਬਿਰਾਜਮਾਨ ਸਨ। ਹੁਸੈਨੀਵਾਲਾ ਤੋਂ 23 ਮਾਰਚ ਨੂੰ ਸ਼ੁਰੂ ਹੋਏ ਤਿੰਨ ਰੋਜ਼ਾ ਸਹੀਦੀ ਮਾਰਚ ਦੀ ਅਗਵਾਈ ਕਰ ਰਹੇ ਕਰਨੈਲ ਸਿੰਘ ਜਖੇਪਲ ਮੈਂਬਰ ਇੰਡੀਆ ਡੈਮੋਕਰੇਟਿਕ ਪਲੇਟਫਾਰਮ ਨੇ ਕਿਹਾ ਕਿ, ਸ਼ਹੀਦਾਂ ਦੇ ਸੁਪਨੇ ਤੇ ਸੋਚ ਨੂੰ ਨੌਜਵਾਨ ਪੀੜੀ੍ਹ ਤੱਕ ਪਹੁੰਚਾਉਣ ਤੇ ਪੂਰੇ ਕਰਨ ਲਈ ਯਤਨਸੀਲ ਹਾਂ। ਗੁਰਦੇਵ ਸਿੰਘ ਦਰਦੀ ਤੇ ਹਰਭਜਨ ਨਾਗਰਾ ਨੇ ਗੀਤਾਂ ਨਾਲ ਹਾਜਰੀ ਲਵਾਈ। ਇਸ ਮੌਕੇ ਤੇ ਹਾਜਿਰ ਲੋਕ। ਪੰਜਾਬ ਦੇ ਭੱਖਦੇ ਮਸਲਿਆਂ ਤੇ ਵਿਚਾਰ ਚਰਚਾ ਦਾ ਮੰਚ ਸੰਭਾਲਦਿਆਂ ਉਪਿੰਦਰ ਸਿੰਘ ਗਿੱਲ ਨੇ ਕਿਹਾ, ਅੱਜ ਸਾਨੂੰ ਗੰਭੀਰ ਸਮੱਸਿਆਵਾਂ ਤੇ ਵਿਚਾਰ ਕਰਨੀ ਹੈ। ਕੈਨੇਡਾ ਤੋਂ ਸ਼ਾਮਲ ਸਾਹਿਬ ਸਿੰਘ ਨੇ ਦੇਸ਼ ਤੇ ਵਿਦੇਸ਼ ਵਿਚ ਸਮੱਸਿਆਂਵਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਬਾਰੇ ਵਿਚਾਰ ਰੱਖੇ। ਗੁਰਮੀਤ ਕੜਿਆਲਵੀ ਨੇ ਸਾਹਿਤਕ ਪ੍ਰੇਰਨਾ ਦਿੰਦਿਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਘੇ ਸਮਾਜ ਸੁਧਾਰਕ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਗੁਰਬਾਣੀ ਦਾ ਸੰਦੇਸ਼ ਦਿੰਦਿਆਂ ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਜਹਿਰਾਂ ਤੋਂ ਮੁਕਤ ਖੇਤੀ ਵਲ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕਿਉਕਿ ਸ਼ੁਧ ਖੁਰਾਕ ਨਾਲ ਹੀ ਸਿਹਤਮੰਦ ਸਮਾਜ ਹੋਵੇਗਾ। ਡਾ. ਇੰਦਰਜੀਤ ਕੌਰ ਨੇ ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਦਾ ਜੀਵਨ ਜਿਓਣ ਤੇ ਲੋੜਵੰਦਾਂ ਦੀ ਮਦੱਦ ਕਰਨੀ ਚਾਹੀਦੀ ਹੈ। ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਤਾਂ ਨਾਲ ਨਿਜੱਠਣ ਲਈ ਸਾਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ। ਉਨਾਂ ਕਿਹਾ ਇਸ ਮੰਤਵ ਲਈ “ਪੰਜਾਬ ਬਚਾਓ ਪਿੰਡ ਬਚਾਓ” ਲਹਿਰ ਅਰੰਭ ਕੀਤੀ ਹੈ,ਜਿਸ ਰਾਂਹੀ ਪੰਜਾਬੀਆਂ ਨੂੰ ਆਪਣੇ ਫਰਜਾਂ ਪ੍ਰਤੀ ਵੰਗਾਰਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਸਾਰੇ ਮਸਲੇ ਹੱਲ ਕਰ ਸਕਦੀਆਂ ਹਨ। ਜੇਕਰ ਸਰਕਾਰਾਂ ਪੰਚਾਇਤੀ ਸੋਧ ਕਨੂੰਨ ਲਾਗੂ ਕਰਕੇ ਸ਼ਕਤੀਆਂ ਦਾ ਵਿਕੇਦਰੀਕਰਨ ਕਰਕੇ ਕੰਮ ਕਰਨ ਦੇ ਸਮਰੱਥ ਬਣਾਉਣ। ਡਾ. ਹਰਨੇਕ ਸਿੰਘ ਰੋਡੇ ਸਟੇਟ ਅਵਾਰਡੀ ਨੇ ਆਪਣੇ ਵਿਚਾਰ ਰੱਖੇ। ਜਸਟਿਸ ਮਹਿਤਾਬ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ। ਪੰਜਾਬ ਵਿਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਦੀ ਹੈ। ਇਸ ਮੰਤਵ ਲਈ ਰਾਜਵਿੰਦਰ ਸਮਰਾਲਾ ਦੀ ਬਾਰਾਂ ਮੈਂਬਰੀ ਟੀਮ ਨੇ ਦਰਸਕਾਂ ਸਾਹਮਣੇ ਦੋ ਨਾਟਕਾਂ “ਅੱਜ ਦੇ ਇਕਲੱਭਿਆ” ਅਤੇ “ਸੂਰਜ ਕਦੇ ਮਰਦਾ ਨਹੀਂ” ਰਾਂਹੀ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਨਾ ਕੀਤੀ। ਹਾਲ ਹੀ ਵਿਚ ਮੁੱਖ ਸੂਤਰਧਾਰਾਂ ਰਾਜਵਿੰਦਰ ਤੇ ਕਮਲਜੀਤ ਕੌਰ ਨੂੰ ਅਦਾਕਾਰ ਸਨਮਾਨ ਕਮੇਟੀ ਸਮਰਾਲਾ ਨੇ ਇੱਕ ਇੱਕ ਲੱਖ ਰੁਪੈ ਦੇ ਕੇ ਸਨਮਾਨਿਤ ਕੀਤਾ ਹੈ। ਜਸਪ੍ਰੀਤ ਸਿੰਘ ਵਿੱਕੀ ਸਰਪੰਚ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਛਮਣ ਸਿੰਘ ਭਿੰਡਰ ਫਰੀਡਮ ਫਾਈਟਰ ਚੈਰੀਟੇਬਲ ਸੁਸਾਇਟੀ ਬਣਾਕੇ ਲੋੜ੍ਹਵੰਦਾ ਨੂੰ ਰਾਸ਼ਨ, ਮਰੀਜਾਂ ਦਾ ਇਲਾਜ ਤੇ ਗਰੀਬ ਵਿੱਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਤੇ ਹਮੀਰ ਸਿੰਘ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਸੰਖੇਪ ਭਾਸ਼ਨ ਵਿਚ ਜਸਪ੍ਰੀਤ ਵਿੱਕੀ ਨੂੰ ਜਨਮਦਿਨ ਤੇ ਅਜਿਹਾ ਸਮਾਜ ਸੁਧਾਰਕ ਸਮਾਗਮ ਕਰਵਾਉਣ ਤੇ ਵਧਾਈ ਦਿੱਤੀ। ਸੰਤ ਗੁਰਮੀਤ ਸਿੰਘ ਖੋਸਾਕੋਟਲਾ ਨੂੰ ਸਨਾਮਨਿਤ ਕਰਦੇ, ਪਤਵੰਤੇ। ਇਸ ਸਮਾਗਮ ਵਿਚ ਸਾਥੀ ਵਿਜੇ ਕੁਮਾਰ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਪ੍ਰਵੀਨ ਪਿੰਨਾ ਡਿਪਟੀ ਮੇਅਰ ਨਗਰ ਨਿਗਮ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਡਾ.ਕਰਮਵੀਰ ਸਿੰਘ ਦਿਓਲ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਂਨ, ਨਿਧੱੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਇੰਦਰਜੀਤ ਸਿੰਘ ਬੀੜਚੜਿੱਕ, ਕਰਨਲ ਬਾਬੂ ਸਿੰਘ ਸਾਬਕਾ ਪ੍ਰਧਾਨ, ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਦੌਲਤਪੁਰਾ ਸਾਬਕਾ ਚੇਅਰਮੈਂਨ ਬਲਾਕ ਸੰਮਤੀ, ਅਮਰਜੀਤ ਸਿੰਘ ਰਾਜੇਆਣਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਬੂਟਾ ਸਿੰਘ ਦੌਲਤਪੁਰਾ, ਬਲਵਿੰਦਰ ਸਿੰਘ ਦੌਲਤਪੁਰਾ, ਰਣਵਿੰਦਰ ਸਿੰਘ ਪੱਪੂ ਰਾਂਮੂਵਾਲੀਆ, ਜਗਦੀਸ ਛਾਬੜਾ, ਰਵੀ ਗਰੇਵਾਲ, ਰੀਮਾ ਰਾਣੀ ਉਪ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਸਿੰਘ ਬਰਾੜ, ਪ੍ਰੇਮ ਚੰਦ ਚੱਕੀਵਾਲਾ ਨਗਰ ਕੌਂਸਲਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗਵਰਧਨ ਪੋਪਲੀ ਤੇ ਕੁਲਵਿੰਦਰ ਸਿੰਘ ਚੱਕੀਆਂ ਨਗਰ ਕੌਂਸਲਰ, ਸੁਰਿੰਦਰ ਬਾਲਾ, ਬੀਬੀ ਬੇਅੰਤ ਕੌਰ, ਜੰਗੀਰ ਸਿੰਘ ਖੋਖਰ,ਪਰਮਿੰਦਰ ਸਿੰਘ ਸਾਬਕਾ DET, ਗੁਰਸੇਵਕ ਸਿੰਘ ਸਨਿਆਸੀ ਸਮਾਜਸੇਵੀ ਹਾਜਰ ਸਨ। ਹਮੀਰ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ। ਇਸ ਸਮਾਗਮ ਵਿਚ ਪਿੰਡਾਂ ਵਿਚੋ ਜਗਦੀਪ ਸਿੰਘ ਸਰਪੰਚ ਚੁਪਕੀਤੀ, ਡਰੋਲੀਭਾਈ ਤੋਂ ਕੁਲਦੀਪ ਸਿੰਘ ਸਰਪੰਚ ਤੇ ਇਕਬਾਲ ਸਿੰਘ ਸੰਘਾ, ਸੁੱਖਾ ਸਰਪੰਚ ਮਲੀਆਂਵਾਲਾ, ਬਿਲੂ ਸਰਪੰਚ ਮਡੀਰਾਂਵਾਲਾ, ਚੜਿੱਕ ਤੋ ਸਾਬਕਾ ਸਰਪੰਚ ਲੱਕੀ, ਵਿੱਕੀ ਤੇ ਗੋਲਡੀ, ਜਰਨੈਲ ਸਿੰਘ ਸਾਬਕਾ ਸਰਪੰਚ ਦਾਰਾਪੁਰ, ਹਰਜੀਤ ਜੋਗੇਵਾਲਾ, ਗੁਰਤੇਜ ਸਿੰਘ ਥੰਮਨਵਾਲਾ, ਚਰਨਜੀਤ ਸਿੰਘ ਸਾਬਕਾ ਸਰਪੰਚ ਕੋਰੇਵਾਲਾ, ਪਿੰਡ ਸੋਸ਼ਣ ਤੋਂ ਭੱਜਾ ਸਿੰਘ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ, ਨਿਰਮਲ ਸਿੰਘ, ਗੋਪੀ, ਪਰਗਟ ਸਿੰਘ ਘੱਲਕਲਾਂ, ਤਰਸੇਮ ਸਿੰਘ ਸਾਬਕਾ ਸਰਪੰਚ ਖੋਸਾਪਾਂਡੋ, ਸੇਵਾ ਸਿੰਘ ਕੋਟਭਾਊ, ਮੋਦਨ ਸਿੰਘ ਨਿੱਧਾਂਵਾਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਚੋਟੀਆਂ ਖੁਰਦ, ਅਜੈਬ ਸਿੰਘ ਖੁਖਰਾਣਾ, ਕਾਲੀਏਵਾਲਾ ਤੋਂ ਅਰਸ਼ ਤੇ ਹਰਜੀਤ ਸਿੰਘ ਸ਼ਾਮਲ ਹੋਏ।

ਮਨੋਰਥ ! ਆਮ ਲੋਕਾਂ ਨੂੰ ਸਵੈ ਰੋਜਗਾਰ ਅਪਨਾਉਣ ਸਬੰਧੀ ਉਤਸ਼ਾਹਿਤ ਕਰਨਾ: ਪ੍ਰੋ. ਬਲਵਿੰਦਰ ਸਿੰਘ !!

ਮੋਗਾ, 26 ਮਾਰਚ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਹੁਨਰ ਵਿਕਾਸ, ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਇਸ ਮੌਕੇ ਤੇ ਸੰਬੋਧਨ ਕਰਦੇ ਪਤਵੰਤੇ। ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਨੇ ਦਸਿਆ ਕਿ ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ ਸਰਬੱਤ ਦਾ ਭਲਾ ਸਕਿੱਲ ਸੈਂਟਰ, ਧਰਮਸ਼ਾਲਾ ਖੱਤਰੀਆਂ, ਪਿੰਡ ਦੌਲਤਪੁਰਾ ਨੀਵਾਂ, ਜਿਲ੍ਹਾ ਮੋਗਾ ਵਿਖੇ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਹਿੱਸਾ ਲਿਆ ਗਿਆ। ਇਸ ਕੈਂਪ ਦਾ ਮਨੋਰਥ ਆਮ ਲੋਕਾਂ ਨੂੰ ਸਵੈ ਰੋਜਗਾਰ ਅਪਨਾਉਣ ਸਬੰਧੀ ਉਤਸ਼ਾਹਿਤ ਕਰਨਾ ਸੀ। ਇਸ ਕੈਂਪ ਦਾ ਉਦਘਾਟਨ ਪਰਵਾਸੀ ਬੀਬੀ ਨਛੱਤਰ ਕੌਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਦਫ਼ਤਰ ਦੇ ਕਰੀਅਰ ਕਾਉਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਲੋਕਾਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਵੈ ਰੋਜਗਾਰ ਅਪਨਾਉਣ ਸਬੰਧੀ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਮੱਛੀ ਪਾਲਣ ਵਿਭਾਗ ਤੋਂ ਬਲਜੋਤ ਸਿੰਘ ਮਾਨ, ਪਸ਼ੂ ਪਾਲਣ ਵਿਭਾਗ ਤੋਂ ਡਾ. ਹਰਜਾਪ ਕੌਰ, ਐਸ.ਸੀ. ਕਾਰਪੋਰੇਸ਼ਨ ਤੋਂ ਲਵਜੀਤ ਸਿੰਘ, ਬੀ.ਸੀ. ਕਾਰਪੋਰੇਸ਼ਨ ਤੋਂ ਰਵਿੰਦਰ ਸਿੰਘ, ਆਰਸੇਟੀ ਡਾਇਰੈਕਟਰ ਗੌਰਵ ਕੁਮਾਰ, ਡੇਅਰੀ ਵਿਭਾਗ ਤੋਂ ਨਵਦੀਪ ਸਿੰਘ ਅਤੇ ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਵਿਭਾਗਾਂ ਨਾਲ ਸਬੰਧਤ ਸਵੈ ਰੋਜਗਾਰ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ ਅਤੇ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਨੀਵਾਂ ਦੇ ਮੈਂਬਰਾਂ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ। ਇਸ ਸਵੈ ਰੋਜਗਾਰ ਕੈਂਪ ਪ੍ਰਤੀ ਪ੍ਰਾਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ।
error: Content is protected !!