logo

Political

ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ, ਯੋਜਨਾਬੱਧ ਤਰੀਕੇ ਨਾਲ ਚਲਾ ਰਹੀ ਸਰਕਾਰ : ਵਿਧਾਇਕ ਅਮਨਦੀਪ !!

ਮੋਗਾ, 23 ਮਈ, (ਮੁਨੀਸ਼ ਜਿੰਦਲ) ‘ਪੰਜਾਬ ਸਿੱਖਿਆ ਕ੍ਰਾਂਤੀ, ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਹਿਮ ਜ਼ਰੀਆ ਸਾਬਤ ਹੋ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ, ਹਰ ਖੇਤਰ ਵਿੱਚ ਮੋਹਰੀ ਸਥਾਨ ਹਾਸਿਲ ਕਰਨਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ, ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿੱਚ 9.55 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰਨ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ. ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਜਿਹਾ ਉਸਾਰੂ ਮਾਹੌਲ ਸਿਰਜਿਆ ਜਾ ਸਕੇ. ਜਿਸ ਨਾਲ ਨਵੇਂ ਦਾਖਲਿਆਂ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ। ਵਿਧਾਇਕ ਅਮਨਦੀਪ ਦਾ ਸਵਾਗਤ ਕਰਦਾ, ਸਕੂਲ ਦਾ ਸਟਾਫ। ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਸਿੱਖਿਆ ਨੂੰ ਅੰਤਰ ਰਾਸ਼ਟਰੀ ਵਿੱਦਿਅਕ ਸੰਸਥਾਵਾਂ ਦੇ ਹਾਣੀ ਬਣਾਉਣ ਲਈ ਕਲਾਸਰੂਮ, ਬੁਨਿਆਦੀ ਢਾਂਚਾ ਅਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ, ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਇਹ ਵਿਕਾਸ ਕਾਰਜ ਅਤੇ ਸੁਧਾਰ ਨੇ ਵਿਦਿਆਰਥੀਆਂ ਨੂੰ ਸਿੱਖਣ ਦਾ ਬਿਹਤਰ ਮਾਹੌਲ ਪ੍ਰਦਾਨ ਕੀਤਾ ਹੈ, ਜੋ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਸਮਰੱਥ ਬਣਾਏਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਣਥੱਕ ਕੋਸ਼ਿਸ਼ਾਂ ਰੰਗ ਲਿਆਉਣ ਲੱਗ ਪਈਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਸਮਾਜ ਵਿਕਾਸ ਕਰਦਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਦਿਅਕ ਸੁਵਿਧਾਵਾਂ ਉਪਲਬਧ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਜੇਕਰ ਮੌਕੇ ਮਿਲਦੇ ਰਹਿਣ ਤਾਂ ਉਹ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰਨ ਦੇ ਸਮਰੱਥ ਬਣ ਸਕਦੇ ਹਨ।

पंजाब सरकार, जमीन एक्वायर के नाम पर, किसानों से कर रही षड्यंत्र : डा. सीमांत गर्ग !!

मोगा, 23 मई (मुनीश जिन्दल) “पंजाब में आम आदमी पार्टी की सरकार द्वारा जो 25 हजार एकड़ जमीन पंजाब में एक्वायर करने की घोषणा की है, जिसमें मोगा, लुधियाना खास तौर पर शामिल किए गए हैं, सरकार के इस कदम से पंजाब की किसानी खत्म हो जाएगी तथा छोटे किसान जिनकी रोजी रोटी कृषि पर निर्भर है, वह भी खत्म होने के कगार पर पहुंच जाएगी।” उक्त विचार भाजपा के जिलाध्यक्ष डा. सीमांत गर्ग के नेतृत्व में भाजपा के पदाधिकारियों ने डिप्टी कमिश्नर सागर सेतिया को पंजाब सरकार के नाम, एक मांग पत्र देने के अवसर पर प्रकट किए। इस मौके पर भाजपा के सीनियर नेता पूर्व विधायक डा. हरजोत कमल, महामंत्री पूर्व एस.पी. मुख्तयार सिंह, उपाध्यक्ष सोनी मंगला, भूपिंदर हैप्पी, उमाकांत पांडे, धर्मवीर भारती, शशिकांत पांडे, राजेन्द्र गाबा, विजय मिश्रा के अलावा भारी संख्या में भाजपा के पदाधिकारी व कार्यकर्ता मौजूद थे। डा. सीमांत गर्ग ने कहा कि पंजाब सरकार का यह कदम, पंजाब की किसानी के लिए विनाशकारी सिद्ध होगा। उन्होंने कहा कि पंजाब सरकार अब अपने अंतिम समय में पंजाब के प्रापर्टी डीलरों जैसा कार्य करने में लगी हुई है। उन्होंने कहा कि लुधियाना के 10 किलोमीटर के दायरे में जहां कृषि भूमि का अधिग्रहण किया जाना है, वहीं मोगा जिले के भी 72 गांव इस स्कीम के अंदर लिए गए हैं। जिससे छोटे किसानों को खत्म करके उनकी जगह पंजाब सरकार बिना कोई एजेंडे के तथा बिना कोई स्कीम के यह कार्य करने लगी है। उन्होंने कहा कि आम आदमी पार्टी ने अपने दिल्ली में बैठे नेताओं के कहने पर यह कार्य, पंजाब की किसानी को खत्म करने के लिए शुरू किया है। जिसके लिए दिल्ली के नेता मनीष सिसोदिया व सतेन्द्र जैन को पंजाब में बैठा दिया है। इसके अलावा पंजाब में अलग अलग विभागों के चेयरमैन लगाने के लिए भी दिल्ली से आप नेताओं को लाया जा रहा है। उन्होंने कहा कि पंजाब पहले ही शहरों की त्रासदी से ग्रस्त है। उन्होने कहा कि 25 हजार एकड़ जमीन का अधिग्रहण करने से वहां पर लगे वृक्ष तथा और पौधे खत्म किए जाएंगे। जिससे वातावरण का संतुलन बिगड़ जाएगा तथा पंजाब जो पहले ही फोरलेन व सिक्स लाइन के चलते वृक्षों की कटाई करने से गर्मी को झेल रहा है तथा वातावरण का संतुलन भी खराब हो रहा है, अब सरकार के इस जमीन अधिग्रहण के कारण धरती का संतुलन और बिगड़ जाएगा तथा जो छोटे किसान अपनी पीढ़ी दर पीढ़ी खेती करके अपने परिवार का पालन पोषण कर रहे थे, तथा धरती को अपनी मां के सामान समझते थे, अब उनको भी जमीन से वंचित होना पड़ेगा। जिसको भारतीय जनता पार्टी किसी भी कीमत पर बर्दाश्त नहीं करेगी तथा किसानों के साथ कंधे से कंधा मिलाकर सरकार के इस किसान मारू अधिनियम को वापस लेने के लिए मजबूर करेगी। उन्होंने डिप्टी कमिश्नर को दिए गए मांग पत्र में कहा कि सरकार इस घोषणा को जल्दी से जल्दी रद्द करें, ताकि किसानी पर जो नई मुसीबत आम आदमी पार्टी सरकार की आई है, उसको ठीक किया जा सके। उन्होंने कहा कि जो पंजाब के वित्त मंत्री हरपाल सिंह चीमा ने इस जमीन अधिग्रहण को किसान हितैषी नीति बताया है, वह बिल्कुल किसान विरोधी नीति है तथा किसानों को पैसे का लालच देकर इस नीति को कामयाब करने की साजिश है। उन्होंने कहा कि यह पंजाब सरकार की किसानों के फायदे वाली स्कीम नहीं है, बल्कि इस स्कीम के तहत दिल्ली में आम आदमी पार्टी के बैठे नेताओं की जेबें भरने के लिए नीति बनाई जा रही है। लेकिन पंजाब के लोग इसको किसी कीमत पर लागू नहीं होने देंगे। इसके लिए अगर भाजपा को पूरे पंजाब में संघर्ष शुरू करना पड़ेगा, तो वह उससे भी पीछे नहीं हटेंगे।

ਸਰਕਾਰੀ ITI ਦੇ ਵਿਦਿਆਰਥੀ ਬਣੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ! ਲਗਾਇਆ ਜਾਗਰੂਕਤਾ ਸੈਮੀਨਾਰ !!

ਮੋਗਾ, 22 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਗਈ ਹੈ ਜਿਸ ਰਾਹੀਂ ਸਿਖਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਦੁਸ਼ਪਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਆਈ.ਟੀ.ਆਈ (ਲੜਕੀਆਂ), ਧਰਮਕੋਟ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਬੁਰੀ ਸੰਗਤ ਤੋਂ ਬਚਣ ਲਈ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਕਰੀਅਰ ਗਾਈਡੈਂਸ, ਰੋਜ਼ਗਾਰ ਮੇਲਿਆਂ ਅਤੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਗਈ। ਵਿਭਾਗ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਸਕਿੱਲ ਟ੍ਰੇਨਿੰਗ, ਸਵੈ ਰੋਜ਼ਗਾਰ, ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਨੋਜਵਾਨ ਰੋਜ਼ਗਾਰ ਪ੍ਰਾਪਤ ਕਰਕੇ ਨਸ਼ਿਆਂ ਅਤੇ ਹੋਰ ਕੁਰਹਿੱਤਾਂ ਤੋਂ ਦੂਰ ਰਹਿ ਸਕਣ।

वार्ड नं 27 का आया नंबर ! लाखों रु के विकास कार्यों का विधायक अमनदीप ने किया उद्धघाटन !!

मोगा, 22 मई (मुनीश जिन्दल) “मोगा हलके का सर्वपक्षीय विकास कार्य करवाना ही मेरा मुख्य लक्ष्य है। पंजाब की भगवंत मान सरकार की अगुवाई में मोगा शहर के वार्डों के विकास कार्य युद्ध स्तर पर जारी हैं।” उक्त विचार मोगा हलके की विधायक डा. अमनदीप कौर अरोड़ा ने वार्ड नंबर 27 में 13 लाख 85 हजार रुपए की लागत से गलियों में इंटरलाकिंग टाइल्स लगाने के कार्य का उद्घाटन करते हुए प्रकट किए। इस मौके पर नगर निगम के मेयर बलजीत सिंह चानी, पार्षद कुलविंदर कौर, वार्ड इंचार्ज वजिंदर सिंह, टोनी के अलावा वार्ड निवासी मौजूद थे।  इससे पहले वार्ड में हलका विधायक डा.अमनदीप कौर अरोड़ा व मेयर  बलजीत सिंह चानी का वार्ड में पहुंचने पर नगर निवासियों द्वारा सिरोपा देकर सम्मानित करते हुए वार्ड के विकास कार्यों का शुभारंभ करने पर उनका धन्यवाद किया गया। इस मौके पर विधायक डा. अमनदीप कौर अरोड़ा ने कहा कि मोगा शहर के वार्डों के विकास कार्यों में किसी भी प्रकार की कमी नहीं आने दी जाएगी तथा पंजाब की भगवंत मान सरकार से अधिक से अधिक ग्रांट लाकर मोगा शहर के वार्डों व गांवों में भी विकास कार्य करवाए जा रहे हैं। उन्होंने कहा कि अगर किसी को भी किसी प्रकार की समस्या पेश आती है, तो उनके ध्यान में लाया जाए, ताकि उसका पहल के आधार पर हल करवाया जा सके। 

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ, ਲੋਕਾਂ ਦੀ ਇੱਕਜੁਟਤਾ ਦੇ ਨਿਕਲਣਗੇ ਸਾਰਥਕ ਸਿੱਟੇ : ਵਿਧਾਇਕ ਅਮਨਦੀਪ !!

ਮੋਗਾ, 22 ਮਈ, (ਮੁਨੀਸ਼ ਜਿੰਦਲ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੌਰਾਨ ਮੋਗਾ ਹਲਕੇ ਦੇ ਵਾਰਡ ਨੰਬਰ 50, ਕੋਕਰੀ ਹੇਰਾਂ, ਧੱਲੇਕੇ, ਕੋਕਰੀ ਕਲਾਂ, ਰੱਤੀਆਂ, ਕੋਕਰੀ ਫੂਲਾ ਸਿੰਘ ਵਿਚ ਲੋਕਾਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਮਿਲ ਕੇ ਜੰਗ ਲੜਨ ਦਾ ਪ੍ਰਣ ਲਿਆ। ਇਸ ਮੌਕੇ ਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਇਹ ਅਜਿਹੀ ਪਹਿਲ ਕਦਮੀ ਹੈ, ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮੱਦਦ ਮਿਲ ਰਹੀ ਹੈ। ਇਸ ਮੌਕੇ ਤੇ ਸੰਬੋਧਨ ਕਰਦੇ ਵਿਧਾਇਕ ਅਮਨਦੀਪ ਕੌਰ। ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ। ਸੂਬੇ ਦੀ ਨੌਜਵਾਨੀ ਹੁਣ ਨਸ਼ਿਆਂ ਦੇ ਦਲਦਲ ਵਿੱਚੋਂ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਸਿਹਤਮੰਦ ਪੰਜਾਬ ਬਣਨ ਵੱਲ ਵਧ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਸਿਆਸੀ ਸ਼ਹਿ ਨਹੀਂ ਹੈ। ਸਰਕਾਰ ਨੇ ਪੁਲਿਸ ਵਿਭਾਗ ਅਤੇ ਹੋਰ ਸਬੰਧਤ ਵਿਭਾਗਾ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਨਸ਼ਿਆਂ ਦਾ ਵਪਾਰੀ ਭਾਵੇਂ ਕਿਸੇ ਵੀ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਨਸ਼ਾ ਮੁਕਤੀ ਯਾਤਰਾ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਆਪਣੇ ਸ਼ਹਿਰ, ਪਿੰਡ ਨੂੰ ਨਸ਼ਾ ਮੁਕਤ ਬਣਾਉਨ ਲਈ ਇਕਜੁੱਟ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ, ਲੋਕਾਂ ਦੀ ਇੱਕਜੁਟਤਾ ਦੇ ਸਾਰਥਕ ਸਿੱਟੇ ਨਿਕਲਣਗੇ। ਉਹਨਾਂ ਕਿਹਾ ਕਿ ਜਾਗਰੂਕਤਾ ਸਭਾਵਾਂ ਵਿੱਚ ਪਹੁੰਚਣ ਵਾਲੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਥੋਂ ਮਿਲਣ ਵਾਲੇ ਸੁਨੇਹੇ ਆਪਣੇ ਪਰਿਵਾਰਿਕ ਮੈਂਬਰਾਂ, ਦੋਸਤਾਂ ਮਿੱਤਰਾਂ, ਗੁਆਂਢੀਆਂ ਅਤੇ ਹੋਰ ਪਤਵੰਤਿਆਂ ਨਾਲ ਨਿਰੰਤਰ ਸਾਂਝਾ ਕਰਦੇ ਰਹਿਣ ਕਿਉਂਕਿ ਲੋਕ ਲਹਿਰ ਬਣਨ ਨਾਲ ਹੀ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਸੰਭਵ ਹੁੰਦਾ ਹੈ। ਉਹਨਾ ਕਿਹਾ ਕਿ ਇਹ ਮੁਹਿੰਮ ਜਰੂਰ ਹੀ ਨਸ਼ੇ ਨੂੰ ਜੜ੍ਹ ਤੋਂ ਖਤਮ ਕਰੇਗੀ।

विधायक अमनदीप ने फोकल प्वाइंट में किया, 66 KV सब स्टेशनों का शुभारंभ !!

मोगा, 21 मई (मुनीश जिन्दल) विधानसभा हल्का मोगा की विधायक डा. अमनदीप कौर अरोड़ा द्वारा फोकल प्वाइंट में 60 लाख रुपए की लागत से तैयार हुए 66 के.वी सब स्टेशन का शुभारंभ किया गया। इस मौके पर हलका विधायक डा. अमनदीप कौर अरोड़ा ने कहा कि इन सब स्टेशनों में 11 के.वी फीडर बुध सिंह वाला डेरा शहरी फीडर, 11 के.वी बाबा धर्मदास देहाती फीडर, 11 के.वी शहीद भगत सिंह शहरी फीडर शामिल हैं। इन सब स्टेशनों के शुरू होने से सीधे तौर पर प्रीत नगर, पहाड़ा सिंह चौक, चुंगी नंबर 3, करतार नगर, दमन सिंह गिल नगर, गुरु हरकृष्ण नगर, निगाहा रोड, खेतीबाड़ी के लिए मेहमे वाला के एरिया में पड़ते उपभोक्ताओं को निर्विघ्न बिजली सप्लाई मिलेगी। उन्होंने कहा कि पंजाब सरकार द्वारा उपभोक्ताओं को किसी भी प्रकार की समस्या पेश नहीं आने दी जाएगी। उन्होंने मोगा वासियों से अपील की कि अगर उन्हें किसी प्रकार की समस्या पेश आ रही है, तो उनके ध्यान में लाई जाए, ताकि उसका पहल के आधार पर समाधान करवाया जा सके। उन्होंने कहा कि पावरकाम के निगरान इंजीनियर बलवीर सिंह, एस.डी.ओ. मनदीप सिंह, स्टाफ ने बहुत मेहतन, लगन से इस कार्य को पूरा किया है। इस मौके पर पावरकाम के निगरान इंजीनियर बलवीर सिंह, एस.डी.ओ. मनदीप सिंह, नगर निगम के मेयर बलजीत सिंह चानी, आप के शहरी अध्यक्ष, पूर्व पार्षद प्रेम चंद चक्की वाला, राकेश मिड्ढा, जगसीर हुंदल, सन्नी धालीवाल, सुभाष ग्रोवर के अलावा पावरकाम के अधिकारी, कर्मचारी  व आम आदमी पार्टी के वालंटियर व कार्यकर्ता मौजूद थे।

ਵਾਰਡ ਨੰਬਰ 13 ਦੇ ਲੋੱਕਾਂ ਦਾ ਵਧੀਆ ਉਪਰਾਲਾ ! ਕੌਂਸਲਰ ਅੰਜੂ ਬਜਾਜ ਸਨਮਾਨਿਤ !!

ਮੋਗਾ 20 ਮਈ, (ਮੁਨੀਸ਼ ਜਿੰਦਲ) ਸਾਥੀਓਂ, ਜਦੋਂ ਕਿਸੇ ਤੋਂ ਵੀ ਕੋਈ ਗਲਤੀ ਹੁੰਦੀ ਹੈ, ਤਾਂ ਅਸੀਂ ਵੱਧ ਚੜ੍ਹ ਕੇ ਉਸਨੂੰ ਚੁੱਕਦੇ ਹਾਂ। ਸ਼ਾਇਦ ਬਹੁਤ ਹੀ ਘਟ ਲੋਕ ਅਜੀਹੇ ਹੋਣਗੇ, ਜਿਹੜੇ ਕਿ ਕਿਸੇ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ ਹੋਣ। ਕੁਜ ਏਸੇ ਤਰਾਂ ਦੀ ਇਕ ਚੰਗੀ ਮਿਸਾਲ ਪੇਸ਼ ਕੀਤੀ ਹੈ, ਵਾਰਡ ਨੰਬਰ 13, ਬੇਦੀ ਨਗਰ, ਗਲੀ ਨੰਬਰ 4 ਦੇ ਵਾਰਡ ਵਾਸੀਆਂ ਨੇ।  ਦਰਅਸਲ ਇਹਨਾਂ ਦਿਨੀ ਵਾਰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ। ਅਤੇ ਨਗਰ ਵਿੱਚ ਚੱਲ ਰਹੇ ਵਧੀਆ ਵਿਕਾਸ ਕਾਰਜਾਂ ਦੇ ਚਲਦਿਆਂ, ਵਾਰਡ ਵਾਸੀਆਂ ਵੱਲੋਂ ਵਾਰਡ ਦੀ ਮੌਜੂਦਾ ਕੌਂਸਲਰ ਅੰਜੂ ਬਜਾਜ ਅਤੇ ਉਸਦੇ ਪਤੀ ਤੇ ਸਾਬਕਾ ਕੌਂਸਲਰ ਰਾਕੇਸ਼ ਬਜਾਜ (ਕਾਲਾ) ਨੂੰ ਸਨਮਾਨਿਤ ਕੀਤਾ ਗਿਆ ਹੈ। ਵਾਰਡ ਵਾਸੀਆਂ ਵੱਲੋਂ ਕੌਂਸਲਰ ਅੰਜੂ ਬਜਾਜ ਅਤੇ ਸਾਬਕਾ ਕੌਂਸਲਰ ਰਕੇਸ਼ ਬਜਾਜ (ਕਾਲਾ) ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਨੇ ਕਿਹਾ ਕਿ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਆਸ਼ੀਰਵਾਦ ਨਾਲ ਅਤੇ ਮੇਅਰ ਬਲਜੀਤ ਸਿੰਘ ਚਾਨੀ ਦੇ ਸਹਿਯੋਗ ਨਾਲ ਵਾਰਡ ਨੰਬਰ 13 ਵਿੱਚ ਇੰਟਰਲੋਕਿੰਗ ਦਾ ਕੰਮ ਚੱਲ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਆਪਣੇ ਵਾਰਡ ਨੂੰ ਵਧੀਆ ਬਣਾਉਣ ਲਈ, ਉਹ ਵਚਨਬੱਧ ਹਨ, ਤੇ ਇਹ ਵਿਕਾਸ ਕਾਰਜ ਏਸੇ ਤਰਾਂ ਜਾਰੀ ਰਹਿਣਗੇ।  ਇਸ ਮੌਕੇ ਤੇ ਮੁਹੱਲਾ ਨਿਵਾਸੀ ਨਰਿੰਦਰ ਸਿੰਘ ਬਿੱਟੂ ਗਾਬਾ, ਪੀ.ਏ. ਹਰਪ੍ਰੀਤ ਸਿੰਘ ਵਿਰਕ, ਦਵਿੰਦਰ ਕੰਡਾ, ਬਲਵਿੰਦਰ ਰਾਜ, ਸਵਰਨ ਸਿੰਘ ਐਸਡੀਓ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਖੀਵਾ, ਹੈਪੀ ਹਰਮਨ ਖੀਵਾ, ਪ੍ਰਕਾਸ਼ ਸ਼ਰਮਾ, ਕਮਲ ਅਰੋੜਾ ਆਦਿ ਹਾਜਿਰ ਸਨ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਅਤੇ ਕਾਲਾ ਬਜਾਜ ਵੱਲੋਂ ਸਾਰੇ ਹੀ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ।

ਵਾਰਡ ਨੰਬਰ 16, 17, 18 ਵਿੱਚ ਵਿਸ਼ੇਸ਼ ਯਾਤਰਾ ਸ਼ੁਰੂ ! ਵਾਰਡ ਵਾਸੀਆਂ ਨੇ ਲਿੱਤਾ ਪ੍ਰਣ : ਵਿਧਾਇਕ ਅਮਨਦੀਪ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਨਸ਼ਿਆਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ, ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਦਾ ਖਾਤਮਾ ਹੋ ਰਿਹਾ ਹੈ। ਹੁਣ ਨਸ਼ਾ ਮੁਕਤੀ ਯਾਤਰਾ ਜਿਹੜੀ ਕਿ ਪਿੰਡਾਂ ਤੇ ਵਾਰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਅਗੁਵਾਈ ਵਿੱਚ ਚਲਾਈ ਜਾ ਰਹੀ ਹੈ, ਤਹਿਤ ਹਰੇਕ ਪਿੰਡ ਤੇ ਵਾਰਡ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀ ਹਨ ਅਤੇ ਲੋਕਾਂ ਨੂੰ ਨਸ਼ਾ ਮੁਕਤੀ ਦਾ ਪ੍ਰਣ ਵੀ ਦਿਵਾਇਆ ਜਾ ਰਿਹਾ ਹੈ। ਸੋਮਵਾਰ ਨੂੰ ਵਾਰਡ ਨੰਬਰ 16, 17, 18 ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਹਨਾਂ ਨਾਲ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਕੌਂਸਲਰ ਵਿਜੇ ਭੂਸ਼ਨ, ਕੁਲਦੀਪ ਕੌਰ, ਭਾਰਤ ਭੂਸ਼ਨ ਤੇ ਹੋਰ ਵੀ ਮੋਹਤਬਰ ਲੋਕ ਹਾਜਰ ਸਨ। ਇਸ ਮੌਕੇ ਤੇ ਮੰਚ ਤੇ ਵਿਰਾਜਮਾਨ ਪਤਵੰਤੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਸਖਤ ਫੈਸਲਿਆਂ ਸਦਕਾ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਬਹੁਤੇ ਵਪਾਰੀ ਛੱਡ ਕੇ ਚਲੇ ਗਏ ਹਨ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸਵੈ ਇੱਛਾ ਨਾਲ ਨਸ਼ਿਆਂ ਦਾ ਤਿਆਗ ਕਰ ਰਹੇ ਹਨ। ਵਿਧਾਇਕ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮੰਤਵ, ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ, ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਤਰਜੀਹ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ, ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ, ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ।ਇਸ ਮੌਕੇ ‘ਤੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਹਨਾਂ ਦਸਿਆ ਕਿ ਹੁਣ 20 ਮਈ ਨੂੰ ਵਾਰਡ ਨੰਬਰ 19, 20, 21 ਦੇ ਵਾਸੀ, ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪ੍ਰਣ ਲੈਣਗੇ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਪੁੱਜੇ ਖੋਟੇ ! ਪਰਿਵਾਰ ਨੂੰ ਦਿੱਤਾ, ਸੰਭਵ ਸਹਾਇਤਾ ਦਾ ਭਰੋਸਾ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਮੋਗਾ ਜ਼ਿਲ੍ਹੇ ਦੇ ਪਿੰਡ ਮਹਿਮੇਵਾਲਾ ’ਚ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਵੇਲੇ ਡਿਊਟੀ ਦੌਰਾਨ ਆਪਣੀ ਜਿੰਦਗੀ ਗੁਆ ਬੈਠੇ ਫਾਇਰਮੈਨ ਗਗਨਦੀਪ ਸਿੰਘ ਦੇ ਪਿੰਡ ਖੋਟੇ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਏ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਲਾਸਪੁਰ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ (ਪੰਜਾਬ) ਗੁਰਪ੍ਰੀਤ ਸਿੰਘ ਖਹਿਰਾ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ ਰੋਡੇ ਨੇ ਵੀ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮ੍ਰਿਤਕ ਗਗਨਦੀਪ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਅਤੇ ਇਸਦੀ ਭਰਪਾਈ ਤਾਂ ਕਿਸੇ ਵੀ ਕੀਮਤ ‘ਤੇ ਨਹੀ ਕੀਤੀ ਜਾ ਸਕਦੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੀ ਸੰਭਵ ਸਹਾਇਤਾ ਕਰਵਾਉਣ ’ਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।

ऑपरेशन सिंदूर के सैनिकों के सम्मान में, भाजपा ने निकाली भव्य तिरंगा यात्रा : डा. सीमांत गर्ग !!

मोगा, 17 मई (मुनीश जिन्दल) भाजपा के जिलाध्यक्ष डा. सीमांत गर्ग के नेतृत्व में ऑपरेशन सिंदूर के सैनिकों के सम्मान में निकाली गई मोटर साइकिल तिरंगा यात्रा में शहर की विभिन्न धार्मिक, सामाजिक, राजनीतिक संस्थाओं के पदाधिकारियों के अलावा शहर के डाक्टरों व एन.जी.ओ के पदाधिकारियों ने तिरंगा झंडों, भगवा झंडों व भारत माता के जयघोष नारों से जहां शहर गूंज उठा, वहीं सैनिकों के सम्मान को भी चार चांद लग गए। यह तिरंगा यात्रा सांय साढ़े पांच बजे पुरानी दाना मंडी भारत माता मंदिर से शुरू होकर चेंबर रोड, नेहरू पार्क रोड, न्यू टाउन, आर्य स्कूल रोड, देव होटल, सिविल अस्पताल रोड होते हुए मेन बाजार, प्रताप रोड चौक, डा. शाम लाल थापर चौक, मैजिस्टक चौक से रेलवे पुल से होती हुई रेलवे रोड, चैंबर रोड से शहीदी पार्क में शहीदों को श्रद्धासुमन तथा श्रद्धांजलि भेंट करने के बाद संपन्न हुई।  भाजपा द्वारा निकली गई तिरंगा यात्रा में शामिल देश भक्त व पार्टी कार्यकर्ता। इस मौके पर भाजपा के प्रदेश महा मंत्री अनील सरीन, भाजपा के जिलाध्यक्ष डा. सीमांत गर्ग, पूर्व विधायक डा. हरजोत कमल, सीनियर नेता निर्धड़क सिंह बराड़, महामंत्री विक्की सितारा, उपाध्यक्ष सोनी मंगला, बी.बी.एस. ग्रुप के चेयरमैन संजीव कुमार सैनी, चेयरपर्सन कमल सैनी, प्रिंसिपल डा. हमीलिया रानी, सी.ई.ओ. राहुल छाबड़ा, वाइस प्रिंसिपल निधि बराड़, प्रिंसिपल परमजीत कौर, बी.बी.एस. मोटेंसरी स्कूल, बी.बी.एस. चंदनवां स्कूल का स्टाफ, बी.बी.एस. स्कूल के स्पोट्र्स हेड पंजाब मसीह, भाजपा महिला विंग की जिलाध्यक्ष शिल्पा बांसल, प्रोमिला मैनराय, नीतू गुप्ता, गीता आर्य, अनमोल शर्मा, पंडित महेन्द्र नारायण झा, अनमोल वैल्फेयर क्लब के अध्यक्ष राजेश अरोड़ा, भाजपा मंडल अध्यक्ष दीपक तलवाड़, भूपिंदर हैपी, रायवरिंदर पब्बी, सुखचैन सिंह दीता, शमशेर सिंह कैला, तेजवीर सिंह, सुकेश सूद, संजीव मंगला, मुकेश शर्मा, जतिंदर चड्ढा, हेमंत सूद, अश्विनी कुमरा, विजय मिश्रा, शशिकांत पांडे, डा. रमिन्दर शर्मा, अमित गुप्ता, सूरज भान, विजय कौशिक, कशिश धमीजा, मनिंदर कौर सलीना, तुषार गोयल, डा. राजेश पुरी, राजेन्द्र सचदेवा, सौरभ शर्मा, शशिकांत, मंडल अध्यक्ष बाघापुराना दीपक तलवाड़, आई.टी. सैल इंचाज मुकेश शर्मा, राजेन्द्र गाबा, सुरिंदर सिंह, कमल घारू, सूखा सिंह, सतिंदर सिंह, अमरीक सिंह, सुखबीर सिंह, बलजीत सिंह, बलवंत सिंह, अजीतवाल मंडल अध्यक्ष अमरीक सिंह, समाध भाई मंडल अध्यक्ष सुखबीर सिंह आदि मौजूद थे।  इस मौके पर पार्टी के प्रदेश महा मंत्री अनील सरीन व जिलाध्यक्ष डा. सीमांत गर्ग सहित अन्य सीनियर नेताओं ने कहा कि 22 अप्रैल को जम्मू कश्मीर के पहलगाम में पाकिस्तान से आए आतंकवादियों द्वारा हमारे 26 निर्दोष लोगों को गोलियां मारकर शहीद किया गया था। जिसके बाद देश में आक्रोश की लहर थी तथा केन्द्र सरकार पर 140 करोड़ लोगों द्वारा दबाव बनाया जा रहा था कि केन्द्र सरकार अब पाकिस्तान के साथ निर्णायक कार्रवाई करे। जिसके बाद प्रधानमंत्री नरेन्द्र मोदी, गृह मंत्री अमित शाह व रक्षा मंत्री राजनाथ सिंह ने कठोर निर्णय लेते हुए पाकिस्तान स्थित आतंकवादियों के बने शिवरों पर हमला करके उनको खत्म किया। जिससे हमारी भारतीय सेना द्वारा दिखाए गए शौर्य व गौरव को देखकर, आज पूरा संसार चकित रह गया है। इस तिरंगा यात्रा में लोगों का उत्साह देखकर समूह शहर वासियों ने देश की सेना के शौर्य व पराक्रम को सैल्यूट किया। उन्होंने कहा कि भारतीय सेना के अधिकारियों व जवानों के अदभुत साहस और वीरता ने ही भारत को पूरे विश्व में वीरता दिलाई है तथा हमारी सेना के शौैर्य की बदौलत ही पाकिस्तान सेना के हौसले पस्त हुए हैं। जिसके चलते उन्होंने भारत के हमलों को रोकने का साहस तक नहीं किया, बल्कि बेशर्मी से हमारे सीमावर्ती शहरों को निशाना बनाते रहे, ताकि वह अपनी खोई हुई इज्जत को पाकिस्तान के लोगों के सामने बचा सकें।  उन्होंने कहा कि जो देश की सेना आतंकवादियों के जनाजे में शामिल होती है, उससे देश कमजोर होता है तथा देश के लोगों के हौसले भी पस्त होते हैं। भारत के इस प्रकार किए गए शौर्य व वीरता के हमलों से जहां पूरी दुनियां को भारत की ताकत व मजबूती का संदेश गया है, उससे अब संसार का कोई भी देश भारत की तरफ उंगली उठाने से भी झिझकेगा, तथा भारत के विरुद्ध ऐसी कोई भी कार्रवाई नहीं कर सकेगा। क्योंकि अब दुनिया को पता चल गया है कि जहां भारत की सेन्य ताकत बहुत मजबूत है, वहीं भारत की सीमाओं पर भी सुरक्षा इतनी मजबूत है कि किसी भी देश का कोई भी हमला भारत के लोगों का बाल बांका नहीं कर सकता है। उन्होंने कहा कि भारत ने 25 मिनट किए हमलों में आतंकी संगठनों जैश ए मोहम्मद, लश्कर ए तोयबा, डिजबुल मुजाहिदीन को निशाना बनाकर नष्ट कर दिया। जिससे आतंकवादियों की भारत के हमलों में कमर टूट गई तथा पाकिस्तान इन हमलों के बाद अमेरिका व दूसरे देशों के पास गिड़गिड़ाने लगा कि भारत को हमले करने से रोका जाए तथा पाकिस्तान के सैनिक अधिकारियों ने हमारे सैनिक अधिकारियों को हमले रोकने व बातचीत से इस मसले का हल करने के लिए गुहार लगाई। जिसके बाद भारत ने भी इसका मकबूल जबाव दिया, ताकि पाकिस्तान के साथ बिना युद्ध किए इस मसले का हल किया जा सके। भारत के आपरेशन सिंदूर की कामयाबी के बाद भाजपा ने राष्ट्रीय स्तर पर देश के सभी जिला हैड क्वार्टरों पर सेना के सम्मान के लिए तिरंगा यात्राएं निकालने की घोषणा की थी। यह तिरंगा यात्रा अपने अंतिम पड़ाव में शहीदी पार्क पहुंची जहां पर शहीदों को श्रद्धांजलि दी तथा श्रद्धासुमन भेंट किए। इस मौके पर अनिल सरीन व डा.सीमांत गर्ग ने समूह शहर निवसियों का इस तिरंगा रैली में पहुंचने के लिए उनका धन्यवाद करते कहा कि तिरंगा यात्रा में सभी का सहयोग, सभी सैनिकों के मनोबल को बढ़ाएगा तथा हमारा भारत और मजबूत होकर पाकिस्तान को सबक सिखाएगा।
error: Content is protected !!