logo

mogatodaynews

administrator

ਯੂਨੀਕ ਸਕੂਲ ਸਮਾਗਮ ! ਇਹਨਾਂ ਸਿਰ ਸਜਿਆ ‘ਮਿਸ ਫੇਅਰਵੈਲ’ ਅਤੇ ‘ਮਿਸਟਰ ਕਿੰਗ’ ਦਾ ਤਾਜ !!

ਮੋਗਾ 20 ਫਰਵਰੀ (ਮੁਨੀਸ਼ ਜਿੰਦਲ) ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ, ਸਕੂਲ ਵਿੱਚ ਹੋਏ ਇਕ ਸਧਾਰਨ ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੋਆਰਡੀਨੇਟਰ ਦੇਸ਼ ਰਾਜ ਦੀ ਅਗਵਾਈ ਹੇਠ ਗਿਆਰ੍ਹਵੀਂ ਜਮਾਤ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਰੀਬਨ ਕੱਟ ਕੇ ਸਵਾਗਤ ਕੀਤਾ ਗਿਆ, ਅਤੇ ਉਨ੍ਹਾਂ ਦੇ ਮੰਨੋਰੰਜਨ ਲਈ ਡਾਂਸ ਅਤੇ ਕਈ ਤਰ੍ਹਾਂ ਦੀਆਂ ਫੰਨੀ ਖੇਡਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ ਵੀ ਦਿੱਤੇ ਗਏ। ਇਸ ਮੌਕੇ ਤੇ ਹੋਏ ਇਕ ਰੋਮਾਂਚਕ ਅਤੇ ਕਰੜੇ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ, ਪਵਨਦੀਪ ਕੌਰ ਨੂੰ ‘ਮਿਸ ਫੇਅਰਵੈਲ’ ਅਤੇ ਗਗਨਦੀਪ ਸਿੰਘ ਨੂੰ ‘ਮਿਸਟਰ ਕਿੰਗ’ ਦਾ ਖਿਤਾਬ ਦਿੱਤਾ ਗਿਆ।  ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਗੇਰੇ, ਚੰਗੇ ਭਵਿੱਖ ਦੀ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਵੱਲੋਂ ਏਸੇ ਤਰਾਂ ਪਿਆਰ ਅਤੇ ਸਨਮਾਨ ਮਿਲਦਾ ਰਹੇਗਾ। ਉਹਨਾਂ ਵਿਦਿਆਰਥੀਆਂ ਨੂੰ ਸੋਚ ਸਮਝਕੇ, ਆਪਣੇ ਮਾਪਿਆਂ ਦੇ ਲੜ ਲੱਗਕੇ, ਆਪੋ ਆਪਣੇ ਘਰਾਂ ਦੇ ਹਾਲਾਤ ਵੇਖਕੇ, ਆਪਣਾ ਕੈਰੀਅਰ ਚੁਨਣ ਦੀ ਸਲਾਹ ਦਿੱਤੀ। ਅਤੇ ਉਹਨਾਂ, ਸ਼ੁਭ ਕਾਮਨਾਵਾਂ ਦਿੰਦਿਆਂ ਆਸ ਕੀਤੀ ਕਿ ਸਾਰੇ ਵਿਦਿਆਰਥੀ ਚੰਗੇ ਨਾਗਰਿਕ ਅਤੇ ਚੰਗੇ ਇਨਸਾਨ ਬਣਕੇ, ਆਪਣੇ ਸਮਾਜ ਅਤੇ ਦੇਸ਼ ਦਾ ਨਾਂ ਉੱਚਾ ਕਰੋਂਗੇ। ਮਿਸ ਫੇਅਰਵੈਲ ਅਤੇ ਮਿਸਟਰ ਕਿੰਗ ਨੂੰ ਸਨਮਾਨਿਤ ਕਰਦੇ, ਪ੍ਰਿੰਸੀਪਲ ਗੁਰਜੀਤ ਕੌਰ। (ਫੋਟੋ: ਡੈਸਕ) ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਬਾਰ੍ਹਵੀਂ ਜਮਾਤ ਦੇ ਇੰਚਾਰਜ ਨੀਲਮ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ, ਬੁਰਾਈਆਂ ਤੋਂ ਦੂਰ ਰਹਿਣ ਅਤੇ ਸਹੀ ਰਸਤੇ ਤੇ ਚਲੱਣ ਆਦਿ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਜੀਤ ਕੌਰ, ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ, ਕੋਆਰਡੀਨੇਟਰ ਦੇਸ਼ਰਾਜ ,ਪੂਨਮ ਪਠੇਜਾ, ਮਿਸ ਗੁਰਵਿੰਦਰ ਕੌਰ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

ਫੂਡ ਸੇਫਟੀ ਜਾਗਰੂਕਤਾ ਕੈਂਪ ! 95 ਫੂਡ ਬਿਜਨੈਸ ਆਪਰੇਟਰਾਂ ਨੂੰ ਦਿੱਤੀ ਟ੍ਰੇਨਿੰਗ : ADC ਚਾਰੂਮਿਤਾ !!

ਮੋਗਾ, 20 ਫਰਵਰੀ (ਮੁਨੀਸ਼ ਜਿੰਦਲ) ‘ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ 2006 ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਚੈਕਿੰਗਾਂ ਵੀ ਕਰ ਰਿਹਾ ਹੈ। ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਕਰਾਵਾਈਆਂ ਕਰਨ ਤੋਂ ਇਲਾਵਾ ਕਮੇਟੀ ਵੱਲੋਂ ਫੂਡ ਸੇਫ਼ਟੀ ਪ੍ਰਤੀ ਜਾਗਰੂਕਤਾ ਮੁਹਿੰਮ ਨੂੰ ਵੀ ਹੁਣ ਹੋਰ ਤੇਜ਼ ਕਰ ਦਿੱਤਾ ਹੈ’। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਦੱਸਿਆ ਕਿ ਉਕਤ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਤੇ ਕੋਟ ਈਸੇ ਖਾਂ ਵਿਖੇ ਫੂਡ ਸੇਫਟੀ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਸਟਰੀਟ ਫੂਡ, ਰੈਸਟੋਰੈਂਟ ਅਤੇ ਫਾਸਟ ਫੂਡ ਵਿਕਰੇਤਾਵਾਂ ਨੂੰ ਫੂਡ ਸੇਫਟੀ ਦੀ ਟ੍ਰੇਨਿੰਗ ਵੀ ਦਿੱਤੀ ਗਈ। ਜਿਸ ਵਿੱਚ 95 ਫੂਡ ਬਿਜਨੈਸ ਅਪਰੇਟਰਜ ਨੇ ਭਾਗ ਲਿਆ। ਇਹ ਕੈਂਪ ਫੂਡ ਸੇਫਟੀ ਵਿਭਾਗ FSSAI ਨਵੀਂ ਦਿੱਲੀ ਤੋਂ ਮਨਜੂਰਸ਼ੁਦਾ ਟ੍ਰੇਨਿੰਗ ਫਰਮ ਤੋਂ ਕਰਵਾਏ ਗਏ।ਕੈਂਪਾਂ ਦੀ ਅਗਵਾਈ ਕਰ ਰਹੇ ਫੂਡ ਸੇਫਟੀ ਅਫ਼ਸਰ ਲਵਦੀਪ ਸਿੰਘ ਨੇ ਦੱਸਿਆ ਇਹਨਾਂ ਕੈਂਪਾਂ ਵਿੱਚ ਹੋਟਲਾਂ, ਰੈਸਟੋਰੈਂਟਾਂ, ਮਠਿਆਈ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਦਾ ਫੂਡ ਸੇਫਟੀ ਲਾਇਸੰਸ ਬਣਾਉਣਾ ਕਿਉਂ ਜਰੂਰੀ ਹੈ ਅਤੇ ਇਸਨੂੰ ਕਿਹੜੇ ਮਾਧਿਅਮਾਂ ਨਾਲ ਬਣਾਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਵਿੱਚ ਦੱਸਿਆ ਗਿਆ ਕਿ ਖਾਣ ਪੀਣ ਦੀਆਂ ਵਸਤੂਆਂ ਨੂੰ ਢੱਕਣ ਅਤੇ ਰੈਪ ਕਰਨ ਵਿੱਚ ਅਖ਼ਬਾਰ ਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ।

ADC ਵੱਲੋਂ 168 ਖੇਤੀਬਾੜੀ ਸਭਾਵਾਂ ਦੇ ਕੰਪਿਊਟਰੀਕਰਨ ਕੰਮ ਵਿੱਚ ਤੇਜੀ ਲਿਆਉਣ ਦੇ ਸਖਤ ਨਿਰਦੇਸ਼ !!

ਮੋਗਾ, 20 ਫਰਵਰੀ, (ਮੁਨੀਸ਼ ਜਿੰਦਲ) ਸਹਿਕਾਰੀ ਸਭਾਵਾਂ ਜ਼ਮੀਨੀ ਪੱਧਰ ਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣ ਲਈ ਪ੍ਰੇਰਕ ਵਜੋਂ ਕੰਮ ਕਰਦੀਆਂ ਹਨ। ਇਨ੍ਹਾਂ ਸਭਾਵਾਂ ਦੇ ਕੰਪਿਊਟਰੀਕਰਨ ਨਾਲ ਸੁਸਾਇਟੀਆਂ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਆਉਂਦੀ ਹੈ। ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਪੁੱਜਦਾ ਹੁੰਦਾ ਹੈ। ਕੰਪਿਊਟਰੀਕਰਨ ਸਹਿਕਾਰੀ ਸੁਸਾਇਟੀਆਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਂਦਾ ਹੈ। ਜ਼ਿਲ੍ਹਾ ਮੋਗਾ ਵਿੱਚ ਵੀ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਮੋਗਾ ਦੀਆਂ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਦੇ ਕੰਮ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸਰਕਾਰੀ ਖੇਤੀਬਾੜੀ ਸਭਾਵਾਂ ਦੇ ਕੰਪਿਊਟਰੀਕਰਨ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਇੰਪਲੀਮੈਂਟੇਸ਼ਨ ਐਂਡ ਮੋਨੀਟਿਰੰਗ ਕਮੇਟੀ ਦੀ ਮੀਟਿੰਗ ਬੁਲਾਈ। ਉਹਨਾਂ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਵਿੱਚ ਮੌਜੂਦ ADC (D) ਗਰੇਵਾਲ ਅਤੇ ਕਮੇਟੀ ਮੇਮ੍ਬਰ। (ਫੋਟੋ: ਡੈਸਕ) ਇਸ ਮੀਟਿੰਗ ਵਿੱਚ ਹਾਜ਼ਰ, ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਦੇ ਪੰਬਧ ਨਿਰਦੇਸ਼ਕ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 168 ਖੇਤੀਬਾੜੀ ਸਭਾਵਾਂ ਵਿੱਚ ਕੰਪਿਊਟਰੀਕਰਨ ਲਈ ਲੋੜੀਂਦਾ ਹਾਰਡਵੇਅਰ ਜਿਵੇਂ ਕਿ ਕੰਪਿਊਟਰ, ਪ੍ਰਿੰਟਰ, ਰਾਊਟਰ, ਸਕੈਨਰ, ਅਤੇ ਬਾਇਉਮੈਟ੍ਰਿਕ ਡਿਵਾਈਸ ਪਹੁੰਚ ਚੁੱਕੇ ਹਨ। ਸਭਾਵਾਂ ਲਈ ਪਾਸਬੁੱਕ ਪ੍ਰਿੰਟਰ ਅਤੇ ਵੈਬ ਕੈਮਰਾ ਦੀ ਮੰਗ ਕੇਂਦਰ ਸਰਕਾਰ ਨੂੰ ਭੇਜਣ ਸਬੰਧੀ ਮਤਾ ਵੀ ਇਸ ਮੀਟਿੰਗ ਵਿੱਚ ਪਾਸ ਕੀਤਾ ਗਿਆ। ADC ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਕਮੇਟੀ ਨੂੰ ਹਦਾਇਤ ਕੀਤੀ ਕਿ ਮਿਤੀ 31-03-2025 ਤੱਕ ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਨਾਲ ਲਗਦੀਆਂ ਸਾਰੀਆਂ ਸਭਾਵਾਂ ਦਾ ਕੰਪਿਊਟਰੀਕਰਨ ਪੂਰਾ ਕੀਤਾ ਜਾਵੇ, ਕਿਉਂਕਿ ਜ਼ਿਲ੍ਹੇ ਦੇ ਕਿਸਾਨ ਇਹਨਾਂ ਨਾਲ ਸਿੱਧੇ ਤੌਰ ਉੱਤੇ ਜੁੜੇ ਹੋਏ ਹਨ ਅਤੇ ਕਿਸਾਨਾਂ ਨੂੰ ਇਹਨਾਂ ਸਹਿਕਾਰੀ ਸਭਾਵਾਂ ਦਾ ਪੂਰਨ ਲਾਹਾ ਪਹੁੰਚਾਉਣਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ। ਇਸ ਮੀਟਿੰਗ ਵਿੱਚ ਗੁਰਜੋਤ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਸਵੀਤਾ ਸਿੰਘ ਡੀ.ਡੀ.ਐਮ ਨਾਬਾਰਡ, ਪਰਮਜੀਤ ਕੌਰ ਜ਼ਿਲ੍ਹਾ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਸ਼ਾਮਿਲ ਹੋਏ।

अमेरिका से डिपोर्ट ! किसान नेता सहित, 4 पर 43 लाख की ठग्गी का मामला दर्ज !!

मोगा 19 फरवरी (मुनीश जिन्दल) अमेरिका के नए राष्ट्रपति डोनाल्ड ट्रंप के पद संभालने के बाद गैर कानूनी तरीके से अमेरिका गए लोगों को भारत सहित अन्य देशों में भेजने का सिलसिला जारी है। इस मामले में पंजाब पुलिस मात्र ट्रैवल एजेंटों को दोषी मानते हुए उनके खिलाफ जीरो टॉलरेंस की नीति अपनाए हुए है। जिसके चलते शिकायत मिलते ही ट्रैवल एजेंट के खिलाफ धड़ाधड़ मामले दर्ज किया जा रहे हैं। ताजा मामला जिला मोगा के कस्बा धर्मकोट के पुलिस स्टेशन से संबंधित है। इस इलाके के भी एक युवक को अमेरिका से डिपोर्ट किया गया था। जिसके बाद पीड़ित की शिकायत पर हरकत में आते हुए पुलिस ने एक किसान नेता सहित कुल चार लोगों पर 43 लख रुपए की ठगी का मामला दर्ज किया है।  यहां जिक्रयोग्य है कि पुलिस द्वारा इस मामले में सुख गिल नाम के एक व्यक्ति पर मामला दर्ज किया गया है। व सुख गिल के फेसबुक अकाउंट के मुताबिक वह भारतीय किसान यूनियन पंजाब (तोता वाला) का पंजाब प्रधान है। व उसने अपने सोशल मीडिया अकाउंट पर अन्य किसानों को उसके साथ जुड़ने की अपील भी कर रखी है।  इस संबंधी धर्मकोट के डीएसपी रमनदीप सिंह ने मीडिया कर्मियों से विस्तृत जानकारी साझा की। PPS RAMANDEEP SINGH, DSP (DHARAMKOT)

पुलिस ने एक महिला व पुरुष की 1.35 करोड़ की जायदाद की जब्त ! जानो पूरा मामला !!

मोगा 19 फरवरी (मुनीश जिन्दल) जिला पुलिस प्रमुख आईपीएस अजय गांधी के नेतृत्व में काम करते हुए डीएसपी धर्मकोट रमनदीप सिंह, थाना कोट-इसे-खां की प्रभारी सुनीता रानी व अन्य पुलिस पार्टी ने काम  करते हुए इलाके के गांव दौलेवाला की एक महिला व एक पुरुष की एक करोड़ 35 लाख 54 हजार रु की जायदाद जब्त की है। इस संबंधी एसपी हेडक्वार्टर गुरशरणजीत सिंह ने जानकारी दी। इस मौके पर उनके साथ डीएसपी डी लवदीप सिंह व सीआईए स्टाफ मैहना के इंचार्ज इंस्पैक्टर दलजीत सिंह बराड़ भी मौजूद थे। SPH GURSHARANJIT SINGH

CIA ਸਟਾਫ ਦੀ ਵੱਡੀ ਕਾਰਵਾਈ ! 5 ਪਿਸਤੌਲਾਂ ਸਣੇ ਦੋ ਕਾਬੂ !!

मोगा 19 फरवरी (मुनीश जिन्दल) एसएसपी मोगा, आईपीएस अजय गांधी के आदेश पर जिले में असमाजिक तत्वों के खिलाफ चलाई मुहीम के तहत CIA स्टाफ मैहना की पुलिस को उस समय एक बड़ी कामयाबी हाथ लगी, जब पुलिस ने दो युवकों को 5 पिस्टल व 10 जिन्दा रौंद सहित गिरफ्तार किया। इस टीम का नेतृत्व डीएसपी डी लवदीप सिंह कर रहे थे। इस संबंधी SP हेडक्वार्टर गुरुशरणजीत सिंह ने मीडिया से जानकारी साझा की। इस मौके पर डीएसपी डी लवदीप सिंह व सीआईए स्टाफ मैहना के इंचार्ज इंस्पैक्टर दलजीत सिंह बराड़ भी मौजूद थे। SPH GURSHARANJIT SINGH

इस स्कूल का 44 लाख रुपए से होगा आधुनिकरण ! विधायक अमनदीप ने रखा नींव पत्थर !!

मोगा, 19 फरवरी (मुनीश जिन्दल) स्थानीय मेन बाजार स्थित सरकारी कन्या स्कूल में 44 लाख रुपए की लागत से बनने वाली दो आधुनिक लैबों व दो कमरों का नींव पत्थर हलका विधायक डा. अमनदीप कौर अरोड़ा ने रखा। इस मौके पर मेयर बलजीत सिंह चानी, पार्षद कुलविंदर सिंह चक्कियां, पार्षद अरविंदर सिंह हैप्पी, प्रिंसिपल मनप्रीत कौर, जसविंदर कौर संधू, राकेश मिड्डा, रोशन लाल चावला के अलावा स्कूल अध्यापक व स्टाफ उपस्थित था। इस मौके पर विधायक डा. अमनदीप ने कहा कि सरकारी कन्या सीनियर सैकेंडरी स्कूल के अध्यापकों व छात्राओं की बड़े लंबे समय से मांग थी कि स्कूल में लैब बनाई जाए। जिसे जब उनके ध्यान में लाया गया, तो उन्होंने मुख्यमंत्री भगवंत सिंह मान के ध्यान में लाकर इसके लिए ग्रांट उपलब्ध करवाई।  अपने सम्बोधन में, उन्होंने मुख्यमंत्री  भगवंत सिंह मान व शिक्षा मंत्री हरजोत सिंह बैंस का धन्यवाद करते कहा कि उन्होंने 26 लाख रुपए की लागत से दो आधुनिक लैबों तथा 18 लाख रुपए की ग्रांट, दो कमरों के लिए दी है। उन्होंने कहा कि सरकारी कन्या स्कूल का नतीजा बहुत ही अच्छा आ रहा है। उन्होंने कहा कि स्कूल में विद्यार्थी अब बेहतर तरीके से उच्च शिक्षा हासिल कर सकेंगे। उन्होंने दवा किया कि ‘आप’ सुप्रीमो अरविंद केजरीवाल व पंजाब के मुख्यमंत्री भगवंत सिंह मान शिक्षा के क्षेत्र में लगातार सुधार कर रहे हैं। उन्होंने कहा कि निर्माण कार्य जल्द शुरू हो जायेगा और इन सुविधाओं को छात्राओं के लिए उपलब्ध करवा दिया जाएगा।  विधायक अमनदीप ने कहा कि यह पहल स्कूल की शैक्षणिक गुणवत्ता में सुधार लाने में मददगार साबित होगी। इस मौके पर स्कूल प्रिंसिपल मनप्रीत कौर ने बताया कि प्रत्येक लैब के लिए 13 लाख और प्रत्येक कमरे के लिए 10 लाख रुपए की ग्रांट मिली है। यह योजना पंजाब के 40 चुनिंदा स्कूलों में लागू की जा रही है। इस मौके पर स्कूल प्रिंसिपल मनप्रीत कौर व स्टाफ ने पंजाब के मुख्यमंत्री भगवंत सिंह मान, शिक्षा मंत्री, हलका विधायक डा. अमनदीप का स्कूल के लिए भेजी ग्रांट के लिए धन्यवाद किया। उन्होंने विधायक डा. अमनदीप, मेयर बलजीत सिंह चानी का स्कूल पहुंचने पर धन्यवाद किया।

DGP अर्पित शुक्ला पहुंचे मोगा ! फरीदकोट व फिरोजपुर रेंज के SSP की मीटिंग के बाद किए अहम खुलासे !!

मोगा 19 फरवरी (मुनीश जिन्दल) पंजाब पुलिस के स्पेशल डीजीपी लॉ एण्ड ऑर्डर, अर्पित शुक्ला बुधवार को फरीदकोट व फिरोजपुर रेंज के जिला पुलिस मुखियों के साथ एक खास मीटिंग लेने के लिए मोगा पहुंचे। इस मीटिंग में फरीदकोट रेंज के DIG आईपीएस अश्वनी कपूर, एसएसपी मोगा आईपीएस अजय गांधी, एसएसपी फरीदकोट आईपीएस डा. प्रगिया जैन, एसएसपी श्री मुक्तसर साहिब आईपीएस तुषार गुप्ता, एसएसपी फिरोजपुर आईपीएस सोमिया मिश्रा, SPD तरनतारन PPS अजयराज सिंह, एसएसपी फाजिल्का PPS वरिंदर सिंह बराड़ शामिल थे। मीटिंग के बाद, स्पेशल डीजीपी लॉ एण्ड ऑर्डर, अर्पित शुक्ला ने मीडिया के रूबरू होकर जहां इस मीटिंग संबंधी जानकारी दी, वहीं उन्होंने रुटीन में दर्ज होने वाली FIR के संबंध में उनके द्वारा दी गई हिदायतों संबंधी अहम जानकारी दी।  DGP अर्पित शुक्ला, सलामी लेते हुए। (छाया: डैस्क) राज्य में नाजायज ट्रैवल एजेंट के फैले जाल पर पूछे गए सवाल पर, DGP अर्पित शुक्ला ने इस संबंधी राज्य पुलिस द्वारा उठाए जा रहे ठोस कदम संबंधी जानकारी साझा की। स्पेशल डीजीपी लॉ एण्ड ऑर्डर, अर्पित शुक्ला ने जहां सरहदी क्षेत्रों में नशा तस्करी रोकने संबंधी अहम खुक्लासे किए, वहीं उन्होंने, विदेशों में बैठे गैंस्टर के खिलाफ पंजाब पुलिस की और से अमल में लाई जा रही कार्यवाई मीडिया कर्मियों से साझा की। DGP अर्पित शुक्ला का स्वागत करते मोगा के एसएसपी, आईपीएस अजय गांधी। IPS ARPIT SHUKLA, SPECIAL DGP, LAW & ORDER

ਜ਼ਿਲ੍ਹਾ ਪ੍ਰਸ਼ਾਸ਼ਨ ਤੇ ਅਲਿਮਕੋ ਨੇ 100 ਦਿਵਿਆਂਗਜਨਾਂ ਨੂੰ ਵੰਡੀਆਂ 16.21 ਲੱਖ ਦੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ !!

ਮੋਗਾ 19 ਫਰਵਰੀ (ਮੁਨੀਸ਼ ਜਿੰਦਲ) ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮ. ਦੇ ਸੀ.ਐਸ.ਆਰ. ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਅਲਿਮਕੋ ਦੇ ਸਾਂਝੇ ਸਹਿਯੋਗ ਨਾਲ ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਵਿਖੇ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲਾਂ ਤੋਂ ਅਸਿਸਮੈਂਟ ਕੀਤੇ ਗਏ 100 ਦਿਵਿਆਂਗਜਨਾਂ ਨੂੰ ਕੁੱਲ 16.21 ਲੱਖ ਰੁਪਏ ਦੀ ਲਾਗਤ ਵਾਲੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨਾਲ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਇੰਦਰਪ੍ਰੀਤ ਕੌਰ ਅਤੇ ਅਲਿਮਕੋ ਦੇ ਨੁਮਾਇੰਦੇ ਵੀ ਹਾਜ਼ਰ ਸਨ। ਵਿਧਾਇਕ ਅਮਨਦੀਪ, ਦਿਵਿਆਂਗਜਨਾਂ ਨੂੰ ਮੋਟਰਾਇਜ਼ਡ ਟਰਾਈਸਾਈਕਲ ਦੇਣ ਮੌਕੇ। (ਫੋਟੋ: ਡੈਸਕ) ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿਵਿਆਂਗਜਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਉਹਨਾਂ ਦੀ ਭਲਾਈ ਲਈ ਹਰ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਉਹਨਾਂ ਨੂੰ ਆਪਣੇ ਰੋਜਮਰਾ ਦੇ ਕੰਮ ਆਸਾਨੀ ਨਾਲ ਕਰਨ ਵਿੱਚ ਮਦਦ ਮਿਲੇਗੀ। ਅੱਜ ਦੇ ਯੁੱਗ ਵਿੱਚ ਦਿਵਿਆਂਗਜਨ ਕਿਸੇ ਤੋਂ ਪਿੱਛੇ ਨਹੀਂ ਹਨ। ਕਿਉਂਕ ਸਰਕਾਰ ਉਹਨਾਂ ਨੂੰ ਹਰੇਕ ਖੇਤਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਉਹਨਾਂ ਦਿਵਿਆਂਗਜਨਾਂ ਨੂੰ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿਸ ਵਿੱਚ ਦਿਵਿਆਂਗਜਨ ਤਰੱਕੀ ਨਹੀਂ ਕਰ ਸਕਦੇ। ਇਸ ਲਈ ਉਹ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਮਿਸਾਲੀ ਕੰਮ ਕਰਨ।  ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕਰਿਤ੍ਰਮ ਅੰਗ ਨਿਰਮਾਣ ਨਿਗਮ (ਅਲੀਮਕੋ), ਜ਼ਿਲ੍ਹਾ ਸਮਾਜ ਭਲਾਈ ਵਿਭਾਗ, ਮੋਗਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਕੇ ਸਫਲ ਬਣਾਇਆ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਪੁਰਜ਼ੋਰ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਦਿਵਿਆਂਗਜਨਾਂ ਨੂੰ ਵੱਧ ਤੋਂ  ਵੱਧ ਸਹੂਲਤਾਂ ਮੁਹੱਈਆ ਕਰਵਾ ਕੇ, ਉਹਨਾਂ ਨੂੰ ਹਰੇਕ ਪੱਖੋਂ ਉਪਰ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ 100 ਦਿਵਿਆਂਗਜਨਾਂ ਦੀ ਕੁਝ ਸਮਾਂ ਪਹਿਲਾਂ ਇੱਕ ਕੈਂਪ ਆਯੋਜਿਤ ਕਰਕੇ ਅਸਿਸਮੈਂਟ/ ਰਜਿਸਟ੍ਰੇਸ਼ਨ ਕੀਤੀ ਗਈ ਸੀ।

ADC ਗਰੇਵਾਲ ਦੀ ਆਜ਼ਾਦੀ ਘੁਲਾਟੀਏ ਪਰਿਵਾਰਾਂ ਨਾਲ ਮੀਟਿੰਗ ! ਜਾਣੋ, ਕੀ ਰਿਹਾ ਖਾਸ !!

ਮੋਗਾ 19 ਫਰਵਰੀ, (ਮੁਨੀਸ਼ ਜਿੰਦਲ) ‘ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਉੱਚਿਤ ਮਾਨ ਸਨਮਾਨ ਦੇਣ ਲਈ ਦ੍ਰਿੜ ਵਚਨਬੱਧ ਹੈ। ਸਰਕਾਰੀ ਦਫ਼ਤਰਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਉਪਰ ਅਟੈਂਡ ਕਰਕੇ ਉਹਨਾਂ ਦੇ ਕੰਮ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਕਰਨ, ਉਹਨਾਂ ਦੇ ਉਚਿੱਤ ਮਾਨ ਸਨਮਾਨ ਲਈ ਸਮੂਹ ਵਿਭਾਗਾਂ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਸਖਤ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਹੋਏ ਹਨ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਰਜਿ 196 ਜ਼ਿਲ੍ਹਾ ਮੋਗਾ ਨਾਲ ਸਥਾਨਕ ਮੀਟਿੰਗ ਹਾਲ ਵਿਖੇ ਮੀਟਿੰਗ ਦਾ ਆਯੋਜਨ ਕਰਨ ਮੌਕੇ ਕੀਤਾ। ਆਜ਼ਾਦੀ ਘੁਲਾਟੀਏ ਪਰਿਵਾਰ, ADC ਜਗਵਿੰਦਰਜੀਤ ਨੂੰ ਕਲੈਂਡਰ ਸੌਂਪਦੇ ਹੋਏ। (ਫੋਟੋ: ਡੈਸਕ) ਇਸ ਮੀਟਿੰਗ ਵਿੱਚ ਉਹਨਾਂ ਵੱਲੋਂ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਬੜੀ ਹੀ ਸੰਜੀਦਗੀ ਨਾਲ ਸੁਣਿਆ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਇਹਨਾਂ ਦਾ ਹੱਲ ਕਰਨ ਦੀ ਹਦਾਇਤ ਜਾਰੀ ਕੀਤੀ। ਉਹਨਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੇ ਬਲਿਦਾਨ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਇਹਨਾਂ ਦੀਆਂ ਕੋਸ਼ਿਸ਼ਾਂ ਅਤੇ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਹਨਾਂ ਮੀਟਿੰਗ ਵਿੱਚ ਦੱਸਿਆ ਕਿ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੋ ਵੀ ਜਾਇਜ ਮੰਗਾਂ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਹਨਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਅਤੇ ਪ੍ਰੈਸ ਸਕੱਤਰ ਕੁਲਦੀਪ ਗਰੋਵਰ ਦੀ ਅਗਵਾਈ ਵਿੱਚ ਇਕੱਤਰਤ ਹੋਏ ਸੁਤੰਤਰਤਾ ਸੰਗਰਾਮੀ ਪਰਿਵਾਰਿਕ ਜੱਥੇਬੰਦੀ ਵੱਲੋਂ ਜਾਰੀ ਕੈਲੰਡਰ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਜਿਸ ਦੀ ਤਾਰੀਫ ਕਰਦਿਆਂ ਉਹਨਾਂ ਵੱਲੋਂ ਐਮ.ਏ. ਬਰਾਂਚ ਦੇ ਮੁਖੀ ਨੂੰ ਇਸ ਕੈਲੰਡਰ ਦੇ ਨਾਲ ਫਰੀਡਮ ਫਾਈਟਰ ਪਰਿਵਾਰਾਂ ਦੀ ਲਿਸਟ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਅਤੇ ਤਹਿਸੀਲ ਦੇ ਦਫ਼ਤਰਾਂ ਵਿੱਚ ਭੇਜਣ ਦੀ ਹਦਾਇਤ ਕੀਤੀ। ਤਾਂ ਜੋ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋ ਸਕਣ।ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਖਜਾਨਚੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
error: Content is protected !!