logo

Political

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਭਾਰੀ ਸਮਰਥਨ: ਵਿਧਾਇਕ ਅਮਨਦੀਪ

ਮੋਗਾ, 12 ਦਸੰਬਰ (ਮੁਨੀਸ਼ ਜਿੰਦਲ) ਪੰਜਾਬ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਇਸ ਗੱਲ ਦਾ ਦਾਅਵਾ ਬਲਾਕ ਸੰਮਤੀ ਪਿੰਡ ਝੰਡੇਆਣਾ ਗਰਬੀ ਤੋਂ ਉਮੀਦਵਾਰ ਸਰਦੂਲ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਸਿੰਘ ਮੰਗੇਵਾਲਾ, ਬਲਾਕ ਸੰਮਤੀ ਡਰੋਲੀ ਭਾਈ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਸੰਘਾ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਪ੍ਰੀਤ ਕੌਰ ਮਹੇਸ਼ਰੀ ਦੇ ਸਮਰਥਨ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਇਲਾਕਾ ਨਿਵਾਸੀਆਂ ਦਾ ਉਨ੍ਹਾਂ ਦੇ ਭਾਰੀ ਸਮਰਥਨ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਔਰਤਾਂ ਵੱਖ ਵੱਖ  ਪਾਰਟੀਆਂ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਈਆਂ ਹਨ। ਉਨ੍ਹਾਂ ਜਨਤਾ ਨੂੰ ਪਾਰਟੀ ਦੇ ਸੱਚੇ, ਇਮਾਨਦਾਰ ਅਤੇ ਵਿਕਾਸ ਮੁਖੀ ਪਹੁੰਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਕੀਮਤੀ ਵੋਟਾਂ ਪਾਉਣ। ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। 

ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਤਾਇਨਾਤ ਚੋਣ ਅਮਲੇ ਦੀ ਹੋਈ ਦੂਜੀ ਰਿਹਰਸਲ

ਮੋਗਾ, 11 ਦਸੰਬਰ (ਮੁਨੀਸ਼ ਜਿੰਦਲ) 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਤਾਇਨਾਤ ਚੋਣ ਅਮਲੇ ਦੀ ਦੂਜੀ ਰਿਹਰਸਲ ਵੀਰਵਾਰ ਨੂੰ ਜ਼ਿਲ੍ਹੇ ਵਿੱਚ ਨਿਰਧਾਰਤ ਵੱਖ ਵੱਖ ਸਥਾਨਾਂ ਤੇ ਕਰਵਾਈ ਗਈ। ਇਸ ਦੌਰਾਨ ਸਮੂਹ ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਚੋਣ ਅਮਲੇ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਸਮੂਹ ਪੋਲਿੰਗ ਅਫ਼ਸਰਾਂ ਤੇ ਸਟਾਫ਼ ਨੂੰ ਸੌਂਪੀਆਂ ਗਈਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਅਤੇ ਚੋਣ ਪ੍ਰਬੰਧਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਵੋਟਾਂ ਵਾਲੇ ਦਿਨ ਪੂਰੀ ਮੁਸਤੈਦੀ ਵਰਤਣ ਅਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣ। ਉਨਾ ਦੱਸਿਆ ਕਿ ਤੀਜੀ ਰਿਹਰਸਲ 13 ਦਸੰਬਰ ਨੂੰ ਹੋਵੇਗੀ ਅਤੇ ਇਸ ਮੌਕੇ ਹੀ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਰਵਾਨਾ ਕੀਤਾ ਜਾਵੇਗਾ।

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ ਮਿਲ ਰਿਹਾ ਭਾਰੀ ਸਮਰਥਨ : ਵਿਧਾਇਕ ਅਮਨਦੀਪ 

ਮੋਗਾ, 11 ਦਸੰਬਰ (ਮੁਨੀਸ਼ ਜਿੰਦਲ) ਮੋਗਾ ਹਲਕੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੂੰ ਮਿਲੇ ਭਾਰੀ ਸਮਰਥਨ ਨੇ ਬਹੁਤ ਉਤਸ਼ਾਹ ਪੈਦਾ ਕੀਤਾ ਹੈ ਅਤੇ ’ਆਪ’ ਦੇ ਉਮੀਦਵਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬਲਾਕ ਸੰਮਤੀ ਚੋਟੀਆਂ ਕਲਾਂ ਤੋਂ ਰਾਜਵੀਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਪ੍ਰੀਤ ਕੌਰ, ਸਿੰਘਾਵਾਲਾ ਪਿੰਡ ਵਿੱਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਸਿੰਘ ਮੰਗੇਵਾਲਾ, ਘੱਲਕਲਾਂ ਪਿੰਡ ਤੋਂ ਬਲਾਕ ਸੰਮਤੀ ਉਮੀਦਵਾਰ ਅਮਰਜੀਤ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਪ੍ਰੀਤ ਕੌਰ ਦੇ ਸਮਰਥਨ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬੋਲਦਿਆਂ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਮੀਦਵਾਰਾਂ ਨੂੰ ਮਿਲੇ ਭਾਰੀ ਸਮਰਥਨ ਕਾਰਨ ਇਲਾਕਾ ਵਾਸੀਆਂ ਨੇ ਬਹੁਤ ਉਤਸ਼ਾਹ ਦਿਖਾਇਆ ਹੈ ਅਤੇ ਪਾਰਟੀ ਦੀ ਵਿਕਾਸ ਮੁਖੀ ਪਹੁੰਚ ’ਤੇ ਪੂਰਾ ਭਰੋਸਾ ਪ੍ਰਗਟ ਕੀਤਾ ਹੈ। ਲੋਕਾਂ ਦੇ ਇਸ ਪਿਆਰ ਅਤੇ ਸਮਰਥਨ ਨੇ ਉਨ੍ਹਾਂ ਦੀ ਜਿੱਤ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੋਟਾਂ ਪਾ ਕੇ ਸਫਲ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਸਿੰਘਾਵਾਲਾ ਬਲਾਕ ਸੰਮਤੀ ਸੀਟ ਸਰਬਸੰਮਤੀ ਨਾਲ ਜਿੱਤਣ ਵਾਲੇ ਸੋਹਣ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਵਲੰਟੀਅਰ ਅਤੇ ਪਿੰਡ ਵਾਸੀ ਮੌਜੂਦ ਸਨ।

ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ‘ਆਪ’ ਉਮੀਦਵਾਰ, ਵੱਡੀ ਲੀਡ ਨਾਲ ਜਿੱਤਣਗੇ : ਵਿਧਾਇਕ ਅਮਨਦੀਪ

ਮੋਗਾ, 9 ਦਸੰਬਰ (ਮੁਨੀਸ਼ ਜਿੰਦਲ) 14 ਦਸੰਬਰ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਹ ਵਿਚਾਰ ਪਿੰਡ ਦੌਲਤਪੁਰਾ ਨੀਵਾ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਕਮੇਟੀ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਪ੍ਰੀਤ ਕੌਰ ਲਈ ਚੋਣ ਪ੍ਰਚਾਰ ਕਰਦੇ ਹੋਏ ਪ੍ਰਗਟ ਕੀਤੇ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪਾਰਟੀ ਦੀ ਵਿਕਾਸ ਮੁਖੀ ਪਹੁੰਚ, ਪਾਰਦਰਸ਼ਤਾ ਅਤੇ ਇਮਾਨਦਾਰ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਚਮਕੌਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੋਂ ਮਿਲਿਆ ਸਮਰਥਨ ਅਤੇ ਉਤਸ਼ਾਹ ਸਾਬਤ ਕਰਦਾ ਹੈ ਕਿ ਲੋਕ ਬਦਲਾਅ, ਵਿਕਾਸ ਅਤੇ ਇਮਾਨਦਾਰੀ ਦੇ ਰਾਹ ‘ਤੇ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਮੌਕੇ ਪਿੰਡ ਦੌਲਤਪੁਰਾ ਨੀਵਾ ਦੇ ਵੱਡੀ ਗਿਣਤੀ ਵਿੱਚ ਵਸਨੀਕ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ।

ਵਿਧਾਇਕ ਅਮਨਦੀਪ ਨੇ ਪਿੰਡ ਧੱਲੇਕੇ, ਖੋਸਾ ਪਾਂਡੋ ਤੇ ਡਰੌਲੀ ਭਾਈ ‘ਚ ਪਾਰਟੀ ਉਮੀਦਵਾਰਾਂ ਲਈ ਕੀਤਾ ਚੌਣ ਪ੍ਰਚਾਰ 

ਮੋਗਾ, 8 ਦਸੰਬਰ (ਮੁਨੀਸ਼ ਜਿੰਦਲ) ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਮੋਗਾ ਜ਼ਿਲ੍ਹੇ ਵਿੱਚ ਦਸੰਬਰ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੋਗਾ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਜਾਰੀ ਹੈ। ਸੋਮਵਾਰ ਨੂੰ ਵਿਧਾਇਕ ਅਮਨਦੀਪ ਵੱਲੋਂ ਆਪਣੇ ਹਲਕੇ ਵਿੱਚ ਬਲਾਕ ਸੰਮਤੀ ਧੱਲੇਕੇ ਤੋਂ ਉਮੀਦਵਾਰ ਜਸਵਿੰਦਰ ਕੌਰ, ਬਲਾਕ ਸੰਮਤੀ ਖੋਸਾ ਪਾਂਡੋ ਤੋਂ ਉਮੀਦਵਾਰ ਸੁਖਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਡਰੋਲੀ ਭਾਈ ਤੋਂ ਉਮੀਦਵਾਰ ਮਨਪ੍ਰੀਤ ਕੌਰ ਮਹੇਸ਼ਰੀ  ਲਈ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਲੋਕਾਂ ਦਾ ਭਾਰੀ ਸਮਰਥਨ ਅਤੇ ਵਿਸ਼ਵਾਸ ਉਤਸ਼ਾਹਜਨਕ ਹੈ। ਉਨ੍ਹਾਂ ਮੌਜੂਦ ਲੋਕਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਮਜ਼ਬੂਤ ਫੈਸਲੇ ਲੈਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵੱਡੀ ਅਗਵਾਈ ਕਰਨਗੇ। ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਧੱਲੇਕੇ, ਖੋਸਾ ਪਾਂਡੋ, ਡਰੋਲੀ ਭਾਈ ਤੋਂ ਵੱਡੀ ਗਿਣਤੀ ਵਿੱਚ ਲੋਕ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ।

ਪਿੰਡ ਚੜਿਕ ਵਿੱਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਲੋਕ ‘ਆਪ’ ਵਿੱਚ ਹੋਏ ਸ਼ਾਮਲ : ਵਿਧਾਇਕ ਡਾ. ਅਮਨਦੀਪ

ਮੋਗਾ, 8 ਦਸੰਬਰ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਚੜਿਕ ਵਿੱਚ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ। ਬਲਾਕ ਸਮਿਤੀ ਮੈਂਬਰ ਉਮੀਦਵਾਰ ਸਰਬਜੀਤ ਕੌਰ ਲਈ ਚੋਣ ਪ੍ਰਚਾਰ ਦੌਰਾਨ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀ, ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਸਮਰਪਣ ਭਾਵਨਾ ਅਤੇ ਵਧਦਾ ਵਿਸ਼ਵਾਸ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਸਮਾਜ ਦਾ ਹਰ ਵਰਗ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ‘ਤੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਤਿਕਾਰ ਨੂੰ ਕਦੇ ਨਹੀਂ ਭੁੱਲਣਗੇ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪਿੰਡ ਚੜਿਕ ਦੇ ਪਿੰਡ ਵਾਸੀ ਮੌਜੂਦ ਸਨ।

मोगा को मिला नया मेयर, इनके सिर सजा ताज, विधायक अमनदीप सहित नए मेयर ने कही बड़ी बात

मोगा 02 दिसंबर (मुनीश जिन्दल)  27 नवंबर को आम आदमी पार्टी की हाईकमान द्वारा पार्टी के उस वक्त के तत्कालीन मेयर बलजीत सिंह चन्नी के गलत गतिविधियों में लिप्त होने के चलते उन्हें नगर निगम मेयर के पद से सस्पेंड करते हुए उनकी पार्टी की सदस्यता समाप्त करने के बाद से नगर निगम मोगा के मेयर का पद खाली चल रहा था। हालांकि इस पद पर काबिज होने वाले व्यक्ति के नाम को लेकर शहर में चर्चाओं का बाजार गर्म था, लेकिन मंगलवार को इन सभी अटकलों को उस समय विराम लग गया, जब विधायक अमनदीप कौर अरोड़ा ने नगर निगम के मौजूदा सीनियर डिप्टी मेयर प्रवीण शर्मा (पिन्नाह) को नगर निगम मोगा का मेयर नियुक्त कर उन्हें कुर्सी पर बैठाया। इस मौके पर बड़ी संख्या में पार्षद व पार्टी कार्यकर्ता मौजूद थे। आईए पहले आप जरा मौके की इस वीडियो पर एक नजर डाल लें। अब आप सुनें कि विधायक डॉ अमनदीप कौर अरोड़ा व नवनियुक्त मेयर प्रवीण शर्मा (पिन्नाह) ने क्या कहा।  MLA DR. AMANDEEEP KAUR ARORA MAYOR PARVEEN SHARMA (PINNAH)

पार्टी से निलंबित होने के बाद लाइव हुए मोगा के साबका मेयर बलजीत सिंह चन्नी

मोगा 28 नवंबर (मुनीश जिन्दल) 27 नवंबर दिन वीरवार को आम आदमी पार्टी हाई कमान की ओर से नगर निगम मोगा के मौजूदा मेयर बलजीत सिंह चन्नी को निलंबित कर दिया गया था। चर्चा यह थी कि अफीम तस्करी के एक मामले में एक महिला को बचाने में हुए रुपए के कथित लेनदेन में मेयर बलजीत सिंह चन्नी ने भूमिका निभाई थी, जिसकी एक वीडियो पार्टी हाईकमान के पास पहुंची है, जिसके चलते ही पार्टी हाई कमान की ओर से नगर निगम मोगा के मेयर बलजीत सिंह चन्नी को निलंबित करते हुए उनकी सदस्यता भी समाप्त कर दी गई थी। लेकिन अपने निलंबन के एक दिन बाद शुक्रवार को मेयर बलजीत सिंह चन्नी लाइव हुए व उन्होंने दुखी हृदय से कहा कि उन्होंने आज तक विभिन्न संस्थाओं में रहकर तड़पते हुए व मरते हुए लोगों की सेवा की है।  लेकिन कुछ लोगों ने उनका नाम गैंगस्टर व नशा तस्करों के साथ जोड़ा है, जिससे वे काफी आहत हैं। उन्होंने कहा कि अगर ये लोग अपनी बात साबित कर देते हैं तो उन्हें भरे बाजार में गोली मार दी जाए या फांसी पर चढ़ा दिया जाए, उनके माथे पर शिकन तक नहीं होगी। इसके साथ ही उन्होंने मुखौटा पहने लोगों से भी अपील की कि वे लोग उनकी मौत के बाद उन्हें श्रद्धांजलि देने के लिए न पहुंचे। BALJIT SINGH CHANNI (Ex. MAYOR)

डा. प्रवीण कुमार तोगड़िया के आगमन को लेकर कार्यकर्ताओं में उत्साह, तैयारियों पर जोर : मनोज/ रजनी

मोगा, 28 नवंबर (मुनीश जिन्दल) अंतर्राष्ट्रीय हिंदू परिषद/ राष्ट्रीय बजरंग दल की बैठक मोगा में संपन्न हुई। इस बैठक में मनोज कुमार राष्ट्रीय अध्यक्ष राष्ट्रीय बजरंग दल, रजनी ठुकराल राष्ट्रीय अध्यक्षा ओजस्विनी, रामानन्द अंतर्राष्ट्रीय हिन्दू परिषद राष्ट्रीय बजरंग दल प्रदेश संगठन महामंत्री पंजाब, हरियाणा का विशेष तौर पर मोगा पहुंचने पर  मोगा के अध्यक्ष महेश गर्ग, महासचिव राजेश शर्मा राजू, उपाध्यक्ष दीपक शर्मा, राज अरोडा, सचिव मनोज सैन, ज्वाइंट सचिव नितिन शर्मा, मीडिया इंचार्ज आशू सिंगला, सदस्य मनी, मनोज वर्मा, सौरभ नारंग, बलराज शर्मा, मंगत शर्मा, दीपक बांसल, नरेश कुमार ने स्वागत किया। इस मौके पर अंतरराष्ट्रीय हिंदू परिषद/ राष्ट्रीय बजरंग दल के मनोज कुमार राष्ट्रीय अध्यक्ष राष्ट्रीय बजरंग दल, रजनी ठुकराल राष्ट्रीय अध्यक्षा ओजस्विनी, रामानन्द अंतर्राष्ट्रीय हिन्दू परिषद राष्ट्रीय बजरंग दल प्रदेश संगठन महामंत्री पंजाब, हरियाणा ने सभी को एक जुटता से चलने का संदेश देते हुए धार्मिक, सामाजिक कार्यों में बढ चढकर हिस्सा लेने को प्रेरित किया। इस मौके पर अध्यक्ष महेश गर्ग  व महासचिव राजेश शर्मा राजू ने कहा कि अंतरराष्ट्रीय हिंदू परिषद/ राष्ट्रीय बजरंग दल के  राष्ट्रीय संस्थापक डा. प्रवीण कुमार तोगड़िया दिसंबर महीने में मोगा में पहुंचकर कार्यकर्ताओं की जनसभा को संबोधित करके अपने विचार पेश करेंगे। उन्होंने कहा कि अंतरराष्ट्रीय हिंदू परिषद/ राष्ट्रीय बजरंग दल का मुख्य उद्देश्य हिंदुओं की सुरक्षा, स्वास्थ्य, समृद्धि सम्मान के लिए सभी धर्म योद्धाओं को संकल्प कर संगठन विस्तार करके प्रत्येक हिंदू को एकत्रित कर हनुमान चालीसा पाठ केन्द्र स्थापित करना, हिंदू हिंदू, भाई भाई, हम हिंदू एक हैं, के साथ संपूर्ण सनातनी हिंदुओं को जोड़ धर्म को अखंडता और दृढता प्रदान करना है। उन्होंने कहा कि अंतरराष्ट्रीय हिंदू परिषद/ राष्ट्रीय बजरंग दल ने राष्ट्रीय संस्थापक डा. प्रवीण कुमार तोगड़िया के स्वागत के लिए तैयारियां जोरशोर से आरंभ कर दी गई है और कार्यकर्ताओं की ड्यूटियां नियुक्त कर दी गई हैं। 

नगर निगम के मेयर बलजीत सिंह चन्नी पार्टी से निलंबित, गलत गतिविधियों में शामिल होने का आरोप

मोगा 27 नवंबर (मुनीश जिन्दल/ रिक्की आनन्द) आम आदमी पार्टी के नगर निगम मोगा के मेयर बलजीत सिंह चन्नी को आम आदमी पार्टी ने फौरन प्रभाव से निलंबित कर दिया है। आम आदमी पार्टी के राज्य सचिव हरचंद सिंह बरसट ने वीरवार को,  हस्ताक्षरित अपने पत्र में स्पष्ट लिखा है कि क्योंकि बलजीत सिंह चन्नी गलत गतिविधियों में शामिल थे, इसलिए उन्हें पार्टी से फॉरेन प्रभाव से निलंबित किया जाता है। आपको बतादें कि आधिकारिक सूत्रों से मिली जानकारी के मुताबिक वीरवार सुबह पहले मेयर बलजीत सिंह चन्नी द्वारा घरेलू कारणों का हवाला देते हुए पार्टी के स्थानीय औहदेदारों को पहले अपना इस्तीफा सौंपा था, लेकिन उसके बाद जैसे जैसे दिन चढ़ा, आम आदमी पार्टी का कार्यालय भी सरगर्म हुआ और पार्टी हाई कमान के कार्यालय को मिली शिकायतों पर कार्यवाई करते हुए पार्टी के मुख्यालय की ओर से ये फैंसला लिया गया।  चर्चा ये भी है कि किसी मामले की एक वीडियो पार्टी हाई कमान के पास पहुंची थी, जिसके चलते पार्टी हाई कमान ने चन्नी की गलत गतिविधियों को देखते हुए यह फैसला लिया गया है। ‘मोगा टुडे न्यूज़’ की ओर से जब नगर निगम के पूर्व पार्षद मेयर बलजीत सिंह चन्नी से संपर्क करने का प्रयास किया गया तो पहले तो उन्होंने फोन नहीं उठाए लेकिन उसके बाद उनका फोन स्विच ऑफ आने लगा। लेकिन इधर आम आदमी पार्टी के जिला प्रधान वरिंदर शर्मा ने ‘मोगा टुडे न्यूज’ की टीम से इस संबंधी जानकारी साझा की। VARINDER SHARMA (DISTT. PRESIDENT)
error: Content is protected !!