logo

ਇੰਤਜ਼ਾਰ ਕਰਦੀ ਰਹੀ ਲਾੜੀ, ਨਹੀਂ ਪੁਜਿਆ ਲਾੜਾ, DSP ਨੇ ਉਧੇੜੀਆਂ ਮਾਮਲੇ ਦੀਆਂ ਪਰਤਾਂ 

ਇੰਤਜ਼ਾਰ ਕਰਦੀ ਰਹੀ ਲਾੜੀ, ਨਹੀਂ ਪੁਜਿਆ ਲਾੜਾ, DSP ਨੇ ਉਧੇੜੀਆਂ ਮਾਮਲੇ ਦੀਆਂ ਪਰਤਾਂ 

ਮੋਗਾ 30 ਮਈ

ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲਾੜੀ ਹੱਥਾਂ ਤੇ ਮਹਿੰਦੀ ਲਾ ਕੇ, ਵਿਆਹ ਦਾ ਚੂੜਾ ਪਾ ਕੇ, ਬਰਾਤ ਦਾ ਇੰਤਜ਼ਾਰ ਕਰਦੀ ਰਹੀ, ਲੇਕਿਨ ਲਾੜਾ ਨਹੀਂ ਪੁਜਿਆ। ਹਾਲਾਂਕਿ ਇਸ ਮਾਮਲੇ ਵਿੱਚ ਕੁੜੀ ਵਾਲਿਆਂ ਵੱਲੋਂ ਲਾੜਾ ਅਤੇ ਉਹਨਾਂ ਦੇ ਪਰਿਵਾਰ ਤੇ ਗੰਭੀਰ ਦੋਸ਼ ਲਾਏ ਗਏ ਹਨ। ਲੇਕਿਨ ਜਦੋਂ ਸਾਢੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਵਾਲੇ DSP ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਇਸ ਮਾਮਲੇ ਦੀ ਪਰਤਾਂ ਉਧੇੜਦਿਆਂ ਮਾਮਲੇ ਦਾ ਸਾਰਾ ਰੁੱਖ ਹੀ ਬਦਲ ਦਿੱਤਾ। ਆਓ ਪਹਿਲਾਂ ਤੁਸੀਂ ਮੌਕੇ ਤੇ ਇਹਨਾਂ ਸ਼ੋਟਸ ਤੇ ਇਕ ਨਜਰ ਮਾਰ ਲਵੋ। 

ਲਾੜੀ ਅਤੇ ਉਸ ਦੇ ਭਰਾ ਵੱਲੋਂ ਕੀ ਦੋਸ਼ ਲਾਏ ਗਏ ਸਨ, ਤੁਸੀਂ ਇਕ ਵਾਰ ਉਹ ਵੀ ਸੁਣ ਲਵੋ। 

ਇਸ ਸਬੰਧੀ ਜਦੋਂ ਸਾਢੀ ‘ਮੋਗਾ ਟੁਡੇ ਨਿਊਜ਼’ ਦੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕਰਣ ਵਾਲੇ DSP ਕ੍ਰਾਈਮ ਅਗੇਂਸਟ ਵੁਮੈਨ ਸਤਵੰਤ ਸਿੰਘ ਬੈਂਸ ਨਾਲ ਫੋਨ ਤੇ ਗੱਲ ਕੀਤੀ ਗਈ, ਤਾਂ ਉਹਨਾਂ ਦੱਸਿਆ ਕਿ ਲੜਕੀ ਵਾਲਿਆਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਜਿਲਾ ਪੁਲਿਸ ਮੁਖੀ ਨੂੰ ਦਿੱਤੀ ਗਈ ਸੀ ਕਿ ਇੱਕ ਫੌਜੀ ਲੜਕੇ ਵੱਲੋਂ ਉਹਨਾਂ ਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿਆਰ ਦੇ ਜਾਲ ਵਿੱਚ ਫਸਾਇਆ ਗਿਆ ਹੈ, ਤੇ ਹੁਣ ਉਹ ਕੁੜੀ ਨਾਲ ਵਿਆਹ ਕਰਨ ਤੋਂ ਇਨਕਾਰੀ ਕਰ ਰਿਹਾ ਹੈ। ਜਿਸਦੀ ਜਾਂਚ ਉਹਨਾਂ ਦੇ ਦਫਤਰ ਨੂੰ ਮਾਰਕ ਹੋਈ ਸੀ। DSP ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਤੋਂ ਪੰਜ ਵਾਰ ਦੋਵੇਂ ਪਰਿਵਾਰਾਂ ਨੂੰ ਬੁਲਾਕੇ ਕੌਂਸਲਿੰਗ ਕੀਤੀ ਗਈ ਸੀ। ਉਹਨਾਂ ਦਸਿਆ ਕਿ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਮੁੰਡੇ ਵੱਲੋਂ ਬੈਂਕ ਰਾਹੀਂ ਕੁੜੀ ਨੂੰ ਰੁ ਵੀ ਭੇਜੇ ਗਏ ਸਨ। ਲੜਕੇ ਦੇ ਪਰਿਵਾਰ ਵੱਲੋਂ ਮੁੰਡੇ ਦਾ ਪਿਤਾ, ਉਹਨਾਂ ਦੇ ਪਿੰਡ ਦਾ ਸਰਪੰਚ ਅਤੇ ਪੰਚਾਇਤ ਨੇ ਲਿਖਿਤ ਰੂਪ ਵਿੱਚ ਮੁੰਡੇ ਦੀ ਜਿੰਮੇਵਾਰੀ ਲਈ ਸੀ ਕਿ ਮੁੰਡਾ ਫੌਜ ਤੋਂ ਛੁੱਟੀ ਮਿਲਣ ਦਾ ਹਿਸਾਬ ਵੇਖ ਕੇ ਕੁੜੀ ਨਾਲ ਵਿਆਹ ਕਰ ਲਵੇਗਾ। ਲੇਕਿਨ ਉਹਨਾਂ ਦੱਸਿਆ ਕਿ ਜਿਸ ਤੋਂ ਬਾਅਦ ਮੁੰਡੇ ਵਾਲੇ ਤਾਂ ਉਹਨਾਂ ਨੂੰ ਸੰਪਰਕ ਕਰਦੇ ਰਹੇ, ਲੇਕਿਨ ਕੁੜੀ ਵਾਲਿਆਂ ਨੇ ਉਸ ਤੋਂ ਬਾਅਦ ਮੁੰਡੇ ਵਾਲਿਆਂ ਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ। ਤੇ ਜਦੋਂ ਕੁੜੀ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ, ਤਾਂ ਉਹ ਬਿਆਨ ਲਿਖਾਉਣ ਤੋਂ ਬਿਨਾ ਹੀ ਚਲੇ ਗਏ। ਜਿਸ ਤੋਂ ਬਾਅਦ 20 ਤੋਂ 25 ਦਿਨ ਪਹਿਲਾਂ ਇਸ ਮਾਮਲੇ ਦੀ ਫਾਇਲ ਦਾਖਲ ਦਫਤਰ ਹੋ ਚੁਕੀ ਹੈ। 

administrator

Related Articles

Leave a Reply

Your email address will not be published. Required fields are marked *

error: Content is protected !!