logo

General

ਵਿਧਾਇਕ ਅਮਨਦੀਪ ਨੇ, ਡੇਅਰੀ ਸਿਖਲਾਈ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ !!

ਮੋਗਾ 22 ਮਾਰਚ (ਮੁਨੀਸ਼ ਜਿੰਦਲ) ਗੁਰਮੀਤ ਸਿੰਘ ਖੁੱਡੀਆਂ, ਕੈਬਿਨਟ ਮੰਤਰੀ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਬੈਚ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਸਰਟੀਫਿਕੇਟਾਂ ਦੀ ਵੰਡ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਬਲਜੀਤ ਸਿੰਘ ਚਾਨੀ ਮੇਅਰ ਮਿਉਸਪਲ ਕਾਰਪੋਰੇਸ਼ਨ, ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਅਤੇ ਸਰਪੰਚ ਪਿੰਡ ਗਿੱਲ ਦਰਸ਼ਨ ਸਿੰਘ ਹਾਜ਼ਰ ਸਨ। ਵਿਧਾਇਕ ਅਮਨਦੀਪ, ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ। ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ NLM ਸਕੀਮ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਯਕੀਨ ਦਵਾਇਆ। ਉਹਨਾਂ ਦੱਸਿਆ ਕਿ ਬੇਰੋਜਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਦਾ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ। ਪਿਛਲੇ ਵਿੱਤੀ ਸਾਲ (2023-24) ਵਿੱਚ ਇਸ ਟ੍ਰੇਨਿੰਗ ਸੈਂਟਰ ਤੇ ਵੱਖ ਵੱਖ ਜ਼ਿਲਿਆਂ ਤੋਂ 851 ਸਿੱਖਿਆਰਥੀ ਟ੍ਰੇਨਡ ਕੀਤੇ ਗਏ, ਜਿਸ ਵਿੱਚ ਜ਼ਿਲਾ ਮੋਗਾ ਦੇ ਕੁੱਲ 319 ਸਿੱਖਿਆਰਥੀ ਟ੍ਰੇਨਡ ਹੋਏ, ਜਿਨ੍ਹਾਂ ਵਿੱਚੋਂ 163 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਵਿੱਤੀ ਸਾਲ ਵਿੱਚ 412 ਮੋਗੇ ਜ਼ਿਲੇ ਦੇ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਦਸੰਬਰ 2024 ਤੱਕ ਤਕਰੀਬਨ 105 ਪੜ੍ਹੇ ਲਿਖੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੋਹੱਈਆ ਕਰਵਾਇਆ ਗਿਆ। ਉਨ੍ਹਾਂ ਇਲਾਕੇ ਦੇ ਬੇਰੋਜਗਾਰ ਲੜਕੇ ਲੜਕੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ। ਉਨ੍ਹਾ ਦਸਿਆ ਕਿ ਦੁੱਧ ਖਪਤਕਾਰਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿੱਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ ਅਤੇ ਦੁਧ ਉਤਪਾਦਕਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾ ਵਿਚ ਇਕ ਦਿਨਾਂ ਕੈਂਪ ਲਗਾਏ ਜਾ ਰਹੇ ਹਨ। ਹੋਰ ਜਾਣਕਾਰੀ ਲਈ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ ਫੋਨ  ਨੰਬਰ 01636-242480 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਸੁਣਨ ਸ਼ਕਤੀ ਦੇ ਬਚਾ ਲਈ, ਆਪਣੇ ਕੰਨਾਂ ਦੀ ਸਿਹਤ ਦਾ ਰੱਖੋ ਧਿਆਨ : ਡਾ. ਅਸ਼ੋਕ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਪ੍ਰਧਾਨਗੀ ਹੇਠ ਸਮੂਹ ਮੈਡੀਕਲ ਅਫਸਰਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਬਾਰੇ ਦੱਸਿਆ ਗਿਆ। ਇਸ ਮੌਕੇ ਡਾ. ਅਸ਼ੋਕ ਸਿੰਗਲਾ, ਕੰਨ ਨੱਕ ਗਲੇ ਦੀ ਮਾਹਿਰ ਅਤੇ ਜਿਲਾ ਟੀਕਾ ਕਰਨ ਅਫਸਰ ਮੋਗਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੰਨ ਵਿੱਚ ਦਰਦ, ਡੁੱਲਦਾ ਜਾਂ ਘੱਟ ਸੁਣਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ। ਉਹਨਾਂ ਕਿਹਾ ਆਪਣੇ ਕੰਨਾਂ ਦਾ ਪੂਰਾ ਧਿਆਨ ਰੱਖੋ ਕੰਨ ਵਿੱਚ ਕਦੇ ਵੀ ਨੁਕੀਲੀ ਵਸਤੂਆਂ ਬੱਚੇ ਦੇ ਕੰਨ ਵਿੱਚ ਨਾ ਮਾਰੋ। ਕੰਨਾ ਨੂੰ ਤੇਜ ਸ਼ੋਰ ਤੋਂ ਬਚਾਓ। ਕੰਨਾ ਵਿੱਚ ਗੰਦਾ ਪਾਣੀ ਨਾ ਜਾਣ ਦਿਓ। ਇਸ ਮੌਕੇ ਡਾ. ਮਾਨਿਕ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਕੰਨਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਲਗਾਤਾਰ ਹੈਡ ਫੋਨ ਦੀ ਵਰਤੋਂ, ਲਗਾਤਾਰ ਫੋਨ ਦੀ ਵਰਤੋਂ ਅਤੇ ਹੋਰ ਉੱਚੀ ਆਵਾਜ਼ ਵਾਲੀਆਂ ਇਲੈਕਟਰਿਕ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।

ਪੰਜਾਬ ਦੀਆਂ ਗ੍ਰੈਜ਼ੂਏਟ ਕੁੜੀਆਂ, ਲੈ ਸਕਣਗੀਆਂ ‘ਕੈਟ’ ਪ੍ਰੀਖਿਆ ਦੀ ਮੁਫ਼ਤ ਕੋਚਿੰਗ : DC ਸਾਗਰ !!

ਮੋਗਾ, 21 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (PSDM) ਰਾਹੀਂ ਸੂਬੇ ਦੀਆਂ ਗ੍ਰੈਜ਼ੂਏਟ ਕੁੜੀਆਂ ਨੂੰ ਕੈਟ (ਕਾਮਨ ਐਡਮਿਸ਼ਨ ਟੈਸਟ) ਪ੍ਰੀਖਿਆ ਦੀ ਮੁਫ਼ਤ ਕੋਚਿੰਗ ਦਿਵਾਉਣ ਦਾ ਫੈਸਲਾ ਕੀਤਾ ਗਿਆ ਹੈ। PSDM ਵੱਲੋਂ ਇਸ ਸਬੰਧੀ ਗੈਰ ਸਰਕਾਰੀ ਸੰਸਥਾ ‘ਪ੍ਰਯਾਸ’ ਦੇ ਸਹਿਯੋਗ ਨਾਲ ਯੋਗ ਉਮੀਦਵਾਰਾਂ ਦੀ ਚੋਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਜਾ ਕੇ BBA, BA, ਅਤੇ B.Tech ਵਿਦਿਆਰਥਣਾਂ ਦੀ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ‘ਪ੍ਰਯਾਸ’ ਵੱਲੋਂ ਯੋਗਤਾ ਟੈਸਟ 30 ਮਾਰਚ ਨੂੰ ਲਿਆ ਜਾਵੇਗਾ। ਜਿਸ ਵਿਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ 9 ਮਹੀਨੇ ਦੀ ਆਨਲਾਈਨ ਅਤੇ ਆਫ਼ਲਾਈਨ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਜਾਵੇਗੀ। ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਪਸੰਦ ਦੀ ਸੰਸਥਾ ਵਿਚ MBA ਕਰ ਸਕਣਗੇ। ਐੱਸ.ਡੀ ਕਾਲਜ ਵਿਖੇ ਕੀਤੀ ਗਈ ਕਾਊਂਸਲਿੰਗ ਦੀ ਤਸਵੀਰ। ਉਹਨਾਂ ਦੱਸਿਆ ਕਿ CAT (ਕਾਮਨ ਐਡਮਿਸ਼ਨ ਟੈਸਟ) ਭਾਰਤ ਵਿੱਚ ਪੋਸਟ ਗ੍ਰੈਜੂਏਟ ਮੈਨੇਜਮੈਂਟ ਪ੍ਰੋਗਰਾਮਾਂ, ਖਾਸ ਕਰਕੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਵਰਗੇ ਚੋਟੀ ਦੇ ਭਾਰਤੀ ਬੀ ਸਕੂਲਾਂ ਵਿੱਚ ਐੱਮ.ਬੀ.ਏ (MBA) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਹੈ। ਇੱਛੁਕ ਉਮੀਦਵਾਰ ਇਸ ਲਿੰਕ https://bit.ly/Punjab100_CAT25 ਉੱਤੇ ਅਪਲਾਈ ਕਰ ਸਕਦੇ ਹਨ।ਉਹਨਾਂ ਕਿਹਾ ਕਿ ਮੁਫ਼ਤ ਕੋਚਿੰਗ ਲਈ ਕੁੜੀਆਂ ਦਾ ਗ੍ਰੈਜੂਏਸ਼ਨ ਹੋਣਾ ਜਾਂ ਫਾਈਨਲ ਸਾਲ ਦੇ ਪੇਪਰ ਦਿੱਤੇ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਪੰਜਾਬ ਵਾਸੀ ਹੋਣਾ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ 9465159813 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੀਆਂ ਵੱਧ ਤੋਂ ਵੱਧ ਕੁੜੀਆਂ ਨੂੰ ਲਾਭ ਦਿਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਉਹਨਾਂ ਨੇ ਕਾਲਜਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਕਾਊਂਸਲਿੰਗ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਪਹਿਲ ਦਾ ਲਾਭ ਮਿਲ ਸਕੇ।

राइस ब्रान डीलर्स एसोसिएशन ने, भगवती जागरण के लिए, 4 अक्टूबर 2025 की तिथि की निर्धारित !!

मोगा 21 मार्च (मुनीश जिन्दल) राइस ब्रान डीलर्स एसोसिएशन (128) मोगा के 29वें जागरण के उपलक्ष्य में स्थानीय जैसवाल होटल में एक बैठक का आयोजन किया गया। इस बैठक की अध्यक्षता, संस्था के मुख्य संरक्षक राजकमल कपूर एवं अध्यक्ष नवीन सिंगला ने की। बैठक में महामाई के पावन जागरण की तिथि 4 अक्टूबर 2025 तय की गई। यह भव्य जागरण पुरानी दाना मंडी, भारत माता मंदिर के पास, आयोजित किया जाएगा। मां की पावन ज्योत, मां ज्वाला जी से लाई जाएगी और माँ का दरबार अत्यंत भव्य रूप में सजाया जाएगा। पूरे शहर को रंग बिरंगी लाइटों से दुल्हन की तरह सजाया जाएगा। महामाई की स्तुति के लिए बॉलीवुड के प्रसिद्ध गायक अपनी हाजिरी लगाएंगे। श्रद्धालुओं के लिए माँ का भव्य लंगर पूरी रात चलेगा। बैठक में ये बात भी दोहराई गई कि एसोसिएशन सदैव नेक कार्यों के लिए तत्पर रही है, और आगे भी समाज सेवा के लिए निरंतर कार्य करती रहेगी। जिसके चलते संस्था ने गरीब परिवारों के लिए 200 राशन किट वितरित करने के साथ साथ दिव्यांग व्यक्तियों को ट्राई साइकिल प्रदान करने का फैसला लिया। इस बैठक में संस्था के संरक्षक राजकमल कपूर, राम मित्तल, प्रवीन गर्ग, अध्यक्ष नवीन सिंगला, चेयरमैन बलदेव राज बिल्ला, उपाध्यक्ष: राकेश जैसवाल, अशोक अरोड़ा, सचिव सुरिंदर डब्बू, कोषाध्यक्ष संदीप जिन्दल, अमित सिंगला, ऑडिटर विकास बांसल, सोशल मीडिया प्रभारी कार्तिकेय, कानूनी सलाहकार नवीन गोयल, उपाध्यक्ष हुकम चंद अग्रवाल, विवेश गोयल, ऋषु अग्रवाल, वरिष्ठ कार्यकारिणी सदस्य सुमित पुजाना, नानक चोपड़ा, रमन कौशल, संजीव शर्मा, बनवारी लाल ढींगरा, हर्ष गोयल एवं अन्य सदस्य मौजूद थे। एसोसिएशन ने मां के भक्तजनों से अनुरोध किया है कि वे इस भव्य जागरण में अधिक से अधिक संख्या में शामिल होकर महामाई जी का आशीर्वाद प्राप्त करें और सेवा कार्यों में सहयोग दें। 

ਪੈਨਸ਼ਨਰਾਂ ਦੀ ਮਹਾਂ ਰੈਲੀ, 24 ਮਾਰਚ ਨੂੰ ਮੋਹਾਲੀ ਵਿਖੇ : ਸੁਖਦੇਵ ਸਿੰਘ ਮੋਗਾ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 24 ਮਾਰਚ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਪੈਨਸ਼ਨਰ ਮੰਗਾਂ ਦੀ ਪੂਰਤੀ ਲਈ, ਮਹਾਂ ਰੈਲੀ ਵਿੱਚ ਮੋਗਾ ਜਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਚਾਰ ਬੱਸਾਂ ਦਾ ਕਾਫ਼ਲਾ ਲੈ ਕੇ ਮੋਹਾਲੀ ਕੂਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਜਿਲ੍ਹਾ ਵਰਕਿੰਗ ਪ੍ਰਧਾਨ ਨੇ ਦੱਸਿਆ ਕਿ ਮੋਗਾ ਤੋਂ ਚੱਲਣ ਵਾਲੀ ਬੱਸ 24 ਮਾਰਚ ਨੂੰ ਸਵੇਰੇ 7 ਵਜੇ ਚੱਕੀ ਵਾਲੀ ਗਲੀ ਦੇ ਸਾਹਮਣੇ ਪਹੁੰਚੇਗੀ ਅਤੇ ਮੋਗਾ ਸਬ ਡਵੀਜਨ ਦੇ ਪੈਨਸ਼ਨਰਾਂ ਨੂੰ ਲੈ ਕੇ ਮੋਹਾਲੀ ਲਈ ਰਵਾਨਾ ਹੋਵੇਗੀ। ਚਮਕੌਰ ਸਿੰਘ ਸਰਾਂ, ਇੰਦਰਜੀਤ ਸਿੰਘ ਮੋਗਾ, ਬਲਵਿੰਦਰ ਸਿੰਘ ਗਿੱਲ, ਜਗਦੀਪ ਸਿੰਘ ਢਿੱਲੋਂ , ਬਚਿੱਤਰ ਸਿੰਘ ਮਟਵਾਣੀ, ਨਾਇਬ ਸਿੰਘ, ਮੇਹਰ ਸਿੰਘ, ਸਮਸ਼ੇਰ ਸਿੰਘ, ਬਲਵੀਰ ਸਿੰਘ ਮੋਗਾ, ਤੇਜਾ ਸਿੰਘ ਘੱਲ ਕਲਾਂ ਅਤੇ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਰਵਈਆ ਬੇਹੱਦ ਘਟੀਆ ਅਤੇ ਨਿੰਦਦਯੋਗ ਹੈ। ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਲਾਂ ਬੱਧੀ ਕਿਸ਼ਤਾਂ ਵਿੱਚ ਲਟਕਾ ਕੇ ਬੁਢਾਪੇ ਵਿੱਚ ਜੀਵਨ ਬਸਰ ਕਰ ਕੇ ਬਜੁਰਗ ਪੈਨਸ਼ਨਰਾਂ ਦੇ ਨਾਲ ਛਲ ਖੇਡਿਆ ਹੈ। ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਅਧੂਰਾ ਲਾਗੂ ਕਰਕੇ ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇ ਕੇ ਪੈਨਸ਼ਨਰਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ 2016 ਤੋਂ ਬਾਅਦ ਦੇ ਪੈਨਸ਼ਰਾਂ ਨੂੰ 2.59 ਦੇ ਦਿੱਤਾ ਗਿਆ, ਜਿਸ ਨਾਲ ਛੇਵੇਂ ਪੇ ਕਮਿਸ਼ਨ ਦੀ ਮੂਲ ਭਾਵਨਾ ਨਾਲ ਖਿਲਵਾੜ ਕੀਤਾ ਗਿਆ ਹੈ। ਡੀ.ਏ ਨੂੰ ਕੇਂਦਰ ਨਾਲੋਂ ਡੀ ਲਿੰਕ ਕਰਨ ਦੀਆਂ ਕੋਝੀਆਂ ਚਾਲਾਂ ਚਲਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 11% ਘੱਟ ਡੀ.ਏ ਜਾਰੀ ਕੀਤਾ ਹੋਇਆ ਹੈ। ਇਸ ਲਈ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਪੈਨਸ਼ਨਰਾਂ ਕੋਲ ਇੱਕੋ ਇੱਕ ਰਾਹ ਸੰਘਰਸ਼ ਦਾ ਹੀ ਬਚਦਾ ਹੈ। ਜਿਸ ਕਰਕੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਘਰੇਲੂ ਰੁਝੇਵੇਂ ਛੱਡ ਕੇ ਪੈਨਸ਼ਨਰਾਂ ਦੀ ਮਹਾਂ ਰੈਲੀ ਵਿੱਚ 24 ਮਾਰਚ ਨੂੰ ਕਾਫਲੇ ਬੰਨ੍ਹ ਕੇ ਗੁਰਦਵਾਰਾ ਅੰਬ ਸਾਹਿਬ ਦੇ ਨਜਦੀਕ ਗਰਾਉਂਡ ਵਿੱਚ ਮੋਹਾਲੀ ਪੁੱਜਣ।

थ्रैशर हादसों का शिकार 9 परिवारों को, सहायता राशि के चैक, MLA अमनदीप ने किए भेंट !!

मोगा, 20 मार्च (मुनीश जिन्दल) मार्केट कमेटी दफ्तर मोगा में मार्केट कमेटी के चेयरमैन हरजिंदर सिंह रोडे के सहयोग से थ्रैशर हादसों का शिकार हुए 9 परिवारों को सहायता राशि के चैक हलका विधायक डा. अमनदीप कौर अरोड़ा द्वारा भेंट किए गए। इस मौके पर मार्केट कमेटी के चेयरमैन हरजिंदर सिंह रोडे, आम आदमी पार्टी के शहरी अध्यक्ष प्रेम चंद चक्की वाला, आप के जिला सचिव प्यारा सिंह बधनी, आढ़ती एसोसिएशन के अध्यक्ष समीर जैन, महासचिव राहुल गर्ग, पार्षद के पति जगदीप सिंह जग्गू, पूर्व पार्षद गुरमिंदरजीत सिंह बबलू, नगर सुधार ट्रस्ट के सदस्य जगदीश शर्मा के अलावा मार्केट कमेटी के अधिकारी, कर्मचारी, पार्षद व आम आदमी पार्टी के वालंटियर मौजूद थे। इस मौके पर विधायक डा. अमनदीप व मार्केट कमेटी के चेयरमैन हरजिंदर सिंह रोडे ने कहा कि कृषि के कार्य के दौरान अगर किसी किसान अथवा मजदूर को हादसों के चलते, ये आर्थिक सहायता दी जाती है। उन्होंने कहा कि कृषि में आने वाली समस्याओं को प्राथमिकता पर समाधान करने की कोशिशें जारी है। हादसों के कारण पीडि़तों को वित्तीय मदद दे कर, उन्हें पैरों पर खड़ा करने की पहल की जा रही है। इस मौके पर मार्केट कमेटी के चेयरमैन हरजिंदर सिंह रोडे ने हलका विधायक डा. अमनदीप कौर अरोड़ा का उनके दफ्तर पहुंचने के लिए, विशेष तौर पर उनका धन्यवाद किया।

1.31 ਕਰੋੜ ਦੇ RCC ਭੂਮੀਗਤ ਪਾਈਪਲਾਈਨ ਪ੍ਰੋਜੈਕਟ ਦਾ, MLA ਅੰਮ੍ਰਿਤਪਾਲ ਨੇ ਰੱਖਿਆ ਨੀਂਹ ਪੱਥਰ !!

ਬਾਘਾ ਪੁਰਾਣਾ/ ਮੋਗਾ, 20 ਮਾਰਚ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਦੇ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਸੁਖਾਨੰਦ ਵਿੱਚ ਅੱਜ ਇੱਕ ਇਤਿਹਾਸਕ ਸਿੰਚਾਈ ਪ੍ਰੋਜੈਕਟ ਦਾ ਨਿਰਮਾਣ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਿਆ ਹੈ, ਜਿਸਦੀ ਰਸਮੀ ਸ਼ੁਰੂਆਤ ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤੀ। ਇਸ ਮੌਕੇ ਦੀ ਸ਼ੁਰੂਆਤ ਸਥਾਨਕ ਲਾਭਪਾਤਰੀਆਂ ਦੀ ਅਗਵਾਈ ਵਿੱਚ ਇੱਕ ਰਵਾਇਤੀ ਅਰਦਾਸ ਨਾਲ ਹੋਈ, ਜੋ ਇਸ ਮਹੱਤਵਾਕਾਂਖੀ ਪਹਿਲਕਦਮੀ ਦੀ ਸਫਲਤਾ ਲਈ ਇੱਕ ਸਾਂਝੀ ਉਮੀਦ ਦਾ ਪ੍ਰਤੀਕ ਹੈ। ਇਸ ਪ੍ਰੋਜੈਕਟ ਵਿੱਚ ਪਾਣੀ ਦੀ ਸੰਭਾਲ ਅਤੇ ਸਿੰਚਾਈ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਰੀਇਨਫੋਰਸਡ ਸੀਮੈਂਟ ਕੰਕਰੀਟ (RCC) ਭੂਮੀਗਤ ਪਾਈਪਲਾਈਨ, ਜਿਸਨੂੰ ਮੋਘਾ ਨੰਬਰ 17013/ ਆਰ ਵਜੋਂ ਨਾਮ ਦਿੱਤਾ ਗਿਆ ਹੈ, ਵਿਛਾਉਣਾ ਸ਼ਾਮਲ ਹੈ। 500 ਮਿਲੀਮੀਟਰ ਦੇ ਵਿਆਸ ਅਤੇ 8,750 ਮੀਟਰ ਦੀ ਕੁੱਲ ਪਾਈਪਲਾਈਨ ਲੰਬਾਈ ਦੇ ਨਾਲ, ਇਹ ਸਿਸਟਮ 190 ਹੈਕਟੇਅਰ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਕਰੇਗਾ। ਲਗਭਗ 180 ਕਿਸਾਨ ਇਸ ਬੁਨਿਆਦੀ ਢਾਂਚੇ ਤੋਂ ਲਾਭ ਉਠਾਉਣਗੇ, ਜਿਸ ਵਿੱਚ 115 ਮਨੋਨੀਤ ਆਊਟਲੇਟਾਂ ਰਾਹੀਂ ਪਾਣੀ ਕੁਸ਼ਲਤਾ ਨਾਲ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ₹1 ਕਰੋੜ 31 ਲੱਖ 13 ਹਜ਼ਾਰ 500 ਹੈ। ਇਹ ਪਹਿਲ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਦੁਆਰਾ, ਉਪ ਮੰਡਲ ਭੂਮੀ ਸੰਭਾਲ ਅਧਿਕਾਰੀ ਮੋਗਾ, ਸੁਖਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਲਾਗੂ ਕੀਤੀ ਜਾ ਰਹੀ ਹੈ।  ਪ੍ਰੋਜੈਕਟ ਨੂੰ ਨਕਸ਼ੇ ਰਾਹੀਂ ਸਮਝਦੇ, MLA ਅੰਮ੍ਰਿਤਪਾਲ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਬਾਘਾ ਪੁਰਾਣਾ ਬਲਾਕ ਆਪਣੇ ਤੇਜ਼ੀ ਨਾਲ ਘਟ ਰਹੇ ਪਾਣੀ ਦੇ ਪੱਧਰ ਨੂੰ ਹੱਲ ਕਰਨ ਦੀ ਤੁਰੰਤ ਲੋੜ ਦਾ ਸਾਹਮਣਾ ਕਰ ਰਿਹਾ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਪਾਣੀ ਦੀ ਵੰਡ ਨੂੰ ਬਿਹਤਰ ਬਣਾਉਣ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੀਮਤੀ ਸਰੋਤ ਨੂੰ ਸੁਰੱਖਿਅਤ ਰੱਖਣ ਲਈ ਵੀ ਤਿਆਰ ਕੀਤਾ ਗਿਆ ਹੈ। ਬਾਘਾ ਪੁਰਾਣਾ ਬਲਾਕ, ਜੋ ਕਿ ਆਪਣੇ ਖੇਤੀਬਾੜੀ ਯੋਗਦਾਨ ਲਈ ਜਾਣਿਆ ਜਾਂਦਾ ਹੈ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਚੁਣੌਤੀ ਨਾਲ ਜੂਝ ਰਿਹਾ ਹੈ, ਜਿਸ ਨਾਲ ਖੇਤਰ ਵਿੱਚ ਖੇਤੀ ਦੀ ਸਥਿਰਤਾ ਨੂੰ ਖ਼ਤਰਾ ਹੈ। ਇਸ ਪ੍ਰੋਜੈਕਟ ਨਾਲ ਇਹਨਾਂ ਚੁਣੌਤੀਆਂ ਨੂੰ ਘਟਾਉਣ ਅਤੇ ਕਿਸਾਨ ਭਾਈਚਾਰੇ ਲਈ ਇੱਕ ਬਿਹਤਰ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਮਹੱਤਵਪੂਰਨ ਯਤਨ ਦਰਸਾਉਂਦੇ ਹਨ। ਪੰਜਾਬ ਸਰਕਾਰ ਜਲ ਪ੍ਰਬੰਧਨ ਲਈ ਨਵੀਨਤਾਕਾਰੀ ਪਹੁੰਚਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ, ਅਤੇ ਇਹ ਪ੍ਰੋਜੈਕਟ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। RCC ਪਾਈਪਲਾਈਨਾਂ ਨੂੰ ਅਪਣਾ ਕੇ, ਰਾਜ ਦਾ ਉਦੇਸ਼ ਪਾਣੀ ਦੇ ਨੁਕਸਾਨ ਨੂੰ ਘਟਾਉਣਾ, ਸਿੰਚਾਈ ਕੁਸ਼ਲਤਾ ਵਧਾਉਣਾ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਕਿਹਾ ਕਿ ਅੱਜ ਸੁਖਾਨੰਦ ਦੇ ਕਿਸਾਨਾਂ ਲਈ ਇੱਕ ਪਰਿਵਰਤਨਸ਼ੀਲ ਯਾਤਰਾ ਦੀ ਸ਼ੁਰੂਆਤ ਹੈ। ਆਧੁਨਿਕ ਜਲ ਸੰਭਾਲ ਤਕਨੀਕਾਂ ਨੂੰ ਅਪਣਾ ਕੇ, ਅਸੀਂ ਨਾ ਸਿਰਫ਼ ਆਪਣੇ ਖੇਤੀਬਾੜੀ ਖੇਤਰ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਰਹੇ ਹਾਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਵੀ ਯਕੀਨੀ ਬਣਾ ਰਹੇ ਹਾਂ।” ਪ੍ਰੋਜੈਕਟ ਦਾ ਨੀਂਹ ਪੱਥਰ ਨਾ ਸਿਰਫ਼ ਉਸਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਬਲਕਿ ਨਵੀਨਤਾਕਾਰੀ ਅਤੇ ਭਾਈਚਾਰਕ ਸੰਚਾਲਿਤ ਹੱਲਾਂ ਰਾਹੀਂ ਪੰਜਾਬ ਦੇ ਪਾਣੀ ਸੰਕਟ ਨੂੰ ਹੱਲ ਕਰਨ ਲਈ ਸਮੂਹਿਕ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।

ਸਾਵਧਾਨ ! ਇਹ ਤਿੰਨ ਦਿਨ, ਇਹ ਸਰਕਾਰੀ ਸੇਵਾਵਾਂ, ਰਹਿਣਗੀਆਂ ਠੱਪ ! ਕਰਮਚਾਰੀਆਂ ਵੱਲੋਂ ਹੜਤਾਲ ਦਾ ਐਲਾਨ !!

ਮੋਗਾ 19 ਮਾਰਚ (ਮੁਨੀਸ਼ ਜਿੰਦਲ) ਪਿਛਲੇ ਦਿਨੀਂ NHM ਇੰਪਲਾਇਜ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਡਾਕਟਰ ਵਾਹਿਦ ਮੁਹੰਮਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ ਵੱਖ ਜਿਲਿਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਵਾਹਿਦ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਨੇ ਮਿਤੀ 31 ਜਨਵਰੀ ਨੂੰ ਪੱਤਰ ਜਾਰੀ ਕਰਕੇ, ਦੋ ਮਹੀਨਿਆਂ ਦੇ ਅੰਦਰ ਅੰਦਰ ਤਨਖਾਹਾਂ ਵਿੱਚ ਵਾਧੇ ਅਤੇ ਕਮਾਈ ਛੁੱਟੀ ਦੇਣ ਦਾ ਵਾਅਦਾ ਕੀਤਾ ਸੀ। ਪਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ NHM ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ ਭਾਰੀ ਸਦਮੇ ਵਿਚ ਹਨ। ਜਿਸ ਦੇ ਰੋਸ ਵਜੋਂ NHM ਕਰਮਚਾਰੀਆਂ ਵੱਲੋਂ ਮਿਤੀ 24 ਮਾਰਚ ਤੋਂ 26 ਮਾਰਚ ਤੱਕ ਕੰਮ ਛੱਡੋ/ ਪੈੱਨ ਡਾਊਨ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ‘ਤੇ ਇਹਨਾਂ ਤਿੰਨੇਂ ਦਿਨ, ਕੰਮ ਛੱਡੋ ਹੜਤਾਲ ਦੌਰਾਨ NHM ਕਰਮਚਾਰੀ, ਸਿਹਤ ਸੰਸਥਾਵਾਂ ਵਿਖੇ NCD ਸਕਰੀਨਿੰਗ ਕੰਪੇਨ, ਟੀਬੀ ਕੰਪੇਨ, OPD, ਕਲੀਨੀਕਲ ਡਿਊਟੀਆਂ, ਦਫਤਰੀ ਰਿਪੋਰਟਿੰਗ ਦਾ ਕੰਮ, ਆਨ ਲਾਈਨ ਅਤੇ ਆਫ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰਾਂ ਠੱਪ ਰੱਖਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ NHM ਕਰਮਚਾਰੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਅਣਦੇਖੀ ਕੀਤੇ ਜਾਣ ਕਾਰਨ ਲੁਧਿਆਣਾ ਵਿਖੇ ਪੰਜਾਬ ਸਰਕਾਰ ਵਿਰੁੱਧ ਘਰ ਘਰ ਪਰਚੇ ਵੰਡ ਕੇ ਸਰਕਾਰ ਦੀ ਪੋਲ ਖੋਲਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ NHM ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕਮਾਈ ਛੁੱਟੀ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਇਸ ਸੰਬੰਧੀ ਜਿਲੇ ਦੀ ਇਕਾਈ ਵੱਲੋਂ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।   ਇਸ ਮੌਕੇ ਕਿਰਨਜੀਤ ਕੌਰ ਲੁਧਿਆਣਾ, ਅਮਨਦੀਪ ਸਿੰਘ ਨਾਭਾ, ਦਿਨੇਸ਼ ਗਰਗ ਪਟਿਆਲਾ, ਜਗਦੇਵ ਸਿੰਘ ਮਾਨਸਾ, ਹਰਪਾਲ ਸਿੰਘ ਸੋਢੀ ਫਤਿਹਗੜ ਸਾਹਿਬ, ਰਣਜੀਤ ਕੌਰ ਬਠਿੰਡਾ, ਦੀਪਿਕਾ ਸ਼ਰਮਾ ਪਠਾਨਕੋਟ, ਨੀਤੂ ਸ਼ਰਮਲ ਹੁਸ਼ਿਆਰਪੁਰ, ਗੁਲਸ਼ਨ ਸ਼ਰਮਾ ਫਰੀਦਕੋਟ, ਡਾਕਟਰ ਸ਼ਿਵਰਾਜ ਲੁਧਿਆਣਾ, ਡਾਕਟਰ ਰਾਜ ਸ਼ਹੀਦ ਭਗਤ ਸਿੰਘ ਨਗਰ, ਸੰਦੀਪ ਕੌਰ ਬਰਨਾਲਾ, ਰਵਿੰਦਰ ਕੁਮਾਰ ਫਾਜਲਿਕਾ, ਜਸਬੀਰ ਸਿੰਘ ਤਰਨਤਾਰਨ ਆਦਿ ਨੇ ਵੀ ਸੰਬੋਧਨ ਕੀਤਾ।

भारी रहा, मार्च का महीना ! व्यापारी का दोबारा हुआ, लाखों का नुकसान !!

मोगा 19 मार्च, (मुनीश जिन्दल) दोस्तों कई बार किसी मनुष्य के जीवन में कोई लम्हा, कोई खास दिन, कोई खास महीना या कोई खास तारीख, ऐसी कड़वी यादें छोड़ जाता है, की तमाम उम्र वह उस तारीख या महीने को भूल नहीं पता है। आज हम बात कर रहे हैं मोगा के एक ऐसे ही व्यापारी की।  जिसके लिए मानो, कि मार्च महीना जैसे एक बड़े नुकसान का घर है। जहां 4 साल पहले उक्त व्यापारी का 20 मार्च को लाखों रुपए का नुकसान हुआ था, वहीं इस बार 19 मार्च को, उक्त व्यापारी का, फिर से लाखों रुपए का नुकसान हुआ है। मामला क्या है ? वह तो हम आपको बता ही देंगे, लेकिन उससे पहले आप जरा एक नजर इस दर्दनाक वीडियो पर डाल लें। साथियों, जो दर्दनाक नजारा, आपने ऊपर अपनी स्क्रीन पर देखा है, यह आग बुझाने का दुखद नजारा है, स्थानीय तीन नंबर चुंगी इलाके का, जहां बीती रात एक बिल्डिंग मैटेरियल स्टोर की दुकान पर इतनी भयानक आग लगी कि अंदर से कुछ भी सामान निकालने का समय हाथ ही नहीं लगा। व देखते ही देखते, लाखों रुपए का सामान जलकर स्वाहा हो गया। “मोगा टुडे न्यूज़” की टीम को जहां फायर कर्मचारी व पुलिस मुलाजिम ने जानकारी दी, वहीं दुकान का मालिक भी हमारे रूबरू हुआ। FIRE EMPLOYEE ASI SATNAM SINGH SHOPKEEPER

पंजाब के चार IAS व एक PCS अधिकारी तब्दील ! जानें, कौन गया कहां ??

मोगा 19 ,आर्च (मुनीश जिन्दल) पंजाब सरकार ने बुधवार को एक पत्र जारी कर, राज्य के चार IAS व एक PCS अधिकारी का तबादला किया है। जिसकी सूची इस प्रकार है।  
error: Content is protected !!