logo

mogatodaynews

administrator

CBSE ਦੀ 10ਵੀਂ, 12ਵੀਂ ਪ੍ਰੀਖਿਆਵਾਂ ਲਈ ਬਣੇ 10 ਪ੍ਰੀਖਿਆ ਕੇਂਦਰ ! ਇਹਨਾਂ ਦੁਆਲੇ ਧਾਰਾ 144 ਲਾਗੂ !!

ਮੋਗਾ, 18 ਫਰਵਰੀ (ਮੁਨੀਸ਼ ਜਿੰਦਲ) CBSE ਵੱਲੋਂ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 4 ਅਪ੍ਰੈਲ 2025 ਤੱਕ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਪਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 (ਬੀ.ਐਨ.ਐਸ.ਐਸ. ਦੀ ਧਾਰਾ 163) ਲਗਾਉਣ ਨਾਲ ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਵਿੱਚ ਮੱਦਦ ਮਿਲੇਗੀ। ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸਰੁੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 4 ਅਪਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ। ਮੋਗਾ ਜ਼ਿਲ੍ਹਾ ਵਿੱਚ CBSE ਦੀਆਂ 10ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਮੋਗਾ ਵਿਖੇ 10 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹਨਾਂ ਪ੍ਰੀਖਿਆ ਕੇਂਦਰਾਂ ਵਿੱਚ ਡੀ.ਐਨ. ਮਾਡਨ ਸੀਨੀਅਰ ਸੈਕੰਡਰੀ ਸਕੂਲ ਮੋਗਾ, ਡਾ. ਸੈਫਉਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ, ਰੋਇਲ ਕਾਨਵੈਂਟ ਸਕੂਲ ਧੂੜਕੋਟ (ਨਿਹਾਲ ਸਿੰਘ ਵਾਲਾ), ਪੰਜਾਬ ਕਾਨਵੈਂਟ ਸਕੂਲ ਬਾਘਾਪੁਰਾਣਾ, ਬਲੂਮਿੰਗ ਬਡਜ ਸਕੂਲ ਤਲਵੰਡੀ ਭੰਗੇਰੀਆਂ, ਕੈਂਬਰਿਜ ਇੰਟਰਨੈਂਸਲ ਸਕੂਲ ਮੋਗਾ, ਸੁਪਰੀਮ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਗਰੀਨ ਵੈਲੀ ਕਾਨਵੈਂਟ ਸਕੂਲ ਰਣਸੀਂਹ ਖੁਰਦ (ਨਿਹਾਲ ਸਿੰਘ ਵਾਲਾ), ਆਰ.ਕੇ.ਐਸ. ਇੰਟਰਨੈਂਸਲ ਸਕੂਲ ਜਨੇਰ (ਧਰਮਕੋਟ), ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ (ਧਰਮਕੋਟ) ਸ਼ਾਮਿਲ ਹਨ।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਜਰੂਰੀ : ਡਾ. ਅਸ਼ੋਕ !!

ਇਸ ਮੌਕੇ ਤੇ ਮੌਜੂਦ ਸਟਾਫ। (ਫੋਟੋ: ਡੈਸਕ) ਮੋਗਾ 18 ਫਰਵਰੀ (ਮੁਨੀਸ਼ ਜਿੰਦਲ) ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਅਫਸਰ, ANM’s ਅਤੇ ਆਸ਼ਾ ਵਰਕਰ ਦੀ ਸਾਂਸ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ, ਵਿਸਥਾਰ ਪੂਰਵਕ ਜਾਣਕਾਰੀ ਦਿਤੀ ਅਤੇ ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਕਰਾਉਣਾ ਜਰੂਰੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਡਾ ਸਾਹਿਲ ਮਿੱਤਲ ਬੱਚਿਆਂ ਦੇ ਮਾਹਿਰ, ਨੇ ਨਵ ਜਨਮੇ ਬੱਚਿਆਂ ਦੀਆਂ ਬੀਮਾਰੀਆਂ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਨੇ ਵੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਹਰਜਿੰਦਰ ਕੌਰ BEE ਨੇ ਸਮਾਜਿਕ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਅੰਮ੍ਰਿਤ ਸ਼ਰਮਾ BCC ਅਤੇ ਰਣਜੀਤ ਕੁਮਾਰ ਵੀ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਦਵਾਈ ਲੈਣ ਆਏ ਮਰੀਜ਼ ਨਾਲ ਰੱਖੋ, ਹਮਦਰਦੀ ਦਾ ਵਤੀਰਾ : CMO ਡਾ. ਰਮਨਦੀਪ !!

ਮੋਗਾ 18 ਫਰਵਰੀ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ, ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾ ਆਪਣੀ ਸੇਵਾਵਾਂ, ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ। ਇਸ ਦੌਰਾਨ ਸਿਵਲ ਸਰਜਨ ਮੋਗਾ ਡਾ ਰਮਨਦੀਪ ਆਹਲੂਵਾਲੀਆ ਵੱਲੋਂ ਅਚਨਚੇਤ ਹੀ ਸਿਵਿਲ ਹਸਪਤਾਲ਼ ਦਾ ਨਿਰੀਖਣ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਉਹਨਾਂ ਨੇ ਜਚਾ ਬਚਾ ਵਾਰਡ, OPD ਅਤੇ ਮੁੱਖ ਡਿਸਪੈਂਸਰੀ ਦਾ ਨਿਰੀਖਣ ਕੀਤਾ। ਓਥੇ ਉਹਨਾਂ ਨੇ ਸਾਫ ਸਫਾਈ ਦਾ ਹਾਲ ਜਾਣਿਆ।  ਇਸ ਮੌਕੇ ਤੇ ਸਾਰਾ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਹਦਾਇਤਾ ਜਾਰੀ ਕਰਦੇ ਹੋਏ ਕਿਹਾ ਕਿ ਦਵਾਈ ਲੈਣ ਆਏ ਮਰੀਜ਼ ਨਾਲ ਹਮੇਸ਼ਾ ਹਮਦਰਦੀ ਦਾ ਵਤੀਰਾ ਰੱਖਿਆ ਜਾਵੇ। ਸਿਹਤ ਸੰਸਥਾਵਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਸਿਵਿਲ ਸਰਜਨ ਨੇ ਟੀਕਾਕਰਨ ਵਿਭਾਗ ਵਿਚ ਵੀ, ਆਏ ਮਰੀਜਾਂ ਅਤੇ ਗਰਭਵਤੀ ਮਾਵਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਓਹਨਾ ਨਾਲ ACS ਡਾਕਟਰ ਜੋਯਤੀ, ਮੈਡਮ ਹਰਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਾਜੇਸ਼ ਮਿੱਤਲ, SMO ਡਾਕਟਰ ਗਗਨਦੀਪ ਸਿੰਘ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮਿਲਿਆ ‘EXPIRE’ ਖਾਧ ਪਦਾਰਥ ! ਜਿੰਮੇਵਾਰ ਨੂੰ ਜਾਰੀ ਹੋਵੇਗਾ, ‘ਕਾਰਨ ਦੱਸੋ ਨੋਟਿਸ’ !!

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਧਾਲੀਵਾਲ ਦਾ ਅਚਨਚੇਤ ਦੌਰਾ। ਮੋਗਾ 18 ਫ਼ਰਵਰੀ (ਮੁਨੀਸ਼ ਜਿੰਦਲ) ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਲੂਰ (ਬ੍ਰਾਂਚ), ਸਰਕਾਰੀ ਪ੍ਰਾਇਮਰੀ ਸਕੂਲ ਭਲੂਰ (ਮੇਨ) ਤੋਂ ਇਲਾਵਾ ਆਂਗਣਵਾੜੀ ਸੈਂਟਰ ਭਲੂਰ, ਰਾਸ਼ਨ ਡਿਪੂ ਪੀ.ਡੀ.ਐਸ. 480, 505 ਆਦਿ ਦਾ ਦੌਰਾ ਕੀਤਾ ਗਿਆ। ਉਕਤ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ ਡੇ ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾਂ ਵਿੱਚ ਪ੍ਰਬੰਧ ਠੀਕ ਪਾਇਆ ਗਿਆ। ਮਿਡ ਡੇ ਮੀਲ ਦੇ ਖਾਣੇ ਦੀ ਜਾਂਚ ਕਰਦੇ, ਚੇਤਨ ਪ੍ਰਕਾਸ਼ ਧਾਲੀਵਾਲ। (ਫੋਟੋ: ਡੈਸਕ) ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕੀਤੀ ਗਈ। ਸੈਂਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਂਟਰ ਨੰ. 10, 12 ਤੇ ਨਮਕੀਨ ਦਲੀਆ, ਸੁੱਕੀ ਖਿਚੜੀ, ਮੁਰਮੁਰੇ ਪਾਏ ਗਏ। ਜਿਹਨਾਂ ਦੀ ਮਿਆਦ ਮਿਤੀ ਖਤਮ ਹੋ ਚੁੱਕੀ ਸੀ। ਸੈਂਟਰ ਨੰ. 13, 15 ਤੇ ਲਾਭਪਾਤਰੀਆਂ  ਨੂੰ ਦਿੱਤਾ ਜਾਣ ਵਾਲਾ ਸਮਾਨ ਘਰ ਵਿਖੇ ਸਟੋਰ ਕੀਤਾ ਹੋਇਆ ਸੀ। ਜੋ ਕਿ ਸਰਕਾਰੀ ਹਦਾਇਤਾ ਦੀ ਉਲੰਘਣਾ ਹੈ। ਜਿਸਦੇ ਸਬੰਧ ਵਿੱਚ ਮੌਕੇ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਸਬੰਧਤਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਵੀ ਭੇਜੀ ਜਾਵੇ।  ਇਸ ਤੋਂ ਉਪਰੰਤ ਰਾਸ਼ਨ ਡਿਪੂ PDS ਨੰ.480, 505 ਆਦਿ ਦੀ ਚੈਕਿੰਗ ਕੀਤੀ ਗਈ। ਇਹਨਾਂ ਰਾਸ਼ਨ ਡਿਪੂਆ ਤੇ ਡਿਪੂ ਹੋਲਡਰਾਂ ਵਲੋਂ ਦੱਸਿਆ ਗਿਆ ਕਿ ਕਣਕ ਦੀ ਵੰਡ ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ। ਕਿਉਕੀ ਕਣਕ ਪ੍ਰਾਪਤ ਨਹੀਂ ਹੋਈ ਹੈ। ਜਿਸਦੇ ਸਬੰਧ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਲਦ ਤੋਂ ਜਲਦ ਕਣਕ ਜਾਰੀ ਕੀਤੀ ਜਾਵੇ ਅਤੇ ਲਾਭਪਾਤਰੀਆ ਨੂੰ ਵੰਡੀ ਜਾਵੇ। ਚੇਤਨ ਪ੍ਰਕਾਸ਼ ਵੱਲੋਂ ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com, ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਔਰਤਾਂ ਲਈ ਸਿਹਤ ਸਬੰਧੀ ਜਾਗਰੂਕਤਾ ਤੇ ਰੋਜ਼ਗਾਰ ਮੇਲਾ 21 ਫਰਵਰੀ ਨੂੰ : ADC !!

ਮੋਗਾ, 18 ਫਰਵਰੀ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਉਪਰਾਲੇ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ਼) ਚਾਰੂਮਿਤਾ ਦੀ ਨਿਗਰਾਨੀ ਹੇਠ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ, ਸਿਹਤ ਵਿਭਾਗ ਅਤੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੋਗਾ ਦੇ ਸਾਂਝੇ ਯਤਨਾਂ ਤਹਿਤ ਵਿਸ਼ੇਸ਼ ਤੌਰ ਤੇ ਔਰਤਾਂ ਲਈ ਸਿਹਤ ਸਫਾਈ ਸਬੰਧੀ ਜਾਗਰੂਕਤਾ ਅਤੇ ਰੋਜ਼ਗਾਰ ਮੇਲਾ 21 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਡੀ.ਐਮ ਕਾਲਜ ਖੇਡ ਗਰਾਊਂਡ, ਗੀਤਾ ਭਵਨ ਚੌਂਕ, ਮੋਗਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ਼) ਚਾਰੂਮਿਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਔਰਤਾਂ ਲਈ ਮੁਫ਼ਤ ਹੈਲਥ ਚੈੱਕਅੱਪ ਕੈਂਪ ਦੇ ਨਾਲ ਨਾਲ ਪ੍ਰਾਈਵੇਟ ਕੰਪਨੀਆਂ ਜਿਵੇਂ ਆਈ.ਟੀ.ਸੀ ਕਪੂਰਥਲਾ, ਸ੍ਰੀ ਰਾਮ ਇੰਸ਼ੋਰੈਂਸ, ਰਾਕਸਾ ਸਕਿਉਰਿਟੀ ਸਰਵਿਸਿਜ਼, ਪੁਖਰਾਜ ਹਰਬਲ, ਸਕਾਈ ਇੰਟਰਨੈਸ਼ਨਲ, ਅਜਾਇਲ ਹੈਲਥ ਕੇਅਰ, ਵਰਧਮਾਨ ਸਪਿਨਿੰਗ, ਐੱਲ.ਐਂਡ.ਟੀ ਵੱਲੋਂ ਵੱਖ ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ ਤੇ ਚੋਣ ਕੀਤੀ ਜਾਵੇਗੀ। ਉਹਨਾਂ ਜ਼ਿਲ੍ਹਾ ਮੋਗਾ ਦੀਆਂ ਚਾਹਵਾਨ ਅਤੇ ਯੋਗ ਪ੍ਰਾਰਥਨਾਂ (ਸਿਰਫ਼ ਲੜਕੀਆਂ) ਜਿਨ੍ਹਾਂ ਦੀ ਉਮਰ 18 ਤੋਂ 35 ਹੋਵੇ, ਨੂੰ ਅਪੀਲ ਕੀਤੀ ਕਿ ਇਸ ਲਗਾਏ ਜਾਣ ਵਾਲੇ ਕੈਂਪ ਵਿੱਚ ਵਿੱਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ ਜਿਵੇਂ ਰੀਜਿਊਮ, ਆਧਾਰ ਕਾਰਡ, ਪੈਨ ਕਾਰਡ ਆਦਿ ਲੈ ਕੇ ਉਕਤ ਸਥਾਨ ਤੇ 21 ਫਰਵਰੀ ਨੂੰ ਲਗਾਏ ਜਾਣ ਵਾਲੇ ਸਿਹਤ, ਸਫ਼ਾਈ ਅਤੇ ਰੋਜ਼ਗਾਰ ਸਬੰਧੀ ਜਾਗਰੂਕਤਾ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰਨ ਤਾਂ ਜੋ ਉਹਨਾਂ ਨੂੰ ਰੋਜ਼ਗਾਰ, ਸਿਹਤ ਅਤੇ ਸਫ਼ਾਈ ਸਬੰਧੀ ਲਾਭ ਪ੍ਰਦਾਨ ਕੀਤਾ ਜਾ ਸਕੇ।  ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਬਿਆਸ ਬਲਾਕ ਗਰਾਊਂਡ ਫਲੋਰ ਫੋਨ ਨੰਬਰ 01636-234216 ਅਤੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਚਿਨਾਬ ਜੇਹਲਮ ਬਲਾਕ, ਤੀਜੀ ਮੰਜਿਲ ਜਾਂ ਦਫ਼ਤਰ ਦੇ ਹੈਲਪ ਲਾਈਨ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

नारायणा ई-टेक्नो स्कूल में 251 एडमिशन पूरे ! काटा केक ! 2025-26 की एडमिशन, जल्द हो रही बन्द !!

मोगा, 18 फरवरी (मुनीश जिन्दल) मोगा के मेहमे वाला रोड पर खुले नारायणा ई-टेक्नो स्कूल में प्री नर्सरी से लेकर सातवीं कक्षा तक, कुल 251 बच्चों की एडमिशन हो गई हैं। ये जानकारी स्कूल की प्रिंसिपल नीना सिंह ने मीडिया कर्मियों से साझा की। इस मौके पर स्थानीय गिल रोड पर, युवराज इन्क्लेव में खुले स्कूल के दफ्तर में, एक साधारण, लेकिन प्रभावशाली कार्यकर्म आयोजित किया गया। जिसमें केक काटने की रस्म गोल्ड कोस्ट क्लब व स्कूल के डायरेक्टर अनुज गुप्ता, स्कूल के ए.जी.एम नवीन ठाकुर, ब्रांच मैनेजर विश्वजीत पंडित, प्रिंसिपल नीना सिंह ने निभाई। जबकि इस मौके पर स्कूल स्टाफ राम मनोहर, दलजीत, अमनदीप कौर, महिमा चौधरी, मनदीप कौर, वेरोनिका, लवप्रीत कौर, भूमिका आदि उपस्थित थे। इस मौके पर स्कूल के डायरेक्टर अनुज गुप्ता, ए.जी.एम नवीन ठाकुर, ब्रांच मैनेजर विश्वजीत पंडित व प्रिंसिपल नीना सिंह ने बताया कि स्कूल में एडमिशन को लेकर बच्चों व उनके अभिभावकों में भारी उत्साह पाया जा रहा है। तथा फिलहाल तक 251 अभिभावकों ने अपने बच्चों का ऐडमिशन करवाया है। अनुज गुप्ता ने बताया कि जल्द ही 2025-26 के लिए पंजीकरण बंद कर दिया जायेगा। जिसके चलते, उन्होंने अभिभावकों को जल्द से जल्द अपनी दाखिला कार्यवाई पूरा करने को कहा है। अनुज ने कहा कि, चूंकि नारायणा ई-टेक्नो स्कूल, भारत के सबसे बड़े संगठनों में से एक है तथा भारत के 23 राज्यों में, 800 से अधिक शाखाएं चला रहे हैं। और नारायण ई-टेक्नो स्कूल, CBSE बोर्ड के सभी मानदंडों का पालन करता है। इसलिए स्कूल के गिल रोड स्तिथ कार्यालय में अपने बच्चों का एडमिशन करवाने वाले अभिभावकों का तांता लगा रहता है। उन्होंने अभिभावकों से जल्द विभिन ‘फॉरमैलिटीज’ पूरी कर अपने बच्चे की सीट पक्की करने को कहा है। अनुज ने बताया कि स्कूल में सर्वोत्तम शिक्षा के साथ साथ, खेल, नृत्य, संगीत आदि अन्य विभिन्न सांस्कृतिक गतिविधियों पर ख़ास ध्यान दिया जायेगा। इसके साथ ही स्कूल पूरी तरह से हाईटेक सुविधाओं से लैस है, जिनमें एल.ई.डी पैनल (स्मार्ट क्लासिस), आवाज सक्षम कैमरे, सुरक्षा और अन्य बहुत आधुनिक सेवाएं शामिल हैं। उन्होंने कहा कि स्कूल का निर्माण कार्य पूरे जोरशोर से चल रहा है। स्कूल का मुख्य उद्देश्य, विद्यार्थियों को उच्च शिक्षा के साथ साथ उनके  सर्वपक्षीय विकास की ओर ध्यान केंद्रित करना है। उन्होंने कहा कि इस वर्ष, नए सैशन के शुभारंभ पर स्कूल में कक्षाएं शुरू कर दी जाएंगी। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

राजेन्द्रा एस्टेट में ‘एक शाम खाटू वाले प्रभु के नाम’ भजन संध्या आयोजित !!

मोगा, 17 फरवरी (मुनीश जिन्दल) स्थानीय राजेन्द्रा एस्टेट में ‘एक शाम खाटू वाले प्रभु के नाम’ भजन संध्या का आयोजन किया गया। सर्वप्रथम पुजारी योगेश शास्त्री के नेतृत्व में समाज सेवी गगन अरोड़ा, अमन अरोड़ा ने अपने परिवार सहित श्याम बाबा की पावन ज्योति में आहुतियां डाली गई। इस दौरान श्याम सेवा सोसायटी की भजन गायिका संध्या गर्ग, निहारिका, गायक आरव अरोड़ा, वंश शर्मा, भगवान दास, पारुष कुमार, अमरजीत, राजीव उप्पल, आरती उप्पल, रोशन कुमार, वंश कुमार ने श्याम स्तुति व गणपति आराधना से श्याम संकीर्तन का आगाज किया। इस दौरान भजन गायकों ने ‘कीर्तन की है रात, बाबा आज ठाने आनो है..’, ‘रंग बरसे श्याम दरबार पर रंग बरसे’ आदि भजनों का गायन करके आस्था की ब्यार बिखेरी। भजन संध्या के दौरान गगन अरोड़ा व अमन अरोड़ा को स्मृति चिन्ह देकर, उन्हें सम्मानित भी किया गया। इस मौके पर श्याम बाबा की आरती के बाद श्रद्धालुओं को लंगर  का प्रसाद अटूट वितरित किया गया।  इस मौके पर चेयरमैन अजय गर्ग, संस्थापक कमल शर्मा, अध्यक्ष विनोद पोपली, सीनियर उपाध्यक्ष, पूर्व पार्षद भूषण गर्ग राजू, कैशियर राम प्रकाश मंगला व संजीव गर्ग टीटू ने बताया कि श्याम सेवा सोसायटी द्वारा 4 मार्च से लेकर 12 मार्च तक श्याम बाबा जी का 13 वां फाल्गुन महोत्सव जालंधर कालोनी स्थित श्याम मंदिर में सांय साढ़े सात से प्रभु इच्छा तक होगा। इस फाल्गुन महोत्सव में श्याम बाबा का दरबार, अलौकिक श्रृंगार, छप्पन भोग, विशेष आकर्षण का केन्द्र होगा। इस महोत्सव में विभिन्न भजन गायकों द्वारा श्याम बाबा की महिमा का गुणगान किया जाएगा। इस मौके पर श्याम सेवा सोसायटी के संस्थापक कमल शर्मा, चेयरमैन अजय गर्ग, संस्थापक कमल शर्मा, अध्यक्ष विनोद पोपली, सीनियर उपाध्यक्ष पूर्व पार्षद भारत भूषण गर्ग राजू, कैशियर राम प्रकाश मंगला, चन्द्रमोहन सहगल, संजीव सिंगला, संजीव कुमार टीटू, सुदामा पुरी, राजेश सिंगला, जगदीश बत्तरा, भूपेश शर्मा, डा.रामगोपाल, मिलन गर्ग, सोनू जैसवाल, पारुश गर्ग, राजेश शर्मा राजू, रमनीश गर्ग, राम चन्द्र शर्मा, नरेश बांसल, अशोक कालड़ा, कपिल कपूर, कपिल खन्ना, रामपाल मेहंदीरत्ता, योगेश शर्मा, राजीव उप्पल, वंश शर्मा के अलावा भारी संख्या में श्याम प्रेमी उपस्थित थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

दो वार्डों में 63 लाख 76 हजार रुपए के विकास कार्य शुरू ! विधायक अमनदीप ने किया शुभारंभ !!

मोगा, 18 फरवरी (मुनीश जिन्दल) विधायक डा. अमनदीप कौर अरोड़ा ने वार्ड नंबर 36 व 38 में 63 लाख 76 हजार रुपए के विकास कार्यों का शुभारंभ किया। इस मौके पर नगर निगम के मेयर बलजीत सिंह चानी, सीनियर डिप्टी मेयर प्रवीण शर्मा, मनी शर्मा, दविंदर तिवाड़ी, सोनू, अवतार बब्बू, मास्टर गुरमीत, राजू, केवल, पम्मा, टीटू, प्यारा सिंह बधनी, रोशन लाल चावला सहित वार्ड निवासी उपस्थित थे। इस मौके पर विधायक डा. अमनदीप ने अपने संबोधन में कहा कि मोगा शहर में विकास कार्य जमीन स्तर पर होने शुरू हो गए हैं। उन्होंने कहा कि पिछले चार दिनों में शहर के चार वार्डो में 199.69 लाख रुपए के विकास कार्यो का नींव पत्थर उन्होंने मेयर बलजीत सिंह चानी के साथ रखा है। उन्होंने कहा कि शहर के सभी वार्डो में विकास कार्य करवाए जा रहे हैं। उन्होंने विशवास दिलाया कि, शहर के किसी भी हिस्से को विकास से अछूता नहीं रखा जाएगा। उन्होंने कहा कि जिन वार्डो में विकास काम अभी होने हैं। उन वार्डो में भी जल्द ही विकास कार्य शुरू करवाए जाएंगे। इस मौके पर नगर निगम के मेयर बलजीत सिंह चानी ने कहा कि पंजाब के मुख्यमंत्री भगवंत सिंह मान व हलका विधायक डा. अमनदीप कौर अरोड़ा के प्रयासों से उनके कार्यकाल में शहर के उन हिस्सों में भी विकास कार्य हुए हैं, जिन हिस्सों में कभी विकास कार्य हुए ही नहीं थे। व वह भी बिना किसी भेदभाव के शहर में सभी हिस्सों में विकास करवा रहे हैं। और इसमें विधायक का पूरा सहयोग मिल रहा है। इस मौके पर वार्ड निवासियों ने हलका विधायक डा. अमनदीप कौर अरोड़ा, मेयर बलजीत सिंह चानी, सीनियर डिप्टी मेयर प्रवीण शर्मा का विकास कार्यों की शुरूआत करने पर उनका धन्यवाद करते हुए उन्हें सिरोपा देकर सम्मानित किया। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

सूरज चढ़ने से पहले ही, पुलिस के 120 जवानों ने, घेर लिया ये गांव ! जानें वजह !!

मोगा 18 फरवरी (मुनीश जिन्दल) मंगलवार का दिन, जिला मोगा के गांव नूरपुर हकीमां के लोगों के लिए शायद बढ़िया नहीं चढ़ा। सूरज देव, अभी प्रकट नहीं हुए थे। लोग अपने बिस्तरों में ही थे। कि एसएसपी मोगा, आईपीएस अधिकारी अजय गांधी के निर्देशन में काम करते हुए, एसपी हेडक्वार्टर गुरशरणजीत सिंह, डीएसपी धर्मकोट रमनदीप सिंह, धर्मकोट के थाना प्रभारी इंस्पैक्टर जतिंदर सिंह, मैहना के थाना प्रभारी इंस्पैक्टर गुरविंदर भुल्लर, फतेहगढ़ पंजतूर के थाना प्रभारी इंस्पैक्टर इकबाल हुसैन व एंटी नारकोटिक ड्रग सैल के इंचार्ज इंस्पैक्टर प्रताप सिंह ने 120 पुलिस मुलाजिमों को साथ लेकर नूरपुर हकीमां गांव को घेर लिया। इस संबंधी एसपी हेड क्वार्टर गुरशरणजीत सिंह ने मीडिया को जानकारी दी। PPS GURSHARANJIT SINGH (SPH) Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਜਾਦੂਗਰ ਸ਼ੋ ਰਾਹੀਂ, ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ, ਕੀਤਾ ਜਾਗਰੂਕ !!

ਮੋਗਾ 17 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ  ਦੀਆਂ ਹਦਾਇਤਾਂ ਮੁਤਾਬਿਕ, ਡਾਕਟਰ ਰਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ, ਲੈਪਰੇਸੀ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਰਕਾਰੀ ਸਕੂਲ ਲੜਕੀਆਂ ਵਿਚ ਕੁਸ਼ਟ ਰੋਗ ਬਾਰੇ ਜਾਗਰੂਕਤਾ ਪਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕੁਸ਼ਟ ਰੋਗ ਨਿਵਾਰਨ ਸੋਸਾਇਟੀ ਦੇ ਇੰਚਾਰਜ, ਨੋਡਲ ਅਫ਼ਸਰ ਚਮੜੀ ਰੋਗ ਮਾਹਿਰ ਡਾ: ਜਸਪ੍ਰੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ, ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਤ ਕੀਤਾ।  ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਕੋਹੜ ਰੋਗ, ਕੋਈ ਬਿਮਾਰੀ ਹੈਂ। ਇਹ ਇਲਾਜਯੋਗ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਉਹਨਾਂ ਕਿਹਾ ਕਿ ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਸਰੀਰ ਨੂੰ ਢੱਕਣ ਅਤੇ ਬਚਾਉਣ ਤੋਂ ਇਲਾਵਾ ਇਹ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ। ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਬਾਹਰੀ ਲਾਗਾਂ ਤੋਂ ਬਚਾਉਂਦਾ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਤੇ ਚਮੜੀ ਵਿਟਾਮਿਨ ਡੀ ਦੇ ਸੰਸਲੇਸ਼ਣ ਵਿੱਚ ਮਦਦ ਕਰਦੀ ਹੈ। ਪਰ ਇਸ ਨਾਲ ਕਈ ਪਰੇਸ਼ਾਨੀਆਂ ਵੀ ਆ ਸਕਦੀਆਂ ਹਨ। ਹਰ ਤਬਦੀਲੀ, ਭਾਵੇਂ ਬਾਹਰੀ ਹੋਵੇ ਜਾਂ ਅੰਦਰੂਨੀ, ਚਮੜੀ ਤੇ ਸਿੱਧੀ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚੋਂ ਕੁਝ ਚਮੜੀ ਦੇ ਰੋਗ ਬਣ ਜਾਂਦੇ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਅਤੇ ਹਰੇਕ ਸਥਿਤੀ ਦਾ ਪ੍ਰਬੰਧਨ ਅਤੇ ਇਲਾਜ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਚਮੜੀ ਦੇ ਰੋਗਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੈਡੀਕਲ ਸਟੋਰਾਂ ਤੋਂ ਕੋਈ ਵੀ ਦਵਾਈ ਲੇ ਲੈਂਦੇ ਹਨ। ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ: ਜਸਪ੍ਰੀਤ ਕੌਰ ਨੇ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਬਾਰੇ ਦੱਸਦਿਆਂ ਕਿਹਾ ਕਿ ਚਮੜੀ ਦੇ ਰੋਗ, ਲੱਛਣਾਂ ਅਤੇ ਤੀਬਰਤਾ ਵਿੱਚ ਵੱਖੋ ਵੱਖ ਹੁੰਦੇ ਹਨ। ਜਿੱਥੇ ਕੁਝ ਵਿਕਾਰ ਅਸਥਾਈ ਹੁੰਦੇ ਹਨ, ਕੁਝ ਗੰਭੀਰ ਹੁੰਦੇ ਹਨ। ਸਪੱਸ਼ਟ ਤੌਰ ਤੇ, ਉਹ ਵੱਖ ਵੱਖ ਕਾਰਨਾਂ ਕਰਕੇ ਵਾਪਰਦੇ ਹਨ। ਇਹਨਾਂ ਵਿੱਚੋਂ ਕੁਝ ਅਸਥਾਈ ਚਮੜੀ ਦੀਆਂ ਸਮੱਸਿਆਵਾਂ ਹਨ। ਇਸ ਸ਼੍ਰੇਣੀ ਵਿੱਚ ਆਉਣ ਵਾਲੇ ਚਮੜੀ ਦੇ ਰੋਗ ਅਸਥਾਈ ਪ੍ਰਤੀਕਰਮਾਂ/ ਲੱਛਣਾਂ ਦੇ ਨਾਲ ਕੁਦਰਤ ਵਿੱਚ ਹਲਕੇ ਹੁੰਦੇ ਹਨ। ਇਹ ਥੋੜ੍ਹੇ ਸਮੇਂ ਲਈ ਅਤੇ ਅਸਥਾਈ ਹੁੰਦੇ ਹਨ ਅਤੇ ਜਦੋਂ ਉਹਨਾਂ ਦੇ ਕਾਰਨ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਇਹ ਦੂਰ ਹੋ ਜਾਂਦੇ ਹਨ। ਇਸ ਵਿੱਚ ਡਰਮੇਟਾਇਟਸ, ਪ੍ਰਿੰਕਲੀ ਗਰਮੀ, ਦਾਦ, ਖੁਰਕ, ਵਿਟਿਲਿਗੋ, ਮੁਹਾਸੇ, ਫੋੜੇ, ਡੈਂਡਰਫ, ਗੰਜਾਪਨ, ਫਟੀਆਂ ਅੱਡੀ, ਚੰਬਲ, ਚਮੜੀ ਦਾ ਰੰਗੀਨ ਹੋਣਾ ਆਦਿ ਸ਼ਾਮਲ ਹਨ। ਇਸ ਮੌਕੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਦੱਸਿਆ ਕਿ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਅਜਿਹੀਆਂ ਸਥਿਤੀਆਂ ਹਨ ਜੋ ਤੁਹਾਡੀ ਚਮੜੀ ਨੂੰ ਪ੍ਰਭਾਵਿਤ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਜਿਸਨੂੰ ਚਮੜੀ ਦੇ ਰੋਗ ਕਿਹਾ ਜਾਂਦਾ ਹੈ। ਇਹਨਾਂ ਬਿਮਾਰੀਆਂ ਕਾਰਨ ਧੱਫੜ, ਸੋਜ, ਖੁਜਲੀ ਅਤੇ ਚਮੜੀ ਦੇ ਹੋਰ ਬਦਲਾਅ ਹੋ ਸਕਦੇ ਹਨ। ਚਮੜੀ ਦੇ ਰੋਗਾਂ ਦੀਆਂ ਕੁਝ ਕਿਸਮਾਂ ਖ਼ਾਨਦਾਨੀ ਹੋ ਸਕਦੀਆਂ ਹਨ। ਬਾਕੀ ਵਿਅਕਤੀ ਦੀ ਜੀਵਨ ਸ਼ੈਲੀ ਕਾਰਨ ਹੋ ਸਕਦੀਆਂ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਜੋ ਵਿਅਕਤੀਆਂ ਤੇ ਨਿਰਭਰ ਕਰਦੀਆਂ ਹਨ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਚ ਡਾਕਟਰ ਜਸਪ੍ਰੀਤ ਵੱਲੋਂ ਓਰੀਟੇਸ਼ਨ ਕੀਤਾ ਗਿਆ। ਜਾਦੂ ਸ਼ੋ, ਜਗਦੇਵ ਅਲਾਰਮ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਵੀ ਹਾਜ਼ਿਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!