logo

mogatodaynews

administrator

ਪੁਲਿਸ ‘ਤੇ ਕਿਸਾਨਾਂ ਵਿਚਾਲੇ ਜਬਰਦਸਤ ਟਕਰਾਉ ! ਸਾਰਾ ਦਿਨ ਮੋਗਾ ਬਣਿਆ ਰਿਹਾ ਪੁਲਿਸ ਛਾਵਣੀ !!

ਮੋਗਾ 20 ਮਾਰਚ (ਮੁਨੀਸ਼ ਜਿੰਦਲ) ਆਓ ਪਹਿਲਾਂ ਤੁਸੀਂ ਇੱਕ ਨਜ਼ਰ ਪੁਲਿਸ ਤੇ ਕਿਸਾਨਾਂ ਵਿਚਕਾਰ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ ਤਕਰਾਰ ਦੀ ਇਸ ਵੀਡੀਓ ਤੇ ਇੱਕ ਨਜ਼ਰ ਮਾਰ ਲਵੋ। ਫਿਰ ਤੁਹਾਨੂੰ ਸਮਝਾਉਦੇ ਹਾਂ, ਕਿ ਆਖਿਰਕਾਰ ਮਾਮਲਾ ਕੀ ਹੈ ?  ਦੋਸਤੋਂ, ਬੁੱਧਵਾਰ ਰਾਤ ਪੰਜਾਬ ਪੁਲਿਸ ਵੱਲੋਂ ਸ਼ੰਬੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਸੀ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਵੀਰਵਾਰ ਨੂੰ ਜਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਜਿਲਾ ਮੋਗਾ ਦੀ ਜਿਲਾ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਤਲਵੰਡੀ ਭੰਗੇਰੀਆਂ ਦੀ ਇੱਕ ਧਾਰਮਿਕ ਥਾਂ ਤੇ ਇਕੱਠੇ ਹੋ ਕੇ, ਇਥੋਂ ਡੀ.ਸੀ ਦਫਤਰ ਚਲਣਾ ਸੀ। ਜਿੱਦਾਂ ਹੀ ਪੁਲਿਸ ਨੂੰ ਇਸ ਦੀ ਭਨਕ ਲੱਗੀ, ਤਾਂ ਭਾਰੀ ਪੁਲਿਸ ਫੋਰਸ ਵੀ ਉਥੇ ਪੁੱਜ ਗਈ। ਜਿਸ ਤੋਂ ਬਾਅਦ ਜੋ ਹੋਇਆ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਸੀ।  ਇਸ ਤੋਂ ਬਾਅਦ, ਕਿਸਾਨ ਪੁਲਿਸ ਦੀ ਸਾਰੀ ਬੇਰਿਕੈਟਿੰਗ ਤੋੜਦਿਆਂ ਪਿੰਡ ਤਲਵੰਡੀ ਭੰਗੇਰੀਆ ਤੋਂ ਚੱਲ ਕੇ ਜਦੋਂ ਬੁੱਗੀਪੁਰਾ ਚੌਂਕ ਪੁੱਜੇ, ਤਾਂ ਪੁਲਿਸ ਦੇ ਇੱਕ ਵੱਡੇ ਅਮਲੇ ਨੇ ਫਿਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦਿਆਂ ਕਿਸਾਨਾਂ ਨੇ ਜਲੰਧਰ ਬਰਨਾਲਾ ਰੋਡ ਤੇ ਚੱਕਾ ਜਾਮ ਕਰ ਦਿੱਤਾ। ਜਿਸਦੀਆਂ ਲਾਈਵ ਵੀਡੀਓ ਤੁਹਾਡੇ ਸਾਹਮਣੇ ਹਨ। ਕਿਸਾਨਾਂ ਦੇ ਇਸ ਚੱਕਾ ਜਾਮ ਨੂੰ ਵੇਖਦਿਆਂ, ਪੁਲਿਸ ਨੇ ਉਹਨਾਂ ਨੂੰ ਡੀ.ਸੀ ਦਫਤਰ ਅੱਗੇ ਭੇਜਣਾ ਹੀ ਜਾਇਜ ਸਮਝਿਆ ਅਤੇ ਬੇਰੀਕੇਟਿੰਗ ਖੋਲ ਦਿੱਤੀ। ਜਿਸ ਤੋਂ ਬਾਅਦ ਜਦੋਂ ਕਿਸਾਨ ਜ਼ਿਲਾ ਸਕੱਤਰ ਦਫਤਰ ਵਿਖੇ ਪੁੱਜੇ ਤਾਂ, ਪੁਲਿਸ ਨੇ ਅੰਦਰੋਂ ਦਰਵਾਜੇ ਲਾ ਦਿੱਤੇ।  ਜਿਸ ਤੋਂ ਬਾਅਦ ਵਾਹਵਾ ਚਿਰ ਉਡੀਕਣ ਤੋਂ ਬਾਅਦ, ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਵਦਾ ਧਰਨਾ ਲਾ ਦਿੱਤਾ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

हैरोइन, मोटरसाइकल, नाजायज शराब सहित 9 काबू ! पुलिस कार्यवाई जारी !!

मोगा 20 मार्च (मुनीश जिन्दल) ‘युद्ध, नशों के विरुद्ध’ के तहत चलाई मुहिम के तहत एसएसपी मोगा के निर्देश में जिले के विभिन्न पुलिस थानों की पुलिस ने कुल 9 व्यक्तियों को काबू कर उनके पास से 129 ग्राम हैरोइन, दो मोटरसाइकिल व 20 बोतल नाजायज शराब बरामद की है।  थाना सदर के प्रभारी गुरसेवक सिंह ने बताया कि उनके थाने के सहायक थानेदार सुखविंदर सिंह को गश्त के दौरान एक मुखबिर खास ने सूचना दी कि तीन लोग जो की पलटीना व हीरो डीलक्स मोटरसाइकिल पर सवार हैं, नशा बेचने का धंधा करते हैं। जिस पर पुलिस द्वारा गौतम कुमार वासी कोट ईसे खां, संदीप सिंह वासी गांव महल व मनदीप सिंह वासी गांव चोटियां कलां, जिला मोगा को गिरफ्तार कर उनके कब्जे से 80 ग्राम हैरोइन व दो मोटरसाइकिल बरामद किए हैं।  एक अन्य मामले में थाना सदर की ही पुलिस के सहायक थानेदार गुरदेव सिंह ने गश्त के दौरान परविंदर सिंह उर्फ किन्दा वासी टावर वाली बस्ती, गांव धल्लेके को गिरफ्तार कर, उसके पास से 9 ग्राम हैरोइन बरामद की है।  कोट ईसे खां व बधनी कलां की पुलिस पार्टियां, काबू दोषियों के साथ। थाना कोट ईसे खां की प्रभारी SI सुनीता रानी ने बताया कि उनके थाने के सहायक थानेदार अशोक कुमार ने गश्त के दौरान एक मुखबिर की सूचना पर सुखविंदर सिंह वासी कोट सदर खान, संदीप कुमार उर्फ कालू, वासी कोट ईसे खां, करमजीत सिंह उर्फ कर्मा और बलवीर सिंह उर्फ़ बीरा वासी दौलेवाला को गिरफ्तार कर इनके कब्जे से 30 ग्राम हैरोइन बरामद की गई है।  इसके अलावा थाना बधनी कलां के प्रभारी इंस्पैक्टर गुरमेल सिंह ने बताया कि उनके थाने के सहायक थानेदार जगदेव सिंह ने गश्त के दौरान एक मुखबिर की सूचना पर हरप्रीत सिंह वासी बधनी कलां को गिरफ्तार कर उसके कब्जे से 20 बोतल नाजायज देसी शराब बरामद की है।  पुलिस सूत्रों ने बताया कि पकड़े गए सभी लोगों के खिलाफ बनती धाराओं के तहत मामले दर्ज कर, अग्रिम कार्रवाई को अमल में लाया जा रहा है। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਰਾਮਗੜੀਆ ਵੈਲਫੇਅਰ ਸੁਸਾਇਟੀ ਵੱਲੋਂ ਮੰਤਰੀ ਤਰੁਣਪ੍ਰੀਤ ਦਾ ਗਰਮ ਜੋਸ਼ੀ ਨਾਲ ਸਵਾਗਤ !!

ਮੋਗਾ 20 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ‘ਪੰਜਾਬ ਸਰਕਾਰ ਉਦਯੋਗਾਂ ਦੀਆਂ ਬਕਾਇਆ ਰਕਮਾਂ ਜਾਰੀ ਕਰਨ ਅਤੇ ਉਦਯੋਗਿਕ ਖੇਤਰ ਦੇ ਵਿਕਾਸ ਤੇ ਮਜ਼ਬੂਤੀ ਲਈ ਸਮਾਂਬੱਧ ਪ੍ਰੋਗਰਾਮ ਤਿਆਰ ਕਰ ਰਹੀ ਹੈ’। ਇਹ ਐਲਾਨ ਪੰਜਾਬ ਦੇ ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਪੇੰਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਨੇ ਰਾਮਗੜੀ੍ਆ ਵੈਲਫੇਅਰ ਸੁਸਾਇਟੀ ਵਲੋਂ, ਉਨਾਂ ਦੇ ਸਨਾਮਨ ਵਿਚ ਵਿਸ਼ਵਕਰਮਾ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਊਹਨਾਂ ਦੇ ਨਾਲ ਹਲਕਾ ਮੋਗਾ ਦੀ ਵਧਾਇਕ ਡਾ ਅਮਨਦੀਪ ਕੌਰ ਅਰੋੜਾ, ਹਲਕਾ ਬਾਘਾਪੁਰਾਣਾ ਦੇ ਵਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਧਾਇਕ ਦਵਿੰਦਰਜੀਤ ਸਿੰਘ ਲਾਡੀ ਢੋੱਸ ਅਤੇ ਨਿਹਾਲਸਿੰਘ ਵਾਲਾ ਦੇ ਵਧਾਇਕ ਮਨਜੀਤ ਸਿੰਘ ਬਿਲਾਸਪੁਰ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ, ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ ਰੋਡੇ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਕੌਰ ਰਾਮਗੜੀ੍ਆ, ਮਾਰਕੀਟ ਕਮੇਟੀ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ, ਰਾਮਗੜੀਆ ਸੰਗਠਨ ਤੇ ਸੁਸਾਇਟੀ ਦੇ ਅਹੁੱਦੇਦਾਰ ਤੇ ਮੈਬਰ ਸਾਮਲ ਹੋਏ। ਤਰੁਣਪ੍ਰੀਤ ਸਿੰਘ ਸੌੰਦ ਨੇ ਅੱਗੇ ਕਿਹਾ ਕਿ ਪੰਜਾਬ ਦੇ 52 ਉਦਯੋਗਿਕ ਫੋਕਲ ਪੁਆਂਇੰਟਾਂ ਵਿਚੋ 26 ਦਾ ਵਿਕਾਸ ਹੋਣਾ ਬਾਕੀ ਹੈ। ਜਿਨਾਂ ਵਲ ਪਿਛਲੇ 30 ਸਾਲਾਂ ਤੋ ਧਿਆਨ ਨਹੀ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉਦਯੋਗਾਂ ਦੇ ਵਿਕਾਸ ਲਈ ਮਨਜੂਰੀ ਦੇ ਦਿੱਤੀ ਹੈ। ਪੰਜਾਬ ਵਿਚ ਨੌਜਵਾਨਾਂ ਦੇ ਲਈ ਰੋਜਗਾਰ ਪੈਦਾ ਕਰਨ ਲਈ ਉਦਯੋਗਿਕ ਵਿਕਾਸ ਜਰੂਰੀ ਹੈ। ਉਨਾਂ ਉਦਯੋਗ ਮਾਲਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਅਧੀਨ ਕੰਮ ਕਰਨ ਵਾਲੇ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਤੇ ਨਸ਼ਿਆਂ ਪ੍ਰਤੀ ਚੌਕਸੀ ਰੱਖਣ। ਪੰਜਾਬ ਸਰਕਾਰ ਵਲੋ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਅਰੰਭੀ ਹੋਈ ਹੈ। ਉਨਾਂ ਕਿਹਾ ਕਿ ਨਸ਼ਾ ਮੁੱਕਤੀ ਲਈ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਜਾਰੀ ਰਹੇਗੀ। ਇਸ ਮੁਹਿੰਮ ਵਿਚ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਨਸ਼ਾ ਤਸਕਰਾਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਉਹਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ, ਜਦੋਂ ਤੱਕ ਸੂਬੇ ਵਿੱਚੋਂ ਨਸ਼ੇ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮੋਗਾ ਜਿਲੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਮਾਸਟਰ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਪੱਧਰ ‘ਤੇ  ਜਾਗਰੂਕਤਾ ਮੁਹਿੰਮ ਚਲਾਉਣ।  ਰਾਮਗੜੀਆ ਵੈਲਫੇਅਰ ਸੁਸਾਇਟੀ ਪ੍ਰਧਾਨ ਹਰਮੇਲ ਸਿੰਘ ਡਰੋਲੀ ਭਾਈ ਨੇ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੱਛੜੀਆਂ ਸ੍ਰੇਣੀਆਂ ਵਿਚੋ ਮੰਤਰੀ ਬਣਾਉਣ ਲਈ ਧੰਨਵਾਦ ਕੀਤਾ। ਉਹਨਾਂ ਮੰਤਰੀ ਨੂੰ ਅਪੀਲ ਕੀਤੀ ਕਿ ਪੱਛੜੇ ਲੋਕਾਂ ਦੇ ਮਸਲਿਆ ਵੱਲ ਧਿਆਨ ਦਿੱਤਾ ਜਾਵੇ।ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਆਹੁਦੇਦਾਰਾਂ ਤੇ ਮੈਬਰਾਂ ਨੇ ਮੰਤਰੀ ਤਰੁਣਪ੍ਰੀਤ ਸਿੰਘ ਸੌੰਦ ਅਤੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਮਨਦੀਪ ਕੌਰ ਰਾਮਗੜੀਆ ਪੰਜਾਬ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ ਰੋਡੇ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਰਪ੍ਰਸਤ ਸੋਹਣ ਸਿੰਘ ਸੱਗੂ, ਪ੍ਰਧਾਨ ਹਰਮੇਲ ਸਿੰਘ ਡਰੋਲੀ, ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਕੁਲਵੰਤ ਸਿੰਘ ਰਾਮਗੜੀ੍ਆ, ਚਰਨਜੀਤ ਸਿੰਘ ਝੰਡੇਆਣਾ, ਸੁਰਿੰਦਰ ਸਿੰਘ, ਗੁਰਪ੍ਰੀਤਮ ਸਿੰਘ ਚੀਮਾ, ਹਾਕਮ ਸਿੰਘ ਖੋਸਾ, ਮਹਿੰਦਰ ਸਿੰਘ ਕਲਸੀ, ਸ਼ਰਨਜੀਤ ਸਿੰਘ ਜੰਡੂ, ਭਾਈ ਚੰਮਕੌਰ ਸਿੰਘ, ਜੋਗਿੰਦਰ ਸਿੰਘ ਕੋਕਰੀ ਆਦਿ ਸ਼ਾਮਲ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

थ्रैशर हादसों का शिकार 9 परिवारों को, सहायता राशि के चैक, MLA अमनदीप ने किए भेंट !!

मोगा, 20 मार्च (मुनीश जिन्दल) मार्केट कमेटी दफ्तर मोगा में मार्केट कमेटी के चेयरमैन हरजिंदर सिंह रोडे के सहयोग से थ्रैशर हादसों का शिकार हुए 9 परिवारों को सहायता राशि के चैक हलका विधायक डा. अमनदीप कौर अरोड़ा द्वारा भेंट किए गए। इस मौके पर मार्केट कमेटी के चेयरमैन हरजिंदर सिंह रोडे, आम आदमी पार्टी के शहरी अध्यक्ष प्रेम चंद चक्की वाला, आप के जिला सचिव प्यारा सिंह बधनी, आढ़ती एसोसिएशन के अध्यक्ष समीर जैन, महासचिव राहुल गर्ग, पार्षद के पति जगदीप सिंह जग्गू, पूर्व पार्षद गुरमिंदरजीत सिंह बबलू, नगर सुधार ट्रस्ट के सदस्य जगदीश शर्मा के अलावा मार्केट कमेटी के अधिकारी, कर्मचारी, पार्षद व आम आदमी पार्टी के वालंटियर मौजूद थे। इस मौके पर विधायक डा. अमनदीप व मार्केट कमेटी के चेयरमैन हरजिंदर सिंह रोडे ने कहा कि कृषि के कार्य के दौरान अगर किसी किसान अथवा मजदूर को हादसों के चलते, ये आर्थिक सहायता दी जाती है। उन्होंने कहा कि कृषि में आने वाली समस्याओं को प्राथमिकता पर समाधान करने की कोशिशें जारी है। हादसों के कारण पीडि़तों को वित्तीय मदद दे कर, उन्हें पैरों पर खड़ा करने की पहल की जा रही है। इस मौके पर मार्केट कमेटी के चेयरमैन हरजिंदर सिंह रोडे ने हलका विधायक डा. अमनदीप कौर अरोड़ा का उनके दफ्तर पहुंचने के लिए, विशेष तौर पर उनका धन्यवाद किया। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा पुलिस की मुस्तैदी से, टली, बड़ी अनहोनी ! भारी मात्रा में हथियारों सहित 4 काबू !!

मोगा 20 मार्च  (मुनीष जिन्दल) मोगा में एक बड़ी अनहोनी होने से उस समय टल गई, जब सीआईए स्टाफ मैहना के प्रभारी इंस्पैक्टर दलजीत सिंह व उनकी टीम ने समय रहते चार व्यक्तियों को काबू कर उनके पास से बड़ी मात्रा में हथियार बरामद किए। ये हथियार इन लोगों ने यहां डलीवर करने थे। क्या है पूरा मामला ? कौन से हथियार इनसे बरामद किए गए हैं ? किसके कहने पर ये लोग कहां से लाए थे हथियार ?  इन प्रश्नों के जवाब, एसएसपी मोगा आईपीएस अजय गांधी ने मीडिया कर्मियों से साझा किए।  SSP AJAY GANDHI Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਦੋ ਰੋਜ਼ਾ, ਜ਼ਿਲ੍ਹਾ ਪੱਧਰੀ, ਦਾਖ਼ਲਾ ਮੁਹਿੰਮ ਜਾਗਰੂਕਤਾ ਵੈਨ ਰਵਾਨਾ ! DC ਸਾਗਰ ਨੇ ਦਿੱਤੀ ਹਰਿ ਝੰਡੀ !!

ਮੋਗਾ, 20 ਮਾਰਚ (ਮੁਨੀਸ਼ ਜਿੰਦਲ) ਸਥਾਨਕ ਬਲਾਕ ਮੋਗਾ ਇੱਕ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭੰਗੇਰੀਆਂ ਤੋਂ ਜ਼ਿਲ੍ਹਾ ਮੋਗਾ ਦੀ ਦੋ ਰੋਜ਼ਾ ਦਾਖਲਾ ਮੁਹਿੰਮ ਲਈ ਸਜਾਈ ਵੈਨ ਨੂੰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਵੀਰਵਾਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮੰਜੂ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਆਸ਼ੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਨਿਸ਼ਾਨ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਗੁਰਦਿਆਲ ਸਿੰਘ ਮਠਾੜੂ ਵੀ ਹਾਜ਼ਰ ਸਨ । ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦਿਆਂ ਸਰਕਾਰੀ ਸਕੂਲਾਂ ਲਈ ਨਵੀਆਂ ਇਮਾਰਤਾਂ, ਕਮਰੇ, ਬਾਉਂਡਰੀ ਵਾਲ, ਪ੍ਰੋਜੈਕਟਰ, ਕੰਪਿਊਟਰ ਲੈਬਜ਼, ਸਾਇੰਸ ਲੈਬਜ਼, ਲਾਇਬਰੇਰੀਆਂ, ਬੇਹਤਰੀਨ ਫਰਨੀਚਰ ਅਤੇ ਆਧੁਨਿਕ ਸੁਖ ਸੁਵਿਧਾਵਾਂ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਵਚਨਵਤਾ ਦੁਹਰਾਈ ਜਾ ਰਹੀ ਹੈ। ਇਸੇ ਕੜੀ ਵਿੱਚ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ, ਸਿੰਘਾਪੁਰ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਲਈ ਪਿੰਡਾਂ ਦੀਆਂ ਪੰਚਾਇਤਾਂ, NRI ਵੀਰਾਂ, ਸਕੂਲ ਪ੍ਰਬੰਧਕੀ ਕਮੇਟੀਆਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਯਾਦ ਕਰਦਿਆਂ ਇਸ ਵਰ੍ਹੇ ਦੀ ਦਾਖਲਾ ਮੁਹਿੰਮ ਵਿੱਚ ਮੋਗਾ ਜ਼ਿਲ੍ਹੇ ਨੂੰ ਮੋਹਰੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ, ਇਕ ਤਸਵੀਰ ਮੌਕੇ DC ਸਾਗਰ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਆਸ਼ੀਸ਼ ਕੁਮਾਰ ਨੇ ਕਿਹਾ ਕਿ ਇਹ ਦੋ ਰੋਜ਼ਾ ਦਾਖਲਾ ਮੁਹਿੰਮ ਨੂੰ ਸਮਰਪਿਤ ਮੋਬਾਈਲ ਵੈਨ ਮੋਗਾ ਦੇ ਸਾਰੇ ਛੇ ਬਲਾਕਾਂ ਵਿੱਚੋਂ ਲੰਘਦੇ ਹੋਏ ਜਿੱਥੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਵਿੱਚ ਕਾਮਯਾਬ ਰਹੇਗੀ। ਉਹਨਾਂ ਸਿੱਖਿਆ ਪ੍ਰੇਮੀਆਂ, ਮਾਪਿਆਂ, ਸਕੂਲ ਪ੍ਰਬੰਧਕੀ ਕਮੇਟੀਆਂ, ਅਧਿਆਪਕਾਂ ਨੂੰ ਇਸ ਵੈਨ ਦਾ ਆਪਣੇ ਪਿੰਡ, ਆਪਣੇ ਮੁਹੱਲੇ, ਸ਼ਹਿਰ ਪਹੁੰਚਣ ਤੇ ਸਵਾਗਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮੰਜੂ ਭਾਰਦਵਾਜ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੱਸਦਿਆਂ, ਇਸ ਲਈ ਟੀਮ ਵਰਕ ਵਿੱਚ ਕੰਮ ਕਰਦਿਆਂ ਮੋਗਾ ਜਿਲ੍ਹੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਮਿਲ ਰਹੀਆਂ ਸਹੂਲਤਾਂ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਰੌਸ਼ਨ ਕਰਨਗੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

1.31 ਕਰੋੜ ਦੇ RCC ਭੂਮੀਗਤ ਪਾਈਪਲਾਈਨ ਪ੍ਰੋਜੈਕਟ ਦਾ, MLA ਅੰਮ੍ਰਿਤਪਾਲ ਨੇ ਰੱਖਿਆ ਨੀਂਹ ਪੱਥਰ !!

ਬਾਘਾ ਪੁਰਾਣਾ/ ਮੋਗਾ, 20 ਮਾਰਚ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਦੇ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਸੁਖਾਨੰਦ ਵਿੱਚ ਅੱਜ ਇੱਕ ਇਤਿਹਾਸਕ ਸਿੰਚਾਈ ਪ੍ਰੋਜੈਕਟ ਦਾ ਨਿਰਮਾਣ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਿਆ ਹੈ, ਜਿਸਦੀ ਰਸਮੀ ਸ਼ੁਰੂਆਤ ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤੀ। ਇਸ ਮੌਕੇ ਦੀ ਸ਼ੁਰੂਆਤ ਸਥਾਨਕ ਲਾਭਪਾਤਰੀਆਂ ਦੀ ਅਗਵਾਈ ਵਿੱਚ ਇੱਕ ਰਵਾਇਤੀ ਅਰਦਾਸ ਨਾਲ ਹੋਈ, ਜੋ ਇਸ ਮਹੱਤਵਾਕਾਂਖੀ ਪਹਿਲਕਦਮੀ ਦੀ ਸਫਲਤਾ ਲਈ ਇੱਕ ਸਾਂਝੀ ਉਮੀਦ ਦਾ ਪ੍ਰਤੀਕ ਹੈ। ਇਸ ਪ੍ਰੋਜੈਕਟ ਵਿੱਚ ਪਾਣੀ ਦੀ ਸੰਭਾਲ ਅਤੇ ਸਿੰਚਾਈ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਰੀਇਨਫੋਰਸਡ ਸੀਮੈਂਟ ਕੰਕਰੀਟ (RCC) ਭੂਮੀਗਤ ਪਾਈਪਲਾਈਨ, ਜਿਸਨੂੰ ਮੋਘਾ ਨੰਬਰ 17013/ ਆਰ ਵਜੋਂ ਨਾਮ ਦਿੱਤਾ ਗਿਆ ਹੈ, ਵਿਛਾਉਣਾ ਸ਼ਾਮਲ ਹੈ। 500 ਮਿਲੀਮੀਟਰ ਦੇ ਵਿਆਸ ਅਤੇ 8,750 ਮੀਟਰ ਦੀ ਕੁੱਲ ਪਾਈਪਲਾਈਨ ਲੰਬਾਈ ਦੇ ਨਾਲ, ਇਹ ਸਿਸਟਮ 190 ਹੈਕਟੇਅਰ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਕਰੇਗਾ। ਲਗਭਗ 180 ਕਿਸਾਨ ਇਸ ਬੁਨਿਆਦੀ ਢਾਂਚੇ ਤੋਂ ਲਾਭ ਉਠਾਉਣਗੇ, ਜਿਸ ਵਿੱਚ 115 ਮਨੋਨੀਤ ਆਊਟਲੇਟਾਂ ਰਾਹੀਂ ਪਾਣੀ ਕੁਸ਼ਲਤਾ ਨਾਲ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ₹1 ਕਰੋੜ 31 ਲੱਖ 13 ਹਜ਼ਾਰ 500 ਹੈ। ਇਹ ਪਹਿਲ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਦੁਆਰਾ, ਉਪ ਮੰਡਲ ਭੂਮੀ ਸੰਭਾਲ ਅਧਿਕਾਰੀ ਮੋਗਾ, ਸੁਖਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਲਾਗੂ ਕੀਤੀ ਜਾ ਰਹੀ ਹੈ।  ਪ੍ਰੋਜੈਕਟ ਨੂੰ ਨਕਸ਼ੇ ਰਾਹੀਂ ਸਮਝਦੇ, MLA ਅੰਮ੍ਰਿਤਪਾਲ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਬਾਘਾ ਪੁਰਾਣਾ ਬਲਾਕ ਆਪਣੇ ਤੇਜ਼ੀ ਨਾਲ ਘਟ ਰਹੇ ਪਾਣੀ ਦੇ ਪੱਧਰ ਨੂੰ ਹੱਲ ਕਰਨ ਦੀ ਤੁਰੰਤ ਲੋੜ ਦਾ ਸਾਹਮਣਾ ਕਰ ਰਿਹਾ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਪਾਣੀ ਦੀ ਵੰਡ ਨੂੰ ਬਿਹਤਰ ਬਣਾਉਣ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੀਮਤੀ ਸਰੋਤ ਨੂੰ ਸੁਰੱਖਿਅਤ ਰੱਖਣ ਲਈ ਵੀ ਤਿਆਰ ਕੀਤਾ ਗਿਆ ਹੈ। ਬਾਘਾ ਪੁਰਾਣਾ ਬਲਾਕ, ਜੋ ਕਿ ਆਪਣੇ ਖੇਤੀਬਾੜੀ ਯੋਗਦਾਨ ਲਈ ਜਾਣਿਆ ਜਾਂਦਾ ਹੈ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਚੁਣੌਤੀ ਨਾਲ ਜੂਝ ਰਿਹਾ ਹੈ, ਜਿਸ ਨਾਲ ਖੇਤਰ ਵਿੱਚ ਖੇਤੀ ਦੀ ਸਥਿਰਤਾ ਨੂੰ ਖ਼ਤਰਾ ਹੈ। ਇਸ ਪ੍ਰੋਜੈਕਟ ਨਾਲ ਇਹਨਾਂ ਚੁਣੌਤੀਆਂ ਨੂੰ ਘਟਾਉਣ ਅਤੇ ਕਿਸਾਨ ਭਾਈਚਾਰੇ ਲਈ ਇੱਕ ਬਿਹਤਰ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਮਹੱਤਵਪੂਰਨ ਯਤਨ ਦਰਸਾਉਂਦੇ ਹਨ। ਪੰਜਾਬ ਸਰਕਾਰ ਜਲ ਪ੍ਰਬੰਧਨ ਲਈ ਨਵੀਨਤਾਕਾਰੀ ਪਹੁੰਚਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ, ਅਤੇ ਇਹ ਪ੍ਰੋਜੈਕਟ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। RCC ਪਾਈਪਲਾਈਨਾਂ ਨੂੰ ਅਪਣਾ ਕੇ, ਰਾਜ ਦਾ ਉਦੇਸ਼ ਪਾਣੀ ਦੇ ਨੁਕਸਾਨ ਨੂੰ ਘਟਾਉਣਾ, ਸਿੰਚਾਈ ਕੁਸ਼ਲਤਾ ਵਧਾਉਣਾ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਕਿਹਾ ਕਿ ਅੱਜ ਸੁਖਾਨੰਦ ਦੇ ਕਿਸਾਨਾਂ ਲਈ ਇੱਕ ਪਰਿਵਰਤਨਸ਼ੀਲ ਯਾਤਰਾ ਦੀ ਸ਼ੁਰੂਆਤ ਹੈ। ਆਧੁਨਿਕ ਜਲ ਸੰਭਾਲ ਤਕਨੀਕਾਂ ਨੂੰ ਅਪਣਾ ਕੇ, ਅਸੀਂ ਨਾ ਸਿਰਫ਼ ਆਪਣੇ ਖੇਤੀਬਾੜੀ ਖੇਤਰ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਰਹੇ ਹਾਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਵੀ ਯਕੀਨੀ ਬਣਾ ਰਹੇ ਹਾਂ।” ਪ੍ਰੋਜੈਕਟ ਦਾ ਨੀਂਹ ਪੱਥਰ ਨਾ ਸਿਰਫ਼ ਉਸਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਬਲਕਿ ਨਵੀਨਤਾਕਾਰੀ ਅਤੇ ਭਾਈਚਾਰਕ ਸੰਚਾਲਿਤ ਹੱਲਾਂ ਰਾਹੀਂ ਪੰਜਾਬ ਦੇ ਪਾਣੀ ਸੰਕਟ ਨੂੰ ਹੱਲ ਕਰਨ ਲਈ ਸਮੂਹਿਕ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸਾਵਧਾਨ ! ਇਹ ਤਿੰਨ ਦਿਨ, ਇਹ ਸਰਕਾਰੀ ਸੇਵਾਵਾਂ, ਰਹਿਣਗੀਆਂ ਠੱਪ ! ਕਰਮਚਾਰੀਆਂ ਵੱਲੋਂ ਹੜਤਾਲ ਦਾ ਐਲਾਨ !!

ਮੋਗਾ 19 ਮਾਰਚ (ਮੁਨੀਸ਼ ਜਿੰਦਲ) ਪਿਛਲੇ ਦਿਨੀਂ NHM ਇੰਪਲਾਇਜ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਡਾਕਟਰ ਵਾਹਿਦ ਮੁਹੰਮਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ ਵੱਖ ਜਿਲਿਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਵਾਹਿਦ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਨੇ ਮਿਤੀ 31 ਜਨਵਰੀ ਨੂੰ ਪੱਤਰ ਜਾਰੀ ਕਰਕੇ, ਦੋ ਮਹੀਨਿਆਂ ਦੇ ਅੰਦਰ ਅੰਦਰ ਤਨਖਾਹਾਂ ਵਿੱਚ ਵਾਧੇ ਅਤੇ ਕਮਾਈ ਛੁੱਟੀ ਦੇਣ ਦਾ ਵਾਅਦਾ ਕੀਤਾ ਸੀ। ਪਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ NHM ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ ਭਾਰੀ ਸਦਮੇ ਵਿਚ ਹਨ। ਜਿਸ ਦੇ ਰੋਸ ਵਜੋਂ NHM ਕਰਮਚਾਰੀਆਂ ਵੱਲੋਂ ਮਿਤੀ 24 ਮਾਰਚ ਤੋਂ 26 ਮਾਰਚ ਤੱਕ ਕੰਮ ਛੱਡੋ/ ਪੈੱਨ ਡਾਊਨ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ‘ਤੇ ਇਹਨਾਂ ਤਿੰਨੇਂ ਦਿਨ, ਕੰਮ ਛੱਡੋ ਹੜਤਾਲ ਦੌਰਾਨ NHM ਕਰਮਚਾਰੀ, ਸਿਹਤ ਸੰਸਥਾਵਾਂ ਵਿਖੇ NCD ਸਕਰੀਨਿੰਗ ਕੰਪੇਨ, ਟੀਬੀ ਕੰਪੇਨ, OPD, ਕਲੀਨੀਕਲ ਡਿਊਟੀਆਂ, ਦਫਤਰੀ ਰਿਪੋਰਟਿੰਗ ਦਾ ਕੰਮ, ਆਨ ਲਾਈਨ ਅਤੇ ਆਫ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰਾਂ ਠੱਪ ਰੱਖਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ NHM ਕਰਮਚਾਰੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਅਣਦੇਖੀ ਕੀਤੇ ਜਾਣ ਕਾਰਨ ਲੁਧਿਆਣਾ ਵਿਖੇ ਪੰਜਾਬ ਸਰਕਾਰ ਵਿਰੁੱਧ ਘਰ ਘਰ ਪਰਚੇ ਵੰਡ ਕੇ ਸਰਕਾਰ ਦੀ ਪੋਲ ਖੋਲਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ NHM ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕਮਾਈ ਛੁੱਟੀ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਇਸ ਸੰਬੰਧੀ ਜਿਲੇ ਦੀ ਇਕਾਈ ਵੱਲੋਂ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।   ਇਸ ਮੌਕੇ ਕਿਰਨਜੀਤ ਕੌਰ ਲੁਧਿਆਣਾ, ਅਮਨਦੀਪ ਸਿੰਘ ਨਾਭਾ, ਦਿਨੇਸ਼ ਗਰਗ ਪਟਿਆਲਾ, ਜਗਦੇਵ ਸਿੰਘ ਮਾਨਸਾ, ਹਰਪਾਲ ਸਿੰਘ ਸੋਢੀ ਫਤਿਹਗੜ ਸਾਹਿਬ, ਰਣਜੀਤ ਕੌਰ ਬਠਿੰਡਾ, ਦੀਪਿਕਾ ਸ਼ਰਮਾ ਪਠਾਨਕੋਟ, ਨੀਤੂ ਸ਼ਰਮਲ ਹੁਸ਼ਿਆਰਪੁਰ, ਗੁਲਸ਼ਨ ਸ਼ਰਮਾ ਫਰੀਦਕੋਟ, ਡਾਕਟਰ ਸ਼ਿਵਰਾਜ ਲੁਧਿਆਣਾ, ਡਾਕਟਰ ਰਾਜ ਸ਼ਹੀਦ ਭਗਤ ਸਿੰਘ ਨਗਰ, ਸੰਦੀਪ ਕੌਰ ਬਰਨਾਲਾ, ਰਵਿੰਦਰ ਕੁਮਾਰ ਫਾਜਲਿਕਾ, ਜਸਬੀਰ ਸਿੰਘ ਤਰਨਤਾਰਨ ਆਦਿ ਨੇ ਵੀ ਸੰਬੋਧਨ ਕੀਤਾ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

भारी रहा, मार्च का महीना ! व्यापारी का दोबारा हुआ, लाखों का नुकसान !!

मोगा 19 मार्च, (मुनीश जिन्दल) दोस्तों कई बार किसी मनुष्य के जीवन में कोई लम्हा, कोई खास दिन, कोई खास महीना या कोई खास तारीख, ऐसी कड़वी यादें छोड़ जाता है, की तमाम उम्र वह उस तारीख या महीने को भूल नहीं पता है। आज हम बात कर रहे हैं मोगा के एक ऐसे ही व्यापारी की।  जिसके लिए मानो, कि मार्च महीना जैसे एक बड़े नुकसान का घर है। जहां 4 साल पहले उक्त व्यापारी का 20 मार्च को लाखों रुपए का नुकसान हुआ था, वहीं इस बार 19 मार्च को, उक्त व्यापारी का, फिर से लाखों रुपए का नुकसान हुआ है। मामला क्या है ? वह तो हम आपको बता ही देंगे, लेकिन उससे पहले आप जरा एक नजर इस दर्दनाक वीडियो पर डाल लें। साथियों, जो दर्दनाक नजारा, आपने ऊपर अपनी स्क्रीन पर देखा है, यह आग बुझाने का दुखद नजारा है, स्थानीय तीन नंबर चुंगी इलाके का, जहां बीती रात एक बिल्डिंग मैटेरियल स्टोर की दुकान पर इतनी भयानक आग लगी कि अंदर से कुछ भी सामान निकालने का समय हाथ ही नहीं लगा। व देखते ही देखते, लाखों रुपए का सामान जलकर स्वाहा हो गया। “मोगा टुडे न्यूज़” की टीम को जहां फायर कर्मचारी व पुलिस मुलाजिम ने जानकारी दी, वहीं दुकान का मालिक भी हमारे रूबरू हुआ। FIRE EMPLOYEE ASI SATNAM SINGH SHOPKEEPER Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मां बगलामुखी यज्ञशाला में, हवन यग वीरवार, 20 मार्च को : आचार्य शर्मा !!

मोगा 19 मार्च (मुनीश जिन्दल) ACHARYA NAND LAL SHARMA कोटकपूरा रोड स्थित मां बगलामुखी यज्ञशाला में वीरवार, 20 मार्च को शाम 4:00 बजे से 8:00 बजे तक हवन यज्ञ का आयोजन किया जा रहा है। ये हवं यग मंदिर के संस्थापक आचार्य नन्द लाल शर्मा की अध्यक्षता में किया जाएगा।  उन्होंने बताया कि कोई भी श्रद्धालु आकर, इस पवित्र महायज्ञ में निशुल्क आहुति डालकर मां बगलामुखी का आशीर्वाद प्राप्त कर सकता है। उन्होंने बताया कि हवन यग के पश्चात, मां बगलामुखी यज्ञशाला की ओर से बगलामुखी संकीर्तन और भंडारे का आयोजन भी मंदिर में किया जाता है। मां बगलामुखी यज्ञशाला में मां बगलामुखी पिंडी रूप में विराजमान है। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!