
ਮੋਗਾ 9 ਨਵੰਬਰ (ਮੁਨੀਸ਼ ਜਿੰਦਲ)
ਸੂਬਾ ਭਰ ਦੇ ਯੋਗਾ ਟਰੇਨਰਾਂ ਦੀ ਇੱਕ ਅਹਿਮ ਬੈਠਕ ਮੋਗਾ ਵਿਖੇ ਹੋਈ। ਯੋਗਾ ਟਰੇਨਰ ਯੂਨੀਅਨ ਦੇ ਬੈਨਰ ਤਲੇ ਸਥਾਨਕ ਨੇਚਰ ਪਾਰਕ ਵਿਖੇ ਹੋਈ ਇਸ ਬੈਠਕ ਵਿੱਚ ਪੰਜਾਬ ਦੇ ਵੱਖੋ ਵੱਖ ਜਿਲਿਆਂ ਤੋਂ ਆਏ ਯੋਗਾ ਟਰੇਨਾਂ ਨੇ ਭਾਗ ਲਿਆ। ਆਓ ਪਹਿਲਾਂ, ਤੁਸੀਂ ਵੀ ਇਸ ਬੈਠਕ ਦੀ ਇੱਕ ਝਲਕ ਵੇਖ ਲਵੋ।
ਦੱਸ ਦਈਏ ਕਿ ਇਹ ਯੋਗਾ ਟਰੇਨਰ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ CM ਯੋਗਸ਼ਾਲਾ ਹੇਠ ਕੰਮ ਕਰ ਰਹੇ ਹਨ। ਲੇਕਿਨ ਹੁਣ ਸਮੇਂ-ਸਮੇਂ ਤੇ ਇਹਨਾਂ ਨੂੰ ਆਉਣ ਵਾਲੀਆਂ ਔਂਕੜਾਂ ਕਰਕੇ ਇਹ ਟ੍ਰੇਨਰ ਚਾਹੁੰਦੇ ਹਨ ਕਿ ਇਹਨਾਂ ਨੂੰ ਸਰਕਾਰ ਇੱਕ ਵਿਭਾਗ ਨਾਲ ਜੋੜ ਦੇਵੇ। ਇਸ ਮੌਕੇ ਤੇ ਸਾਡੀ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨੇ ਜਿੱਥੇ ਯੋਗਾ ਟਰੇਨਰ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ, ਉੱਥੇ ਹੋਰ ਵੀ ਟ੍ਰੇਨਰ ਸਾਡੀ ਟੀਮ ਦੇ ਰੂਬਰੂ ਹੋਏ, ਅਤੇ ਉਹਨਾਂ ਨੂੰ, ਉਹਨਾਂ ਨੂੰ ਆਉਣ ਵਾਲੀ ਔਂਕੜਾਂ ਦੱਸਦੇ ਹੋਏ ਆਪਣੀ ਮੰਗ ਸਾਡੀ ਟੀਮ ਅੱਗੇ ਰੱਖੀ।


