logo

General

आर्ट ऑफ लिविंग का ‘हैप्पीनेस कोर्स’ ! साधकों ने सीखे, योग व मेडिटेशन के गुर !!

मोगा 13 अप्रैल (मुनीश जिन्दल/ एस.के बांसल) आर्ट आफ लिविंग के गुरू श्री श्री रविशंकर जी के आशीर्वाद से मोगा टीम की ओर से स्थानीय प्रताप रोड पर, संस्था के सेंटर, गणेशा हाल में 4 दिवसीय ‘हैप्पीनेस कोर्स’ करवाया गया। इस मौके पर आर्ट आफ लिविंग के जालंधर से आए हुए अध्यापक विनय सुखीजा ने साधकों को योग क्रियाएं और योगासन सिखाए। इस मौके पर अध्यापक सुखीजा द्वारा योग साधकों को स्वस्थ और खुशहाल जीवन जीने की कला संबंधी भी जानकारी दी गई। उन्होंने कहा कि आज के इस व्यस्त व भागदौड़ वाले जीवन में, इंसान योग और मैडीटेशन के माध्यम से ही अपने जीवन में शांति ला सकते हैं। इस कोर्स में, गुस्सा, अधिक सोचना, ईगो व ईर्ष्या पर कैसे काबू पाया जाता है, भी सिखाया गया। इस शिविर में 25 से अधिक साधकों ने भाग लिया।  डा. राजीव गुप्ता, डा. विनीश गुप्ता, सहित अन्य साधक, योग क्रिया में भाग लेते हुए। इस अवसर पर राकेश बांसल व राजीव शर्मा ने बताया कि किस प्रकार इस भाग दौड़ भरी जिंदगी में, योग व मैडिटेशन के माध्यम से खुश और शांत रहा जा सकता है। मैडीटेशन कैसे किया जाता है। इस कोर्स को करवाने में संदीप गुप्ता (जिम्मी), ईशा बांसल, सारू बांसल सहित अन्य साधकों ने भी अपनी सेवा निभाई। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ, ਸਰਕਾਰ ਕਿਸਾਨ ਮਿਲਣੀ ਵਿੱਚ, ਕੀਤੀ ਸ਼ਮੂਲੀਅਤ:  ਡਾ. ਗੁਰਪ੍ਰੀਤ ਸਿੰਘ !!

ਮੋਗਾ, 12 ਅਪ੍ਰੈਲ (ਮੁਨੀਸ਼ ਜਿੰਦਲ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਗਈ ਸਰਕਾਰ – ਕਿਸਾਨ ਮਿਲਣੀ ਵਿੱਚ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਆਦੇਸ਼ਾਂ ਉਤੇ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਗੁਰਪ੍ਰੀਤ ਸਿੰਘ ਵੱਲੋਂ ਜਿਲੇ ਦੇ 50 ਅਗਾਹ ਵਧੂ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਗਈ। ਉਕਤ ਮਿਲਣੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਖੁੱਲੇ ਰੂਪ ਵਿੱਚ ਪੰਜਾਬ ਦੀ ਖੇਤੀ ਸਬੰਧੀ ਸੰਵਾਦ ਰਚਾਉਂਦਿਆਂ ਕਿਹਾ ਕਿ ਇਸ ਸਾਲ ਝੋਨੇ ਦੀ ਲਵਾਈ ਲਈ ਪੰਜਾਬ ਨੂੰ ਤਿੰਨ ਜੋਨਾਂ ਵਿੱਚ ਵੰਡਿਆ ਗਿਆ ਹੈ, ਅਤੇ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਬਿਜਲੀ ਅਤੇ ਨਹਿਰੀ ਪਾਣੀ ਦੀ ਥੋੜ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਦੇ ਮੱਦੇ ਨਜ਼ਰ ਅਤੇ ਕਿਸਾਨੀ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੇ ਪੰਜਾਬ ਵਿੱਚ ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੀ ਕਾਸਤ ਤੇ ਪੂਰਨ ਪਾਬੰਦੀ ਲਾਈ ਗਈ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਪੀਏਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਫਸਲਾਂ ਦੀ ਵਿਕਰੀ ਸਮੇਂ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਵਕਤ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਖੇਤੀ ਸਬੰਧੀ ਸਵਾਲ ਜਵਾਬ ਵੀ ਕੀਤੇ ਅਤੇ ਮੁੱਖ ਮੰਤਰੀ ਨੇ ਉਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

खुशखबरी ! जमाबंदी रिकॉर्ड, 30 अप्रैल तक होगा ऑनलाइन ! नहीं जाना पड़ेगा पटवारी के पास : DC सागर !!

मोगा, 11 अप्रैल (मुनीश जिन्दल) मुख्यमंत्री भगवंत सिंह मान के नेतृत्व वाली पंजाब सरकार ने मोगा शहर की एक पुरानी मांग को पूरा करते हुए आदेश दिए हैं कि शहर में आने वाले सभी पांच सर्कलों की बची हुई जमाबंदियों को ऑनलाइन किया जाए, ताकि लोगों को जमाबंदी की नकल लेने के लिए पटवारी के पास न जाना पड़े। डिप्टी कमिश्नर सागर सेतिया ने शुक्रवार को डिजिटलीकरण कार्य की शुरुआत करते हुए माल विभाग को यह कार्य 30 अप्रैल 2025 से पहले हर हाल में पूरा करने के सख्त निर्देश दिए हैं।  विशेष लैब का निरीक्षण करते,  DC सागर सेतिया। इस संबंध में जानकारी देते हुए डिप्टी कमिश्नर सागर सेतिया ने बताया कि जिला मोगा की सीमा के अंदर कुल 331 गांव आते हैं, जिनमें से 326 गांवों का रिकॉर्ड पहले ही ऑनलाइन किया जा चुका है। जबकि शहर में आने वाले पांच गांवों/ सर्कलों (मोगा माहला सिंह 1, 2, 3 और मोगा जीत सिंह 1 और 2) का ज़मीनी रिकॉर्ड अभी तक कम्प्यूटरीकृत नहीं था। इस कारण शहरवासियों को जमाबंदी की नकल आदि लेने के लिए ज़रूरी काम छोड़कर पटवारी के कार्यालय जाना पड़ता था। अब यह रिकॉर्ड डिजिटल होने से शहरवासियों को काफी लाभ मिलेगा। DC सेतिया ने बताया कि इस अत्यंत आवश्यक कार्य को प्राथमिकता देते हुए माल विभाग को यह कार्य 30 अप्रैल तक पूरा करने के निर्देश दिए गए हैं। इस कार्य के लिए जिला प्रशासनिक कॉम्प्लेक्स में एक विशेष लैब तैयार की गई है, जहां 25 डेटा एंट्री ऑपरेटर ड्यूटी पर रहेंगे। शहर से संबंधित, दोनों पटवारी खुद वहीं बैठकर यह कार्य अपनी निगरानी में करवाएंगे, जबकि जिला माल अधिकारी लक्षे गुप्ता को नोडल अधिकारी नियुक्त किया गया है। यह कार्य मिशन मोड में किया जाएगा।  उन्होंने बताया कि मोगा शहर से संबंधित कुल 13,241 खेवट ऑनलाइन की जानी हैं, जिनमें से 1,050 हो चुकी हैं जबकि 12,191 बाकी हैं। इसी तरह 5,280 इंतकाल भी अपलोड किए जाने हैं। पंजाब सरकार के इस निर्णय का मोगा शहरवासियों ने भरपूर स्वागत और धन्यवाद किया है। लोगों का कहना है कि ज़मीनी रिकॉर्ड के कम्प्यूटरीकृत होने से, उन्हें बहुत बड़ी राहत मिलेगी। इस अवसर पर जिला माल अधिकारी लक्षे गुप्ता, जिला सिस्टम मैनेजर सुरिंदर अरोड़ा और अन्य भी मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ: ਨਵਤੇਜ ਸਿੰਘ ਬਾਵਾ !!

ਮੋਗਾ 11 ਅਪ੍ਰੈਲ, (ਮੁਨੀਸ਼ ਜਿੰਦਲ) ਭਾਰਤੀ ਸੈਨਾ ਵਿੱਚ ਸੇਵਾ ਨਿਭਾਉਣ ਵਾਲੇ ਜੰਗੀ ਯੋਧਿਆਂ ਤੇ ਵੀਰ ਨਾਰੀਆਂ ਦੇ ਸਨਮਾਨ ਲਈ, ਮਹਾਰਾਜਾ ਰਣਜੀਤ ਸਿੰਘ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਬੁੱਟਰ ਕਲਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੂਬੇਦਾਰ ਛਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ‘ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਅਤੇ ਸੋਸਾਇਟੀ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਸਰਬਜੀਤ ਕੌਰ ਬਰਾੜ ਨੇ ਸੋਸਾਇਟੀ ਵੱਲੋਂ ਹਰ ਕੰਮ ਨੂੰ ਮੁਫਤ ਵਿੱਚ ਸੇਵਾ ਭਾਵਨਾ ਨਾਲ ਕਰਨ ਵਾਸਤੇ ਸ਼ਲਾਘਾ ਕੀਤੀ ਅਤੇ ਸੈਨਿਕਾਂ ਦੇ ਬਹਾਦਰੀ ਭਰੇ ਜਜਬੇ ਨੂੰ ਦਿਲ ਤੋਂ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਿਰਫ਼ ਰੱਬੀ ਫਰਿਸ਼ਤਿਆਂ ਦੇ ਹਿੱਸੇ ਹੀ ਆਉਂਦੇ ਹਨ। ਕੈਪਟਨ ਜਸਵੰਤ ਸਿੰਘ ਨੇ, ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਦੀ ਜੀਵਨੀ ਬਾਰੇ ਦੱਸਿਆ ਤੇ ਕਿਹਾ ਕਿ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਨੇ ਫ਼ਤਹਿ ਦਾ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਆਪਣੀ ਬਾ ਕਮਾਲ ਸੇਵਾ ਕਰਨ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਨੇ ਹਮੇਸ਼ਾ ਹੀ ਨੌਜਵਾਨ ਵਰਗ ਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਰਹੱਦਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ ਹੈ।  ਮੁਖ ਮਹਿਮਾਨ ਸਣੇ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਚੁੱਕੇ ਹੋਰ ਜੰਗੀ ਯੌਧੇ। ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਦੇ 80 ਸਾਲ ਤੋਂ ਵਧੇਰੇ ਉਮਰ ਦੇ ਸੈਨਿਕਾਂ, ਦਾਨੀ ਸੱਜਣਾਂ, ਸੋਸਾਇਟੀ ਮੈਂਬਰਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਰੈਜਿਮੈਂਟ ਵਿੱਚ ਸ਼ਾਮਲ ਹੋਏ ਸਨ, ਤਾਂ ਸੂਬੇਦਾਰ ਮੇਜਰ ਨਿਹਾਲ ਸਿੰਘ ਬੁੱਟਰ ਉਨ੍ਹਾਂ ਦੇ ਪਹਿਲੇ ਉਸਤਾਦ ਸਨ। ਜਿਨ੍ਹਾਂ ਤੋਂ ਉਨ੍ਹਾਂ ਨੇ ਟ੍ਰੇਨਿੰਗ ਦੀਆਂ ਬਾਰੀਕੀਆਂ ਸਿੱਖੀਆਂ ਸਨ। ਆਪਣੇ ਵਿਚਾਰ ਦਿੰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਵਿੱਚ ਸੋਸਾਇਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਸੋਸਾਇਟੀ ਦੇ ਮੈਂਬਰਾਂ ਵੱਲੋਂ ਵਧੀਆ ਕਾਰਜਗੁਜਾਰੀ ਅਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਬਹਾਦਰੀ ਭਰੇ ਜਜ਼ਬੇ ਨੂੰ ਕਾਇਮ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕੌਮ ਦੇ ਵਾਰਸਾਂ ਨੂੰ ਸਹੀ ਮਾਰਗ ਤੇ ਲੈ ਕੇ ਜਾਣ ਲਈ, ਸਭ ਤੋਂ ਪਹਿਲਾਂ ਵਤਨ ਦੀ ਮਿੱਟੀ ਲਈ ਪ੍ਰੇਮ ਹੋਣਾ ਜਰੂਰੀ ਹੈ। ਜਗਵਿੰਦਰ ਬਾਵਾ ਨੇ ਵੀਰ ਨਾਰੀਆਂ ਦੇ ਨਾਲ ਨਾਲ ਅਮਰਜੀਤ ਕੌਰ ਸਰਪੰਚ, ਪਿੰਡ ਬੁੱਟਰ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੀ ਰਜਿੰਦਰ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਇਤਿਹਾਸ ਦੇ ਖੋਜ ਕਰਤਾ ਗੁਰਮੀਤ ਸਿੰਘ ਨੇ ਪਿੰਡ ਦੇ ਪੁਰਾਣੇ ਬਜ਼ੁਰਗ ਸਰਦਾਰ ਮੁਖਤਿਆਰ ਸਿੰਘ ਤੋਂ ਬੁੱਟਰ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਗਤਾਰ ਸਿੰਘ ਕੂਨਰ ਸਰਪੰਚ ਪੱਤੀ ਢਿੱਲੋਂ, ਸਰਦਾਰ ਗੁਰਪ੍ਰੀਤ ਸਿੰਘ, ਸਰਪੰਚ ਬੁੱਟਰ ਖੁਰਦ ਨੇ ਵੀ ਆਪਣੀ ਹਾਜ਼ਰੀ ਲਵਾਈ। ਨਾਇਕ ਮਨਜਿੰਦਰ ਸਿੰਘ ਨੇ ਸੋਸਾਇਟੀ ਵੱਲੋਂ ਬਾਹਰੋਂ ਆਏ ਸੈਨਿਕਾਂ ਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਨਿਹਾਲ ਸਿੰਘ, ਸੂਬੇਦਾਰ ਚੰਦ ਸਿੰਘ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਬਹਾਦਰ ਸਿੰਘ, ਸਾਬਕਾ ਪ੍ਰਧਾਨ ਕੈਪਟਨ ਹਰਚੰਦ ਸਿੰਘ, ਕੈਪਟਨ ਦਰਸ਼ਨ ਸਿੰਘ, ਕੈਪਟਨ ਬਚਿੱਤਰ ਸਿੰਘ, ਕੈਪਟਨ ਜਗਰਾਜ ਸਿੰਘ, ਸੂਬੇਦਾਰ ਮੇਜਰ ਸਿੰਘ, ਕੈਪਟਨ ਨਿਰਮਲ ਸਿੰਘ, ਹੋਲਦਾਰ ਦਰਸ਼ਨ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ ਹਵਲਦਾਰ, ਬਲਜਿੰਦਰ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ, ਕਿਰਪਾਲ ਸਿੰਘ ਵੀ ਸ਼ਾਮਲ ਰਹੇ। ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਭੇਟ ਕੀਤੀ। ਮੰਚ ਸੰਚਾਲਕ ਰਾਜਿੰਦਰ ਕੌਰ ਬਰਾੜ ਨੇ ਪਿੰਡ ਦੀ ਪੰਚਾਇਤ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਵਾਤਾਵਰਨ ਪ੍ਰੇਮੀ ਵਜੋਂ ਪਿੰਡ ਵਿੱਚ ਫਲਦਾਰ ਬੂਟੇ ਲਵਾਉਣ ਲਈ ਭੇਂਟ ਕੀਤੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸੈਸ਼ਨ ਡਵੀਜਨ ਮੋਗਾ ਵਿਖੇ ਤਿੰਨ ਨਵੀਆਂ ਅਦਾਲਤਾਂ ਸ਼ੁਰੂ ! DJ ਸਣੇ ਪ੍ਰਮੁੱਖ ਅਧਿਕਾਰੀਆਂ ਨੇ ਦਿੱਤੀਆਂ ਮੁਬਾਰਕਾਂ !!

ਮੋਗਾ, 11 ਅਪ੍ਰੈਲ, (ਮੁਨੀਸ਼ ਜਿੰਦਲ) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ 11 ਅਪ੍ਰੈਲ 2025 ਨੂੰ ਸੈਸ਼ਨ ਡਵੀਜਨ ਮੋਗਾ ਵਿਖੇ 3 ਨਵੀਆਂ ਅਦਾਲਤਾਂ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਮਿਸ ਪ੍ਰਭਜੋਤ ਕੌਰ, ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਨੇ ਆਪਣੀ ਪੀ.ਸੀ.ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਸੈਸ਼ਨ ਡਵੀਜਨ ਮੋਗਾ ਵਿਖੇ ਆਪਣੀ ਇੱਕ ਸਾਲਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਟ੍ਰੇਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਮਿਸ ਪ੍ਰਭਜੋਤ ਕੌਰ ਵੱਲੋਂ, ਸਬ ਡਵੀਜਨ ਨਿਹਾਲ ਸਿੰਘ ਵਾਲਾ ਵਿਖੇ, ਜਦਕਿ ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਵੱਲੋਂ ਮੋਗਾ ਵਿਖੇ ਬਤੌਰ ਸਿਵਲ ਜੱਜ (ਜੂਨੀਅਰ ਡਵੀਜਨ) ਕਮ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਜੋਂ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਗਈ।  ਨਵੇਂ ਜੱਜ ਸਾਹਿਬਾਨ ਨੂੰ ਸ਼ੁਭਕਾਮਨਾਵਾਂ ਦਿੰਦੇ, ਮਾਨਯੋਗ DJ, ਸਰਬਜੀਤ ਸਿੰਘ ਧਾਲੀਵਾਲ। ਮੋਗਾ ਵਿਖੇ ਨਵੀਂਆਂ ਅਦਾਲਤਾਂ ਦੀ ਸ਼ੁਰੂਆਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ, ਸ. ਹਰਜੀਤ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਿਸ਼ਨ ਸਰੂਪ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਅਤੇ ਗੁਰਿੰਦਰ ਸਿੰਘ, ਮੁੱਖ ਪ੍ਰਬੰਧਕੀ ਅਫਸਰ ਕਮ ਸੁਪਰਡੈਂਟ ਗ੍ਰੇਡ 1, ਸੈਸ਼ਨ ਡਵੀਜਨ ਮੋਗਾ ਵੱਲੋਂ ਕਰਵਾਈ ਗਈ ਅਤੇ ਨਵੇਂ ਜੁਆਇਨ ਕੀਤੇ ਜੱਜ ਸਾਹਿਬਾਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ।  ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਹੀ ਜਿੰਮੇਵਾਰ ਅਹੁਦੇ ਉੱਪਰ ਬਿਰਾਜਮਾਨ ਹੋਏ ਹਨ। ਇਸ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਪਾਰਦਰਸ਼ਤਾ ਨਾਲ ਜੁਡੀਸ਼ੀਅਲ ਸੇਵਾਵਾਂ ਮਹੁੱਈਆ ਕਰਵਾਈਆਂ ਜਾਣ। ਇਹਨਾਂ ਵਿੱਚ ਦੇਰੀ ਬਿਲਕੁਲ ਵੀ ਨਾ ਕੀਤੀ ਜਾਵੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

फोकल प्वाइंट की होगी काया कल्प ! उद्योगपतियों की समस्याएं, पहल के आधार पर होंगी हल: वैभव माहेश्वरी !!

मोगा, 10 अप्रैल (मुनीश जिन्दल) पंजाब सरकार ने मोगा जिले के औद्योगिक विकास को नई दिशा व दशा देने का निर्णय लिया है। इस उद्देश्य के लिए पंजाब विकास आयोग के सदस्य वैभव माहेश्वरी विशेष रूप से मोगा पहुंचे और स्थानीय उद्योगपतियों के साथ बैठक की। इस बैठक में डिप्टी कमिश्नर सागर सेतिया, नगर निगम कमिश्नर चारुमिता, जिला उद्योग केंद्र के जनरल मैनेजर सिमरजोत सिंह, पीएसआईईसी के कार्यकारी इंजीनियर अमरप्रीत सिंह, फोकल प्वाइंट मोगा के प्रमुख उद्योगपति सुभाष सरोवर, अजीतपाल सिंह, जेपीएस खन्ना और बलदेव सिंह सहित अन्य उपस्थित थे। उद्योगपतियों के साथ बैठक करते प्रशासनिक अधिकारी। उद्योगपतियों के साथ बैठक करते हुए वैभव माहेश्वरी ने कहा कि मोगा शहर पंजाब के अग्रणी औद्योगिक शहरों में से एक है। पंजाब सरकार इस शहर के औद्योगिक विकास को और बढ़ावा देने के लिए पूरी तरह प्रतिबद्ध है। इस शहर के औद्योगिक विकास से राज्य के आंतरिक क्षेत्रों में रोजगार के अवसर बढ़ेंगे तथा लघु एवं मध्यम उद्योगों को भी काफी बढ़ावा मिलेगा, जिससे राज्य और यहां के लोगों की आर्थिक प्रगति होगी। उन्होंने कहा कि फोकल प्वाइंट मोगा का शीघ्र ही नवीनीकरण किया जाएगा। मीटिंग के दौरान फोकल प्वाइंट के बुनियादी ढांचे की भविष्य की योजना के बारे में सुझाव लिए गए और कार्यकारी इंजीनियर पीएसआईईसी द्वारा पेश किए गए अनुमान पर चर्चा की गई, ताकि बुनियादी ढांचे जैसे सड़कें, सीवरेज, ग्रीन पार्क आदि का कोई भी क्षेत्र अनदेखा ना रह जाए। इसके अलावा, वैभव माहेश्वरी ने उद्योगपतियों की समस्याओं के समाधान का आश्वासन दिया। उन्होंने कहा कि उन्होंने कभी भी सरकार और प्रशासन को उनकी समस्याओं को समझने और उनका समाधान करने के लिए आगे आते नहीं देखा, जैसा कि मोगा जिले में किया जा रहा है। इस अवसर पर डिप्टी कमिश्नर सागर सेतिया ने कहा कि मोगा जिले में निवेश और औद्योगिक विस्तार बढ़ाना जिला प्रशासन की सर्वोच्च प्राथमिकता है। पंजाब सरकार और पंजाब विकास आयोग के मार्गदर्शन में जिला प्रशासन स्थानीय उद्योगपतियों को हर संभव सहायता प्रदान करने के लिए प्रतिबद्ध है।इस अवसर पर उपस्थित उद्योगपतियों ने सरकार की इस पहल की सराहना करते हुए कहा कि इस प्रयास से मोगा जिले में निवेश बढ़ेगा तथा उद्योग का और अधिक विस्तार होगा। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘युद्ध, नशे के विरुद्ध’, सराहनीय ! लेकिन, कठोर कदम उठाने की आवश्यकता : रामकुमार !!

मोगा 10 अप्रैल (मुनीश जिन्दल/ अशोक मौर्या) राज्य सरकार द्वारा पंजाब से नशे के खात्मे के लिए चलाई गई मुहिम ‘युद्ध, नशे के विरुद्ध’ की भले ही अनेकों जगह सराहना की जा रही है। लेकिन फिर भी इस संबंधी लोगों के अपने अपने विचार हैं, व कुछ लोगों का यह भी मानना है कि बेशक सरकार का नशों के खिलाफ चलाया गया यह अभियान प्रशंसनीय है, लेकिन फिर भी सरकार को इस संबंधी, दूसरे राज्यों की तर्ज पर और कठोर कदम उठाने की आवश्यकता है। इस संबंधी शिवसेना पंजाब के जिला प्रधान रामकुमार ने “मोगा टुडे न्यूज़” की टीम से खास बातचीत की। RAM KUMAR Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਦੁਕਾਨਦਾਰ ਕਰਵਾਉ ਰਜਿਸਟਰੇਸ਼ਨ, ਨਹੀਂ ਤਾਂ ਵਪਾਰੀ ਖਿਲਾਫ ਹੋਵੇਗੀ ਕਾਰਵਾਈ : ਡਾ. ਹਰਵੀਨ ਧਾਲੀਵਾਲ !!

ਮੋਗਾ, 10 ਅਪ੍ਰੈਲ, (ਮੁਨੀਸ਼ ਜਿੰਦਲ) ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ, ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੇ ਵਪਾਰ ਨਿਯੰਤਰਿਤ ਕਰਨ ਅਤੇ ਇਨਾਂ ਜਾਨਵਰਾਂ ਦੀ ਭਲਾਈ ਸਬੰਧੀ ਉਪਰਾਲਾ ਕਰਦੇ ਹੋਏ ਡੌਗ ਬਰੀਡਿੰਗ ਅਤੇ ਮਾਰਕਟਿੰਗ ਰੂਲਜ 2017 ਅਤੇ ਪੈੱਟ ਸ਼ਾਪਸ ਰੂਲ 2018 ਅਧੀਨ ਇਹ ਜਰੂਰੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਦੁਕਾਨਦਾਰ, ਬਰੀਡਰ ਅਤੇ ਆਨਲਾਈਨ ਵਪਾਰੀ ਜੋ ਕੁੱਤਿਆਂ, ਬਿੱਲੀਆਂ ਦੀ ਖਰੀਦ ਵਿੱਕਰੀ ਨਾਲ ਸਬੰਧਿਤ ਹਨ, ਉਹ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣਗੇ। ਉਹਨਾਂ ਦੱਸਿਆ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਅਤੇ ਸਜਾ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਨੇ ਇਸ ਕੰਮ ਨਾਲ ਸਬੰਧਤ ਸਾਰੇ ਦੁਕਾਨਦਾਰ ਅਤੇ ਬਰੀਡਰਾਂ ਨੂੰ ਦੱਸਿਆ ਕਿ ਉਹ ਜਲਦ ਤੋਂ ਜਲਦ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ ਮੋਬਾਇਲ ਨੰਬਰ: 9915067067 ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਜਰੂਰ ਕਰਵਾਉਣ। ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਦੁਕਾਨ/ ਬਰੀਡਰ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਲਾਜਮੀ ਹੋਵੇ । Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ये स्कूल करें गौर ! डिप्टी कमिश्नर सागर सेतिया ने इन स्कूलों के लिए नए आदेश किए जारी।

मोगा, 9 अप्रैल (मुनीश जिन्दल) डिप्टी कमिश्नर सागर सेतिया ने बढ़ती गर्मी को ध्यान में रखते हुए स्वास्थ्य विभाग समेत विभिन्न विभागों को दिशा निर्देश जारी किए हैं। उन्होंने शिक्षा और स्वास्थ्य विभागों को सख्ती से कहा है कि प्रत्येक प्राथमिक स्कूल में प्राथमिक चिकित्सा किट, जिसमें ज़रूरी मात्रा में ओआरएस और जिंक के पैकेट और अन्य आवश्यक सामग्री हो, उपलब्ध कराना सुनिश्चित किया जाए। इसके अतिरिक्त बढ़ती गर्मी को ध्यान में रखते हुए बुजुर्गों और विशेष आवश्यकताओं वाले व्यक्तियों की स्वास्थ्य देखभाल के लिए भी विशेष निर्देश दिए गए हैं। आज विभिन्न विभागों के जिला अधिकारियों के साथ बैठक करते हुए उन्होंने कहा कि आने वाले दिनों में पड़ने वाली अत्यधिक गर्मी, मानव स्वास्थ्य के लिए नुकसानदायक हो सकती है। उन्होंने कहा कि अत्यधिक गर्मी के दौरान जिला निवासी दोपहर के समय बाहर निकलने से बचें। डिप्टी कमिश्नर ने कहा कि स्वास्थ्य विभाग द्वारा जारी एडवाइजरी के अनुसार नवजात शिशुओं, छोटे बच्चों, गर्भवती महिलाओं, 65 वर्ष या इससे अधिक आयु के लोगों, मज़दूरों, मोटापे से पीड़ित लोगों, मानसिक रूप से बीमार व्यक्तियों, हृदय रोगियों आदि को हर स्थिति में अधिक तापमान से बचाव करना चाहिए। उन्होंने बताया कि बाहर काम करते समय हल्के रंग के पूरे शरीर को ढकने वाले सूती कपड़े पहनने चाहिए, सिर को सीधी धूप से बचाने के लिए छाता, टोपी, तौलिया, पगड़ी या दुपट्टे का उपयोग करना चाहिए और नंगे पांव धूप में नहीं जाना चाहिए। उन्होंने कहा कि जो लोग धूप में काम करते हैं, उन्हें शरीर का तापमान 37 डिग्री बनाए रखने के लिए थोड़ी थोड़ी देर बाद छाया में आराम करना चाहिए या सिर पर गीला तौलिया या कपड़ा रखना चाहिए, धूप में जाते समय हमेशा पानी साथ लेकर चलना चाहिए। उन्होंने कहा कि मौसमी फल और सब्जियाँ जैसे तरबूज, खरबूजा, अंगूर, खीरा, टमाटर, घीया और तोरई का अधिक से अधिक सेवन किया जाना चाहिए, क्योंकि इनमें पानी की मात्रा अधिक होती है। उन्होंने कहा कि ऐसे मौसम में ओआरएस, नींबू पानी, लस्सी, नारियल पानी और अन्य तरल पदार्थों का सेवन अधिक से अधिक करना चाहिए। उन्होंने कहा कि गर्मी के चरम समय के दौरान खाना पकाने से परहेज़ करें, रसोईघर को अच्छी तरह हवादार रखने के लिए दरवाज़े और खिड़कियाँ खुली रखें। सिगरेट, तंबाकू, बीड़ी और शराब का सेवन न करें। चाय, कॉफी का सेवन कम से कम करें, तले और बाहर के खाने से परहेज़ करें। बच्चों या पालतू जानवरों को बंद वाहनों में न छोड़ें। ज़रूरत पड़ने पर मुफ्त एंबुलेंस सेवा के लिए टोल फ्री नंबर 108 और स्वास्थ्य संबंधी अधिक जानकारी के लिए टोल फ्री नंबर 104 पर संपर्क किया जा सकता है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਣਕ ਦੇ ਸੀਜ਼ਨ ਵਿੱਚ, ਖਰੀਦ ਪ੍ਰਬੰਧਾਂ ਵਿੱਚ ਅਣਗਿਹਲੀ ਨਹੀਂ ਹੋਵੇਗੀ ਬਰਦਾਸ਼ਤ, ਸਖ਼ਤ ਆਦੇਸ਼ ਜਾਰੀ: DC ਸਾਗਰ !!

ਮੋਗਾ 8 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਕਣਕ ਦੀਆਂ ਖਰੀਦ ਏਜੰਸੀਆਂ, ਸਮੂਹ ਆੜਤੀਆਂ ਤੇ ਟਰਾਂਸਪੋਰਟਰਾ ਨਾਲ ਮੀਟਿੰਗ ਕੀਤੀ ਅਤੇ ਖੁਰਾਕ ਤੇ ਸਪਲਾਈਜ਼ ਵਿਭਾਗ ਤੋਂ ਇਲਾਵਾ ਸਬੰਧਿਤ ਵਿਭਾਗਾਂ ਨੂੰ ਕਣਕ ਦੀ ਖਰੀਦ ਦੌਰਾਨ ਆਪਣੀ ਬਣਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼ ਗੀਤਾ ਬਿਸ਼ੰਭੁ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਉਹ ਖੁਦ ਸੀਜਨ ਦੌਰਾਨ ਫੀਲਡ ਦੌਰੇ ਲਗਾਤਾਰ ਕਰਦੇ ਰਹਿਣਗੇ ਜੇਕਰ ਕਿਸੇ ਮੰਡੀ ਵਿਚ ਕਿਸੇ ਅਧਿਕਾਰੀ ਜਾਂ ਆੜ੍ਹਤੀਆਂ ਦੀ ਅਣਗਿਹਲੀ ਕਾਰਨ ਕਿਸੇ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਬਖਸ਼ਣਯੋਗ ਨਹੀਂ ਹੋਵੇਗਾ। ਖਰੀਦ, ਵੇਚ ਤੇ ਲਿਫਟਿੰਗ ਪੂਰੀ ਤੇਜ਼ੀ ਨਾਲ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਮੀਟਿੰਗ ਵਿੱਚ ਕਿਹਾ ਕਿ ਟਰਾਂਸਪੋਰਟ ਦੇ ਟਰੱਕ ਦੀ ਘਾਟ, ਲੇਬਰ ਘੱਟ ਹੈ ਆਦਿ ਦੀਆਂ ਸ਼ਿਕਾਇਤਾਂ ਬਿਲਕੁੱਲ ਨਹੀਂ ਸੁਣੀਆਂ ਜਾਣਗੀਆਂ। ਸਬੰਧਤ ਇਸਨੂੰ ਪੂਰਾ ਕਰਨ ਲਈ ਜਿੰਮੇਵਾਰ ਹੋਣਗੇ। ਇਸ ਮੌਕੇ ਉਨਾਂ ਸਮੂਹ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਇਲਾਕੇ ਅਧੀਨ ਆਉਂਦੀ ਅਨਾਜ ਮੰਡੀ ਦੀ ਕਣਕ ਦੀ ਖਰੀਦ ਅਤੇ ਸਾਂਭ ਸੰਭਾਲ ਲਈ ਜਿਲ੍ਹਾ ਮੰਡੀ ਅਫਸਰ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਮੀਨੀ ਪੱਧਰ ਉੱਤੇ ਜਾ ਕੇ ਜਾਇਜਾ ਲਿਆ ਜਾਵੇ। ਉਨ੍ਹਾਂ ਆਦੇਸ਼ ਦਿੱਤੇ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ, ਬਿਜਲੀ, ਸਫਾਈ, ਛਾਂ ਅਤੇ ਖਪਾਨਿਆ ਦਾ ਯੋਗ ਪ੍ਰਬੰਧ ਕੀਤਾ ਜਾਵੇ।  ਇਸ ਮੌਕੇ ਤੇ ਮੌਜੂਦ, ਆੜ੍ਹਤੀਏ ਤੇ ਮੰਡੀ ਅਧਿਕਾਰੀ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਕਿਹਾ ਕਿ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਜਿਲ੍ਹੇ ਦੀਆਂ ਮੰਡੀਆ ਵਿੱਚ MSP ਤੇ ਕਣਕ ਵੇਚਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟਰ ਸਟੇਟ ਨਾਕੇ ਅਤੇ ਫਲਾਇੰਗ ਸਕੁਐਡ ਰਾਹੀ ਵਾਹਨਾ ਦੀ ਚੈਕਿੰਗ ਉਤੇ ਸਖ਼ਤੀ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 56 ਕੁਇੰਟਲ ਤੋਂ ਵੱਧ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 56 ਕੁਇੰਟਲ ਦਰਜ ਕੀਤੀ ਗਈ ਸੀ। ਚੱਲਦੇ ਮੌਸਮ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਮੰਡੀਆਂ ਵਿਚ ਨਵੀਂ ਕਣਕ ਦੀ ਆਮਦ ਇਕ ਹਫ਼ਤੇ ਤੱਕ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ/ ਗੱਠਾਂ ਉਪਲੱਬਧ ਹਨ। ਵਿਭਾਗ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ। ਗੀਤਾ ਬਿਸ਼ੰਭੁ ਨੇ ਕਿਹਾ ਕਿ ਜਿਲ੍ਹੇ ਦੀ ਨੋਟੀਫਾਈ ਕੀਤੀਆਂ ਮੰਡੀਆਂ ਵਿਚ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਗੀਤਾ ਬਿਸ਼ੰਭੁ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਮੋਗਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!