logo

Political

विधायक अमनदीप ने, अब इस वार्ड में, 50 लाख रुपए के विकास कार्यों का करवाया शुभारंभ !!

मोगा, 22 मार्च (मुनीश जिन्दल) वार्ड नंबर 49, नजदीक गुरुद्वारा बाबा जीवन सिंह के पास 50 लाख रुपए की लागत से बी जोन में सीवरेज व वाटर सप्लाई के कार्य का शुभारंभ हलका विधायक डा. अमनदीप कौर अरोड़ा व मेयर बलजीत सिंह चानी ने अपने कर कमलों से किया। इस मौके पर वार्ड नंबर 50 में विधायक डा. अमनदीप कौर अरोड़ा व मेयर बलजीत सिंह चानी का पहुंचने पर वार्ड वासियों द्वारा हार डालकर व सिरोपा देकर उनका स्वागत किया गया। इस मौके पर वार्ड निवासी दर्शन कौर बराड़, आप आगू गौरव गर्ग, नगर सुधार ट्रस्ट के सदस्य जगदीश शर्मा, सुमेल भट्टी, रोशन लाल चावला व वार्ड निवासी मौजूद थे। MLA अमनदीप व मेयर बलजीत चानी का स्वागत करते वार्ड वासी। इस मौके पर विधायक डा. अमनदीप कौर अरोड़ा ने कहा कि समय समय की सरकारों की अनदेखी के चलते पिछले 40 वर्षों से पुरानी मांग सीवरेज व वाटर सप्लाई की मांग को वार्ड निवासियों द्वारा उनके ध्यान में लाया गया। जिस पर उन्होंने मुख्यमंत्री भगवंत सिंह मान के ध्यान में वार्ड नंबर 49 निवासियों की वाटर सप्लाई व सीवरेज की मांग को पूरा करवाकर 50 लाख रुपए की लागत से आज वार्ड में विकास कार्यों की शुरूआत करवाई है। उन्होंने कहा कि उनका मुख्य उद्देश्य मोगा शहर का सर्वपक्षीय विकास कार्य करवाना है। उन्होंने कहा कि अगर किसी वार्ड निवासी को किसी भी प्रकार की समस्या का सामना करना पड़ रहा है, तो उनके ध्यान में लाया जाए, ताकि उस समस्या का पहल के आधार पर समाधान किया जा सके। इस मौके पर वार्ड वासियों ने हलका विधायक डा. अमनदीप कौर अरोड़ा का वार्ड निवासियों की वाटर सप्लाई व सीवरेज की मांग को पूरा करने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डी.एन मॉडल स्कूल ! आपसी गुटबंदी तेज ! नई दावेदारियां होने लगी पेश !!

मोगा 21 मार्च (मुनीश जिन्दल) 3 मार्च 2025, जब से आर्य प्रतिनिधि सभा पंजाब (रजि:) के प्रधान सुदर्शन शर्मा ग्रुप वाली मैनेजमेंट, डी.एन मॉडल स्कूल की सत्ता पर काबिज हुई है, तब से अन्य विरोधी ग्रुपों में हलचल तेज हो गई है। दिखने में ये मामला मात्र, DN मॉडल सीनियर मॉडल स्कूल से संबंधित लगता है, लेकिन इस बैनर के नीचे शहर की कुल 8 शिक्षण संस्थाएं, जिनमें आर्य गर्ल्स सीनियर सेकेंडरी स्कूल, आर्य मॉडल सीनियर सेकेंडरी स्कूल, डी.एम कॉलेज मोगा, डी.एम कॉलेज ऑफ़ एजूकेशन मोगा, डी.एन मॉडल सीनियर सेकेंडरी स्कूल मोगा, डी.एम कॉलजियेट स्कूल मोगा, MDAS सीनियर सेकेंडरी स्कूल मोगा, MDAS मॉडल स्कूल मोगा, आते हैं। लेकिन आपने जब भी चर्चा सुनी होगी, तब इन संस्थाओं में से डी.एन मॉडल सीनियर सेकेंडरी स्कूल ही चर्चा में रहता है। क्यूंकि इन उपरोक्त संस्थाओं में से एकमात्र डी.एन मॉडल सीनियर सेकेंडरी स्कूल ही ‘सोने का अण्डा देने वाली मुर्गी’ है। खैर इस बात से पर्दा, हम अपनी किसी अन्य खबर में उठाएंगे, फिलहाल आपको हम ये बता रहे थे कि जब से नई मैनेजमेंट काबिज हुई है, तब से अन्य विरोधी ग्रुपों में हलचल तेज हो हुई है। जिसके चलते अनेक व्यक्ति अब अपना अपना दावा पेश करने लगे हैं। ताजा मामले में शहर के नामचीन व्यक्ति अजय सूद (गोरा) ने एक पत्रकार वार्ता कर, अश्विनी कुमार शर्मा की प्रधानगी वाली आर्य प्रतिनिधि सभा पंजाब (रजि:) के तीन पत्रों का हवाला देते हुए, खुद की एक बड़ी दावेदारी पेश की है। क्या कहना था अजय सूद (गोरा) का, पहले आप वह सुन लें।  सुना आपने, गोरा सूद ने बिलकुल सही कहा कि पुलिस व प्रशासनिक अधिकारियों के इलावा विभिन्न माननीय अदालतों में दोनों ही संस्थाओं के अनेकों मामले लंबित पड़े हैं। इसके साथ ही गोरा सूद ने मीडिया के रूबरू कहा कि फिलहाल अभी तक किसी भी अदालत का फैंसला नहीं आया है। लेकिन जब हमारी ‘मोगा टुडे न्यूज़’ की टीम की ओर से फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट, उन्हें याद करवाई गई तो, तो वे बात घुमाते हुए, इन दोनों मैनेजमैंट के इलावा एक तीसरे धड़े के सक्रीय होने की बात पर आ गए।मीडिया के रूबरू गोरा सूद ने खुद को इन संस्थाओं का रक्षक बताते हुए शहर के मोहतवार लोगों को आगे आकर इन संस्थाओं को बचाने की अपील की।  इस संबंधी जब “मोगा टुडे न्यूज़” की टीम की ओर से डीएन मॉडल स्कूल की मौजूदा मैनेजमेंट के सदस्य नरिन्दर सूद से बात की गई, तो उन्होंने आर्य प्रतिनिधि सभा पंजाब रजि: के दूसरे ग्रुप के प्रधान अश्विनी शर्मा संबंधी चौंकाने वाले खुलासे किए। क्या बताया नरिंदर सूद ने, आईए आप वो भी सुन लें। यहां जिक्रयोग्य है कि नरिन्दर सूद ने हमारी टीम को इस संबंधी जरूरी दस्तावेज भी उपलब्ध करवाए हैं।  खैर दोस्तों, आरोप प्रतिआरोप तो आपने सुन ही लिए हैं। लेकिन इसी बीच हम अपने दर्शकों को फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की 9 मार्च 2011 में आई उस जजमेंट से अवगत करवाना चाहते हैं, जिसमें उन्होंने अपने आदेशों में बचाव पक्ष के सभी लोगों को, जिनमें आर्य प्रतिनिधि सभा पंजाब रजि:, जिसके कि प्रधान सुदर्शन शर्मा व डा. के.के. पसरिचा हैं, अश्वनी कुमार शर्मा, जो कि आर्य प्रतिनिधि सभा पंजाब रजि: के महासचिव हैं व अजय सूद पुत्र धर्मवीर सूद, वासी 5 न्यू टाउन मोगा को DM कालेज मेनेजिंग कमेटी द्वारा संचालित शिक्षण संस्थाओं की मैनेजमैंट व प्रशासनिक मामलों में क्या हो रहा है, में हस्तक्षेप करने पर रोक लगाई है। आपकी अधिक जानकारी के लिए, फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट के मुख्य अंश आपके सामने हैं।  दोस्तों, अदालती आदेश आपके सामने हैं। इनके विपरीत, फिर भी, विभिन्न दावेदारियां भी आपके सामने हैं। दोस्तों अभी तो यह शुरुआत है। अभी तो बहुत सारे रहस्यों से पर्दा उठना बाकी है। अभी के लिए बस इतना ही। जल्द मिलेंगे, नई जानकारी के साथ, नई खबर के साथ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਿਸਾਨ ਸੰਘਰਸ਼ ਨੂੰ ਕੁਚਲਣ ਲਈ, ਪੁਲਿਸ ਕਾਰਵਾਈ ਨਿੰਦਣਯੋਗ: ਸਰਬਜੀਤ ਸਿੰਘ ਦੌਧਰ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) SARBJIT SINGH ਜਮੂਹਰੀ ਅਧਿਕਾਰ ਸਭਾ ਪੰਜਾਬ ਮੋਗਾ ਇਕਾਈ ਦੇ ਆਗੂਆਂ, ਸਰਬਜੀਤ ਸਿੰਘ ਦੌਧਰ, ਦਰਸ਼ਨ ਸਿੰਘ ਤੂਰ, ਚਮਕੌਰ ਸਿੰਘ , ਭਿੰਦਰ ਪਾਲ, ਸੁਖਦੇਵ ਸਿੰਘ, ਪ੍ਰੇਮ ਕੁਮਾਰ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਇੱਕ ਸਾਲ ਤੋਂ ਬੈਠੇ ਕਿਸਾਨਾਂ ਤੇ ਜਬਰ ਕਰਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ, ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਕਾਰਵਾਈ ਨੂੰ ਲੋਕਾਂ ਦੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰਨ, ਧਰਨੇ ਮੁਜਾਹਰੇ ਕਰਨ ਦੇ ਸਵਿਧਾਨਕ ਅਤੇ ਜਮੂਹਰੀ ਹੱਕਾਂ ਤੇ ਛਾਪਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਗਏ ਆਗੂਆਂ ਦੀ ਗ੍ਰਿਫਤਾਰੀ ਕਰਕੇ, ਕਿਸਾਨਾਂ ਦੀ ਧੂਹ ਖਿੱਚ ਕਰਕੇ ਉਹਨਾਂ ਨੂੰ ਧਰਨੇ ਤੋਂ ਚੁੱਕਣਾ, ਉਸ ਅੰਨ ਦਾਤੇ ਨੂੰ ਜਲੀਲ ਕਰਨ ਦੇ ਬਰਾਬਰ ਹੈ, ਜੋ ਆਪਣੀ ਮੁੜ੍ਹਕੇ ਦੀ ਕਮਾਈ ਨਾਲ ਸਾਰੇ ਸੰਸਾਰ ਲਈ ਅੰਨ ਪੈਦਾ ਕਰਦਾ ਹੈ। ਉਹਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਾਇਜ ਤੇ ਸੰਵਿਧਾਨਕ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੁਲਿਸ ‘ਤੇ ਕਿਸਾਨਾਂ ਵਿਚਾਲੇ ਜਬਰਦਸਤ ਟਕਰਾਉ ! ਸਾਰਾ ਦਿਨ ਮੋਗਾ ਬਣਿਆ ਰਿਹਾ ਪੁਲਿਸ ਛਾਵਣੀ !!

ਮੋਗਾ 20 ਮਾਰਚ (ਮੁਨੀਸ਼ ਜਿੰਦਲ) ਆਓ ਪਹਿਲਾਂ ਤੁਸੀਂ ਇੱਕ ਨਜ਼ਰ ਪੁਲਿਸ ਤੇ ਕਿਸਾਨਾਂ ਵਿਚਕਾਰ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ ਤਕਰਾਰ ਦੀ ਇਸ ਵੀਡੀਓ ਤੇ ਇੱਕ ਨਜ਼ਰ ਮਾਰ ਲਵੋ। ਫਿਰ ਤੁਹਾਨੂੰ ਸਮਝਾਉਦੇ ਹਾਂ, ਕਿ ਆਖਿਰਕਾਰ ਮਾਮਲਾ ਕੀ ਹੈ ?  ਦੋਸਤੋਂ, ਬੁੱਧਵਾਰ ਰਾਤ ਪੰਜਾਬ ਪੁਲਿਸ ਵੱਲੋਂ ਸ਼ੰਬੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਸੀ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਵੀਰਵਾਰ ਨੂੰ ਜਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਜਿਲਾ ਮੋਗਾ ਦੀ ਜਿਲਾ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਤਲਵੰਡੀ ਭੰਗੇਰੀਆਂ ਦੀ ਇੱਕ ਧਾਰਮਿਕ ਥਾਂ ਤੇ ਇਕੱਠੇ ਹੋ ਕੇ, ਇਥੋਂ ਡੀ.ਸੀ ਦਫਤਰ ਚਲਣਾ ਸੀ। ਜਿੱਦਾਂ ਹੀ ਪੁਲਿਸ ਨੂੰ ਇਸ ਦੀ ਭਨਕ ਲੱਗੀ, ਤਾਂ ਭਾਰੀ ਪੁਲਿਸ ਫੋਰਸ ਵੀ ਉਥੇ ਪੁੱਜ ਗਈ। ਜਿਸ ਤੋਂ ਬਾਅਦ ਜੋ ਹੋਇਆ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਸੀ।  ਇਸ ਤੋਂ ਬਾਅਦ, ਕਿਸਾਨ ਪੁਲਿਸ ਦੀ ਸਾਰੀ ਬੇਰਿਕੈਟਿੰਗ ਤੋੜਦਿਆਂ ਪਿੰਡ ਤਲਵੰਡੀ ਭੰਗੇਰੀਆ ਤੋਂ ਚੱਲ ਕੇ ਜਦੋਂ ਬੁੱਗੀਪੁਰਾ ਚੌਂਕ ਪੁੱਜੇ, ਤਾਂ ਪੁਲਿਸ ਦੇ ਇੱਕ ਵੱਡੇ ਅਮਲੇ ਨੇ ਫਿਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦਿਆਂ ਕਿਸਾਨਾਂ ਨੇ ਜਲੰਧਰ ਬਰਨਾਲਾ ਰੋਡ ਤੇ ਚੱਕਾ ਜਾਮ ਕਰ ਦਿੱਤਾ। ਜਿਸਦੀਆਂ ਲਾਈਵ ਵੀਡੀਓ ਤੁਹਾਡੇ ਸਾਹਮਣੇ ਹਨ। ਕਿਸਾਨਾਂ ਦੇ ਇਸ ਚੱਕਾ ਜਾਮ ਨੂੰ ਵੇਖਦਿਆਂ, ਪੁਲਿਸ ਨੇ ਉਹਨਾਂ ਨੂੰ ਡੀ.ਸੀ ਦਫਤਰ ਅੱਗੇ ਭੇਜਣਾ ਹੀ ਜਾਇਜ ਸਮਝਿਆ ਅਤੇ ਬੇਰੀਕੇਟਿੰਗ ਖੋਲ ਦਿੱਤੀ। ਜਿਸ ਤੋਂ ਬਾਅਦ ਜਦੋਂ ਕਿਸਾਨ ਜ਼ਿਲਾ ਸਕੱਤਰ ਦਫਤਰ ਵਿਖੇ ਪੁੱਜੇ ਤਾਂ, ਪੁਲਿਸ ਨੇ ਅੰਦਰੋਂ ਦਰਵਾਜੇ ਲਾ ਦਿੱਤੇ।  ਜਿਸ ਤੋਂ ਬਾਅਦ ਵਾਹਵਾ ਚਿਰ ਉਡੀਕਣ ਤੋਂ ਬਾਅਦ, ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਵਦਾ ਧਰਨਾ ਲਾ ਦਿੱਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਰਾਮਗੜੀਆ ਵੈਲਫੇਅਰ ਸੁਸਾਇਟੀ ਵੱਲੋਂ ਮੰਤਰੀ ਤਰੁਣਪ੍ਰੀਤ ਦਾ ਗਰਮ ਜੋਸ਼ੀ ਨਾਲ ਸਵਾਗਤ !!

ਮੋਗਾ 20 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ‘ਪੰਜਾਬ ਸਰਕਾਰ ਉਦਯੋਗਾਂ ਦੀਆਂ ਬਕਾਇਆ ਰਕਮਾਂ ਜਾਰੀ ਕਰਨ ਅਤੇ ਉਦਯੋਗਿਕ ਖੇਤਰ ਦੇ ਵਿਕਾਸ ਤੇ ਮਜ਼ਬੂਤੀ ਲਈ ਸਮਾਂਬੱਧ ਪ੍ਰੋਗਰਾਮ ਤਿਆਰ ਕਰ ਰਹੀ ਹੈ’। ਇਹ ਐਲਾਨ ਪੰਜਾਬ ਦੇ ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਪੇੰਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਨੇ ਰਾਮਗੜੀ੍ਆ ਵੈਲਫੇਅਰ ਸੁਸਾਇਟੀ ਵਲੋਂ, ਉਨਾਂ ਦੇ ਸਨਾਮਨ ਵਿਚ ਵਿਸ਼ਵਕਰਮਾ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਊਹਨਾਂ ਦੇ ਨਾਲ ਹਲਕਾ ਮੋਗਾ ਦੀ ਵਧਾਇਕ ਡਾ ਅਮਨਦੀਪ ਕੌਰ ਅਰੋੜਾ, ਹਲਕਾ ਬਾਘਾਪੁਰਾਣਾ ਦੇ ਵਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਧਾਇਕ ਦਵਿੰਦਰਜੀਤ ਸਿੰਘ ਲਾਡੀ ਢੋੱਸ ਅਤੇ ਨਿਹਾਲਸਿੰਘ ਵਾਲਾ ਦੇ ਵਧਾਇਕ ਮਨਜੀਤ ਸਿੰਘ ਬਿਲਾਸਪੁਰ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ, ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ ਰੋਡੇ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਕੌਰ ਰਾਮਗੜੀ੍ਆ, ਮਾਰਕੀਟ ਕਮੇਟੀ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ, ਰਾਮਗੜੀਆ ਸੰਗਠਨ ਤੇ ਸੁਸਾਇਟੀ ਦੇ ਅਹੁੱਦੇਦਾਰ ਤੇ ਮੈਬਰ ਸਾਮਲ ਹੋਏ। ਤਰੁਣਪ੍ਰੀਤ ਸਿੰਘ ਸੌੰਦ ਨੇ ਅੱਗੇ ਕਿਹਾ ਕਿ ਪੰਜਾਬ ਦੇ 52 ਉਦਯੋਗਿਕ ਫੋਕਲ ਪੁਆਂਇੰਟਾਂ ਵਿਚੋ 26 ਦਾ ਵਿਕਾਸ ਹੋਣਾ ਬਾਕੀ ਹੈ। ਜਿਨਾਂ ਵਲ ਪਿਛਲੇ 30 ਸਾਲਾਂ ਤੋ ਧਿਆਨ ਨਹੀ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉਦਯੋਗਾਂ ਦੇ ਵਿਕਾਸ ਲਈ ਮਨਜੂਰੀ ਦੇ ਦਿੱਤੀ ਹੈ। ਪੰਜਾਬ ਵਿਚ ਨੌਜਵਾਨਾਂ ਦੇ ਲਈ ਰੋਜਗਾਰ ਪੈਦਾ ਕਰਨ ਲਈ ਉਦਯੋਗਿਕ ਵਿਕਾਸ ਜਰੂਰੀ ਹੈ। ਉਨਾਂ ਉਦਯੋਗ ਮਾਲਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਅਧੀਨ ਕੰਮ ਕਰਨ ਵਾਲੇ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਤੇ ਨਸ਼ਿਆਂ ਪ੍ਰਤੀ ਚੌਕਸੀ ਰੱਖਣ। ਪੰਜਾਬ ਸਰਕਾਰ ਵਲੋ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਅਰੰਭੀ ਹੋਈ ਹੈ। ਉਨਾਂ ਕਿਹਾ ਕਿ ਨਸ਼ਾ ਮੁੱਕਤੀ ਲਈ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਜਾਰੀ ਰਹੇਗੀ। ਇਸ ਮੁਹਿੰਮ ਵਿਚ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਨਸ਼ਾ ਤਸਕਰਾਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਉਹਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ, ਜਦੋਂ ਤੱਕ ਸੂਬੇ ਵਿੱਚੋਂ ਨਸ਼ੇ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮੋਗਾ ਜਿਲੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਮਾਸਟਰ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਪੱਧਰ ‘ਤੇ  ਜਾਗਰੂਕਤਾ ਮੁਹਿੰਮ ਚਲਾਉਣ।  ਰਾਮਗੜੀਆ ਵੈਲਫੇਅਰ ਸੁਸਾਇਟੀ ਪ੍ਰਧਾਨ ਹਰਮੇਲ ਸਿੰਘ ਡਰੋਲੀ ਭਾਈ ਨੇ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੱਛੜੀਆਂ ਸ੍ਰੇਣੀਆਂ ਵਿਚੋ ਮੰਤਰੀ ਬਣਾਉਣ ਲਈ ਧੰਨਵਾਦ ਕੀਤਾ। ਉਹਨਾਂ ਮੰਤਰੀ ਨੂੰ ਅਪੀਲ ਕੀਤੀ ਕਿ ਪੱਛੜੇ ਲੋਕਾਂ ਦੇ ਮਸਲਿਆ ਵੱਲ ਧਿਆਨ ਦਿੱਤਾ ਜਾਵੇ।ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਆਹੁਦੇਦਾਰਾਂ ਤੇ ਮੈਬਰਾਂ ਨੇ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਅਤੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਮਨਦੀਪ ਕੌਰ ਰਾਮਗੜੀਆ ਪੰਜਾਬ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ ਰੋਡੇ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਰਪ੍ਰਸਤ ਸੋਹਣ ਸਿੰਘ ਸੱਗੂ, ਪ੍ਰਧਾਨ ਹਰਮੇਲ ਸਿੰਘ ਡਰੋਲੀ, ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਕੁਲਵੰਤ ਸਿੰਘ ਰਾਮਗੜੀ੍ਆ, ਚਰਨਜੀਤ ਸਿੰਘ ਝੰਡੇਆਣਾ, ਸੁਰਿੰਦਰ ਸਿੰਘ, ਗੁਰਪ੍ਰੀਤਮ ਸਿੰਘ ਚੀਮਾ, ਹਾਕਮ ਸਿੰਘ ਖੋਸਾ, ਮਹਿੰਦਰ ਸਿੰਘ ਕਲਸੀ, ਸ਼ਰਨਜੀਤ ਸਿੰਘ ਜੰਡੂ, ਭਾਈ ਚੰਮਕੌਰ ਸਿੰਘ, ਜੋਗਿੰਦਰ ਸਿੰਘ ਕੋਕਰੀ ਆਦਿ ਸ਼ਾਮਲ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਦੋ ਰੋਜ਼ਾ, ਜ਼ਿਲ੍ਹਾ ਪੱਧਰੀ, ਦਾਖ਼ਲਾ ਮੁਹਿੰਮ ਜਾਗਰੂਕਤਾ ਵੈਨ ਰਵਾਨਾ ! DC ਸਾਗਰ ਨੇ ਦਿੱਤੀ ਹਰਿ ਝੰਡੀ !!

ਮੋਗਾ, 20 ਮਾਰਚ (ਮੁਨੀਸ਼ ਜਿੰਦਲ) ਸਥਾਨਕ ਬਲਾਕ ਮੋਗਾ ਇੱਕ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭੰਗੇਰੀਆਂ ਤੋਂ ਜ਼ਿਲ੍ਹਾ ਮੋਗਾ ਦੀ ਦੋ ਰੋਜ਼ਾ ਦਾਖਲਾ ਮੁਹਿੰਮ ਲਈ ਸਜਾਈ ਵੈਨ ਨੂੰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਵੀਰਵਾਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮੰਜੂ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਆਸ਼ੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਨਿਸ਼ਾਨ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਗੁਰਦਿਆਲ ਸਿੰਘ ਮਠਾੜੂ ਵੀ ਹਾਜ਼ਰ ਸਨ । ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦਿਆਂ ਸਰਕਾਰੀ ਸਕੂਲਾਂ ਲਈ ਨਵੀਆਂ ਇਮਾਰਤਾਂ, ਕਮਰੇ, ਬਾਉਂਡਰੀ ਵਾਲ, ਪ੍ਰੋਜੈਕਟਰ, ਕੰਪਿਊਟਰ ਲੈਬਜ਼, ਸਾਇੰਸ ਲੈਬਜ਼, ਲਾਇਬਰੇਰੀਆਂ, ਬੇਹਤਰੀਨ ਫਰਨੀਚਰ ਅਤੇ ਆਧੁਨਿਕ ਸੁਖ ਸੁਵਿਧਾਵਾਂ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਵਚਨਵਤਾ ਦੁਹਰਾਈ ਜਾ ਰਹੀ ਹੈ। ਇਸੇ ਕੜੀ ਵਿੱਚ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ, ਸਿੰਘਾਪੁਰ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਲਈ ਪਿੰਡਾਂ ਦੀਆਂ ਪੰਚਾਇਤਾਂ, NRI ਵੀਰਾਂ, ਸਕੂਲ ਪ੍ਰਬੰਧਕੀ ਕਮੇਟੀਆਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਯਾਦ ਕਰਦਿਆਂ ਇਸ ਵਰ੍ਹੇ ਦੀ ਦਾਖਲਾ ਮੁਹਿੰਮ ਵਿੱਚ ਮੋਗਾ ਜ਼ਿਲ੍ਹੇ ਨੂੰ ਮੋਹਰੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ, ਇਕ ਤਸਵੀਰ ਮੌਕੇ DC ਸਾਗਰ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਆਸ਼ੀਸ਼ ਕੁਮਾਰ ਨੇ ਕਿਹਾ ਕਿ ਇਹ ਦੋ ਰੋਜ਼ਾ ਦਾਖਲਾ ਮੁਹਿੰਮ ਨੂੰ ਸਮਰਪਿਤ ਮੋਬਾਈਲ ਵੈਨ ਮੋਗਾ ਦੇ ਸਾਰੇ ਛੇ ਬਲਾਕਾਂ ਵਿੱਚੋਂ ਲੰਘਦੇ ਹੋਏ ਜਿੱਥੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਵਿੱਚ ਕਾਮਯਾਬ ਰਹੇਗੀ। ਉਹਨਾਂ ਸਿੱਖਿਆ ਪ੍ਰੇਮੀਆਂ, ਮਾਪਿਆਂ, ਸਕੂਲ ਪ੍ਰਬੰਧਕੀ ਕਮੇਟੀਆਂ, ਅਧਿਆਪਕਾਂ ਨੂੰ ਇਸ ਵੈਨ ਦਾ ਆਪਣੇ ਪਿੰਡ, ਆਪਣੇ ਮੁਹੱਲੇ, ਸ਼ਹਿਰ ਪਹੁੰਚਣ ਤੇ ਸਵਾਗਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮੰਜੂ ਭਾਰਦਵਾਜ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੱਸਦਿਆਂ, ਇਸ ਲਈ ਟੀਮ ਵਰਕ ਵਿੱਚ ਕੰਮ ਕਰਦਿਆਂ ਮੋਗਾ ਜਿਲ੍ਹੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਮਿਲ ਰਹੀਆਂ ਸਹੂਲਤਾਂ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਰੌਸ਼ਨ ਕਰਨਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

विधायक अमनदीप ने वार्ड नंबर 15 में, विकास कार्यों का किया शुभारम्भ !!

मोगा, 19 मार्च (मुनीश जिन्दल) शहर के वार्ड नंबर 15 में 19 लाख रुपए की लागत से पीने वाले पानी के नए बोर का शुभारंभ हलका विधायक डा. अमनदीप कौर अरोड़ा द्वारा किया गया। इस मौके पर नगर निगम के मेयर बलजीत सिंह चानी, पार्षद प्रवीण कुमारी, पूर्व पार्षद दविंदर तिवाड़ी के अलावा वार्ड निवासी व आम आदमी पार्टी के वालंटियर मौजूद थे। इस मौके पर हलका विधायक डा. अमनदीप ने कहा कि वार्ड निवासियों व पार्षद प्रवीण कुमारी द्वारा उनके ध्यान में पीने वाले पानी की मुख्य मांग रखी गई थी, जिस पर मुख्यमंत्री भगवंत मान सरकार से विकास कार्य पास करवाकर आाज 19 लाख रुपए की लागत से पीने वाले पानी के नए बोर के कार्य का उद्घाटन करके कार्य शुरू करवाया गया। उन्होंने कहा कि उनका मुख्य मकसद मोगा हलके का सर्वपक्षीय विकास करना है। उन्होंने कहा कि अगर किसी वार्ड निवासी को किसी प्रकार की समस्या का सामना करना पड़  रहा है, तो उनके ध्यान में लाएं, ताकि उसका पहल के आधार पर हल किया जा सके। इस मौके पर वार्ड पार्षद प्रवीण कुमारी, पूर्व पार्षद दविंदर तिवाड़ी व वार्ड निवासियों ने हलका विधायक डा. अमनदीप कौर अरोड़ा का वार्ड निवासियों की पीने वाले पानी की समस्या का हल करवाने के लिए धन्यवाद करते हुए उन्हें सिरोपा देकर सम्मानित किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

54 वर्षों बाद, 71 लाख रुपए की लागत से बदलेगी नई मण्डी की नुहार : विधायक अमनदीप !!

मोगा, 18 मार्च (मुनीश जिन्दल) वर्ष 1971 के बाद आज मोगा की नई दाना मंडी में 71 लाख रुपए की लागत से पाइप लाइन तथा गलियों के कार्यों की शुरूआत मोगा हलके की विधायक डा. अमनदीप कौर अरोड़ा द्वारा रीबन काटकर व टक लगाकर की गई। इस मौके पर मार्केट कमेटी के चेयरमैन हरजिंदर सिंह रोडे, आढ़ती एसोसिएशन के अध्यक्ष समीर जैन, आप के शहरी जिलाध्यक्ष प्रेम चंद चक्की वाला, आम आदमी पार्टी के ज्वाइंट सचिव प्यारा सिंह बधनी, नगर सुधार ट्रस्ट के मैंबर जगदीप शर्मा, SDO रतन डी.ए. सचिव मंडी बोर्ड, सब्जी मंडी के अध्यक्ष जगदीप सिंह जग्गू के अलावा पार्षद, मंडी के दुकानदार उपस्थित थे। इस मौके पर हलका विधायक डा. अमनदीप कौर अरोड़ा ने कहा कि आढ़ती एसोसिएशन के अध्यक्ष समीर जैन व आढ़ती एसोसिएशन द्वारा लगातार मांग की जा रही थी कि पाइप लाइन में सीवरेज का पानी मिक्स होकर आ रहा है। उनकी मांग को देखते हुए आज 1971 के बाद नई दाना मंडी में 71 लाख रुपए की लागत से नई पाइप लाइन व गलियों के कार्यों की शुरूआत की गई है। उन्होंने कहा कि जब भी गेहूं व धान का सीजन शुरू हो जाता था तो मंडी में दुकानदारों, आढ़तियों व किसानों तथा मजदूरों को समस्या का सामना करना पड़ता था। उन्होंने कहा कि मंडी की कुछ गलियां लंबे समय से खस्ता हालत थी, उनको भी बनाने का कार्य शुरू करवाया गया है। उन्होंने कहा कि आने वाले दिनों में जितने भी काम होने वाले हैं, वह मुख्यमंत्री भगवंत सिंह मान के समक्ष मांगों को रखेंगे तथा मंडी के पुराने फर्श को नवीनीकरण की मांग को भी रखकर उसको नया बनाने का कार्य पूरा करवाया जाएगा। उन्होंने कहा कि अब मंडी के आढ़तियों, दुकानदारों, किसानों, मजदूरों को किसी भी प्रकार की समस्या मंडी में नहीं आएगी। उन्होंने पंजाब के मुख्यमंत्री भगवंत सिंह मान व मंडी बोर्ड पंजाब के चेयरमैन हरचरण सिंह बरसट का मोगा की नई दाना मंडी को 71 लाख रुपए की ग्रांट जारी करके विकास कार्य शुरू करवाने पर धन्यवाद किया।  इस मौके पर आढ़ती एसोसिएशन के अध्यक्ष समीर जैन ने कहा कि मंडी में दुकानदारों को काफी समस्या का सामना करना पड़ता था। जिस पर उन्होंने मंडी की मांग को विधायक डा. अमनदीप कौर अरोड़ा के ध्यान में लाई गई। जिस पर हलका विधायक डा. अमनदीप कौर अरोड़ा द्वारा मंडी की समस्या का समाधान करवाकर विकास कार्य की शुरूआत करवाई गई है। उन्होंने हलका विधायक डा. अमनदीप कौर अरोड़ा, मार्केट कमेटी के चेयरमैन हरजिंदर सिंह रोडे का मंडी में विकास कार्यों की शुरूआत करवाने पर धन्यवाद किया। उन्होंने कहा कि मंडी का जो भी काम रहता है, वह हलका विधायक डा. अमनदीप कौर अरोड़ा जल्द से जल्द पूरा कवाएंगे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕੁਲਦੀਪ ਸਿੰਘ ਦੀਪਾ, ਦੂਜੀ ਵਾਰ ਬਣੇ, ਗੱਲਾ ਮਜਦੂਰ ਯੂਨੀਅਨ ਦੇ ਪ੍ਰਧਾਨ !!

ਮੋਗਾ, 18 ਮਾਰਚ (ਮੁਨੀਸ਼ ਜਿੰਦਲ) ਮੰਗਲਵਾਰ ਨੂੰ ਸਥਾਨਕ ਦਾਣਾ ਮੰਡੀ ਵਿਖੇ ਗੱਲਾ ਮਜਦੂਰ ਯੂਨੀਅਨ ਦੇ ਦਫਤਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਯੂਨੀਅਨ ਦੀ ਚੋਣ ਕੀਤੀ ਗਈ, ਜਿਸ ਵਿਚ ਦੂਜੀ ਵਾਰ ਯੂਨੀਅਨ ਦੇ ਕੁਲਦੀਪ ਸਿੰਘ ਦੀਪਾ ਪ੍ਰਧਾਨ ਚੁਣੇ ਗਏ, ਜਿਸਨੂੰ ਕਮੇਟੀ ਵੱਲੋਂ ਹਾਰ ਪਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ, ਟੱਰਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ, ਬਿੱਲਾ ਸਲ੍ਹੀਣਾ, ਸਰਪੰਚ ਅਰਸ਼ਦੀਪ ਬੁੱਕਣ ਵਾਲਾ, ਕੌਂਸਲਰ ਦੇ ਪਤੀ ਜਗਦੀਪ ਸਿੰਘ ਜੱਗੂ, ਆੜ੍ਹਤੀ ਐਸੋਸੀਏਸ਼ਨ ਦੇ ਆਗੂ ਰਾਹੁਲ ਗਰਗ ਤੋਂ ਇਲਾਵਾ ਗੱਲਾ ਮਜਦੂਰ ਯੂਨੀਅਨ ਦੇ ਅੋਹਦੇਦਾਰ ਤੇ ਮਜਦੂਰ ਮੌਜੂਦ ਸਨ। ਇਸ ਮੌਕੇ ਤੇ ਨਵਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਦੀਪਾ ਨੇ ਕਿਹਾ ਕਿ ਜੋ ਉਹਨਾਂ ਨੂੰ ਦੂਜੀ ਵਾਰ ਇਹ ਜੁੰਮੇਵਾਰੀ ਸੌਂਪੀ ਗਈ ਹੈ।  ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਯੂਨੀਅਨ ਦੀ ਉਮੀਦਾਂ ਤੇ ਖਰਾ ਉਤਰਨਗੇ। ਇਸ਼ ਮੌਕੇ ਤੇ ਵਿਧਾਇਕ ਡਾ. ਅਮਨਦੀਪ ਨੇ ਨਵਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਦੀਪਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਆਪਣੇ ਕੰਮ ਨੂੰ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਰਕਾਰ ਤੇ ਤਹਿਸੀਲਦਾਰਾਂ ਦੀ ਆਪਸੀ ਖਿੱਚੋਤਾਣ ਨਾਲ, ਲੋਕ ਤੇ ਕਿਸਾਨ ਪਰੇਸ਼ਾਨ : BKU ਲੱਖੋਵਾਲ !!

ਮੋਗਾ 18 ਮਾਰਚ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਨੇ ਕਿਹਾ ਹੈ ਕਿ ਜੋ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਤਹਿਸੀਲਦਾਰਾਂ ਦੇ ਵਿੱਚ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ। ਇਸ ਖਿੱਚੋ ਤਾਣ ਦੇ ਤਹਿਤ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀਆਂ ਅਲੱਗ ਅਲੱਗ ਬਦਲੀਆਂ ਕੀਤੀਆਂ ਹਨ ਅਤੇ ਚਾਰਜ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਹਨ। ਇਸ ਤਹਿਤ ਮਾਨਯੋਗ ਡਿਪਟੀ ਕਮਿਸ਼ਨਰਾਂ ਕੋਲ ਜ਼ਿਲ੍ਹੇ ਦੇ ਹੋਰ ਬਹੁਤ ਕੰਮ ਆਉਂਦੇ ਹਨ। ਇਸ ਕਾਰਨ ਆਮ ਲੋਕਾਂ ਦੇ ਰਜਿਸਟਰੀਆਂ ਤੇ ਇੰਤਕਾਲਾਂ ਦੇ ਕੰਮ ਬਹੁਤ ਰੁਕੇ ਪਏ ਹਨ। ਜਿਸ ਨਾਲ ਲੋਕ ਖੱਜਲ ਖਵਾਰ ਹੋ ਰਹੇ ਹਨ। ਅਸੀਂ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤਹਿਸੀਲਦਾਰਾਂ ਵਾਲਾ ਇਹ ਰੇੜਕਾ ਖਤਮ ਕਰਕੇ ਰਜਿਸਟਰੀਆਂ ਤੇ ਇੰਤਕਾਲਾਂ ਦੇ ਕੰਮ ਸੁਚਾਰੂ ਢੰਗ ਨਾਲ ਰੈਗੂਲਰ ਸ਼ੁਰੂ ਕੀਤੇ ਜਾਣ ਤਾਂ ਲੋਕਾਂ ਨੂੰ ਰਾਹਤ ਮਿਲ ਸਕੇ, ਕਿਉਂਕਿ ਅੱਜ ਕੱਲ ਕਿਸੇ ਵਿਅਕਤੀ ਕੋਲ ਇਨਾ ਟਾਈਮ ਨਹੀਂ ਕਿ ਉਹ ਵਾਰ ਵਾਰ ਕਚਹਿਰੀਆਂ ਦੇ ਗੇੜੇ ਮਾਰਦਾ ਰਹੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!