logo

mogatodaynews

administrator

पंजाब विधानसभा में गूंजा, मोगा वाटनगंज का मुद्दा ! विधायक अमनदीप को श्रेय !!

मोगा, 27 मार्च (मुनीश जिन्दल) मोगा हलके की विधायक डॉ. अमनदीप कौर अरोड़ा ने मोगा शहर की अहम मांग, वाटनगंज का मुद्दा पंजाब विधानसभा में उठाया है। क्या कहा विधानसभा हल्का मोगा की विधायक डा. अमनदीप कौर अरोड़ा ने, आइए आप भी सुनलें।  MLA DR. AMANDEEP KAUR ARORA

‘ਯੁੱਧ ਨਸ਼ਿਆਂ ਵਿਰੁੱਧ’ ! ਨਸ਼ਿਆਂ ਦੇ ਖਾਤਮੇ ਲਈ ਆਮ ਲੋਕ, ਪੁਲਿਸ ਨੂੰ ਸਹਿਯੋਗ ਦੇਣ: ADGP ਵਰਮਾ !!

ਬਾਘਾਪੁਰਾਣਾ/ ਮੋਗਾ, 27 ਮਾਰਚ (ਮੁਨੀਸ਼ ਜਿੰਦਲ/ ਰਿੱਕੀ ਆਨੰਦ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਵਲੋਂ ਆਰੰਭ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹਾ ਮੋਗਾ ਵਿੱਚ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਪੁਲਿਸ  ਸ਼ਿਵੇ ਕੁਮਾਰ ਵਰਮਾ ਨੇ ਕਿਹਾ ਹੈ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਵੀਰਵਾਰ ਨੂੰ ਸਥਾਨਕ ਮੈਰਿਜ ਪੈਲੇਸ ਵਿਖੇ ਰੱਖੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਬਲਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ, ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਤੁਸੀਂ ਇਤਲਾਹ ਪੁਲਿਸ ਨੂੰ ਜਰੂਰ ਦਿਓ ਪੁਲਿਸ ਵੱਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ADGP ਵਰਮਾ, DIG ਅਸ਼ਵਨੀ ਸਣੇ ਹੋਰ, ਸਕੂਲੀ ਵਿਦਿਆਰਥਣਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਮੌਕੇ। ਉਹਨਾਂ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਨਾਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ ਨਾਲ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸ਼ਾਨਦਾਰ ਉਪਰਾਲੇ ਕਰਨ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਯੂਥ ਦੀ ਊਰਜਾ ਨੂੰ ਸਹੀ ਜਗ੍ਹਾ ਉੱਤੇ ਵਰਤਿਆ ਜਾਵੇ, ਜਿਸਦੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।  ਇਸ ਮੌਕੇ ਤੇ DIG ਫ਼ਰੀਦਕੋਟ ਰੇਂਜ ਅਸ਼ਵਨੀ ਕਪੂਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਜੇ ਗਾਂਧੀ ਨੇ ਵੀ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਲਗਾਤਾਰ ਜਾਰੀ ਰੱਖੀ ਜਾਵੇਗੀ, ਜਿਸ ਦੇ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ, ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥ ਕੇ ਪੂਰੀ ਤਨਦੇਹੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਇਸ ਕੋਹੜ ਦਾ ਸਫਾਇਆ ਕੀਤਾ ਜਾ ਸਕੇ। ਮੀਟਿੰਗ ਦੌਰਾਨ ਹਾਜ਼ਰ ਪੰਚਾਇਤਾਂ, ਪਿੰਡ ਸੁਰੱਖਿਆ ਕਮੇਟੀਆਂ, ਨੌਜ਼ਵਾਨਾਂ ਅਤੇ ਵਿਦਿਆਰਥੀਆਂ ਨੇ ਇਕਜੁੱਟਤਾ ਨਾਲ ਸਰਗਰਮ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ। ਸਮਾਗਮ ਦੌਰਾਨ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੇ ਨਸ਼ਿਆਂ ਨਾਲ ਸਬੰਧਤ ਜਾਗਰੂਕਤਾ ਲੈਕਚਰ ਵੀ ਦਿੱਤਾ।ਇਸ ਮੌਕੇ ਬਾਘਾਪੁਰਾਣਾ ਦੇ SDM ਬੇਅੰਤ ਸਿੰਘ ਸਿੱਧੂ, SPH ਗੁਰਸ਼ਰਨਜੀਤ ਸਿੰਘ ਸੰਧੂ, SPD ਬਾਲ ਕ੍ਰਿਸ਼ਨ ਸਿੰਗਲਾ, SHO ਜਸਬਰਿੰਦਰ ਸਿੰਘ ਸਣੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

विधायक डा. अमनदीप ने श्री अरूट जी महाराज, मूर्ति स्थल का किया निरीक्षण !!

मोगा, 27 मार्च (मुनीश जिन्दल) अरोड़ा महासभा द्वारा गुरु श्री अरूट जी महाराज के मूर्ति स्थापना स्थल का निर्माण कार्य का निरीक्षण आज मोगा हलके की विधायक डा. अमनदीप कौर अरोड़ा ने करते हुए अपनी ओर से हर संभव सहयोग का आश्वासन दिया। इस मौके पर नगर निगम के मेयर बलजीत सिंह चानी, अरोड़ा महासभा के जिला एवं शहरी अध्यक्ष विजय मदान, महासचिव दिनेश कटारिया, उपाध्यक्ष ओ.पी. कुमार, खजांची राजेन्द्र सचदेवा, प्रदेश उपाध्यक्ष संजीव नरूला, उपाध्यक्ष संजीव ग्रोवर, सीनियर मैंबर अनिल कुमार, यूथ अध्यक्ष सुमित पुजाना आदि मौजूद थे। इस मौके पर अरोड़ा महासभा के जिला एवं शहरी अध्यक्ष विजय मदान ने कहा कि श्री अरूट जी महाराज मूर्ति का उद्घाटन 13 अप्रैल को मोगा की विधायक डा . अमनदीप कौर अरोड़ा द्वारा किया जाएगा। यह मूर्ति स्थल सभा के सदस्यों और शहरवासियों के सहयोग से निर्मित किया जा रहा है।

डी.एन मॉडल स्कूल वार्षिक परिणाम, 170 विद्यार्थियों ने जीता गोल्ड मैडल: सोनीया !!

मोगा 27 मार्च (मुनीश जिन्दल) आखिरकार 27 मार्च को, वो घड़ी आ ही गई, जिसका बच्चों सहित उनके अभिभावकों को बेसब्री से इंतजार था। व वीरवार को डी.एन मॉडल सीनियर सेकेंडरी स्कूल की ओर से कक्षा PG से लेकर आठवीं तक का परिणाम घोषित कर दिया गया। जिसके तहत 11 कक्षाओं के शीर्ष रैंक धारक कुल 170 ‘शाइनिंग स्टार्स’ ने इस बार गोल्ड मैडल जीता है। ये जानकारी स्कूल की प्रिंसिपल मैडम सोनीया ने मीडिया कर्मियों के साथ एक प्रैस नोट जारी कर साझा की। उन्होंने बताया कि, इस मौके पर, अपना वार्षिक परिणाम लेने आए विद्यार्थी जहां खासे उत्साहित थे, वहीं विद्यार्थियों के साथ अपने बच्चों का नतीजा लेने स्कूल पहुंचे, अभिभावक भी अपने नन्हों की उपलब्धियों को देखकर गदगद थे। नन्हे विद्यार्थियों का उत्साह बढ़ाते मैनेजमैंट सदस्य व स्कूल स्टाफ। स्कूल की मैनेजमेंट कमेटी के प्रधान सुदर्शन शर्मा व सचिव SM शर्मा, हालांकि अपने निजी कारणों के चलते स्कूल नहीं पहुंच सके। लेकिन उन्होंने स्कूल के शानदार नतीजों के चलते स्कूल के विद्यार्थियों सहित स्कूल अध्यापकों के नाम एक पत्र जारी कर जहां इन नतीजों के लिए विद्यार्थियों को अपना प्यार व शुभकामनाएं दी, वहीं उन्होंने स्कूल प्रिंसिपल मैडम सोनिया व अन्य अध्यापकों को उनकी कड़ी मेहनत व लगन के लिए, उन्हें बधाई दी। जबकि स्कूल मैनेजमैंट के सदस्य नरिन्दर सूद, रविन्दर गोयल (C.A.), प्रवीण शर्मा, अशोक बांसल, अनिल गोयल, जतिन्दर गोयल, आयुष अरोड़ा व गौरव गर्ग, स्कूल पहुंचकर, विद्यार्थियों व उनके अभिभावकों की इस ख़ुशी में उनके भागीदार बने।  मैनेजमैंट सदस्य नरिन्दर सूद व रविन्दर गोयल (C.A.) सहित अन्य मैनेजमैंट सदस्यों ने स्कूल के विद्यार्थियों द्वारा बेहतरीन नतीजों के लिए, उन्हें बधाई दी व कहा कि इस मौके पर विद्यार्थियों में अद्भुत उत्साह था। विद्यार्थियों ने शानदार प्रदर्शन करते हुए स्कूल का नाम रोशन किया है।  स्कूल की मीडिया इंचार्ज ज्योति सूद व विज्ञान की विभागाध्यक्ष रेणु चानना ने बताया कि स्कूल के कुल 170 गोल्ड मैडल जीतने वाले विद्यार्थियों में PG के 12, मोंट 1 के 21, मोंट 2 के 25, पहली कक्षा के 15, दूसरी कक्षा के 16, तीसरी कक्षा के 16, चौथी कक्षा के 15, पांचवी कक्षा के 12, छठी कक्षा के 16, सातवीं कक्षा के 10, जबकि आठवीं कक्षा के 12 शीर्ष रैंक धारक विद्यार्थी शामिल हैं।  स्कूल की प्रिंसिपल मैडम सोनिया ने बताया कि स्कूल के इस वार्षिक परिणाम, पुरस्कार वितरण समारोह को दो भागों में बांटा गया है। जिसके अंतर्गत अब कक्षा नौवीं तथा ग्यारहवीं का वार्षिक परिणाम 28 मार्च, दिन शुक्रवार को घोषित किया जाएगा।

ਨਾਟਕ ਤੇ ਭੱਖਦਿਆਂ ਮੱਸਲਿਆਂ ਤੇ ਚਰਚਾ ! ਵਿੱਕੀ ਸਰਪੰਚ ਵੱਲੋਂ ਸਮਾਜ ਨੂੰ ਇਕ ਸੇਧ ਦੇਣ ਦੀ ਸਫਲ ਕੋਸ਼ਿਸ਼ !!

ਮੋਗਾ 26 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ਮੌਕਾ ਸੀ ਜਸਪ੍ਰੀਤ ਸਿੰਘ (ਵਿੱਕੀ ਸਰਪੰਚ) ਕੌਂਸ਼ਲਰ ਮੋਗਾ ਦੇ ਜਨਮਦਿਨ ਦਾ। ਤੇ ਆਵਦੇ ਇਸ ਖਾਸ ਦਿਨ ਤੇ, ਉਹਨਾਂ ਵੱਲੋਂ ਵਿੰਡਸਰ ਗਾਰਡਨ ਦੁਨੇਕੇ ਵਿਖੇ ਨਾਟਕ, ਸਨਮਾਨ ਸਮਾਰੋਹ ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਦਾ ਮੰਚਨ ਬਹੁਤ ਸਫਲ ਰਿਹਾ ਤੇ ਸਰੋਤਿਆਂ ਨੇ ਇਸਦਾ ਪੂਰਾ ਅਨੰਦ ਮਾਣਿਆ। ਇਸ ਸਮਾਗਮ ਵਿਚ ਸਾਰੀਆਂ ਸਿਆਸੀ ਪਾਰਟੀਆਂ, ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਸਮਾਗਮ ਵਿਚ ਸਨਮਾਨਿਤ ਸ਼ਖਸੀਅਤ ਜਸਟਿਸ ਮਹਿਤਾਬ ਸਿੰਘ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਪ੍ਰਧਾਨ ਭਗਤ ਪੂਰਨ ਸਿੰਘ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ, ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ, ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਬੌਡੇ, ਗੁਰਮੀਤ ਕੜਿਆਲਵੀ ਪ੍ਰਧਾਨ ਮਹਿੰਦਰ ਸਾਥੀ ਯਾਦਗਾਰੀ ਮੰਚ ਅਤੇ ਸਾਹਿਬ ਸਿੰਘ ਕੈਨੇਡਾ ਬਿਰਾਜਮਾਨ ਸਨ। ਹੁਸੈਨੀਵਾਲਾ ਤੋਂ 23 ਮਾਰਚ ਨੂੰ ਸ਼ੁਰੂ ਹੋਏ ਤਿੰਨ ਰੋਜ਼ਾ ਸਹੀਦੀ ਮਾਰਚ ਦੀ ਅਗਵਾਈ ਕਰ ਰਹੇ ਕਰਨੈਲ ਸਿੰਘ ਜਖੇਪਲ ਮੈਂਬਰ ਇੰਡੀਆ ਡੈਮੋਕਰੇਟਿਕ ਪਲੇਟਫਾਰਮ ਨੇ ਕਿਹਾ ਕਿ, ਸ਼ਹੀਦਾਂ ਦੇ ਸੁਪਨੇ ਤੇ ਸੋਚ ਨੂੰ ਨੌਜਵਾਨ ਪੀੜੀ੍ਹ ਤੱਕ ਪਹੁੰਚਾਉਣ ਤੇ ਪੂਰੇ ਕਰਨ ਲਈ ਯਤਨਸੀਲ ਹਾਂ। ਗੁਰਦੇਵ ਸਿੰਘ ਦਰਦੀ ਤੇ ਹਰਭਜਨ ਨਾਗਰਾ ਨੇ ਗੀਤਾਂ ਨਾਲ ਹਾਜਰੀ ਲਵਾਈ। ਇਸ ਮੌਕੇ ਤੇ ਹਾਜਿਰ ਲੋਕ। ਪੰਜਾਬ ਦੇ ਭੱਖਦੇ ਮਸਲਿਆਂ ਤੇ ਵਿਚਾਰ ਚਰਚਾ ਦਾ ਮੰਚ ਸੰਭਾਲਦਿਆਂ ਉਪਿੰਦਰ ਸਿੰਘ ਗਿੱਲ ਨੇ ਕਿਹਾ, ਅੱਜ ਸਾਨੂੰ ਗੰਭੀਰ ਸਮੱਸਿਆਵਾਂ ਤੇ ਵਿਚਾਰ ਕਰਨੀ ਹੈ। ਕੈਨੇਡਾ ਤੋਂ ਸ਼ਾਮਲ ਸਾਹਿਬ ਸਿੰਘ ਨੇ ਦੇਸ਼ ਤੇ ਵਿਦੇਸ਼ ਵਿਚ ਸਮੱਸਿਆਂਵਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਬਾਰੇ ਵਿਚਾਰ ਰੱਖੇ। ਗੁਰਮੀਤ ਕੜਿਆਲਵੀ ਨੇ ਸਾਹਿਤਕ ਪ੍ਰੇਰਨਾ ਦਿੰਦਿਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਘੇ ਸਮਾਜ ਸੁਧਾਰਕ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਗੁਰਬਾਣੀ ਦਾ ਸੰਦੇਸ਼ ਦਿੰਦਿਆਂ ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਜਹਿਰਾਂ ਤੋਂ ਮੁਕਤ ਖੇਤੀ ਵਲ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕਿਉਕਿ ਸ਼ੁਧ ਖੁਰਾਕ ਨਾਲ ਹੀ ਸਿਹਤਮੰਦ ਸਮਾਜ ਹੋਵੇਗਾ। ਡਾ. ਇੰਦਰਜੀਤ ਕੌਰ ਨੇ ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਦਾ ਜੀਵਨ ਜਿਓਣ ਤੇ ਲੋੜਵੰਦਾਂ ਦੀ ਮਦੱਦ ਕਰਨੀ ਚਾਹੀਦੀ ਹੈ। ਉਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਤਾਂ ਨਾਲ ਨਿਜੱਠਣ ਲਈ ਸਾਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ। ਉਨਾਂ ਕਿਹਾ ਇਸ ਮੰਤਵ ਲਈ “ਪੰਜਾਬ ਬਚਾਓ ਪਿੰਡ ਬਚਾਓ” ਲਹਿਰ ਅਰੰਭ ਕੀਤੀ ਹੈ,ਜਿਸ ਰਾਂਹੀ ਪੰਜਾਬੀਆਂ ਨੂੰ ਆਪਣੇ ਫਰਜਾਂ ਪ੍ਰਤੀ ਵੰਗਾਰਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਸਾਰੇ ਮਸਲੇ ਹੱਲ ਕਰ ਸਕਦੀਆਂ ਹਨ। ਜੇਕਰ ਸਰਕਾਰਾਂ ਪੰਚਾਇਤੀ ਸੋਧ ਕਨੂੰਨ ਲਾਗੂ ਕਰਕੇ ਸ਼ਕਤੀਆਂ ਦਾ ਵਿਕੇਦਰੀਕਰਨ ਕਰਕੇ ਕੰਮ ਕਰਨ ਦੇ ਸਮਰੱਥ ਬਣਾਉਣ। ਡਾ. ਹਰਨੇਕ ਸਿੰਘ ਰੋਡੇ ਸਟੇਟ ਅਵਾਰਡੀ ਨੇ ਆਪਣੇ ਵਿਚਾਰ ਰੱਖੇ। ਜਸਟਿਸ ਮਹਿਤਾਬ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ। ਪੰਜਾਬ ਵਿਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾਉਣ ਦੀ ਹੈ। ਇਸ ਮੰਤਵ ਲਈ ਰਾਜਵਿੰਦਰ ਸਮਰਾਲਾ ਦੀ ਬਾਰਾਂ ਮੈਂਬਰੀ ਟੀਮ ਨੇ ਦਰਸਕਾਂ ਸਾਹਮਣੇ ਦੋ ਨਾਟਕਾਂ “ਅੱਜ ਦੇ ਇਕਲੱਭਿਆ” ਅਤੇ “ਸੂਰਜ ਕਦੇ ਮਰਦਾ ਨਹੀਂ” ਰਾਂਹੀ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਨਾ ਕੀਤੀ। ਹਾਲ ਹੀ ਵਿਚ ਮੁੱਖ ਸੂਤਰਧਾਰਾਂ ਰਾਜਵਿੰਦਰ ਤੇ ਕਮਲਜੀਤ ਕੌਰ ਨੂੰ ਅਦਾਕਾਰ ਸਨਮਾਨ ਕਮੇਟੀ ਸਮਰਾਲਾ ਨੇ ਇੱਕ ਇੱਕ ਲੱਖ ਰੁਪੈ ਦੇ ਕੇ ਸਨਮਾਨਿਤ ਕੀਤਾ ਹੈ। ਜਸਪ੍ਰੀਤ ਸਿੰਘ ਵਿੱਕੀ ਸਰਪੰਚ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਛਮਣ ਸਿੰਘ ਭਿੰਡਰ ਫਰੀਡਮ ਫਾਈਟਰ ਚੈਰੀਟੇਬਲ ਸੁਸਾਇਟੀ ਬਣਾਕੇ ਲੋੜ੍ਹਵੰਦਾ ਨੂੰ ਰਾਸ਼ਨ, ਮਰੀਜਾਂ ਦਾ ਇਲਾਜ ਤੇ ਗਰੀਬ ਵਿੱਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਇੰਦਰਜੀਤ ਕੌਰ ਤੇ ਹਮੀਰ ਸਿੰਘ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਜਸਟਿਸ ਮਹਿਤਾਬ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਸੰਖੇਪ ਭਾਸ਼ਨ ਵਿਚ ਜਸਪ੍ਰੀਤ ਵਿੱਕੀ ਨੂੰ ਜਨਮਦਿਨ ਤੇ ਅਜਿਹਾ ਸਮਾਜ ਸੁਧਾਰਕ ਸਮਾਗਮ ਕਰਵਾਉਣ ਤੇ ਵਧਾਈ ਦਿੱਤੀ। ਸੰਤ ਗੁਰਮੀਤ ਸਿੰਘ ਖੋਸਾਕੋਟਲਾ ਨੂੰ ਸਨਾਮਨਿਤ ਕਰਦੇ, ਪਤਵੰਤੇ। ਇਸ ਸਮਾਗਮ ਵਿਚ ਸਾਥੀ ਵਿਜੇ ਕੁਮਾਰ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਪ੍ਰਵੀਨ ਪਿੰਨਾ ਡਿਪਟੀ ਮੇਅਰ ਨਗਰ ਨਿਗਮ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਡਾ.ਕਰਮਵੀਰ ਸਿੰਘ ਦਿਓਲ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਂਨ, ਨਿਧੱੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਇੰਦਰਜੀਤ ਸਿੰਘ ਬੀੜਚੜਿੱਕ, ਕਰਨਲ ਬਾਬੂ ਸਿੰਘ ਸਾਬਕਾ ਪ੍ਰਧਾਨ, ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਦੌਲਤਪੁਰਾ ਸਾਬਕਾ ਚੇਅਰਮੈਂਨ ਬਲਾਕ ਸੰਮਤੀ, ਅਮਰਜੀਤ ਸਿੰਘ ਰਾਜੇਆਣਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਬੂਟਾ ਸਿੰਘ ਦੌਲਤਪੁਰਾ, ਬਲਵਿੰਦਰ ਸਿੰਘ ਦੌਲਤਪੁਰਾ, ਰਣਵਿੰਦਰ ਸਿੰਘ ਪੱਪੂ ਰਾਂਮੂਵਾਲੀਆ, ਜਗਦੀਸ ਛਾਬੜਾ, ਰਵੀ ਗਰੇਵਾਲ, ਰੀਮਾ ਰਾਣੀ ਉਪ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਸਿੰਘ ਬਰਾੜ, ਪ੍ਰੇਮ ਚੰਦ ਚੱਕੀਵਾਲਾ ਨਗਰ ਕੌਂਸਲਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗਵਰਧਨ ਪੋਪਲੀ ਤੇ ਕੁਲਵਿੰਦਰ ਸਿੰਘ ਚੱਕੀਆਂ ਨਗਰ ਕੌਂਸਲਰ, ਸੁਰਿੰਦਰ ਬਾਲਾ, ਬੀਬੀ ਬੇਅੰਤ ਕੌਰ, ਜੰਗੀਰ ਸਿੰਘ ਖੋਖਰ,ਪਰਮਿੰਦਰ ਸਿੰਘ ਸਾਬਕਾ DET, ਗੁਰਸੇਵਕ ਸਿੰਘ ਸਨਿਆਸੀ ਸਮਾਜਸੇਵੀ ਹਾਜਰ ਸਨ। ਹਮੀਰ ਸਿੰਘ ਨੂੰ ਸਨਾਮਨਿਤ ਕਰਦੇ, ਪਤਵੰਤੇ। ਇਸ ਸਮਾਗਮ ਵਿਚ ਪਿੰਡਾਂ ਵਿਚੋ ਜਗਦੀਪ ਸਿੰਘ ਸਰਪੰਚ ਚੁਪਕੀਤੀ, ਡਰੋਲੀਭਾਈ ਤੋਂ ਕੁਲਦੀਪ ਸਿੰਘ ਸਰਪੰਚ ਤੇ ਇਕਬਾਲ ਸਿੰਘ ਸੰਘਾ, ਸੁੱਖਾ ਸਰਪੰਚ ਮਲੀਆਂਵਾਲਾ, ਬਿਲੂ ਸਰਪੰਚ ਮਡੀਰਾਂਵਾਲਾ, ਚੜਿੱਕ ਤੋ ਸਾਬਕਾ ਸਰਪੰਚ ਲੱਕੀ, ਵਿੱਕੀ ਤੇ ਗੋਲਡੀ, ਜਰਨੈਲ ਸਿੰਘ ਸਾਬਕਾ ਸਰਪੰਚ ਦਾਰਾਪੁਰ, ਹਰਜੀਤ ਜੋਗੇਵਾਲਾ, ਗੁਰਤੇਜ ਸਿੰਘ ਥੰਮਨਵਾਲਾ, ਚਰਨਜੀਤ ਸਿੰਘ ਸਾਬਕਾ ਸਰਪੰਚ ਕੋਰੇਵਾਲਾ, ਪਿੰਡ ਸੋਸ਼ਣ ਤੋਂ ਭੱਜਾ ਸਿੰਘ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ, ਨਿਰਮਲ ਸਿੰਘ, ਗੋਪੀ, ਪਰਗਟ ਸਿੰਘ ਘੱਲਕਲਾਂ, ਤਰਸੇਮ ਸਿੰਘ ਸਾਬਕਾ ਸਰਪੰਚ ਖੋਸਾਪਾਂਡੋ, ਸੇਵਾ ਸਿੰਘ ਕੋਟਭਾਊ, ਮੋਦਨ ਸਿੰਘ ਨਿੱਧਾਂਵਾਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਚੋਟੀਆਂ ਖੁਰਦ, ਅਜੈਬ ਸਿੰਘ ਖੁਖਰਾਣਾ, ਕਾਲੀਏਵਾਲਾ ਤੋਂ ਅਰਸ਼ ਤੇ ਹਰਜੀਤ ਸਿੰਘ ਸ਼ਾਮਲ ਹੋਏ।

ਮੈਂਬਰ ਪਾਰਲੀਮੈਂਟ ਦੀ ਤਨਖਾਹ ਵੱਧ ਸਕਦੀ ਹੈ, ਪਰ ਕਿਸਾਨਾਂ ਲਈ ਹਰ ਪਾਸੇ ਡਾਂਗਾਂ ਤੇ ਜੇਲਾਂ: ਦੌਲਤਪੁਰਾ !!

ਮੋਗਾ, 26 ਮਾਰਚ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਸੋਢੀ ਨਿਵਾਸ ਮੋਗਾ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ, ਭਾਰਤ ਦੇ ਮੈਂਬਰ ਪਾਰਲੀਮੈਂਟ ਦੀਆਂ ਤਨਖਾਹਾਂ ਸਾਢੇ 12% ਵਧਾ ਦਿੱਤੀਆਂ ਗਈਆਂ ਹਨ। ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਭਾਰਤ ਵਿੱਚ ਤੁਹਾਡੇ ਜੋ ਮੈਂਬਰ ਪਾਰਲੀਮੈਂਟ ਹਨ, ਉਹਨਾਂ ਦੀਆਂ ਤਨਖਾਹਾਂ ਵੱਧ ਸਕਦੀਆਂ ਹਨ ਪਰ ਕਿਸਾਨ ਨੂੰ ਉਹਨਾਂ ਦੀਆਂ ਬਣਦੀਆਂ ਹੱਕੀ ਮੰਗਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਿਸਾਨ ਦਿਨੋ ਦਿਨ ਖੇਤੀ ਤੋਂ ਹੇਠਲੇ ਪੱਧਰ ਨੂੰ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਜੇ ਤੁਸੀਂ ਆਪਦੇ ਮੈਂਬਰ ਪਾਰਲੀਮੈਂਟ ਦੀ ਤਨਖਾਹ ਵਧਾ ਸਕਦੇ ਹੋ, ਤਾਂ ਕਿਸਾਨਾਂ ਦੀ ਵੀ ਆਮਦਨ ਦੋਗੁਣੀ ਕਰੋ। ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਹਿ ਕੇ ਸਰਕਾਰ ਬਣਾਈ ਸੀ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ। ਦੁਗਣੀ ਤਾਂ ਕੀ ਕਰਨੀ ਸੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਕੁੱਟਣ ਅਤੇ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਕਿਸਾਨਾਂ ਨੂੰ ਇਨੀ ਕੂ ਨਿਰਾਸ਼ਾ ਦਿੱਤੀ ਜਾ ਰਹੀ ਹੈ ਕਿ, ਕੇਂਦਰ ਦੀ ਸਰਕਾਰ ਸੂਬਿਆਂ ਉੱਪਰ ਦਬਾਅ ਬਣਾ ਕੇ ਕਿਸਾਨਾਂ ਨੂੰ ਕੁੱਟ ਰਹੀ ਹੈ ਤੇ ਜੇਲਾਂ ਵਿੱਚ ਡੱਕ ਰਹੀ ਹੈ। ਇਹ ਤਾਨਾਸ਼ਾਹੀ ਰਵਈਆ ਗਲਤ ਹੈ। ਅਸੀਂ ਪੁਰਜੋਗ ਮੰਗ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਦੇਸ਼ ਦੇ ਕਿਸਾਨਾਂ ਨੂੰ ਅਤੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਵੇ, ਤਾਂ ਜੋ ਦੇਸ਼ ਦਾ ਅੰਨਦਾਤਾ ਭੁੱਖਾ ਨਾ ਮਰੇ। ਇਸ ਸਮੇਂ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਤੁਹਾਡੇ ਮੈਂਬਰ ਪਾਰਲੀਮੈਂਟ ਹਨ, ਉਹਨਾਂ ਨੂੰ ਜਹਾਜ਼ ਦਾ ਸਫ਼ਰ ਫਰੀ, ਖਾਣਾ ਫਰੀ, ਰਸੋਈ ਫਰੀ, ਟੈਲੀਫੋਨ ਫਰੀ, ਤਾਂ ਫਿਰ ਇਹਨਾਂ ਨੂੰ ਤਨਖਾਹਾਂ ਵਧਾਉਣ ਦੀ ਕੀ ਲੋੜ ਹੈ। ਇਹਨਾਂ ਦੀਆਂ ਤਨਖਾਹਾਂ ਵਧਾ ਕੇ ਸਾਡੇ ਦੇਸ਼ ਉੱਪਰ, ਕਿਓਂ ਬੋਝ ਪਾਇਆ ਜਾ ਰਿਹਾ ਹੈ। ਜਦੋਂ ਦੂਜੇ ਪਾਸੇ ਸਾਡਾ ਕਿਸਾਨ ਦਰ ਦਰ ਦੀਆਂ ਠੋਕਰਾਂ ਖਾ ਕੇ ਆਪਣੇ ਰੁਜ਼ਗਾਰ ਲਈ ਰੁਲ ਰਿਹਾ ਹੈ। ਇਸ ਸਮੇਂ ਸੂਬਾ ਆਗੂ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਆਗੂ ਗੁਲਜਾਰ ਸਿੰਘ ਘਲ ਕਲਾਂ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਸੂਬਾ ਆਗੂ ਸਾਹਿਬ ਸਿੰਘ ਬੋਗੇ ਵਾਲਾ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਦਰਸ਼ਨ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ ਸੰਧੂਵਾਲਾ, ਸਰਪੰਚ ਲਖਬੀਰ ਸਿੰਘ ਸੰਧੂਵਾਲਾ, ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਕੁਲਵੰਤ ਸਿੰਘ ਮੁੰਡੀ ਜਮਾਲ, ਮੋਦਨ ਸਿੰਘ ਨਿਧਾਵਾਲਾ, ਹਰਜੀਵਨ ਸਿੰਘ, ਪ੍ਰਕਾਸ਼ ਸਿੰਘ, ਰਸ਼ਪਾਲ ਸਿੰਘ ਪਟਵਾਰੀ, ਡਾਕਟਰ ਕੁਲਵੰਤ ਸਿੰਘ ਲੁਹਾਰਾ, ਬਾਬੂ ਸਿੰਘ, ਗੁਰਮੇਲ ਸਿੰਘ ਡਰੋਲੀ ਭਾਈ, ਹਰਜੀਤ ਸਿੰਘ ਮਨਾਵਾਂ, ਗੁਰਮੇਲ ਸਿੰਘ ਡਗਰੂ, ਕਮਲਵੀਰ ਸਿੰਘ ਸੋਢੀ, ਬਲਾਕ ਪ੍ਰਧਾਨ ਸੁਖਵੀਤ ਸਿੰਘ, ਜਸਕਰਨ ਸਿੰਘ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਰੌਲੀ, ਬਲਕਰਨ ਸਿੰਘ ਢਿੱਲੋ ਆਦਿ ਹਾਜ਼ਰ ਸਨ। 

ਮਨੋਰਥ ! ਆਮ ਲੋਕਾਂ ਨੂੰ ਸਵੈ ਰੋਜਗਾਰ ਅਪਨਾਉਣ ਸਬੰਧੀ ਉਤਸ਼ਾਹਿਤ ਕਰਨਾ: ਪ੍ਰੋ. ਬਲਵਿੰਦਰ ਸਿੰਘ !!

ਮੋਗਾ, 26 ਮਾਰਚ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਹੁਨਰ ਵਿਕਾਸ, ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਇਸ ਮੌਕੇ ਤੇ ਸੰਬੋਧਨ ਕਰਦੇ ਪਤਵੰਤੇ। ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਨੇ ਦਸਿਆ ਕਿ ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ ਸਰਬੱਤ ਦਾ ਭਲਾ ਸਕਿੱਲ ਸੈਂਟਰ, ਧਰਮਸ਼ਾਲਾ ਖੱਤਰੀਆਂ, ਪਿੰਡ ਦੌਲਤਪੁਰਾ ਨੀਵਾਂ, ਜਿਲ੍ਹਾ ਮੋਗਾ ਵਿਖੇ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਹਿੱਸਾ ਲਿਆ ਗਿਆ। ਇਸ ਕੈਂਪ ਦਾ ਮਨੋਰਥ ਆਮ ਲੋਕਾਂ ਨੂੰ ਸਵੈ ਰੋਜਗਾਰ ਅਪਨਾਉਣ ਸਬੰਧੀ ਉਤਸ਼ਾਹਿਤ ਕਰਨਾ ਸੀ। ਇਸ ਕੈਂਪ ਦਾ ਉਦਘਾਟਨ ਪਰਵਾਸੀ ਬੀਬੀ ਨਛੱਤਰ ਕੌਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਦਫ਼ਤਰ ਦੇ ਕਰੀਅਰ ਕਾਉਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਲੋਕਾਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਵੈ ਰੋਜਗਾਰ ਅਪਨਾਉਣ ਸਬੰਧੀ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਮੱਛੀ ਪਾਲਣ ਵਿਭਾਗ ਤੋਂ ਬਲਜੋਤ ਸਿੰਘ ਮਾਨ, ਪਸ਼ੂ ਪਾਲਣ ਵਿਭਾਗ ਤੋਂ ਡਾ. ਹਰਜਾਪ ਕੌਰ, ਐਸ.ਸੀ. ਕਾਰਪੋਰੇਸ਼ਨ ਤੋਂ ਲਵਜੀਤ ਸਿੰਘ, ਬੀ.ਸੀ. ਕਾਰਪੋਰੇਸ਼ਨ ਤੋਂ ਰਵਿੰਦਰ ਸਿੰਘ, ਆਰਸੇਟੀ ਡਾਇਰੈਕਟਰ ਗੌਰਵ ਕੁਮਾਰ, ਡੇਅਰੀ ਵਿਭਾਗ ਤੋਂ ਨਵਦੀਪ ਸਿੰਘ ਅਤੇ ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਵਿਭਾਗਾਂ ਨਾਲ ਸਬੰਧਤ ਸਵੈ ਰੋਜਗਾਰ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ ਅਤੇ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਨੀਵਾਂ ਦੇ ਮੈਂਬਰਾਂ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ। ਇਸ ਸਵੈ ਰੋਜਗਾਰ ਕੈਂਪ ਪ੍ਰਤੀ ਪ੍ਰਾਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ।

सुलझ गया, आढ़ती एसोसिएशन के प्रधान पद का विवाद ! समीर जैन रहेंगे, अगले 2 वर्ष के लिए प्रधान !!

मोगा 25 मार्च (मुनीश जिन्दल) 25 मार्च, दिन मंगलवार को आखिरकार आढ़ती एसोसिएशन मोगा के प्रधान पद का विवाद सुलझ गया। प्रधान समीर जैन को सिरोपा पहनाते आढ़ती प्रभजीत सिंह काला व अन्य। साथियों आपको याद ही होगा कि हमने 22 मार्च को प्रमुखता के साथ एक खबर प्रकाशित की थी, जिसमें मंडी के आढ़ती प्रभजीत सिंह काला ने 19 मार्च को आढ़ती एसोसिएशन के जनरल हाउस की बैठक में चुने गए पुराने प्रधान समीर जैन के चुनाव पर सवालिया निशान खड़े किए थे। प्रभजीत सिंह काला की ओर से कुछ आढ़तियों को साथ लेकर एक बैठक कर इस मुद्दे को उठाया गया था। जिसके बाद बैठक में यह तय हुआ था कि दोनों ग्रुपों के आठ आठ आढ़ती, इस मसले पर एक विशेष बैठक कर, इसका हल निकालेंगे। जिसके अन्तर्गत्त ही मंगलवार, 25 मार्च को इस संबंधी अनेक आढ़तियों ने अपनी अहम भूमिका निभाते हुए अपनी सूझ बूझ का परिचय देते हुए, आखिरकार इस विवाद को सुलझा दिया। व इस विशेष बैठक में अब सर्वसंमती से यह फैसला हुआ है कि आढ़ती एसोसिएशन मोगा के पुराने प्रधान समीर जैन ही आगामी 2 वर्ष, यानि कि वर्ष 2025 से 2027 तक आढ़ती एसोसिएशन मोगा के प्रधान रहेंगे। आज की इस विशेष बैठक में आढ़ती नायब सिंह, जोरा सिंह रतिया, प्रवीण गर्ग, समीर जैन, रत्न गर्ग, राहुल गर्ग, अंग्रेज सिंह समरा, रणबीर सिंह लाली, प्रभजीत सिंह काला, दीपक तायल, विनोद गर्ग, टिंकू चौधरी, अजय मंगला, बुट्टा सिंह, हितेश गुप्ता, सतविंदर खोसा, अशोक बांसल, राजेश ग्रोवर ने अपनी साकारात्मक भूमिका निभाई है। जिन्होंने अपनी सूझबूझ का परिचय देते हुए दोनों ग्रुपों को आमने-सामने बिठाकर, 2027 तक के लिए फिलहाल इस विवाद को पूर्णतया खत्म कर दिया है।

मोगा का एक मैडिकल स्टोर सील ! पाबंदीशुदा कैप्सूल व खाली पत्ते बरामद ! लाइसैंस धारक के खिलाफ मामला दर्ज !!

मोगा 25 मार्च (मुनीश जिन्दल) पंजाब सरकार की ओर से नशा तस्करों के खिलाफ चलाई गई मुहिम ‘युद्ध, नशों के विरुद्ध’ को उस समय एक कामयाबी हाथ लगी, जब एसएसपी अजय गांधी की योग्य अगुवाई में काम करते हुए निहाल सिंह वाला के डीएसपी अनवर अली के निर्देशों पर काम करते हुए थाना बधनीकलां के इंस्पैक्टर गुरमेल सिंह व उनकी टीम ने ड्रग इंस्पेक्टर रवि गुप्ता के साथ अपने इलाके के एक मेडिकल स्टोर को सील किया है। क्या है सारा मामला ? कहां का है, ये मैडिकल स्टोर ? कौन से पाबंदीशुदा कैप्सूल व खाली  यहां से बरामद हुए हैं ? व  फिलहाल पुलिस द्वारा इस संबंधी क्या कार्रवाई अमल में लाई गई है ? इस संबंधी थाना बधनीकलां के प्रभारी इंस्पैक्टर गुरमेल सिंह, मीडिया के रूबरू हुए।  INSPECTOR GURMAIL SINGH

तोता ‘मिट्ठू’ लाओ, ₹ 10000 नगद ले जाओ ! लापता मिटठु की सरगर्मी से तालाश जारी !!

मोगा 25 मार्च (मुनीश जिन्दल) आइए, पहले आप जरा एक नजर, इस वीडियो पर डाल लें।  इंसान का पशु पक्षियों से अजीब रिश्ता है। अनेकों बार इंसान अपने शौक या तरस के आधार पर अपने घर में किसी पालतू जानवर या पक्षी को ले आता है। लेकिन उसे पता ही नहीं चलता कि कब वह पालतू जानवर या पक्षी, उसके घर का एक सदस्य बन जाता है और देखते ही देखते वह संबंधित व्यक्ति और वह पालतू जानवर या पक्षी, एक दूसरे की जान बन जाते हैं। ऐसे ही एक मामले से आज हम आपको अवगत करवा रहे हैं, जहां एक परिवार ढाई वर्ष पूर्व, एक दो वर्षीय तोते, ‘मिटठु’ को अपने घर लाए तो थे तरस के आधार पर। लेकिन धीरे धीरे वह तोता उनके परिवार का एक सदस्य ही बन गया। जहां मिटठु परिवार के बड़ों का बेटा बन गया, वहीं किसी का भाई बन गया। और अब जब अचानक से मिटठु गायब हो गया है, तो परिवार ने तोते ‘मिटठु’ को ढूंढने के लिए दिन रात एक किया हुआ है। परिवार द्वारा जहां शहर में लापता मिटठु की तलाश में मुनादी करवाई जा रही है, वहीं, इस संबंधी फ्लेक्स बैनर भी बनवाये गए हैं। परिवार ने मिटठु को घर लाने वाले या उसकी सूचना देने वाले व्यक्ति के लिए एक अच्छी खासी रकम की भी घोषणा की है। ताकि किसी प्रकार मिट्ठू अपने घर वापिस आ सके। आइए अब जरा उक्त परिवार द्वारा करवाई गई उस मुनयादी के कुछ अंश भी सुन लें।  साथियों ज्यादातर मामला तो आपके समझ में आ ही गया होगा, लेकिन फिर भी आपकी विस्तृत जानकारी के लिए हम आपको मिलवाते हैं घर की मालकिन मोनिका सूद से, जिनके लिए तोता मिट्ठू एक तोता नहीं बल्कि उनका पुत्र है। और मिटठु के चले जाने के बाद से मोनिका बहुत बेचैन हैं। MONIKA SOOD
error: Content is protected !!