logo

General

जिला पुलिस ने मनाया 15वां राष्ट्रीय वोटर दिवस ! SPH ने दिलवाई शपथ !!

इस तस्वीर में पुलिस अधिकारी व कर्मचारी, वोट की शपथ ले रहे हैं। मोगा 25 जनवरी (मुनीश जिन्दल) भारतीय चुनाव आयोग की ओर से हर साल 25 जनवरी को राष्ट्रीय वोटर दिवस मनाया जाता है। इस साल भी 25 जनवरी 2025 को 15वां राष्ट्रीय वोटर दिवस मनाया गया। जिसके तहत एसएसपी मोगा, आईपीएस अजय गांधी के दिशा निर्देश अनुसार जिला पुलिस दफ्तर में यह राष्ट्रीय दिवस मनाया गया। जिसमें SPH गुरशरणजीत सिंह संधू ने मोगा पुलिस के अधिकारियों व कर्मचारियों को वोट का प्रण दिलाया। अपने संबोधन में SPH संधू ने कहा कि उक्त दिवस हमें अपने वोट के हक़ का सही इस्तेमाल करने व चुनाव प्रक्रिया में हिस्सा लेने के लिए प्रेरित करता है। यह प्रण हर भारतीय नागरिक को लोकतंत्र का हिस्सा बनकर, देश की लोकतांत्रिक परंपरा को कायम रखने के लिए दिशा प्रदान करता है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸੀਨੀਅਰ ਸਿਟੀਜ਼ਨ ਕੌਂਸਿਲ ਦੇ ਨਵੇਂ ਪ੍ਰਧਾਨ ਦੀ ਚੋਣ ਫਰਵਰੀ ਵਿੱਚ : ਸਰਦਾਰੀ ਲਾਲ !!

ਮੋਗਾ 25 ਜਨਵਰੀ (ਗਿਆਨ ਸਿੰਘ) ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਜਿਸ ਵਿਚ ਜਿੱਥੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ ਦਿਵਸ ਦੀ ਵਧਾਈ ਦਿੱਤੀ ਗਈ, ਓਥੇ ਹੀ ਬਜੁੱਰਗਾਂ ਨਾਲ ਸਬੰਧਤ ਭੱਖਦੇ ਮਸਲਿਆਂ ਤੇ ਵਿਚਾਂਰਾ ਕੀਤੀਆਂ ਗਈਆਂ। ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਨੇ ਅਰੰਭ ਕਰਦਿਆਂ ਸਾਲ 2024 ਦੌਰਾਨ ਕੀਤੇ ਕੰਮਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਸੰਘਾ ਨੇ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਕੌਂਸਿਲ ਦੇ ਪ੍ਰਧਾਨ ਦੀ ਦੋ ਸਾਲ ਦੀ ਮਿਆਦ ਪੂਰੀ ਹੋ ਰਹੀ ਤੇ ਫਰਵਰੀ ਮਹੀਨੇ ਵਿਚ ਨਵੀੰ ਚੋਣ ਕੀਤੀ ਜਾਣੀ ਹੈ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਹਿਮਤੀ ਦਿੱਤੀ ਕਿ ਫਰਵਰੀ ਮਹੀਨੇ ਦੇ ਆਖਰੀ ਸਨੀਚਰਵਾਰ ਨੂੰ ਜਰਨਲ ਬਾਡੀ ਦੀ ਮੀਟਿੰਗ ਵਿਚ ਅਗਲੇ ਦੋ ਸਾਲਾ ਲਈ ਨਵੇੰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਸਰਦਾਰੀ ਲਾਲ ਕਾਮਰਾ ਨੇ ਸੰਬਧਨ ਕਰਦਿਆਂ ਸਾਰੇ ਮੈਬਰਾਂ ਵਲੋ ਪਿਛਲੇ ਦੋ ਸਾਲਾਂ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਮੈਬਰਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਨਵੇੰ ਸਾਲ ਪ੍ਰਸ਼ਾਸਨ ਨਾਲ ਮਿਲਕੇ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ ਪੰਜ ਮੈੰਬਰਾਂ ਦੀ ਕਮੇਟੀ ਬਣਾਈ ਜਾਵੇਗੀ। ਸਾਬਕਾ ਡੀਪੀਆਰਓ, ਗਿਆਨ ਸਿੰਘ ਨੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ  ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਂਸਿਲ ਮੈੰਬਰ, ਨਵੇੰ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ। ਉਹਨਾਂ ਜਾਣਕਾਰੀ ਦਿੱਤੀ ਕਿ ਸ੍ਰੋਮਣੀ ਗੁਰਦਵਾਰਾ ਕਮੇਟੀ ਲਈ ਵੋਟਾਂ ਵਧਾਉਣ ਲਈ ਮਿਆਦ 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਬੈੰਕ ਆਫ ਇੰਡੀਆ ਦੇ ਸਾਬਕਾ ਜੋਨਲ ਮੈਨੇਜਰ ਅਵਤਾਰ ਸਿੰਘ ਨੇ ਸੁਝਾ ਦਿੱਤਾ ਕਿ ਲੋਕਾਂ ਨੂੰ ਨਵੇੰ ਬਦਲੇ ਕੰਨੂਨਾਂ ਬਾਰੇ ਜਾਣਕਾਰੀ ਪ੍ਰਦਾਨ ਲਈ ਯੋਗ ਪ੍ਰਬੰਧ ਕੀਤੇ ਜਾਣ। ਰਣਜੀਤ ਸਿੰਘ ਗਿੱਲ ਨੇ ਸੁਝਾ ਦਿੱਤਾ ਕਿ ਸੀਨੀਅਰ ਸਿਟੀਜ਼ਨ ਗਰੁੱਪ ਸਾਰੇ ਮੈਬਰਾਂ ਲਈ ਖੋਲਿ੍ਆ ਜਾਵੇ ਤੇ ਇਤਰਾਜਯੋਗ ਪੋਸਟਾਂ ਪਾਉਣ ਵਾਲਿਆਂ ਨੂੰ ਬਲੌਕ ਕੀਤਾ ਜਾਵੇ। ਉਹਨਾਂ ਕਿਹਾ ਕਿ ਰੇਲਵੇ ਵਲੋੰ ਸੀਨੀਅਰ ਸਿਟੀਜ਼ਨ ਨੂੰ ਮਿਲਦਾ ਕਨਸੈਸ਼ਨ ਬਹਾਲ ਕਰਵਾਉਣ ਲਈ ਯਤਨ ਕੀਤਾ ਜਾਵੇ। ਵਿਜੈ ਸ਼ਰਮਾ ਨੇ ਸੁਝਾ ਦਿੱਤਾ ਕਿ ਸਾਡੀ ਕੌਂਸਿਲ ਮੈਬਰਾਂ ਨੂੰ ਪੱਛੜੇ ਇਲਾਕਿਆਂ ਵਿਚ ਨੈਤਿਕ ਸਿੱਖਿਆ ਤੇ ਹੋਰ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇ। ਗੁਰਚਰਨ ਸਿੰਘ ਸੁਪਰਡੈਟ ਨੇ ਕਿਹਾ ਕਿ ਮੈਂਬਰ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਨਵੇਂ ਸਾਲ ਦੀ ਮੈਬਰਸ਼ਿੱਪ ਫੀਸ ਜਮਾ ਕਰਵਾਉਣ। ਅੱਜ ਦੀ ਮੀਟਿੰਗ ਵਿਚ ਰਣਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਦੇ ਜਨਮ ਦਿਨ ਵੀ ਮਨਾਏ ਗਏ। ਦਰਬਾਰ ਸਿੰਘ ਗਿੱਲ ਤੇ ਵਿਜੇ ਟੰਡਨ ਦੇ ਮੀਟਿੰਗ ਵਿਚ ਹਾਜਰ ਨਾ ਹੋਣ ਤੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ। ਇਸ ਮੌਕੇ ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ, ਸੁਦਰਸ਼ਨ ਕੁਮਾਰ, ਸੁਰਿੰਦਰ ਕੁਮਾਰ ਬਾਂਸਲ, ਲਾਲ ਚੰਦ ਅਰੋੜਾ, ਇੱਕਬਾਲ ਸਿੰਘ ਲੋਹਾਮ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ, ਭੂਪਿੰਦਰ ਸਿੰਘ ਮਹਿਣਾ, ਪ੍ਰੀਤਮ ਸਿੰਘ ਮਹਿਣਾ ਆਦਿ ਮੈਂਬਰ ਸ਼ਾਮਲ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵੋਟਰ ਬਣਨਾ, ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ, ਸਾਡਾ ਫਰਜ਼ ਅਤੇ ਅਧਿਕਾਰ : DC ਸਾਰੰਗਲ !!

“ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸੰਪੰਨ ! ਮੋਗਾ, 25 ਜਨਵਰੀ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ ਤੇ ਇੱਕ ਵੋਟਰ ਬਣ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ। ਇਸਦੇ ਨਾਲ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਵਿਚਾਰ ਉਨ੍ਹਾਂ ਅੱਜ ਆਈ.ਐਸ.ਐਫ. ਕਾਲਜ, ਘੱਲ ਕਲਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ। “ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਦੇ ਸਲੋਗਨ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਵਧਿਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ DC ਵਿਸ਼ੇਸ਼ ਸਾਰੰਗਲ। (ਫੋਟੋ: ਡੈਸਕ) ਸਮਾਗਮ ਨੂੰ ਸੰਬੋਧਨ ਕਰਦਿਆਂ DC ਸਾਰੰਗਲ ਨੇ ਕਿਹਾ ਕਿ ਜੇ ਅੱਜ ਅਸੀਂ ਆਜ਼ਾਦ ਭਾਰਤ ਦੇ ਵਾਸੀ ਕਹਿਲਾਉਂਦੇ ਹਾਂ ਤਾਂ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਅਜ਼ਾਦੀ ਸਾਨੂੰ ਕਿੰਨੇ ਸੰਘਰਸ਼ਾਂ ਪਿੱਛੋਂ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਪੂਰਵਜ਼ਾਂ ਨੇ ਅਜ਼ਾਦੀ ਲਈ ਬੜਾ ਸੰਘਰਸ਼ ਕੀਤਾ ਹੈ। ਹੁਣ ਅਸੀਂ ਇਸ ਦੇਸ਼ ਦੀ ਲੋਕਤੰਤਰੀ ਭਾਵਨਾ ਅਤੇ ਖੁਸ਼ਹਾਲੀ ਲਈ ਸੰਘਰਸ਼ ਕਰਨਾ ਹੈ। ਇਹ ਸਾਰਾ ਕੁਝ ਵੋਟ ਦੇ ਅਧਿਕਾਰ ਰਾਹੀਂ ਹੀ ਸੰਭਵ ਹੋ ਸਕਦਾ ਹੈ। ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ।ਉਹਨਾਂ ਨੇ ਸਾਕਾਰਆਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੋਟਰ ਬਣਨ ਦਾ ਖਾਸ ਮਹੱਤਵ ਇਸ ਕਰਕੇ ਵੀ ਹੈ, ਕਿਉਂਕਿ ਇਸੇ ਸਾਲ ਦੇਸ਼ ਦੀਆਂ ਸਭ ਤੋਂ ਵੱਡੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਵਧੀਆ ਕੰਮ ਕਰਨ ਬਦਲੇ ਬੈੱਸਟ ਰਿਟਰਨਿੰਗ ਅਫ਼ਸਰ ਵਜੋਂ ਐੱਸ. ਡੀ. ਐੱਮ. ਮੋਗਾ, ਸਾਰੰਗਪ੍ਰੀਤ ਸਿੰਘ, ਬੈਸਟ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਗੁਰਪ੍ਰੀਤ ਸਿੰਘ ਘਾਲੀ, ਡਿਸਟ੍ਰਿਕਟ ਆਈਕਨ ਵਿਮੈਨ ਜਸਪ੍ਰੀਤ ਕੌਰ ਢਿੱਲੋਂ, ਬੈਸਟ ਬੀ. ਐੱਲ. ਓ. ਕਿਰਨਜੀਤ ਕੌਰ (ਬੂਥ ਨੰਬਰ 23 ਹਲਕਾ ਮੋਗਾ) ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹੋਰ ਵਰਗਾਂ ਤੋਂ ਇਲਾਵਾ ਖਾਸ ਤੌਰ ਤੇ ਦਿਵਿਆਂਗਜਨਾਂ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਵੋਟ ਦੇ ਸਹੀ ਅਤੇ ਜ਼ਰੂਰੀ ਇਸਤੇਮਾਲ ਬਾਰੇ ਸਹੁੰ ਵੀ ਚੁਕਾਈ। ਇਸ ਮੌਕੇ ਭਾਸ਼ਣ ਮੁਕਾਬਲੇ ਤੇ ਕੁਇਜ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਮਾਗਮ ਵਿਚ ADC ਜਨਰਲ ਮੈਡਮ ਚਾਰੂਮਿਤਾ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਚੇਅਰਮੈਨ ਆਈ.ਐਸ.ਐਫ ਕਾਲਜ, ਪਰਵੀਨ ਗਰਗ, ਡਾਇਰੈਕਟਰ ਜੀ.ਡੀ. ਗੁਪਤਾ, ਪਿਸੀਪਲ ਆਰ.ਕੇ. ਨਾਰੰਗ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਏਂਜਲ ਹਾਰਟ ਕਾਨਵੈਂਟ ਸਕੂਲ, ਧਰਮਕੋਟ ਨੇ ਮਨਾਇਆ 76ਵਾਂ ਗਣਤੰਤਰ ਦਿਵਸ !!

ਮੋਗਾ 25 ਜਨਵਰੀ (ਮੁਨੀਸ਼ ਜਿੰਦਲ) ਸਿਖਿਆ ਦੇ ਖੇਤਰ ਵਿੱਚ ਜਿਲਾ ਮੋਗਾ ਦੀ ਮੋਹਰੀ ਅਤੇ ਨਾਮਵਰ ਸੰਸਥਾ, ਏਂਜਲ ਹਾਰਟ ਕਾਨਵੈਂਟ ਸਕੂਲ ਨੇ 76ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਵਿੱਚ, ਇਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਨਾਇਆ ਗਿਆ ਇਹ ਦਿਹਾੜਾ, ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ, ਸਕੂਲ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਲਈ ਖੁਸ਼ੀ ਦਾ ਮੌਕਾ ਸੀ। ਵਿਦਿਆਰਥੀਆਂ ਨੇ ਤਿਰੰਗਾ ਲਹਿਰਾ ਕੇ ਆਪਣੇ ਦੇਸ਼ ਪ੍ਰਤੀ ਸੱਚੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ ਅਤੇ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਸੱਚੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।  ਸਕੂਲ ਦੇ ਵਿਦਿਆਰਥੀ, ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ। (ਫੋਟੋ: ਡੈਸਕ) ਸਕੂਲ ਦੀ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ ਇਸ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸੰਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਵਿੱਚ ਹਰ ਸਾਲ ਅਸੀਂ ਸਾਰੇ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ। ਦਰਅਸਲ, 1950 ਵਿੱਚ, ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇੰਜ ਤਾਂ 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ। ਲੇਕਿਨ ਤਿੰਨ ਸਾਲਾਂ ਬਾਅਦ, ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਭਾਵ, ਭਾਰਤ ਨੇ ਸਾਲ 1950 ਵਿੱਚ ਆਪਣਾ ਸੰਵਿਧਾਨ ਲਾਗੂ ਕੀਤਾ ਸੀ।  ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ ਨੇ ਆਵਦੇ ਸੰਬੋਧਨ ਵਿੱਚ, ਜਿੱਥੇ ਸਕੂਲੀ ਵਿਦਿਆਰਥੀਆਂ ਅਤੇ ਸਮੂਚੇ ਸਟਾਫ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ। ਓਥੇ ਉਹਨਾਂ ਦਸਿਆ ਕਿ ਇਸ ਵਾਰ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾਏਗਾ। ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਧਾਨੀ ਦਿੱਲੀ ਦੇ ‘ਲਾਲ ਕਿਲੇ’ ਤੇ ਝੰਡਾ ਲਹਿਰਾਇਆ ਜਾਂਦਾ ਹੈ। ਅਤੇ ਇਸੇ ਦਿਨ, 26 ਜਨਵਰੀ 1950 ਵਿੱਚ, ਭਾਰਤ ਵੱਲੋਂ ਆਵਦਾ ਸੰਵਿਧਾਨ ਲਾਗੂ ਕਰਨ ਨਾਲ, ਭਾਰਤ ਨੂੰ, ਬ੍ਰਿਟਿਸ਼ ਰਾਜ ਤੋਂ ਵੀ ਪੂਰਨ ਆਜ਼ਾਦੀ ਮਿਲੀ ਸੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ, ਪ੍ਰਿੰਸੀਪਲ ਅੰਮ੍ਰਿਤਾ ਸਿੰਘ, ਸਕੂਲੀ ਅਧਿਆਪਕਾਂ ਸਣੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

खूनी डोर के विरोध में, अब महिलाएं भी होने लगी लामबंद !!

मोगा 24 जनवरी (मुनीश जिन्दल) चाइना डोर के कारण आए दिन हादसे हो रहे हैं। जहां लोग बड़ी संख्या में घायल हो रहे हैं, वही अनेक लोग अपनी जान भी गंवा चुके हैं। इस खूनी डोर के खिलाफ, जहां पुलिस प्रशासन अपना एड़ी चोटी का जोर लग रहा है, वहीं अब चाइना डोर के विरोध में महिलाएं भी लामबंद होने लगी हैं। गत दिवस, वरिष्ठ महिला सभा के बैनर तले महिलाओं ने एकत्रित हो, एक बैठक कर, चाइना डोर के खिलाफ आवाज उठाई।  रिटायर्ड अध्यापक सुमन मल्होत्रा की अगुवाई में हुई इस बैठक में यह फैसला लिया गया की बैठक में उपस्थित सदस्य अपने-अपने इलाकों में लोगों को चाइना डोर के खिलाफ जागरूक करेंगे। इसके साथ ही इस बात को भी यकीनी बनाया गया कि अगर उन्हें अपने आसपास के इलाके में, कोई भी व्यक्ति चाइना डोर का इस्तेमाल करने का पता चलता है, तो वे लोग बेखौफ इसकी सूचना पुलिस प्रशासन को देंगे। ताकि अनेक कीमती जानों को बचाया जा सके। इसके साथ ही सुमन मल्होत्रा ने उपस्थिति से अपील की वे लोग अपने परिवार में, मोहल्लों में, समाज में व अपनी अपनी रिश्तेदारी में इस बात को यकीनी बनाएं, कि कोई भी माता-पिता अपने बच्चों की चाइना डोर लेने की जिद्द को पूरा न करे। बल्कि इसके इस्तेमाल के खिलाफ आवाज उठाए। इस मौके पर मैडम सुमन मल्होत्रा के इलावा नम्रता सूद, गुरमीत, रेणुका शर्मा, उषा सिंगला, मीणा सच्चर व राकेश आदि सदस्य मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नगर निगम मेयर चन्नी का, वो मुश्किल समय, जब उन्हें लगता था, कि क्या, कोई उन्हें लड़की देगा ??

मोगा 24 जनवरी (मुनीश जिन्दल) दोस्तों, उतार-चढ़ाव, जिंदगी का एक अहम हिस्सा है। अगर आज दिन है, तो उसके बाद रात का आना भी निश्चित ही है। समय के इस कालचक्र को, कोई भी व्यक्ति, चाहे वह कितना बड़ा धनवान हो, चाहे वह जिस मर्जी रुतबे पर हो, इसे कोई भी, ना तो झुठला सका है और ना ही, कोई इसे बदल पाएगा।  आज हम खास तौर से बात कर रहे हैं नगर निगम मोगा के मेयर बलजीत चन्नी की। जो भले ही आज सरकारी गाड़ी में घूमते हैं। लेकिन उनके जीवन में भी अनेक वर्ष, घोर मुश्किलों से भरे हुए थे। और उन्हें अपने जीवन के संघर्ष को देखकर अक्सर लगता था, कि क्या जिंदगी में कोई परिवार उन्हें लड़की देगा ?? “KHAAS MULAKAT” WITH MAYOR BALJIT CHANNI Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

सिंगला परिवार ने भंडारा लगाकर, स्वर्गीय कांता रानी को किया याद !!

मोगा 24 जनवरी (मुनीश जिन्दल) धन्य होती है वो संतान, जो अपने बुजुर्गों के जाने के बाद भी उन्हें याद करते हुए उनकी याद में उनके उनकी पुण्यतिथि पर कुछ ना कुछ कार्यक्रम करते रहते हैं। हम बात कर रहे हैं सिंगला परिवार की। जिन्होंने अपने परिवार की स्वर्गीय कांता रानी की पुण्यतिथि पर उन्हें याद कर एक भंडारे का आयोजन किया। स्वर्गीय कांता रानी के पुत्र नवीन सिंगला व उनके परिवार द्वारा स्थानीय भारत माता मंदिर के बाहर इस मौके पर राजगीरों के लिए पूरी और चने का भंडारा आयोजित किया गया। इस कार्यक्रम की शुरुआत स्व. कांता रानी की तस्वीर पर पुष्प अर्पित कर की गई। समाजसेवी गुरदिता मल सिंगला, नवीन सिंगला और राइस ब्रान डीलर्स एसोसिएशन के संरक्षक राजकमल कपूर ने भंडारे का प्रसाद वितरण करते हुए कहा कि स्वर्गीय कांता रानी ने अपने जीवन को समाजसेवा के लिए समर्पित किया था। उनके आदर्शों पर चलते हुए, आज उनके परिवार के सदस्य भी धार्मिक और सामाजिक कार्यों में बढ़-चढ़कर भाग ले रहे हैं। इस अवसर पर उपस्थित सभी ने माघ महीने में दान-पुण्य और सेवा के महत्व को भी रेखांकित किया। शास्त्रों के अनुसार माघ मास, दान और गंगा स्नान के लिए अत्यंत शुभ माना गया है। राहगीरों को प्रसाद वितरण करने की एक अन्य तस्वीर। (फोटो: डैस्क) इस भंडारे में नवीन सिंगला, अंजू सिंगला, लविश सिंगला, राजकमल कपूर, सुबोध जिंदल, राकेश जैसवाल, सुरिंदर डब्बू, बनवारी लाल ढींगरा, हरीश धीर, सुमित पुजाना, अशोक अरोड़ा, रजिंदर पप्पी, विकास सिंगला, अमित सिंगला, रजनीश खुराना, कार्तिक, संजीव शर्मा, सुनील कुमार और सलासर धाम टीम के साथ अन्य समाजसेवी शामिल हुए। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਗਣਤੰਤਰ ਦਿਵਸ ਸਮਾਰੋਹ ਦੀ ਹੋਈ ਫਾਈਨਲ ਰਿਹਰਸਲ ! ਕੈਬਿਨੇਟ ਮੰਤਰੀ ਡਾ. ਬਲਬੀਰ ਲਹਿਰਾਉਣਗੇ ਕੌਮੀ ਝੰਡਾ !!

ਮੋਗਾ 24 ਜਨਵਰੀ (ਮੁਨੀਸ਼ ਜਿੰਦਲ) ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਅਹਿਮੀਅਤ ਦੇ ਮੱਦੇਨਜ਼ਰ ਇਸ ਨੂੰ ਪੂਰੀ ਮਰਿਆਦਾ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰਗੰਲ ਨੇ ਸਥਾਨਕ ਦਾਣਾ ਮੰਡੀ ਮੋਗਾ ਵਿਖੇ ਕੀਤਾ। ਦਾਣਾ ਮੰਡੀ ਮੋਗਾ ਵਿਖੇ ਹੋਈ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹੱਸਲ ਵਿੱਚ ਉਨ੍ਹਾਂ ਅੱਜ ਸ਼ਿਰਕਤ ਕੀਤੀ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਜ਼ਿਲ੍ਹਾ ਪੁਲਿਸ ਮੁਖੀ ਅਜੈ ਗਾਂਧੀ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ, ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।  ਇਸ ਸਮੇਂ ਪੰਜਾਬ ਪੁਲਿਸ ਦੀਆਂ ਅਤੇ ਹੋਰਨਾਂ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੱਢਿਆ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਗਿੱਧਾ ਅਤੇ ਭੰਗੜੇ ਨਾਲ ਸਬੰਧਤ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ। DC ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਵਿੱਚ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਡਿਪਟੀ ਕਮਿਸ਼ਨਰ ਨੇ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਨ ਤੋਂ ਬਾਅਦ ਸਬੰਧਤ ਵਿਭਾਗਾਂ ਦੀ ਇੱਕ ਮੀਟਿੰਗ ਬੁਲਾਈ ਅਤੇ ਰਿਹਰਸਲ ਵਿੱਚ ਨੋਟ ਕੀਤੀਆਂ ਖ਼ਾਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਵਾਰ ਵੱਖ ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਨੂੰ ਵੀ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਤੋਂ ਇਲਾਵਾ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

SGPC ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ਤੇ ਇਤਰਾਜ, 24 ਜਨਵਰੀ ਤਕ : DC

ਮੋਗਾ 23 ਜਨਵਰੀ (ਮੁਨੀਸ਼ ਜਿੰਦਲ) ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮਿਤੀ 21 ਅਕਤੂਬਰ 2023 ਤੋਂ ਮਿਤੀ 15 ਦਸੰਬਰ 2024 ਤੱਕ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕਰ ਦਿੱਤੀ ਗਈ ਸੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਲਈ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਦਾ ਆਖਰੀ ਦਿਨ 24 ਜਨਵਰੀ 2025 ਹੈ।  ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ) ਜਮਾਂ ਕਰਵਾਉਣੀ ਹੈ ਤਾਂ ਉਹ ਸਬੰਧਿਤ ਰਿਵਾਇਜ਼ਿੰਗ ਅਥਾਰਿਟੀ ਪਾਸ ਮਿਤੀ 24 ਜਨਵਰੀ 2025 ਤੱਕ ਦੇ ਸਕਦਾ ਹੈ।  ਉਹਨਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22 ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਧਰਮਕੋਟ, 23 ਮੋਗਾ ਦੀ ਐਸ.ਡੀ.ਐਮ. ਦਫਤਰ ਮੋਗਾ, 24 ਬੱਧਨੀਂ ਕਲਾਂ ਤੇ 25 ਨਿਹਾਲ ਸਿੰਘ ਵਾਲਾ ਦੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, 26 ਬਾਘਾਪੁਰਾਣਾ ਦੀ ਐਸ.ਡੀ.ਐਮ. ਬਾਘਾਪੁਰਾਣਾ, 27 ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਮੋਗਾ ਹੈ। ਸਬੰਧਤਾਂ ਵੱਲੋਂ ਇਹਨਾਂ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

18-19 ਸਾਲ ਦੇ ਮੁੰਡੇ ਕੁੜੀਆਂ ਨੂੰ 25 ਜਨਵਰੀ ਨੂੰ ਵੰਡੇ ਜਾਣਗੇ ਫ਼ੋਟੋ ਵਾਲੇ ਸ਼ਨਾਖ਼ਤੀ ਕਾਰਡ : DC ਸਾਰੰਗਲ

“ਨਥਿੰਗ ਲਾਇਕ ਵੋਟਿੰਗ, ਆਈ ਵੋਟ ਫੋਰ ਸ਼ੋਅਰ” ਦੇ ਸਲੋਗਨ ਹੇਠ ਮਨਾਇਆ ਜਾਵੇਗਾ ਰਾਸ਼ਟਰੀ ਵੋਟਰ ਦਿਵਸ !! ਮੋਗਾ 23 ਜਨਵਰੀ (ਮੁਨੀਸ਼ ਜਿੰਦਲ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ 15ਵਾਂ ਰਾਸ਼ਟਰੀ ਵੋਟਰ ਦਿਵਸ ”ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ” ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਮਨਾਇਆ ਜਾਵੇਗਾ। ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਚੋਣ ਤਹਿਸ਼ੀਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿੱਚ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2025 ਅਨੁਸਾਰ 6151 ਵੋਟਰ ਰਜਿਸਟਰ ਹੋਏ ਹਨ। ਇਹਨਾਂ ਵਿੱਚੋਂ 18-19 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਨੂੰ ਵੋਟਰ ਦਿਵਸ ਵਾਲੇ ਦਿਨ ਫ਼ੋਟੋ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਦੇ ਵਿੱਚ ਤਾਇਨਾਤ ਸਮੁੱਚੇ ਬੀ.ਐਲ.ਓਜ ਵੱਲੋਂ ਆਪੋ ਆਪਣੇ ਪੋਲਿੰਗ ਸਟੇਸ਼ਨ ਤੇ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡ ਕੇ ਅਤੇ ਸੋਂਹ ਚੁਕਵਾ ਕੇ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਵੇਂ ਬਣੇ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਈ.ਆਰ.ਓ, ਬੀ.ਐਲ.ਓ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵੋਟਰ ਜਾਗਰੂਕਤਾ ਸਬੰਧੀ ਸਕੂਲਾਂ/ ਕਾਲਜਾਂ/ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਆਦਿ ਦੇ ਮੁਕਬਾਲੇ ਕਰਵਾਏ ਜਾਣਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!