ਕਾਨੂੰਨੀ ਸੇਵਾਵਾਂ ਅਥਾਰਟੀ ਜੁਲਾਈ ਮਹੀਨੇ ਵਿੱਚ ਲਗਾਏਗੀ 4000 ਪੌਦੇ !! ਮੋਗਾ 5 ਜੁਲਾਈ, (ਮੁਨੀਸ਼ ਜਿੰਦਲ) ਮਾਨਯੋਗ ਜਸਟਿਸ ਦੀਪਕ ਸਿੱਬਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਿਸ਼ਨ ਸਰੂਪ ਮੋਗਾ ਦੀ ਅਗਵਾਈ ਹੇਠ ਸ਼ਨੀਵਾਰ ਨੂੰ “ਮਿਸ਼ਨ ਵਨ ਜੱਜ ਵਨ ਟਰੀ” ਤਹਿਤ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਜਿਲੇ ਦੇ ਸਾਰੇ ਜੱਜ ਸਾਹਿਬਾਨ ਵੱਲੋਂ ਇੱਕ ਇੱਕ ਬੂਟਾ ਲਗਾਇਆ ਗਿਆ ਅਤੇ ਉਸਦੀ ਦੇਖ ਭਾਲ ਲਈ ਉਸਨੂੰ ਗੋਦ ਲਿਆ ਗਿਆ। ਜੱਜ ਸਾਹਿਬਾਨ ਤੋਂ ਇਲਾਵਾ ਸਕੱਤਰ ਬਾਰ ਐਸੋਸੀਏਸ਼ਨ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਵੀ ਇੱਕ ਇੱਕ ਬੂਟਾ ਲਗਾਇਆ ਗਿਆ। ਬੂਟੇ ਲਗਾਉਣ ਤੋਂ ਬਾਅਦ ਸਾਰੇ ਜੱਜ ਸਾਹਿਬਾਨਾਂ ਵੱਲੋਂ “ਗਰੀਨ ਓਥ” ਤਹਿਤ ਸਾਰੇ ਬੂਟਿਆਂ ਦੀ ਦੇਖ ਭਾਲ ਲਈ ਵਚਨ ਵੀ ਲਿਆ ਗਿਆ। ਇਸ ਮੁਹਿੰਮ ਤਹਿਤ ਹਰ ਇੱਕ ਜੱਜ ਨੇ ਇੱਕ ਬੂਟਾ ਲਗਾਉਣਾ ਹੈ ਤੇ ਉਸ ਨੂੰ ਗੋਦ ਲੈਕੇ ਉਸ ਦੀ ਦੇਖ ਭਾਲ ਦੀ ਜਿੰਮੇਵਾਰੀ ਚੁੱਕਣੀ ਹੈ, ਉਨ੍ਹਾਂ ਦੀ ਮੋਗਾ ਤੋਂ ਬਦਲੀ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਤੇ ਆਉਣ ਵਾਲੇ ਜੱਜ ਸਾਹਿਬ ਉਸ ਬੂਟੇ ਦੀ ਦੇਖ ਭਾਲ ਦੀ ਜਿੰਮੇਵਾਰੀ ਚੁੱਕਣਗੇ। ਇਸ ਲਈ ਹਰ ਇੱਕ ਬੂਟੇ ਦਾ ਇੱਕ ਟਰੀ ਕਾਰਡ ਵੀ ਬਣਾ ਕੇ ਜੱਜ ਸਾਹਿਬਾਨਾਂ ਨੂੰ ਵੰਡੇ ਗਏ ਤਾਂ ਜੋ ਬੂਟੇ ਦਾ ਰਿਕਾਰਡ ਰੱਖਿਆ ਜਾ ਸਕੇ। ਜਿਲੇ ਦੇ ਸਮੂਹ ਜੱਜ, “ਗਰੀਨ ਓਥ” ਤਹਿਤ ਬੂਟਿਆਂ ਦੀ ਦੇਖ ਭਾਲ ਲਈ ਵਚਨ ਲੈਂਦੇ ਹੋਏ। ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਿਸ਼ਨ ਸਰੂਪ ਜੀਆਂ ਨੇ ਦੱਸਿਆ ਕਿ 5 ਜੂਨ 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ “ਈਚ ਵਨ ਪਲਾਂਟ ਵਨ” ਤੇ “ਹਰ ਓਰ ਲੱਕੜਹਾਰੇ ਹੈਂ, ਫਿਰ ਬੀ ਪੇਡ ਕਹਾਂ ਹਾਰੇ ਹੈਂ”! ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਹੁਣ ਤੱਕ 2000 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਜੁਲਾਈ ਮਹੀਨੇ ਵਿੱਚ 4000 ਬੂਟਾ ਹੋਰ ਲਗਾਉਣ ਦਾ ਟੀਚਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਹੋ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਲੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਿਵ ਮੋਹਨ ਗਰਗ, ਵਧੀਕ ਜਿਲਾ ਤੇ ਸੈਸ਼ਨ ਜੱਜ ਮਿਸ ਰਵੀ ਇੰਦਰ ਕੌਰ ਸੰਧੂ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਅਮਰਜੀਤ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ) ਮਿਸ ਪੁਸ਼ਪਾ ਰਾਣੀ, ਚੀਫ ਜੁਡੀਸ਼ੀਲ ਮੈਜਿਸਟ੍ਰੇਟ ਮਿਸ ਸ਼ਿਲਪੀ ਗੁਪਤਾ, ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਕਿਰਨ ਜਯੋਤੀ, ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ) ਮਿਸ ਇਤੂ ਸੋਢੀ, ਸਿਵਲ ਜੱਜ (ਜੂਨੀਅਰ ਡਵੀਜਨ) ਇਨਸਾਨ, ਸਿਵਲ ਜੱਜ (ਜੂਨੀਅਰ ਡਵੀਜਨ) ਮਿਸ ਲਵਲੀਨ ਸੰਧੂ, ਸਿਵਲ ਜੱਜ (ਜੂਨੀਅਰ ਡਵੀਜਨ) ਮਿਸ ਆਸ਼ਿਮਾ ਸ਼ਰਮਾ, ਸਿਵਲ ਜੱਜ (ਜੂਨੀਅਰ ਡਵੀਜਨ) ਮਿਸ ਸੁਖਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ) ਮਿਸ ਮਨਪ੍ਰੀਤ ਕੌਰ, ਸਕੱਤਰ ਬਾਰ ਐਸੋਸੀਏਸ਼ਨ ਰਜੀਵ ਮਿੱਤਲ ਅਤੇ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਡਾ. ਜਤਿੰਦਰ ਕੌਰ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...